ਇਨਕਮ ਟੈਕਸ ਵਿਭਾਗ ਨੂੰ 6 ਕਰੋੜ ਦਾ ਚੂਨਾ, 2 ਗ੍ਰਿਫਤਾਰ
ਫਰਜ਼ੀ ਇਨਕਮ ਟੈਕਸ ਰਿਟਰਨ ਰਿਫੰਡ ਦੇ 1100 ਚੈੱਕ ਜਾਰੀ
ਨਵੀਂ ਦਿੱਲੀ, ਫਰਜ਼ੀ ਇਨਕਮ ਟੈਕਸ ਰਿਟਰਨ ਦੇ ਰਿਫੰਡ ਦਾ ਮਾਮਲਾ ਸਾਹਮਣੇ ਆਇਆ ਹੈ ਜੋ ਕਿ ਇਕ ਬਹੁਤ ਵੱਡੇ ਘੋਟਾਲੇ ਦਾ ਸੰਕੇਤ ਹੈ। ਸੀ. ਬੀ. ਆਈ. ਨੇ ਜਾਂਚ 'ਚ ਪਾਇਆ ਕਿ ਵਿਭਾਗ ਨੇ ਫਰਜ਼ੀ ਇਨਕਮ ਟੈਕਸ ਰਿਟਰਨ ਦੇ ਰਿਫੰਡ ਦੇ 1100 ਚੈੱਕ ਜਾਰੀ ਕੀਤੇ। ਇਨ੍ਹਾਂ ਚੈੱਕਾਂ ਰਾਹੀਂ ਪਿਛਲੇ 3 ਮਹੀਨਿਆਂ 'ਚ 6 ਕਰੋੜ ਰੁਪਏ ਤੋਂ ਵੱਧ ਦਾ ਭੁਗਤਾਨ ਹਾਸਲ ਕੀਤਾ ਗਿਆ ਹੈ। ਪੁਲਸ ਨੇ ਮਾਮਲੇ 'ਚ ਪੰਕਜ ਕੁਮਾਰ ਤੇ ਅਮਿਤ ਕੁਮਾਰ ਸ਼ਰਮਾ ਨੂੰ ਗ੍ਰਿਫਤਾਰ ਕੀਤਾ ਹੈ। ਪੰਕਜ ਅਕਾਊਂਟੈਂਟ ਹੈ। ਇਨ੍ਹਾਂ ਦੋਵਾਂ ਨੇ ਆਈ. ਟੀ. ਮਾਹਿਰਾਂ ਨਾਲ ਮਿਲ ਕੇ ਫਰਜ਼ੀ ਰਿਟਰਨ ... Read Full Story
|
ਟੈਕਸਾਸ 'ਚ ਸ਼ਕਤੀਸ਼ਾਲੀ ਤੂਫਾਨ
ਵਾਸ਼ਿੰਗਟਨ, ਉੱਤਰੀ ਟੈਕਸਾਸ ਵਿਚ ਆਏ ਘੱਟੋ-ਘੱਟ 2 ਤੂਫਾਨਾਂ ਵਿਚ ਕਾਫੀ ਨੁਕਸਾਨ ਹੋਇਆ ਹੈ ਅਤੇ ਉਡਾਨਾਂ 'ਤੇ ਵੀ ਨਕਾਰਾਤਮਕ ਅਸਰ ਪਿਆ ਹੈ। ਹਾਲਾਂਕਿ ਕਿਸੇ ਦੇ ਮਾਰੇ ਜਾਣ ਦੀ ਕੋਈ ਖਬਰ ਨਹੀਂ ਹੈ। ਕੌਮੀ ਮੌਸਮ ਵਿਭਾਗ ਦੇ ਆਨਲਾਈਨ ਅਲਰਟ ਬੋਰਡ ਨੇ ਕਿਹਾ ਕਿ ਫਿਲਹਾਲ 2 ਤੂਫਾਨ ਡੱਲਾਸ ਫੋਰਟ ਵਰਥ ਮੈਟਰੋਪਲੈਕਸ ਨੂੰ ਪ੍ਰਭਾਵਿਤ ਕਰ ਰਹੇ ਹਨ। ਸਥਾਨਕ ਟੈਲੀਵਿਜ਼ਨ ਦੇ ਦ੍ਰਿਸ਼ਾਂ ਵਿਚ ਸਕੂਲ ਬੱਸਾਂ, ਟਰੱਕਾਂ ਅਤੇ ਟ੍ਰੇਨ ਦੇ ਡੱਬਿਆਂ ਨੂੰ ਤੇਜ਼ ਹਵਾ ਕਾਰਨ ਹਿਲਦਿਆਂ ਦਿਖਾਇਆ ਗਿਆ ਹੈ। ਤੂਫਾਨ ਕਾਰਨ ਘਰਾਂ ਨੂੰ ਵੀ ਕਾਫੀ ਨੁਕਸਾਨ ਪੁੱਜਿਆ ... Read Full Story
|
ਇਨਕਮ ਟੈਕਸ ਵਿਭਾਗ ਨੇ ਬਾਲਾਕ੍ਰਿਸ਼ਨਨ ਮਾਮਲੇ 'ਚ ਸੀ. ਬੀ. ਡੀ. ਟੀ. ਨੂੰ ਸੌਂਪੀ ਜਾਂਚ ਰਿਪੋਰਟ
ਨਵੀਂ ਦਿੱਲੀ, ਇਨਕਮ ਟੈਕਸ ਵਿਭਾਗ ਨੇ ਦੇਸ਼ ਦੇ ਸਾਬਕਾ ਪ੍ਰਧਾਨ ਜੱਜ ਅਤੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਪ੍ਰਧਾਨ ਕੇ. ਜੀ. ਬਾਲਾਕ੍ਰਿਸ਼ਨਨ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਨਿਵੇਸ਼ ਅਤੇ ਸੰਪੰਤੀ ਦੀ 'ਪੂਰਨ ਜਾਂਚ ਰਿਪੋਰਟ' ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀ. ਬੀ. ਡੀ.ਟੀ.) ਨੂੰ ਸੌਂਪ ਦਿੱਤੀ ਹੈ। ਇਹ ਜਾਂਚ ਰਿਪੋਰਟ ਇਨਕਮ ਟੈਕਸ ਵਿਭਾਗ ਦੀ ਕੋਚੀ ਸਥਿਤ ਜਾਂਚ ਬ੍ਰਾਂਚ ਨੇ ਵਿਭਾਗ ਦੀ ਹੀ ਮੁੰਬਈ ਜਾਂਚ ਇਕਾਈ ਨਾਲ ਮਿਲ ਕੇ ਤਿਆਰ ਕੀਤੀ ਹੈ। ਫਿਲਹਾਲ ਸੀ. ਬੀ. ਡੀ. ਟੀ. ਇਸ ਰਿਪੋਰਟ ਦਾ ਅਧਿਐਨ ਕਰ ਰਿਹਾ ਹੈ। ਇਨਕਮ ਟੈਕਸ ਵਿਭਾਗ ਦੇ ਇਕ ਚੋਟੀ ਦੇ ਅਧਿਕਾਰੀ ਨੇ ਦੱਸਿਆ ਕਿ ... Read Full Story
|
ਇਨਕਮ ਟੈਕਸ ਛੋਟ ਸੀਮਾ ਵਧਾ ਕੇ 3 ਲੱਖ ਰੁਪਏ ਕਰਨ ਦੀ ਸਿਫਾਰਸ਼
ਨਵੀਂ ਦਿੱਲੀ, ਇਕ ਪ੍ਰਮੁਖ ਸੰਸਦੀ ਕਮੇਟੀ ਕਲ ਪ੍ਰਤੱਖ ਟੈਕਸ ਜ਼ਾਬਤਾ (ਡੀ. ਟੀ. ਸੀ.) ਬਿੱਲ 'ਤੇ ਮਹੱਤਵਪੂਰਨ ਰਿਪੋਰਟ ਮਨਜ਼ੂਰ ਕਰਨ ਦੇ ਨਾਲ ਹੀ ਇਨਕਮ ਟੈਕਸ ਛੋਟ ਹੱਕ ਨੂੰ 1 ਲੱਖ 80 ਹਜ਼ਾਰ ਤੋਂ ਵਧਾ ਕੇ 3 ਲੱਖ ਰੁਪਏ ਕਰਨ ਦੀ ਸਿਫਾਰਸ਼ ਕਰੇਗੀ। ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਯਸ਼ਵੰਤ ਸਿਨਹਾ ਦੀ ਪ੍ਰਧਾਨਗੀ ਵਾਲੀ ਵਿੱਤੀ ਮਾਮਲਿਆਂ ਦੀ ਸੰਸਦੀ ਸਥਾਈ ਕਮੇਟੀ ਕਲ ਦਿਨ ਭਰ ਚੱਲਣ ਵਾਲੀ ਬੈਠਕ ਵਿਚ ਡੀ. ਟੀ. ਸੀ. 'ਤੇ ਰਿਪੋਰਟ ਦੇ ਆਖਰੀ ਖਰੜੇ 'ਤੇ ਚਰਚਾ ਕਰੇਗੀ।
ਕਮੇਟੀ ਦਾ ਵਿਚਾਰ ਹੈ ਕਿ ਇਨਕਮ ਟੈਕਸ ਛੋਟ ਹੱਦ ਵਧਾ ਕੇ 3 ਲੱਖ ਰੁਪਏ ਕੀਤੀ ਜਾਣੀ ਚਾਹੀਦੀ ਹੈ। ਬਿੱਲ ਵਿਚ ਇਹ ... Read Full Story
|
ਵੋਡਾਫੋਨ ਨੂੰ ਨਹੀਂ ਦੇਣਾ ਪਵੇਗਾ 11 ਹਜ਼ਾਰ ਕਰੋੜ ਟੈਕਸ
ਨਵੀਂ ਦਿੱਲੀ, ਸੁਪਰੀਮ ਕੋਰਟ ਨੇ ਟੈਕਸ ਦੇਣਦਾਰੀ ਦੇ ਸਭ ਤੋਂ ਵੱਡੇ ਮਾਮਲੇ 'ਚ ਦੂਰਸੰਚਾਰ ਜਗਤ ਦੀ ਮਸ਼ਹੂਰ ਕੌਮਾਂਤਰੀ ਕੰਪਨੀ ਵੋਟਾਫੋਨ ਨੂੰ ਅੱਜ ਵੱਡੀ ਰਾਹਤ ਪ੍ਰਦਾਨ ਕਰਦੇ ਹੋਏ ਫੈਸਲਾ ਸੁਣਾਇਆ ਕਿ ਉਸ ਨੂੰ ਟੈਕਸ ਵਿਭਾਗ ਵਲੋਂ ਮੰਗੀ ਗਈ 11 ਹਜ਼ਾਰ ਕਰੋੜ ਰੁਪਏ ਦੀ ਟੈਕਸ ਰਾਸ਼ੀ ਦੇਣ ਦੀ ਲੋੜ ਨਹੀਂ ਹੈ।
ਮਾਮਲੇ ਦੀ ਸੁਣਵਾਈ ਕਰ ਰਹੀ ਤਿੰਨ ਸੰਸਦੀ ਬੈਂਚ 'ਚ ਮੁੱਖ ਜਸਟਿਸ ਐਸ. ਐਚ. ਕਪਾਡੀਆ ਅਤੇ ਜਸਟਿਸ ਸੁਸੰਤਰ ਕੁਮਾਰ ਨੇ ਬੰਬੇ ਹਾਈ ਕੋਰਟ ਦੇ ਹੁਕਮ ਖਿਲਾਫ ਵੋਡਾਫੋਨ ਇੰਟਰਨੈਸ਼ਨਲ ਹੋਲਡਿੰਗ ਦੀ ਅਪੀਲ ਮਨਜ਼ੂਰ ਕਰ ਲਈ। ਜਸਟਿਸ ਕੇ. ਐਸ. ਰਾਧਾਕ੍ਰਿਸ਼ਨਨ ਨੇ ਵੀ ਵੱਖ ਤੋਂ ਦਿੱਤੇ ਗਏ ... Read Full Story
|
10 ਦੇਸ਼ਾਂ ਵਿਚ ਭਾਰਤੀਆਂ ਦੇ ਖਾਤਿਆਂ ਬਾਰੇ ਭਾਰਤ ਸਰਕਾਰ ਨੂੰ ਜਾਣਕਾਰੀ ਮਿਲੀ
ਨਵੀਂ ਦਿੱਲੀ, 10 ਦੇਸ਼ਾਂ ਵਿਚ ਭਾਰਤੀਆਂ ਦੇ ਗੈਰ-ਕਾਨੂੰਨੀ ਖਾਤਿਆਂ ਬਾਰੇ ਕੇਂਦਰ ਸਰਕਾਰ ਨੂੰ ਜਾਣਕਾਰੀ ਮਿਲ ਗਈ ਹੈ। ਇਹ ਦਾਅਵਾ ਵਿੱਤ ਵਜ਼ਾਰਤ ਦੇ ਹਲਕਿਆਂ ਵਲੋਂ ਕੀਤਾ ਗਿਆ। ਭਾਰਤ ਦੇ ਵਿੱਤ ਸਕੱਤਰ ਅਨੁਸਾਰ ਛੇਤੀ ਹੀ ਆਮਦਨ ਟੈਕਸ ਵਿਭਾਗ ਅਤੇ ਹੋਰ ਏਜੰਸੀਆਂ ਇਸ ਸੰਬੰਧੀ ਅੱਗੋਂ ਕਾਰਵਾਈ ਕਰਨ ਜਾ ਰਹੀਆਂ ... Read Full Story
|
ਟੈਕਸਾਸ ’ਵਰਸਿਟੀ ਨੇ ਨਵੀਨ ਜਿੰਦਲ ਦੇ ਨਾਂ ’ਤੇ ਰੱਖਿਆ ਮੈਨੇਜਮੈਂਟ ਸਕੂਲ ਦਾ ਨਾਮ
ਨਵੀਂ ਦਿੱਲੀ, ਅਮਰੀਕਾ ਦੀ ਯੂਨੀਵਰਸਿਟੀ ਆਫ ਟੈਕਸਾਸ ਨੇ ਆਪਣੇ ਸਕੂਲ ਆਫ ਮੈਨੇਜਮੈਂਟ ਦਾ ਨਾਮ ਭਾਰਤੀ ਸੰਸਦ ਮੈਂਬਰ ਤੇ ਸਨਅਤਕਾਰ ਨਵੀਨ ਜਿੰਦਲ ਦੇ ਨਾਮ ’ਤੇ ਰੱਖਿਆ ਹੈ ਤੇ ਉਹ ਦੀਆਂ ਉਦਮ ਤੇ ਜਨਤਕ ਸੇਵਾ ਖੇਤਰ ਵਿਚਲੀਆਂ ਪ੍ਰਾਪਤੀਆਂ ਨੂੰ ਮਾਨਤਾ ਦਿੱਤੀ ਹੈ।
ਇਕ ਪ੍ਰੈਸ ਰਿਲੀਜ਼ ’ਚ ਕਿਹਾ ਗਿਆ ਹੈ ਕਿ ’ਵਰਸਿਟੀ ਵੱਲੋਂ ਨਵੀਨ ਜਿੰਦਲ ਇੰਸਟੀਚਿਊਟ ਫਾਰ ਇੰਡੋ-ਅਮਰੀਕਨ ਬਿਜ਼ਨਸ ਸਟੱਡੀਜ਼ ਕਾਇਮ ਕੀਤਾ ਜਾ ਰਿਹਾ ਹੈ।
ਜਿੰਦਲ ਨੇ 1992 ’ਚ ਡੱਲਾਸ ਯੂਨੀਵਰਸਿਟੀ ਤੋਂ ਐਮ.ਬੀ.ਏ. ਕੀਤੀ ਸੀ। ਉਹ ਯੂਨੀਵਰਸਿਟੀ ਸਟੂਡੈਂਟ ਗਵਰਨਮੈਂਟ ਪ੍ਰੈਜ਼ੀਡੈਂਟ ਵੀ ਸੀ ਤੇ ਉਥੇ ਪੜ੍ਹਦਿਆਂ ਸਾਲ ਦੇ ਵਿਦਿਆਰਥੀ ... Read Full Story
|
ਹਸਨ ਅਲੀ ਦੀ ਜ਼ਮਾਨਤ ਅਰਜ਼ੀ ਖਾਰਜ
ਨਵੀਂ ਦਿੱਲੀ,ਕਾਲਾ ਧਨ ਅਤੇ ਟੈਕਸ ਚੋਰੀ ਦੇ ਦੋਸ਼ੀ ਹਸਨ ਅਲੀ ਨੂੰ ਸੁਪਰੀਮ ਕੋਰਟ ਨੇ ਅੱਜ ਜ਼ਮਾਨਤ ਉਤੇ ਰਿਹਾਅ ਕਰਨ ਦੇ ਬੰਬੇ ਹਾਈਕੋਰਟ ਦੇ ਆਦੇਸ਼ ਨੂੰ ਖਾਰਿਜ ਕਰ ਦਿੱਤਾ। ਅਦਾਲਤ ਨੇ ਇਨਫੋਰਸਮੈਂਟ ਡਾਇਰਕਟੋਰੇਟ (ਈ.ਡੀ) ਦੀ ਵਿਸ਼ੇਸ਼ ਇਜਾਜ਼ਤ ਅਰਜੀ ਸਵੀਕਾਰ ਕਰਦੇ
ਹੋਏ ਇਹ ਫੈਸਲਾ ਸੁਣਾਇਆ ਹੈ। ਸੁਪਰੀਮ ਕੋਰਟ ਨੇ ਫੈਸਲਾ ਸੁਣਾਉਂਦਿਆਂ ਕਿਹਾ ਕਿ ਈ.ਡੀ ਦੀਆਂ ਦਲੀਲਾਂ ਵਿਚ ਵਜ਼ਨ ਹੈ। ਇਸ ਲਈ ਇਸ ਮਾਮਲੇ ਦੀ ਗੰਭੀਰਤਾ ਨੂੰ ਧਿਆਨ ਵਿਚ ਰੱਖਦਿਆਂ ਹਸਨ ਅਲੀ ਨੂੰ ਜ਼ਮਾਨਤ ਉਤੇ ਰਿਹਾਅ ਨਹੀਂ ਕੀਤਾ ਜਾ ਸਕਦਾ। ਇਸ ਤੋਂ ਪਹਿਲਾਂ ਈ.ਡੀ ਨੇ ਇਹ ਦੋਸ਼ ਲਾਇਆ ਸੀ ਕਿ ਹਸਨ ਅਲੀ ਨੂੰ ਜ਼ਮਾਨਤ ਮਿਲਣ ਨਾਲ ਉਹ ... Read Full Story
|
ਆਮਦਨ ਕਰ ਵਿਭਾਗ ਵੱਲੋਂ ਗਗਨਜੀਤ ਬਰਨਾਲਾ ਦੀ ਕੋਠੀ ’ਤੇ ਛਾਪਾ
ਚੰਡੀਗੜ੍ਹ,ਅੱਜ ਇਨਕਮ ਟੈਕਸ ਵਿਭਾਗ ਵੱਲੋਂ ਤਾਮਿਲਨਾਡੂ ਦੇ ਸਾਬਕਾ ਰਾਜਪਾਲ ਸੁਰਜੀਤ ਸਿੰਘ ਬਰਨਾਲਾ ਦੇ ਪੁੱਤਰ ਅਤੇ ਪੰਜਾਬ ਦੇ ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ ਦੀ ਇੱਥੇ ਸੈਕਟਰ-8 ਸਥਿਤ ਕੋਠੀ ’ਤੇ ਛਾਪਾ ਮਾਰ ਕੇ ਕੋਠੀ ਨੂੰ ਸੀਲ ਕਰ ਦਿੱਤਾ। ਸੂਤਰਾਂ ਅਨੁਸਾਰ ਅੱਜ ਰਾਤ ਇਨਕਮ ਟੈਕਸ ਵਿਭਾਗ ਦੀ ਟੀਮ ਨੇ ਇੱਥੇ ਗਗਨਜੀਤ ਸਿੰਘ ਬਰਨਾਲਾ ਦੀ ਕੋਠੀ ’ਤੇ ਛਾਪਾ ਮਾਰਿਆ। ਉਦੋਂ ਘਰ ਵਿਚ ਕੋਈ ਵੀ ਮੌਜੂਦ ਨਹੀਂ ਸੀ।
ਇਸ ਟੀਮ ਨੇ ਲੰਬਾ ਸਮਾਂ ਉੱਥੇ ਰਹਿ ਕੇ ਸ੍ਰੀ ਬਰਨਾਲਾ ਦੀ ਉਡੀਕ ਕੀਤੀ ਪਰ ਜਦੋਂ ਸ੍ਰੀ ਬਰਨਾਲਾ ਦੇ ਪਰਿਵਾਰ ਦਾ ਕੋਈ ਮੈਂਬਰ ਉੱਥੇ ਨਾ ਪੁੱਜਿਆ ਤਾਂ ਇਨਕਮ ਟੈਕਸ ... Read Full Story
|
ਇਨਕਮ ਟੈਕਸ ਵਿਭਾਗ ਦੇ 16 ਵਪਾਰਕ ਕੰਪਲੈਕਸਾਂ ‘ਤੇ ਛਾਪਾਮਾਰੀ
ਲੁਧਿਆਣਾ, ਇਨਕਮ ਟੈਕਸ ਵਿਭਾਗ ਦੇ ਇਨਵੈਸਟੀਗੇਸ਼ਨ ਵਿੰਗ ਨੇ ਅੱਜ ਭਵਾਨੀ ਇੰਡਸਟਰੀਜ਼ ਤੇ ਮੈਟਰੋ ਟਾਇਰਜ਼ ਦੇ 16 ਵਪਾਰਕ ਕੰਪਲੈਕਸਾਂ ‘ਤੇ ਛਾਪਾਮਾਰੀ ਕੀਤੀ। ਜਾਣਕਾਰੀ ਦੇ ਮੁਤਾਬਕ ਇਨਵੈਸਟੀਗੇਸ਼ਨ ਵਿੰਗ ਦੇ ਡਾਇਰੈਕਟਰ ਆਰ. ਕੇ. ਗੋਇਲ ਦੀ ਅਗਵਾਈ ਵਿਚ ਅਧਿਕਾਰੀਆਂ ਦੀ ਟੀਮ ਨੇ ਮੈਟਰੋ ਟਾਇਰ ਦੇ ਲੁਧਿਆਣਾ, ਦਿੱਲੀ ਅਤੇ ਗੁੜਗਾਓਂ ਦੇ 11 ਵਪਾਰਕ ਅਤੇ ਰਿਹਾਇਸ਼ੀ ਕੰਪਲੈਕਸਾਂ ‘ਤੇ ਦਬਿਸ਼ ਦਿਤੀ। ਇਸ ਤਰ੍ਹਾਂ ਪ੍ਰਾਈਪ ਦਾ ਨਿਰਯਾਤ ਕਰਨ ਵਾਲੀ ਭਵਾਨੀ ਇੰਡਸਟਰੀ ਦੇ ਮੰਡੀ ਗੋਬਿੰਦਗੜ੍ਹ ਅਤੇ ਦਿੱਲੀ ਸਥਿਤ ਵਪਾਰਕ ਸਥਾਨਾਂ ‘ਤੇ ਇਕੱਠੇ ਸਵੇਰੇ 7 ਵਜੇ ਛਾਪਾ ਮਾਰਿਆ। ਇਸ ਦੌਰਾਨ ਅਧਿਕਾਰੀਆਂ ਨੇ ... Read Full Story
|
ਪੰਜਾਬ ’ਚ ਪੈਟਰੋਲ ਇਕ ਰੁਪਿਆ ਤੇ ਡੀਜ਼ਲ 26 ਪੈਸੇ ਮਹਿੰਗਾ ਵੈਟ ’ਤੇ 10 ਫੀਸਦੀ ਸਰਚਾਰਜ ਦਾ ਆਰਡੀਨੈਂਸ ਜਾਰੀ
ਜਲੰਧਰ/ਚੰਡੀਗੜ੍ਹ, 5 ਫਰਵਰੀ (ਦੋਆਬਾ ਨਿਊਜ਼ ਸਰਵਿਸ)-ਪੰਜਾਬ ਮੰਤਰੀ ਮੰਡਲ ਵੱਲੋਂ ਮੌਜੂਦਾ ਵੈਟ ਟੈਕਸ ’ਤੇ 10 ਪ੍ਰਤੀਸ਼ਤ ਸਰਚਾਰਜ ਲਗਾਉਣ ਦੇ ਲਏ ਗਏ ਫੈਸਲੇ ਨੂੰ ਅਮਲ ਵਿਚ ਲਿਆਉਣ ਲਈ ਰਾਜ ਸਰਕਾਰ ਵੱਲੋਂ ਅੱਜ ਆਰਡੀਨੈਂਸ ਜਾਰੀ ਕਰ ਦਿੱਤਾ ਗਿਆ ਜਦੋਂਕਿ ਵੈਟ ’ਤੇ ਸਰਚਾਰਜ ਵੈਟ ਟੈਕਸ ਵਿਚਲੀਆਂ ਕੁੱਝ ਵਸਤਾਂ ’ਤੇ ਮੌਜੂਦਾ 4 ਤੋਂ 5 ਪ੍ਰਤੀਸ਼ਤ ਵੈਟ ਕਰਨ ਅਤੇ ਰਾਜ ਵਿਚ ਦਾਖਲਾ ਹੋਣ ਵਾਲੀਆਂ ਕੁੱਝ ਵਸਤਾਂ ’ਤੇ ਦਾਖਲਾ ਟੈਕਸ ਲਗਾਉਣ ਸਬੰਧੀ ਪਹਿਲਾਂ ਕੀਤੀਆਂ ਗਈਆਂ ਅਧਿਸੂਚਨਾਵਾਂ ਨਾਲ ਅੱਜ ਸਵੇਰ ਤੋਂ ਲਾਗੂ ਕਰ ਦਿੱਤਾ ਗਿਆ।
ਇਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ 10 ਫੀਸਦੀ ਸਰਚਾਰਜ ਲਗਾਉਣ ... Read Full Story
|
ਮੰਡ ਦੀਆਂ ਸਰਕਾਰੀ ਜ਼ਮੀਨਾਂ ’ਤੇ ਲਗਾਏ ਨਾਜਾਇਜ਼ ਟੈਕਸ ਵਿਰੁੱਧ ਧਰਨਾ
ਫਿਲੌਰ, 28 ਜਨਵਰੀ (ਸ਼ਰਮਾ)-ਤਹਿਸੀਲ ਫਿਲੌਰ ਦੇ ਇਲਾਕੇ ਨਾਲ ਸਬੰਧਿਤ ਸੈਂਕੜੇ ਕਿਸਾਨਾਂ ਨੇ ਸਰਕਾਰ ਵਲੋਂ ਮੰਡ ਬੇਟ ਇਲਾਕੇ ਦੀਆਂ ਸਰਕਾਰੀ ਜ਼ਮੀਨਾਂ ’ਤੇ ਨਾਜਾਇਜ਼ ਢੰਗ ਨਾਲ ਲਗਾਏ ਟੈਕਸ ਵਿਰੁੱਧ ਰੋਸ ਮਾਰਚ ਕੀਤਾ ਅਤੇ ਤਹਿਸੀਲ ’ਚ ਧਰਨਾ ਦੇਣ ਤੋਂ ਬਾਅਦ ਐਸ. ਡੀ. ਐਮ. ਪ੍ਰੀਤਮ ਸਿੰਘ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਦਿੱਤਾ।
ਰੋਸ ਧਰਨੇ ਨੂੰ ਸੰਬੋਧਨ ਕਰਨ ਵਾਲੇ ਆਗੂਆਂ ਨੇ ਦੱਸਿਆ ਕਿ ਮੰਡ ਬੇਟ ਦੀਆਂ ਜ਼ਮੀਨਾਂ ਵਾਹੀਯੋਗ ਬਨਾਉਣ ਲਈ ਉਨ੍ਹਾਂ ਦੀਆਂ 2 ਪੀੜ੍ਹੀਆਂ ਨੇ ਲੱਕ ਭੰਨਵੀਂ ਮਿਹਨਤ ਕੀਤੀ ਪਰ ਸਮੇਂ ਦੀਆਂ ਸਰਕਾਰਾਂ ਨੇ ਵੱਖ-ਵੱਖ ਰੂਪ ’ਚ ਇਨ੍ਹਾਂ ਜ਼ਮੀਨਾਂ ਦੇ ਕਿਸਾਨਾਂ ... Read Full Story
|
ਅਗਲੇ ਮਾਲੀ ਵਰ੍ਹੇ ਤੋਂ ਸਥਾਈ ਖਾਤਾ ਨੰਬਰ ਨਾ ਹੋਣ ਦੀ ਸੂਰਤ ਵਿੱਚ ਵਧੇਰੇ ਟੈਕਸ ਦੀ ਅਦਾਇਗੀ ਕਰਨੀ ਪਵੇਗੀ
ਨਵੀਂ ਦਿੱਲੀ, 26 ਜਨਵਰੀ (ਪੀ. ਆਈ. ਬੀ.)- ਸਰੋਤ ਉਪਰ ਟੈਕਸ ਕਟੌਤੀ ਲਈ ਆਮਦਨ ਕਰ ਕਾਨੂੰਨ 1961 ਵਿੱਚ ਇੱਕ ਨਵੀਂ ਧਾਰਾ ਜੋੜੀ ਗਈ ਹੈ ਜੋ ਇਸ ਸਾਲ ਪਹਿਲੀ ਅਪ੍ਰੈਲ ਤੋਂ ਅਮਲ ਵਿੱਚ ਆਵੇਗੀ। ਨਵੀਂ ਧਾਰਾ ਮੁਤਾਬਿਕ ਸਥਾਈ ਖਾਤਾ ਨੰਬਰ ਨਾ ਹੋਣ ਦੀ ਸੂਰਤ ਵਿੱਚ ਟੈਕਸ ਦੀ ਕਟੌਤੀ ਮਿੱਥੀ ਦਰ ਨਾਲੋਂ ਵਧੇਰੇ ਕੀਤੀ ਜਾਵੇਗੀ। ਸਰੋਤ ਤੇ ਟੈਕਸ ਦੇਣ ਵਾਲਿਆਂ ਤੇ ਕਟੌਤੀ ਕਰਨ ਵਾਲਿਆਂ ਦੀ ਇਹ ਜ਼ਿੰਮੇਵਾਰੀ ਹੋਵੇਗੀ ਕਿ ਉਹ ਆਪਣੇ ਹਰ ਲੈਣ ਦੇਣ ਉਪਰ ਆਪਣੇ ਸਥਾਈ ਖਾਤਾ ਨੰਬਰ ਯਾਨੀ ਪੇਨ ਦਾ ਵੇਰਵਾ ਜ਼ਰੂਰ ਦੇਣ। ਅਜਿਹਾ ਨਾ ਹੋਣ ਦੀ ਸੂਰਤ ਵਿੱਚ ਸਰੋਤ ਤੇ ਟੈਕਸ ਦੀ ਵਸੂਲੀ ਮਿੱਥੀ ਦਰ ਨਾਲੋਂ ਵਧੇਰੇ ਕੀਤੀ ... Read Full Story
|
ਇੱਕ ਹੋਰ ਟੈਕਸੀ ਡਰਾਈਵਰ ਹੋਇਆ ਹਮਲੇ ਦਾ ਸ਼ਿਕਾਰ
ਮੈਲਬੌਰਨ, 22 ਜਨਵਰੀ (ਏਜੰਸੀਆਂ)-ਆਸਟਰੇਲੀਆ ’ਚ ਭਾਰਤੀ ਟੈਕਸੀ ਡਰਾਈਵਰਾਂ ’ਤੇ ਹਮਲੇ ਹੋਣ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ। ਅੱਜ ਫਿਰ ਆਸਟਰੇਲੀਆ ’ਚ ਇੱਕ ਟੈਕਸੀ ਡਰਾਈਵਰ ਹਮਲੇ ਦਾ ਸ਼ਿਕਾਰ ਹੋਇਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਬੀਤੇ ਮਹੀਨੇ 30 ਸਾਲਾ ਟੈਕਸੀ ਡਰਾਈਵਰ ਰਵਿੰਦਰ ਸਿੰਘ ’ਤੇ ਉਸ ਦੀ ਮੰਗੇਤਰ ਦੇ ਘਰ ਦੇ ਬਾਹਰ ਨਕਾਬਪੋਸ਼ ਵਿਅਕਤੀ ਨੇ ਹਮਲਾ ਕਰ ਦਿੱਤਾ। ਹਮਲੇ ’ਚ ਰਵਿੰਦਰ ਸਿੰਘ ਦੇ ਫੇਫੜੇ ’ਤੇ ਸੱਟ ਲੱਗੀ ਸੀ। ਆਸਟਰੇਲੀਆ ਦੇ ਇਕ ਅਖ਼ਬਾਰ ‘ਦੀ ਏਜ਼’ ਅਨੁਸਾਰ ਪਹਿਲਾਂ ਇਸ ਹਮਲੇ ਨੂੰ ਪੁਲਿਸ ਨੇ ਇੱਕ ਸੜਕ ਹਾਦਸਾ ਹੀ ਸਮਝਿਆ ਸੀ। ਜਾਸੂਸ ਸਾਰਜੈਂਟ ਸਟੂਅਰਟ ਬੈਲੀ ਨੇ ਦੱਸਿਆ ... Read Full Story
|
ਏ. ਡੀ. ਟੀ. ਓ. ਜਲੰਧਰ ਵਲੋਂ ਵਿਸ਼ੇਸ਼ ਚੈਕਿੰਗ
ਨਕੋਦਰ, 2 ਜਨਵਰੀ (ਭੁਪਿੰਦਰ ਸਿੰਘ ਭਾਰਦਵਾਜ)- ਬਾਦਲ ਸਰਕਾਰ ਦੀਆਂ ਵਧੀਆ ਨੀਤੀਆਂ ਨੂੰ ਲਾਗੂ ਕਰਵਾਉਣ ਤੇ ਆਵਾਜਾਈ ਆ ਰਹੇ ਨਿਘਾਰ ਨੂੰ ਸੁਧਾਰਨ ਅਤੇ ਨਜਾਇਜ਼ ਚੱਲ ਰਹੀਆਂ ਬੱਸਾਂ, ਗੱਡੀਆਂ ਤੇ ਟੈਕਸੀਆਂ ਨੂੰ ਹਦਾਇਤਾਂ ਦੇਣ ਤੇ ਚਲਾਨ ਕੱਟ ਕੇ ਬੰਦ ਕਰਨ ਲਈ ਪ੍ਰਸ਼ਾਸਨ ਪੱਬਾਂ-ਭਾਰ ਜਾਪਦਾ ਹੈ।
ਤਾਜ਼ਾ ਸਮਾਚਾਰ ਅਨੁਸਾਰ ਬੀਤੀ ਰਾਤ ਏ. ਡੀ. ਟੀ. ਓ. ਸ਼੍ਰੀ ਕੇਹਰ ਸਿੰਘ ਜਲੰਧਰ ਵਲੋਂ ਆਪਣੇ ਸਟਾਫ਼ ਨਾਲ ਨਕੋਦਰ ਤੋਂ ਜਲੰਧਰ ਰੋਡ ’ਤੇ ਇੱਕ ਵਿਸ਼ੇਸ਼ ਨਾਕੇਬੰਦੀ ਕਰਕੇ ਬੱਸਾਂ, ਕਾਰਾਂ, ਨਜਾਇਜ਼ ਬਿਨਾਂ ਪਰਮਿਟ ਤੋਂ ਚੱਲ ਰਹੀਆਂ ਗੱਡੀਆਂ ਨੂੰ ਬੰਦ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ। ਚੋਣਵੇਂ ਪੱਤਰਕਾਰਾਂ ... Read Full Story
|
ਜਦੋਂ ਟੋਲ ਪਲਾਜ਼ਾ ਦੇ ਕਰਮਚਾਰੀਆਂ ਨੇ ਸ਼ਹਿਰ ਵਾਸੀਆਂ ਤੋਂ ਮੁਆਫ਼ੀ ਮੰਗ ਕੇ ਖਹਿੜਾ ਛੁਡਾਇਆ
ਕੁਰਾਲੀ, 30 ਦਸੰਬਰ (ਬਿੱਲਾ)- ਸਥਾਨਕ ਸ਼ਹਿਰ ਵਿਖੇ ਰੇਲਵੇ ਲਾਈਨ ’ਤੇ ਬਣੇ ਰੇਲਵੇ ਓਵਰ ਬ੍ਰਿਜ ਦੇ ਟੋਲ ਪਲਾਜ਼ਾ ’ਤੇ ਅੱਜ ਦੁਪਹਿਰ ਸਮੇਂ ਸਥਿਤੀ ਉਦੋਂ ਤਣਾਅਪੂਰਨ ਹੋ ਗਈ ਜਦੋਂ ਸ਼ਹਿਰ ਦੇ ਯੂਥ ਕਾਂਗਰਸੀ ਆਗੂ ਅਤੇ ਮੋਹਤਬਰ ਲੋਕਲ ਸ਼ਹਿਰ ਵਾਸੀਆਂ ਤੋਂ ਟੋਲ ਟੈਕਸ ਲਏ ਜਾਣ ਤੇ ਪਲਾਜ਼ਾ ਕਰਮਚਾਰੀਆਂ ਦੇ ਅੱਖੜ ਰਵੱਈਏ ਤੋਂ ਦੁਖੀ ਹੋ ਕੇ ਜਾਮ ਲਾਉਣ ਲੱਗੇ ਸਨ ਪਰ ਸਥਾਨਕ ਪੁਲਿਸ ਦੀ ਦਖ਼ਲਅੰਦਾਜ਼ੀ ਕਾਰਨ ਟੋਲ ਪਲਾਜ਼ਾ ਦੇ ਕਰਮਚਾਰੀਆਂ ਨੇ ਸ਼ਹਿਰ ਵਾਸੀਆਂ ਤੋਂ ਮੁਆਫ਼ੀ ਮੰਗ ਕੇ ਅਪਣਾ ਖਹਿੜਾ ਛੁਡਾ ਲਿਆ। ਜਾਣਕਾਰੀ ਅਨੁਸਾਰ ਦੁਪਹਿਰ ਸਮੇਂ ਯੂਥ ਕਾਂਗਰਸ ਦੀ ਸ਼ਹਿਰੀ ਇਕਾਈ ਦੇ ਪ੍ਰਧਾਨ ਤੇ ਪਹਿਲਾਂ ਵੀ ... Read Full Story
|
ਪੰਜਾਬ ਸਰਕਾਰ ਨੇ ਵਿਧਾਨ ਸਭਾ ਸਪੀਕਰ ਕਾਹਲੋਂ ਵਿਰੁਧ ਕੇਸ ਚਲਾਉਣ ਦੀ ਇਜਾਜ਼ਤ ਨਾ ਦਿਤੀ
ਚੰਡੀਗੜ੍ਹ, 23 ਦਸੰਬਰ (ਭੁੱਲਰ)- ਪੰਜਾਬ ਦੀ ਅਕਾਲੀ ਸਰਕਾਰ ਨੇ ਅੱਜ ਇਕ ਅਹਿਮ ਫ਼ੈਸਲਾ ਲੈਂਦਿਆਂ ਵਿਧਾਨ ਸਭਾ ਸਪੀਕਰ ਸ. ਨਿਰਮਲ ਸਿੰਘ ਕਾਹਲੋਂ ਨੂੰ ਭ੍ਰਿਸਟਾਚਾਰ ਸਬੰਧੀ ਦੋਸ਼ਾਂ ਬਾਰੇ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ) ਦੀ ਕੇਸ ਚਲਾਉਣ ਦੀ ਮੰਗ ਨੂੰ ਠੁਕਰਾਉਂਦਿਆਂ ਕਲੀਨ ਚਿੱਟ ਦੇ ਦਿਤੀ ਹੈ। ਦੂਜੇ ਪਾਸੇ ਸਰਕਾਰ ਦੀ ਭਾਈਵਾਲ ਪਾਰਟੀ ਭਾਜਪਾ ਨੇ ਇਕ ਤੈਅਸ਼ੁਦਾ ਪ੍ਰੋਗਰਾਮ ਤਹਿਤ ਕਾਹਲੋਂ ਨੂੰ ਕਲੀਨ ਚਿੱਟ ਦਿਤੇ ਜਾਣ ਦੇ ਫ਼ੈਸਲੇ ਤੋਂ ਪਾਸਾ ਵੱਟ ਲਿਆ ਹੈ ਕਿਉੁਂਕਿ ਭਾਜਪਾ ਨੂੰ ਪਤਾ ਸੀ ਕਿ ਪੰਜਾਬ ਸਰਕਾਰ ਸ. ਕਾਹਲੋਂ ਨੂੰ ਕਲੀਨ ਚਿੱਟ ਦੇਵੇਗੀ, ਇਸੇ ਕਰ ਕੇ ਉਨ੍ਹਾਂ ਨੇ ਅੰਮ੍ਰਿਤਸਰ ਵਿਚ ... Read Full Story
|
ਈ. ਟੀ. ਓ. ਵੱਲੋਂ ਕਰਿਆਨੇ ਦੀ ਦੁਕਾਨ ’ਤੇ ਛਾਪੇਮਾਰੀ
ਫਿਲੌਰ, 11 ਦਸੰਬਰ (ਵਿਸ਼ੇਸ਼ ਪ੍ਰਤੀਨਿਧੀ)-ਸਥਾਨਕ ਮਸ਼ਹੂਰ ਕਰਿਆਨਾ ਸਟੋਰ ’ਤੇ ਈ. ਟੀ. ਓ. ਗੁਰਾਇਆ ਅਤੇ ਈ. ਟੀ. ਓ. ਜਲੰਧਰ ਦੀ ਟੀਮ ਨੇ ਛਾਪਾ ਮਾਰਿਆ। ਇਸ ਮੌਕੇ ਈ. ਟੀ. ਓ. ਗੁਰਾਇਆ ਸੁਰਿੰਦਰ ਸਿੰਘ ਰੂਬੀ ਨੇ ਦੱਸਿਆ ਕਿ ਟੈਕਸ ਚੋਰੀ ਕਰ ਰਹੇ ਦੁਕਾਨਦਾਰਾਂ ’ਤੇ ਨਕੇਲ ਕੱਸਣ ਲਈ ਚਲਾਈ ਮੁਹਿੰਮ ਤਹਿਤ ਅੱਜ ਕਾਸ਼ੀ ਰਾਮ ਕਰਿਆਨਾ ਸਟੋਰ ’ਤੇ ਛਾਪਾ ਮਾਰਿਆ ਜਿਥੇ ਉਸ ਨੇ 4 ਦਸੰਬਰ ਤੋਂ ਬਾਅਦ ਕੋਈ ਬਿੱਲ ਨਹੀਂ ਸੀ ਕੱਟਿਆ ਹੋਇਆ। ਕਾਗਜ਼ਾਂ ਦੀ ਪੜਤਾਲ ਤੋਂ ਬਾਅਦ ਉੁਨ੍ਹਾਂ ਨੂੰ ਸਾਰਾ ਰਿਕਾਰਡ ਜਲੰਧਰ ਲਿਆਉਣ ਲਈ ਕਿਹਾ। ਪੂਰੀ ਪੜਤਾਲ ਤੋਂ ਬਾਅਦ ਕੋਈ ਫੈਸਲਾ ਲਿਆ ਜਾਵੇਗਾ। ਇਸ ਮੌਕੇ ਦੁਕਾਨ ਮਾਲਕ ਕਾਸ਼ੀ ... Read Full Story
|
ਸੁਖਬੀਰ-ਕਾਲੀਆ ਸਬ ਕਮੇਟੀ ਵੱਲੋਂ 3 ਹਜ਼ਾਰ ਕਰੋੜ ਮਾਲੀ ਆਮਦਨ ਵਧਾਉਣ ਦੀਆਂ ਤਜਵੀਜ਼ਾਂ
ਚੰਡੀਗੜ੍ਹ, 3 ਦਸੰਬਰ (ਵਿ. ਪ੍ਰ.)-ਪੰਜਾਬ ਸਰਕਾਰ ਵੱਲੋਂ ਰਾਜ ਦੀ ਮਾਲੀ ਆਮਦਨ ਵਧਾਉਣ ਤੇ ਮੌਜੂਦਾ ਸਬਸਿਡੀਆਂ ’ਤੇ ਦੁਬਾਰਾ ਵਿਚਾਰ ਕਰਨ ਲਈ ਉਪ-ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਤੇ ਸਨਅਤ ਮੰਤਰੀ ਸ੍ਰੀ ਮਨੋਰੰਜਨ ਕਾਲੀਆ ’ਤੇ ਆਧਾਰਿਤ ਬਣਾਈ ਗਈ ਦੋ-ਮੈਂਬਰੀ ਕਮੇਟੀ ਵੱਲੋਂ ਆਪਣੀ ਰਿਪੋਰਟ ਰਾਜ ਸਰਕਾਰ ਨੂੰ ਬਾਕਾਇਦਾ ਤੌਰ ’ਤੇ ਭਾਵੇਂ ਸਰਦ ਰੁੱਤ ਦੇ ਵਿਧਾਨ ਸਭਾ ਸਮਾਗਮ ਤੋਂ ਤੁਰੰਤ ਬਾਅਦ ਦਿੱਤੀ ਜਾਵੇਗੀ ਪਰ ਕਮੇਟੀ ਵੱਲੋਂ ਆਪਣੀਆਂ ਤਜਵੀਜ਼ਾਂ ਨੂੰ ਅੰਤਿਮ ਰੂਪ ਦੇ ਲਿਆ ਗਿਆ ਹੈ ਜਿਨ੍ਹਾਂ ’ਤੇ ਹੁਣ ਅਕਾਲੀ ਦਲ ਤੇ ਭਾਜਪਾ ਵੱਲੋਂ ਪਾਰਟੀ ਪੱਧਰ ’ਤੇ ਵਿਚਾਰ-ਵਟਾਂਦਰੇ ਜਾਰੀ ਹਨ। ... Read Full Story
|