Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਜੱਜ"
ਨਾਰੀ ਸ਼ਕਤੀ ਨੂੰ ਹੋਰ ਵਧੇਰੇ ਮਜਬੂਤ ਕਰਨ ਲਈ ਲੜਕੀਆਂ ਨੂੰ ਆਪਣੇ ਹੱਕਾਂ ਪ੍ਰਤੀ ਸੁਚੇਤ ਹੋਣ ਦੀ ਲੋੜ-ਜ਼ਿਲਾ ਤੇ ਸ਼ੈਸ਼ਨ ਜੱਜ

ਪਟਿਆਲਾ: 27 ਫਰਵਰੀ (ਪੀ.ਐਸ.ਗਰੇਵਾਲ) -ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ ਵੱਲੋਂ ਸਰਕਾਰੀ ਕਾਲਜ਼ ਲੜਕੀਆਂ ਵਿਖੇ ਵਿਦਿਆਰਥੀਆਂ ਨੂੰ ਕਾਨੂੰਨੀ ਸ਼ਾਖਰਤਾ ਕਲੱਬ ਸਬੰਧੀ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ । ਜਿਸ ਦੀ ਪ੍ਰਧਾਨਗੀ ਚੇਅਰਮੈਨ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ -ਕਮ-ਮਾਣਯੋਗ ਜ਼ਿਲਾ ਤੇ ਸ਼ੈਸ਼ਨ ਜੱਜ ਸ਼੍ਰੀ ਰਾਜ ਸ਼ੇਖਰ ਅੱਤਰੀ ਨੇ ਕੀਤੀ। ਸ਼੍ਰੀ ਅੱਤਰੀ ਨੇ ਇਸ ਮੌਕੇ ਵਿਦਿਆਰਥਣਾਂ ਨੂੰ ਮਿਹਨਤ ਅਤੇ ਲਗਨ ਨਾਲ ਪੜਨ ਲਈ ਪ੍ਰੇਰਿਤ ਕੀਤਾ ਅਤੇ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ । ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ਵਿੱਚ ਨਾਰੀ ...
Read Full Story


ਰੈਗਿੰਗ ਕੇਸ: 7 ਵਿਦਿਆਰਥੀਆਂ ਨੂੰ ਸਜ਼ਾ, 4 ਬਰੀ

ਜਲੰਧਰ, ਰੈਗਿੰਗ ਤੋਂ ਦੁਖੀ ਹੋ ਕੇ ਇਕ ਵਿਦਿਆਰਥੀ ਵੱਲੋਂ ਆਤਮ-ਹੱਤਿਆ ਕਰਨ ਦੇ ਮਾਮਲੇ ‘ਚ ਵਧੀਕ ਸੈਸ਼ਨ ਜੱਜ ਐਸ.ਕੇ. ਸਿੰਗਲਾ ਦੀ ਅਦਾਲਤ ਨੇ 7 ਵਿਦਿਆਰਥੀਆਂ ਨੂੰ ਤਿੰਨ-ਤਿੰਨ ਸਾਲ ਦੀ ਸਜ਼ਾ ਸੁਣਾਈ ਹੈ ਜਦਕਿ ਇਸ ਮਾਮਲੇ ‘ਚ ਚਾਰ ਵਿਦਿਆਰਥੀਆਂ ਨੂੰ ਬਰੀ ਕਰ ਦਿੱਤਾ ਹੈ। ਜਿਨ੍ਹਾਂ ਵਿਦਿਆਰਥੀਆਂ ਨੂੰ ਸਜ਼ਾ ਸੁਣਾਈ ਗਈ ਹੈ ਉਨ੍ਹਾਂ ਵਿਦਿਆਰਥੀਆਂ ਵਿਚ ਅੰਕਿਤ ਸ੍ਰੀਵਾਸਤਵਾ, ਸਿਧਾਰਥ ਕੁਮਾਰ, ਤਨੁਜ ਰਾਏ, ਪ੍ਰਮੋਦ ਹਿਮਾਂਗ, ਪਰਸਣ ਕਿਸ਼ੋਰ ਵਰਮਾ, ਨਵਲ ਮਿਲਾਨੀ ਤੇ ਅਭੀਜੀਤ ਬਿਸਵਾਸ ਸ਼ਾਮਲ ਹਨ। ਜਿਹੜੇ ਵਿਦਿਆਰਥੀਆਂ ਨੂੰ ਬਰੀ ਕੀਤਾ ਗਿਆ ਹੈ ਉਨ੍ਹਾਂ ਵਿਚ ਨਮਿਤਾ ਕੁਮਾਰੀ, ਵਿਸ਼ਵਜੀਤ ਸਹਾਏ, ...
Read Full Story


ਅਲਾਹਾਬਾਦ ਹਾਈ ਕੋਰਟ ’ਚ ਜੱਜਾਂ ਦੀਆਂ 99 ਅਸਾਮੀਆਂ ਖਾਲੀ

ਨਵੀਂ ਦਿੱਲੀ,ਅਲਾਹਾਬਾਦ ਹਾਈ ਕੋਰਟ ਦੇ 160 ਜੱਜਾਂ ਦੀਆਂ ਮਨਜ਼ੂਰਸ਼ੁਦਾ ਅਸਾਮੀਆਂ ’ਚੋਂ 99 ਅਸਾਮੀਆਂ ਖਾਲੀ ਪਈਆਂ ਹੋਣ ਕਾਰਨ ਅਦਾਲਤ ਦਾ ਕੰਮਕਾਜ ਪ੍ਰਭਾਵਤ ਹੋ ਰਿਹਾ ਹੈ। ਇਹ ਖੁਲਾਸਾ ਨਿਆਂ ਵਿਭਾਗ ਵੱਲੋਂ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਦਿੱਤੀ ਇਕ ਅਰਜ਼ੀ ਦੇ ਜਵਾਬ ਵਿਚ ਕੀਤਾ ਗਿਆ ਹੈ। ਦੇਸ਼ ਭਰ ਦੀਆਂ ਵੱਖ-ਵੱਖ ਹਾਈ ਕੋਰਟਾਂ ਵਿਚ 40 ਲੱਖ ਤੋਂ ਵੱਧ ਕੇਸ ਲਮਕ ਰਹੇ ਹਨ ਅਤੇ ਉਚੇਰੀ ਨਿਆਂਪਾਲਿਕਾ ਦੀਆਂ 285 ਅਸਾਮੀਆਂ ਖਾਲੀ ਪਈਆਂ ਹਨ ਜੋ ਮਨਜ਼ੂਰਸ਼ੁਦਾ 895 ਅਸਾਮੀਆਂ ਦਾ 31 ਫੀਸਦ ਬਣਦੀਆਂ ਹਨ। ਪਿਛਲੇ ਸਾਲ ਸਾਬਕਾ ਕਾਨੂੰਨ ਮੰਤਰੀ ਵੀਰੱਪਾ ਮੋਇਲੀ ਨੇ ਕਿਹਾ ਸੀ ਕਿ ਅਲਾਹਾਬਾਦ ਹਾਈ ਕੋਰਟ ਵਿਚ ...
Read Full Story


ਨੋਟ ਬਦਲੇ ਵੋਟ ਮਾਮਲਾ : ਅਮਰ ਸਿੰਘ ਨੂੰ ਨਹੀਂ ਮਿਲੀ ਰਾਹਤ

ਨਵੀਂ ਦਿੱਲੀ,ਨੋਟ ਬਦਲੇ ਵੋਟ ਮਾਮਲੇ ‘ਚ ਜੇਲ੍ਹ ਵਿਚ ਬੰਦ ਰਾਜਸਭਾ ਸਾਂਸਦ ਅਤੇ ਸਪਾ ਦੇ ਸਾਬਕਾ ਜਨਰਲ ਸਕੱਤਰ ਅਮਰ ਸਿੰਘ ਨੂੰ ਅੱਜ ਅਦਾਲਤ ਤੋਂ ਕੋਈ ਰਾਹਤ ਨਹੀਂ ਮਿਲੀ। ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਨੇ ਅਮਰ ਸਿੰਘ ਦੀ ਅੰਤ੍ਰਿਮ ਜ਼ਮਾਨਤ ਦੀ ਅਰਜੀ ਉਤੇ ਫੈਸਲਾ 12 ਸਤੰਬਰ ਤੱਕ ਸੁਰੱਖਿਅਤ ਰੱਖ ਲਿਆ ਹੈ। ਵਿਸ਼ੇਸ਼ ਜੱਜ ਸੰਗੀਤ ਢੀਂਗਰਾ ਨੇ ਤਿਹਾੜ ਜੇਲ੍ਹ ਪ੍ਰਸ਼ਾਸਨ ਤੋਂ ਅਮਰ ਸਿੰਘ ਦੀ ਸਿਹਤ ਬਾਰੇ ਜਾਣਕਾਰੀ ਮੰਗੀ ਹੈ। ਇਸ ਤੋਂ ਪਹਿਲਾਂ ਅਦਾਲਤ ਨੇ 6 ਸਤੰਬਰ ਨੂੰ ਨੋਟ ਬਦਲੇ ਵੋਟ ਮਾਮਲੇ ਵਿਚ ਅਮਰ ਸਿੰਘ ਨੂੰ 19 ਸਤੰਬਰ ਤੱਕ ਨਿਆਇਕ ਹਿਰਾਸਤ ਵਿਚ ਭੇਜਣ ਦੇ ਆਦੇਸ਼ ਦਿੱਤੇ ਸਨ। ਪਰ ਹਿਰਾਸਤ ਵਿਚ ...
Read Full Story


ਵਿਆਹੁਤਾ ਨੂੰ ਜਾਨੋਂ ਮਾਰਨ ਵਾਲੇ ਪਤੀ, ਸੱਸ ਤੇ ਸਹੁਰੇ ਨੂੰ ਉਮਰ ਕੈਦ

ਜੀਂਦ,ਵਿਆਹੁਤਾ ਨੂੰ ਮਿੱਟੀ ਦਾ ਤੇਲ ਪਾ ਕੇ ਸਾੜ ਕੇ ਮਾਰਨ ਸਬੰਧੀ ਮਾਮਲੇ ਦੀ ਸੁਣਵਾਈ ਕਰਦੇ ਹੋਏ ਜ਼ਿਲ੍ਹਾ ਸੈਸ਼ਨ ਜੱਜ ਰਮਿੰਦਰ ਜੈਨ ਦੀ ਅਦਾਲਤ ਨੇ ਵਿਆਹੁਤਾ ਦੇ ਪਤੀ, ਸੱਸ ਤੇ ਸਹੁਰੇ ਨੂੰ ਉਮਰ ਕੈਦ ਦੇ ਨਾਲ 8-8 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਮਾਮਲੇ ਅਨੁਸਾਰ ਪਿੰਡ ਸੰਗਤਪੁਰਾ ਵਾਸੀ ਵਿਕਾਸ ਦੀ ਪਤਨੀ ਕਮਲੇਸ਼ ਵੱਲੋਂ ਦਿੱਤੀ ਸ਼ਿਕਾਇਤ ਵਿੱਚ ਕਿਹਾ ਗਿਆ ਸੀ ਕਿ ਉਸ ਦਾ ਸਹੁਰਾ ਉਸ ‘ਤੇ ਬੁਰੀ ਨਜ਼ਰ ਰੱਖਦਾ ਹੈ, ਜਿਸ ਦੀ ਸ਼ਿਕਾਇਤ ਉਸ ਨੇ ਆਪਣੇ ਪਤੀ ਵਿਕਾਸ ਨੂੰ ਕੀਤੀ ਸੀ। ਮਰਨ ਤੋਂ ਪਹਿਲਾਂ ਕਮਲੇਸ਼ ਵੱਲੋਂ ਦਿੱਤੇ ਬਿਆਨਾਂ ਵਿੱਚ ਕਿਹਾ ਗਿਆ ਕਿ 28 ਸਤੰਬਰ ਦੀ ਰਾਤ ਨੂੰ ਉਸ ਦੇ ਪਤੀ ...
Read Full Story


ਫੋਨ ਲੁੱਟਣ ਦੇ ਦੋਸ਼ ‘ਚ ਸੱਤ ਸਾਲ ਕੈਦ ਤੇ 11 ਹਜ਼ਾਰ ਜੁਰਮਾਨਾ

ਨਵੀਂ ਦਿੱਲੀ,ਇਕ 27 ਸਾਲਾ ਨੌਜਵਾਨ ਨੂੰ ਮੋਬਾਈਲ ਫੋਨ ਲੁੱਟਣ ਦੇ ਦੋਸ਼ ਵਿੱਚ 7 ਸਾਲ ਦੀ ਸਖ਼ਤ ਕੈਦ ਤੇ 11000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਇਸ ਫ਼ੋਨ ਦੀ ਕੀਮਤ ਸਿਰਫ਼ ਇਕ ਹਜ਼ਾਰ ਰੁਪਏ ਸੀ। ਐਡੀਸ਼ਨਲ ਸੈਸ਼ਨ ਜੱਜ ਗੁਰਦੀਪ ਸਿੰਘ ਨੇ ਖਜੂਰੀ ਖ਼ਾਸ ਵਾਸੀ ਦੋਸ਼ੀ ਮੁਹੰਮਦ ਆਦਿਲ ਨੂੰ ਸਜ਼ਾ ਸੁਣਾਉਂਦਿਆਂ ਕਿਹਾ ਕਿ ਤੱਥਾਂ ਨੇ ਹਾਲਾਤ ਨੂੰ ਧਿਆਨ ਵਿੱਚ ਰੱਖਦਿਆਂ ਦੋਸ਼ੀ ਨੂੰ ਸੱਤ ਸਾਲ ਦੀ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਆਦਿਲ ਨੂੰ ਪੁਲੀਸ ਨੇ ਫੋਨ ਚੋਰੀ ਕਰਨ ਦੇ ਦੋਸ਼ ‘ਚ ਰੰਗੇ-ਹੱਥੀਂ ਕਾਬੂ ਕਰ ਲਿਆ ਤੇ ਉਸ ਕੋਲੋਂ ਇਕ ਫੋਨ ਤੇ ਇਕ ਚਾਕੂ ਵੀ ਬਰਾਮਦ ਕੀਤਾ ਸੀ। ਆਦਿਲ ਨੇ ਆਪਣੇ ਇਕ ਹੋਰ ਸਾਥੀ ਨਾਲ ...
Read Full Story


ਆਜ਼ਾਦੀ ਦਿਵਸ ’ਤੇ ਸੁਤੰਤਰਤਾ ਸੈਨਾਨੀਆਂ ਨੂੰ ਤੋਹਫ਼ਾ

ਮਾਣ ਭੱਤੇ ’ਚ 4 ਹਜ਼ਾਰ ਰੁਪਏ ਦਾ ਵਾਧਾ ਸਿਰਸਾ,ਹਰਿਆਣਾ ਸਰਕਾਰ ਨੇ 15 ਅਗਸਤ ਦੇ ਮੌਕੇ ’ਤੇ ਸੁਤੰਤਰਤਾ ਸੈਨਾਨੀਆਂ ਦਾ ਮਾਣ ਸਨਮਾਨ ਭੱਤਾ 11 ਹਜ਼ਾਰ ਰੁਪਏ ਤੋਂ ਵਧਾ ਕੇ 15 ਹਜ਼ਾਰ ਰੁਪਏ ਕਰ ਦਿੱਤਾ ਹੈ। ਇਹ ਗੱਲ ਹਰਿਆਣਾ ਦੇ ਬਿਜਲੀ ਤੇ ਵਣ ਮੰਤਰੀ ਕੈਪਟਨ ਅਜੈ ਸਿੰਘ ਯਾਦਵ ਨੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਸੁਤੰਤਰਤਾ ਦਿਵਸ ਦੇ ਮੌਕੇ ’ਤੇ ਬਤੌਰ ਮੁੱਖ ਮਹਿਮਾਨ ਰਾਸ਼ਟਰੀ ਝੰਡਾ ਲਹਿਰਾਉਣ ਤੋਂ ਬਾਅਦ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਕਹੀ। ਇਸ ਤੋਂ ਪਹਿਲਾਂ ਉਨ੍ਹਾਂ ਮਾਰਚ ਪਾਸਟ ਦੀ ਸਲਾਮੀ ਲਈ। ਸ੍ਰੀ ਯਾਦਵ ਨੇ ਸ਼ਹੀਦੀ ਸਮਾਰਕ ਉੱਤੇ ਜਾ ਕੇ ਦੇਸ਼ ਦੇ ਸ਼ਹੀਦਾਂ, ਦੇਸ਼ ਭਗਤਾਂ ਨੂੰ ਫੁੱਲ ...
Read Full Story


ਮੇਰਾ ਭਾਰਤ ਅਜ਼ਾਦ ਹੈ ਜਾਂ ਅਜ਼ਾਦ ਨਹੀ ਹੈ?

ਇਕ ਦਿਨ ਇਹ ਸਵਾਲ ਮੇਰੇ ਮੰਨ ਵਿੱਚ ਆਇਆ ਤਾਂ ਉਸੇ ਵੇਲੇ ਮੇਨੂੰ ਇਸ ਸਵਾਲ ਦਾ ਕੋਈ ਸ਼ਪੱਸ਼ਟ ਜਵਾਬ ਨਾ ਲੱਭਾ ਤਾਂ ਅਪਣੇ ਨਿੱਤ ਦੇ ਰੁਝੇਵੇਂਆਂ ਵਿਚੋਂ ਇਕ-ਇਕ ਕਰਕੇ ਕਈ ਤਰ੍ਹਾਂ ਦੇ ਜਵਾਬ ਆਏ ਜੋ ਮੈਂ ਆਪਜੀ ਨਾਲ਼ ਸਾਂਝੇ ਕਰ ਰਿਹਾਂ ਹਾਂ। ਮੇਰਾ ਭਾਰਤ ਵਿੱਚ ਅਜਾਦੀ ਹੈ -- ਨੇਤਾ ਨੂੰ ਝੁਠ ਬੋਲਣ ਦੀ ਅਜਾਦੀ ਹੈ! -- ਦੁਕਾਨਦਾਰ ਨੂੰ ਅਪਣੀ ਮਨ ਮਰਜੀ ਦੇ ਰੇਟ ਤੇ ਸਮਾਨ ਵੇਛਣ ਦੀ ਅਜਾਦੀ ਹੈ! -- ਅਫ਼ਸਰਾਂ ਨੂੰ ਲੋਕਾਂ ਨੂੰ ਲੁਟ ਕੇ ਅਪਣੀ ਜੇਬ ਭਰਨ ਦੀ ਅਜਾਦੀ ਹੈ! -- MLA ਅਤੇ MP ਜੀ ਨੂੰ ਅਪਣੇ ਫ਼ਰਜ ਭੁੱਲ ਜਾਣ ਦੀ ਅਜਾਦੀ ਹੈ! -- ਖੇਡਾਂ ਦੇ ਨਾਂ ਤੇ ਪੈਸੇ ਹਜ਼ਮ ਕਰਨ ਦੀ ਅਜਾਦੀ ਹੈ! -- ਮੰਤਰੀਆਂ ਨੂੰ ...
Read Full Story


ਜ਼ਿਲਾ ਮੁਫਤ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ ਵੱਲੋਂ 250 ਕਰੋੜ 40 ਲੱਖ 55 ਹਜ਼ਾਰ 958 ਰੁਪਏ ਦੇ ਕਲੇਮ ਦਿਵਾਏ ਗਏ-ਜ਼ਿਲਾ ਤੇ ਸੈਸ਼ਨ ਜੱਜ

ਪਟਿਆਲਾ (ਬਨੂੜ): 9 ਨਵੰਬਰ (ਪੀ.ਐਸ.ਗਰੇਵਾਲ) -‘‘ ਜ਼ਿਲਾ ਮੁਫਤ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ ਵੱਲੋਂ 4,157 ਲੋੜਵੰਦ ਵਿਅਕਤੀਆਂ ਨੂੰ ਮੁਫਤ ਕਾਨੂੰਨੀ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ, 764 ਲੋਕ ਅਦਾਲਤਾਂ ਦਾ ਆਯੋਜਨ ਕਰਕੇ1 ਲੱਖ 29 ਹਜ਼ਾਰ 108 ਕੇਸਾਂ ਦੀ ਸੁਣਵਾਈ ਕੀਤੀ ਗਈ ਜਿਸ ਵਿਚੋਂ 98 ਹਜ਼ਾਰ 483 ਕੇਸਾਂ ਦਾ ਫੈਸਲਾ ਦੋਵਾਂ ਧਿਰਾਂ ਦੀ ਆਪਸੀ ਰਜਾਮੰਦੀ ਨਾਲ ਕਰਵਾਇਆ ਗਿਆ ਹੈ ਅਤੇ ਇਹਨਾਂ ਲੋਕ ਅਦਾਲਤਾਂ ਵਿੱਚ 250 ਕਰੋੜ 40 ਲੱਖ 55 ਹਜ਼ਾਰ 958 ਰੁਪਏ ਦੇ ਕਲੇਮ ਦਿਵਾਏ ਗਏ। ਇਹ ਜਾਣਕਾਰੀ ਜ਼ਿਲਾ ਮੁਫਤ ਕਾਨੂੰਨੀ ਸੇਵਾਵਾਂ ਦੇ ਚੇਅਰਮੈਨ-ਕਮ- ਜ਼ਿਲਾ ਤੇ ਸ਼ੈਸ਼ਨਜ ਜੱਜ ਸ਼੍ਰੀ ਵਰਿੰਦਰ ਕੁਮਾਰ ...
Read Full Story


ਭਰਤਇੰਦਰ ਸਿੰਘ ਚਹਿਲ (ਸਾਬਕਾ ਮੀਡੀਆ ਸਲਾਹਕਾਰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ) ਅਦਾਲਤ ਵਿੱਚ ਹੋਏ ਪੇਸ਼

ਪਟਿਆਲਾ, ( ਪੀ ਐਸ ਗਰੇਵਾਲ) – ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਹਿ ਚੁੱਕੇ ਸ. ਭਰਤਇੰਦਰ ਸਿੰਘ ਚਹਿਲ ਪਟਿਆਲਾ ਵਿਖੇ ਆਪਣੇ ਸੀਨੀਅਰ ਵਕੀਲਾਂ ਐਨ.ਪੀ.ਐਸ ਵਡ਼ੈਚ ਅਤੇ ਸਰਬਜੀਤ ਸਿੰਘ ਵਡ਼ੈਚ ਨਾਲ ਮਾਣਯੋਗ ਚੀਫ ਜੁਡੀਸ਼ਲ ਮੈਜਿਸਟ੍ਰੇਟ ਸ. ਐਚ.ਐਸ.ਗਰੇਵਾਲ ਦੀ ਕੋਰਟ ਵਿੱਚ ਪੇਸ਼ ਹੋਏ। ਜਿਕਰਯੋਗ ਹੈ ਕਿ ਉਹਨਾਂ ਤੇ ਭਗਤ ਸਿੰਘ ਮੋਟਰਜ਼ ਕੰਪਨੀ ਦੇ ਮਾਲਿਕ ਵਲੋਂ ਇੱਕ ਮਰਸਡੀਜ਼ ਬੈਨਜ਼ ਕਾਰ ਹੱਡ਼ਪ ਲੈਣ ਅਤੇ ਧਮਕੀਆਂ ਦੇਣ ਦੇ ਦੋਸ਼ ਤਹਿਤ ਦੋ ਅੱਲਗ-2 ਮੁੱਕਦਮੇ ਦਰਜ਼ ਕਰਵਾਏ ਗਏ ਸਨ । ਇਸ ਸਬੰਧ ਵਿੱਚ ਉਹਨਾਂ ਦੀ ਪੇਸ਼ੀ ਸੀ। ਮਾਣਯੋਗ ਜੱਜ ਸਾਹਿਬ ਨੇ ਅਗਲੀ ...
Read Full Story


ਚੋਰਾਂ ਨੇ ਜੱਜ ਦੇ ਘਰ ਕੀਤੀ ਚੋਰੀ

ਪਟਿਆਲਾ, 23 ਜੂਨ ( ਪੀ ਐਸ ਗਰੇਵਾਲ) – ਬੀਤੀ ਰਾਤ ਪਟਿਆਲੇ ਵਿੱਚ ਮਾਨਯੋਗ ਜੱਜ ਸ਼੍ਰੀ ਬਰਿੰਦਰ ਸਿੰਘ ਰੁਮਾਣਾ ਦੀ ਕੋਠੀ ਵਿੱਚੋਂ ਚੋਰ ਇੰਨਵਰਟਰ ਦੀ ਬੈਟਰੀ ਅਤੇ ਕੂਲਰ ਦੀ ਮੋਟਰ ਚੋਰੀ ਕਰਕੇ ਲੈ ਗਏ। ਇਹ ਜਾਣਕਾਰੀ ਜੱਜ ਸਾਹਿਬ ਦੀ ਕੋਠੀ ਵਿੱਚ ਕੰਮ ਕਰਦੇ ਸੇਵਾਦਾਰ ਅਜੇ ਕੁਮਾਰ ਵਾਸੀ ਪ੍ਰਤਾਪ ਨਗਰ ਨੇ ਦਿੱਤੀ। ਉਸਨੇ ਦਸਿੱਆ ਕਿ ਉਹ ਸਵੇਰੇ ਜੱਜ ਸਾਹਿਬ ਦੀ ਕੋਠੀ ਸਫਾਈ ਵਾਸਤੇ ਗਿਆ ਤਾਂ ਉੱਕਤ ਸਾਮਾਨ ਗਾਇਬ ਸੀ। ਅਤੇ ਇਸ ਚੋਰੀ ਦੀ ਸੂਚਨਾ ਤੁਰੰਤ ਸਿਵਲ ਲਾਇਨ ਪੁਲਿਸ ਥਾਣੇ ਵਿੱਚ ਦਿੱਤੀ। ਪੁਲਿਸ ਨੇ ਚੋਰੀ ਦੇ ਸੰਬੰਧ ਵਿੱਚ ਧਾਰਾ 457,380 ਦੇ ਤਹਿਤ ਮਾਮਲਾ ਦਰਜ਼ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ...
Read Full Story


1

Loading...

© 2012 punjabinfoline.com

punjab infoline arash info