Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਤਾਪਮਾਨ"
ਉਤਪਾਦਨ ਅਤੇ ਉਤਪਾਦਿਕਤਾ ਵਿੱਚ ਕਮੀ ਰੋਕਣ ਲਈ ਮਿਆਰ ਵਾਲੇ ਬੀਜਾਂ ਦੀ ਲੋੜ

ਨਵੀਂ ਦਿੱਲੀ, 22 ਜਨਵਰੀ (ਪੀ. ਆਈ. ਬੀ.)-ਅਗਲੇ 15 ਸਾਲਾਂ ਵਿੱਚ ਤਾਪਮਾਨ ਵੱਧਣ ਨਾਲ ਵਿਸ਼ਵ ਖੇਤੀ ਉਤਪਾਦਨ ਵਿੱਚ 20 ਤੋਂ 40 ਫੀਸਦੀ ਕਮੀ ਹੋਵੇਗੀ। ਨੀਤੀ ਨਿਰਮਾਤਾ ਇਸ ਦਾ ਹੱਲ ਲੱਭਣ ਲਈ ਬੀਜ ਨਿਰਮਾਤਾਵਾਂ ਵੱਲ ਦੇਖ ਰਹੇ ਹਨ। ਖੇਤੀਬਾੜੀ ਮੰਤਰੀ ਸ਼੍ਰੀ ਸ਼ਰਦ ਪਵਾਰ ਨੇ ਕੌਮੀ ਬੀਜ ਕਾਂਗਰਸ ਦੇ ਉਦਘਾਟਨੀ ਸਮਾਰੋਹ ਵਿੱਚ ਕਿਹਾ ਕਿ ਸਰਕਾਰ ਨੂੰ ਉ¤ਚੀ ਮਿਆਰ ਦੇ ਬੀਜਾਂ ਦਾ ਉਤਪਾਦਨ ਅਤੇ ਵੰਡ ਨੂੰ ਪ੍ਰੋਤਸਾਹਨ ਦੇਣ ਦੇ ਲਈ ਉਚਿਤ ਮਾਹੌਲ ਵਿਕਸਿਤ ਕਰਨ ਅਤੇ ਬਣਾਏ ਰੱਖਣ ਦੀ ਲੋੜ ਹੈ। ਜੇ ਖੇਤੀ ਅਨਾਜ ਸੁਰੱਖਿਆ ਦੀ ਚੁਣੌਤੀ ਪੂਰੀ ਕਰਨੀ ਹੈ ਤਾਂ ¦ਬੇ ਸਮੇਂ ਦੇ ਲਈ ਬੀਜ ਖੇਤਰ ਵਿੱਚ ਜਨਤਕ ਅਤੇ ਨਿੱਜੀ ...
Read Full Story


ਸੰਘਣੀ ਧੁੰਦ-ਠੰਢ ਦਾ ਕਹਿਰ ਬਰਕਰਾਰ

ਚੰਡੀਗੜ/ਦਿੱਲੀ, 19 ਜਨਵਰੀ (ਏਜੰਸੀਆਂ ਰਾਹੀਂ)-ਪੰਜਾਬ, ਚੰਡੀਗੜ੍ਹ ਤੇ ਹਰਿਆਣਾ ’ਚ ਦੂਜੇ ਦਿਨ ਵੀ ਸੰਘਣੀ ਧੁੰਦ ਪਈ ਰਹੀ। ਧੁੰਦ ਕਾਰਨ ਰੇਲ, ਹਵਾਈ ਤੇ ਆਵਾਜਾਈ ਸੇਵਾਵਾਂ ਪ੍ਰਭਾਵਿਤ ਰਹੀਆਂ। ਸਰਕਾਰੀ ਸੂਤਰਾਂ ਅਨੁਸਾਰ ਅੰਬਾਲਾ, ਪਠਾਨਕੋਟ, ਆਦਮਪੁਰ , ਬਠਿੰਡਾ, ਚੰਡੀਗੜ੍ਹ ਤੇ ਸਿਰਸਾ ’ਚ ਸਵੇਰ ਵੇਲੇ ਸਿਫਰ ਦੇਖਣ ਦ੍ਰਿਸ਼ਟੀ ਸੀ। ਅੰਮ੍ਰਿਤਸਰ, ਪੰਜਾਬ ਤੇ ਹਰਿਆਣਾ ਰਾਜ ’ਚੋਂ ਸਭ ਤੋਂ ਵੱਧ ਠੰਢਾ ਸ਼ਹਿਰ ਰਿਹਾ। ਇਥੇ 0.4 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ। ਨਰਨੌਲ ’ਚ 3.4 ਡਿਗਰੀ, ਚੰਡੀਗੜ੍ਹ ’ਚ 5.2 ਡਿਗਰੀ, ਅੰਬਾਲਾ ’ਚ 6.7 ਡਿਗਰੀ , ਹਿਸਾਰ ’ਚ 7.2 ਡਿਗਰੀ ਤੇ ਕਰਨਾਲ ’ਚ 9.6 ਡਿਗਰੀ ...
Read Full Story


ਠੰਢੀਆਂ ਹਵਾਵਾਂ ਨੇ ਜਕੜਿਆ ਪੰਜਾਬ

ਨਵੀਂ ਦਿੱਲੀ, 1 ਜਨਵਰੀ (ਏਜੰਸੀ)- ਉ¤ਤਰੀ ਭਾਰਤ ’ਚ ਵਗ ਰਹੀਆਂ ਬਰਫ਼ੀਲੀਆਂ ਹਵਾਵਾਂ ਦੇ ਕਾਰਨ ਪੰਜਾਬ, ਚੰਡੀਗੜ ਤੇ ਹਰਿਆਣਾ ਦਾ ਤਾਪਮਾਨ ਲਗਾਤਾਰ ਡਿੱਗਦਾ ਜਾ ਰਿਹਾ ਹੈ। ਜਿਸ ਕਾਰਨ ਠੰਢ ਦਾ ਕਹਿਰ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਜੰਮੂ-ਕਸ਼ਮੀਰ ’ਚ ਤਾਪਮਾਨ ਕੁਝ ਪੁਆਇੰਟ ਘੱਟ ਗਿਆ ਜਦਕਿ ਰਾਜਸਥਾਨ ਦੇ ਕੁਝ ਹਿੱਸਿਆ ’ਚ ਤਾਪਮਾਨ ਵਧ ਗਿਆ ਹੈ। ਇਸ ਤੋਂ ਇਲਾਵਾ ਠੰਢੀਆਂ ਤੇ ਬਰਫ਼ੀਲੀਆਂ ਹਵਾਵਾਂ ਨੇ ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਦੇ ਕੁਝ ਹਿੱਸਿਆ ਨੂੰ ਆਪਣੀ ਜਕੜ ’ਚ ਲੈ ਲਿਆ ਹੈ। ਅੱਜ ਪੰਜਾਬ ਦੇ ਇਤਿਹਾਸਿਕ ਸ਼ਹਿਰ ਅੰਮ੍ਰਿਤਸਰ ਦਾ ਤਾਪਮਾਨ 0.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ...
Read Full Story


ਠੰਢ ਨੇ ਜ਼ੋਰ ਫੜਿਆ ਆਦਮਪੁਰ ਠਰਿਆ

ਜਲੰਧਰ, 15 ਦਸੰਬਰ (ਪੱਤਰ ਪ੍ਰੇਰਕ)-ਪੰਜਾਬ ਤੇ ਹਰਿਆਣਾ ’ਚ ਠੰਢ ਦਾ ਜ਼ੋਰ ਬਰਕਰਾਰ ਹੈ। ਜਲੰਧਰ ਜ਼ਿਲ੍ਹੇ ’ਚ ਪੈਂਦਾ ਆਦਮਪੁਰ ਸਭ ਤੋਂ ਠੰਢਾ ਰਿਹਾ ਜਿੱਥੇ ਤਾਪਮਾਨ 2. 4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਗੁਰੂ ਕੀ ਨਗਰੀ ਅੰਮ੍ਰਿਤਸਰ ’ਚ ਕੱਲ੍ਹ ਨਾਲੋਂ ਤਾਪਮਾਨ 2 ਦਰਜੇ ਘੱਟ ਗਿਆ। ਇੱਥੇ ਤਾਪਮਾਨ 4. 6 ਡਿਗਰੀ ਸੈਲਸੀਅਸ ਰਿਹਾ। ਇਸੇ ਤਰ੍ਹਾਂ ਲੁਧਿਆਣਾ ਜ਼ਿਲ੍ਹੇ ’ਚ ਪੈਂਦੇ ਹਲਵਾਰਾ ਵਿਚ ਤਾਪਮਾਨ 6. 5 ਡਿਗਰੀ, ਪਠਾਨਕੋਟ ’ਚ 6. 4 ਡਿਗਰੀ ਤੇ ਬਠਿੰਡਾ ’ਚ ਤਾਪਮਾਨ 7. 4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਲੁਧਿਆਣੇ ’ਚ ਤਾਪਮਾਨ 5. 8 ਡਿਗਰੀ ਰਿਹਾ ਜਦਕਿ ਪਟਿਆਲੇ ’ਚ ਤਾਪਮਾਨ 6. 3 ਡਿਗਰੀ ਰਿਹਾ। ...
Read Full Story


ਅੰਮ੍ਰਿਤਸਰ ਰਿਹਾ ਸਭ ਤੋਂ ਠੰਢਾ

ਜਲੰਧਰ, 11 ਦਸੰਬਰ (ਏਜੰਸੀ)-ਪੰਜਾਬ ’ਚ ਅੱਜ ਦੂਜੇ ਦਿਨ ਇਸ ਸੀਜਨ ਦੀ ਸਭ ਤੋਂ ਜਿਆਦਾ ਠੰਢ ਰਹੀ ਪਰ ਬੀਤੀ ਰਾਤ ਦੇ ਮੁਕਾਬਲੇ ਰਾਜ ਦਾ ਤਾਪਮਾਨ ਥੋੜਾ ਉ¤ਪਰ ਰਿਹਾ ਪਰ ਅੰਮ੍ਰਿਤਸਰ 4.6 ਡਿਗਰੀ ਸੈਲਸੀਅਸ ਤਾਪਮਾਨ ਨਾਲ ਰਾਜ ਦਾ ਸਭ ਤੋਂ ਠੰਢਾ ਇਲਾਕਾ ਬਣਿਆ ਰਿਹਾ। ਅੱਜ ਲੁਧਿਆਣਾ ਨੇੜੇ ਹਲਵਾਰਾ ਦਾ ਤਾਪਮਾਨ 9.7 ਡਿਗਰੀ ਸੈਲਸੀਅਸ, ਆਦਮਪੁਰ ਦਾ 10.6 ਡਿਗਰੀ, ਪਠਾਨਕੋਟ ਦਾ 12.0 ਡਿਗਰੀ ਅਤੇ ਬਠਿੰਡਾ ਦਾ 10.0 ਡਿਗਰੀ ਤਾਪਮਾਨ ਰਿਹਾ। ਚੰਡੀਗੜ੍ਹ ਵੀ 9.4 ਡਿਗਰੀ ਸੈਲਸੀਅਸ ਨਾਲ ਠੰਢਾ ਰਿਹਾ। ਮੌਸਮ ਵਿਭਾਗ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਵੱਖ-ਵੱਖ ਇਲਾਕਿਆਂ ’ਚ ਅਗਲੇ 24 ਘੰਟੇ ਦੌਰਾਨ ਬੱਦਲਵਾਈ ...
Read Full Story


ਆਦਮਪੁਰ ਸਭ ਤੋਂ ਠੰਢਾ

ਜਲੰਧਰ, 9 ਦਸੰਬਰ (ਵਿ. ਪ੍ਰ.)-ਪੰਜਾਬ ਦਾ ਕਸਬਾ ਆਦਮਪੁਰ ਅੱਜ ਸਭ ਤੋਂ ਠੰਡਾ ਰਿਹਾ, ਜਿਸ ਦੌਰਾਨ ਤਾਪਮਾਨ ਘੱਟੋ ਘੱਟ 1.6 ਡਿਗਰੀ ਸੈਲਸੀਅਸ ਰਿਹਾ। ਖੇਤਰ ਦੇ ਹੋਰ ਸ਼ਹਿਰਾਂ ਅਮ੍ਰਿਤਸਰ, ਹਲਵਾਰਾ ਅਤੇ ਬਠਿੰਡਾ ’ਚ ਤਾਪਮਾਨ 4 ਡਿਗਰੀ ਸੈਲਸੀਅਸ ਰਿਹਾ, ਜਦੋਂਕਿ ਹਰਿਆਣਾ ਦੇ ਸ਼ਹਿਰ ਅੰਬਾਲਾ ’ਚ ਤਾਪਮਾਨ 4.8 ਡਿਗਰੀ ਸੈਲਸੀਅਸ ਰਿਹਾ। ਪਠਾਨਕੋਟ ’ਚ ਘੱਟ ਤੋਂ ਘੱਟ ਤਾਪਮਾਨ 5.6 ਡਿਗਰੀ ਸੈਲਸੀਅਸ ਅਤੇ ਰਾਜਧਾਨੀ ਚੰਡੀਗੜ੍ਹ ’ਚ 6.4 ਡਿਗਰੀ ਸੈਲਸੀਅਸ ਰਿਹਾ। ਮੌਸਮ ਵਿਭਾਗ ਦੇ ਵਿਗਿਆਨੀਆਂ ਅਨੁਸਾਰ ਖੇਤਰ ’ਚ ਮੌਸਮ ਸਾਫ ਰਹਿਣ ਅਤੇ ਧੁੰਦ ਪੈਣ ਦੀ ਸੰਭਾਵਨਾ ...
Read Full Story


1

Loading...

© 2012 punjabinfoline.com

punjab infoline arash info