Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਡਿਪਟੀ"
ਦਾਨ ਕੀਤਾ ਗਿਆ ਖੂਨ ਕਿਸੇ ਵੀ ਹਾਦਸਾਗ੍ਰਸਤ ਜਾਂ ਬਿਮਾਰੀ ਤੋਂ ਪੀੜਤ ਵਿਅਕਤੀ ਦੀ ਕੀਮਤੀ ਜਾਨ ਬਚਾ ਸਕਦਾ ਹੈ-ਡਿਪਟੀ ਕਮਿਸ਼ਨਰ

ਪਟਿਆਲਾ, 15 ਮਈ (ਪੀ.ਐਸ.ਗਰੇਵਾਲ) - ਸਾਨੂੰ ਸਾਰਿਆਂ ਨੂੰ ਖੂਨਦਾਨ ਕਰਨਾ ਚਾਹੀਦਾ ਹੈ ਕਿਉਂਕਿ ਕਿਸੇ ਵਿਅਕਤੀ ਵੱਲੋਂ ਦਾਨ ਕੀਤਾ ਗਿਆ ਖੂਨ ਕਿਸੇ ਵੀ ਹਾਦਸਾਗ੍ਰਸਤ ਜਾਂ ਬਿਮਾਰੀ ਤੋਂ ਪੀੜਤ ਵਿਅਕਤੀ ਦੀ ਕੀਮਤੀ ਜਾਨ ਬਚਾ ਸਕਦਾ ਹੈ। ਇਸ ਤੋਂ ਇਲਾਵਾ ਕਈ ਵਾਰ ਹਸਪਤਾਲਾਂ ਵਿੱਚ ਕਈ ਬਲੱਡ ਗਰੁੱਪਾਂ ਦੇ ਖੂਨ ਉਪਲਬਧ ਨਹੀਂ ਹੁੰਦੇ ਜਿਸ ਕਾਰਨ ਮਰੀਜਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਪ੍ਰੰਤੂ ਲੋਕਾਂ ਵੱਲੋਂ ਦਿੱਤਾ ਖੂਨ ਵੱਖ-ਵੱਖ ਬਲੱਡ ਗਰੁੱਪਾਂ ਦਾ ਹੁੰਦਾ ਹੈ ਜੋ ਲੋੜਵੰਦ ਵਿਅਕਤੀ ਦੀ ਜਾਨ ਬਚਾਉਣ ਵਿੱਚ ਸਹਾਈ ਸਿੱਧ ਹੁੰਦਾ ਹੈ। ’’ ਇਹਨਾਂ ਵਿਚਾਰਾਂ ਦਾ ਪ੍ਰਗਟਵਾ ਡਿਪਟੀ ...
Read Full Story


ਸਮਾਜਿਕ ਲਾਹਣਤਾਂ ਨੂੰ ਜੜੋਂ ਪੁੱਟਣ ਲਈ ਸ਼ਹਿਰਾਂ ਅਤੇ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਨਾਂ ਅੱਜ ਦੇ ਸਮੇਂ ਦੀ ਮੁੱਖ ਲੋੜ-ਡਿਪਟੀ ਕਮਿਸ਼ਨਰ

ਪਟਿਆਲਾ: 3 ਮਈ (ਪਰਮਿੰਦਰ ਗਰੇਵਾਲ) - ਸਮਾਜ ਵਿੱਚ ਫੈਲ ਰਹੀਆਂ ਭਰੂਣ ਹੱਤਿਆ, ਦਹੇਜ ਪ੍ਰਥਾ, ਪ੍ਰਦੂਸ਼ਣ ਅਤੇ ਨਸ਼ਿਆਂ ਵਰਗੀਆਂ ਲਾਹਣਤਾਂ ਨੂੰ ਜੜੋਂ ਪੁੱਟਣ ਲਈ ਸ਼ਹਿਰਾਂ ਅਤੇ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਨਾਂ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ। ਜੇਕਰ ਸਮਾਂ ਰਹਿੰਦੇ ਅਸੀਂ ਇਹਨਾਂ ਲਾਹਣਤਾਂ ’ਤੇ ਕਾਬੂ ਨਾ ਪਾਇਆ ਤਾਂ ਆਉਣ ਵਾਲੇ ਸਮੇਂ ਵਿੱਚ ਸਾਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾਂ ਪੈ ਸਕਦਾ ਹੈ। ’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਜੀ.ਕੇ. ਸਿੰਘ ਨੇ ਰੈਡ ਕਰਾਸ ਭਵਨ ਵਿਖੇ ਵਿਸ਼ਵ ਰੈਡ ਕਰਾਸ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ ...
Read Full Story


ਜ਼ਿਲਾ ਅਧਿਕਾਰੀ ਏ.ਸੀ. ਕਮਰਿਆਂ ’ਚ ਬੈਠਣ ਦੀ ਬਜਾਏ ਪਿੰਡਾਂ ਵਿੱਚ ਜਾ ਕੇ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਨਣ –ਡਿਪਟੀ ਕਮਿਸ਼ਨਰ

ਪਟਿਆਲਾ: 26 ਅਪ੍ਰੈਲ (ਪੀ.ਐਸ.ਗਰੇਵਾਲ) -ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਜੀ.ਕੇ. ਸਿੰਘ ਨੇ ਜ਼ਿਲੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਏਅਰ ਕੰਡੀਸ਼ਨਰ ਕਮਰਿਆਂ ਵਿੱਚ ਬੈਠਣ ਦੀ ਬਜਾਏ ਪਿੰਡਾਂ ਵਿੱਚ ਜਾ ਕੇ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਨਣ ਅਤੇ ਉਹਨਾਂ ਦਾ ਪਹਿਲ ਦੇ ਅਧਾਰ ’ਤੇ ਨਿਪਟਾਰਾ ਕਰਨ ਨੂੰ ਯਕੀਨੀ ਬਣਾਉਣ ਅਤੇ ਪਿੰਡ ਦੀਆਂ ਲੋੜਾਂ ਅਨੁਸਾਰ ਪੰਚਾਇਤਾਂ, ਸਮਾਜ ਸੇਵੀ ਸੰਸਥਾਵਾਂ ਅਤੇ ਪ੍ਰਵਾਸੀ ਭਾਰਤੀਆਂ ਦੀ ਸਰਗਰਮ ਸ਼ਮੂਲੀਅਤ ਨਾਲ ਬਿਹਤਰ ਬੁਨਆਦੀ ਢਾਂਚੇ ਨੂੰ ਵਿਕਸਤ ਅਤੇ ਮਜਬੂਤ ਕਰਨ ਨੂੰ ਤਰਜ਼ੀਹ ਦੇਣ। ਡਿਪਟੀ ਕਮਿਸ਼ਨਰ ਜੋ ਕਿ ਮਿੰਨੀ ...
Read Full Story


ਕਿਸਾਨਾਂ ਨੂੰ ਮੰਡੀਆਂ ਵਿੱਚ ਆਪਣੀ ਫਸਲ ਵੇਚਣ ਸਮੇਂ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ-ਡਿਪਟੀ ਕਮਿਸ਼ਨਰ

ਪਟਿਆਲਾ: 21 ਅਪ੍ਰੈਲ (ਪਰਮਿੰਦਰ ਗਰੇਵਾਲ) - ਸਮੂਹ ਖਰੀਦ ਏਜੰਸੀਆਂ ਦੇ ਅਧਿਕਾਰੀ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਆਪਣੀ ਫਸਲ ਵੇਚਣ ਸਮੇਂ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ ਕਿਉਂਕਿ ਇਹ ਕਿਸਾਨ ਹੀ ਹੈ ਜੋ ਪੂਰੇ ਦੇਸ਼ ਲਈ ਅਨਾਜ ਪੈਦਾ ਕਰਦਾ ਹੈ ਅਤੇ ਉਹਨਾਂ ਦੀ ਫਸਲ ਹੀ ਉਹਨਾਂ ਦੀ ਰੋਜ਼ੀ ਰੋਟੀ ਹੁੰਦੀ ਹੈ। ਇਹ ਹਦਾਇਤਾਂ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਜੀ.ਕੇ. ਸਿੰਘ ਨੇ ਮਿੰਨੀ ਸਕੱਤਰੇਤ ਵਿਖੇ ਕਣਕ ਦੀ ਖਰੀਦ ਸਬੰਧੀ ਸਮੂਹ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਸਮੂਹ ਖਰੀਦ ਏਜੰਸੀਆਂ ...
Read Full Story


ਖੂਨਦਾਨ ਕਰਨ ਦੀ ਮੁਹਿੰਮ ਨੂੰ ਤੇਜ਼ ਕਰਨ ਵਿੱਚ ਨੌਜਵਾਨ ਪੀੜੀ ਵੀ ਯੋਗਦਾਨ ਪਾਵੇ : ਡਿਪਟੀ ਕਮਿਸ਼ਨਰ

ਘਨੌਰ (ਪਟਿਆਲਾ), 21 ਨਵੰਬਰ (ਪੀ.ਐਸ.ਗਰੇਵਾਲ) - ਪਟਿਆਲਾ ਜ਼ਿਲੇ ਦੇ ਸਮਾਜ ਸੇਵੀ ਸੰਗਠਨਾਂ ਵੱਲੋਂ ਮਾਨਵਤਾ ਦੀ ਸੇਵਾ ਦੇ ਫਰਜ਼ ਨੂੰ ਪੂਰਾ ਕਰਦੇ ਹੋਏ ਖੂਨਦਾਨ ਮੁਹਿੰਮ ਨੂੰ ਜਿਸ ਉਤਸ਼ਾਹ ਨਾਲ ਹੁੰਗਾਰਾ ਦਿੱਤਾ ਜਾ ਰਿਹਾ ਹੈ ਉਹ ਸ਼ਲਾਘਾਯੋਗ ਹੈ । ਜਿਹੜੇ ਲੋਕ ਕੀਮਤੀ ਜਾਨਾਂ ਨੂੰ ਬਚਾਉਣ ਲਈ ਖੁਦ ਖੂਨਦਾਨ ਕਰਨ ਦੇ ਨਾਲ-ਨਾਲ ਹੋਰਨਾਂ ਨੂੰ ਵੀ ਇਸ ਮਹਾਨ ਕਾਰਜ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਦੇ ਹਨ ਉਹ ਵੀ ਵਧਾਈ ਦੇ ਪਾਤਰ ਹਨ । ’’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਵਿਕਾਸ ਗਰਗ ਨੇ ਸਿਵਲ ਹਸਪਤਾਲ ਘਨੌਰ ਵਿਖੇ ਪ੍ਰਾਰੰਭ ਐਜੂਕੇਸ਼ਨਲ ਅਤੇ ਚੈਰੀਟੇਬਲ ...
Read Full Story


ਸਹਿਕਾਰੀ ਖੰਡ ਮਿੱਲ ਨੂੰ ਮੁੜ ਰਾਸ਼ਟਰੀ ਪੁਰਸਕਾਰ

ਸ਼ਾਹਬਾਦ ਮਾਰਕੰਡਾ,ਸ਼ਾਹਬਾਦ ਸਹਿਕਾਰੀ ਖੰਡ ਮਿੱਲ ਨੇ ਇਕ ਵਾਰ ਫੇਰ ਆਪਣਾ ਰਿਕਾਰਡ ਕਾਇਮ ਰੱਖਦੇ ਹੋਏ ਰਾਸ਼ਟਰੀ ਪੁਰਸਕਾਰ ਪ੍ਰਾਪਤ ਕੀਤਾ ਹੈ ਤੇ ਤਕਨੀਕੀ ਸਮਰੱਥਾ ਦੇ ਖੇਤਰ ‘ਚ ਭਾਰਤ ਦੀਆਂ ਹੋਰ ਰਿਕਵਰੀ ਏਰੀਆ ਦੀਆਂ ਸਹਿਕਾਰੀ ਖੰਡ ਮਿੱਲਾਂ ਦੇ ਪਿੜਾਈ 2010-11 ਸੀਜ਼ਨ ਲਈ ਪਹਿਲਾ ਪੁਰਸਕਾਰ ਪ੍ਰਾਪਤ ਕੀਤਾ ਹੈ। ਮਿੱਲ ਦੇ ਚੇਅਰਮੈਨ ਤੇ ਡਿਪਟੀ ਕਮਿਸ਼ਨਰ ਸੀ.ਜੀ. ਰਜਨੀ ਕਾਥਨ ਨੇ ਇਸ ਉਪਲਬਧੀ ਲਈ ਮਿੱਲ ਦੇ ਨਿਰਦੇਸ਼ਕ ਮੰਡਲ, ਅਧਿਕਾਰੀਆਂ ਤੇ ਕਰਮਚਾਰੀਆਂ ਤੇ ਕਿਸਾਨ ਭਰਾਵਾਂ ਨੂੰ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਮਿੱਲ ਨੇ 47 ਲੱਖ ਕੁਇੰਟਲ ਗੰਨੇ ਦੀ ਪਿੜਾਈ ਕਰਕੇ 9.4 ਪ੍ਰਤੀਸ਼ਤ ਰਿਕਵਰੀ ...
Read Full Story


ਸ਼ੀਸ਼ ਮਹਿਲ ਪਟਿਆਲਾ ਵਿਖੇ ਕਰਾਫਟ ਮੇਲਾ 1 ਤੋਂ 10 ਨਵੰਬਰ ਤੱਕ : ਡਿਪਟੀ ਕਮਿਸ਼ਨਰ

ਪਟਿਆਲਾ, 8 ਸਤੰਬਰ (ਪੀ.ਐਸ.ਗਰੇਵਾਲ) -ਸ਼ੀਸ਼ ਮਹਿਲ ਪਟਿਆਲਾ ਵਿਖੇ 1 ਤੋਂ 10 ਨਵੰਬਰ ਤੱਕ ਕਰਾਫਟ ਮੇਲਾ-2011 ਲਗਾਇਆ ਜਾ ਰਿਹਾ ਹੈ ਜਿਸ ਵਿੱਚ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਸ਼ਿਲਪਕਾਰਾਂ ਅਤੇ ਕਲਾਕਾਰਾਂ ਵੱਲੋਂ ਸ਼ਿਰਕਤ ਕੀਤੀ ਜਾਵੇਗੀ । ਇਹ ਜਾਣਕਾਰੀ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਵਿਕਾਸ ਗਰਗ ਨੇ ਮਿੰਨੀ ਸਕੱਤਰੇਤ ਵਿਖੇ ਕਰਾਫਟ ਮੇਲੇ ਦੇ ਅਗੇਤੇ ਪ੍ਰਬੰਧਾਂ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਦਿੱਤੀ । ਸ਼੍ਰੀ ਗਰਗ ਨੇ ਕਿਹਾ ਕਿ ਅਜਿਹੇ ਮੇਲੇ ਜਿਥੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦੇ ਹਨ ਉਥੇ ਹੀ ਇਨ੍ਹਾਂ ਮੇਲਿਆਂ ਨਾਲ ਵੱਖ-ਵੱਖ ਰਾਜਾਂ ਦੇ ਸਭਿਆਚਾਰਾਂ ਦੇ ...
Read Full Story


ਸ਼੍ਰੋਮਣੀ ਕਮੇਟੀ ਚੋਣਾਂ ਲਈ ਮਤਦਾਨ ਕੇਂਦਰਾਂ ਦਾ ਐਲਾਨ

ਸਿਰਸਾ,ਸ਼੍ਰੋਮਣੀ ਕਮੇਟੀ ਚੋਣਾਂ ਲਈ ਸਿਰਸਾ ਸੀਟ ਵਾਸਤੇ ਮਤਦਾਨ ਕੇਂਦਰਾਂ ਦਾ ਐਲਾਨ ਕਰ ਦਿੱਤਾ ਗਿਆ। ਚੋਣ ਰਿਟਰਨਿੰਗ ਅਧਿਕਾਰੀ ਕਮ ਵਧੀਕ ਡਿਪਟੀ ਕਮਿਸ਼ਨਰ ਡੀ.ਕੇ. ਬੇਹਰਾ ਨੇ ਦੱਸਿਆ ਕਿ ਪਿੰਡ ਮੱਲੇਕਾਂ ਦੇ ਵੋਟਰਾਂ ਵਾਸਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂੰ ਮਤਦਾਨ ਕੇਂਦਰ ਬਣਾਇਆ ਗਿਆ ਹੈ। ਪਿੰਡ ਮੰਗਾਲਾ, ਮਾਧੋਸਿੰਘਾਣਾ, ਲੀਵਾਲਵਾਲੀ, ਢਾਣੀ ਕਾਹਨ ਸਿੰਘ, ਬਰੂਵਾਲੀ-2 ਦੇ ਵੋਟਰਾਂ ਲਈ ਸਰਕਾਰੀ ਸੈਕੰਡਰੀ ਸਕੂਲ ਮੰਗਾਲਾ ਨੂੰ ਕੇਂਦਰ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਭੰਬੂਰ, ਆਲਨੂਰ ਉਰਫ਼ ਨਾਨਕਪੁਰ, ਅਲੀਪੁਰ, ਟੀਟੂਖੇੜਾ, ਰਾਮ ਨਗਰੀਆ, ਸਲਾਰਪੁਰ, ਕੇਹਲਨੀਆਂ ਦੇ ...
Read Full Story


ਰੈਗਿੰਗ ਉੱਤੇ ਪਾਬੰਦੀ ਲਾਉਣ ਲਈ ਕਮੇਟੀ ਬਣਾਈ

ਸਿਰਸਾ,ਇੱਥੋਂ ਦੇ ਸਾਰੇ ਸਿੱਖਿਆ ਅਦਾਰਿਆਂ ਵਿੱਚ ਰੈਗਿੰਗ ਉੱਤੇ ਪੂਰੀ ਤਰ੍ਹਾਂ ਪਾਬੰਦੀ ਲਾਉਣ ਲਈ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਹ ਕਮੇਟੀ ਰੈਗਿੰਗ ਨੂੰ ਰੋਕਣ ਲਈ ਸਕੂਲਾਂ ਕਾਲਜਾਂ ਉੱਤੇ ਪੂਰੀ ਤਰ੍ਹਾਂ ਨਜ਼ਰ ਰੱਖੇਗੀ। ਕੁਤਾਹੀ ਵਰਤਣ ਵਾਲੇ ਅਧਿਕਾਰੀਆਂ ਖ਼ਿਲਾਫ਼ ਸਖਤ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਇਹ ਗੱਲ ਡਿਪਟੀ ਕਮਿਸ਼ਨਰ ਯੁੱਧਵੀਰ ਸਿੰਘ ਖਿਆਲੀਆ ਨੇ ਅੱਜ ਰੈਗਿੰਗ ਰੋਕਣ ਲਈ ਸੱਦੀ ਗਈ ਸਿੱਖਿਆ ਅਦਾਰਿਆਂ ਦੇ ਮੁਖੀਆਂ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੀ। ਰੈਗਿੰਗ ਰੋਕੂ ਕਮੇਟੀ ਦਾ ਪ੍ਰਧਾਨ ਡਿਪਟੀ ਕਮਿਸ਼ਨਰ ਨੂੰ ...
Read Full Story


ਡਿਪਟੀ ਕਮਿਸ਼ਨਰ ਨੇ ਵੱਖ-2 ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਪਟਿਆਲਾ: 19 ਅਗਸਤ (ਪੀ.ਐਸ.ਗਰੇਵਾਲ) -ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਵਿਕਾਸ ਗਰਗ ਨੇ ਮਿੰਨੀ ਸਕੱਤਰੇਤ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਹਦਾਇਤ ਕੀਤੀ ਕਿ ਬਰਸਾਤਾਂ ਦੇ ਮੌਸਮ ਕਾਰਨ ਹੜਾਂ ਦਾ ਖਦਸ਼ਾ ਬਣਿਆ ਰਹਿੰਦਾ ਹੈ, ਇਸ ਲਈ ਇਸ ਸਬੰਧੀ ਪੂਰੀ ਤਰਾਂ ਚੌਕਸੀ ਵਰਤੀ ਜਾਵੇ ਅਤੇ ਆਪਣੇ-ਆਪਣੇ ਵਿਭਾਗਾਂ ਨਾਲ ਸਬੰਧਤ ਸਾਰੇ ਲੋੜੀਂਦੇ ਪ੍ਰਬੰਧ ਤੁਰੰਤ ਮੁਕੰਮਲ ਕਰ ਲਏ ਜਾਣ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜੇਕਰ ਭਾਰੀ ਬਰਸਾਤਾਂ ਕਾਰਨ ਕੋਈ ਵੀ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸ ਸਬੰਧੀ ...
Read Full Story


ਕਸੂਤੀ ਫਸੀ ਕੇਂਦਰ ਸਰਕਾਰ

ਅੰਨਾ ਨੇ ਨਾ ਛੱਡੀ ਜੇਲ੍ਹ ਸਰਕਾਰੀ ਯਤਨ ਫੇਲ੍ਹ ਨਵੀਂ ਦਿੱਲੀ,ਅੰਨਾ ਹਜ਼ਾਰੇ ਆਪਣਾ ਮਰਨ ਵਰਤ ਜਾਰੀ ਰੱਖਣਗੇ। ਗਾਂਧੀਵਾਦੀ ਆਗੂ ਦੀ ਸਾਥੀਆਂ ਸਮੇਤ ਗ੍ਰਿਫ਼ਤਾਰੀ ਤੋਂ ਮਗਰੋਂ ਰਾਜਧਾਨੀ ’ਚ ਆਏ ਜਨ ਸੈਲਾਬ ਤੇ ਦੇਸ਼ ਭਰ ’ਚੋਂ ਅੰਨਾ ਦੇ ਹੱਕ ’ਚ ਆਵਾਜ਼ਾਂ ਉੱਠਣ ’ਤੇ ਨਰਮ ਪੈਂਦਿਆਂ, ਦਿੱਲੀ ਪੁਲੀਸ ਨੇ ਅੱਜ ਆਪਣੀਆਂ ਲਗਪਗ ਸਾਰੀਆਂ ਹੀ ਸ਼ਰਤਾਂ ਵਾਪਸ ਲੈ ਲਈਆਂ। ਹੁਣ ਅੰਨਾ ਹਜ਼ਾਰੇ ਰਾਜਧਾਨੀ ’ਚ ਆਪਣੀ ਮਰਜ਼ੀ ਦੀ ਥਾਂ ’ਤੇ ਮਰਨ ਵਰਤ ਜਾਰੀ ਰੱਖ ਸਕਣਗੇ ਤੇ ਉਸ ਸਥਾਨ ’ਤੇ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਦੀ ਵੀ ਕੋਈ ਸ਼ਰਤ ਲਾਗੂ ਨਹੀਂ ਰਹੇਗੀ। ਸ਼ੁਰੂ ’ਚ ਇਸ ਟੀਮ ਨੂੰ 7 ਦਿਨ ਲਈ ਵਰਤ ਰੱਖਣ ਦੀ ਮਨਜ਼ੂਰੀ ...
Read Full Story


ਵਿਕਾਸ ਗਰਗ ਨੇ ਪਟਿਆਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ

ਪਟਿਆਲਾ: 9 ਅਗਸਤ (ਪੀ.ਐਸ.ਗਰੇਵਾਲ) - ਸ਼੍ਰੀ ਵਿਕਾਸ ਗਰਗ ਨੇ ਅੱਜ ਪਟਿਆਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲ ਲਿਆ। 1998 ਬੈਚ ਦੇ ਆਈ.ਏ.ਐਸ. ਅਧਿਕਾਰੀ ਸ਼੍ਰੀ ਗਰਗ ਇਸ ਤੋਂ ਪਹਿਲਾਂ ਮੁਕਤਸਰ, ਪਟਿਆਲਾ ਅਤੇ ਲੁਧਿਆਣਾ ਵਿਖੇ ਡਿਪਟੀ ਕਮਿਸ਼ਨਰ ਅਤੇ ਐਮ.ਡੀ. ਪੰਜਾਬ ਐਗਰੋ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ। ਨਵੇਂ ਅਹੁਦੇ ਦਾ ਚਾਰਜ਼ ਸੰਭਾਲਣ ਤੋਂ ਪਹਿਲਾਂ ਸ਼੍ਰੀ ਗਰਗ ਨੂੰ ਮਿੰਨੀ ਸਕੱਤਰੇਤ ਵਿਖੇ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਗਾਰਡ ਆਫ ਆਨਰ ਵੀ ਦਿੱਤਾ ਗਿਆ। ਆਪਣਾ ਨਵਾਂ ਅਹੁਦਾ ਸੰਭਾਲਣ ਉਪਰੰਤ ਸ਼੍ਰੀ ਗਰਗ ਨੇ ਕਿਹਾ ਕਿ ਉਹ ਜ਼ਿਲੇ ਦੇ ਲੋਕਾਂ ਦੇ ਕੰਮਕਾਜ਼ ਅਤੇ ਉਹਨਾਂ ਦੀਆਂ ...
Read Full Story


ਮੌਸਮ ਵਿਭਾਗ ਵੱਲੋਂ ਪੰਜਾਬ ਅਤੇ ਹਰਿਆਣਾ ’ਚ ਭਾਰੀ ਮੀਂਹ ਪੈਣ ਦੀ ਚਿਤਾਵਨੀ ***** ਡਿਪਟੀ ਕਮਿਸ਼ਨਰਾਂ ਨੂੰ ਲੋੜੀਂਦੇ ਪ੍ਰਬੰਧ ਕਰਨ ਦੇ ਆਦੇਸ਼

ਪਟਿਆਲਾ: 9 ਅਗਸਤ (ਪੀ.ਐਸ.ਗਰੇਵਾਲ) - ਭਾਰਤ ਦੇ ਮੌਸਮ ਵਿਭਾਗ ਦੇ ਚੰਡੀਗੜ ਸਥਿਤ ਕੇਂਦਰ ਵੱਲੋਂ ਆਉਣ ਵਾਲੇ 24 ਘੰਟਿਆਂ ਵਿੱਚ ਪੰਜਾਬ ਅਤੇ ਹਰਿਆਣਾ ਵਿੱਚ ਕਈ ਥਾਵਾਂ ’ਤੇ ਭਾਰੀ ਮੀਂਹ ਪੈਣ ਦੀ ਦਿੱਤੀ ਸੂਚਨਾ ਉਪਰੰਤ ਪੰਜਾਬ ਦੇ ਕੁਦਰਤੀ ਆਫਤਾਂ ਵਿਭਾਗ (ਡਿਜਾਸਟਰ ਮੈਨੇਜਮੈਂਟ ਵਿਭਾਗ) ਨੇ ਸੂਬੇ ਦੇ ਸਾਰੇ ਡਵੀਜ਼ਨਲ ਕਮਿਸ਼ਨਰਾਂ ਨੂੰ ਕਿਹਾ ਹੈ ਕਿ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਅਜਿਹੇ ਹਾਲਾਤ ਪੈਦਾ ਹੋਣ ਦੀ ਸੂਰਤ ਵਿੱਚ ਤੁਰੰਤ ਲੋੜੀਂਦੇ ਪ੍ਰਬੰਧ ਕਰਨ ਦੇ ਆਦੇਸ਼ ਦਿੱਤੇ ਜਾਣ। ਪੰਜਾਬ ਦੇ ਮਾਲ ਤੇ ਮੁੜ ਵਸੇਬਾ ਅਤੇ ਕੁਦਰਤੀ ਆਫਤਾਂ ਵਿਭਾਗ (ਡਿਜਾਸਟਰ ਮੈਨੇਜਮੈਂਟ ਵਿਭਾਗ) ...
Read Full Story


ਚਾਈਲਡ ਲਾਈਨ ਸੁਵਿਧਾ ਅਧੀਨ 8 ਸਾਲਾਂ ਬੇਸਹਾਰਾ ਲੜਕੀ ਨੂੰ ਐਸ.ਓ.ਐਸ ਵਿਲੇਜ ਰਾਜਪੁਰਾ ਵਿਖੇ ਭੇਜਿਆ : ਡਿਪਟੀ ਕਮਿਸ਼ਨਰ

ਪਟਿਆਲਾ, 18 ਜੁਲਾਈ (ਪੀ.ਐਸ.ਗਰੇਵਾਲ) -‘‘ ਗਰੀਬ, ਲੋੜਵੰਦ ਅਤੇ ਬੇਸਹਾਰਾ ਬੱਚਿਆਂ ਦੀ ਮਦਦ ਲਈ ਸਥਾਪਿਤ ਕੀਤੀ ਗਈ ਚਾਈਲਡ ਲਾਈਨ ਸੁਵਿਧਾ ਦੇ ਸਾਰਥਕ ਨਤੀਜੇ ਸਾਹਮਣੇ ਆਉਣ ਲੱਗ ਪਏ ਹਨ ਅਤੇ ਯਕੀਨੀ ਤੌਰ ’ਤੇ ਇਹ ਸੁਵਿਧਾ ਲੋੜਵੰਦ ਬੱਚਿਆਂ ਦੇ ਜੀਵਨ ਨੂੰ ਸੁਧਾਰਨ ਵਿੱਚ ਅਹਿਮ ਯੋਗਦਾਨ ਪਾਏਗੀ । ’’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਚਾਈਲਡ ਲਾਈਨ ਸਲਾਹਕਾਰ ਬੋਰਡ ਦੇ ਚੇਅਰਪਰਸਨ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ. ਦੀਪਿੰਦਰ ਸਿੰਘ ਨੇ ਕੀਤਾ ਹੈ । ਉਨ੍ਹਾਂ ਕਿਹਾ ਕਿ ਨਵਜੀਵਨੀ ਚਾਈਲਡ ਲਾਈਨ ਨੇ ਜ਼ਿਲਾ ਪ੍ਰਸ਼ਾਸ਼ਨ ਦੀ ਸਹਾਇਤਾ ਨਾਲ ਇੱਕ ਬੇਸਹਾਰਾ ਲੜਕੀ ਦੇ ਭਵਿੱਖ ਨੂੰ ਬਿਹਤਰ ਬਣਾਉਣ ਦਾ ...
Read Full Story


ਜ਼ਿਲਾ ਦਿਹਾਤੀ ਵਿਕਾਸ ਏਜੰਸੀ ਵੱਲੋਂ 289 ਸਵੈ-ਸਹਾਇਤਾ ਸਮੂਹਾਂ ਨੂੰ 918 ਲੱਖ ਰੁਪਏ ਦੇ ਕਰਜ਼ੇ ਪ੍ਰਦਾਨ: ਡਿਪਟੀ ਕਮਿਸ਼ਨਰ

ਪਟਿਆਲਾ, 23 ਜੂਨ (ਪੀ.ਐਸ.ਗਰੇਵਾਲ) - ‘‘ ਜ਼ਿਲਾ ਦਿਹਾਤੀ ਵਿਕਾਸ ਏਜੰਸੀ ਪਟਿਆਲਾ ਦੇ ਪ੍ਰਬੰਧਾਂ ਹੇਠ ਵੱਖ-ਵੱਖ ਕਿੱਤਿਆਂ ਦੇ ਕਰੀਬ 289 ਸਵੈ-ਸਹਾਇਤਾ ਸਮੂਹ ਚਲਾਏ ਜਾ ਰਹੇ ਹਨ ਜਿਨ੍ਹਾਂ ਨੂੰ ਵੱਖ-ਵੱਖ ਬੈਂਕਾਂ ਰਾਹੀਂ ਲਗਭਗ 918 ਲੱਖ ਰੁਪਏ ਕਰਜੇ ਮੁਹੱਈਆ ਕਰਵਾਏ ਗਏ ਹਨ ਅਤੇ 286 ਲੱਖ ਰੁਪਏ ਅਨੁਦਾਨ ਰਾਸ਼ੀ ਵੱਜੋਂ ਦਿੱਤੇ ਗਏ ਹਨ । ’’ ਇਹ ਜਾਣਕਾਰੀ ਡਿਪਟੀ ਕਮਿਸ਼ਨਰ ਪਟਿਆਲਾ ਸ੍ਰ: ਦੀਪਿੰਦਰ ਸਿੰਘ ਨੇ ਪਟਿਆਲਾ-ਸਰਹੰਦ ਰੋਡ ’ਤੇ ਸਥਿਤ ਪਿੰਡ ਹਸਨਪੁਰ ਪੁਰੋਹਿਤਾਂ ਅਤੇ ਬਲਾਕ ਸਨੌਰ ਦੇ ਪਿੰਡਾਂ ਖੇੜਾ ਜੱਟਾਂ ਅਤੇ ਕੱਲਰ ਭੈਣੀ ਵਿਖੇ ਚਲਾਏ ਜਾ ਰਹੇ ‘ਸਵੈ ਸਹਾਇਤਾ ਸਮੂਹਾਂ ’ ਦੀ ਕਾਰਜ ਪ੍ਰਣਾਲੀ ...
Read Full Story


ਸਾਰੇ ਨਾਗਰਿਕਾਂ ਨੂੰ ਵਿਲੱਖਣ ਪਹਿਚਾਣ ਵਾਲਾ ਸ਼ਨਾਖ਼ਤੀ ਨੰਬਰ (ਆਧਾਰ) ਜਾਰੀ ਕਰਨ ਲਈ ਪਟਿਆਲਾ ਜ਼ਿਲੇ ਵਿੱਚ ਅਮਲ ਸ਼ੁਰੂ: ਡਿਪਟੀ ਕਮਿਸ਼ਨਰ

ਪਟਿਆਲਾ: 30 ਮਈ (ਪੀ.ਐਸ.ਗਰੇਵਾਲ) -ਹਰੇਕ ਨਾਗਰਿਕ ਨੂੰ ਵਿਲੱਖਣ ਪਹਿਚਾਣ ਵਾਲਾ ਸ਼ਨਾਖ਼ਤੀ ਨੰਬਰ ‘ਆਧਾਰ’ (ਯੁਨੀਕ ਆਈ.ਡੀ. ਨੰਬਰ) ਜਾਰੀ ਕਰਨ ਲਈ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਤਹਿਤ ਪਟਿਆਲਾ ਜ਼ਿਲੇ ਦੇ ਸਾਰੇ ਨਾਗਰਿਕਾਂ ਨੂੰ ਇਹ ਵਿਸ਼ੇਸ਼ ਸ਼ਨਾਖ਼ਤੀ ਨੰਬਰ ਜਾਰੀ ਕਰਨ ਲਈ ਅਮਲ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਪ੍ਰੋਜੈਕਟ ਨੂੰ ਨੇਪਰੇ ਚਾੜਨ ਲਈ ਡਿਪਟੀ ਕਮਿਸ਼ਨਰ ਪਟਿਆਲਾ ਸ. ਦੀਪਿੰਦਰ ਸਿੰਘ ਨੇ ਜ਼ਿਲੇ ਦੇ ਸਮੂਹ ਵਿਭਾਗਾਂ ਦੇ ਮੁਖੀਆਂ ਨਾਲ ਕੀਤੀ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਦੱਸਿਆ ਕਿ 12 ਅੰਕਾਂ ਦਾ ਇਹ ਵਿਸ਼ੇਸ਼ ਸ਼ਨਾਖ਼ਤੀ ਨੰਬਰ ਹਰੇਕ ਨਾਗਰਿਕ ਨੂੰ ਲੈਣਾ ਲਾਜ਼ਮੀ ਹੋਵੇਗਾ ਕਿਉਂਕਿ ਭਵਿੱਖ ...
Read Full Story


ਪਟਿਆਲਾ ਜ਼ਿਲੇ ਦੀਆਂ ਮੰਡੀਆਂ ’ਚ ਹੁਣ ਤੱਕ 4 ਲੱਖ 61 ਹਜ਼ਾਰ 102 ਮੀਟਰਿਕ ਟਨ ਕਣਕ ਦੀ ਖਰੀਦ : ਡਿਪਟੀ ਕਮਿਸ਼ਨਰ

ਪਟਿਆਲਾ: 20 ਅਪ੍ਰੈਲ (ਪੀ.ਐਸ.ਗਰੇਵਾਲ) - ਪਟਿਆਲਾ ਜ਼ਿਲੇ ਦੀਆਂ ਮੰਡੀਆਂ ਵਿੱਚ ਵੱਖ-ਵੱਖ ਖਰੀਦ ਏਜੰਸੀਆਂ ਅਤੇ ਵਪਾਰੀਆਂ ਵੱਲੋਂ ਹੁਣ ਤੱਕ 4 ਲੱਖ 61 ਹਜ਼ਾਰ 102 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪਟਿਆਲਾ ਸ੍ਰ: ਦੀਪਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਜ਼ਿਲੇ ਵਿੱਚ ਪਨਗ੍ਰੇਨ ਵੱਲੋਂ 45 ਹਜ਼ਾਰ 980 ਮੀ: ਟਨ, ਮਾਰਕਫੈਡ ਵੱਲੋਂ 1 ਲੱਖ 10 ਹਜ਼ਾਰ 244 ਮੀ: ਟਨ, ਪਨਸਪ ਵੱਲੋਂ ਇੱਕ ਲੱਖ 57 ਹਜ਼ਾਰ 395 ਮੀ: ਟਨ, ਵੇਅਰ ਹਾਊਸ ਵੱਲੋਂ 38 ਹਜ਼ਾਰ 576 ਮੀ: ਟਨ, ਪੰਜਾਬ ਐਗਰੋ ਵੱਲੋਂ 65 ਹਜ਼ਾਰ 680 ਮੀ: ਟਨ, ਐਫ.ਸੀ.ਆਈ. ਵੱਲੋਂ 40 ਹਜ਼ਾਰ 793 ਮੀ: ਟਨ ਅਤੇ ਵਪਾਰੀਆਂ ਵੱਲੋਂ 2434 ...
Read Full Story


ਜੀ.ਕੇ. ਸਿੰਘ ਹੋਣਗੇ ਰੂਪਨਗਰ ਦੇ ਨਵੇਂ ਡਿਪਟੀ ਕਮਿਸ਼ਨਰ

ਰੂਪਨਗਰ 3 ਅਪ੍ਰੈਲ-ਪੰਜਾਬ ਸਰਕਾਰ ਨੇ ਅੱਜ ਇੱਕ ਹੁਕਮ ਜ਼ਾਰੀ ਕਰਦਿਆਂ ਸਾਲ 2001 ਬੈਚ ਦੇ ਆਈ.ਏ.ਐਸ ਅਧਿਕਾਰੀ ਸ੍ਰੀ ਜੀ.ਕੇ. ਸਿੰਘ ਨੂੰ ਰੂਪਨਗਰ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਤਾਇਨਾਤ ਕੀਤਾ ਹੈ। ਉਹ ਇਸ ਤੋਂ ਪਹਿਲਾਂ ਪੰਜਾਬ ਰਾਜ ਸਨਅਤੀ ਵਿਕਾਸ ਨਿਗਮ ਦੇ ਬਤੌਰ ਵਧੀਕ ਮੈਨੇਜਿੰਗ ਡਾਇਰੈਕਟਰ, ਡਾਇਰੈਕਟਰ ਕੋਲੋਨਾਈਜ਼ੇਸ਼ਨ (ਅਬਾਦਕਾਰੀ) ਅਤੇ ਵਿਸ਼ੇਸ਼ ਸਕੱਤਰ ਉਚੇਰੀ ਸਿੱਖਿਆ ਵਜੋਂ ਸੇਵਾਵਾਂ ਨਿਭਾਅ ਰਹੇ ਸਨ। ਉਹ ਸ੍ਰੀ ਅਰੁਨਜੀਤ ਸਿੰਘ ਮਿਗਲਾਨੀ ਦੀ ਥਾਂ ਲੈਣਗੇ ਜਿੰਨ੍ਹਾਂ ਨੂੰ ਬਤੌਰ ਮੁੱਖ ਪ੍ਰਸਾਸ਼ਕ ਪੁੱਡਾ ਤੋਂ ਇਲਾਵਾ ਮੁੱਖ ਪ੍ਰਸਾਸ਼ਕ ਅੰਮਿਤਸਰ ਵਿਕਾਸ ਅਥਾਰਟੀ ...
Read Full Story


ਸਾਉਣੀ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਕਿਸਾਨਾਂ ਨੂੰ ਲੋੜੀਂਦਾ ਨਹਿਰੀ ਪਾਣੀ ਮੁਹੱਈਆ ਕਰਵਾਉਣ ਦੇ ਪ੍ਰਬੰਧ ਕੀਤੇ ਜਾਣ: ਡਿਪਟੀ ਕਮਿਸ਼ਨਰ

ਪਟਿਆਲਾ: 29 ਮਾਰਚ (ਪੀ.ਐਸ.ਗਰੇਵਾਲ) -‘‘ ਸਾਉਣੀ ਦੀ ਬਿਜਾਈ ਤੋਂ ਪਹਿਲਾਂ ਜ਼ਿਲੇ ਦੇ ਜਿਹਨਾਂ ਪਿੰਡਾਂ ਵਿੱਚ ਨਹਿਰੀ ਪਾਣੀ ਨਹੀਂ ਪਹੁੰਚਦਾ ਉਸ ਸਬੰਧੀ ਸਾਰੇ ਲੋੜੀਂਦੇ ਪ੍ਰਬੰਧ ਸਮੇਂ ਸਿਰ ਪੂਰੇ ਕੀਤੇ ਜਾਣ ਤਾਂ ਜੋ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਲਈ ਲੋੜ ਅਨੁਸਾਰ ਪਾਣੀ ਮੁਹੱਈਆ ਕਰਵਾਇਆ ਜਾ ਸਕੇ। ’’ ਇਹ ਆਦੇਸ਼ ਡਿਪਟੀ ਕਮਿਸ਼ਨਰ ਸ੍ਰ: ਦੀਪਿੰਦਰ ਸਿੰਘ ਨੇ ਮਿੰਨੀ ਸਕੱਤਰੇਤ ਵਿਖੇ ਵੱਖ-ਵੱਖ ਵਿਭਾਗਾਂ ਦੀਆਂ ਸਲਾਹਕਾਰ ਕਮੇਟੀ ਦੀਆਂ ਮੀਟਿੰਗਾਂ ਦੌਰਾਨ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੇ। ਸਲਾਹਕਾਰ ਕਮੇਟੀ ਦੇ ਮੈਂਬਰ ਸ੍ਰ: ਚਰਨਜੀਤ ਸਿੰਘ ਝੂੰਗੀਆਂ ਵੱਲੋਂ ਉਦੇਪੁਰ ...
Read Full Story


ਪਟਿਆਲਾ ਜ਼ਿਲੇ ਦੀ ਸਾਲ 2011-12 ਲਈ 5032.82 ਕਰੋੜ ਰੁਪਏ ਦੀ ਕਰਜ਼ਾ ਯੋਜਨਾ ਜਾਰੀ

ਪਟਿਆਲਾ: 29 ਮਾਰਚ (ਪੀ.ਐਸ.ਗਰੇਵਾਲ) -ਡਿਪਟੀ ਕਮਿਸ਼ਨਰ ਪਟਿਆਲਾ ਸ. ਦੀਪਿੰਦਰ ਸਿੰਘ ਨੇ ਅੱਜ ਮਿੰਨੀ ਸਕੱਤਰੇਤ ਵਿਖੇ ਸਾਲ 2011-12 ਲਈ ਪਟਿਆਲਾ ਜ਼ਿਲੇ ਦੀ 5032.82 ਕਰੋੜ ਰੁਪਏ ਦੀ ਕਰਜ਼ਾ ਯੋਜਨਾ ਜਾਰੀ ਕੀਤੀ। ਇਹ ਕਰਜ਼ਾ ਯੋਜਨਾਂ ਪਿਛਲੇ ਸਾਲ ਨਾਲੋਂ 841.54 ਕਰੋੜ ਰੁਪਏ ਵੱਧ ਹੈ ਜੋ ਕਿ 20.08 ਫੀਸਦੀ ਬਣਦਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਲ 2011-12 ਦੀ ਕਰਜ਼ਾ ਯੋਜਨਾਂ ਵਿੱਚ ਖੇਤੀਬਾੜੀ ਅਤੇ ਹੋਰ ਸਹਾਇਕ ਧੰਦਿਆਂ ਲਈ 3407.15 ਕਰੋੜ ਰੁਪਏ ਰੱਖੇ ਗਏ ਹਨ ਜੋ ਕਿ ਪਿਛਲੇ ਸਾਲ 2900.34 ਕਰੋੜ ਸਨ। ਇਸੇ ਤਰਾਂ ਗੈਰ ਖੇਤਰ ਲਈ ਪਿਛਲੇ ਸਾਲ ਦੇ 351.87 ਕਰੋੜ ਦੇ ਮੁਕਾਬਲੇ ਇਸ ਸਾਲ 372.34 ਕਰੋੜ ਰੁਪਏ ...
Read Full Story


1 2 > >>

Loading...

© 2012 punjabinfoline.com

punjab infoline arash info