E-Paper

|
| Tag Search for "ਤਹਿਸੀਲ" |
ਜਨਗਣਨਾਂ-2011 ਮੌਕੇ ਪਟਿਆਲਾ ਜ਼ਿਲੇ ਦੇ ਸਮੂਹ ਵਸਨੀਕ ਗਿਣਤੀਕਾਰਾਂ ਨੂੰ ਸਹੀ ਜਾਣਕਾਰੀ ਮੁਹੱਈਆ ਕਰਵਾਉਣ: ਏ.ਡੀ.ਸੀ.
ਪਟਿਆਲਾ: 8 ਫਰਵਰੀ (ਪੀ.ਐਸ.ਗਰੇਵਾਲ) -‘‘ ਜਨਗਣਨਾਂ-2011 ਮੌਕੇ ਪਟਿਆਲਾ ਜ਼ਿਲੇ ਦੇ ਸਮੂਹ ਵਸਨੀਕ ਗਿਣਤੀਕਾਰਾਂ ਨੂੰ ਸਹੀ ਜਾਣਕਾਰੀ ਮੁਹੱਈਆ ਕਰਵਾਉਣ ਕਿਉਂਕਿ ਇਸ ਜਨਗਣਨਾਂ ਦੌਰਾਨ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਹੀ ਭਵਿੱਖ ਵਿੱਚ ਸਰਕਾਰ ਵੱਲੋਂ ਲੋਕ ਭਲਾਈ ਅਤੇ ਵਿਕਾਸ ਯੋਜਨਾਵਾਂ ਉਲੀਕੀਆਂ ਜਾਣਗੀਆਂ।’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਏ.ਪੀ.ਐਸ. ਵਿਰਕ ਨੇ ਅੱਜ ਮਿੰਨੀ ਸਕੱਤਰੇਤ ਵਿਖੇ ਜਨਗਣਨਾਂ-2011 ਦੇ ਕੰਮ ਵਿੱਚ ਲੱਗੇ ਚਾਰਜ ਅਫਸਰਾਂ ਨਾਲ ਕੀਤੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਜ਼ਿਲੇ ਵਿੱਚ ਜਨਗਣਨਾਂ -2011 ਦੇ ਦੂਜੇ ਪੜਾਅ ... Read Full Story
|
ਲੁਟੇਰੇ ਨੂੰ ਕਾਬੂ ਕਰਕੇ ਕੀਤੀ ਛਿੱਤਰ ਪਰੇਡ
ਜਲੰਧਰ, 17 ਜਨਵਰੀ (ਪ. ਪ.)-ਤਹਿਸੀਲ ਕੰਪਲੈਕਸ ਨੇੜੇ ਪੈਦਲ ਜਾ ਰਹੇ ਇਕ ਬੀਮਾ ਏਜੰਟ ਦਾ ਬੈਗ ਖੋਹ ਕੇ ਭੱਜੇ ਲੁਟੇਰੇ ਨੂੰ ਉਕਤ ਬੀਮਾ ਏਜੰਟ ਤੇ ਲੋਕਾਂ ਨੇ ਕਾਬੂ ਕਰਕੇ ਜੰਮ ਕੇ ਛਿੱਤਰ ਪਰੇਡ ਕੀਤੀ ਤੇ ਉਸ ਨੂੰ ਥਾਣਾ 4 ਦੀ ਪੁਲਿਸ ਦੇ ਹਵਾਲੇ ਕਰ ਦਿੱਤਾ। ਜਾਣਕਾਰੀ ਦਿੰਦੇ ਹੋਏ ਬੀਮਾ ਏਜੰਟ ਨਰਿੰਦਰ ਕੁਮਾਰ ਪੁੱਤਰ ਮਹਿੰਗਾ ਰਾਮ ਵਾਸੀ ਕਠਾਰ ਨੇ ਦੱਸਿਆ ਕਿ ਅੱਜ ਦੁਪਿਹਰ ਸਮੇਂ ਉਹ ਤਹਿਸੀਲ ਕੰਪਲੈਕਸ ਨੇੜਿਓ ਪੈਦਲ ਜਾ ਰਿਹਾ ਸੀ ਕਿ ਇਸੇ ਦੌਰਾਨ ਹੀ ਇਕ ਲੁਟੇਰੇ ਨੇ ਉਸ ਦਾ ਬੈਗ ਖੋਹ ਲਿਆ ਤੇ ਭੱਜ ਗਿਆ। ਜਿਸ ਨੂੰ ਉਸ ਨੇ ਕੁਝ ਦੂਰੀ ’ਤੇ ਹੀ ਪਿੱਛਾ ਕਰਦੇ ਹੋਏ ਕਾਬੂ ਕਰ ਲਿਆ ਤੇ ਛਿੱਤਰ ਪਰੇਡ ਕਰਨ ... Read Full Story
|
ਨਕੋਦਰ ’ਚ ਪੁਲਿਸ ਨੇ ਸਲਾਮੀ ਦਿੱਤੀ
ਨਕੋਦਰ, 9 ਜਨਵਰੀ (ਗੁਰਦੀਪ ਸਿੰਘ/ਧੀਮਾਨ/ਤਰਲੋਕ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਸਬੰਧੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜੋ ਮੁਹੱਲਾ ਗੁਰੂ ਤੇਗ ਬਹਾਦਰ ਨਗਰ ਗੁਰਦੁਆਰਾ ਮੁਹੱਲਾ ਗੜਿਆਂ, ਜਿਥੇ ਸ: ਗੁਰਮੀਤ ਸਿੰਘ ਬਾਜਵਾ ਦੀ ਅਗਵਾਈ ਹੇਠ ਸੰਗਤਾਂ ਨੇ ਰੁਮਾਲੇ ਭੇਟ ਕੀਤੇ ਅਤੇ ਫਲ ਵੰਡੇ।
ਪੁਲਿਸ ਸਟੇਸ਼ਨ ਜਿਥੇ ਸ: ਸੁਰਿੰਦਰਪਾਲ ਸਿੰਘ ਮੁੱਖ ਥਾਣਾ ਅਫ਼ਸਰ ਦੀ ਅਗਵਾਈ ਹੇਠ ਪੁਲਿਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਲਾਮੀ ਦਿੱਤੀ। ਨਗਰ ਪਾਲਿਕਾ ਚੌਕ, ਅੰਬੇਡਕਰ ਚੌਕ, ਜਿਥੇ ਭਾਰਤ ਵਿਕਾਸ ਪ੍ਰੀਸ਼ਦ ਨੇ ਸਵਾਗਤ ਕੀਤਾ, ਸਬਜ਼ੀ ਮੰਡੀ ... Read Full Story
|
ਤਹਿਸੀਲਦਾਰ ਮਾਰ-ਕੁਟਾਈ ਮਾਮਲੇ ’ਚ 14 ਜਨਵਰੀ ਲਈ ਨੋਟਿਸ
ਲੁਧਿਆਣਾ, 30 ਦਸੰਬਰ (ਵਿਸ਼ੇਸ਼ ਪ੍ਰਤੀਨਿਧੀ)-ਅਕਾਲੀ ਕੌਂਸਲਰਾਂ ਅਤੇ ਵਰਕਰਾਂ ਦੀ ਮਾਰਕੁਟਾਈ ਦਾ ਸ਼ਿਕਾਰ ਤਹਿਸੀਲਦਾਰ ਮੇਜਰ ਗੁਰਜਿੰਦਰ ਸਿੰਘ ਬੈਨੀਪਾਲ ਵੱਲੋਂ ਮਾਨਯੋਗ ਹਾਈ ਕੋਰਟ ਵਿਚ ਦਾਇਰ ਕੀਤੀ ਰਿੱਟ ਦੀ ਸੁਣਵਾਈ ਦੌਰਾਨ ਮਾਣਯੋਗ ਅਦਾਲਤ ਨੇ ਸਰਕਾਰ ਅਤੇ ਪੁਲਿਸ ਅਧਿਕਾਰੀਆਂ ਨੂੰ 14 ਜਨਵਰੀ ਲਈ ਨੋਟਿਸ ਜਾਰੀ ਕੀਤਾ ਹੈ। ਜਾਣਕਾਰੀ ਦਿੰਦਿਆਂ ਮੇਜਰ ਬੈਨੀਪਾਲ ਨੇ ਦੱਸਿਆ ਕਿ ਹਾਲਾਂਕਿ ਸਰਕਾਰ ਵੱਲੋਂ ਘਟਨਾ ਤੋਂ ਤੁਰੰਤ ਬਾਅਦ ਜਾਂਚ ਟੀਮ ਗਠਿਤ ਕਰ ਦਿੱਤੀ ਸੀ ਅਤੇ ਉਸ ਨੇ ਆਪਣੀ ਰਿਪੋਰਟ ਵੀ ਉਚ-ਅਧਿਕਾਰੀਆਂ ਨੂੰ ਸੌਂਪ ਦਿੱਤੀ। ਪੁਲਿਸ ਵੱਲੋਂ ਚਾਲਾਨ ਪੇਸ਼ ਹੋਣ ਤੋਂ ਬਾਅਦ ਨਵੀਂ ਟੀਮ ... Read Full Story
|
ਸੂਚਨਾ ਅਧਿਕਾਰ ਪੰਜਾਬੀ ’ਚ ਮੁਫ਼ਤ ਵੰਡਿਆ ਜਾਵੇਗਾ-ਕਾਹਲੋਂ
ਹੁਸ਼ਿਆਰਪੁਰ, 27 ਦਸੰਬਰ (ਹਰਪ੍ਰੀਤ ਕੌਰ)- ਸੂਚਨਾ ਅਧਿਕਾਰ ਐਕਟ-2005 ਦੀਆਂ ਕਾਪੀਆਂ ਪੰਜਾਬੀ ਭਾਸ਼ਾ ਵਿੱਚ ਛਪਾਈਆਂ ਗਈਆਂ ਹਨ ਜਿਹੜੀਆਂ ਕਿ ਪੰਜਾਬ ਵਿੱਚ ਮੁਫ਼ਤ ਵੰਡੀਆਂ ਜਾਣਗੀਆਂ।
ਇਸ ਗੱਲ ਦੀ ਜਾਣਕਾਰੀ ਚੀਫ ਇਨਫਾਰਮੇਸ਼ਨ ਕਮਿਸ਼ਨਰ ਪੰਜਾਬ ਸ: ਦਰਬਾਰਾ ਸਿੰਘ ਕਾਹਲੋਂ ਨੇ ਮਿੰਨੀ ਸਕੱਤਰੇਤ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹਾ ਪ੍ਰਸ਼ਾਸ਼ਨ ਹੁਸ਼ਿਆਰਪੁਰ ਵੱਲੋਂ ਸੂਚਨਾ ਅਧਿਕਾਰ ਕਾਨੂੰਨ 2005 ਨੂੰ ਲਾਗੂ ਕਰਨ ਸਬੰਧੀ ਸੈਮੀਨਾਰ ਦੌਰਾਨ ਦਿੱਤੀ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਮੇਘ ਰਾਜ ਅਤੇ ਐਸ. ਐਸ. ਪੀ. ਹੁਸ਼ਿਆਰਪੁਰ ਸ਼੍ਰੀ ਪ੍ਰਮੋਦ ਬਾਨ ਨੇ ਸ਼੍ਰੀ ਦਰਬਾਰਾ ਸਿੰਘ ਕਾਹਲੋਂ ਚੀਫ ਇਨਫਾਰਮੇਸ਼ਨ ... Read Full Story
|
1 |
 Loading...
|
|
|