ਐਨ. ਸੀ. ਟੀ. ਸੀ. ਦਾ ਗਠਨ ਸੂਬਿਆਂ ਦੇ ਅਧਿਕਾਰ 'ਚ ਛੇੜਛਾੜ ਨਹੀਂ : ਮਨਮੋਹਨ
ਨਵੀਂ ਦਿੱਲੀ, ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਦੇਸ਼ 'ਚ ਅੱਤਵਾਦ ਨਾਲ ਲੜਨ ਲਈ ਸੂਬਿਆਂ ਨੂੰ ਸਹਿਯੋਗ ਦੇਣ ਦੀ ਅਪੀਲ ਕਰਦੇ ਹੋਏ ਅੱਜ ਕਿਹਾ ਕਿ ਕੌਮੀ ਅੱਤਵਾਦ ਰੋਕੂ ਕੇਂਦਰ (ਐਨ. ਸੀ. ਟੀ. ਸੀ.) ਦਾ ਗਠਨ ਸੂਬਿਆਂ ਦੇ ਅਧਿਕਾਰ 'ਚ ਛੇੜਛਾੜ ਨਹੀਂ ਹੈ।
ਡਾ. ਸਿੰਘ ਨੇ ਇਥੇ ਐਨ. ਸੀ. ਟੀ. ਸੀ. ਦੇ ਮਾਮਲੇ 'ਤੇ ਵਿਗਿਆਨ ਭਵਨ 'ਚ ਆਯੋਜਿਤ ਮੁੱਖ ਮੰਤਰੀਆਂ ਦੀ ਬੈਠਕ 'ਚ ਇਹ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਜਾਂ ਸੂਬਾ ਅੱਤਵਾਦ ਨਾਲ ਇਕੱਲੇ ਨਹੀਂ ਲੜ ਸਕਦੇ। ਇਸ ਲਈ ਇਸ ਮੁੱਦੇ 'ਤੇ ਸੂਬਿਆਂ ਨਾਲ ਸਹਿਯੋਗ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਅੱਤਵਾਦ ਰੋਕੂ ਸੰਸਥਾਨ ਨੂੰ ਮਜ਼ਬੂਤ ਬਣਾਇਆ ... Read Full Story
|
ਪ੍ਰਧਾਨ ਮੰਤਰੀ ਦੇ ਸਲਾਹਕਾਰ ਨੇ ਗੈਰ-ਕਾਨੂੰਨੀ ਤੌਰ 'ਤੇ ਹਥਿਆਏ ਦੋ ਪਲਾਟ
ਨਵੀਂ ਦਿੱਲੀ, ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਸਲਾਹਕਾਰ ਟੀ. ਕੇ. ਏ. ਨਾਇਰ ਨੇ ਸਰਕਾਰੀ ਕੰਪਨੀ ਬੀ. ਈ. ਐੱਮ. ਐੱਲ. ਦੀ ਕੋਆਪ੍ਰੇਟਿੰਗ ਸੁਸਾਇਟੀ ਵਿਚ ਦੋ ਪਲਾਟ ਗੈਰ-ਕਾਨੂੰਨੀ ਤਰੀਕੇ ਨਾਲ 2008 ਵਿਚ ਅਲਾਟ ਕਰਵਾਏ ਸਨ। ਇਸ ਵਿਚੋਂ ਇਕ ਪਲਾਟ ਆਪਣੀ ਭਾਣਜੀ ਪ੍ਰੀਤੀ ਪ੍ਰਭਾ ਅਤੇ ਦੂਜਾ ਪਲਾਟ ਆਪਣੀ ਦੋਸਤ ਉਮਾ ਦੇਵੀ ਨਾਂਬਿਆਰ ਨੂੰ ਬੰਗਲੌਰ ਦੇ ਦੱਖਣੀ ਇਲਾਕੇ ਵਿਚ ਗਲਤ ਢੰਗ ਨਾਲ ਅਲਾਟ ਕਰਕੇ ਫਾਇਦਾ ਪਹੁੰਚਾਇਆ ਗਿਆ ਸੀ।
ਇਸ ਦਾ ਖੁਲਾਸਾ ਇਕ ਅਖਬਾਰ ਨੇ ਕੀਤਾ ਹੈ। 2400 ਵਰਗ ਫੁੱਟ ਦੇ ਇਹ ਪਲਾਟ ਦੱਖਣੀ ਬੰਗਲੌਰ ਵਿਚ ਚੰਨਾਸੰਦਰਾ ਵਿਚ ਹਨ। ਦੱਖਣੀ ਬੰਗਲੌਰ ਦੇ ਪਾਸ਼ ਇਲਾਕੇ ਦੀ ਸੁਸਾਇਟੀ ਦੇ ... Read Full Story
|
ਇਮੈਜਨ ਟੀ. ਵੀ. ਪ੍ਰਸਾਰਣ ਬੰਦ
ਨਵੀਂ ਦਿੱਲੀ, ਦੇਸ਼ ਵਿਚ ਇਮੈਜਨ ਟੀ. ਵੀ. ਦਾ ਪ੍ਰਸਾਰਣ ਅੱਜ ਤੋਂ ਬੰਦ ਹੋ ਗਿਆ ਹੈ। ਟਰਨਰ ਪ੍ਰਸਾਰਣ ਕੰਪਨੀ ਨੇ ਇਸ ਕੰਪਨੀ ਦੇ ਹਿੱਸੇ 2010 ਵਿਚ ਖਰੀਦੇ ਸਨ ਪਰ ਹੁਣ ਉਸਨੇ ਆਪਣਾ ਹੱਥ ਪਿੱਛੇ ਖਿੱਚਣ ਦਾ ਫੈਸਲਾ ਕੀਤਾ ਹੈ, ਜਿਸ ਕਾਰਨ ਇਸ ਚੈਨਲ ਦਾ ਪ੍ਰਸਾਰਣ ਬੰਦ ਹੋ ਗਿਆ ... Read Full Story
|
ਕੁਝ ਮਜਬੂਰੀਆਂ ਰੋਕਦੀਆਂ ਹਨ ਸਖਤ ਫੈਸਲਿਆਂ ਨੂੰ : ਮਨਮੋਹਨ ਸਿੰਘ
ਐੱਨ. ਸੀ. ਟੀ. ਸੀ. ਬਾਰੇ ਵਿਚਾਰ ਲਈ ਮੁੱਖ ਮੰਤਰੀਆਂ ਦੀ ਬੈਠਕ 16 ਅਪ੍ਰ੍ਰੈਲ ਨੂੰ
ਨਵੀਂ ਦਿੱਲੀ, ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਐੱਨ. ਸੀ. ਟੀ. ਸੀ. ਦੇ ਗਠਨ ਨੂੰ ਲੈ ਕੇ ਉੱਠੇ ਵਿਵਾਦ ਨੂੰ ਸਲਾਹ-ਮਸ਼ਵਰੇ ਅਤੇ ਗੱਲਬਾਤ ਰਾਹੀਂ ਹੱਲ ਕਰਨ ਦੀ ਕੇਂਦਰ ਸਰਕਾਰ ਦੀ ਵਚਨਬੱਧਤਾ ਪ੍ਰਗਟਾਉਂਦਿਆਂ ਕਿਹਾ ਕਿ 16 ਅਪ੍ਰੈਲ ਨੂੰ ਇਸ ਮੁੱਦੇ 'ਤੇ ਵਿਚਾਰ ਕਰਨ ਲਈ ਮੁੱਖ ਮੰਤਰੀਆਂ ਦੀ ਇਕ ਬੈਠਕ ਸੱਦੀ ਜਾਵੇਗੀ।
ਰਾਸ਼ਟਰਪਤੀ ਦੇ ਭਾਸ਼ਣ ਦੇ ਮੁੱਦੇ 'ਤੇ ਹੋਈ ਬਹਿਸ ਦਾ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਨੇ ਤਾਮਿਲਾਂ ਦੇ ਮਨੁੱਖੀ ਅਧਿਕਾਰਾਂ ਦੇ ਉਲੰਘਣ ਬਾਰੇ ਯੂ. ਐੱਨ. ਮਨੁੱਖੀ ਅਧਿਕਾਰ ਕੌਂਸਲ ... Read Full Story
|
ਗੈਰ-ਕਾਂਗਰਸੀ ਸੂਬਿਆਂ ਨੇ ਕੀਤਾ ਐੱਨ. ਸੀ. ਟੀ. ਸੀ. ਦਾ ਵਿਰੋਧ
ਨਵੀਂ ਦਿੱਲੀ, ਗੈਰ-ਕਾਂਗਰਸੀ ਸੂਬਿਆਂ ਨੂੰ ਅੱਜ ਇਹ ਕਹਿੰਦਿਆਂ ਰਾਸ਼ਟਰੀ ਅੱਤਵਾਦ ਰੋਕੂ ਕੇਂਦਰ (ਐੱਨ. ਸੀ. ਟੀ. ਸੀ.) ਦਾ ਵਿਰੋਧ ਕੀਤਾ ਕਿ ਇਹ ਸੂਬਾ ਪੁਲਸ ਫੋਰਸਾਂ ਦੇ ਕੰਮ ਵਿਚ ਦਖਲ ਦੇਵੇਗਾ। ਗੁਜਰਾਤ, ਛੱਤੀਸਗੜ੍ਹ ਅਤੇ ਬਿਹਾਰ ਦੇ ਪ੍ਰਤੀਨਿਧੀਆਂ ਨੇ ਕੇਂਦਰੀ ਗ੍ਰਹਿ ਸਕੱਤਰ ਆਰ. ਕੇ. ਸਿੰਘ ਦੀ ਪ੍ਰਧਾਨਗੀ ਹੇਠ ਹੋਈ ਇਕ ਉੱਚ ਪੱਧਰੀ ਬੈਠਕ ਵਿਚ ਆਪਣੀਆਂ ਚਿੰਤਾਵਾਂ ਪ੍ਰਗਟ ਕੀਤੀਆਂ। ਇਸ ਬੈਠਕ ਵਿਚ ਮੁੱਖ ਸਕੱਤਰਾਂ, ਗ੍ਰਹਿ ਸਕੱਤਰਾਂ ਅਤੇ ਪੁਲਸ ਜਨਰਲ ਡਾਇਰੈਕਟਰਾਂ ਨੇ ਸ਼ਮੂਲੀਅਤ ਕੀਤੀ।
ਬੈਠਕ 'ਚ ਸ਼ਾਮਲ ਸੂਤਰਾਂ ਨੇ ਦੱਸਿਆ ਕਿ ਸੂਬਿਆਂ ਨੇ ਇਸ ਆਧਾਰ 'ਤੇ ਐੱਨ. ਸੀ. ਟੀ. ਸੀ. ਦੇ ਗਠਨ ... Read Full Story
|
ਐੱਨ. ਸੀ. ਟੀ. ਸੀ. ਬਾਰੇ ਸੂਬਿਆਂ ਦੀ ਸਲਾਹ ਕਿਉਂ ਨਹੀਂ ਲਈ ਗਈ : ਮੋਦੀ
ਅਹਿਮਦਾਬਾਦ, ਕੇਂਦਰ 'ਤੇ ਦੋਹਰਾ ਪੈਮਾਨਾ ਅਪਣਾਉਣ ਦਾ ਦੋਸ਼ ਲਾਉਂਦਿਆਂ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਵੇਂ ਯੂ. ਪੀ. ਏ. ਸਰਕਾਰ ਦਾ ਇਹ ਕਹਿਣਾ ਹੈ ਕਿ ਸੁਰੱਖਿਆ ਕੇਂਦਰ ਸਰਕਾਰ ਤੇ ਸੂਬਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ ਪਰ ਜਦੋਂ ਕਾਨੂੰਨ ਬਣਾਉਣ ਦੀ ਗੱਲ ਆਈ ਤਾਂ ਉਸ ਨੇ ਸੂਬਿਆਂ ਨਾਲ ਸਲਾਹ-ਮਸ਼ਵਰਾ ਕਰਨਾ ਵੀ ਠੀਕ ਨਹੀਂ ਸਮਝਿਆ। ਕੌਮੀ ਅੱਤਵਾਦ ਰੋਕੂ ਕੇਂਦਰ ਦੀ ਸਥਾਪਨਾ ਦੇ ਕੇਂਦਰ ਦੀ ਯੋਜਨਾ ਦਾ ਵਿਰੋਧ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜੇ ਤੁਸੀਂ ਸੂਬਾਈ ਸਰਕਾਰਾਂ ਦੀ ਜ਼ਿੰਮੇਵਾਰੀ ਨੂੰ ਮੰਨਦੇ ਹੋ ਤਾਂ ਕੀ ਕਾਨੂੰਨ ਬਣਾਉਣ ਤੋਂ ਪਹਿਲਾਂ ਉਨ੍ਹਾਂ ... Read Full Story
|
ਟੀ. ਆਰ. ਐੱਸ. ਦੇ 11 ਵਿਧਾਇਕ ਅਸੈਂਬਲੀ 'ਚੋਂ ਮੁਅੱਤਲ
ਹੈਦਰਾਬਾਦ, ਆਂਧਰਾ ਪ੍ਰਦੇਸ਼ 'ਚ ਸ਼ੁੱਕਰਵਾਰ ਵਿਧਾਨ ਸਭਾ ਦੀ ਕਾਰਵਾਈ 'ਚ ਰੁਕਾਵਟ ਪਾਉਣ ਲਈ ਇਕ ਆਜ਼ਾਦ ਵਿਧਾਇਕ ਸਮੇਤ ਤੇਲੰਗਾਨਾ ਰਾਸ਼ਟਰ ਸਮਿਤੀ ਦੇ 11 ਵਿਧਾਇਕਾਂ ਨੂੰ ਹਾਊਸ 'ਚੋਂ ਪੂਰੇ ਦਿਨ ਲਈ ਮੁਅੱਤਲ ਕਰ ਦਿੱਤਾ ਗਿਆ। ਵਿਧਾਇਕਾਂ ਦੀ ਮੁਅੱਤਲੀ ਵਿਰੁੱਧ ਸੀ. ਪੀ. ਆਈ. ਦੇ ਚਾਰ ਅਤੇ ਭਾਜਪਾ ਦੇ ਦੋ ਵਿਧਾਇਕਾਂ ਨੇ ਵਾਕ ਆਊਟ ਕੀਤਾ। ਸ਼ਰਾਬ ਦੇ ਕਾਰੋਬਾਰ 'ਚ ਕਥਿਤ ਤੌਰ 'ਤੇ ਸ਼ਾਮਿਲ ਮੰਤਰੀਆਂ ਨੂੰ ਬਰਤਰਫ ਕਰਨ ਦੀ ਮੰਗ ਨੂੰ ਲੈ ਕੇ ਤਿੰਨ ਦਿਨ ਤਕ ਹਾਊਸ ਦੀ ਕਾਰਵਾਈ 'ਚ ਵਿਘਨ ਪਾਉਣ ਵਾਲੀ ਪ੍ਰਮੁੱਖ ਵਿਰੋਧੀ ਪਾਰਟੀ ਤੇਲਗੂ ਦੇਸ਼ਮ ਦੇ ਮੈਂਬਰਾਂ ਨੇ ਵੀ ਸ਼ੁੱਕਰਵਾਰ ਹਾਊਸ ਦੀ ਕਾਰਵਾਈ ... Read Full Story
|
9 ਮੁੱਖ ਮੰਤਰੀਆਂ ਨੇ ਕੇਂਦਰ ਵਿਰੁੱਧ ਖੋਲ੍ਹਿਆ ਮੋਰਚਾ
ਹੁਣ ਐੱਨ. ਸੀ. ਟੀ. ਸੀ. ਦੇ ਵਿਰੋਧ 'ਚ ਮਮਤਾ
ਨਵੀਂ ਦਿੱਲੀ, ਅੱਤਵਾਦ ਨਾਲ ਮੁਕਾਬਲੇ ਲਈ ਨੈਸ਼ਨਲ ਕਾਊਂਟਰ ਟੈਰੇਰਿਜ਼ਮ ਸੈਂਟਰ (ਐਨ.ਸੀ. ਟੀ.ਸੀ.) ਦੇ ਗਠਨ ਦੇ ਐਲਾਨ ਨੂੰ ਲੈ ਕੇ ਕੇਂਦਰ ਸਰਕਾਰ ਸ਼ੁੱਕਰਵਾਰ ਨੂੰ ਮੁਸ਼ਕਿਲਾਂ ਵਿਚ ਫਸ ਗਈ। 7 ਮੁੱਖ ਮੰਤਰੀਆਂ ਨੇ ਸੂਬਾ ਸਰਕਾਰ ਦੇ ਅਧਿਕਾਰਾਂ ਦਾ ਹਨਨ ਦੱਸਦੇ ਹੋਏ ਇਸ 'ਤੇ ਆਪਣਾ ਵਿਰੋਧ ਜਤਾਇਆ। ਇਸ ਦੌਰਾਨ ਕਾਂਗਰਸ ਨੇ ਕੇਂਦਰ ਦੀ ਯੂ.ਪੀ. ਏ. ਸਰਕਾਰ ਵਿਚ ਆਪਣੀ ਪ੍ਰਮੁੱਖ ਸਹਿਯੋਗੀ ਤ੍ਰਿਣਮੂਲ ਕਾਂਗਰਸ ਦੇ ਵਿਰੋਧ ਤੋਂ ਬਾਅਦ ਆਪਣੇ ਤੇਵਰ ਕੁਝ ਢਿੱਲੇ ਕਰ ਲਏ। ਕੇਂਦਰ ਸਰਕਾਰ ਦੇ ਸੰਕਟ ਮੋਚਕ ਪ੍ਰਣਬ ਮੁਖਰਜੀ ਨੇ ਪੱਛਮੀ ਬੰਗਾਲ ਵਿਚ ਕਿਹਾ ਕਿ ਇਸ ... Read Full Story
|
ਏ. ਟੀ. ਸੀ. ਦੀ ਚੌਕਸੀ ਨਾਲ ਟਲਿਆ ਜਹਾਜ਼ ਹਾਦਸਾ
ਮੁੰਬਈ, ਹਵਾਈ ਆਵਾਜਾਈ ਕੰਟਰੋਲਰ ਏ. ਟੀ. ਸੀ. ਦੀ ਚੌਕਸੀ ਦੇ ਕਾਰਨ ਉਸ ਸਮੇਂ ਇਕ ਜਹਾਜ਼ ਹਾਦਸਾ ਟਲ ਗਿਆ, ਜਦੋਂ ਦੋ ਜਹਾਜ਼ ਟਕਰਾਉਣ ਦੀ ਸਥਿਤੀ ਵਿਚ ਪਹੁੰਚਣ ਵਾਲੇ ਸਨ। ਸੂਤਰਾਂ ਦਾ ਕਹਿਣਾ ਹੈ ਕਿ ਜੈੱਟ ਏਅਰਵੇਜ਼ ਦਾ ਇਕ ਯਾਤਰੀ ਜਹਾਜ਼ 150 ਯਾਤਰੀਆਂ ਨੂੰ ਲੈ ਕੇ ਉਡਾਨ ਭਰਨ ਵਾਲਾ ਸੀ ਅਤੇ ਉਸੇ ਸਮੇਂ ਇੰਡੀਗੋ ਦਾ ਇਕ ਜਹਾਜ਼ ਉਥੇ ਉਤਰ ਰਿਹਾ ਸੀ। ਇਸ ਦੀ ਜਾਣਕਾਰੀ ਮਿਲਦੇ ਹੀ ਏ. ਟੀ. ਸੀ. ਨੇ ਜੈੱਟ ਦੇ ਪਾਇਲਟ ਨੂੰ ਕਿਹਾ ਕਿ ਉਹ ਅਜੇ ਉਡਾਨ ਨਾ ਭਰੇ ਕਿਉਂਕਿ ਇੰਡੀਗੋ ਦਾ ਜਹਾਜ਼ ਉਸੇ ਹਵਾਈ ਪੱਟੀ 'ਤੇ ਉਤਰ ਰਿਹਾ ਹੈ। ਇਸ ਤਰ੍ਹਾਂ ਇਕ ਵੱਡਾ ਹਾਦਸਾ ਟਲ ... Read Full Story
|
1 ਮਾਰਚ ਤੋਂ ਕੰਮ ਕਰੇਗਾ ਕੌਮੀ ਅੱਤਵਾਦ ਰੋਕੂ ਕੇਂਦਰ
ਨਵੀਂ ਦਿੱਲੀ, ਅੱਤਵਾਦ ਖਿਲਾਫ ਆਪਣਾ ਰੁਖ਼ ਸਖਤ ਕਰਦਿਆਂ ਸਰਕਾਰ ਨੇ ਇਸ ਸਾਲ 1 ਮਾਰਚ ਤੋਂ ਕੌਮੀ ਅੱਤਵਾਦ ਰੋਕੂ ਕੇਂਦਰ (ਐੱਨ. ਸੀ. ਟੀ. ਸੀ.) ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ ਜੋ ਅੱਤਵਾਦੀ ਧਿਰਾਂ ਖਿਲਾਫ ਮੁਹਿੰਮਾਂ ਦਾ ਤਾਲਮੇਲ ਕਰੇਗਾ। ਸੁਰੱਖਿਆ ਸੰਬੰਧੀ ਕੈਬਨਿਟ ਕਮੇਟੀ ਤੋਂ ਮਨਜ਼ੂਰੀ ਮਿਲਣ ਦੇ 3 ਹਫਤਿਆਂ ਬਾਅਦ ਗ੍ਰਹਿ ਮੰਤਰਾਲਾ ਨੇ ਅੱਤਵਾਦ ਵਿਰੋਧੀ ਬਾਡੀ ਦੀ ਯੋਜਨਾ ਦਾ ਖੁਲਾਸਾ ਕੀਤਾ। ਇਸ ਬਾਡੀ ਨੂੰ ਗ੍ਰਿਫਤਾਰ ਕਰਨ ਅਤੇ ਤਲਾਸ਼ੀ ਲੈਣ ਦਾ ਹੱਕ ਹੋਵੇਗਾ ਅਤੇ ਮੁਹਿੰਮ ਲਈ ਇਕ ਵੱਖਰਾ ਸੈੱਲ ਹੋਵੇਗਾ। ਸਰਕਾਰ ਨੇ ਇਕ ਹੁਕਮ ਵਿਚ ਕਿਹਾ ਕਿ ਐੱਨ. ਸੀ. ਟੀ. ਸੀ. 1 ਮਾਰਚ ਤੋਂ ਹੋਂਦ ਵਿਚ ਆ ... Read Full Story
|
ਪਾਕਿ ਹਵਾਈ ਸੈਨਾ ਦਾ ਜਹਾਜ਼ ਹਾਦਸੇ ਦਾ ਸ਼ਿਕਾਰ
ਇਸਲਾਮਾਬਾਦ, ਪਾਕਿਸਤਾਨ ਹਵਾਈ ਸੈਨਾ ਦਾ ਐਫ.ਟੀ.-7 ਲੜਾਕੂ ਜਹਾਜ਼ ਅੱਜ ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਹਵਾਈ ਸੈਨਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਇਕ ਮਹਿਲਾ ਪਾਇਲਟ ਨੂੰ ਜਹਾਜ਼ ਉਡਾਉਣ ਦੀ ਸਿਖਲਾਈ ਟ੍ਰੇਨਰ ਵੱਲੋਂ ਦਿੱਤੀ ਜਾ ਰਹੀ ਸੀ। ਇਹ ਹਾਦਸਾ ਲਹਿੰਦੇ ਪੰਜਾਬ ਵਿਚ ਹੋਇਆ ਹੈ। ਇਸ ਹਾਦਸੇ ’ਚ ਮਹਿਲਾ ਪਾਇਲਟ ਤੇ ਟ੍ਰੇਨਰ ਬੁਰੀ ਤਰ੍ਹਾਂ ਜ਼ਖਮੀ ਹੋਏ ਹਨ। ਉਨ੍ਹਾਂ ਦੱਸਿਆ ਕਿ ਤਿੰਨ ਮਹੀਨਿਆਂ ਵਿਚ ਤੀਜੀ ਘਟਨਾ ਵਾਪਰੀ ਹੈ। ਇਸ ਤੋਂ ਪਹਿਲਾ ਜੂਨ ਮਹੀਨੇ ਵਿਚ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋਇਆ ਸੀ ਜਿਨ੍ਹਾਂ ਵਿੱਚੋਂ ਦੋ ਪਾਇਲਟ ਮਾਰੇ ਗਏ ... Read Full Story
|
ਕਾਲੇ ਧਨ 'ਤੇ ਕਾਰਵਾਈ : ਵਿੱਤ ਮੰਤਰਾਲਾ ਦੇ ਵਿਦੇਸ਼ ਸੈੱਲ ਦੀ ਸਮਰੱਥਾ ਦੁੱਗਣੀ ਕਰੇਗੀ ਸਰਕਾਰ
ਨਵੀਂ ਦਿੱਲੀ, ਕਾਲੇ ਧਨ ਦੀ ਸਮੱਸਿਆ ਨਾਲ ਨਜਿੱਠਣ ਦੇ ਯਤਨਾਂ ਅਧੀਨ ਸਰਕਾਰ ਨੇ ਵਿੱਤ ਮੰਤਰਾਲਾ ਦੇ ਇਕ ਵਿਦੇਸ਼ੀ ਸੈੱਲ ਦੀ ਸਮਰੱਥਾ ਨੂੰ ਦੁੱਗਣਾ ਕਰਨ ਦਾ ਫੈਸਲਾ ਕੀਤਾ ਹੈ। ਇਹ ਸ਼ਾਖਾ ਭਾਰਤ 'ਤੇ ਕਾਲੇ ਧਨ ਦੀ ਸ਼ਰਨਗਾਹ ਮੰਨੇ ਜਾਣ ਵਾਲੇ ਖੇਤਰਾਂ ਅਤੇ ਹੋਰਨਾਂ ਦੇਸ਼ਾਂ 'ਚ ਟੈਕਸਾਂ ਸਬੰਧੀ ਖੁਫੀਆ ਸੂਚਨਾਵਾਂ ਨੂੰ ਇਕੱਠਾ ਕਰਨ ਦਾ ਕੰਮ ਵੇਖਦੀ ਹੈ। ਮੰਤਰਾਲਾ ਨੇ ਹੁਣੇ ਜਿਹੇ ਹੀ ਵਿਦੇਸ਼ੀ ਟੈਕਸ ਅਤੇ ਟੈਕਸ ਖੋਜ ਸ਼ਾਖਾ 'ਚ ਇਕ ਨਵਾਂ ਯੂਨਿਟ ਗਠਿਤ ਕਰਨ ਦੀ ਪ੍ਰਵਾਨਗੀ ਦਿੱਤੀ ਸੀ।
ਇਹ ਸ਼ਾਖਾ ਕੇਂਦਰੀ ਸਿੱਧੇ ਟੈਕਸਾਂ ਬਾਰੇ ਬੋਰਡ ਦੇ ਅਧੀਨ ਆਉਂਦੀ ਹੈ ਅਤੇ ਨਵੇਂ ਯੂਨਿਟ ਦੀ ਅਗਵਾਈ ਆਮਦਨ ਕਰ ... Read Full Story
|
ਸੁਰੱਖਿਆ ਗਾਰਡ ਨੂੰ ਬੰਧਕ ਬਣਾ ਕੇ ਲੁੱਟਿਆ ਏ. ਟੀ. ਐਮ.
ਪਾਨੀਪਤ, ਸ਼ੁੱਕਰਵਾਰ ਦੇਰ ਰਾਤ ਫਰੀਦਪੁਰ ਰੋਡ 'ਤੇ 6 ਹਥਿਆਰਬੰਦ ਬਦਮਾਸ਼ਾਂ ਨੇ ਪੰਜ ਸੁਰੱਖਿਆ ਗਾਰਡਾਂ ਨੂੰ ਬੰਧਕ ਬਣਾ ਕੇ ਉਨ੍ਹਾਂ ਦੇ ਚਾਰ ਮੋਬਾਇਲ ਫੋਨ ਅਤੇ ਹਜ਼ਾਰਾਂ ਰੁਪਏ ਲੁੱਟ ਲਏ। ਬਦਮਾਸ਼ਾਂ ਨੇ ਏ. ਟੀ. ਐਮ. ਨੂੰ ਵੈਲਟਿੰਗ ਨਾਲ ਕੱਟ ਕੇ ਉਖਾੜ ਕੇਤ ਲੈ ਜਾਣ ਦੀ ਵੀ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋ ਸਕੇ। ਲੁੱਟਮਾਰ ਦੇ ਸ਼ਿਕਾਰ ਗਾਰਡਾਂ 'ਚ ਏਪਿਟ ਐਸ. ਡੀ. ਇੰਡੀਆ, ਇੰਜੀਨੀਅਰਿੰਗ ਕਾਲਜ ਦੇ ਚਾਰ ਤੇ ਐਚ. ਡੀ. ਐਫ. ਸੀ. ਬੈਂਕ ਦੇ ਏ. ਟੀ. ਐਮ. ਦਾ ਗਾਰਡ ਸ਼ਾਮਲ ਹੈ। ਦੱਸਿਆ ਜਾ ਰਿਹਾ ਹੈ ਕਿ ਕਰੀਬ 12 ਵਜੇ ਵਰਨਾ ਕਾਰ 'ਚੋਂ 6 ਬਦਮਾਸ਼ ਏਪਿਟ ਕਾਲਿਜ ਪਹੁੰਚੇ। ਇਸ ਤੋਂ ਬਾਅਦ ਉਹ ਦੀਵਾਰ ਕੁੱਦ ਕੇ ਕਾਲਜ ਦੇ ... Read Full Story
|
ਏ. ਟੀ. ਐਮ. ਚੋਰ ਗ੍ਰਿਫਤਾਰ
ਹਿਸਾਰ, ਹਰਿਆਣਾ ਦੀ ਹਿਸਾਰ ਪੁਲਸ ਦੀ ਅਪਰਾਧ ਸ਼ਾਖਾ ਨੇ ਏ. ਟੀ. ਐਮ. ਕਾਰਡ ਬਦਲ ਕੇ ਬੈਂਕ ਗ੍ਰਾਹਕਾਂ ਦੇ ਖਾਤਿਆਂ 'ਚੋਂ ਪੈਸੇ ਕੱਢਣ ਵਾਲੇ ਇਕ ਬਦਮਾਸ਼ ਨੂੰ ਕਾਬੂ ਕਰ ਲਿਆ ਹੈ। ਪੁਲਸ ਨੇ ਦੋਸ਼ੀ ਤੋਂ 78 ਹਜ਼ਾਰ ਰੁਪਏ ਦੀ ਰਕਮ ਬਰਾਮਦ ਕੀਤੀ ਹੈ ਜੋ ਉਸਨੇ ਵੱਖ-ਵੱਖ ਬੈਂਕਾਂ ਦੇ ਏ. ਟੀ.ਐਮ. ਤੋਂ ਕੱਢੀ ਸੀ। ਇਸ ਤੋਂ ਇਲਾਵਾ ਉਸਦੇ ਕਬਜ਼ੇ 'ਚੋਂ ਵੱਖ-ਵੱਖ ਬੈਂਕਾਂ ਦੇ 11 ਏ. ਟੀ. ਐਮ. ਕਾਰਡ ਵੀ ਪੁਲਸ ਨੇ ਜ਼ਬਤ ਕੀਤੇ ਹਨ। ਮੁੱਢਲੀ ਪੁੱਛਗਿੱਛ 'ਚ ਉਸਨੇ ਹੋਰਨਾਂ ਸੂਬਿਆਂ ਤੋਂ ਵੀ ਇਸੇ ਤਰ੍ਹ ਕਈ ਵਾਰਦਾਤਾਂ ਕਰਨ ਦੀ ਗੱਲ ਮੰਨੀ ਹੈ ਅਤੇ ਅਜਿਹੀਆਂ ਗਤੀਵਿਧੀਆਂ 'ਚ ਸ਼ਾਮਲ ਕਈ ਹੋਰ ਲੜਕਿਆਂ ਦੇ ਨਾਂ ਵੀ ਪੁਲਸ ਨੂੰ ... Read Full Story
|
ਮਾਚਿਸ ਦੇ ਆਕਾਰ ਦਾ ਯੰਤਰ ਬਚਾਏਗਾ ਰੇਲ ਗੱਡੀਆਂ ਨੂੰ ਲੀਹੋਂ ਲੱਥਣ ਤੋਂ
ਰੇਲਵੇ ਵਿਚ ਲਗਾਤਾਰ ਰੇਲ ਗੱਡੀਆਂ ਦੇ ਲੀਹਂੋ ਲੱਥਣ ਦੀਆਂ ਵਾਪਰ ਰਹੀਆਂ ਘਟਨਾਵਾਂ ਨਾਲ ਨਜਿੱਠਣ ਲਈ ਮਾਚਿਸ ਦੀ ਡੱਬੀ ਦੇ ਆਕਾਰ ਦੇ ਇਕ ਯੰਤਰ ਨੂੰ ਤਿਆਰ ਕੀਤਾ ਗਿਆ ਹੈ, ਜੋ ਗੱਡੀ ਨੂੰ ਲੀਹਂੋ ਲੱਥਣ ਤੋਂ ਪਹਿਲਾਂ ਹੀ ਟ੍ਰੈਕ ਦੇ ਨੁਕਸ ਬਾਰੇ ਜਾਣੂ ਕਰਵਾ ਦੇਵੇਗਾ। ਆਈ. ਆਈ. ਟੀ. ਕਾਨਪੁਰ ਨੇ ਇਸ ਸੰਬੰਧੀ ਇਕ ਵਿਸ਼ੇਸ਼ ਕਿਸਮ ਦਾ ਯੰਤਰ ਤਿਆਰ ਕੀਤਾ ਹੈ, ਜੋ ਮਾਚਿਸ ਦੀ ਡੱਬੀ ਦੇ ਆਕਾਰ ਦਾ ਹੈ। ਸਲਿੱਪਰ 'ਤੇ ਸਹੀ ਢੰਗ ਨਾਲ ਨਾ ਬੈਠੇ ਹੋਣ ਜਾਂ ਫਿਰ ਬੋਲਟ ਦੇ ਢਿੱਲਾ ਹੋਣ ਵਰਗੇ ਕਾਰਨਾਂ ਕਾਰਨ ਅਕਸਰ ਹੀ ਗੱਡੀਆਂ ਲੀਹਂੋ ਲੱਥ ਜਾਂਦੀਆਂ ਹਨ ਪਰ ਵਾਇਬ੍ਰੇਟ ਹੋਣ ਵਾਲੇ ਇਸ ਯੰਤਰ ਵਿਚ ਇਸ ਤਰ੍ਹਾਂ ਦਾ ... Read Full Story
|
ਆਤਮ-ਹੱਤਿਆ ਲਈ ਮਜਬੂਰ ਕਰਨ ਵਾਲੇ ਪਤੀ ਨੂੰ 10 ਸਾਲਾਂ ਦੀ ਕੈਦ
ਨਵੀਂ ਦਿੱਲੀ, ਇੱਥੋਂ ਦੀ ਇਕ ਅਦਾਲਤ ਨੇ ਇਕ ਨੌਜਵਾਨ ਅਤੇ ਉਸ ਦੀ ਮਾ ਨੂੰ ਨਵ-ਵਿਆਹੁਤਾ ਨੂੰ ਦਹੇਜ ਲਈ ਤੰਗ ਕਰਨ ਅਤੇ ਉਸ ਨੂੰ ਆਤਮ-ਹੱਤਿਆ ਲਈ ਮਜਬੂਰ ਕਰਨ ਦੇ ਦੋਸ਼ਾਂ ’ਚ 10 ਸਾਲਾਂ ਦੀ ਸਜ਼ਾ ਸੁਣਾਈ ਹੈ। ਜ਼ਿਕਰਯੋਗ ਹੈ ਕਿ ਅਦਾਲਤ ਨੇ ਇਹ ਫੈਸਲਾ ਨੌਜਵਾਨ ਦੇ ਦਾਦੇ ਦੀ ਗਵਾਹੀ ਦੇ ਆਧਾਰ ’ਤੇ ਲਿਆ ਹੈ।
ਐਡੀਸ਼ਨਲ ਸੈਸ਼ਨਜ਼ ਜੱਜ ਟੀ.ਆਰ. ਨਵਲ ਨੇ ਇਕ ਵੱਡੀ ਇਲੈਕਟ੍ਰਾਨਿਕ ਕੰਪਨੀ ’ਚ ਕੰਮ ਕਰ ਰਹੇ 30 ਸਾਲਾ ਉਮੇਸ਼ ਅਤੇ ਉਸ ਦੀ 57 ਸਾਲਾ ਮਾਂ ਸਾਵਿਤਰੀ ਨੂੰ ਦੋਸ਼ੀ ਪਾਉਂਦਿਆਂ ਇਹ ਸਜ਼ਾ ਸੁਣਾਈ ਹੈ। ਨੌਜਵਾਨ ਦੇ ਦਾਦੇ ਦੇ ਬਿਆਨਾਂ ਅਨੁਸਾਰ ਉਸ ਦਾ ਪੋਤਾ ਅਤੇ ਨੂੰਹ ਨਵ-ਵਿਆਹੁਤਾ ਨੂੰ ਤੰਗ-ਪ੍ਰੇਸ਼ਾਨ ਕਰਦੇ ਸਨ ... Read Full Story
|
ਆਰ. ਟੀ. ਆਈ. ਕਾਨੂੰਨ 'ਚ ਨਹੀਂ ਦਿੱਤੀ ਜਾਏਗੀ ਢਿੱਲ
ਨਵੀਂ ਦਿੱਲੀ, ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਆਰ. ਟੀ. ਆਈ. ਕਾਨੂੰਨ 'ਚ ਕਿਸੇ ਤਰ੍ਹਾਂ ਦੀ ਕੋਈ ਢਿੱਲ ਨਹੀਂ ਦਿੱਤੀ ਜਾਏਗੀ ਅਤੇ ਸਰਕਾਰ ਪਾਰਦਰਸ਼ਿਤਾ ਲਈ ਸੂਚਨਾ ਦੇ ਅਧਿਕਾਰ ਨੂੰ ਹੋਰ ਵਧੇਰੇ ਅਸਰਦਾਰ ਹਥਿਆਰ ਬਣਾਉਣਾ ਚਾਹੁੰਦੀ ਹੈ ਪਰ ਉਹ ਕੁਝ ਚਿੰਤਾਵਾਂ 'ਤੇ ਧਿਆਨ ਦੇਣ ਪੱਖੋਂ ਉਸ ਦੀ ਡੂੰਘਾਈ ਨਾਲ ਸਮੀਖਿਆ ਵੀ ਚਾਹੁੰਦੀ ਹੈ। ਸ਼ੁੱਕਰਵਾਰ ਇਥੇ ਕੇਂਦਰੀ ਸੂਚਨਾ ਕਮਿਸ਼ਨ ਦੇ 2 ਦਿਨਾ ਸਾਲਾਨਾ ਸਮਾਗਮ ਨੂੰ ਸੰਬੋਧਿਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਰ. ਟੀ. ਆਈ. ਕਾਨੂੰਨ ਰਾਹੀਂ ਸਰਕਾਰ ਦੀ ਵਿਚਾਰ-ਵਟਾਂਦਰੇ ਦੀ ਪ੍ਰਕਿਰਿਆ 'ਤੇ ਉਲਟ ਅਸਰ ਨਹੀਂ ਪੈਣਾ ... Read Full Story
|
ਆਈ.ਆਈ.ਟੀ. ਵਿਦਿਆਰਥੀਆਂ ’ਚ ਖੁਦਕੁਸ਼ੀਆਂ ਦਾ ਰੁਝਾਨ ਭਾਰੂ
ਸਿੱਖਿਆ ਜਾਂ ਸੰਤਾਪ
ਮਾਪਿਆਂ ਦੀਆਂ ਬੇਲੋੜੀਆਂ ਖਾਹਸ਼ਾਂ ਅਤੇ ਜੇ.ਈ.ਈਜ਼ ਕੋਚਿੰਗ ਦੇ ਖਰਚੇ ਵੱਲ ਉਂਗਲ ਉੱਠੀ
ਨਵੀਂ ਦਿੱਲੀ,‘‘ਅਸੀਂ ਉਨ੍ਹਾਂ ’ਤੇ ਮਾਨਸਿਕ ਤਸ਼ੱਦਦ ਹੀ ਇੰਨਾ ਢਾਹੁਣ ਲੱਗ ਪਏ ਹਾਂ।’’ ਇਹ ਟਿੱਪਣੀ ਆਈ.ਆਈ.ਟੀ. ਕਾਨਪੁਰ ਦੇ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਪ੍ਰੋਫੈਸਰ ਕੇ.ਐਸ. ਵੈਂਕਟੇਸ਼ ਨੇ ਉਦੋਂ ਕੀਤੀ ਜਦੋਂ ਉਨ੍ਹਾਂ ਤੋਂ ਦੇਸ਼ ਦੇ ਮੋਹਰੀ ਵਿਦਿਅਕ ਅਦਾਰਿਆਂ ’ਚ ਵਿਦਿਆਰਥੀਆਂ ਵੱਲੋਂ ਕੀਤੀਆਂ ਜਾਂਦੀਆਂ ਖੁਦਕੁਸ਼ੀਆਂ ਬਾਬਤ ਪੁੱਛਿਆ ਗਿਆ।
ਸਾਲ 2008 ਤੋਂ 2011 ਦਰਮਿਆਨ ਆਈ.ਆਈ.ਟੀ.ਜ਼, ਆਈ.ਆਈ.ਐਮਜ਼ ਅਤੇ ਕੌਮੀ ਤਕਨਾਲੋਜੀ ਸੰਸਥਾਨ (ਐਨ.ਆਈ.ਟੀਜ਼) ਵਿਚ 26 ਵਿਦਿਆਰਥੀਆਂ ਵੱਲੋਂ ... Read Full Story
|
ਬਠਿੰਡਾ ਦਾ ਇੰਜਨੀਅਰਿੰਗ ਕਾਲਜ ਪੀ.ਟੀ.ਯੂ. ਦਾ ਹੋਵੇਗਾ
ਚੰਡੀਗੜ੍ਹ,ਪੰਜਾਬ ਸਰਕਾਰ ਦੀ ਮਾਲਕੀ ਵਾਲੇ ਬਠਿੰਡਾ ਸਥਿਤ ਗਿਆਨੀ ਜੈਲ ਸਿੰਘ ਇੰਜਨੀਅਰਿੰਗ ਕਾਲਜ ਨੂੰ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਨਾਮ ਤਬਦੀਲ ਕੀਤਾ ਜਾ ਰਿਹਾ ਹੈ। ਇਸ ਸਬੰਧੀ ਸਿਧਾਂਤਕ ਤੌਰ ‘ਤੇ ਤਕਨੀਕੀ ਸਿੱਖਿਆ ਵਿਭਾਗ ਨੇ ਫੈਸਲਾ ਲੈ ਲਿਆ ਹੈ ਤੇ ਅੰਤਿਮ ਪ੍ਰਵਾਨਗੀ ਲਈ ਮਾਮਲਾ 23 ਸਤੰਬਰ ਨੂੰ ਹੋਣ ਵਾਲੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਲਿਜਾਇਆ ਜਾਵੇਗਾ। ਸੂਤਰਾਂ ਦਾ ਦੱਸਣਾ ਹੈ ਕਿ ਇਹ ਕਾਲਜ ਲਗਾਤਾਰ ਘਾਟੇ ਵਿੱਚ ਚੱਲਣ ਕਾਰਨ ਪੀ.ਟੀ.ਯੂ. ਨੂੰ ਤਬਦੀਲ ਕੀਤਾ ਜਾ ਰਿਹਾ ਹੈ। ਇਸ ਕਾਲਜ ਦਾ ਘਾਟਾ ਸਾਢੇ ਚਾਰ ਕਰੋੜ ਰੁਪਏ ਸਾਲਾਨਾ ਤੋਂ ਵਧੇਰੇ ਮੰਨਿਆ ਜਾ ਰਿਹਾ ਹੈ। ਸਰਕਾਰ ... Read Full Story
|
ਮੁਬਾਰਕ ਖ਼ਿਲਾਫ਼ ਮੁਕੱਦਮੇ ਵਿੱਚ ਮਿਸਰ ਦਾ ਫ਼ੌਜੀ ਹਾਕਮ ਤਲਬ
ਕਾਹਿਰਾ,ਮਿਸਰ ਵਿਚ ਦੇਸ਼ ਦੇ ਸਾਬਕਾ ਹਾਕਮ ਹੋਸਨੀ ਮੁਬਾਰਕ ਖ਼ਿਲਾਫ਼ ਚੱਲ ਰਹੇ ਫੌਜਦਾਰੀ ਮਾਮਲੇ ਦੀ ਸੁਣਵਾਈ ਕਰ ਰਹੇ ਮੁੱਖ ਜੱਜ ਨੇ ਇਸ ਕੇਸ ਵਿਚ ਗਵਾਹੀ ਦੇਣ ਲਈ ਦੇਸ਼ ਦੇ ਫੌਜੀ ਹਾਕਮ ਫੀਲਡ ਮਾਰਸ਼ਲ ਹੁਸੈਨ ਤੰਤਵੀ ਨੂੰ ਤਲਬ ਕਰ ਲਿਆ ਹੈ।
ਅਰਬ ਟੀ.ਵੀ. ਚੈਨਲ ਅਲ ਅਰਬੀਆ ਮੁਤਾਬਕ ਮੁੱਖ ਜੱਜ ਅਹਿਮਦ ਰਫਾਤ ਨੇ ਫੌਜੀ ਹਾਕਮ ਨੂੰ ਅਦਾਲਤ ਵਿਚ 11 ਸਤੰਬਰ ਨੂੰ ਹਾਜ਼ਰ ਹੋਣ ਲਈ ਕਿਹਾ ਹੈ। ਇਸ ਤੋਂ ਇਲਾਵਾ ਗਵਾਹੀ ਦੇਣ ਲਈ ਫੌਜ ਦੀ ਚੀਫ ਆਫ਼ ਸਟਾਫ ਸਮੀ ਅਨਾਨ, ਮੁਬਾਰਕ ਦੇ ਸਾਬਕ ਖੁਫ਼ੀਆ ਮੁਖੀ ਉਮਰ ਸੁਲੇਮਾਨ ਤੇ ਗ੍ਰਹਿ ਮੰਤਰੀ ਮਨਸੂਰ ਅਲ ਅਸਾਵੀ ਨੂੰ ਵੀ ਸੰਮਨ ਭੇਜੇ ਗਏ ਹਨ।
ਇਸ ਸਾਲ ਫਰਵਰੀ ਵਿਚ, ਜਦੋਂ ... Read Full Story
|