ਅਮਰਨਾਥ ਲਈ ਹਵਾਈ ਯਾਤਰਾ ਕਿਰਾਏ 'ਚ ਭਾਰੀ ਕਮੀ
ਜੰਮੂ, ਜੰਮੂ-ਕਸ਼ਮੀਰ 'ਚ 25 ਜੂਨ ਤੋਂ ਸ਼ੁਰੂ ਹੋ ਰਹੀ ਸਾਲਾਨਾ ਅਮਰਨਾਥ ਵਿਚ ਆਉਣ ਵਾਲੇ ਸ਼ਰਧਾਲੂਆਂ ਨੂੰ ਸਹੂਲਤ ਮੁਹੱਈਆ ਕਰਵਾਉਣ ਲਈ ਸ਼੍ਰੀ ਅਮਰਨਾਥ ਸ਼ਰਾਈਨ ਬੋਰਡ (ਐੱਸ. ਏ. ਐੱਸ. ਬੀ.) ਨੇ ਹੈਲੀਕਾਪਟਰ ਕਿਰਾਏ 'ਚ ਭਾਰੀ ਕਮੀ ਕੀਤੀ ਹੈ। ਬਾਲਟਾਲ ਦੇ ਰਸਤੇ ਪੰਜਤੇਰਨੀਂ ਰਸਤੇ ਹੁੰਦੇ ਹੋਏ ਅਮਰਨਾਥ ਆਉਣ ਵਾਲੇ ਯਾਤਰੀਆਂ ਲਈ ਹੈਲੀਕਾਪਟਰ ਦੇ ਕਿਰਾਏ ਵਿਚ ਲਗਭਗ 40 ਫੀਸਦੀ ਅਤੇ ਪਹਿਲਗਾਮ ਦੇ ਰਸਤੇ ਪੰਜਤੇਰਨੀਂ ਮਾਰਗ ਹੁੰਦੇ ਹੋਏ ਪਵਿੱਤਰ ਗੁਫਾ ਪੁੱਜਣ ਵਾਲੇ ਹੈਲੀਕਾਪਟਰ ਦੇ ਕਿਰਾਏ ਵਿਚ ਲਗਭਗ 35 ਫੀਸਦੀ ਦੀ ਕਮੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਫੈਸਲੇ ਨਾਲ ਬਾਲਟਾਲ-ਪੰਜਤੇਰਨੀਂ ... Read Full Story
|
ਦਿੱਲੀ ਨੂੰ ਦਹਿਲਾਉਣ ਦੀ ਸਾਜ਼ਿਸ਼ ਨਾਕਾਮ
ਅਹਿਮ ਟਿਕਾਣੇ ਤੇ ਚੋਟੀ ਦੇ ਵਿਅਕਤੀ ਸਨ ਨਿਸ਼ਾਨੇ 'ਤੇ
ਝਾਰਖੰਡ ਤੋਂ ਆਏ ਹੋਣ ਦਾ ਸ਼ੱਕ
ਬੰਬ ਬਣਾਉਣ ਦਾ ਸਾਮਾਨ ਤੇ ਜ਼ਰੂਰੀ ਦਸਤਾਵੇਜ਼ ਬਰਾਮਦ
ਨਵੀਂ ਦਿੱਲੀ, ਦਿੱਲੀ ਪੁਲਸ ਨੇ ਜੰਮੂ-ਕਸ਼ਮੀਰ ਅਤੇ ਝਾਰਖੰਡ ਪੁਲਸ ਨਾਲ ਚਲਾਈ ਗਈ ਇਕ ਵੱਡੀ ਮੁਹਿੰਮ ਅਧੀਨ ਲਸ਼ਕਰ ਦੇ ਦੋ ਸ਼ੱਕੀ ਅੱਤਵਾਦੀਆਂ ਨੂੰ ਉਨ੍ਹਾਂ ਦੇ ਘਰੋਂ ਜਾ ਫੜਿਆ, ਜਿਹੜੇ ਰਾਜਧਾਨੀ ਵਿਚ ਅਹਿਮ ਅਦਾਰਿਆਂ ਅਤੇ ਚੋਟੀ ਦੇ ਵਿਅਕਤੀਆਂ 'ਤੇ ਕਥਿਤ ਤੌਰ 'ਤੇ ਅੱਤਵਾਦੀ ਹਮਲੇ ਦੀ ਯੋਜਨਾ ਬਣਾ ਰਹੇ ਸਨ। ਦਿੱਲੀ ਪੁਲਸ ਦੇ ਸੂਤਰਾਂ ਨੇ ਦੱਸਿਆ ਕਿ ਕੇਂਦਰੀ ਖੁਫੀਆ ਏਜੰਸੀਆਂ ਕੋਲੋਂ ਸੂਚਨਾ ਮਿਲੀ ਸੀ ਕਿ ਲਸ਼ਕਰ ਦੇ ਸ਼ੱਕੀ ... Read Full Story
|
ਅਫ਼ਜ਼ਲ ਗੁਰੂ ਦੇ ਮਾਮਲੇ ਤੋਂ ਵਿਧਾਨ ਸਭਾ ਵਿੱਚ ਹੰਗਾਮਾ
ਜੰਮੂ, ਜੰਮੂ-ਕਸ਼ਮੀਰ ਵਿਧਾਨ ਸਭਾ ਵਿੱਚ ਸੰਸਦ ’ਤੇ ਹਮਲੇ ਦੇ ਦੋਸ਼ੀ ਅਫਜ਼ਲ ਗੁਰੂ ਨੂੰ ਲੈ ਕੇ ਹੰਗਾਮਾ ਹੋਇਆ। ਆਜ਼ਾਦ ਵਿਧਾਇਕ ਅਬਦੁੰਲ ਰਸ਼ੀਦ ਨੇ ਅਫਜ਼ਲ ਗੁਰੂ ਦੀ ਤਰਸ ਮੰਗ ਦਾ ਸਮਰਥਨ ਕੀਤਾ, ਜਿਸ ਤੋਂ ਬਾਅਦ ਵਿਧਾਨ ਸਭਾ ਵਿੱਚ ਹੰਗਾਮਾ ਸ਼ੁਰੂ ਹੋ ਗਿਆ ।
ਵਿਧਾਇਕ ਅਬਦੁੰਲ ਰਸ਼ੀਦ ਅਫਜ਼ਲ ਗੁਰੂ ਦੀ ਫਾਂਸੀ ਨੂੰ ਲੈ ਕੇ ਚਰਚਾ ਦੀ ਮੰਗ ਕਰ ਰਹੇ ਸਨ। ਜਿਵੇਂ ਹੀ ਉਨ੍ਹਾਂ ਆਪਣੀ ਗੱਲ ਸ਼ੁਰੂ ਕੀਤੀ ਤਾਂ ਭਾਰਤੀ ਜਨਤਾ ਪਾਰਟੀ ਅਤੇ ਜੰਮੂ-ਕਸ਼ਮੀਰ ਪੈਂਥਰਜ਼ ਪਾਰਟੀ ਦੇ ਵਿਧਾਇਕਾਂ ਨੇ ਅਬਦੁੰਲ ਰਸ਼ੀਦ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਤੇ ਉਨ੍ਹਾਂ ਨੂੰ ਵਿਧਾਨ ਸਭਾ ਤੋਂ ਬਾਹਰ ... Read Full Story
|
ਕਾਂਗਰਸੀ ਵਿਧਾਇਕਾਂ ਦੇ ਸਮਾਜਿਕ ਬਾਈਕਾਟ ਦੀ ਧਮਕੀ
ਸ਼੍ਰੀਨਗਰ, ਜੰਮੂ-ਕਸ਼ਮੀਰ ਨੈਸ਼ਨਲ ਪੈਂਥਰਜ਼ ਪਾਰਟੀ ਨੇ ਧਮਕੀ ਦਿੱਤੀ ਹੈ ਕਿ ਜੇ ਕਾਂਗਰਸ ਵਿਧਾਇਕ 30 ਦਿਨਾਂ ਵਿਚ ਉਮਰ ਅਬਦੁਲਾ ਦੀ ਅਗਵਾਈ ਵਾਲੀ ਸਰਕਾਰ ਤੋਂ ਹਮਾਇਤ ਵਾਪਸ ਨਹੀਂ ਲੈਂਦੇ ਤਾਂ ਉਨ੍ਹਾਂ ਦਾ ਸਮਾਜਿਕ ਬਾਈਕਾਟ ਕੀਤਾ ਜਾਵੇਗਾ।
ਪਾਰਟੀ ਪ੍ਰਧਾਨ ਭੀਮ ਸਿੰਘ ਨੇ ਸੋਮਵਾਰ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇ ਸੂਬੇ ਦੀ ਗਠਜੋੜ ਸਰਕਾਰ 'ਚ ਸ਼ਾਮਲ ਕਾਂਗਰਸ 30 ਦਿਨ ਵਿਚ ਮੁਖ ਮੰਤਰੀ ਤੋਂ ਹਮਾਇਤ ਵਾਪਸ ਨਹੀਂ ਲੈਂਦੀ ਤਾਂ ਕਾਂਗਰਸੀ ਵਿਧਾਇਕਾਂ ਦਾ ਸਮਾਜਿਕ ਬਾਈਕਾਟ ਸ਼ੁਰੂ ਕਰ ਦਿੱਤਾ ... Read Full Story
|
ਅੱਤਵਾਦੀਆਂ ਦੇ ਟਿਕਾਣੇ ਤੋਂ ਭਾਰੀ ਮਾਤਰਾ 'ਚ ਹਥਿਆਰ ਤੇ ਗੋਲੀ-ਸਿੱਕਾ ਮਿਲਿਆ
ਸ਼੍ਰੀਨਗਰ, ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲੇ ਵਿਚ ਸੁਰੱਖਿਆ ਫੋਰਸਾਂ ਨੇ ਅੱਤਵਾਦੀਆਂ ਦੇ ਇਕ ਲੁਕਣ ਵਾਲੇ ਟਿਕਾਣੇ ਤੋਂ ਭਾਰੀ ਮਾਤਰਾ 'ਚ ਹਥਿਆਰ ਤੇ ਗੋਲੀ-ਸਿੱਕਾ ਬਰਾਮਦ ਕੀਤਾ। ਪੁਲਸ ਦੇ ਇਕ ਬੁਲਾਰੇ ਨੇ ਐਤਵਾਰ ਦੱਸਿਆ ਕਿ ਫੌਜ ਅਤੇ ਸੂਬਾਈ ਪੁਲਸ ਨੇ ਦਿਆਲ ਗਾਮ ਵਿਖੇ ਸਾਂਝੀ ਮੁਹਿੰਮ ਦੌਰਾਨ ਅੱਤਵਾਦੀਆਂ ਦੇ ਇਕ ਲੁਕਣ ਦੇ ਟਿਕਾਣੇ ਦਾ ਪਤਾ ਲਾ ਕੇ ਉਥੋਂ ਅੰਡਰ ਬੈਰਲ ਗ੍ਰਨੇਡ ਲਾਂਚਰ, ਯੂ. ਵੀ. ਜੀ. ਐੱਲ., ਉਸ ਦੇ ਦੋ ਗ੍ਰਨੇਡ, 5 ਕਿਲੋ ਵਿਸਫੋਟਕ ਸਮੱਗਰੀ, ਇਕ ਦੂਰਬੀਨ, ਸ਼ਕਤੀਸ਼ਾਲੀ ਵਿਸਫੋਟਕ ਉਪਕਰਨ (ਆਈ. ਈ. ਡੀ.) ਦੀਆਂ 8 ਬੈਟਰੀਆਂ, ਚੀਨ ਵਿਚ ਬਣੇ ਗ੍ਰਨੇਡ, ਰਾਈਫਲ ਦਾ ਇਕ ਸਾਈਲੈਂਸਰ, ... Read Full Story
|
ਬਹਾਦੁਰੀ 'ਚ ਪੰਜਾਬ ਦੇ ਬਹਾਦੁਰ ਬੱਚੇ 'ਗਾਇਬ'
ਨਵੀਂ ਦਿੱਲੀ, ਪੰਜਾਬ ਸੂਬਾ ਬਹਾਦੁਰੀ ਦੇ ਖੇਤਰ ਵਿਚੋਂ 'ਗਾਇਬ' ਹੈ। ਕੌਮੀ ਬਾਲ ਵੀਰਤਾ ਪੁਰਸਕਾਰ ਵਿਚ ਇਸ ਵਾਰ ਪੰਜਾਬ ਤੋਂ ਕਿਸੇ ਵੀ ਬਹਾਦੁਰ ਬੱਚੇ ਦੀ ਚੋਣ ਨਹੀਂ ਹੋਈ। ਪੰਜਾਬ ਹੀ ਨਹੀਂ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਕਿਸੇ ਬੱਚੇ ਨੂੰ ਵੀ ਥਾਂ ਨਹੀਂ ਮਿਲੀ। ਇਨ੍ਹਾਂ ਸਾਰੇ ਸੂਬਿਆਂ ਵਿਚੋਂ ਇਕ ਵੀ ਅਜਿਹਾ ਬੱਚਾ ਨਹੀਂ ਨਿਕਲਿਆ ਜਿਹੜਾ ਆਪਣੇ ਸੂਬੇ ਤੇ ਦੇਸ਼ ਦਾ ਨਾਂ ਰੌਸ਼ਨ ਕਰ ਸਕੇ। ਇਸ ਦੇ ਉਲਟ ਉੱਤਰ ਪ੍ਰਦੇਸ਼ ਦੇ ਦੋ ਬੱਚਿਆਂ ਨੂੰ ਬਹਾਦੁਰੀ ਦਾ ਪੁਰਸਕਾਰ ਮਿਲਿਆ ਹੈ ਜਿਨ੍ਹਾਂ ਵਿਚੋਂ ਇਕ ਨੂੰ ਮਰਨ ਉਪਰੰਤ ਇਹ ਪੁਰਸਕਾਰ ਦਿਤਾ ਗਿਆ ਹੈ। ... Read Full Story
|
ਪਾਕਿ ਨਾਲ ਲੱਗਦੀ ਸਰਹੱਦ 'ਤੇ ਬਣਾਏ ਗਏ ਸੈਂਕੜੇ ਸੁਰੱਖਿਆ ਢਾਂਚੇ ਡੇਗਣ ਦਾ ਭਾਰਤ ਵਲੋਂ ਹੁਕਮ
ਨਵੀਂ ਦਿੱਲੀ, ਭਾਰਤ ਅਤੇ ਪਾਕਿਸਤਾਨ ਦੀ ਸਰਹੱਦ 'ਤੇ ਸਰਹੱਦੀ ਖੇਤਰਾਂ ਵਿਚ ਰੋਸ਼ਨੀ ਦਾ ਪ੍ਰਬੰਧ ਕਰਕੇ ਘੁਸਪੈਠ 'ਤੇ ਰੋਕ ਲਾਉਣ ਲਈ ਬਣਾਏ ਗਏ ਸੈਂਕੜੇ ਢਾਂਚਿਆਂ ਦੀ ਵਰਤੋਂ ਅੱਤਵਾਦੀ ਭਾਰਤੀ ਰੱਖਿਆ ਫੋਰਸਾਂ ਦੀਆਂ ਸਰਗਰਮੀਆਂ 'ਤੇ ਨਜ਼ਰ ਰੱਖਣ ਲਈ ਕਰ ਰਹੇ ਹਨ, ਜਿਸ ਨੂੰ ਮੁੱਖ ਰੱਖਦਿਆਂ ਸਰਕਾਰ ਨੇ ਇਨ੍ਹਾਂ ਨੂੰ ਢਹਿ-ਢੇਰੀ ਕਰਨ ਦਾ ਹੁਕਮ ਦਿੱਤਾ ਹੈ। ਬੀ. ਐੱਸ. ਐੱਫ. ਨੇ 2000 ਦੇ ਦਹਾਕੇ ਵਿਚ ਜੰਮੂ-ਕਸ਼ਮੀਰ ਵਿਖੇ 186 ਕਿਲੋਮੀਟਰ ਦੀ ਕੌਮਾਂਤਰੀ ਸਰਹੱਦ ਨਾਲ ਲੱਗਦੇ ਖੇਤਰ ਵਿਚ ਫਲੱਡ ਲਾਈਟਾਂ ਅਤੇ ਕੰਡਿਆਲੀ ਵਾੜਬੰਦੀ ਦਾ ਕੰਮ ਕਰਨ 'ਚ ਲੱਗੇ ਹੋਏ ਆਪਣੇ ਮੁਲਾਜ਼ਮਾਂ ਨੂੰ ਪਾਕਿਸਤਾਨ ਵਲੋਂ ਛੋਟੇ ... Read Full Story
|
ਜੰਮੂ-ਕਸ਼ਮੀਰ 'ਚ ਖਤਰਾ ਜਾਰੀ : ਐਂਟੋਨੀ
ਨਵੀਂ ਦਿੱਲੀ, ਰੱਖਿਆ ਮੰਤਰੀ ਏ.ਕੇ. ਐਂਟੋਨੀ ਨੇ ਕਿਹਾ ਹੈ ਕਿ ਜੰਮੂ-ਕਸ਼ਮੀਰ ਵਿਚ ਅੱਤਵਾਦ ਦਾ ਖਤਰਾ ਅਜੇ ਵੀ ਜਾਰੀ ਹੈ ਅਤੇ ਸਰਹੱਦ ਪਾਰ ਤੋਂ ਘੁਸਪੈਠ ਦੀਆਂ ਕੋਸ਼ਿਸ਼ਾਂ ਲਗਾਤਾਰ ਹੋ ਰਹੀਆਂ ਹਨ। ਸ਼ੁੱਕਰਵਾਰ ਇਥੇ ਇੰਡੀਆ ਗੇਟ ਵਿਖੇ ਵਿਜੈ ਦਿਵਸ ਦੇ ਮੌਕੇ 'ਤੇ ਅਮਰ ਜਵਾਨ ਜਯੋਤੀ 'ਤੇ ਸ਼ਰਧਾਂਜਲੀ ਭੇਟ ਕਰਨ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਰਹੱਦ ਪਾਰ ਤੋਂ ਹੋ ਰਹੀ ਘੁਸਪੈਠ ਦੀ ਕੋਸ਼ਿਸ਼ ਕਾਰਨ ਜੰਮੂ-ਕਸ਼ਮੀਰ ਵਿਚ ਸਾਨੂੰ ਲਗਾਤਾਰ 24 ਘੰਟੇ ਚੌਕਸ ਰਹਿਣ ਦੀ ਲੋੜ ਹੈ।
ਫੌਜੀ ਮੁੱਖੀ ਵੀ.ਕੇ. ਸਿੰਘ ਦੀ ਉਮਰ ਨਾਲ ਜੁੜੇ ਵਿਵਾਦ ਬਾਰੇ ਪੁੱਛੇ ਜਾਣ 'ਤੇ ਅਕਸਰ ਸ਼ਾਂਤ ... Read Full Story
|
ਕਸ਼ਮੀਰਵਾਦੀ 'ਚ ਬਰਫਬਾਰੀ, ਤਾਪਮਾਨ 0 ਤੋਂ ਵੀ ਹੇਠਾਂ
ਸ੍ਰੀਨਗਰ, ਕਸ਼ਮੀਰਵਾਦੀ ਦੇ ਕਈ ਹਿੱਸਿਆਂ 'ਚ ਸ਼ੁੱਕਰਵਾਰ ਸਵੇਰੇ ਬਰਫਬਾਰੀ ਹੋਣ ਨਾਲ ਤਾਪਮਾਨ 0 ਡਿਗਰੀ ਤੋਂ ਵੀ ਹੇਠਾਂ ਚਲਾ ਗਿਆ ਹੈ। ਰਾਜਧਾਨੀ ਸ੍ਰੀਨਗਰ ਅਤੇ ਕਸ਼ਮੀਰਵਾਦੀ ਦੇ ਕਈ ਹੋਰ ਸ਼ਹਿਰਾਂ ਤੋਂ ਮੀਂਹ ਪੈਣ ਦੀ ਖਬਰ ਹੈ। ਗੁਲਮਰਗ ਵਿਖੇ ਸ਼ੁੱਕਰਵਾਰ ਸਵੇਰੇ 8.30 ਵਜੇ ਤਕ ਢਾਈ ਇੰਚ ਤੋਂ ਵਧ ਬਰਫ ਪੈ ਚੁੱਕੀ ਸੀ ਅਤੇ ਉਸ ਸਮੇਂ ਉਥੇ ਘੱਟੋ-ਘੱਟੋ ਤਾਪਮਾਨ ਮਨਫੀ 2.2 ਡਿਗਰੀ ਸੈਲਸੀਅਸ ਸੀ। ਸ੍ਰੀਨਗਰ ਵਿਖੇ 0.8 ਮਿਲੀਮੀਟਰ ਮੀਂਹ ਪਿਆ। ਲੇ ਸ਼ਹਿਰ ਅਤੇ ਲੱਦਾਖ ਖੇਤਰ 'ਚ ਵੀ ਘੱਟੋ-ਘੱਟ ਤਾਪਮਾਨ 0 ਤੋਂ 4 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ ਹੈ।
ਇਸ ਬਰਫਬਾਰੀ ਕਾਰਨ ਜੰਮੂ-ਕਸ਼ਮੀਰ ਦੇ ਨੀਵੇਂ ... Read Full Story
|
ਦਿੱਲੀ ਬੰਬ ਧਮਾਕੇ ਸਬੰਧੀ ਦੋ ਵਿਅਕਤੀ ਕਾਬੂ
ਜੰਮੂ, ਦਿੱਲੀ ਹਾਈ ਕੋਰਟ ਦੇ ਬਾਹਰ ਹੋਏ ਧਮਾਕੇ ਦੇ ਮਾਮਲੇ ਵਿੱਚ ਜੰਮੂ-ਕਸ਼ਮੀਰ ਦੇ ਉਧਮਪੁਰ ਜ਼ਿਲ੍ਹੇ ‘ਚ ਹਿਜ਼ਬੁਲ ਮੁਜਾਹਦੀਨ ਜਥੇਬੰਦੀ ਦੇ ਦੋ ਕਾਰਕੁਨਾਂ ਨੂੰ ਗ੍ਰਿ੍ਰਫ਼ਤਾਰ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਮੰਜੂਰ ਅਹਿਮਦ ਤੇ ਮੁਸਤਾਕ ਅਹਿਮਦ ਨੂੰ ਰਾਮਨਗਰ ਤਹਿਸੀਲ ਦੇ ਮਜੋਰੀ ਇਲਾਕੇ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਗ੍ਰਿਫ਼ਤਾਰੀ ਤੋਂ ਬਾਅਦ ਇਨ੍ਹਾਂ ਨੂੰ ਮਾਮਲੇ ਦੀ ਜਾਂਚ ਕਰ ਰਹੀ ਕੌਮੀ ਜਾਂਚ ਏਜੰਸੀ (ਐਨ.ਆਈ.ਏ ) ਦੇ ਹਵਾਲੇ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਦੋਵਾਂ ਨੇ ਵਿਸਫੋਟ ਵਿੱਚ ਸ਼ਾਮਲ ਹਿਜ਼ਬ ਦੇ ਅਤਿਵਾਦੀ ਜੁਨੈਦ ਅਕਰਮ ਮਲਿਕ, ਆਮਿਰ ਅਲੀ ਮਲਿਕ ... Read Full Story
|
ਹਾਜੀ ਯੂਸਫ ਕੇਸ ਦੀ ਸੀਬੀਆਈ ਜਾਂਚ ਬਾਰੇ ਅਰਜ਼ੀ ਖਾਰਜ
ਜੰਮੂ, ਨੈਸ਼ਨਲ ਕਾਨਫਰੰਸ ਦੇ ਆਗੂ ਹਾਜੀ ਸੱਯਦ ਮਹੁੰਮਦ ਯੂਸਫ ਦੀ ਪੁਲੀਸ ਹਿਰਾਸਤ ਵਿੱਚ ਹੋਈ ਮੌਤ ਦੇ ਮਾਮਲੇ ਵਿੱਚ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਰਾਹਤ ਦਿੰਦਿਆਂ ਵਿਸ਼ੇਸ਼ ਐਂਟੀ ਕੁਰੱਪਸ਼ਨ ਕੋਰਟ ਨੇ ਅੱਜ ਮਾਮਲੇ ਦੀ ਸੀ.ਬੀ.ਆਈ. ਜਾਂਚ ਕਰਾਏ ਜਾਣ ਦੀ ਮੰਗ ਨੂੰ ਖਾਰਜ ਕਰ ਦਿੱਤਾ।
ਯੂਸਫ ਦੇ ਬੇਟੇ ਸਈਅਦ ਤਾਲਿਬ ਨੇ ਮਰਹੂਮ ਆਗੂ ਦੀ ਹੱਤਿਆ ਵਿੱਚ ਮੁੱਖ ਮੰਤਰੀ ਦਾ ਹੱਥ ਹੋਣ ਦਾ ਇਲਜ਼ਾਮ ਲਗਾਉਂਦੇ ਹੋਏ ਮਾਮਲੇ ਦੀ ਸੀ.ਬੀ.ਆਈ ਜਾਂਚ ਦੀ ਮੰਗ ਕੀਤੀ ਸੀ। ਇਸ ਤੋਂ ਪਹਿਲਾਂ ਸੋਮਵਾਰ ਨੂੰ ਸੁਪਰੀਮ ਕੋਰਟ ਨੇ ਮਾਮਲੇ ਦੀ ਸੀ.ਬੀ.ਆਈ ਜਾਂਚ ਉੱਤੇ ਕੇਂਦਰ ਸਰਕਾਰ ਵੱਲੋਂ ਰਾਏ ... Read Full Story
|
ਹਾਜੀ ਦੀ ਮੌਤ ਦਾ ਮਾਮਲਾ
ਨਵੀਂ ਦਿੱਲੀ, ਸੁਪਰੀਮ ਕੋਰਟ ਨੇ ਅੱਜ ਨੈਸ਼ਨਲ ਕਾਨਫਰੰਸ ਦੇ ਆਗੂ ਮੁਹੰਮਦ ਯੂਸਫ ਸ਼ਾਹ ਹਾਜੀ ਦੀ ਭੇਤਭਰੇ ਹਾਲਾਤ ’ਚ ਹੋਈ ਮੌਤ ਸਬੰਧੀ ਸੀ.ਬੀ.ਆਈ. ਜਾਂਚ ਲਈ ਪਾਈ ਅਪੀਲ ’ਤੇ ਕੇਂਦਰ ਸਰਕਾਰ ਦਾ ਜੁਆਬ ਮੰਗਿਆ ਹੈ। ਜਸਟਿਸ ਅਲਤਮਸ਼ ਕਬੀਰ ਅਤੇ ਐਸ.ਐਸ. ਨਿੱਝਰ ਦੇ ਬੈਂਚ ਨੇ ਜੰਮੂ-ਕਸ਼ਮੀਰ ਸਰਕਾਰ ਨੂੰ ਵੀ ਨੋਟਿਸ ਜਾਰੀ ਕਰਕੇ ਦੋ ਹਫਤਿਆਂ ’ਚ ਜੁਆਬ ਮੰਗੇ ਹਨ। ਬੈਂਚ ਪਹਿਲਾਂ ਇਸ ਅਪੀਲ ’ਤੇ ਸੁਣਵਾਈ ਕਰਨ ਤੋਂ ਝਿਜਕ ਰਿਹਾ ਸੀ ਕਿਉਂਕਿ ਡਾਕਟਰਾਂ ਨੇ ਇਹ ਪ੍ਰਮਾਣ-ਪੱਤਰ ਜਾਰੀ ਕੀਤਾ ਸੀ ਕਿ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ। ਪਟੀਸ਼ਨਰ ਦੀ ਤਰਫੋਂ ਪੇਸ਼ ਹੋਏ ਵਕੀਲ ਭੀਮ ਸਿੰਘ ਨੇ ਬੈਂਚ ਨੂੰ ... Read Full Story
|
ਮਹਿਬੂਬਾ ਮੁਫਤੀ ਪੀ. ਡੀ. ਪੀ. ਦੀ ਬਿਨਾਂ ਮੁਕਾਬਲਾ ਪ੍ਰਧਾਨ ਚੁਣੀ ਗਈ
ਸ਼੍ਰੀਨਗਰ, ਜੰਮੂ-ਕਸ਼ਮੀਰ ਦੀ ਪ੍ਰਮੁੱਖ ਵਿਰੋਧੀ ਪਾਰਟੀ ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਦੇ ਪ੍ਰਧਾਨ ਦੇ ਅਹੁਦੇ 'ਤੇ ਸੀਨੀਅਰ ਨੇਤਾ ਮਹਿਬੂਬਾ ਮੁਫਤੀ ਨੂੰ ਸੋਮਵਾਰ ਬਿਨਾਂ ਮੁਕਾਬਲਾ ਪ੍ਰਧਾਨ ਚੁਣ ਲਿਆ ਗਿਆ। ਇਸ ਅਹੁਦੇ ਲਈ ਸਿਰਫ ਮਹਿਬੂਬਾ ਮੁਫਤੀ ਨੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਸਨ। ਪਾਰਟੀ ਦੇ ਚੋਣ ਬੋਰਡ ਦੇ ਮੁਖੀ ਅਬਦੁਲ ਅਜ਼ੀਜ਼ ਨੇ ਇਸ ਸੰਬੰਧੀ ਐਲਾਨ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦਾ ਕਾਰਜਕਾਲ ਤਿੰਨ ਸਾਲ ਲਈ ... Read Full Story
|
ਕੀ ਹੈ ਪ੍ਰਗਤੀ ਰਿਪੋਰਟ 'ਚ
ਨਵੀਂ ਦਿੱਲੀ, ਕੇਂਦਰੀ ਗ੍ਰਹਿ ਮੰਤਰੀ ਪੀ. ਚਿਦਾਂਬਰਮ ਦੀ ਅਕਤੂਬਰ ਮਹੀਨੇ ਦੀ ਪ੍ਰਗਤੀ ਰਿਪੋਰਟ ਵਿਚ ਜੰਮੂ- ਕਸ਼ਮੀਰ, ਉੱਤਰ-ਪੂਰਬ ਦੀ ਸਰਕਾਰ ਵਲੋਂ ਉਠਾਏ ਗਏ ਕਦਮਾਂ ਦੇ ਨਾਲ-ਨਾਲ ਕੇਂਦਰੀ ਨੀਮ ਸੁਰੱਖਿਆ ਫੋਰਸਾਂ ਦੇ ਕਲਿਆਣ ਲਈ ਚਲਾਈਆਂ ਗਈਆਂ ਯੋਜਨਾਵਾਂ ਦਾ ਵੀ ਜ਼ਿਕਰ ਹੈ।
ਹੰਗਾਮੀ ਰਾਹਤ, ਮਰਦਮਸ਼ੁਮਾਰੀ ਅਤੇ ਸਰਹੱਦਾਂ 'ਤੇ ਪ੍ਰਬੰਧਾਂ ਬਾਰੇ ਵੀ ਰਿਪੋਰਟ ਵਿਚ ਵੇਰਵਾ ਦਿੱਤਾ ਗਿਆ ਹੈ। ਜੰਮੂ-ਕਸ਼ਮੀਰ ਸਰਕਾਰ ਨੂੰ ਸੁਰੱਖਿਆ ਸੰਬੰਧੀ ਖਰਚਾ ਯੋਜਨਾ ਅਧੀਨ ਅਕਤੂਬਰ ਵਿਚ 26.44 ਕਰੋੜ ਰੁਪਏ ਦਿੱਤੇ ਗਏ। ਚਿਦਾਂਬਰਮ ਨੇ ਇਸ ਮੌਕੇ 'ਤੇ ਕਿਹਾ ਕਿ ਆਤਮਸਮਰਪਣ ਕਰ ਚੁੱਕੇ ਅੱਤਵਾਦੀਆਂ ਨੂੰ ... Read Full Story
|
ਕਸ਼ਮੀਰ ਦਾ ਵੱਖਰਾ ਝੰਡਾ ਰੱਦ ਹੋਵੇ : ਤਰੁਣ ਵਿਜੇ
ਨਵੀਂ ਦਿੱਲੀ, ਰਾਜ ਸਭਾ ਸੰਸਦ ਮੈਂਬਰ ਅਤੇ ਭਾਜਪਾ ਦੇ ਕੌਮੀ ਬੁਲਾਰੇ ਤਰੁਣ ਵਿਜੇ ਨੇ ਕਿਹਾ ਹੈ ਕਿ ਕਸ਼ਮੀਰ ਘਾਟੀ ਦਾ ਭਾਰਤ ਨਾਲ ਰਲੇਵਾਂ ਆਖਰੀ ਅਤੇ ਫੈਸਲਾਕੰਨ ਢੰਗ ਨਾਲ ਪੂਰਾ ਕੀਤਾ ਜਾਵੇ ਅਤੇ ਜੰਮੂ-ਕਸ਼ਮੀਰ ਲਈ ਵੱਖਰੇ ਝੰਡੇ ਦਾ ਨਿਯਮ ਖਤਮ ਕਰ ਕੇ ਉਥੇ ਹਿੰਦੂ ਮੰਦਰ ਬੋਰਡ ਦਾ ਗਠਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉਥੇ 700 ਤੋਂ ਵੱਧ ਮੰਦਰ ਤੋੜੇ ਜਾ ਚੁੱਕੇ ਹਨ ਅਤੇ ਬਾਕੀ ਬਚੇ ਮੰਦਰਾਂ ਦੀ ਹਜ਼ਾਰਾਂ ਏਕੜ ਜ਼ਮੀਨ 'ਤੇ ਨਾਜਾਇਜ਼ ਕਬਜ਼ੇ ਹੋ ਗਏ ਹਨ ਜਿਨ੍ਹਾਂ ਨੂੰ ਰੋਕਣ ਲਈ ਰਾਜ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ... Read Full Story
|
ਇਮਰਾਨ ਖਾਨ ਨੇ ਕਸ਼ਮੀਰੀਆਂ ਦੇ ਅਧਿਕਾਰਾਂ ਦਾ ਮਤਾ ਉਠਾਇਆ
ਲਾਹੌਰ, ਕ੍ਰਿਕਟਰ ਤੋਂ ਨੇਤਾ ਬਣੇ ਇਮਰਾਨ ਖਾਨ ਨੇ ਆਪਣੇ ਸਿਆਸੀ ਦਲ ਤਹਿਰੀਕ-ਏ-ਇਨਸਾਫ ਪਾਰਟੀ ਦੇ ਪ੍ਰੋਗਰਾਮ ਵਿਚ ਅੱਜ ਅਪਣੇ ਸਮਰਥਕਾਂ ਨੂੰ ਸੰਬੋਧਨ ਕਰਦੇ ਹੋਏ ਕਸ਼ਮੀਰੀਆਂ ਦੇ ਅਧਿਕਾਰਾਂ ਦਾ ਮੁੱਦਾ ਉਠਾਇਆ ਅਤੇ ਜੰਮੂ-ਕਸ਼ਮੀਰ ਤੋਂ ਭਾਰਤੀ ਫੌਜੀਆਂ ਨੂੰ ਹਟਾਉਣ ਦੀ ਮੰਗ ਕੀਤੀ। ਮੀਨਾਰ-ਏ-ਪਾਕਿਸਤਾਨ ਕੋਲ ਆਯੋਜਿਤ ਇਸ ਰੈਲੀ ਵਿਚ ਇਕ ਲੱਖ ਤੋਂ ਵੱਧ ਲੋਕ ਸ਼ਾਮਲ ਹੋਏ। ਰੈਲੀ ਵਿਚ ਉਨ੍ਹਾਂ ਨੇ ਕਸ਼ਮੀਰ ਵਿਵਾਦ ਵਰਗੇ ਕਈ ਲੋਕਪ੍ਰਿਯ ਮੁੱਦੇ ਉਠਾਏ। ਉਨ੍ਹਾਂ ਕਿਹਾ ਕਿ ਮੈਂ ਹਿੰਦੋਸਤਾਨ ਨੂੰ ਦੱਸਣਾ ਚਾਹੁੰਦਾ ਹਾਂ ਕਿ ਕਸ਼ਮੀਰੀਆਂ ਵਿਚ ਤੁਹਾਡੇ 7 ਲੱਖ ਫੌਜੀ ਹਨ। ਕੋਈ ਵੀ ਫੌਜ ਕਦੇ ਵੀ ਕਿਸੇ ... Read Full Story
|
ਇੰਟਰਨੈੱਟ ਕਾਰਨ ਬਦਲ ਰਿਹੈ ਅਤਿਵਾਦ ਦਾ ਮੁਹਾਂਦਰਾ: ਪੁਲੀਸ
ਸ੍ਰੀਨਗਰ, ਸੁਰੱਖਿਆ ਬਲਾਂ ‘ਤੇ ਹਮਲੇ ਕਰਨ ਦੇ ਮਾਮਲਿਆਂ ‘ਚ ਲਸ਼ਕਰ-ਏ-ਤੋਇਬਾ ਦੇ ਪੰਜ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਵਾਲੀ ਜੰਮੂ-ਕਸ਼ਮੀਰ ਦੀ ਪੁਲੀਸ ਨੇ ਅੱਜ ਕਿਹਾ ਹੈ ਕਿ ਅਤਿਵਾਦ ਦਾ ਚਿਹਰਾ ਬਦਲ ਰਿਹਾ ਹੈ, ਕਿਉਂਕਿ ਕੁਝ ਅਤਿਵਾਦੀ, ਸੋਸ਼ਲ ਨੈੱਟਵਰਕਿੰਗ ਸਾਈਟਾਂ ‘ਤੇ ਵੀਡੀਓਜ਼ ਦੇਖ ਕੇ ਉਕਸਾਹਟ ‘ਚ ਆ ਰਹੇ ਹਨ ਤੇ ਇਸ ਪਾਸੇ ਪੈਰ ਪਾ ਰਹੇ ਹਨ।
ਕੇਂਦਰੀ ਕਸ਼ਮੀਰ ਦੇ ਡੀ.ਆਈ.ਜੀ. ਅਬਦੁਲ ਗਨੀ ਮੀਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲਸ਼ਕਰ-ਏ-ਤੋਇਬਾ ਨੂੰ ਦੇਖ ਕੇ ਉਕਸਾਹਟ ‘ਚ ਆਏ ਨੌਜਵਾਨਾਂ ਦੇ ਕੰਮ ਕਰਨ ਦੇ ਢੰਗ ਨੂੰ ਦੇਖ ਕੇ ਗਰਨੇਡ ਹਮਲਿਆਂ ਦੇ ਦੋ ਕੇਸ ਪੁਲੀਸ ਨੇ ਹੱਲ ਕੀਤੇ ... Read Full Story
|
ਚੋਟੀ ਦੇ ਅੱਤਵਾਦੀ ਖਤਮ ਹੋਏ ਹਨ, ਅੱਤਵਾਦ ਨਹੀਂ : ਡੀ. ਜੀ. ਪੀ.
ਜੰਮੂ, ਜੰਮੂ-ਕਸ਼ਮੀਰ ਦੇ ਪੁਲਸ ਮੁਖੀ ਕੁਲਦੀਪ ਨੇ ਕਿਹਾ ਹੈ ਕਿ ਹੁਣੇ ਜਿਹੇ ਵੱਖ-ਵੱਖ ਅੱਤਵਾਦੀ ਸੰਗਠਨਾਂ ਦੇ ਚੋਟੀ ਦੇ ਕਮਾਂਡਰਾਂ ਦੇ ਮਾਰੇ ਜਾਣ ਕਾਰਨ ਇਹ ਨਹੀਂ ਸਮਝਣਾ ਚਾਹੀਦਾ ਕਿ ਸੂਬੇ ਵਿਚੋਂ ਅੱਤਵਾਦ ਖਤਮ ਹੋ ਗਿਆ ਹੈ। ਜੰਮੂ ਪੁਲਸ ਵਲੋਂ ਇਥੇ ਆਯੋਜਿਤ ਤਿੰਨ ਦਿਨਾਂ ਖੇਡ ਆਯੋਜਨ ਦੇ ਉਦਘਾਟਨੀ ਸਮਾਰੋਹ ਵਿਚ ਡੀ. ਜੀ. ਪੀ. ਨੇ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਕੱਟੜ ਤੇ ਚੋਟੀ ਦੀਆਂ ਅੱਤਵਾਦੀ ਘਟਨਾਵਾਂ ਵਿਚ ਕਮੀ ਆਈ ਹੈ ਪਰ ਸਾਨੂੰ ਇਸ ਤੋਂ ਇਹ ਅੰਦਾਜ਼ਾ ਨਹੀਂ ਲਾਉਣਾ ਚਾਹੀਦਾ ਕਿ ਅੱਤਵਾਦ ਬਿਲਕੁਲ ਖਤਮ ਹੋ ਗਿਆ ਹੈ। ਸਰਹੱਦ 'ਤੇ ਅਜੇ ਵੀ ਕਈ ਅੱਤਵਾਦੀ ਘੁਸਪੈਠ ਕਰਨ ਦੀ ਕੋਸ਼ਿਸ਼ ... Read Full Story
|
ਭੂਸ਼ਨ ਦੇ ਮਾਮਲੇ ਵਿਚ ਟੀਮ ਅੰਨਾ ’ਚ ਮਤਭੇਦ ਉਭਰੇ
ਅੰਨਾ ਦੇ ਬਦਲਦੇ ਸੁਰਾਂ ਕਾਰਨ ਮੈਂਬਰ ਨਾਖੁਸ਼
ਆਪਣੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤੇ ਸੰਘਰਸ਼ ’ਚ ਪ੍ਰਸ਼ਾਂਤ ਭੂਸ਼ਨ ਦੀ ਭੂਮਿਕਾ ਬਾਰੇ ਅੰਨਾ ਹਜ਼ਾਰੇ ਵੱਲੋਂ ਦਿੱਤੇ ਗਏ ਸਪਸ਼ਟੀਕਰਨ ਦੇ ਬਾਵਜੂਦ ਟੀਮ ਅੰਨਾ ’ਚ ਕਈ ਮਹੱਤਵਪੂਰਨ ਮੁੱਦਿਆਂ ’ਤੇ ਮਤਭੇਦ ਉੱਭਰ ਆਏ ਹਨ।
ਹਜ਼ਾਰੇ ਵੱਲੋਂ ਨਵੇਂ ਸਿਰਿਓਂ ਇਹ ਕਹਿਣਾ ਟੀਮ ਦੇ ਹੋਰ ਮੈਂਬਰਾਂ ਨੂੰ ਬੜਾ ਹੈਰਾਨ ਕਰ ਗਿਆ ਹੈ ਕਿ ਉਨ੍ਹਾਂ ਦੀ ਮੁਹਿੰਮ ਚਲਾ ਰਹੀ ਕੋਰ ਕਮੇਟੀ ਮੀਟਿੰਗ ਕਰਕੇ ਇਹ ਫੈਸਲਾ ਕਰੇਗੀ ਕਿ ਕੀ ਪ੍ਰਸ਼ਾਂਤ ਭੂਸ਼ਨ ਉਨ੍ਹਾਂ ਦੀ ਟੀਮ ’ਚ ਸ਼ਾਮਲ ਰਹਿਣਗੇ ਜਾਂ ਨਹੀਂ। ਸੂਤਰਾਂ ਨੇ ਅੱਜ ਕਿਹਾ ਕਿ ਦੋ ਦਿਨਾਂ ’ਚ ਭੂਸ਼ਨ ਬਾਰੇ ਹਜ਼ਾਰੇ ਨੇ ... Read Full Story
|
ਭੂਸ਼ਣ ਮਾਮਲੇ 'ਤੇ ਹਜ਼ਾਰੇ ਧਿਰ 'ਚ ਫੁਟ, ਮੈਂਬਰਾਂ ਦੀ ਵੱਖ-ਵੱਖ ਰਾਏ
ਰਾਲੇਗਣ ਸਿੱਧੀ/ਨਵੀਂ ਦਿੱਲੀ, ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ 'ਚ ਪ੍ਰਸ਼ਾਂਤ ਭੂਸ਼ਣ ਦੇ ਟਿਕੇ ਰਹਿਣ 'ਤੇ ਅੰਨਾ ਹਜ਼ਾਰੇ ਦੀ ਟਿੱਪਣੀ ਪਿੱਛੋਂ ਹਜ਼ਾਰੇ ਧਿਰ ਵਿਚ ਕਈ ਅਹਿਮ ਮੁੱਦਿਆਂ 'ਤੇ ਮਤਭੇਦ ਨਜ਼ਰ ਆ ਰਹੇ ਹਨ। ਸੂਤਰਾਂ ਮੁਤਾਬਕ ਹਜ਼ਾਰੇ ਦੇ ਤਾਜ਼ਾ ਰੁਖ਼ ਕਿ ਹਜ਼ਾਰੇ ਧਿਰ ਦੀ ਕੋਰ ਕਮੇਟੀ ਭੂਸ਼ਣ ਦੀ ਮੁਹਿੰਮ ਵਿਚ ਟਿਕੇ ਰਹਿਣ ਬਾਰੇ ਫੈਸਲਾ ਕਰੇਗੀ, ਨੇ ਹਜ਼ਾਰੇ ਧਿਰ ਦੇ ਹੋਰਨਾਂ ਮੈਂਬਰ ਨੂੰ ਹੈਰਾਨ ਕਰ ਦਿੱਤਾ ਹੈ। ਬੀਤੇ 2 ਦਿਨ ਦੌਰਾਨ ਹਜ਼ਾਰੇ ਨੇ ਭੂਸ਼ਣ ਦੇ ਹਜ਼ਾਰੇ ਕੈਂਪ 'ਚ ਬਣੇ ਰਹਿਣ 'ਤੇ 3 ਵਾਰ ਆਪਣਾ ਰੁਖ ਬਦਲਿਆ ਹੈ। ਭੂਸ਼ਣ ਨੇ ਜੰਮੂ-ਕਸ਼ਮੀਰ ਵਿਚ ਰਾਏਸ਼ੁਮਾਰੀ ਦੀ ਵਕਾਲਤ ਕੀਤੀ ਸੀ, ਜਿਸ ਪਿੱਛੋਂ ... Read Full Story
|