Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਡਿਗਰੀ"
ਜਾਅਲੀ ਡਿਗਰੀਆਂ ਤੇ ਸਰਟੀਫਿਕੇਟ ਵੰਡਣ ਵਾਲਾ ਕਾਬੂ

ਬਠਿੰਡਾ, ਅੱਜ ਇਥੇ ਪੁਲਸ ਨੇ ਇਕ ਅਜਿਹੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਜੋ ਪੰਜਾਬ ਤੋਂ ਬਾਹਰੀ ਸੂਬਿਆਂ ਦੀਆਂ ਦੋ ਯੂਨੀਵਰਸਿਟੀਆਂ ਤੇ ਦਿੱਲੀ ਬੋਰਡ ਜਾਅਲੀ ਤੌਰ 'ਤੇ ਚਲਾ ਰਿਹਾ ਸੀ, ਜਿਸ ਵਲੋਂ ਹੁਣ ਤੱਕ ਲੱਖਾਂ-ਕਰੋੜਾਂ ਰੁਪਏ ਦੀ ਠੱਗੀ ਮਾਰਨ ਦੀ ਸੰਭਾਵਨਾ ਹੈ। ਅੱਜ ਜਦੋਂ ਪੁਲਸ ਨੇ ਛਾਪਾ ਮਾਰਿਆ ਤਾਂ ਉਥੇ ਹੀ ਪੰਜ ਵਿਦਿਆਰਥੀ ਪ੍ਰੀਖਿਆ ਦੇ ਰਹੇ ਸਨ, ਜੋ ਕਿ ਅਣ-ਅਧਿਕਾਰਤ ਹੈ। ਇਹ ਵਿਅਕਤੀ ਹੁਣ ਤੱਕ ਹਜ਼ਾਰਾਂ ਸਰਟੀਫਿਕੇਟ ਵੰਡ ਚੁੱਕਾ ਹੈ, ਜਿਸ ਨਾਲ ਸੰਬੰਧਤ ਵਿਦਿਆਰਥੀਆਂ ਦਾ ਭਵਿੱਖ ਖਰਾਬ ਹੋ ਗਿਆ ਹੈ। ਪੁਲਸ ਨੇ ਉਕਤ ਵਿਰੁੱਧ ਧੋਖਾਦੇਹੀ ਦਾ ਮੁਕੱਦਮਾ ਦਰਜ ਕੀਤਾ ਹੈ। ਜਾਣਕਾਰੀ ...
Read Full Story


*ਰਾਜਪਾਲ ਵੱਲੋਂ ਚਿਤਕਾਰਾ ਯੂਨੀਵਰਸਿਟੀ ਦੀ 6ਵੀਂ ਸਲਾਨਾਂ ਕਾਨਵੋਕੇਸ਼ਨ ਦੌਰਾਨ 500 ਵਿਦਿਆਰਥੀਆਂ ਨੂੰ ਡਿਗਰੀਆਂ ਦੀ ਵੰਡ

ਰਾਜਪੁਰਾ (ਪਟਿਆਲਾ) : 21 ਫਰਵਰੀ (ਪੀ.ਐਸ.ਗਰੇਵਾਲ) - ਪੰਜਾਬ ਦੇ ਰਾਜਪਾਲ ਸ਼੍ਰੀ ਸ਼ਿਵਰਾਜ ਵੀ. ਪਾਟਿਲ ਨੇ ਕਿਹਾ ਕਿ ਅਤਿ ਆਧੁਨਿਕ ਸਿੱਖਿਆ ਦੇ ਵਧੇਰੇ ਪ੍ਰਸਾਰ ਅਤੇ ਪ੍ਰਚਾਰ ਲਈ ਹੋਰ ਪ੍ਰਾਈਵੇਟ ਯੂਨੀਵਰਸਿਟੀਆਂ ਖੁਲਣੀਆਂ ਚਾਹੀਦੀਆਂ ਹਨ ਅਤੇ ਇਹਨਾਂ ਯੂਨੀਵਰਸਿਟੀਆਂ ਦੀਆਂ ਪ੍ਰਬੰਧਕੀ ਕਮੇਟੀਆਂ ਵੱਲੋਂ ਸਮਾਜ ਦੇ ਕਮਜ਼ੋਰ ਵਰਗ ਅਤੇ ਗਰੀਬ ਵਿਦਿਆਰਥੀਆਂ ਲਈ 30 ਤੋਂ 40 ਫੀਸਦੀ ਸੀਟਾਂ ਰਾਖਵੀਂਆਂ ਰੱਖਣੀਆਂ ਚਾਹੀਦੀਆਂ ਹਨ ਤਾਂ ਜੋ ਇਹ ਵਿਦਿਆਰਥੀ ਵੀ ਉਚੇਰੀ ਸਿੱਖਿਆ ਹਾਸਲ ਕਰ ਕੇ ਦੇਸ਼ ਦੇ ਨਵ ਨਿਰਮਾਣ ਵਿੱਚ ਆਪਣਾ ਯੋਗਦਾਨ ਪਾ ਸਕਣ। ਸ਼੍ਰੀ ਪਾਟਿਲ ਅੱਜ ਚਿਤਕਾਰਾ ਯੂਨੀਵਰਸਿਟੀ ਦੀ 6ਵੀਂ ...
Read Full Story


ਦੇਸ਼ ਦੇ ਸਮੁੱਚੇ ਵਿਕਾਸ ਲਈ ਵਿਦਿਆਰਥੀ ਉਸਾਰੂ ਸੋਚ ਅਪਨਾਉਣ -- ਸ਼ਿਵਰਾਜ ਵੀ ਪਾਟਿਲ ਰਾਜਪਾਲ ਪੰਜਾਬ **** ਰਾਜਪਾਲ ਪੰਜਾਬ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ 35ਵੀਂ ਕਨਵੋਕੇਸ਼ਨ ਵਿੱਚ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ

ਪਟਿਆਲਾ 4 ਫ਼ਰਵਰੀ (ਪੀ.ਐਸ.ਗਰੇਵਾਲ) -ਪੰਜਾਬ ਦੇ ਰਾਜਪਾਲ ਸ੍ਰੀ ਸ਼ਿਵਰਾਜ ਵੀ ਪਾਟਿਲ ਨੇ ਵਿਦਿਆਰਥੀਆਂ ਨੂੰ ਆਪਣੀ ਉਚੇਰੀ ਸਿੱਖਿਆ ਮਕੁੰਮਲ ਕਰਨ ਤੇ ਵਧਾਈ ਦਿੰਦਿਆਂ ਕਿਹਾ ਕਿ ਉਹਨਾਂ ਨੂੰ ਇਸ ਯੂਨੀਵਰਸਿਟੀ ਦੇ ਕੈਂਪਸ ਤੋ ਬਾਹਰ ਨਿਕਲਦਿਆਂ ਹੀ ਉਸਾਰੂ ਸੋਚ ਲੈ ਕੇ ਦੇਸ਼ ਦੇ ਵਿਕਾਸ ਵਿੱਚ ਆਪਣਾ ਭਰਪੂਰ ਯੋਗਦਾਨ ਪਾਉਣਾ ਚਾਹੀਦਾ ਹੈ। ਸ੍ਰੀ ਸ਼ਿਵਰਾਜ ਵੀ ਪਾਟਿਲ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਯੂਨੀਵਰਸਿਟੀ ਦੀ 35ਵੀਂ ਕਨਵੋਕੇਸ਼ਨ ਵਿੱਚ ਜੁੜੇ ਵਿਦਿਆਰਥੀਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਤੇ ਰਾਜਪਾਲ ਪੰਜਾਬ ਨੇ ਵਿਦਿਆਰਥੀਆਂ ਨੂੰ ਵੱਖ ਵੱਖ ਵਿਸ਼ਿਆਂ ਵਿੱਚ ਮਕੁੰਮਲ ...
Read Full Story


374 ਜ਼ਿਲ੍ਹਿਆਂ ਵਿੱਚ ਕੇਂਦਰੀ ਸਹਾਇਤਾ ਨਾਲ ਮਾਡਲ ਡਿਗਰੀ ਕਾਲਜ ਖੋਲ੍ਹੇ ਜਾਣ ਦੀ ਯੋਜਨਾ ਨੂੰ ਮਨਜ਼ੂਰੀ

ਨਵੀਂ ਦਿੱਲੀ, 27 ਜਨਵਰੀ (ਪੀ. ਆਈ. ਬੀ.)- ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ ਨੇ ਵਿੱਦਿਅਕ ਤੌਰ ’ਤੇ ਪੱਛੜੇ 374 ਜ਼ਿਲ੍ਹਿਆਂ ਵਿੱਚ ਮਾਡਲ ਡਿਗਰੀ ਕਾਲਜ ਖੋਲ੍ਹੇ ਜਾਣ ਲਈ ਕੇਂਦਰ ਵੱਲੋਂ ਸਹਾਇਤਾ ਦਿੱਤੇ ਜਾਣ ਦੀ ਨਵੀਂ ਸਕੀਮ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰ ਸਰਕਾਰ ਇਨ੍ਹਾਂ ਕਾਲਜਾਂ ਦੀ ਸਥਾਪਨਾ ਉਤੇ ਕੁੱਲ ਲਾਗਤ ਦਾ ਇੱਕ ਤਿਹਾਈ ਹਿੱਸਾ ਸਹਾਇਤਾ ਵਜੋਂ ਦੇਵੇਗੀ। ਜਿਸ ਦੀ ਵੱਧ ਤੋਂ ਵੱਧ ਸੀਮਾ 2 ਕਰੋੜ 67 ਲੱਖ ਰੁਪਏ ਹੋਵੇਗੀ। ਵਿਸ਼ੇਸ਼ ਦਰਜਾ ਪ੍ਰਾਪਤ ਰਾਜਾਂ ਨੂੰ 50 ਫੀਸਦੀ ਕੇਂਦਰੀ ਸਹਾਇਤਾ ਦਿੱਤੀ ਜਾਵੇਗੀ। ਇਨ੍ਹਾਂ 374 ਕਾਲਜਾਂ ਦੀ ਉਸਾਰੀ ਵਾਸਤੇ ਕੁੱਲ 2 ਹਜ਼ਾਰ 992 ਕਰੋੜ ...
Read Full Story


ਨਾਜਾਇਜ਼ ਤੌਰ ’ਤੇ ਮੰਦਿਰ ’ਚ ਬੈਠੇ ਲੋਕਾਂ ਨੂੰ ਬਾਹਰ ਕੱਢਣ ਲਈ ਦਿੱਤਾ ਮੰਗ ਪੱਤਰ

ਜਲੰਧਰ, 18 ਜਨਵਰੀ (ਸ਼ਿਵ)-ਸ੍ਰੀ ਸਿੱਧ ਬਾਬਾ ਸੋਢਲ ਟਰੱਸਟ ਨੇ ਪ੍ਰਸ਼ਾਸਨ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਮੰਦਿਰ ਵਿਚੋਂ 146 ਧਾਰਾ ਖ਼ਤਮ ਕਰਨ ਤੋਂ ਇਲਾਵਾ ਮੰਦਿਰ ਵਿਚ ਜਿਹੜੇ ਲੋਕ ਨਾਜਾਇਜ਼ ਤੌਰ ’ਤੇ ਰਹਿ ਕੇ ਕੰਮ ਕਰਵਾ ਰਹੇ, ਉਨ੍ਹਾਂ ਨੂੰ ਬੰਦ ਕਰਵਾਇਆ ਜਾਏ। ਟਰੱਸਟ ਨੇ ਇਸ ਮਾਮਲੇ ਵਿਚ ਮੰਗ ਪੱਤਰ ਦੀ ਕਾਪੀ ਡਿਪਟੀ ਕਮਿਸ਼ਨਰ ਤੋਂ ਇਲਾਵਾ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਨੂੰ ਵੀ ਭੇਜੀ ਹੈ। ਮੰਗ ਪੱਤਰ ਵਿਚ ਟਰਸੱਟ ਦੇ ਜਨਰਲ ਸਕੱਤਰ ਸ੍ਰੀ ਸੁਰਿੰਦਰ ਚੱਢਾ ਨੇ ਕਿਹਾ ਹੈ ਕਿ ਜਦ ਮੰਦਿਰ ਵਿਚੋਂ ਧਾਰਾ 145 ਖ਼ਤਮ ਕਰ ਦਿੱਤੀ ਗਈ ਹੈ ਤਾਂ 146 ਧਾਰਾ ਕਿਉਂ ਨਹੀਂ ਖਤਮ ਕੀਤੀ ਜਾ ਰਹੀ ...
Read Full Story


ਅੰਮ੍ਰਿਤਸਰ ਰਿਹਾ ਸਭ ਤੋਂ ਠੰਢਾ ਸ਼ਹਿਰ

ਚੰਡੀਗੜ੍ਹ, 12 ਜਨਵਰੀ (ਪੀ. ਟੀ. ਆਈ.)-ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਠੰਢ ਨੇ ਹੋਰ ਜ਼ੋਰ ਫੜ ਲਿਆ ਹੈ ਅਤੇ ਤਾਪਮਾਨ ਸਾਧਾਰਨ ਤੋਂ ਤਿੰਨ ਡਿਗਰੀ ਹੋਰ ਹੇਠਾਂ ਚਲਾ ਗਿਆ ਹੈ। ਦਿੱਲੀ ਅਤੇ ਰਾਜਸਥਾਨ ਵਿਚ ਵੀ ਜਮਾ ਦੇਣ ਵਾਲੀ ਸਰਦੀ ਪੈ ਰਹੀ ਹੈ। ਪੰਜਾਬ ਵਿਚ ਅੰਮ੍ਰਿਤਸਰ ਸਭ ਤੋਂ ਘੱਟ 1.2 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਹਰਿਆਣਾ ਵਿਚ ਰੋਹਤਕ ’ਚ ਘੱਟੋ ਘੱਟ ਤਾਪਮਾਨ 5.5 ਜਦਕਿ ਕਰਨਾਲ 6.3 ਅਤੇ ਹਿਸਾਰ ਵਿਚ 6.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੰਬਾਲਾ ਦਾ ਤਾਪਮਾਨ 4.1 ਡਿਗਰੀ ਸੈਲਸੀਅਸ ਸੀ ਜੋ ਕਿ ਸਾਧਾਰਨ ਨਾਲੋਂ ਤਿੰਨ ਡਿਗਰੀ ਸੈਲਸੀਅਸ ਘੱਟ ਸੀ। ਲੁਧਿਆਣਾ ਅਤੇ ਪਟਿਆਲਾ ਵਿਚ ...
Read Full Story


ਪੰਜਾਬ ’ਚ ਕੰਬਣੀ ਛਿੜੀ

ਜਲੰਧਰ, 29 ਦਸੰਬਰ (ਵਿਸ਼ੇਸ਼ ਪ੍ਰਤੀਨਿਧੀ)-ਸਮੁੱਚਾ ਉ¤ਤਰੀ ਭਾਰਤ ਇਸ ਵੇਲੇ ਸਖ਼ਤ ਸੀਤ ਲਹਿਰ ਦੀ ਲਪੇਟ ’ਚ ਆਇਆ ਹੋਇਆ ਹੈ। ਪੰਜਾਬ ’ਚ ਪੈ ਰਹੀ ਅੱਤ ਦੀ ਠੰਢ ਨੇ ਜਨ-ਜੀਵਨ ’ਤੇ ਅਸਰ ਪਾਇਆ ਹੈ। ਦਿੱਲੀ ਵਿਖੇ ਸੰਘਣੀ ਧੁੰਦ ਕਾਰਨ ਕਈ ਰੇਲ ਗੱਡੀਆਂ ਆਪਣੇ ਨਿਰਧਾਰਿਤ ਸਮੇਂ ਤੋਂ ਪੱਛੜ ਗਈਆਂ। ਪੰਜਾਬ ਵਿਚ ਆਦਮਪੁਰ ਵਿਖੇ ਪਾਰਾ ਮਨਫ਼ੀ ਇਕ ਡਿਗਰੀ ’ਤੇ ਪਹੁੰਚ ਗਿਆ। ਲੰਘੀ ਰਾਤ ਇਥੇ ਇਸ ਮੌਸਮ ਦੀ ਸਭ ਤੋਂ ਠੰਢੀ ਰਾਤ ਰਹੀ। ਅੰਮ੍ਰਿਤਸਰ ਵਿਖੇ ਘੱਟੋ-ਘੱਟ ਤਾਪਮਾਨ 0 ਡਿਗਰੀ, ਲੁਧਿਆਣਾ ’ਚ 0.2 ਡਿਗਰੀ ਸੈਲਸੀਅਸ ਰਿਹਾ। ਇਸੇ ਤਰ੍ਹਾਂ ਸਰਹੱਦੀ ਕਸਬੇ ਪਠਾਨਕੋਟ ’ਚ ਘੱਟੋ-ਘੱਟ ਤਾਪਮਾਨ 4.0 ਡਿਗਰੀ, ਪਟਿਆਲਾ ...
Read Full Story


1

Loading...

© 2012 punjabinfoline.com

punjab infoline arash info