ਹੁਣ ਅੰਮ੍ਰਿਤਧਾਰੀ ਸਿੱਖ ਟੋਰਾਂਟੋ ਦੀਆਂ ਅਦਾਲਤਾਂ 'ਚ ਕ੍ਰਿਪਾਨ ਸਮੇਤ ਜਾ ਸਕਣਗੇ
ਐਡਮਿੰਟਨ, ਵਰਲਡ ਸਿੱਖ ਆਰਗੇਨਾਈਜ਼ੇਸ਼ਨ ਨੇ ਓਨਟਾਰੀਓ ਮਨੁੱਖੀ ਅਧਿਕਾਰ ਕਮਿਸ਼ਨ ਟੋਰਾਂਟੋ ਪੁਲਸ, ਟੋਰਾਂਟੋ ਪੁਲਸ ਸਰਵਿਸ ਬੋਰਡ ਅਤੇ ਅਟਾਰਨੀ ਜਨਰਲ ਸੰਬੰਧਿਤ ਮੰਤਰਾਲੇ ਨਾਲ ਮਿਲ ਕੇ ਇਕ ਯੋਜਨਾ ਤਿਆਰ ਕੀਤੀ ਹੈ, ਜਿਸ ਸਦਕਾ ਹੁਣ ਅੰਮ੍ਰਿਤਧਾਰੀ ਸਿੱਖ ਟੋਰਾਂਟੋ ਦੀਆਂ ਅਦਾਲਤਾਂ ਵਿਚ ਕ੍ਰਿਪਾਨ ਸਮੇਤ ਜਾ ਸਕਣਗੇ। ਵਰਣਨਯੋਗ ਹੈ ਕਿ ਕ੍ਰਿਪਾਨ ਸਿੱਖ ਧਰਮ ਦਾ ਇਕ ਅਹਿਮ ਪਵਿੱਤਰ ਅੰਗ ਜਾਂ ਕੱਕਾਰ ਹੈ। ਇਸ ਨੂੰ ਧਾਰਮਿਕਤਾ ਅਤੇ ਜ਼ੁਲਮ ਦੇ ਖਿਲਾਫ਼ ਆਵਾਜ਼ ਉਠਾਉਣ ਦੇ ਪ੍ਰਤੀਕ ਵਜੋਂ ਖਾਲਸੇ ਦੀ ਨਿਸ਼ਾਨੀ ਵਜੋਂ ਪਹਿਨਿਆ ਜਾਂਦਾ ਹੈ। ਹੁਣ ਟੋਰਾਂਟੋ ਦੀਆਂ ਅਦਾਲਤਾਂ ਵਿਚ ਨਿੱਜੀ ... Read Full Story
|
ਕੈਨੇਡਾ‘’ਚ ਖਿੜਿਆ ਦੁਨੀਆਂ ਦਾ ‘ਸਭ ਤੋਂ ਵੱਡਾ’ ਫੁੱਲ
ਟੋਰਾਂਟੋ, ਕੈਨੇਡਾ ਦੇ ਉਂਟਾਰੀਓ ਸੂਬੇ ਵਿਚ ਦੁਨੀਆਂ ਦਾ ਸਭ ਤੋਂ ਲੰਬਾ ਫੁੱਲ ਖਿੜਿਆ ਹੈ। ਨਿਆਗਰਾ ਫਾਲਜ਼ ਦੇ ਨੁਮਾਇਸ਼ੀ ਬਾਗ ਵਿਚ ਖਿੜੇ ਇਸ ਵਿਲੱਖਣ ਬੂਟੇ ‘‘ਟਾਈਟਨ ਅਰੁਮ’’ ਦਾ ਕਾਫੀ ਚਰਚਾ ਹੈ ਅਤੇ ਦੂਰੋਂ ਦੂਰੋਂ ਲੋਕ ਇਸਨੂੰ ਵੇਖਣ ਆ ਰਹੇ ਹਨ,ਪਰ ਇਹ ਫੁੱਲ ਬਹਤੀ ਦੇਰ ਖਿੜਿਆ ਨਹੀਂ ਰਹੇਗਾ। ਇੱਥੇ ਅਜਿਹੇ ਦੋ ਬੂਟੇ ਹਨ ਜਿਨ੍ਹਾਂ ਵਿੱਚੋਂ ਇੱਕ ਦਾ ਨਾਂ ‘ਮੌਰਫ’’ ਹੈ ਜਿਸਦੀ ਕਲੀ ਪਿਛਲੇ ਸ਼ੁੱਕਰਵਾਰ ਨੂੰ 5 ਕੁ ਵਜੇ ਖਿੜਨੀ ਸ਼ੁਰੂ ਹੋਈ ਅਤੇ ਹਰੇਕ ਅੱਧੇ ਘੰਟੇ ਵਿਚ 8 ਸੈਂਟੀਮੀਟਰ ਖੁੱਲ੍ਹਦੀ ਗਈ ਅਤੇ ਰਾਤ ਨੂੰ 10 ਵਜੇ ਪੂਰੇ ਫੁੱਲ ਦੇ ਰੂਪ ਵਿਚ ਖਿੜ ਗਈ। ਦੂਜੇ ਬੂਟੇ ਦਾ ਨਾਂ ... Read Full Story
|
ਕੈਨੇਡਾ ’ਚ 50 ਹਜ਼ਾਰ ਦਾ ਪੌਲੀਮਰ ਨੋਟ ਜਾਰੀ
ਟੋਰਾਂਟੋ, ਨਵੇਂ ਪਲਾਸਟਿਕ (ਪੌਲੀਮਰ) ਕੈਨੇਡੀਅਨ 100 ਡਾਲਰ ਦੀ ਕੈਨੇਡੀਅਨ ਮਾਰਕੀਟ ਵਿਚ ਆਮਦ ਤੋਂ ਬਾਅਦ ਬੈਂਕ ਆਫ਼ ਕੈਨੇਡਾ ਦੇ ਗਵਰਨਰ ਵਲੋਂ 50 ਡਾਲਰ ਦਾ ਪੌਲੀਮਰ ਪਲਾਸਟਿਕ ਨੋਟ ਨੂੰ ਕੈਨੇਡੀਅਨ ਮਾਰਕੀਟ ਵਿਚ ਉਤਾਰੇ ਜਾਣ ਲਈ ਹਰੀ ਝੰਡੀ ਦਿਖਾ ਦਿੱਤੀ ਹੈ। ਲੋਕਾਂ ਨੂੰ 100 ਡਾਲਰ ਦੇ ਨੋਟ ਦੀ ਮੁਲਾਇਮ ਤੇ ਚੁਸਤ ਦਿੱਖ ਵਧੀਆ ਲੱਗੀ ਸੀ ਤਾਂ ਜ਼ਰਾ ਸਬਰ ਕਰੋ ਹੁਣ 50 ਡਾਲਰ ਵੀ ਨਵੇਂ ਰੂਪ ਵਿਚ ਜਲਦੀ ਹੀ ਹੱਥਾਂ ਵਿਚ ਆਉਣ ਵਾਲਾ ਹੈ। ਬੈਂਕ ਆਫ਼ ਕੈਨੇਡਾ ਵਲੋਂ ਛੇਤੀ ਹੀ 50 ਡਾਲਰ ਦੇ ਨਵੇਂ ਪੌਲੀਮਰ ਨੋਟ ਨੂੰ ਬਜ਼ਾਰ ਵਿਚ ਉਤਾਰ ਦਿੱਤਾ ਗਿਆ ਹੈ। ਕਿਊਬਿਕ ਵਿਚ ਨਿਊਜ਼ ਕਾਨਫ਼ਰੰਸ ਨੂੰ ਸੰਬੋਧਨ ... Read Full Story
|
ਕੈਨੇਡਾ ਦੀਆਂ ਤੰਬਾਕੂ ਕੰਪਨੀਆਂ ’ਤੇ ਅਰਬਾਂ ਡਾਲਰ ਦਾ ਕੇਸ
ਟੋਰਾਂਟੋ, ਕੈਨੇਡਾ ਦੇ ਇਤਿਹਾਸ ਵਿਚ ਇਥੋਂ ਦੀਆਂ ਮੁੱਖ ਤੰਬਾਕੂ ਫਰਮਾਂ ਨੂੰ ਪਹਿਲੀ ਵਾਰ ਇੰਨੇ ਵੱਡੇ ਹਰਜਾਨਾ ਕੇਸ ਦਾ ਸਾਹਮਣਾ ਕਰਨਾ ਪੈ ਗਿਆ ਹੈ। ਤਿੰਨ ਵੱਡੀਆਂ ਤੰਬਾਕੂ ਕੰਪਨੀਆਂ ਉੱਤੇ ਕਿਊਬੈਕ ਸੂਬੇ ਦੇ ਇੱਕ ਗਰੁੱਪ ਨੇ 27 ਬਿਲੀਅਨ ਡਾਲਰ ਦੇ ਹਰਜਾਨੇ ਦਾ ਦਾਅਵਾ ਠੋਕਿਆ ਹੈ। ਮਾਂਟਰੀਆਲ ਦੀ ਅਦਾਲਤ ਵਿਚ ਇਸ ਕਲਾਸ-ਐਕਸ਼ਨ ਕੇਸ ਦੀ ਸੁਣਵਾਈ ਸ਼ੁਰੂ ਹੋ ਗਈ ਹੈ ਜਿਸ ਵਿਚ ਸਿਗਰਟਾਂ ਪੀਣ ਵਾਲੇ ਲੋਕਾਂ ਦੇ ਇੱਕ ਗਰੁੱਪ ਨੇ ਇੰਪੀਰੀਅਲ ਟੋਬੈਕੋ ਕੈਨੇਡਾ, ਰੌਥਮੈਨਜ਼ ਬੈਨਸਨਜ਼ ਐਂਡ ਹੈੱਜਜ਼ ਅਤੇ ਜੇਟੀਆਈ ਮੈਕਡਾਨਲਡ ਨਾਮੀਂ ਵੱਡੀਆਂ ਕੰਪਨੀਆਂ ਨੂੰ ਇਸ ਕੇਸ ਵਿਚ ਘੜੀਸਿਆ ਹੈ ਕਿ ... Read Full Story
|
ਟੋਰਾਂਟੋ ਦੇ ਵਿਗਿਆਨੀ ਨੇ ਬਣਾਈ 50 ਡਾਲਰੀ ਨਕਲੀ ਲੱਤ
ਟੋਰਾਂਟੋ, ਟੋਰਾਂਟੋ ਦੇ ਇਕ ਸਾਇੰਸਦਾਨ ਨੇ ਬਹੁਤ ਸਸਤੀ ਅਤੇ ਕਾਰਆਮਦ ਬਨਾਉਟੀ ਲੱਤ ਈਜਾਦ ਕੀਤੀ ਹੈ ਜੋ ਸਿਰਫ 50 ਕੁ ਡਾਲਰ ਵਿਚ ਪਏਗੀ। ਸਥਾਨਕ ਬਾਲ ਵਸੇਬਾ ਹਸਪਤਾਲ ਵਿਚ ਕੰਮ ਕਰਦੇ ਇੰਜੀਨੀਅਰ ਜੈਨ ਐਂਡਰੀਸਕ ਨੇ ਉਨ੍ਹਾਂ ਲੋਕਾਂ ਲਈ ਅਜਿਹਾ ਬਨਾਉਟੀ ਅੰਗ ਤਿਆਰ ਕੀਤਾ ਹੈ ਜਿਨ੍ਹਾਂ ਦੀ ਲੱਤ ਗੋਡੇ ਤੋਂ ਉੱਪਰ ਕੱਟੀ ਗਈ ਹੈ। ਇਸ ਨਕਲੀ ਲੱਤ ਦੀ ਕੀਮਤ ਸਿਰਫ 2500 ਰੁਪਏ ਦੇ ਕਰੀਬ ਹੈ ਜਦ ਕਿ ਅਮਰੀਕਾ ਤੇ ਕੈਨੇਡਾ ਵਿਚ ਅਜਿਹੇ ਅੰਗ 3000 ਡਾਲਰ ਤੋਂ ਵੱਧ ਦੇ ਲਗਦੇ ਹਨ। ਐਂਡਰੀਸਕ ਨੂੰ ਸਰਕਾਰੀ ਮਦਦ ’ਤੇ ਚਲਦੀ ਇੱਕ ਸੰਸਥਾ ਵੱਲੋਂ ਇਸ ਅੰਗ ਵਿਚ ਹੋਰ ਸੋਧਾਂ ਕਰਨ ਲਈ ਇੱਕ ਲੱਖ ਦੀ ਗਰਾਂਟ ਦਿੱਤੀ ਗਈ ... Read Full Story
|
ਕੈਨੇਡਾ ਦੀ ਆਬਾਦੀ 3 ਕਰੋੜ ਤੋਂ ਟੱਪੀ, ਬਹੁਤੇ ਪ੍ਰਵਾਸੀ ਪੱਛਮ 'ਚ ਵੱਸੇ
ਓਟਵਾ, ਸਾਲ 2011 ਤੱਕ ਹੋਈ ਕੈਨੇਡਾ ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਤੋਂ ਸਾਹਮਣੇ ਆਇਆ ਹੈ ਕਿ ਕੈਨੇਡਾ ਦੀ ਅਬਾਦੀ ਵਿੱਚ 2006 ਤੇ 2011 ਦਰਮਿਆਨ 5 ਤੋਂ 9 ਫੀ ਸਦੀ ਵਧੀ ਹੈ। ਇਹ ਵੱਧ ਕੇ 33,476,688 ਤੱਕ ਪਹੁੰਚ ਗਈ ਹੈ। ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਪੱਛਮੀ ਕੈਨੇਡਾ-ਜਿਸ ਵਿੱਚ ਬ੍ਰਿਟਿਸ਼ ਕੋਲੰਬੀਆ, ਐਲਬਰਟਾ, ਸਸਕਾਚੇਵਾਨ ਤੇ ਮੈਨੀਟੋਬਾ ਸ਼ਾਮਲ ਹਨ, ਦੀ ਅਬਾਦੀ ਵਿੱਚ ਹੈਰਾਨੀਜਨਕ ਢੰਗ ਨਾਲ ਵਾਧਾ ਹੋਇਆ ਹੈ। ਜੇ ਪੂਰਬੀ ਕੈਨੇਡਾ ਦੀ ਗੱਲ ਕਰੀਏ ਤਾਂ ਇਸ ਵਿੱਚ ਕਿਊਬਿਕ ਤੇ ਇਸ ਦੇ ਪੂਰਬ ਵੱਲ ਪੈਂਦੇ ਹੋਰ ਪ੍ਰੋਵਿੰਸ ਆਉਂਦੇ ਹਨ। ਮਰਦਮਸ਼ੁਮਾਰੀ ਦੇ ਦੇ ਸਬੰਧ 'ਚ ਉਨਟੈਰੀਓ ਨੂੰ ਪੂਰਬੀ ਜਾਂ ਪੱਛਮੀ ... Read Full Story
|
ਮਾਤਾ, ਪਿਤਾ ਤੇ ਭਰਾ ਨੂੰ 25 ਸਾਲ ਦੀ ਕੈਦ
ਟੋਰਾਂਟੋ, ਮਤਰੇਈ ਮਾਂ ਸਣੇ ਅਣਖ ਖਾਤਰ ਮਾਰੀਆਂ ਤਿੰਨ ਧੀਆਂ ਦੇ ਕਈ ਮਹੀਨਿਆਂ ਤੋਂ ਚੱਲਦੇ ਕੇਸ ਸਬੰਧੀ ਅਦਾਲਤ ਨੇ ਉਨ੍ਹਾਂ ਦੇ ਮਾਤਾ, ਪਿਤਾ ਅਤੇ ਭਰਾ ਨੂੰ ਢਾਈ ਵਰ੍ਹੇ ਪਹਿਲਾਂ ਕੀਤੇ ਇਸ ਕਾਰੇ ਲਈ ਦੋਸ਼ੀ ਕਰਾਰ ਦਿੰਦਿਆਂ 25 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।
ਇਸ ਕੇਸ ਦੀ ਬੀਤੇ ਦਿਨ 15 ਘੰਟੇ ਚੱਲੀ ਜਿਰਾਹ ਤੋਂ ਬਾਅਦ ਬਾਰਾਂ ਮੈਂਬਰੀ ਜਿਊਰੀ ਇਸ ਫੈਸਲੇ ‘ਤੇ ਪਹੁੰਚੀ ਕਿ ਇਸ ਸਾਜ਼ਿਸ਼ ਵਿੱਚ 59 ਸਾਲਾ ਮੁਹੰਮਦ ਸ਼ਫੀਆ (ਮ੍ਰਿਤਕ ਕੁੜੀਆਂ ਦਾ ਪਿਤਾ), 42 ਸਾਲਾ ਤੂਬਾ ਮੁਹੰਮਦ ਯਾਹੀਆ (ਮਾਂ) ਅਤੇ 21 ਸਾਲਾ ਹਾਮਿਦ ਸ਼ਫ਼ੀਆ (ਭਰਾ) ਬਰਾਬਰ ਦੇ ਭਾਗੀਦਾਰ ਹਨ। ਜੱਜ ਰੌਬਰਟ ਮਾਰੈਂਗਰ ਨੇ ਤਿੰਨ ... Read Full Story
|
ਟੋਰਾਂਟੋ ਦੇ ਪੰਜਾਬੀਆਂ ਨੇ ਬਾਂਹ ਫੜੀ ਬੇਸਹਾਰਿਆਂ ਦੀ
ਟੋਰਾਂਟੋ, ਦੁਨੀਆਂ ਭਰ ਵਿੱਚ ਬੈਠੇ ਪੰਜਾਬੀ ਲੋਕ ਹਮੇਸ਼ਾ ਪੰਜਾਬ ਦਾ ਫਿਕਰ ਆਪਣੇ ਮਨਾਂ ਵਿੱਚ ਰੱਖਦੇ ਹਨ। ਬੇਸ਼ੱਕ ਬਹੁਤਿਆਂ ਨੂੰ ਸਿਆਸੀ ਉਤਸੁਕਤਾ ਰਹਿੰਦੀ ਹੈ, ਪਰ ਅਨੇਕਾਂ ਨੂੰ ਆਪਣੀ ਜਨਮ ਭੂਮੀ ਦੇ ਬੇਸਹਾਰਾ ਤੇ ਅਪਾਹਜ ਇਨਸਾਨਾਂ ਦਾ ਦਰਦ ਸਤਾਉਂਦਾ ਹੈ। ਅਜਿਹੇ ਵਿਅਕਤੀ ਗਾਹੇ ਬਗਾਹੇ ਕਿਸੇ ਨਾ ਕਿਸੇ ਰੂਪ ਵਿੱਚ ਉਨ੍ਹਾਂ ਬੇਸਹਾਰਾ ਲੋਕਾਂ ਦੀ ਮਦਦ ਦੇ ਉਪਰਾਲੇ ਕਰਦੇ ਰਹਿੰਦੇ ਹਨ।
ਬੀਤੇ ਦਿਨੀਂ ਟੋਰਾਂਟੋ ’ਚ ਵੱਸਦੇ ਪੰਜਾਬੀਆਂ ਨੇ ਮੁਹਾਲੀ ਦੇ ਪਿੰਡ ਪਡਿਆਲਾ ਦੀ ਪ੍ਰਭ ਆਸਰਾ ਸਮਾਜ ਸੇਵੀ ਸੰਸਥਾ ਲਈ ਰੇਡੀਓ ਪੰਜਾਬ ਦੀ ਗੂੰਜ ਦੁਆਰਾ ਕੀਤੇ ਉੱਦਮ ਸਦਕਾ 24 ਹਜ਼ਾਰ ਡਾਲਰ (ਤਕਰੀਬਨ 12 ... Read Full Story
|
ਫੌਜਾ ਸਿੰਘ ਨੂੰ ਗਿੰਨੀਜ਼ ਵਰਲਡ ਬੁੱਕ ਆਫ ਰਿਕਾਰਡ ਵਿਚ ਨਹੀਂ ਮਿਲੀ ਜਗ੍ਹਾ
ਟੋਰਾਂਟੋ, ਸਕਾਟਿਆ ਬੈਂਕ ਟੋਰਾਂਟੋ ਵਾਟਰਫਾਲ ਮੈਰਾਥਨ ਦੌੜ ਨੂੰ 8 ਘੰਟੇ ਵਿਚ ਪੂਰਾ ਕਰਨ ਵਾਲੇ 100 ਸਾਲਾ ਫੌਜਾ ਸਿੰਘ ਨੂੰ ਗਿੰਨੀਜ਼ ਬੁੱਕ ਆਫ ਰਿਕਾਰਡ ਵਿਚ ਜਗ੍ਹਾ ਨਹੀਂ ਮਿਲੇਗੀ। ਗਿੰਨੀਜ਼ ਬੁੱਕ ਆਫ ਰਿਕਾਰਡ ਨੇ ਬੀ. ਬੀ. ਸੀ. ਨੂੰ ਦਸਿਆ ਕਿ 16 ਅਕਤੂਬਰ ਨੂੰ ਹੋਏ ਇਸ ਮੈਰਾਥਨ ਵਿਚ ਸ਼ਾਮਲ ਫੌਜਾ ਸਿੰਘ ਨੂੰ ਸਭ ਤੋਂ ਬਜ਼ੁਰਗ ਮੈਰਾਥਨ ਧਾਵਕ ਦਾ ਦਰਜਾ ਨਹੀਂ ਦਿਤਾ ਜਾ ਸਕਦਾ ਕਿਉਂਕਿ ਉਹ ਸਾਲ 1911 ਦਾ ਜਨਮ ਸੰਬੰਧੀ ਪ੍ਰਮਾਣ ਪੱਤਰ ਨਹੀਂ ਪੇਸ਼ ਕਰ ਸਕਿਆ। ਫੌਜਾ ਸਿੰਘ ਦੇ ਬ੍ਰਿਟਿਸ਼ ਪਾਸਪੋਰਟ ਅਨੁਸਾਰ ਉਸ ਦਾ ਜਨਮ 1 ਅਪ੍ਰੈਲ 1911 ਨੂੰ ਹੋਇਆ ਪਰ ਭਾਰਤ ਸਰਕਾਰ ਦੇ ਇਕ ਪੱਤਰ ਅਨੁਸਾਰ ਸਾਲ 1911 ਵਿਚ ਜਨਮ ਦੇ ... Read Full Story
|
ਟੋਰਾਂਟੋ ਵਿਚ ਝੱਖੜ ਝੁੱਲਿਆ
ਟੋਰਾਂਟੋ,ਪੂਰੇ ਸ਼ਹਿਰ ਨੂੰ ਭਾਰੀ ਮੀਂਹ ਅਤੇ ਝੱਖੜ ਨੇ ਆਪਣੇ ਕਲਾਵੇ ਵਿਚ ਲੈ ਲਿਆ। ਕੱਲ੍ਹ ਸ਼ਾਮ ਢਲਦਿਆਂ ਹੀ ਕਾਲੇ ਬੱਦਲ ਛਾ ਗਏ।
ਮੌਸਮ ਵਿਭਾਗ ਵੱਲੋਂ ਕੁਝ ਇਲਾਕਿਆਂ ਦੇ ਸ਼ਹਿਰੀਆਂ ਨੂੰ ਟਾਰਨੈਡੋ ਦੀ ਚਿਤਾਵਨੀ ਦਿੱਤੀ ਗਈ ਸੀ। ਖੁਸ਼ਕਿਸਮਤੀ ਨਾਲ ਟਾਰਨੈਡੋ ਤੋਂ ਤਾਂ ਬੱਚਤ ਰਹੀ ਪਰ ਸਾਰੀ ਰਾਤ ਬਿਜਲੀ ਦੇ ਸਖਤ ਝਲਕਾਰਿਆਂ ਨੇ ਪਹਿਰਾ ਦਿੱਤਾ। ਵਰਣਨਯੋਗ ਹੈ ਕਿ ਦੋ ਦਿਨ ਪਹਿਲਾਂ ਇਥੋਂ ਦੇ ਪੱਛਮੀ ਇਲਾਕੇ ਦੇ ਗੁੱਡਰਿਚ ਸ਼ਹਿਰ ਵਿਚ ਆਏ ਟਾਰਨੈਡੋ ਨੇ ਬਹੁਤ ਮਾਲੀ ਨੁਕਸਾਨ ਦੇ ਨਾਲ ਇੱਕ ਮੌਤ ਦੀ ਰਿਪੋਰਟ ਵੀ ਹੈ।
ਬਿਜਲੀ ਮਹਿਕਮੇ ਨੇ ਬਰੈਂਪਟਨ ਮਿਸੀਸਾਗਾ, ਰਿਚਮੰਡ ਹਿੱਲ ਦੇ 13 ਹਜ਼ਾਰ ਘਰਾਂ ... Read Full Story
|
ਟੋਰਾਂਟੋ ਵਿੱਚ ਪੰਜਾਬਣ ਵਿਦਿਆਰਥਣ ਚਮਕੀ
ਟੋਰਾਂਟੋ,ਬਰੈਂਪਟਨ ਦੀ ਨਵਨੀਤ ਨੱਤ ਨੇ ਆਪਣੀ ਜਮਾਤ ਵਿੱਚੋਂ 100 ਫੀਸਦੀ ਅੰਕ ਪ੍ਰਾਪਤ ਕਰਕੇ ਆਪਣੇ ਮਾਪਿਆਂ ਅਤੇ ਪੰਜਾਬੀ ਬਰਾਦਰੀ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਉਹ ਇੱਥੋਂ ਦੇ ਪੀਲ ਜ਼ਿਲ੍ਹੇ ਦੇ ਸਕੂਲ ਬੋਰਡ ਅਤੇ ਟੋਰਾਂਟੋ ਇਲਾਕੇ ਦੇ ਕੁੱਲ 13 ਹੋਣਹਾਰ ਵਿਦਿਆਰਥੀਆਂ ’ਚੋਂ ਇੱਕੋ ਇੱਕ ਪੰਜਾਬਣ ਲੜਕੀ ਹੈ, ਜਿਸਨੇ ਆਪਣੀ ਜਮਾਤ ਵਿੱਚੋਂ 100 ਫੀਸਦੀ ਅੰਕ ਪ੍ਰਾਪਤ ਕੀਤੇ ਹਨ।
ਇੱਥੇ ਟਰਨਰ ਫੈਂਟਨ ਸੈਕੰਡਰੀ ਸਕੂਲ ਦੀ ਵਿਦਿਆਰਥਣ 18 ਸਾਲਾ ਨਵਨੀਤ ਮੁਤਾਬਕ ਉਸਨੂੰ ਅਜਿਹੇ ਨਤੀਜੇ ਦੀ ਉਮੀਦ ਨਹੀਂ ਸੀ। ਉਸਨੇ ਦੱਸਿਆ ਕਿ ਉਹ ਪੜ੍ਹਾਈ ਦੇ ਨਾਲ ਥੋੜ੍ਹਾ-ਚਿਰ ਕੰਮ ਵੀ ਕਰਦੀ ਹੈ। ਹੁਣ ਉਹ ਇਸੇ ... Read Full Story
|