ਜ਼ਿਲਾ ਪ੍ਰੀਸ਼ਦ ਅਧੀਨ ਪੈਂਦੇ 16 ਸਕੂਲਾਂ, 3 ਸਬਸਿਡਰੀ ਸਿਹਤ ਕੇਂਦਰਾਂ ਅਤੇ ਇੱਕ ਪਸ਼ੂ ਹਸਪਤਾਲ ਦੀ ਅਚਨਚੇਤ ਚੈਕਿੰਗ-ਇੱਕ ਡਾਕਟਰ ਅਤੇ ਇੱਕ ਏ.ਐਨ.ਐਮ. ਗੈਰ ਹਾਜ਼ਰ-ਏ.ਡੀ.ਸੀ.
ਪਟਿਆਲਾ, 14 ਮਈ (ਪਰਮਿੰਦਰ ਗਰੇਵਾਲ) - ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਨਿੰਨਦਿੱਤਾ ਮਿੱਤਰਾ ਦੀ ਅਗਵਾਈ ਹੇਠ ਬਣਾਈਆਂ ਗਈਆਂ ਪੰਜ ਟੀਮਾਂ ਵੱਲੋਂ ਜ਼ਿਲਾ ਪ੍ਰੀਸ਼ਦ ਪਟਿਆਲਾ ਅਧੀਨ ਪੈਂਦੇ ਬਲਾਕ ਪਟਿਆਲਾ ਤੇ ਨਾਭਾ ਦੇ 16 ਸਕੂਲਾਂ, 3 ਸਬਸਿਡਰੀ ਸਿਹਤ ਕੇਂਦਰ ਅਤੇ 1 ਸਿਵਲ ਪਸ਼ੂ ਹਸਪਤਾਲ ਦੀ ਅਚਨਚੇਤ ਚੈਕਿੰਗ ਕੀਤੀ ਗਈ ਜਿਸ ਦੌਰਾਨ ਇੱਕ ਡਾਕਟਰ ਅਤੇ ਇੱਕ ਏ.ਐਨ.ਐਮ. ਗੈਰ ਹਾਜਰ ਪਾਏ ਗਏ, ਜਿਹਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੀਮਤੀ ਮਿੱਤਰਾ ਨੇ ਦੱਸਿਆ ਕਿ ਇਹਨਾਂ ਪੰਜਾਂ ਟੀਮ ਵਿੱਚੋਂ ਇੱਕ ਦੀ ਅਗਵਾਈ ਉਹ ਖੁਦ ਕਰ ਰਹੇ ਸਨ ਜਦਕਿ ਦੂਜੀਆਂ ਟੀਮਾਂ ... Read Full Story
|
ਅਜੋਕੇ ਸਮੇਂ ਵਿੱਚ ਡਾਕਟਰੀ ਪੇਸ਼ੇ ’ਚ ਹੋ ਰਹੀਆਂ ਨਵੀਂਆਂ ਖੋਜਾਂ ਅਤੇ ਤਕਨੀਕਾਂ ਤੋਂ ਹਰੇਕ ਡਾਕਟਰ ਨੂੰ ਜਾਣੂ ਹੋਣਾ ਜਰੂਰੀ-ਡਾ: ਜੈ ਕਿਸ਼ਨ
ਪਟਿਆਲਾ: 4 ਦਸੰਬਰ(ਪੀ.ਐਸ.ਗਰੇਵਾਲ) - ਅਜੋਕੇ ਸਮੇਂ ਵਿੱਚ ਡਾਕਟਰੀ ਪੇਸ਼ੇ ਵਿੱਚ ਦਿਨੋ-ਦਿਨ ਹੋ ਰਹੀਆਂ ਨਵੀਂਆਂ ਖੋਜਾਂ ਅਤੇ ਤਕਨੀਕਾਂ ਬਾਰੇ ਹਰੇਕ ਡਾਕਟਰ ਨੂੰ ਜਾਣੂ ਕਰਵਾਉਣ ਹਿੱਤ ਪੰਜਾਬ ਮੈਡੀਕਲ ਕੌਂਸਲ ਵੱਲੋਂ 5 ਸਾਲਾਂ ਵਿੱਚ 50 ਘੰਟਿਆਂ ਦੀ ਸੀ.ਐਮ.ਈ. (ਕੰਟੀਨਿਊਡ ਮੈਡੀਸਨ ਐਜੂਕੇਸ਼ਨ) ਜਰੂਰੀ ਕੀਤੀ ਗਈ ਹੈ ਤਾਂ ਜੋ ਡਾਕਟਰ ਇਹਨਾਂ ਤੋਂ ਲਾਭ ਉਠਾ ਕੇ ਮਰੀਜਾਂ ਦਾ ਹੋਰ ਵੀ ਬਿਹਤਰ ਢੰਗ ਨਾਲ ਇਲਾਜ ਕਰ ਸਕਣ। ’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਾਇਰੈਕਟਰ ਮੈਡੀਕਲ ਸਿੱਖਿਆ ਤੇ ਖੋਜ ਪੰਜਾਬ ਡਾ: ਜੈ ਕਿਸ਼ਨ ਨੇ ਪਟਿਆਲਾ ਦੀ ਥਾਪਰ ਯੂਨੀਵਰਸਿਟੀ ਦੇ ਆਡੀਟੋਰੀਅਮ ਵਿਖੇ ਡਾਕਟਰ ਫੋਰਮ ... Read Full Story
|
ਅੰਨਾ ਹਜ਼ਾਰੇ ਹਸਪਤਾਲੋਂ ਛੁੱਟੀ ਮਿਲਣ ਮਗਰੋਂ ਪਿੰਡ ਪਹੁੰਚੇ
ਨਵੀਂ ਦਿੱਲੀ,ਸਮਾਜ ਸੇਵੀ ਅੰਨਾ ਹਜ਼ਾਰੇ ਨੂੰ ਦੇਰ ਰਾਤ ਗੁੜਗਾਉ ਦੇ ਇਕ ਹਸਪਤਾਲ ‘ਚੋਂ ਚਾਰ ਦਿਨ ਬਾਅਦ ਛੁੱਟੀ ਦੇ ਦਿੱਤੀ ਗਈ। ਲੰਘੇ ਐਤਵਾਰ ਆਪਣਾ 12 ਦਿਨਾਂ ਦਾ ਮਰਨ ਵਰਤ ਤੋੜਨ ਤੋਂ ਬਾਅਦ ਸ੍ਰੀ ਹਜ਼ਾਰੇ ਇਸ ਹਸਪਤਾਲ ‘ਚ ਭਰਤੀ ਹੋਏ ਸਨ। ਉਹ ਦੇਰ ਰਾਤ ਹੀ ਪੂਨੇ ਲਈ ਰਵਾਨਾ ਹੋ ਗਏ ਜਿੱਥੋਂ ਉਹ ਆਪਣੇ ਜੱਦੀ ਪਿੰਡ ਰਾਲੇਗਨ ਸਿੱਧੀ ਗਏ। ਅੰਨਾ ਨੇ ਆਪਣੇ ਪਿੰਡ ਮੰਦਿਰ ਵਿੱਚ ਮੱਥਾ ਟੇਕਿਆ।
ਸ੍ਰੀ ਹਜ਼ਾਰੇ ਦੀ ਦੇਖ-ਰੇਖ ਕਰ ਰਹੇ ਸੀਨੀਅਰ ਡਾਕਟਰ ਨਰੇਸ਼ ਤ੍ਰੇਹਨ ਨੇ ਦੱਸਿਆ ਕਿ ਉਨ੍ਹਾਂ ਦੀ ਸਿਹਤ ਬਿਲਕੁੱਲ ਠੀਕ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਹਜ਼ਾਰੇ ਦਾ ਬਲੱਡ ਪ੍ਰੈਸ਼ਰ 140/90 ਹੈ, ਜਦਕਿ ਦਿਲ ਦੀ ... Read Full Story
|
ਕੋਕੀਨ ਨਾਲ ਦੋ ਔਰਤਾਂ ਦੀ ਮੌਤ ਦੇ ਕੇਸ ‘ਚ ਭਾਰਤੀ ਮੂਲ ਦੇ ਡਾਕਟਰ ਨੂੰ ਸਜ਼ਾ
ਮੈਲਬਰਨ,ਆਸਟਰੇਲੀਆ ਵਿਚ ਭਾਰਤੀ ਮੂਲ ਦੇ ਇਕ ਡਾਕਟਰ ਨੂੰ ਦੋ ਔਰਤਾਂ ਨੂੰ ਕੋਕੀਨ ਮੁਹੱਈਆ ਕਰਾਉਣ ਦੇ ਮਾਮਲੇ ਵਿਚ ਘੱਟੋ-ਘੱਟ ਪੰਜ ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਨ੍ਹਾਂ ਦੋਵਾਂ ਔਰਤਾਂ ਦੀ ਮੌਤ ਹੋ ਚੁੱਕੀ ਹੈ।
ਇਕ ਅਖ਼ਬਾਰ ਮੁਤਾਬਕ ਅੱਜ ਅਦਾਲਤ ਨੇ ਸਿਡਨੀ ਵਿਚ ਰਹਿਣ ਵਾਲੇ 43 ਸਾਲਾ ਡਾਕਟਰ ਸੁਰੇਸ਼ ਨਾਇਰ ਨੂੰ ਸਜ਼ਾ ਸੁਣਾਈ। ਨਾਇਰ ਨੇ ਬੀਤੇ ਸਾਲ ਸੁਲੇਨ ਡੋਮਿਨਗਵੇਸ ਜ਼ਾਊਪਾ ਦੀ ਹੱਤਿਆ ਤੇ ਵਿਕਟੋਰੀਆ ਮੈਕਇਨਟਾਇਰ ਨੂੰ ਕੋਕੀਨ ਮੁਹੱਈਆ ਕਰਾਉਣ ਵਿਚ ਆਪਣੀ ਸ਼ਮੂਲੀਅਤ ਮੰਨੀ ਸੀ।
ਜੱਜ ਰੋਬਰਟ ਟੋਨਰ ਨੇ ਕਿਹਾ ਕਿ ਬਰਾਜ਼ੀਲਿਆਈ ਮੂਲ ਦੀ ਜ਼ਾਊਪਾ ਦੀ ਮੌਤ ਦੇ ਮਾਮਲੇ ਵਿਚ ਨਾਇਰ ਦੀ ... Read Full Story
|
ਡਵੀਜ਼ਨਲ ਕਮਿਸ਼ਨਰ ਵੱਲੋਂ 4 ਮੁੱਖ ਦਫ਼ਤਰਾਂ ਦੀ ਅਚਨਚੇਤ ਚੈਕਿੰਗ ****ਸਹਾਇਕ ਟਾਊਨ ਪਲਾਨਰ ਤੇ 2 ਡਾਕਟਰਾਂ ਸਮੇਤ 27 ਕਰਮਚਾਰੀ ਗੈਰ ਹਾਜ਼ਰ ਪਾਏ ਗਏ
ਪਟਿਆਲਾ: 7 ਜੁਲਾਈ (ਪੀ.ਐਸ.ਗਰੇਵਾਲ) -ਪੰਜਾਬ ਸਰਕਾਰ ਵੱਲੋਂ ਸਰਕਾਰੀ ਦਫ਼ਤਰਾਂ ਵਿੱਚ ਆਮ ਲੋਕਾਂ ਦੇ ਕੰਮਾਂ ਦੇ ਸਮੇਂ ਸਿਰ ਨਿਪਟਾਰੇ ਅਤੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸਮੇਂ ਸਿਰ ਹਾਜ਼ਰੀ ਨੂੰ ਯਕੀਨੀ ਬਨਾਉਣ ਲਈ ਡਵੀਜ਼ਨਲ ਕਮਿਸ਼ਨਰ ਪਟਿਆਲਾ ਸ਼੍ਰੀ ਅਨੁਰਾਗ ਵਰਮਾ ਨੇ ਅੱਜ ਪਟਿਆਲਾ ਵਿਖੇ ਸਥਿਤ ਚਾਰ ਵੱਡੇ ਵਿਭਾਗਾਂ ਸਿਹਤ ਵਿਭਾਗ, ਨਗਰ ਯੋਜਨਾਂਕਾਰ (ਟਾਊਨ ਪਲਾਨਿੰਗ), ਜ਼ਿਲਾ ਸਿੱਖਿਆ ਅਫਸਰ (ਸੈਕੰਡਰੀ) ਅਤੇ ਜ਼ਿਲਾ ਸਿੱਖਿਆ ਅਫਸਰ (ਪ੍ਰਾਇਮਰੀ) ਦੇ ਦਫ਼ਤਰਾਂ ਦੀ ਸਵੇਰੇ ਅਚਨਚੇਤ ਚੈਕਿੰਗ ਕੀਤੀ ਜਿਸ ਦੌਰਾਨ ਸਹਾਇਕ ਟਾਊਨ ਪਲਾਨਰ ਅਤੇ ਸਿਹਤ ਵਿਭਾਗ ਦੇ ਦੋ ਡਾਕਟਰਾਂ ਸਮੇਤ 27 ਕਰਮਚਾਰੀ ... Read Full Story
|
ਪੰਜਾਬ ਸਰਕਾਰ ਵੱਲੋਂ 1300 ਡਾਕਟਰਾਂ ਅਤੇ ਤਿੰਨ ਹਜ਼ਾਰ ਹੋਰ ਮੈਡੀਕਲ ਸਟਾਫ ਦੀ ਭਰਤੀ ਕੀਤੀ ਜਾਵੇਗੀ : ਗੋਸਾਈਂ
ਪਟਿਆਲਾ, 20 ਜੂਨ (ਪੀ.ਐਸ.ਗਰੇਵਾਲ) - ‘ਰਾਜ ਦੇ ਸਰਕਾਰੀ ਹਸਪਤਾਲਾਂ ਅਤੇ ਮੁਢਲੇ ਸਿਹਤ ਕੇਂਦਰਾਂ ਵਿੱਚ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਪੰਜਾਬ ਸਰਕਾਰ ਵੱਲੋਂ ਜਲਦੀ ਹੀ 1300 ਡਾਕਟਰਾਂ ਅਤੇ ਤਿੰਨ ਹਜ਼ਾਰ ਹੋਰ ਮੈਡੀਕਲ ਸਟਾਫ ਦੀ ਭਰਤੀ ਕੀਤੀ ਜਾ ਰਹੀ ਹੈ । ਜਿਸ ਨਾਲ ਸਾਰੇ ਸਰਕਾਰੀ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਵਿੱਚ ਡਾਕਟਰਾਂ ਅਤੇ ਸਟਾਫ ਦੀ ਕਮੀ ਦੂਰ ਹੋ ਜਾਵੇਗੀ । ’ ਇਹ ਜਾਣਕਾਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸ਼੍ਰੀ ਸਤਪਾਲ ਗੋਸਾਈਂ ਨੇ ਅੱਜ ਰਾਜ ਪੱਧਰੀ ਮਾਤਾ ਕੁਸ਼ੱਲਿਆ ਕਲਿਆਣ ਯੋਜਨਾ ਅਤੇ ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਨਵੇਂ ਬਣੇ ਵਾਰਡ ਬਲਾਕ ਦਾ ... Read Full Story
|
ਪੰਜਾਬ ਸਰਕਾਰ ਵੱਲੋਂ ਸਿਹਤ ਵਿਭਾਗ ਵਿੱਚ ਭਰਤੀ ਛੇਤੀ –ਡਾ: ਜੈ ਕਿਸ਼ਨ
ਪਟਿਆਲਾ:-12 ਦਸੰਬਰ (ਪੀ.ਐਸ.ਗਰੇਵਾਲ) - ‘‘ ਅੱਜ ਕੱਲ ਦੇ ਭੱਜ ਦੌੜ ਦੇ ਸਮੇਂ ਅਤੇ ਤਣਾਅ ਵਾਲੀ ਜਿੰਦਗੀ ਜਿਊਣ ਕਾਰਨ ਸ਼ਹਿਰੀ ਇਲਾਕਿਆਂ ਵਿੱਚ 14 ਤੋਂ 15 ਫੀਸਦੀ ਲੋਕ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਹਨ ਜਦ ਕਿ ਸਾਡੇ ਦਿਹਾਤੀ ਖੇਤਰਾਂ ਵਿੱਚ ਇਸ ਬਿਮਾਰੀ ਦੀ ਦਰ ਸ਼ਹਿਰਾਂ ਦੇ ਮੁਕਾਬਲੇ ਕਾਫੀ ਘੱਟ ਹੈ। ਜੇ ਅਸੀਂ ਆਪਣੀ ਰੋਜਾਨਾਂ ਦੀ ਜੀਵਨ ਸ਼ੈਲੀ ਅਤੇ ਖਾਣ ਪੀਣ ਵਿੱਚ ਤਬਦੀਲੀਆਂ ਨਾ ਕੀਤੀਆਂ ਤਾਂ ਹਰੇਕ ਤੀਸਰਾ ਵਿਅਕਤੀ ਦਿਲ ਦੀਆਂ ਬਿਮਾਰੀਆਂ ਦੀ ਲਪੇਟ ਵਿੱਚ ਆ ਜਾਵੇਗਾ। ’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੀ.ਜੀ.ਆਈ. ਚੰਡੀਗੜ ਦੇ ਡਾਇਰੈਕਟਰ ਪ੍ਰੋ: ਕੇ.ਕੇ. ਤਲਵਾੜ ਨੇ ਡਾਕਟਰ ਫੋਰਮ ਵੱਲੋਂ ... Read Full Story
|
ਅੱਖਾਂ ਦਾ ਲਗਾਇਆ ਮੁੱਫਤ ਚੈਕ-ਅੱਪ ਕੈਂਪ
ਪਟਿਆਲਾ, ( ਪੀ ਐਸ ਗਰੇਵਾਲ) – ਪਟਿਆਲੇ ਦੀ ਲੀਲਾ ਭਵਨ ਮਾਰਕੀਟ ਵਿੱਚ ਅੱਖਾਂ ਦਾ ਮੁਫਤ ਜਾਂਚ ਕੈਂਪ ਡਾਕਟਰ ਦੀਪਕ ਬਾਂਸਲ ਦੀ ਅਗਵਾਈ ਹੇਠ ਲਗਾਇਆ ਗਿਆ। ਚੈਕ-ਅੱਪ ਦੋਰਾਨ ਲੋਡ਼ਵੰਦ ਮਰੀਜਾਂ ਨੂੰ ਮੁਫਤ ਦਵਾਈਆਂ ਵੀ ਵੰਡੀਆਂ ਗਈਆਂ। ਇਸ ਕੈਂਪ ਵਿੱਚ ਪਟਿਆਲਾ ਆਈ ਹਸਪਤਾਲ ਦੇ ਮੁੱਖੀ ਡਾਕਟਰ ਐਸ. ਐਸ. ਬੋਪਾਰਾਏ ਨੇ ਵੀ ਡਾਕਟਰ ਅਨੁਰਾਧਾ ਨਾਲ ਇਕਠਿਆਂ ਅੱਖਾਂ ਦੀ ਜਾਂਚ ਕੀਤੀ। ਇਸ ਮੌਕੇ ਡਾਕਟਰ ਬੋਪਾਰਾਏ ਨੇ ਦਸਿੱਆ ਕਿ ਬਾਰਿਸ਼ ਦੇ ਮੌਸਮ ਦੇ ਦਿਨਾਂ ਅਤੇ ਗਰਮੀਆਂ ਦੇ ਦਿਨਾਂ ਵਿੱਚ ਅੱਖਾਂ ਦੀ ਸੰਭਾਲ ਵੱਲ਼ ਵਿਸ਼ੇਸ਼ ਧਿਆਨ ਦੇਣ ਦੀ ਲੋਡ਼ ਹੁੰਦੀ ਹੈ। ਅਤੇ ਅੱਖਾਂ ਨੂੰ ਮਿੱਟੀ ਘੱਟੇ ਤੋਂ ਬਚਾ ਕੇ ... Read Full Story
|
ਪਟਿਆਲਾ ਜਿਲ੍ਹੇ ਵਿੱਚ ਪਲਸ ਪੋਲਿਓ ਲਈ ਇੱਕ ਮੁਹਿੰਮ 20 ਜੂਨ ਤੋਂ 22 ਜੂਨ ਤੱਕ ਕਰਵਾਈ ਜਾਵੇਗੀ
ਪਟਿਆਲਾ, 20 ਜੂਨ ( ਪੀ ਐਸ ਗਰੇਵਾਲ) – ਪਟਿਆਲਾ ਜਿਲ੍ਹੇ ਵਿੱਚ ਪਲਸ ਪੋਲਿਓ ਲਈ ਇੱਕ ਵਿਸ਼ੇਸ਼ ਮੁਹਿੰਮ 20 ਜੂਨ ਤੋਂ 22 ਜੂਨ ਤੱਕ ਕਰਵਾਈ ਜਾ ਰਹੀ ਹੈ। ਇਹ ਜਾਣਕਾਰੀ ਸਿਵਲ ਸਰਜਨ ਪਟਿਆਲਾ ਨੇ ਦਿੱਤੀ। ਉਹਨਾਂ ਇਹ ਵੀ ਦਸਿੱਆ ਕਿ 20 ਜੂਨ ਤੋਂ 22 ਜੂਨ ਤੱਕ ਸਿਹਤ ਵਿਭਾਗ ਦੀ ਟੀਮ ਦੇ ਡਾਕਟਰ ਪ੍ਰਵਾਸੀ ਮਜਦੂਰ ਦੀਆਂ ਰਿਹਾਇਸ਼ੀ ਬਸਤੀਆਂ ਵਿੱਚ ਘਰ-2 ਜਾਕੇ 0 ਤੋਂ 5 ਸਾਲ ਤੱਕ ਦੇ ਬਚਿੱਆਂ ਨੂੰ ਪੋਲਿਓ ਬੂੰਦਾਂ ਪਿਲਾਉਣਗੇ। ... Read Full Story
|
ਭਡ਼ਕੇ ਲੋਕਾਂ ਨੇ ਕਲੀਨਿਕ ਦੀ ਕੀਤੀ ਭੰਨ-ਤੋਡ਼ ਅਤੇ ਮਾਮਲਾ ਹੋਇਆ ਦਰਜ਼
ਪਟਿਆਲਾ, 16 ਜੂਨ ( ਪੀ ਐਸ ਗਰੇਵਾਲ) – ਗੁੱਸੇ ਵਿੱਚ ਆਏ ਲੋਕਾਂ ਨੇ ਆਰੀਆ ਸਮਾਜ ਚੌਂਕ ਵਿਖੇ ਪੁਰੀ ਕਲੀਨਿਕ ਤੇ ਹਮਲਾ ਕਰਕੇ ਕਲੀਨਿਕ ਦੀ ਭੰਨ-ਤੋਡ਼ ਕਰ ਦਿੱਤੀ ਅਤੇ ਬਾਅਦ ਵਿੱਚ ਡਾਕਟਰ ਦੇ ਘਰ ਵਡ਼ਕੇ ਖਿਡ਼ਕੀਆਂ ਦੇ ਸ਼ੀਸ਼ੇ ਅਤੇ ਘਰ ਖਡ਼ੀ ਕਾਰ ਦੇ ਸ਼ੀਸ਼ੇ ਵੀ ਤੋਡ਼ ਦਿੱਤੇ। ਦਸਿੱਆ ਜਾਂਦਾ ਹੈ ਕਿ ਇਕ ਔਰਤ ਰੇਸ਼ਮਾ ਜੋ ਗਰਭਵਤੀ ਸੀ ਉਸ ਦੀ ਡਲਿਵਰੀ ਕਰਵਾਉਣ ਵਾਸਤੇ ਉਸ ਦੀ ਮਾਂ ਅਤੇ ਰਿਸ਼ਤੇਦਾਰ ਉੱਕਤ ਕਲੀਨਿਕ ਵਿੱਚ ਆਏ ਸਨ। ਡਾਕਟਰਾਂ ਨੇ ਹਾਲਤ ਦੇਖ ਰੇਸ਼ਮਾ ਨੂੰ ਦਾਖਲ ਕਰ ਲਿਆ ਸੀ। ਇਹ ਕਲੀਨਿਕ ਡਾਕਟਰ ਮਨਦੀਪ ਪੁਰੀ ਅਤੇ ਉਸਦੀ ਪਤਨੀ ਮਿਨਾਕਸ਼ੀ ਪੁਰੀ ਚਲਾਉਦੇਂ ਹਨ। ਡਲਿਵਰੀ ਵੇਲੇ ਰੇਸ਼ਮਾ ਦੇ ... Read Full Story
|
ਫਾਰਮਾਸਿਸਟਾਂ ਨੇ ਭੁੱਖ- ਹਡ਼ਤਾਲ ਨੂੰ ਮਰਨ-ਵਰਤ ਵਿੱਚ ਤਬਦੀਲ ਕਰਨ ਦੀ ਦਿੱਤੀ ਧਮਕੀ
ਪਟਿਆਲਾ,11 ਮਾਰਚ 2010,( ਪੀ ਐਸ ਗਰੇਵਾਲ) – ਰੂਰਲ ਫਾਰਮਾਸਿਸਟ ਯੂਨੀਅਨ ਦੇ ਜਿਲਾ ਪ੍ਰਧਾਨ ਰਾਮ ਸਿੰਘ ਦੀ ਅਗਵਾਈ ਹੇਠ ਇਹ ਫੈਸਲਾ ਕੀਤਾ ਗਿਆ ਹੈ ਕਿ ਜੇਕਰ ਚਾਰਜ ਨਾ ਲੈਣ ਵਾਲੇ ਡਾਕਟਰਾਂ ਨੂੰ ਜਿਲਾ ਪ੍ਰੀਸ਼ਦ ਤਲਬ ਕਰਕੇ ਬੰਦ ਪਈਆਂ ਡਿਸਪੈਂਸਰੀਆਂ ਨੂੰ ਨਾ ਖੁੱਲਵਾਇਆ ਅਤੇ ਸਰਵਿਸ ਕੰਟਰੈਕਟ ਦੀ ਉਲੰਘਣਾ ਤਹਿਤ ਕੰਟਰੈਕਟ ਨੂੰ ਰੱਦ ਨਾ ਕੀਤਾ ਤਾਂ ਜਾਰੀ ਭੁੱਖ-ਹਡ਼ਤਾਲ ਨੂੰ ਮਰਨ ਵਰਤ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਅੱਜ ਜਿਲਾ ਪ੍ਰੀਸ਼ਦ ਦਾ ਕੀਤਾ ਜਾਣ ਵਾਲਾ ਘਿਰਾਓ ਏ.ਡੀ.ਸੀ ਵਲੋਂ ਭਰੋਸਾ ਦਿੱਤੇ ਜਾਣ ਕਾਰਨ ਮੁੱਲਤਵੀ ਕਰ ਦਿੱਤਾ ਹੈ । ਉੱਧਰ ਦੂਜੇ ਪਾਸੇ ਰੂਰਲ ਡਾਕਟਰਾਂ ... Read Full Story
|
ਨਗਰ ਕੀਰਤਨ ਦਾ ਮੋਗਾ ਪੁੱਜਣ ’ਤੇ ਸੰਗਤਾਂ ਵੱਲੋਂ ਨਿੱਘਾ ਸਵਾਗਤ
ਮੋਗਾ, 4 ਫਰਵਰੀ (ਪੱਤਰ ਪ੍ਰੇਰਕ)-ਨਾਨਕਸਰ ਸੰਪਰਦਾ ਦੇ ਮਹਾਂਪੁਰਸ਼ ਸੰਤ ਬਾਬਾ ਕੁੰਦਨ ਸਿੰਘ ਦੀ ਸਾਲਾਨਾ ਯਾਦ ਵਿਚ ਅੱਠਵਾਂ ਯਾਦਗਾਰੀ ਨਗਰ ਕੀਰਤਨ ਅੱਜ ਸਵੇਰੇ ਨਾਨਕਸਰ ਠਾਠ ਕਲੇਰਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜਾਂ ਪਿਆਰਿਆਂ ਦੀ ਯੋਗ ਅਗਵਾਈ ਵਿਚ ਜੈਕਾਰਿਆਂ ਦੀ ਗੂੰਜ ਨਾਲ ਹਰੀ ਕੇ ਲਈ ਰਵਾਨਾ ਹੋਇਆ। ਨਗਰ ਕੀਰਤਨ ਦੌਰਾਨ ਫੁੱਲਾਂ ਨਾਲ ਸਜੀ ਹੋਈ ਬੱਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਸ਼ੋਭਿਤ ਸਨ। ਪੰਜ ਪਿਆਰੇ, ਪੰਜ ਨਿਸ਼ਾਨ ਸਾਹਿਬ ਵਾਲੇ ਸਿੰਘ, ਬੈਂਡ ਤੇ ਗੱਤਕਾ ਪਾਰਟੀਆਂ ਨਗਰ ਕੀਰਤਨ ਦੀ ਸ਼ਾਨ ਵਿਚ ਵਾਧਾ ਕਰ ਰਹੀਆਂ ਸਨ। ਨਗਰ ਕੀਰਤਨ ਵਿਚ ਸ਼ਾਮਿਲ ... Read Full Story
|
ਦੇਵੀ ਦਿਆਲ ਪਰਾਸ਼ਰ ਨੂੰ 2 ਸਾਲਾਂ ਲਈ ਸ਼੍ਰੀ ਬ੍ਰਾਹਮਣ ਸਭਾ ਪੰਜਾਬ ਦਾ ਤੀਜੀ ਵਾਰ ਪ੍ਰਧਾਨ ਚੁਣਿਆ
ਮੰਡੀ ਗੋਬਿੰਦਗੜ੍ਹ, 23 ਜਨਵਰੀ (ਪ.ਪ) ਸ਼੍ਰੀ ਬ੍ਰਾਹਮਣ ਸਭਾ ਪੰਜਾਬ ਦੀ ਦੋ ਸਾਲ ਸੰਪੰਨ ਹੋਈ ਚੋਣ ਵਿੱਚ ਸ੍ਰੀ ਦੇਵੀ ਦਿਆਲ ਪਰਾਸ਼ਰ ਨੂੰ ਤੀਜੀ ਵਾਰ ਪੰਜਾਬ ਦਾ ਪ੍ਰਧਾਨ ਚੁਣਿਆ ਗਿਆ ਹੈ। ਆਲ ਇੰਡੀਆ ਬ੍ਰਾਹਮਣ ਫੈਡਰੇਸ਼ਨ ਵੱਲੋਂ ਨਿਯੁਕਤ ਅਬਜ਼ਰਵਰ ਸ਼੍ਰੀ ਵੇਦ ਰਤਨ ਸ਼ਰਮਾ ਅਤੇ ਡਾਕਟਰ ਵਿਕਰਮ ਸ਼ਰਮਾ ਦੀ ਦੇਖਰੇਖ ਵਿੱਚ ਸ਼੍ਰੀ ਸਨਾਤਮ ਧਰਮ ਮੰਦਿਰ ਨਿਊ ਮਾਡਲ ਟਾਊਨ ਲੁਧਿਆਣਾ ਵਿਖੇ ਸੰਪੰਨ ਹੋਈ ਚੋਣ ਵਿੱਚ ਪੰਜਾਬ ਦੇ 20 ਜਿਲ੍ਹਿਆਂ ਦੇ 600 ਲਾਇਫ ਮੈਂਬਰਾਂ ਸਮੇਤ 1000 ਵੋਟਰਾਂ ਨੇ ਹਿੱਸਾ ਲਿਆ ਜਿਨ੍ਹਾਂ ਵਿੱਚ ਅੰਮ੍ਰਿਤਸਰ ਤੋਂ ਚੰਦਰ ਸ਼ੇਖਰ ਸ਼ਰਮਾ, ਬਰਨਾਲਾ ਤੋਂ ਆਰ. ਆਈ. ਐਨ. ਸ਼ਰਮਾ, ਬਠਿੰਡਾ ਤੋਂ ... Read Full Story
|
ਅਨਿਯਮਤ ਮਾਹਵਾਰੀ ਤੋਂ ਬਚਾਓ ਕਿਵੇਂ ਹੋਵੇ?
ਅੱਜ ਦੇ ਸਮੇਂ ਵਿਚ ਇਹ ਦੇਖਣ ਵਿਚ ਆਇਆ ਹੈ ਕਿ ਜਵਾਨ ਹੁੰਦੀਆਂ ਲੜਕੀਆਂ ਨੂੰ ਮਾਹਵਾਰੀ ਨਾਲ ਸੰਬੰਧਿਤ ਕਈ ਤਕਲੀਫਾਂ ਹੋ ਰਹੀਆਂ ਹਨ। ਜਿਸ ਤਰ੍ਹਾਂ-
* ਮਾਹਵਾਰੀ ਘੱਟ ਆਉਣੀ
* ਮਾਹਵਾਰੀ ਵਿਚਲਾ ਸਮਾਂ 30 ਦਿਨ ਤੋਂ ਵਧ ਕੇ 40 ਤੋਂ 45 ਦਿਨ ਦਾ ਹੋ ਜਾਣਾ
* ਕਈ ਕੇਸਾਂ ਵਿਚ 2-3 ਮਹੀਨੇ ਦੇ ਅੰਤਰ ’ਤੇ ਬਹੁਤ ਜ਼ਿਆਦਾ ਖੂਨ ਦਾ ਪੈਣਾ
* ਕਈ ਕੇਸਾਂ ਵਿਚ ਮਾਹਵਾਰੀ ਦਾ ਕੋਈ ਸਮਾਂ ਨਿਸ਼ਚਿਤ ਨਾ ਰਹਿਣਾ।
ਅਗਰ ਅਸੀਂ ਇਨ੍ਹਾਂ ਕੇਸਾਂ ਨੂੰ ਦੇਖੀਏ ਤਾਂ ਸਾਨੂੰ ਕੋਈ ਖਾਸ ਸਰੀਰਕ ਅਸਮਾਨਤਾ ਨਹੀਂ ਮਿਲਦੀ ਪਰ ਕਦੀ-ਕਦੀ ਕਈ ਕੇਸਾਂ ਵਿਚ ਜਦੋਂ ਅਸੀਂ ਅਲਟਰਾਸਾਊਂਡ ਕਰਵਾਉਂਦੇ ਹਾਂ ਤਾਂ ਸਾਨੂੰ ਕਈਆਂ ਵਿਚ ... Read Full Story
|
ਬੜੀਆਂ ਨਾਮੁਰਾਦ ਬਿਮਾਰੀਆਂ ਨੇ ਬਵਾਸੀਰ ਤੇ ਭਗੰਦਰ
ਤੰਦਰੁਸਤ ਤੇ ਨਰੋਏ ਸਰੀਰ ਵਿਚ ਹੀ ਜ਼ਿੰਦਗੀ ਜਿਊਣ ਦਾ ਆਨੰਦ ਆਉਂਦਾ ਹੈ। ਇਕ ਤੰਦਰੁਸਤ ਹੀ ਦੁਨੀਆ ਦਾ ਸਭ ਤੋਂ ਅਮੀਰ ਤੇ ਖੁਸ਼ਹਾਲ ਆਦਮੀ ਹੁੰਦਾ ਹੈ। ਅਜੋਕੇ ਆਧੁਨਿਕ ਯੁੱਗ ਵਿਚ ਜਿਥੇ ਟੈਕਨਾਲੋਜੀ ਵਧੀ, ਲੋਕਾਂ ਦੇ ਸੁੱਖ, ਆਰਾਮ ਦੇ ਸਾਧਨ ਵਧੇ, ਉਥੇ ਹੀ ਪ੍ਰਦੂਸ਼ਣ ਤੇ ਵਿਹਲੇ ਰਹਿਣ ਕਾਰਨ ਅਨੇਕਾਂ ਬਿਮਾਰੀਆਂ ਨੇ ਵੀ ਸਾਡੇ ਬੂਹੇ ਦਸਤਕ ਦਿੱਤੀ ਹੈ। ਅੱਜ ਵੱਖ-ਵੱਖ ਤਰ੍ਹਾਂ ਦੀਆਂ ਅਨੇਕਾਂ ਬਿਮਾਰੀਆਂ ਤੋਂ ਲੋਕ ਪੀੜਤ ਹਨ, ਉਨ੍ਹਾਂ ਵਿਚੋਂ ਹੀ ਇਕ ਨਾਮੁਰਾਦ ਬਿਮਾਰੀ ਭਗੰਦਰ ਅਤੇ ਬਵਾਸੀਰ ਹੈ, ਜਿਸ ਤੋਂ ਤਕਰੀਬਨ 40 ਫੀਸਦੀ ਤੋਂ ਵਧੇਰੇ ਲੋਕ ਪੀੜਤ ਹਨ। ਬਵਾਸੀਰ ਤੇ ਭਗੰਦਰ ਦੇ ਉ¤ਘੇ ਮਾਹਿਰ ਡਾ: ... Read Full Story
|
ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਦੌਰਾ
ਹੁਸ਼ਿਆਰਪੁਰ, 5 ਦਸੰਬਰ (ਹਰਪ੍ਰੀਤ ਕੌਰ)-ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਐਕਟਿੰਗ ਚੇਅਰਪਰਸਨ ਜਸਟਿਸ ਜੀ.ਪੀ. ਮਾਥੁਰ, ਜਨਰਲ ਸਕੱਤਰ ਸ਼੍ਰੀ ਏ. ਕੇ. ਜੈਨ ਅਤੇ ਡਾਇਰੈਕਟਰ (ਪ੍ਰਬੰਧਕ) ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਡਾ. ਸੰਜੇ ਦੂਬੇ ਨੇ ਅੱਜ ਹੁਸ਼ਿਆਰਪੁਰ ਵਿਖੇ ਜ਼ਿਲ੍ਹਾ ਜੇਲ੍ਹ, ਬਾਲ ਸੁਧਾਰ ਘਰ ਅਤੇ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ। ਡਿਪਟੀ ਕਮਿਸ਼ਨਰ ਸ਼੍ਰੀ ਮੇਘ ਰਾਜ, ਡੀ ਐਫ ਓ ਸ: ਸਤਨਾਮ ਸਿੰਘ, ਉਪ ਮੰਡਲ ਮੈਜਿਸਟਰੇਟ ਕੈਪਟਨ ਕਰਨੈਲ ਸਿੰਘ, ਡੀ ਐਸ ਪੀ ਜਸਬੀਰ ਸਿੰਘ, ਜ਼ਿਲ੍ਹਾ ਬੱਚਤ ਅਫ਼ਸਰ ਰਾਜੀਵ ਕੌਸ਼ਕ ਅਤੇ ਐਕਸ਼ੀਅਨ ਪੀ. ਡਬਲਯੂ. ਡੀ ਸ਼੍ਰੀ ਟੀ ਆਰ ਕਤਨੋਰੀਆ ਵੀ ਇਸ ਮੌਕੇ ਉਨ੍ਹਾਂ ਨਾਲ ਸਨ। ... Read Full Story
|