ਡਾ. ਅੰਬੇਦਕਰ ਨੇ ਹਮੇਸ਼ਾ ਦੱਬੇ ਕੁਚਲੇ ਅਤੇ ਪੱਛੜੇ ਵਰਗਾਂ ਦੇ ਹਿੱਤਾਂ ਦੀ ਗੱਲ ਕੀਤੀ- ਅਟਵਾਲ
ਨਾਭਾ/ਪਟਿਆਲਾ 17 ਮਈ (ਪਰਮਿੰਦਰ ਗਰੇਵਾਲ) - ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਦਕਰ ਇੱਕ ਅਜਿਹੀ ਸਖਸ਼ੀਅਤ ਦੇ ਮਾਲਕ ਸਨ ਜਿਹਨਾਂ ਨੇ ਹਮੇਸ਼ਾਂ ਦੇਸ਼ ਦੇ ਦੱਬੇ ਕੁਚਲੇ ਅਤੇ ਪੱਛੜੇ ਵਰਗ ਦੇ ਲੋਕਾਂ ਦੇ ਹੱਕਾਂ ਦੀ ਗੱਲ ਕੀਤੀ ਪਰ ਕਾਂਗਰਸ ਪਾਰਟੀ ਨੇ ਬਾਬਾ ਸਾਹਿਬ ਨੂੰ ਇੱਕ ਵਾਰ ਹਰਾ ਕੇ ਮੁੜ ਕੇ ਉਨ੍ਹਾਂ ਨੂੰ ਲੋਕ ਸਭਾ ਅੰਦਰ ਦਾਖਲ ਨਹੀਂ ਹੋਣ ਦਿੱਤਾ ।’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ: ਚਰਨਜੀਤ ਸਿੰਘ ਅਟਵਾਲ ਨੇ ਵਾਲਮਿਕੀ ਭਾਈਚਾਰੇ ਵੱਲੋਂ ਡਾ: ਭੀਮ ਰਾਓ ਅੰਬੇਦਕਰ ਦੇ 121ਵੇਂ ਜਨਮ ਦਿਹਾੜੇ ਨੂੰ ਸਮਰਪਤ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।
ਸ. ਚਰਨਜੀਤ ... Read Full Story
|
ਦੇਸ਼ ਦੇ ਸਾਰੇ ਪ੍ਰਮਾਣੂ ਯੰਤਰ ਸੁਰੱਖਿਅਤ : ਪ੍ਰਧਾਨ ਮੰਤਰੀ
ਨਵੀਂ ਦਿੱਲੀ, ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅੱਜ ਸਾਫ਼ ਕੀਤਾ ਹੈ ਕਿ ਦੇਸ਼ ਦੇ ਸਾਰੇ ਪ੍ਰਮਾਣੂ ਯੰਤਰ ਸੁਰੱਖਿਅਤ ਹਨ। ਉਨ੍ਹਾਂ ਕਿਹਾ ਕਿ ਦੇਸ਼ ਵਿਚ 20 ਪ੍ਰਮਾਣੂ ਊਰਜਾ ਯੰਤਰਾਂ ਵਿਚੋਂ 19 ਕੰਮ ਕਰ ਰਹੇ ਹਨ ਅਤੇ ਇਕ ਵਿਚ ਰੱਖ-ਰਖਾਅ ਦਾ ਕੰਮ ਚੱਲ ਰਿਹਾ ਹੈ। ਲੋਕ ਸਭਾ ਵਿਚ ਪ੍ਰਸ਼ਨਕਾਲ ਦੌਰਾਨ ਅਨੰਤ ਗੀਤੇ ਦੇ ਸਵਾਲ ਦੇ ਜਵਾਬ ਵਿਚ ਮਨਮੋਹਨ ਸਿੰਘ ਨੇ ਕਿਹਾ ਕਿ ਸਾਨੂੰ ਪ੍ਰਮਾਣੂ ਊਰਜਾ ਖੇਤਰ ਨੂੰ ਬਿਜਲੀ ਦੇ ਹੋਰ ਵਿਕਲਪ ਸਰੋਤ ਦੇ ਰੂਪ ਵਿਚ ਖੁੱਲ੍ਹਾ ਰੱਖਣਾ ਹੋਵੇਗਾ। ਜਾਪਾਨ ਦੇ ਫੁਕੁਸ਼ਿਮਾ ਹਾਦਸੇ ਤੋਂ ਬਾਅਦ ਦੇਸ਼ ਦੇ ਸਾਰੇ ਪ੍ਰਮਾਣੂ ਯੰਤਰਾਂ ਦੀ ਸੁਰੱਖਿਆ ਸਥਿਤੀ ਦੀ ... Read Full Story
|
ਭਲਕੇ ਪੰਜਾਬ ਭਰ 'ਚ ਪ੍ਰਧਾਨ ਮੰਤਰੀ ਦੇ ਪੁਤਲੇ ਫੂਕੇ ਜਾਣਗੇ
ਮੁੱਲਾਂਪੁਰ ਦਾਖਾ, ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਦੇ ਰਾਸ਼ਟਰੀ ਪ੍ਰਧਾਨ ਓਮ ਪ੍ਰਕਾਸ਼ ਧਨਖੜ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਮੁੱਚੇ ਭਾਰਤ ਅੰਦਰ ਦੇਸ਼ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਪੁਤਲੇ ਫੂਕੇ ਜਾਣਗੇ। ਪੰਜਾਬ ਅੰਦਰ ਵੀ ਜ਼ਿਲਾ ਪੱਧਰ 'ਤੇ 17 ਮਈ ਨੂੰ ਪ੍ਰਧਾਨ ਮੰਤਰੀ ਦੇ ਪੁਤਲੇ ਫੂਕ ਕੇ ਪਿੱਟ ਸਿਆਪਾ ਕੀਤਾ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਕਿਸਾਨ ਮੋਰਚਾ ਪੰਜਾਬ ਪ੍ਰਧਾਨ ਮੇਜਰ ਸਿੰਘ ਦੇਤਵਾਲ ਨੇ ਦਿੱਲੀ ਵਿਖੇ ਹੋਈ ਕਿਸਾਨ ਮੋਰਚਾ ਦੀ ਦੇਸ਼ ਪੱਧਰੀ ਮੀਟਿੰਗ ਤੋਂ ਬਾਅਦ ਪਾਰਟੀ ਵਲੋਂ ਮਿਲੇ ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦਿਆਂ ਕੀਤਾ। ... Read Full Story
|
ਅੰਬੇਦਕਰ ਕਾਰਟੂਨ ਵਿਵਾਦ, ਕਪਿਲ ਸਿੱਬਲ ਦਾ ਪੁਤਲਾ ਫੂਕਿਆ
ਅਹਿਮਦਾਬਾਦ, ਡਾ. ਅੰਬੇਦਕਰ ਦੇ ਕਾਰਟੂਨ ਵਾਲੀ ਪੁਸਤਕ ਦੀ ਛਪਾਈ ਨੂੰ ਲੈ ਕੇ ਚੱਲ ਰਿਹਾ ਰੋਸ ਦਿਨ-ਬ-ਦਿਨ ਵਧਦਾ ਹੀ ਜਾ ਰਿਹਾ ਹੈ। ਅੱਜ ਇਥੇ ਗੁਜਰਾਤ ਦੀਆਂ ਵੱਖ-ਵੱਖ ਦਲਿਤ ਜਥੇਬੰਦੀਆਂ ਵਲੋਂ ਜ਼ਬਰਦਸਤ ਰੋਸ ਵਿਖਾਵਾ ਕੀਤਾ ਗਿਆ ਅਤੇ ਕੇਂਦਰੀ ਮਨੁੱਖਾ ਵਿਕਾਸ ਮੰਤਰੀ ਕਪਿਲ ਸਿੱਬਲ ਦਾ ਪੁਤਲਾ ਫੂਕਿਆ। ਵਿਖਾਵਾਕਾਰੀਆਂ ਵਲੋਂ ਕਪਿਲ ਸਿੱਬਲ ਦੇ ਅਸਤੀਫੇ ਦੀ ਮੰਗ ਵੀ ਕੀਤੀ ... Read Full Story
|
ਛੇ ਕਿਲੋ ਅਫੀਮ ਸਮੇਤ ਦੋ ਗ੍ਰਿਫ਼ਤਾਰ
ਨਵਾਂਸ਼ਹਿਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਪੁਲੀਸ ਵੱਲੋਂ ਦੋ ਵਿਅਕਤੀਆਂ ਨੂੰ 6 ਕਿਲੋ ਅਫੀਮ ਸਮੇਤ ਕਾਬੂ ਕੀਤਾ ਗਿਆ ਹੈ।
ਇਸ ਸਬੰਧੀ ਜ਼ਿਲ੍ਹਾ ਪੁਲੀਸ ਮੁਖੀ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਸੀ.ਆਈ.ਏ. ਸਟਾਫ ਨਵਾਂਸ਼ਹਿਰ ਦੀ ਇੰਸਪੈਕਟਰ ਗੁਰਮੀਤ ਸਿੰਘ ਪੁਲੀਸ ਪਾਰਟੀ ਸਮੇਤ ਗਸ਼ਤ ਦੌਰਾਨ ਬੰਗਾ ਤੋਂ ਪੱਲੀ-ਝਿੱਕੀ ਵੱਲ ਜਾ ਰਹੇ ਸੀ। ਇਸ ਦੌਰਾਨ ਜਿਵੇਂ ਹੀ ਉਹ ਟੀ. ਪੁਆਇੰਟ ਲਧਾਣਾ ਝਿੱਕਾ, ਬੰਗਾ ਲਾਗੇ ਟਰੱਕ ਯੂਨੀਅਨ ਵਿਖੇ ਪਹੁੰਚੇ ਤਾਂ ਉਨ੍ਹਾਂ ਝੋਲਾ ਫੜੀ ਜਾ ਰਹੇ ਇਕ ਵਿਅਕਤੀ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ। ਉਸ ਕੋਲੋਂ ਤਲਾਸ਼ੀ ਦੌਰਾਨ ਪੰਜ ਕਿਲੋ ਅਫੀਮ ਬਰਾਮਦ ਹੋਈ। ... Read Full Story
|
ਭਾਰਤੀ ਆਰਥਿਕਤਾ ਮੁਸ਼ਕਿਲ ਦੌਰ ਵਿਚ : ਪ੍ਰਧਾਨ ਮੰਤਰੀ
ਸਰਕਾਰ ਚੁਣੌਤੀਆਂ 'ਤੇ ਕਾਬੂ ਪਾ ਲਵੇਗੀ-ਗੋਸ਼ਟੀ 'ਚ ਸੰਬੋਧਨ
ਨਵੀਂ ਦਿੱਲੀ, ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਹੈ ਕਿ ਭਾਰਤ ਦੀ ਆਰਥਿਕਤਾ ਮੁਸ਼ਕਿਲ ਦੌਰ ਵਿਚੋਂ ਗੁਜ਼ਰ ਰਹੀ ਹੈ ਅਤੇ ਆਸ ਪ੍ਰਗਟ ਕੀਤੀ ਕਿ ਚੂਣੌਤੀਆਂ ਦਾ ਮੁਕਾਬਲਾ ਕਰ ਲਿਆ ਜਾਵੇਗਾ। ਉਨ੍ਹਾਂ ਹੋਰ ਕਿਹਾ ਕਿ ਮੁਸ਼ਕਿਲਾਂ ਜ਼ਿੰਦਗੀ ਦਾ ਹਿੱਸਾ ਹਨ ਅਤੇ ਭਰੋਸਾ ਪ੍ਰਗਟ ਕੀਤਾ ਕਿ ਅਸੀਂ ਪੂਰੇ ਨਿਸ਼ਚੈ ਨਾਲ ਇਨ੍ਹਾਂ ਤੇ ਕਾਬੂ ਪਾ ਲਵਾਂਗੇ।
ਪ੍ਰਧਾਨ ਮੰਤਰੀ ਅੱਜ ਇਥੇ ਆਰਥਿਕ ਚੂਣੌਤੀਆਂ ਸਬੰਧੀ ਇਕ ਗੋਸ਼ਟੀ ਦੀ ਪ੍ਰਧਾਨਗੀ ਕਰ ਰਹੇ ਸਨ। ਉਨ੍ਹਾਂ ਤੋਂ ਪਹਿਲਾਂ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸਬਾ ਰਾਓ, ... Read Full Story
|
ਮਨਮੋਹਨ ਸਿੰਘ ਨੇ ਕੋਰੀਆ ਵਾਸੀਆਂ ਨੂੰ ਸੂਰਜੀ ਤੇ ਪ੍ਰਮਾਣੂ ਊਰਜਾ ਖੇਤਰ ਵਿਚ ਨਿਵੇਸ਼ ਦਾ ਦਿੱਤਾ ਸੱਦਾ
ਸਿਓਲ, ਦੱਖਣੀ ਕੋਰੀਆ ਵਲੋਂ ਭਾਰਤ ਵਿਚ ਪ੍ਰਮਾਣੂ ਰੀਐਕਟਰ ਲਗਾਏ ਜਾਣ ਲਈ ਜ਼ਮੀਨ ਮੁਹੱਈਆ ਕਰਵਾਏ ਜਾਣ ਦੀ ਮੰਗ ਦਰਮਿਆਨ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕੋਰੀਆ ਦੇ ਉਦਮੀਆਂ ਨੂੰ ਭਾਰਤ ਵਿਚ ਪ੍ਰਮਾਣੂ ਖੇਤਰ ਦੇ ਪ੍ਰਸਾਰ ਵਿਚ ਮਦਦ ਕਰਨ ਲਈ ਕਿਹਾ ਹੈ।
ਪ੍ਰਮੁੱਖ ਕੋਰੀਆਈ ਕੰਪਨੀਆਂ ਦੇ ਚੋਟੀ ਦੇ ਅਧਿਕਾਰੀਆਂ ਦੇ ਇਕ ਗਰੁੱਪ ਨੂੰ ਸੋਮਵਾਰ ਮਨਮੋਹਨ ਸਿੰਘ ਨੇ ਸੰਬੋਧਿਤ ਕਰਦਿਆਂ ਕਿਹਾ ਕਿ ਊਰਜਾ ਲੋੜਾਂ ਨੂੰ ਪੂਰਾ ਕਰਨ ਲਈ ਅਸੀਂ ਸੂਰਜੀ ਅਤੇ ਪ੍ਰਮਾਣੂ ਊਰਜਾ ਸਮੇਤ ਗੈਰ ਰਵਾਇਤੀ ਊਰਜਾ ਦੇ ਵੱਖ-ਵੱਖ ਬਦਲਾਂ ਨੂੰ ਮਿਲਾ ਕੇ ਆਪਣੀ ਕੁਲ ਘਰੇਲੂ ਊਰਜਾ ਸਮਰੱਥਾ ਨੂੰ ਵਧਾਉਣ ਲਈ ... Read Full Story
|
ਤੇਲ ਦੀ ਸਪਲਾਈ ਵਧਾਉਣੀ ਹੈ ਤਾਂ ਢੁੱਕਵਾਂ ਮੁੱਲ ਦੇਣ ਲਈ ਵੀ ਤਿਆਰ ਰਹਿਣਾ ਹੋਵੇਗਾ : ਪੀ. ਐੱਮ.
ਨਵੀਂ ਦਿੱਲੀ, ਦੇਸ਼ 'ਚ ਬਿਜਲੀ, ਯੂਰੀਆ ਅਤੇ ਇਸਪਾਤ ਕਾਰਖਾਨਿਆਂ ਦੀ ਤੇਲ ਅਤੇ ਫੀਡ ਸਟਾਪ ਦਾ ਕੰਮ ਕਰਨ ਵਾਲੀ ਖਣਿਜ ਗੈਸ ਅਤੇ ਕੋਲੇ ਦੀ ਵਧਦੀ ਕਿੱਲਤ ਦਰਮਿਆਨ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਸਰਕਾਰ ਸਮੱਸਿਆ ਦਾ ਹੱਲ ਲੱਭਣ ਲਈ ਵਚਨਬੱਧ ਹੈ ਪਰ ਵਧੀਆ ਬਾਲਣ ਦੀ ਸਪਲਾਈ ਦਾ ਪ੍ਰਬੰਧ ਕਰਨ ਲਈ ਇਸ ਦੀਆਂ ਕੀਮਤਾਂ ਵੀ ਲਾਭਕਾਰੀ ਹੋਣੀਆਂ ਜ਼ਰੂਰੀ ਹਨ। ਪ੍ਰਧਾਨ ਮੰਤਰੀ ਨੇ ਇਥੇ 7ਵੇਂ ਏਸ਼ੀਆਈ ਗੈਸ ਭਾਈਵਾਲੀ ਸਿਖਰ ਸੰਮੇਲਨ ਦਾ ਉਦਘਾਟਨ ਕਰਦਿਆਂ ਕਿਹਾ ਕਿ ਸਰਕਾਰ ਨੇ ਦੇਸ਼ 'ਚ ਕੁਦਰਤੀ ਗੈਸ ਦੇ ਉਤਪਾਦਨ ਨੂੰ ਤੇਜ਼ੀ ਨਾਲ ਵਧਾਉਣ ਲਈ ਗੈਸ ਦੀ ਕੀਮਤ ਨੀਤੀ 'ਚ ਸੁਧਾਰ ਲਿਆਉਣ ਦੀ ... Read Full Story
|
ਮੁੜ ਲਟਕਿਆ ਲੋਕਪਾਲ ਬਿੱਲ
ਨਾਕਾਮ ਰਹੀ ਸਰਵਪਾਰਟੀ ਬੈਠਕ
ਲੋਕਪਾਲ ਬਿੱਲ 'ਚੋਂ ਲੋਕ ਆਯੁਕਤ ਨੂੰ ਹਟਾਉਣ ਬਾਰੇ ਸਰਕਾਰ ਤੇ ਵਿਰੋਧੀ ਧਿਰ ਵਿਚਾਲੇ ਲਗਭਗ ਸਹਿਮਤੀ ਬਣੀ
ਨਵੀਂ ਦਿੱਲੀ, ਭ੍ਰਿਸਟਾਚਾਰ ਵਿਰੋਧੀ ਲੋਕਪਾਲ ਬਿੱਲ 'ਤੇ ਅੜਿੱਕਾ ਦੂਰ ਕਰਨ ਦੇ ਇਰਾਦੇ ਨਾਲ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਲੋਂ ਸ਼ੁੱਕਰਵਾਰ ਸੱਦੀ ਗਈ ਸਰਵ ਪਾਰਟੀ ਬੈਠਕ ਨਾਕਾਮ ਹੋ ਗਈ। ਲੋਕਪਾਲ ਬਿੱਲ 'ਚੋਂ ਲੋਕ ਆਯੁਕਤ ਦੇ ਪ੍ਰਬੰਧ ਨੂੰ ਹਟਾਉਣ ਨੂੰ ਲੈ ਕੇ ਸਰਕਾਰ ਦੇ ਸਹਿਯੋਗੀਆਂ ਅਤੇ ਵਿਰੋਧੀ ਧਿਰ ਦਰਮਿਆਨ ਲਗਭਗ ਸਹਿਮਤੀ ਬਣ ਗਈ। ਬਾਕੀ ਰਹਿੰਦੇ ਮੁੱਦਿਆਂ 'ਤੇ ਆਮ ਸਹਿਮਤੀ ਬਣਾਉਣ ਸਬੰਧੀ ਕੰਮ ਕਰਨ ਦਾ ਫੈਸਲਾ ਲਿਆ ਗਿਆ। ... Read Full Story
|
ਕੋਇਲਾ ਘੁਟਾਲਾ: ਭਾਜਪਾ ਨੇ ਕੀਤੇ ਪੰਜ ਸਵਾਲ
ਨਵੀਂ ਦਿੱਲੀ, ਭਾਰਤੀ ਜਨਤਾ ਪਾਰਟੀ ਦੇ ਦੋ ਜਨਰਲ ਸਕੱਤਰਾਂ ਪ੍ਰਕਾਸ਼ ਜਾਵੜੇਕਰ ਅਤੇ ਹੰਸ ਰਾਜ ਅਹੀਰ ਨੇ ਕਥਿਤ ਕੋਇਲਾ ਸਕੈਂਡਲ ਬਾਰੇ ਪ੍ਰਧਾਨ ਮੰਤਰੀ ਨੂੰ ਪੰਜ ਸੁਆਲ ਕੀਤੇ ਹਨ ਪਰ ਨਾਲ ਹੀ ਕਿਹਾ ਕਿ ਪਾਰਟੀ ਉਸ ਸਮੇਂ ਹੀ ਇਸ ਰਿਪੋਰਟ ਬਾਰੇ ਪ੍ਰਤੀਕਰਮ ਦੇਵੇਗੀ ਜਦੋਂ ਕੈਗ ਅਧਿਕਾਰਤ ਤੌਰ ‘ਤੇ ਰਿਪੋਰਟ ਪੇਸ਼ ਕਰੇਗੀ।
ਅੱਜ ਇਥੇ ਜਾਰੀ ਬਿਆਨ ਵਿਚ ਦੋਵਾਂ ਆਗੁਆਂ ਨੇ ਕਿਹਾ ਕਿ ਭਾਵੇਂ ਅਜੇ ਰਿਪੋਰਟ ਆਉਣੀ ਹੈ ਪਰ ਜੋ ਤੱਥ ਸਾਹਮਣੇ ਆਏ ਹਨ,ਉਸ ਅਨੁਸਾਰ 51 ਲੱਖ ਕਰੋੜ ਰੁਪਏ ਕੀਮਤ ਦੇ 90 ਕੋਇਲਾ ਬਲਾਕ 140 ਨਿਜੀ ਕੰਪਨੀਆਂ ਨੂੰ ਅਲਾਟ ਕੀਤੇ ਗਏ ਸਨ ਤਾਂ ਉਸ ਸਮੇਂ ਪ੍ਰਧਾਨ ਮੰਤਰੀ ਡਾ.ਮਨਮੋਹਨ ... Read Full Story
|
ਮਨਮੋਹਨ ਸਿੰਘ ਨੂੰ ਐਕਟਿੰਗ ਲਈ ਆਸਕਰ ਐਵਾਰਡ : ਮੋਦੀ ਦੀ ਟਿੱਚਰ
ਪੁਣੇ, ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਮਾਖੌਲ ਉਡਾਉਂਦੇ ਹੋਏ ਇਕ ਸਮਾਰੋਹ ਵਿਚ ਬੋਲਦਿਆਂ ਕਿਹਾ,''ਹੁਣੇ ਹੁਣੇ ਮੈਨੂੰ ਇਕ ਐੱਸ. ਐੱਮ. ਐੱਸ. ਆਇਆ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਆਸਕਰ ਐਵਾਰਡ ਦਿਤਾ ਗਿਆ ਹੈ, ਜਦੋਂ ਮੈਂ ਇਸ ਬਾਰੇ ਪਤਾ ਲਾਇਆ ਤਾਂ ਮਾਲੂਮ ਹੋਇਆ ਕਿ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਵਜੋਂ ਨਹੀਂ ਸਗੋਂ ਐਕਟਿੰਗ ਲਈ ਆਸਕਰ ਐਵਾਰਡ ਦਿੱਤਾ ਗਿਆ ਹੈ। ਵਰਣਨਯੋਗ ਹੈ ਕਿ ਭਾਜਪਾ ਹਮੇਸ਼ਾ ਹੀ ਡਾ. ਮਨਮੋਹਨ ਸਿੰਘ ਨੂੰ ਸਭ ਤੋਂ ਕਮਜ਼ੋਰ ਰੀਮੋਟ ਨਾਲ ਚੱਲਣ ਵਾਲਾ ਪ੍ਰਧਾਨ ਮੰਤਰੀ ... Read Full Story
|
ਮੁਕੁਲ ਰਾਏ ਨਵੇਂ ਰੇਲ ਮੰਤਰੀ ਵਜੋਂ ਅੱਜ ਚੁੱਕਣਗੇ ਸਹੁੰ
ਸਲੀਪਰ ਤੇ ਜਨਰਲ ਸ਼੍ਰੇਣੀ ਦੇ ਕਿਰਾਏ ਵਿਚ ਵਾਧਾ ਵਾਪਸ ਹੋਵੇ : ਮਮਤਾ
ਨਵੀਂ ਦਿੱਲੀ, ਤ੍ਰਿਣਮੂਲ ਕਾਂਗਰਸ ਦੇ ਨੇਤਾ ਅਤੇ ਕੇਂਦਰੀ ਜਹਾਜ਼ਰਾਨੀ ਮੰਤਰੀ ਮੁਕੁਲ ਰਾਏ ਐਤਵਾਰ ਸਵੇਰੇ 10 ਵਜੇ ਨਵੇਂ ਰੇਲ ਮੰਤਰੀ ਵਜੋਂ ਸਹੁੰ ਚੁਕਣਗੇ। ਤ੍ਰਿਣਮੂਲ ਕਾਂਗਰਸ ਦੇ ਸੂਤਰਾਂ ਮੁਤਾਬਕ ਦਿਨੇਸ਼ ਤ੍ਰਿਵੇਦੀ ਦੀ ਥਾਂ 'ਤੇ ਮੁਕੁਲ ਰਾਏ ਨੂੰ ਨਵਾਂ ਰੇਲ ਮੰਤਰੀ ਬਣਾਇਆ ਗਿਆ ਹੈ। ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਮਮਤਾ ਬੈਨਰਜੀ ਵਿਚਾਲੇ ਹੋਈ ਗੱਲਬਾਤ ਦੌਰਾਨ ਇਸ ਸੰਬੰਧੀ ਫੈਸਲਾ ਕੀਤਾ ਗਿਆ। ਇਸ ਦੌਰਾਨ ਤ੍ਰਿਣਮੂਲ ਕਾਂਗਰਸ ਦੀ ਮੁਖੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ... Read Full Story
|
ਕੁਝ ਮਜਬੂਰੀਆਂ ਰੋਕਦੀਆਂ ਹਨ ਸਖਤ ਫੈਸਲਿਆਂ ਨੂੰ : ਮਨਮੋਹਨ ਸਿੰਘ
ਐੱਨ. ਸੀ. ਟੀ. ਸੀ. ਬਾਰੇ ਵਿਚਾਰ ਲਈ ਮੁੱਖ ਮੰਤਰੀਆਂ ਦੀ ਬੈਠਕ 16 ਅਪ੍ਰ੍ਰੈਲ ਨੂੰ
ਨਵੀਂ ਦਿੱਲੀ, ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਐੱਨ. ਸੀ. ਟੀ. ਸੀ. ਦੇ ਗਠਨ ਨੂੰ ਲੈ ਕੇ ਉੱਠੇ ਵਿਵਾਦ ਨੂੰ ਸਲਾਹ-ਮਸ਼ਵਰੇ ਅਤੇ ਗੱਲਬਾਤ ਰਾਹੀਂ ਹੱਲ ਕਰਨ ਦੀ ਕੇਂਦਰ ਸਰਕਾਰ ਦੀ ਵਚਨਬੱਧਤਾ ਪ੍ਰਗਟਾਉਂਦਿਆਂ ਕਿਹਾ ਕਿ 16 ਅਪ੍ਰੈਲ ਨੂੰ ਇਸ ਮੁੱਦੇ 'ਤੇ ਵਿਚਾਰ ਕਰਨ ਲਈ ਮੁੱਖ ਮੰਤਰੀਆਂ ਦੀ ਇਕ ਬੈਠਕ ਸੱਦੀ ਜਾਵੇਗੀ।
ਰਾਸ਼ਟਰਪਤੀ ਦੇ ਭਾਸ਼ਣ ਦੇ ਮੁੱਦੇ 'ਤੇ ਹੋਈ ਬਹਿਸ ਦਾ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਨੇ ਤਾਮਿਲਾਂ ਦੇ ਮਨੁੱਖੀ ਅਧਿਕਾਰਾਂ ਦੇ ਉਲੰਘਣ ਬਾਰੇ ਯੂ. ਐੱਨ. ਮਨੁੱਖੀ ਅਧਿਕਾਰ ਕੌਂਸਲ ... Read Full Story
|
ਦਿਨੇਸ਼ ਤ੍ਰਿਵੇਦੀ ਵੱਲੋਂ ਅਸਤੀਫ਼ਾ
ਨਵੀਂ ਦਿੱਲੀ, ਦਿਨੇਸ਼ ਤ੍ਰਿਵੇਦੀ ਨੇ ਅੱਜ ਆਪਣੀ ਅੜੀ ਛੱਡਦਿਆਂ ਰੇਲ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਇਵੇਂ ਰੇਲ ਬਜਟ ਵਿਚ ਕਿਰਾਇਆ ਦਰਾਂ ’ਚ ਵਾਧੇ ਤੋਂ ਮਗਰੋਂ ਉਪਜੇ ਡਰਾਮੇ ’ਤੇ ਛੇਵੇਂ ਦਿਨ ਪਰਦਾ ਡਿੱਗ ਗਿਆ।
ਆਪਣੀ ਵਿਦਾਇਗੀ ਟਿੱਪਣੀ ਕਰਦਿਆਂ ਉਨ੍ਹਾਂ ਪਾਰਟੀ ਨੇਤਾ ਮਮਤਾ ਬੈਨਰਜੀ, ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਸਮੁੱਚੀ ਕੈਬਨਿਟ ਦਾ ਧੰਨਵਾਦ ਕੀਤਾ। ਇਸ ਤੋਂ ਪਹਿਲਾਂ ਤ੍ਰਿਣਮੂਲ ਕਾਂਗਰਸ ਦੀ ਮੁਖੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਪੀ.ਟੀ.ਆਈ. ਨੂੰ ਦੱਸਿਆ, ‘‘ਉਨ੍ਹਾਂ (ਤ੍ਰਿਵੇਦੀ) ... Read Full Story
|
ਮਨਮੋਹਨ ਹੀ ਰਹਿਣਗੇ ਪ੍ਰਧਾਨ ਮੰਤਰੀ: ਸੋਨੀਆ
ਪੰਜਾਬ ’ਚ ਕਾਂਗਰਸ ਦੀ ਹਾਰ ਦਾ ਦੋਸ਼ ਮਨਪ੍ਰੀਤ ਸਿਰ ਮੜ੍ਹਿਆ
ਨਵੀਂ ਦਿੱਲੀ, ਪੰਜ ਸੂਬਿਆਂ ਦੀਆਂ ਵਿਧਾਨ ਸਭਾਈ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਹੋਈ ਕਰਾਰੀ ਹਾਰ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨੂੰ ਬਦਲੇ ਜਾਣ ਲਈ ਲਾਏ ਜਾ ਰਹੇ ਕਿਆਸਾਂ ਨੂੰ ਕਾਂਗਰਸ ਪ੍ਰਧਾਨ ਅਤੇ ਯੂ.ਪੀ.ਏ. ਦੀ ਚੇਅਰਪਰਸਨ ਸੋਨੀਆ ਗਾਂਧੀ ਨੇ ਅੱਜ ਸਿਰੇ ਤੋਂ ਖ਼ਾਰਜ ਕਰ ਦਿੱਤਾ ਹੈ। ਪੰਜਾਬ ਸਬੰਧੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉੱਥੇ ਬਾਗ਼ੀ ਅਕਾਲੀ ਆਗੂ ਮਨਪ੍ਰੀਤ ਸਿੰਘ ਬਾਦਲ ਦੀ ਪੀਪਲਜ਼ ਪਾਰਟੀ ਆਫ ਪੰਜਾਬ (ਪੀ.ਪੀ.ਪੀ.) ਕਾਂਗਰਸ ਦੀ ਹਾਰ ਦਾ ਕਾਰਨ ਬਣੀ ਹੈ।
ਚੋਣਾਂ ਦੇ ਨਤੀਜਿਆਂ ਤੋਂ ਇਕ ਦਿਨ ਬਾਅਦ ਅੱਜ ... Read Full Story
|
ਮਾਨਸਿਕ ਰੋਗੀਆਂ ਬਾਰੇ ਗੀਤ ਦੇ ਜ਼ਰੀਏ ਜਾਗਰੂਕਤਾ ਫੈਲਾਉਣ ਦੀ ਕੋਸ਼ਿਸ਼
ਨਵੀਂ ਦਿੱਲੀ, ਮਾਨਸਿਕ ਬੀਮਾਰੀਆਂ ਤੋਂ ਪੀੜਤ ਲੋਕਾਂ ਨਾਲ ਹੋ ਰਹੇ ਵਿਤਕਰੇ ਨੂੰ ਦੂਰ ਕਰਨ ਅਤੇ ਉਨ੍ਹਾਂ ਦੀ ਹਾਲਤ ਬਾਰੇ ਸਮਾਜ ਨੂੰ ਜਾਗਰੂਕ ਕਰਨ ਲਈ ਇਕ ਨੌਜਵਾਨ ਮਨੋਵਿਗਿਆਨੀ ਨੇ ਇਕ ਗੀਤ ਦੀ ਮਦਦ ਲਈ ਹੈ। ਸਫਦਰਜੰਗ ਹਸਪਤਾਲ ਦੇ ਡਾ. ਮਧੂਸੂਦਨ ਨੇ ਇਕ ਵੀਡੀਓ ਤਿਆਰ ਕੀਤਾ ਹੈ ਜਿਸ ਦਾ ਗੀਤ 'ਫੂਲ ਖੋ ਗਯਾ' ਉਨ੍ਹਾਂ ਖੁਦ ਲਿਖਿਆ ਅਤੇ ਧੁਨ ਵੀ ਬਣਾਈ ਹੈ। ਉਹ ਗੀਤ ਆਮ ਲੋਕਾਂ ਨੂੰ ਗੈਰ-ਸਰਕਾਰੀ ਸੰਗਠਨਾਂ ਅਤੇ ਸਹਿਯੋਗੀ ਡਾਕਟਰਾਂ ਨੂੰ ਬਹੁਤ ਪਸੰਦ ਆ ਰਿਹਾ ਹੈ।ਇਹ ਵੀਡੀਓ ਤਿਆਰ ਕਰਨ ਦਾ ਮਕਸਦ ਲੋਕਾਂ ਨੂੰ ਮਾਨਸਿਕ ਸਮੱਸਿਆਵਾਂ ਤੋਂ ਪੀੜਤ ਵਿਅਕਤੀਆਂ ਦੀ ਹਾਲਤ ਬਾਰੇ ਜਾਗਰੂਕ ਕਰਨਾ ਹੈ। ... Read Full Story
|
150 ਕਰੋੜ ਦੇ ਦੋ ਹਸਪਤਾਲਾਂ ਨੂੰ 4 ਸਾਲਾਂ ਤੋਂ ਡਾਕਟਰਾਂ ਦੀ ਉਡੀਕ
ਨਵੀਂ ਦਿੱਲੀ, ਰਾਜਧਾਨੀ ਵਿਚ ਚਾਰ ਸਾਲ ਪਹਿਲਾਂ 150 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਨਿਰਮਿਤ ਦੋ ਅਤਿ-ਆਧੁਨਿਕ ਹਸਪਤਾਲ ਡਾਕਟਰਾਂ ਦੀ ਉਡੀਕ ਵਿਚ ਹਨ ਕਿਉਂਕਿ ਉਨ੍ਹਾਂ ਨੂੰ ਚਲਾਉਣ ਲਈ ਦਿੱਲੀ ਸਰਕਾਰ ਡਾਕਟਰਾਂ ਅਤੇ ਪੈਰਾ-ਮੈਡੀਕਲ ਨਿਯੁਕਤ ਕਰਨ ਵਿਚ ਅਸਫਲ ਰਹੀ ਹੈ। ਤਾਹਿਲਪੁਰ ਵਿਚ 650 ਬਿਸਤਰਿਆਂ ਦਾ ਰਾਜੀਵ ਗਾਂਧੀ ਸੁਪਰਸਪੈਸ਼ਲਿਟੀ ਹਸਪਤਾਲ ਅਤੇ ਜਨਕਪੁਰੀ ਵਿਚ 300 ਬਿਸਤਰਿਆਂ ਦੇ ਹਸਪਤਾਲ ਦਾ ਉਦਘਾਟਨ 2008 ਵਿਚ ਕੀਤਾ ਗਿਆ ਸੀ ਤਾਂ ਕਿ ਉੱਤਰੀ ਅਤੇ ਪੱਛਮੀ ਦਿੱਲੀ ਵਿਚ 10 ਹਜ਼ਾਰ ਮਰੀਜ਼ਾਂ ਨੂੰ ਦਵਾਈ-ਦਾਰੂ ਅਤੇ ਢੁਕਵਾਂ ਇਲਾਜ ਉਪਲਬਧ ਹੋ ਸਕੇ।
ਸਟਾਫ ਦੀ ਭਾਰੀ ਕਿੱਲਤ ਬਾਰੇ ... Read Full Story
|
ਪਾਕਿਸਤਾਨ ਤੋਂ ਸਬੰਧ ਪੂਰੀ ਤਰ੍ਹਾਂ ਤੋੜੇ ਭਾਰਤ: ਤੋਗੜੀਆ
ਯਮੁਨਾ ਨਗਰ, ਭਾਰਤ ਨੂੰ ਪਾਕਿਸਤਾਨ ਨਾਲ ਪੂਰੀ ਤਰ੍ਹਾਂ ਸਬੰਧ ਤੋੜ ਦੇਣੇ ਚਾਹੀਦੇ ਹਨ। ਐਨਾ ਹੀ ਨਹੀਂ ਭਾਰਤ ਤੇ ਪਾਕਿਤਸਾਨ ’ਚ ਚੱਲ ਰਹੀ ਵਪਾਰ ਸਬੰਧੀ ਗੱਲਬਾਤ ’ਤੇ ਵੀ ਪੂਰੀ ਤਰ੍ਹਾਂ ਰੋਕ ਲਗਾ ਦੇਣੀ ਚਾਹੀਦੀ ਹੈ। ਇਹ ਵਿਚਾਰ ਅੱਜ ਇੱਥੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਅੰਤਰਰਾਸ਼ਟਰੀ ਪ੍ਰਧਾਨ ਡਾ. ਪਰਵੀਨ ਤੋਗੜੀਆ ਨੇ ਪ੍ਰਗਟ ਕੀਤੇ।
ਸ੍ਰੀ ਤੋਗੜੀਆ ਅੱਜ ਇੱਥੇ ਮਾਡਲ ਟਾਊਨ ਵਿਖੇ ਸਥਿਤ ਹਿੰਦੂ ਪ੍ਰੀਸ਼ਦ ਦੇ ਜ਼ਿਲਾ੍ਹ ਪ੍ਰਧਾਨ ਸਾਗਰ ਬਜਾਜ ਦੇ ਨਿਵਾਸ ਸਥਾਨ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ’ਤੇ ਕਿਸੇ ਵੀ ਹਾਲਾਤ ਵਿੱਚ ਭਰੋਸਾ ਨਹੀਂ ਕੀਤਾ ... Read Full Story
|
ਹੁਣ ਟਰੈਫਿਕ ਨਿਯਮ ਤੋੜਿਆ ਤਾਂ ਜਾਓਗੇ ਜੇਲ
ਮੋਟਰ-ਵ੍ਹੀਕਲ ਐਕਟ ਸੋਧ ਨੂੰ ਪ੍ਰਵਾਨਗੀ
ਖਾਦ ਸਬਸਿਡੀ ਦੀ ਦਰ 'ਚ ਕਟੌਤੀ ਦਾ ਐਲਾਨ
ਜਨਤਕ ਅਦਾਰਿਆਂ ਦੇ ਸ਼ੇਅਰਾਂ ਦੀ ਮੁੜ ਖਰੀਦ ਨੂੰ ਪ੍ਰਵਾਨਗੀ
ਨਵੀਂ ਦਿੱਲੀ, ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲਿਆਂ 'ਚ ਸਖਤੀ ਵਰਤਣ ਲਈ ਸਰਕਾਰ ਨੇ ਮੋਟਰ ਵ੍ਹੀਕਲ ਐਕਟ 'ਚ ਸੋਧ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ। ਇਸ 'ਚ ਜੁਰਮਾਨੇ ਦੀ ਰਕਮ 'ਚ 5 ਗੁਣਾ ਵਾਧਾ ਕੀਤੇ ਜਾਣ ਦੇ ਨਾਲ-ਨਾਲ ਸਜ਼ਾ ਦਾ ਵੀ ਪ੍ਰਬੰਧ ਹੈ।
ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਪ੍ਰਧਾਨਗੀ ਹੇਠ ਵੀਰਵਾਰ ਹੋਈ ਮੰਤਰੀ ਮੰਡਲ ਦੀ ਬੈਠਕ 'ਚ ਮੋਟਰ ਵ੍ਹੀਕਲ ਐਕਟ 'ਚ ਸੋਧ ਦਾ ਮਤਾ ਪ੍ਰਵਾਨ ਕਰ ਲਿਆ ਗਿਆ। ਕਾਨੂੰਨ 'ਚ ਸੋਧ ... Read Full Story
|
ਇਟਲੀ 'ਚ 12 ਹੈਲੀਕਾਪਟਰਾਂ ਦੀ ਖਰੀਦ 'ਚ ਸਰਕਾਰ ਨੇ ਲਈ ਭਾਰੀ ਰਿਸ਼ਵਤ : ਸਵਾਮੀ
ਚੇਨਈ, ਜਨਤਾ ਪਾਰਟੀ ਮੁਖੀ ਸੁਬਰਾਮਣੀਅਮ ਸਵਾਮੀ ਨੇ ਕੇਂਦਰ ਵਿਚ ਸੱਤਾਧਾਰੀ ਯੂ. ਪੀ. ਏ. ਸਰਕਾਰ 'ਤੇ ਨਿਸ਼ਾਨਾ ਲਗਾਉਂਦੇ ਹੋਏ ਅੱਜ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦਾਂਬਰਮ ਦੇ ਬੇਟੇ ਵਿਦੇਸ਼ਾਂ ਵਿਚ ਕਈ ਕੰਪਨੀਆਂ ਚਲਾ ਰਹੇ ਹਨ ਅਤੇ ਉਹ ਇਸ ਸਿਲਸਿਲੇ ਵਿਚ ਤੱਥ ਇਕੱਠੇ ਕਰ ਰਹੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਵਲੋਂ ਇਟਲੀ ਤੋਂ 12 ਹੈਲੀਕਾਪਟਰਾਂ ਦੀ ਖਰੀਦ ਵਿਚ ਭਾਰੀ ਰਿਸ਼ਵਤ ਲਈ ਗਈ ਹੈ। ਉਨ੍ਹਾਂ ਹਾਲ ਹੀ ਵਿਚ ਫਰਾਂਸ ਤੋਂ ਲੜਾਕੂ, ਜੈੱਟ ਜਹਾਜ਼ ਰਾਫੇਲ ਦੀ ਖਰੀਦ ਦੀ ਜਾਂਚ ਕਰਵਾਉਣ ਦੀ ਮੰਗ ਵੀ ਕੀਤੀ। ਕੁਡਨਕੁਲਮ ਵਿਰੋਧੀ ਅੰਦੋਲਨਕਾਰੀਆਂ ਨੂੰ ਵਿਦੇਸ਼ੀ ਧਨ ... Read Full Story
|