E-Paper

|
| Tag Search for "ਢੀਂਡਸਾ" |
ਰਾਜ ਦੇ ਲੋਕਾਂ ਨੂੰ ਬਿਹਤਰ ਆਵਾਜਾਈ ਸਹੂਲਤਾਂ ਪ੍ਰਦਾਨ ਕਰਨ ਲਈ 1300 ਕਰੋੜ ਰੁਪਏ ਖਰਚ ਕੀਤੇ ਜਾਣਗੇ-ਢੀਂਡਸਾ
ਪਟਿਆਲਾ: 9 ਦਸੰਬਰ (ਪੀ.ਐਸ.ਗਰੇਵਾਲ) -‘‘ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਬਿਹਤਰ ਆਵਾਜਾਈ ਸਹੂਲਤਾਂ ਮੁਹੱਈਆ ਕਰਵਾਉਣ ਲਈ ਨਵੇਂ ਓਵਰ ਬਿ੍ਰਜਾਂ ਅਤੇ ਸੜਕਾਂ ’ਤੇ 1300 ਕਰੋੜ ਰੁਪਏ ੇ ਖਰਚੇ ਜਾਣਗੇ ਅਤੇ 500 ਕਰੋੜ ਰੁਪਏ ਦੀ ਲਾਗਤ ਨਾਲ ਪੰਜਾਬ ਵਿੱਚ 36 ਨਵੇਂ ਓਵਰ ਬਿ੍ਰਜ ਉਸਾਰੇ ਜਾ ਰਹੇ ਹਨ ਜਿਹਨਾਂ ਵਿੱਚੋਂ 23 ਬਣ ਕੇ ਤਿਆਰ ਹੋ ਚੁੱਕੇ ਹਨ ਅਤੇ 13 ਓਵਰ ਬਿ੍ਰਜ 31 ਮਾਰਚ 2011 ਤੱਕ ਮੁਕੰਮਲ ਹੋ ਜਾਣਗੇ। ’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ੍ਰ: ਪਰਮਿੰਦਰ ਸਿੰਘ ਢੀਂਡਸਾ ਨੇ ਪਟਿਆਲਾ ਨੇੜੇ ਭਾਨਰਾ-ਲੰਗੜੋਈ ਰੋਡ ’ਤੇ ਸਥਿਤ ਮਹਾਰਾਜਾ ਰਣਜੀਤ ਸਿੰਘ ਸੀਨੀਅਰ ... Read Full Story
|
ਵਧੀਆਂ ਬਿਜਲੀ ਦਰਾਂ ਵਾਪਸ ਲੈਣ ਦਾ ਫ਼ੈਸਲਾ
ਚੰਡੀਗੜ੍ਹ, 8 ਜਨਵਰੀ (ਦੋਆਬਾ ਨਿਊਜ਼ ਸਰਵਿਸ)-ਪੰਜਾਬ ਵਿਚ ਵਧੀਆਂ ਬਿਜਲੀ ਦਰਾਂ ਨੂੰ ਲੈ ਕੇ ਅਕਾਲੀ-ਭਾਜਪਾ ਗੱਠਜੋੜ ’ਚ ਚੱਲ ਰਿਹਾ ਰੇੜਕਾ ਖਤਮ ਹੋ ਗਿਆ ਹੈ। ਪਿਛਲੇ ਕੁਝ ਸਮੇਂ ਤੋਂ ਚੱਲ ਰਹੇ ਇਸ ਸਿਆਸੀ ਸੰਕਟ ਦੇ ਹੱਲ ਲਈ ਰਾਜ ਸਰਕਾਰ ਵੱਲੋਂ ਅੱਜ ਰਾਜ ਵਿਚ ਘਰੇਲੂ ਖਪਤਕਾਰਾਂ ਲਈ ਵਧੀਆਂ ਬਿਜਲੀ ਦਰਾਂ ਨੂੰ ਵਾਪਸ ਲੈ ਲਿਆ ਗਿਆ, ਜਦੋਂਕਿ ਸਨਅਤੀ ਅਤੇ ਵਪਾਰਕ ਖਪਤਕਾਰਾਂ ਲਈ ਛੇ ਮਹੀਨੇ ਦੀਆਂ ਵਧੀਆਂ ਦਰਾਂ ’ਚ ਅੱਧੀ ਵਾਪਸੀ ਦਾ ਐਲਾਨ ਕੀਤਾ ਗਿਆ। ਇਹ ਫੈਸਲਾ ਕੱਲ੍ਹ ਰਾਤ ਦਿੱਲੀ ਵਿਖੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸੀਨੀਅਰ ਆਗੂਆਂ ਦੀ ਲੰਮੀ ਚੱਲੀ ਬੈਠਕ ਦੌਰਾਨ ਹੀ ਲੈ ਲਿਆ ਗਿਆ ਸੀ, ... Read Full Story
|
ਬਿਜਲੀ ਦਰਾਂ ਦਾ ਕੁਝ ਹਿੱਸਾ ਵਾਪਸ ਲੈਣ ਜਾਂ ਕਿਸਾਨਾਂ ਨੂੰ ਕੁਝ ਬਿਜਲੀ ਭਾੜਾ ਲਾਉਣ ’ਤੇ ਵਿਚਾਰਾਂ
ਚੰਡੀਗੜ੍ਹ, 6 ਜਨਵਰੀ (ਪੱਤਰ ਪ੍ਰੇਰਕ)-ਪੰਜਾਬ ਵਿਚ ਵਧੀਆਂ ਬਿਜਲੀ ਦਰਾਂ ਦੀ ਵਾਪਸੀ ਨੂੰ ਲੈ ਕੇ ਅਕਾਲੀ-ਭਾਜਪਾ ਗਠਜੋੜ ਦਰਮਿਆਨ ਜੋ ਤਰੇੜਾਂ ਸਾਹਮਣੇ ਆਈਆਂ ਹਨ, ਉਸ ਦੇ ਹੱਲ ਲਈ ਅੱਜ ਦਿੱਲੀ ਵਿਖੇ ਜ਼ੋਰਦਾਰ ਕੋਸ਼ਿਸ਼ਾਂ ਜਾਰੀ ਰਹੀਆਂ ਅਤੇ ਭਾਜਪਾ ਆਗੂ ਸ੍ਰੀ ਅਰੁਣ ਜੇਤਲੀ ਇਸ ਮੰਤਵ ਲਈ ਦੋਨਾਂ ਧਿਰਾਂ ਨੂੰ ਕਿਸੇ ਸਾਂਝੇ ਫਾਰਮੂਲੇ ’ਤੇ ਲਿਆਉਣ ਲਈ ਲਗਾਤਾਰ ਮੀਟਿੰਗਾਂ ਕਰਦੇ ਰਹੇ। ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਨੇ ਨਵੇਂ ਬਣੇ ਪ੍ਰਧਾਨ ਸ੍ਰੀ ਨਿਤਿਨ ਗਡਕਰੀ ਨਾਲ ਅੱਜ ਸਵੇਰ ਦੇ ਨਾਸ਼ਤੇ ’ਤੇ ਮੁਲਾਕਾਤ ਕੀਤੀ ਅਤੇ ਇਸ ਸੰਕਟ ਦੇ ਹੱਲ ਲਈ ਦਖਲ ਦੀ ਮੰਗ ਕੀਤੀ। ਇਸ ਮੌਕੇ ਉਪ ਮੁੱਖ ... Read Full Story
|
ਪੰਜਾਬ ਪੱਧਰੀ ਡੋਜ਼ ਤੇ ਰੋਲ ਬਾਲ ਸਕੂਲ ਖੇਡਾਂ ’ਚ ਸੰਗਰੂਰ ਜ਼ਿਲ੍ਹਾ ਚੈਂਪੀਅਨ
ਧੂਰੀ, 5 ਦਸੰਬਰ (ਵਿਸ਼ੇਸ਼ ਪ੍ਰਤੀਨਿਧ)-19 ਸਾਲਾਂ ਲੜਕੇ ਲੜਕੀਆਂ ਦੀਆਂ ਡੋਜ਼ ਬਾਲ ਅਤੇ ਰੋਲ ਬਾਲ ਦੀਆਂ 55ਵੀਆਂ ਪੰਜਾਬ ਰਾਜ ਸਕੂਲ ਖੇਡਾਂ ਦਾ ਇਨਾਮ ਵੰਡ ਸਮਾਰੋਹ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੂਰੀ ਪਿੰਡ ਵਿਖੇ ਹੋਇਆ। ਸ: ਕੁਲਦੀਪ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮੁੱਖ ਮਹਿਮਾਨ ਵਜੋਂ ਅਤੇ ਸ: ਅਮਨਵੀਰ ਸਿੰਘ ਚੈਰੀ ਪੀ.ਏ. ਕੈਬਨਿਟ ਮੰਤਰੀ ਸ: ਪਰਮਿੰਦਰ ਸਿੰਘ ਢੀਂਡਸਾ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਡੋਜ਼ ਬਾਲ ਲੜਕਿਆਂ ਦੀਆਂ ਖੇਡਾਂ ਵਿਚ ਸੰਗਰੂਰ ਜ਼ਿਲ੍ਹੇ ਨੇ ਪਹਿਲਾ ਸਥਾਨ, ਬਰਨਾਲਾ ਜ਼ਿਲ੍ਹੇ ਨੇ ਦੂਸਰਾ ਸਥਾਨ ਅਤੇ ਫਿਰੋਜ਼ਪੁਰ ਜ਼ਿਲ੍ਹੇ ਨੇ ਤੀਸਰਾ ਸਥਾਨ ਹਾਸਿਲ ਕੀਤਾ। ... Read Full Story
|
1 |
 Loading...
|
|
|