Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਤਾਮਿਲਨਾਡੂ"
ਰਾਸ਼ਟਰਪਤੀ ਦੀ ਚੋਣ ਆਜ਼ਾਦ ਉਮੀਦਵਾਰ ਵਜੋਂ ਲੜਾਂਗਾ : ਸੰਗਮਾ

ਨਵੀਂ ਦਿੱਲੀ, ਰਾਕਾਂਪਾ ਨੇਤਾ ਪੀ. ਏ. ਸੰਗਮਾ ਨੇ ਰਾਸ਼ਟਰਪਤੀ ਅਹੁਦੇ ਦੀ ਦੌੜ ਤੋਂ ਪਿੱਛੇ ਹਟਣ ਦੀ ਸੰਭਾਵਨਾ ਨੂੰ ਖਾਰਜ ਕਰਦੇ ਹੋਏ ਅੱਜ ਕਿਹਾ ਕਿ ਜੇ ਜ਼ਰੂਰੀ ਹੋਇਆ ਤਾਂ ਉਹ ਇਕ ਆਜ਼ਾਦ ਉਮੀਦਵਾਰ ਦੇ ਰੂਪ ਵਿਚ ਚੋਣ ਲੜਨਗੇ ਅਤੇ ਤਾਮਿਲਨਾਡੂ ਦੀ ਮੁਖ ਮੰਤਰੀ ਜੈਲਲਿਤਾ ਅਤੇ ਉੜੀਸਾ ਦੇ ਮੁਖ ਮੰਤਰੀ ਨਵੀਨ ਪਟਨਾਇਕ ਨੂੰ 'ਨਿਰਾਸ਼ ਨਹੀਂ' ਕਰਨਗੇ ਜਿਨ੍ਹਾਂ ਨੇ ਉਨ੍ਹਾਂ ਦੀ ਹਮਾਇਤ ਕੀਤੀ ਹੈ। ਸੰਗਮਾ ਨੇ ਟਾਈਮਜ਼ ਨਾਓ ਚੈਨਲ ਨਾਲ ਗੱਲਬਾਤ ਵਿਚ ਕਿਹਾ ਕਿ ਪਿੱਛੇ ਹਟਣ ਦੀ ਕੋਈ ਗੱਲ ਹੀ ਨਹੀਂ ਹੈ। ਮੈਂ ਜੈਲਲਿਤਾ ਅਤੇ ਨਵੀਨ ਪਟਨਾਇਕ ਨੂੰ ਨਿਰਾਸ਼ ਨਹੀਂ ਕਰਾਂਗਾ ਜਿਸ ਦਾ ਮਤਲਬ ਹੈ ਕਿ ਜੇ ...
Read Full Story


ਰਾਸ਼ਟਰਪਤੀ ਦੇ ਅਹੁਦੇ ਲਈ ਸੰਗਮਾ ਦੀ ਹਮਾਇਤ

ਚੇੱਨਈ, ਤਾਮਿਲਨਾਡੂ ਦੀ ਮੁੱਖ ਮੰਤਰੀ ਅਤੇ ਅੰਨਾ ਡੀ. ਐੱਮ. ਕੇ. ਦੀ ਮੁਖੀ ਜੈਲਲਿਤਾ ਰਾਸ਼ਟਰਪਤੀ ਅਹੁਦੇ ਲਈ ਸਾਬਕਾ ਲੋਕ ਸਭਾ ਸਪੀਕਰ ਪੀ. ਏ. ਸੰਗਮਾ ਦੀ ਹਮਾਇਤ ਕਰਨ ਵਿਚ ਅੱਜ ਓਡੀਸ਼ਾ ਦੇ ਆਪਣੇ ਹਮ-ਅਹੁਦਾ ਨਵੀਨ ਪਟਨਾਇਕ ਵੱਲ ਹੋ ਗਈ ਕਿਉਂਕਿ ਨਵੀਨ ਪਟਨਾਇਕ ਨੇ ਵੀ ਸੰਗਮਾ ਦੀ ਹਮਾਇਤ ਕੀਤੀ ਹੈ। ਜੈਲਲਿਤਾ ਨੇ ਇਥੇ ਜਾਰੀ ਇਕ ਬਿਆਨ ਵਿਚ ਕਿਹਾ ਕਿ ਪਾਰਟੀ ਦੇ ਅੰਦਰ ਉਚਿਤ ਵਿਚਾਰ-ਵਟਾਂਦਰੇ ਤੋਂ ਬਾਅਦ ਅੰਨਾ ਡੀ. ਐੱਮ. ਕੇ. ਨੇ ਇਸ ਸਰਵਉੱਚ ਅਹੁਦੇ ਲਈ ਸੰਗਮਾ ਦੀ ਉਮੀਦਵਾਰੀ ਦੀ ਹਮਾਇਤ ਕਰਨ ਦਾ ਫੈਸਲਾ ਕੀਤਾ ਹੈ। ਸੰਗਮਾ ਨਾਲ 15 ਮਈ ਦੀ ਆਪਣੀ ਮੁਲਾਕਾਤ ਨੂੰ ਯਾਦ ਕਰਦੇ ਹੋਏ ਉਨ੍ਹਾਂ ਕਿਹਾ ...
Read Full Story


ਅੰਬੇਡਕਰ ਦੇ ਕਾਰਟੂਨ 'ਤੇ ਲੋਕਸਭਾ 'ਚ ਹੰਗਾਮਾ

ਨਵੀਂ ਦਿੱਲੀ, ਰਾਸ਼ਟਰੀ ਸਿਖਿਆ ਰਿਸਰਚ ਕੇਂਦਰ ਅਤੇ ਪ੍ਰੀਖਣ ਪਰੀਸ਼ਦ (ਐਨ. ਸੀ. ਈ. ਆਰ. ਟੀ.) ਦੀ ਕਿਤਾਬ 'ਚ ਡਾ. ਭੀਮ ਰਾਓ ਅੰਬੇਡਕਰ ਦੇ ਕਾਰਟੂਨ ਦੇ ਪ੍ਰਕਾਸ਼ਤ 'ਤੇ ਲੋਕ ਸਭਾ 'ਚ ਸ਼ੁੱਕਰਵਾਰ ਨੂੰ ਜ਼ਬਰਦਸਤ ਹੰਗਾਮਾ ਹੋਇਆ। ਸਾਰੇ ਨੇਤਾਵਾਂ ਨੇ ਦਲਗਤ ਰਾਜਨੀਤੀ ਤੋਂ ਉੱਪਰ ਉਠ ਕੇ ਇਸ ਨੂੰ ਅੰਬੇਡਕਰ ਦਾ ਅਪਮਾਨ ਦੱਸਦੇ ਹੋਏ ਇਸ ਨੂੰ ਵਾਪਸ ਲੈਣ ਦੀ ਮੰਗ ਕੀਤੀ। ਸੰਸਦਾਂ ਦੇ ਹੰਗਾਮੇ ਕਾਰਨ ਸਦਨ ਦੀ ਕਾਰਵਾਈ ਪ੍ਰਭਾਵਿਤ ਹੋਈ। ਉਨ੍ਹਾਂ ਇਸ 'ਤੇ ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਕਪਿਲ ਸਿੱਬਲ ਤੋਂ ਬਿਆਨ ਦੇਣ ਦੀ ਮੰਗ ਕੀਤੀ। ਕਾਰਟੂਨ 11ਵੀਂ ਦੀ ਕਿਤਾਬ 'ਚ ਪ੍ਰਕਾਸ਼ਤ ਹੋਇਆ ਹੈ, ਜਿਸ 'ਚ ...
Read Full Story


ਸੁਪਰੀਮ ਕੋਰਟ ਕਰੇਗੀ ਰਾਜੀਵ ਦੇ ਹੱਤਿਆਰਿਆਂ ਦੀ ਸੁਣਵਾਈ

ਨਵੀਂ ਦਿੱਲੀ, ਸੁਪਰੀਮ ਕੋਰਟ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਹੱਤਿਆਰਿਆਂ ਦੀ ਮੌਤ ਦੀ ਸਜ਼ਾ 'ਤੇ ਰੋਕ ਲਗਾਉਣ ਸਬੰਧੀ ਪਟੀਸ਼ਨ ਦੀ ਸੁਣਵਾਈ ਖੁਦ ਕਰੇਗੀ। ਰਾਜੀਵ ਦੀ ਹੱਤਿਆ ਦੇ ਤਿੰਨੋਂ ਦੋਸ਼ੀਆਂ ਸੰਥਨ, ਮੁਰੁਗਨ ਅਤੇ ਪੇਰਾਰਿਵਾਲਨ ਨੇ ਮੌਤ ਦੀ ਸਜ਼ਾ 'ਤੇ ਰੋਕ ਲਗਾਉਣ ਸਬੰਧੀ ਆਪਣੀ ਪਟੀਸ਼ਨ ਤਾਮਿਲਨਾਡੂ ਤੋਂ ਬਾਹਰ ਤਬਦੀਲ ਕਰਨ ਦੀ ਅਦਾਲਤ ਨੂੰ ਅਪੀਲ ਕੀਤੀ ਸੀ ਜਿਸ ਨੂੰ ਮਨਜ਼ੂਰ ਕਰਦੇ ਹੋਏ ਅਦਾਲਤ ਨੇ ਖੁਦ ਇਸ ਦੀ ਸੁਣਵਾਈ ਕਰਨ ਦਾ ਫੈਸਲਾ ਕੀਤਾ। ਸੁਪਰੀਮ ਕੋਰਟ ਨੇ 1999 ਵਿਚ ਤਿੰਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਇਨ੍ਹਾਂ ਤਿੰਨਾਂ ਨੇ ਰਾਸ਼ਟਰਪਤੀ ਕੋਲ ਦਇਆ ਦੀ ...
Read Full Story


ਕੇਂਦਰ ਸਰਕਾਰ ਤੋਂ ਜੈਲਲਿਤਾ ਨਾਰਾਜ਼

ਚੇਨਈ, ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਨੇ ਬੀ. ਐੱਸ. ਐੱਫ. ਐਕਟ 1968 ਵਿਚ ਸੋਧ ਦੇ ਮਸਲੇ ਨੂੰ ਨਵੀਂ ਦਿੱਲੀ ਵਿਚ ਆਯੋਜਿਤ ਅੰਦਰੂਨੀ ਸੁਰੱਖਿਆ 'ਤੇ ਮੁੱਖ ਮੰਤਰੀਆਂ ਦੇ ਸਾਲਾਨਾ ਸੰਮੇਲਨ ਵਿਚ ਪੂਰਕ ਏਜੰਡੇ ਦੇ ਰੂਪ ਵਿਚ ਪੇਸ਼ ਕੀਤੇ ਜਾਣ 'ਤੇ ਕੇਂਦਰ ਸਰਕਾਰ ਪ੍ਰਤੀ ਸਖ਼ਤ ਨਾਰਾਜ਼ਗੀ ਪ੍ਰਗਟ ਕੀਤੀ। ਜੈਲਲਿਤਾ ਨੇ ਇਸ ਸਿਲਸਿਲੇ ਵਿਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਇਕ ਚਿੱਠੀ ਲਿਖੀ ਹੈ, ਜਿਸਦੀ ਕਾਪੀ ਅੱਜ ਸਵੇਰੇ ਇਥੇ ਮੀਡੀਆ ਲਈ ਜਾਰੀ ਕੀਤੀ ਗਈ। ਮੁੱਖ ਮੰਤਰੀ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਬੀ. ਐੱਸ. ਐੱਫ. ਦੀ ਪ੍ਰਸਤਾਵਿਤ ਸੋਧ ਤੋਂ ਪਿੱਛੇ ਦੇ ਦਰਵਾਜ਼ੇ ਤੋਂ ਉਨ੍ਹਾਂ ...
Read Full Story


ਭੂਚਾਲ ਨਾਲ ਹਿੱਲਿਆ ਦੱਖਣੀ ਭਾਰਤ, ਸੁਨਾਮੀ ਦੀ ਚਿਤਾਵਨੀ

ਸੁਮਾਤਰਾ 'ਚ ਅੱਜ ਆਏ ਜਬਰਦਸਤ ਭੂਚਾਲ ਤੋਂ ਬਾਅਦ ਹਿੰਦ ਮਹਾਂਸਾਗਰ 'ਚ ਸੁਨਾਮੀ ਦੀ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ। ਸੁਮਾਤਰਾ 'ਚ ਆਏ ਇਸ ਭੂਚਾਲ ਦੀ ਤੀਬਰਤਾ ਰਿਐਕਟਰ ਸਕੇਲ 'ਤੇ 8.9 ਅੰਕੀ ਗਈ ਹੈ। ਇਸ ਭੂਚਾਲ ਦਾ ਅਸਰ ਦੱਖਣੀ ਭਾਰਤ ਦੇ ਕਈ ਸੂਬਿਆਂ 'ਤੇ ਦੇਖਣ ਨੂੰ ਮਿਲਿਆ। ਭੂਚਾਲ ਨਾਲ ਆਸਾਮ, ਕਲੱਕਤਾ,ਕਰਨਾਟਕਾ ਅਤੇ ਤਾਮਿਲਨਾਡੂ 'ਚ ਕਈ ਥਾਵਾਂ 'ਤੇ ਝਟਕੇ ਮਹਿਸੂਸ ਕੀਤੇ ਗਏ। ਇਨ੍ਹਾਂ ਝਟਕਿਆਂ ਤੋਂ ਬਾਅਦ ਲੋਕਾਂ ਦੇ ਮਨਾਂ 'ਚ ਲਗਭਗ 8 ਸਾਲ ਪਹਿਲਾਂ ਆਈ ਸੁਨਾਮੀ ਦੀਆਂ ਯਾਦਾਂ ਇੱਕ ਵਾਰ ਫਿਰ ਤਾਜ਼ਾ ਹੋ ਗਈਆਂ ਹਨ। ਵਰਣਨ ਯੋਗ ਹੈ ਕਿ 26 ਦਿਸੰਬਰ 2004 ਨੂੰ ਇੰਡੋਨੇਸ਼ੀਆ 'ਚ ਆਏ ਜਬਰਦਸਤ ਭੂਚਾਲ ...
Read Full Story


ਵਿਧਾਨ ਸਭਾ 'ਚ ਮੋਬਾਈਲਾਂ ਲਿਜਾਣ 'ਤੇ ਲੱਗੀ ਰੋਕ

ਤਾਮਿਲਨਾਡੂ ਵਿਧਾਨ ਸਭਾ 'ਚ ਵਿਧਾਇਕਾਂ ਦੇ ਸਦਨ ਅੰਦਰ ਮੋਬਾਈਲ ਫੋਨ ਲੈ ਕੇ ਜਾਣ 'ਤੇ ਰੋਕ ਲਗਾ ਦਿੱਤੀ ਹੈ। ਵਿਧਾਨ ਸਭਾ ਨੂੰ ਸੂਚਿਤ ਕੀਤਾ ਗਿਆ ਕਿ ਇਸਦੇ ਸਾਰੇ ਲੋਕਾਂ ਦੇ ਮੋਬਾਈਲ ਫੋਨ ਦੀ ਵਰਤੋਂ 'ਤੇ ਰੋਕ ਲਗਾਈ ਜਾ ਰਹੀ ਹੈ ਜਿਸ 'ਚ ਮੰਤਰੀ, ਵਿਧਾਇਕ ਅਤੇ ਪੱਤਰਕਾਰ ਸ਼ਾਮਲ ਹਨ। ਮੈਂਬਰਾਂ ਲਈ ਵੱਖਰੇ ਲਾਕਰ ਲਗਾਏ ਗਏ ਹਨ ਤਾਂ ਜੋ ਉਹ ਸਦਨ 'ਚ ਦਾਖਲ ਹੋਣ ਤੋਂ ਪਹਿਲਾਂ ਮੋਬਾਈਲ ਫੋਨ ਉੱਥੇ ਰੱਖ ਸਕਣ। ਵਿਧਾਇਕਾਂ ਨੂੰ ਸਮਾਰਟ ਕਾਰਡ ਮੁਹੱਈਆ ਕਰਵਾਏ ਜਾਣਗੇ ਜਿਸਦਾ ਟਾਕ ਟਾਈਮ 1 ਸਾਲ ਲਈ ਹੋਵੇਗਾ। ਇਹ ਕਦਮ ਇਸ ਲਈ ਉਠਾਇਆ ਗਿਆ ਹੈ ਕਿਉਂਕਿ ਕਰਨਾਟਕ ਅਤੇ ਗੁਜਰਾਤ ਵਿਧਾਨ ਸਭਾਵਾਂ 'ਚ ਕਾਰਵਾਈ ...
Read Full Story


ਐੱਨ. ਸੀ. ਟੀ. ਸੀ. ਨੂੰ ਮੁਲਤਵੀ ਰੱਖਿਆ ਜਾਵੇ : ਜੈਲਲਿਤਾ

ਚੇਨਈ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਤਿੱਖੇ ਵਿਰੋਧ ਤੋਂ ਬਾਅਦ ਹੁਣ ਤਾਮਿਲਨਾਡੂ ਵਿਚ ਉਨ੍ਹਾਂ ਦੀ ਹਮ-ਅਹੁਦਾ ਜੈਲਲਿਤਾ ਨੇ ਅੱਜ ਕੇਂਦਰ ਨੂੰ ਰਾਸ਼ਟਰੀ ਅੱਤਵਾਦ ਰੋਕੂ ਕੇਂਦਰ (ਐੱਨ. ਸੀ. ਟੀ. ਸੀ.) ਦਾ ਗਠਨ ਮੁਲਤਵੀ ਕਰਨ ਲਈ ਕਿਹਾ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਭੇਜੀ ਇਕ ਚਿੱਠੀ ਵਿਚ ਜੈਲਲਿਤਾ ਨੇ ਕਿਹਾ ਕਿ ਇਹ ਹੈਰਾਨੀਜਨਕ ਹੈ ਕਿ ਐੱਨ. ਸੀ. ਟੀ. ਸੀ. ਸਮੇਤ ਅੰਦਰੂਨੀ ਸੁਰੱਖਿਆ ਨਾਲ ਜੁ²ੜੇ ਵੱਖ-ਵੱਖ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕਰਨ ਲਈ 16 ਅਪ੍ਰੈਲ ਨੂੰ ਮੁੱਖ ਮੰਤਰੀਆਂ ਦੀ ਬੈਠਕ ਬੁਲਾਈ ਗਈ ਹੈ। ਉਨ੍ਹਾਂ ਇਸ ਮੁੱਦੇ 'ਤੇ ਵਿਚਾਰ-ਵਟਾਂਦਰੇ ਲਈ ਮੁੱਖ ...
Read Full Story


ਸ੍ਰੀਲੰਕਾ ਦੀ ਜਲ ਸੈਨਾ ਦੇ ‘ਹਮਲੇ’ ’ਚ 16 ਭਾਰਤੀ ਮਛੇਰੇ ਜ਼ਖ਼ਮੀ

ਰਾਮੇਸਵਰਮ, ਸ੍ਰੀਲੰਕਾ ਦੀ ਜਲ ਸੈਨਾ ਨੇ ਭਾਰਤ ਨਾਲ ਲਗਦੀ ਕੌਮਾਂਤਰੀ ਜਲ ਸੀਮਾ ਉਪਰ ਤਾਮਿਲਨਾਡੂ ਦੇ ਮਛੇਰਿਆਂ ’ਤੇ ਹਮਲਾ ਕਰ ਦਿੱਤਾ ਜਿਸ ਕਾਰਨ 16 ਮਛੇਰੇ ਜ਼ਖ਼ਮੀ ਹੋ ਗਏ। ਸੈਨਾ ਦੇ ਜਵਾਨਾਂ ਨੇ ਖੁੱਲ੍ਹੇਆਮ ਪੱਥਰਾਂ, ਬੋਤਲਾਂ ਤੇ ਡੰਡਿਆਂ ਦੀ ਵਰਤੋਂ ਕੀਤੀ। ਪੁਲੀਸ ਅਨੁਸਾਰ ਇਹ ਘਟਨਾ ਬੀਤੀ ਰਾਤ ਵਾਪਰੀ। ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ। ਭਾਰਤ ਸਰਕਾਰ ਨੇ ਇਹ ਮਾਮਲਾ ਸ੍ਰੀਲੰਕਾ ਕੋਲ ਪੂਰੀ ਗੰਭੀਰਤਾ ਨਾਲ ਉਠਾਇਆ ...
Read Full Story


ਜੈਲਲਿਤਾ ਦੇ ਘਰ ਬੰਬ ਦੀ ਅਫਵਾਹ ਨਾਲ ਮਚੀ ਭਾਜੜ

ਚੇਨਈ, ਤਾਮਿਲਨਾਡੂ ਦੀ ਰਾਜਧਾਨੀ ਚੇਨਈ 'ਚ ਕੱਲ ਸਵੇਰੇ ਸੂਬੇ ਦੀ ਮੁੱਖ ਮੰਤਰੀ ਜੈਲਲਿਤਾ ਦੇ ਘਰ'ਚ ਬੰਬ ਹੋਣ ਦੀ ਝੂਠੀ ਅਫਵਾਹ ਨਾਲ ਭਾਜੜਾਂ ਮਚ ਗਈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਸਿਲਸਿਲੇ 'ਚ ਇਕ ਜੋੜੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਅਨੁਸਾਰ ਦੋਸ਼ੀ ਜਾਨ ਕੇਨੇਡੀ ਪੇਸ਼ੇ ਤੋਂ ਮੋਟਰ ਮਕੈਨਿਕ ਹੈ। ਉਹ ਆਪਣੀ ਪਤਨੀ ਅਰੂਲ ਉਦਯਾ ਨਾਲ ਝਗੜੇ ਤੋਂ ਬਾਅਦ ਤ੍ਰਿਵਾਤਰੀਯੁਰ ਤੋਂ ਤੰਜੌਰ ਚਲਾ ਗਿਆ, ਜਿੱਥੋਂ ਉਸਨੇ ਪੁਲਸ ਨੂੰ ਫੋਨ 'ਤੇ ਝੂਠੀ ਸੂਚਨਾ ਦਿੱਤੀ। ਕੈਨੇਡੀ ਨੇ ਕਿਹਾ ਕਿ ਉਦਯਾ ਨੇ ਵੀ ਬੰਬ ਬਾਰੇ ਫੋਨ ਕਰਨ 'ਚ ਭੂਮਿਕਾ ਨਿਭਾਈ ਸੀ। ਇਸ ਤੋਂ ਬਾਅਦ ਪੁਲਸ ਨੇ ਉਦਯਾ ਨੂੰ ਵੀ ...
Read Full Story


ਰਾਜਾਂ ਦੀ ਭਾਈਵਾਲੀ ਤੋਂ ਬਗੈਰ ਐੱਨ. ਸੀ. ਟੀ. ਸੀ. ਹੋਵੇਗਾ ਅਸਫਲ : ਜੈਲਲਿਤਾ

ਚੇਨਈ, ਤਾਮਿਲਨਾਡੂ ਦੀ ਮੁਖ ਮੰਤਰੀ ਜੈਲਲਿਤਾ ਨੇ ਇਸ ਗੱਲ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਪ੍ਰਸਤਾਵਿਤ ਰਾਸ਼ਟਰੀ ਅੱਤਵਾਦ ਰੋਕੂ ਕੇਂਦਰ (ਐੱਨ. ਸੀ. ਟੀ. ਸੀ.) ਰਾਜਾਂ ਦੀ ਭਾਈਵਾਲੀ ਤੋਂ ਬਿਨਾਂ ਅਸਫਲ ਸਾਬਤ ਹੋਵੇਗਾ। ਅੱਜ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਉਹ ਮੁਖ ਮੰਤਰੀਆਂ ਦੀ ਬੈਠਕ ਬੁਲਾਉਣ ਕਿਉਂਕਿ 12 ਮਾਰਚ ਨੂੰ ਹੋਣ ਵਾਲੀ ਅਧਿਕਾਰੀਆਂ ਦੀ ਬੈਠਕ ਵਿਚ ਉਦੇਸ਼ ਦੀ ਪੂਰਤੀ ਨਹੀਂ ਹੋਵੇਗੀ। ਜੈਲਲਿਤਾ ਨੇ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿਚ ਕਿਹਾ ਹੈ ਕਿ ਉਪਰੋਕਤ ਕੇਂਦਰ ਦੀ ਸਥਾਪਨਾ ਰਾਜ ਸਰਕਾਰਾਂ ਨੂੰ ਸ਼ਾਮਲ ਕੀਤੇ ਬਿਨਾਂ ਅਸਫਲ ਸਿੱਧ ਹੋਵੇਗੀ। ਸਾਰੀਆਂ ਰਾਜ ...
Read Full Story


ਕਰੁਣਾਨਿਧੀ ਦੇ ਨਿੱਜੀ ਸੁਰੱਖਿਆ ਅਧਿਕਾਰੀਆਂ ਦੇ ਟਿਕਾਣਿਆਂ 'ਤੇ ਛਾਪੇ

ਚੇਨੱਈ¸ ਵਿਜੀਲੈਂਸ ਅਤੇ ਭ੍ਰਿਸ਼ਟਾਚਾਰ ਰੋਕੂ ਡਾਇਰੈਕਟੋਰੇਟ ਦੇ ਅਧਿਕਾਰੀਆਂ ਨੇ ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਅਤੇ ਬੀ. ਐੱਮ. ਕੇ. ਦੇ ਮੁਖੀ ਕਰੁਣਾਨਿਧੀ ਦੇ ਤਿੰਨ ਨਿੱਜੀ ਸੁਰੱਖਿਆ ਅਧਿਕਾਰੀਆਂ ਦੇ ਚੇਨੱਈ ਸਥਿਤ ਟਿਕਾਣਿਆਂ 'ਤੇ ਸ਼ੁੱਕਰਵਾਰ ਛਾਪੇ ਮਾਰੇ। ਪੁਲਸ ਸੂਤਰਾਂ ਨੇ ਦੱਸਿਆ ਕਿ ਡੀ. ਐੱਮ. ਕੇ. ਸਰਕਾਰ ਦੇ ਕਾਰਜਕਾਲ ਦੌਰਾਨ ਸਰਕਾਰ ਦੇ ਅਖਤਿਆਰੀ ਕੋਟੇ ਅਧੀਨ ਕਰੁਣਾਨਿਧੀ ਦੇ ਤਿੰਨ ਸੁਰੱਖਿਆ ਅਧਿਕਾਰੀਆਂ ਨੂੰ ਕਥਿਤ ਤੌਰ'ਤੇ ਸਰਕਾਰੀ ਰਿਹਾਇਸ਼ੀ ਬੋਰਡ ਦੇ ਫਲੈਟ ਅਤੇ ਜ਼ਮੀਨ ਵੰਡੇ ਜਾਣ ਸਬੰਧੀ ਸ਼ੁੱਕਰਵਾਰ ਸਵੇਰੇ 9 ਵਜੇ ਇਹ ਕਾਰਵਾਈ ਸ਼ੁਰੂ ਕੀਤੀ ਗਈ ਜੋ ਦੇਰ ...
Read Full Story


ਤਾਮਿਲਨਾਡੂ 'ਚ ਮੁਕਾਬਲੇ ਦੌਰਾਨ 5 ਬੈਂਕ ਲੁਟੇਰੇ ਮਾਰੇ ਗਏ

ਚੇਨਈ, ਤਾਮਿਲਨਾਡੂ ਦੀ ਰਾਜਧਾਨੀ ਚੇਨਈ ਵਿਖੇ ਇਕ ਰਿਹਾਇਸ਼ੀ ਖੇਤਰ 'ਚ ਬੁੱਧਵਾਰ ਰਾਤ ਦੇਰ ਗਏ ਪੁਲਸ ਨਾਲ ਹੋਏ ਇਕ ਮੁਕਾਬਲੇ ਦੌਰਾਨ 5 ਲੁਟੇਰੇ ਮਾਰੇ ਗਏ। ਪੁਲਸ ਨੇ ਦੱਸਿਆ ਕਿ ਬੈਂਕ ਲੁਟੇਰਿਆਂ ਦੇ ਲੁਕੇ ਹੋਣ ਬਾਰੇ ਇਕ ਖੁਫੀਆ ਸੂਚਨਾ ਮਿਲਣ 'ਤੇ ਪੁਲਸ ਦੀ ਵਿਸ਼ੇਸ਼ ਟੀਮ ਨੇ ਸ਼ਹਿਰ ਦੇ ਇਕ ਰਿਹਾਇਸ਼ੀ ਖੇਤਰ ਨੂੰ ਘੇਰ ਲਿਆ। ਪੁਲਸ ਨੇ ਲੁਟੇਰਿਆਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਪਰ ਉਨ੍ਹਾਂ ਨੇ ਨਾਂਹ ਕਰ ਦਿੱਤੀ ਅਤੇ ਉਲਟਾ ਪੁਲਸ 'ਤੇ ਹੀ ਫਾਇਰਿੰਗ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ਦੌਰਾਨ 5 ਲੁਟੇਰੇ ਮਾਰੇ ਗਏ। ਮਾਰੇ ਗਏ ਲੁਟੇਰਿਆਂ 'ਤੇ ਬੈਂਕ ਲੁੱਟਣ ਦੀਆਂ 2 ਵਾਰਦਾਤਾਂ 'ਚ ਸ਼ਾਮਲ ...
Read Full Story


14 ਲੱਖ ਰੁਪਏ ਦੀ ਲੁੱਟ

ਚੇਨਈ, ਤਾਮਿਲਨਾਡੂ ਦੇ ਕੀਲਕਾਟਲਈ ਉਪਨਗਰ ਵਿਖੇ ਇੰਡੀਅਨ ਓਵਰਸੀਜ਼ ਬੈਂਕ ਦੀ ਇਕ ਸ਼ਾਖਾ ਵਿਚੋਂ ਲੁਟੇਰਿਆਂ ਨੇ ਸੋਮਵਾਰ ਬਾਅਦ ਦੁਪਹਿਰ 14 ਲੱਖ ਰੁਪਏ ਲੁੱਟ ਲਏ। ਪੁਲਸ ਸੂਤਰਾਂ ਮੁਤਾਬਕ 4 ਲੁਟੇਰਿਆਂ ਦਾ ਗਿਰੋਹ ਬੈਂਕ ਅੰਦਰ ਗਿਆ ਅਤੇ ਬੰਦੂਕ ਦੀ ਨੋਕ 'ਤੇ ਮੁਲਾਜ਼ਮਾਂ ਦੇ ਗਾਹਕਾਂ ਨੂੰ ਇਕ ਕਮਰੇ ਵਿਚ ਬੰਦ ਕਰ ਦਿੱਤਾ ਅਤੇ ਫਿਰ ਘੱਟੋ-ਘੱਟ 14 ਲੱਖ ਦੀ ਨਕਦੀ ਲੈ ਕੇ ਫਰਾਰ ਹੋ ...
Read Full Story


ਜਨਮਦਿਨ ਦੇ ਤੋਹਫੇ 'ਚ ਮੰਗੀਆਂ 40 ਲੋਕ ਸਭਾ ਸੀਟਾਂ

ਚੇਨੱਈ, ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਦੇ ਰਾਸ਼ਟਰੀ ਰਾਜਨੀਤੀ 'ਚ ਮੁੱਖ ਭੂਮਿਕਾ ਨਿਭਾਉਣ ਦੀ ਸੰਭਾਵਨਾ ਨੂੰ ਮੁੱਖ ਰੱਖਦਿਆਂ ਆਪਣੇ ਵਰਕਰਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਤੋਹਫੇ 'ਚ ਸਾਲ 2012 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ 'ਚ 40 ਸੀਟਾਂ ਦੇਣ। ਆਉਣ ਵਾਲੀ 24 ਫਰਵਰੀ ਨੂੰ 64 ਸਾਲਾਂ ਦੀ ਹੋ ਰਹੀ ਜੈਲਲਿਤਾ ਨੇ ਪਾਰਟੀ ਵਰਕਰਾਂ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਕੋਈ ਖਾਸ ਪ੍ਰੋਗਰਾਮ ਨਾ ਕਰਨ ਦੀ ਬੇਨਤੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਤੋਹਫੇ 'ਚ 2014 ਦੀਆਂ ਲੋਕ ਸਭਾ ਚੋਣਾਂ 'ਚ ਸਾਰੀਆਂ 40 ਸੀਟਾਂ ਤੋਹਫੇ 'ਚ ਦੇਣ ਅਤੇ ਇਸ ਲਈ ਹੁਣ ਤੋਂ ਹੀ ਕੰਮ ਸ਼ੁਰੂ ਕਰ ਦਿੱਤਾ ...
Read Full Story


ਸ਼ਰਾਬੀ ਪਤੀ ਨੇ ਕੀਤਾ ਪਤਨੀ ਦਾ ਕਤਲ, ਫਰਿੱਜ਼ 'ਚ ਰੱਖੀ ਲਾਸ਼!

ਮਦੁਰੈ, ਤਾਮਿਲਨਾਡੂ ਦੇ ਕੁਡਾਲਪੁਦੁਰ 'ਚ ਇਕ ਸ਼ਰਾਬੀ ਪਤੀ ਨੇ ਆਪਣੀ ਪਤਨੀ ਦੀ ਹੱਤਿਆ ਕਰਕੇ ਉਸਦੀ ਲਾਸ਼ ਦੇ ਟੋਟੇ-ਟੋਟੇ ਕਰਕੇ ਦੋ ਦਿਨ ਤੱਕ ਫਰਿੱਜ਼ 'ਚ ਰੱਖਣ ਅਤੇ ਫਿਰ ਐਤਵਾਰ ਨੂੰ ਆਤਮਹੱਤਿਆ ਕਰਨ ਦੀ ਘਟਨਾ ਸਾਹਮਣੇ ਆਈ ਹੈ। ਪੁਲਸ ਨੇ ਦੱਸਿਆ ਕਿ 50 ਸਾਲਾ ਰਵੀਚੰਦਰਨ ਨੂੰ ਬਿਜਨੈੱਸ 'ਚ ਕਾਫੀ ਨੁਕਸਾਨ ਹੋਇਆ ਸੀ। ਉਹ ਸ਼ਰਾਬ ਪੀਣ ਲਈ ਆਪਣੀ ਪਤਨੀ ਸ਼ਾਂਤੀ (41) ਤੋਂ ਪੈਸੇ ਮੰਗਦਾ ਸੀ ਅਤੇ ਹਮੇਸ਼ਾ ਉਸ ਨਾਲ ਲੜਦਾ ਰਹਿੰਦਾ ਸੀ। ਉਸਨੇ ਬੀਤੇ ਸ਼ੁੱਕਰਵਾਰ ਨੂੰ ਝਗੜੇ ਤੋਂ ਬਾਅਦ ਆਪਣੀ ਪਤਨੀ ਦਾ ਗਲਾ ਵੱਢ ਕੇ ਹੱਤਿਆ ਕਰ ਦਿੱਤੀ ਅਤੇ ਲਾਸ਼ ਨੂੰ ਫਰਿੱਜ਼ 'ਚ ਰੱਖ ਦਿੱਤਾ। ਪੁਲਸ ਨੇ ਦੱਸਿਆ ਕਿ ...
Read Full Story


ਸ਼੍ਰੀਲੰਕਾ ਨੇ 12 ਭਾਰਤੀ ਮਛੁਆਰਿਆਂ ਨੂੰ ਕੀਤਾ ਗ੍ਰਿਫਤਾਰ

ਨਗਾਪਟਿੱਮ (ਤਾਮਿਲਨਾਡੂ), ਸ਼੍ਰੀਲੰਕਾ ਜਲ ਸੈਨਾ ਨੇ ਮੱਛੀ ਫੜਦੇ ਸਮੇਂ ਕਥਿਤ ਤੌਰ 'ਤੇ ਕੌਮਾਂਤਰੀ ਸਰਹੱਦ ਪਾਰ ਕਰਨ 'ਤੇ 13 ਮਛੁਆਰਿੱਾਂ ਨੂੰ ਕੱਲ ਰਾਤ ਹਿਰਾਸਤ 'ਚ ਲੈ ਲਿਆ। ਮੱਛੀ ਵਿਭਾਗ ਦੇ ਸੂਤਰਾਂ ਨੇ ਇਥੇ ਦੱਸਿਆ ਕਿ ਤਾਮਿਲਨਾਡੂ ਦੇ ਨਗਾਪਟਿੱਮ ਜ਼ਿਲੇ 'ਚ ਅੱਕਾਰਾਈਪੇਟਾਈ ਪਿੰਡ ਦੇ 13 ਮਛੁਆਰੇ ਮੱਛੀ ਫੜਨ ਗਏ ਸਨ। ਉਨ੍ਹਾਂ ਨੂੰ ਸ਼੍ਰੀਲੰਕਾ ਦੀ ਸਮੁੱਤਰੀ ਸਰਹੱਦ 'ਚ ਪ੍ਰਵੇਸ਼ ਕਰਨ ਦੇ ਦੋਸ਼ 'ਚ ਹਿਰਾਸਤ 'ਚ ਲੈ ਲਿਆ। ਜ਼ਿਕਰਯੋਗ ਹੈ ਕਿ ਭਾਰਤੀ ਜਲ ਸੈਨਾ ਅਤੇ ਤਾਮਿਲਨਾਡੂ ਮੱਛੀ ਵਿਭਾਗ ਨੇ ਰਾਮੇਸ਼ਵਰਮ 'ਚ ਤਾਮਿਲ ਸਮਰੱਥਕ ਸੰਗਠਨਾਂ ਵਲੋਂ ਸ਼੍ਰੀਲੰਕਾ ਦੇ ਰਾਸ਼ਟਰਪਤੀ ਮਹਿਦਾ ...
Read Full Story


ਸ਼੍ਰੀਲੰਕਾ ਦੇ 9 ਨਾਗਰਿਕ ਹਿਰਾਸਤ 'ਚ

ਪੁੱਡੂਕੋਟਈ, ਸਮੁੰਦਰੀ ਕੰਢਿਆਂ ਦੀ ਰਾਖੀ ਕਰਨ ਵਾਲੀ ਫੋਰਸ ਦੇ ਜਵਾਨਾਂ ਨੇ ਤਾਮਿਲਨਾਡੂ ਦੇ ਪੁੱਡੂਕੋਟਈ ਜ਼ਿਲੇ ਵਿਚ ਸਮੁੰਦਰੀ ਕੰਢੇ ਤੋਂ ਵੀਰਵਾਰ ਸ਼੍ਰੀਲੰਕਾ ਦੇ 9 ਨਾਗਰਿਕਾਂ ਨੂੰ ਹਿਰਾਸਤ ਵਿਚ ਲੈ ਲਿਆ। ਪੁਲਸ ਨੇ ਦੱਸਿਆ ਕਿ ਸ਼੍ਰੀਲੰਕਾ ਦੇ ਇਹ ਨਾਗਰਿਕ ਚੋਰੀ-ਛੁਪੇ ਭਾਰਤੀ ਕੰਢੇ 'ਤੇ ਪੁੱਜੇ। ਉਨ੍ਹਾਂ ਤਾਮਿਲ ਸ਼ਰਨਾਰਥੀ ਹੋਣ ਦਾ ਦਾਅਵਾ ਕੀਤਾ। ਉਨ੍ਹਾਂ ਨੂੰ ਸਥਾਨਕ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ...
Read Full Story


ਪ੍ਰਧਾਨ ਮੰਤਰੀ ਦੇ ਜਹਾਜ਼ 'ਚ ਬੰਬ ਰੱਖੇ ਜਾਣ ਦਾ ਫੋਨ ਕਰਨ ਵਾਲੇ ਪਿਤਾ-ਪੁੱਤਰ ਗ੍ਰਿਫਤਾਰ

ਚੇਨਈ, ਤਾਮਿਲਨਾਡੂ ਤੋਂ ਦਿੱਲੀ ਲਈ ਰਵਾਨਾ ਹੋਣ ਵਾਲੇ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਜਹਾਜ਼ ਵਿਚ ਬੰਬ ਰੱਖਣ ਦੀ ਗੱਲ ਨੂੰ ਲੈ ਕੇ ਫਰਜ਼ੀ ਫੋਨ ਕਾਲ ਕਰਨ ਵਾਲੇ ਪਿਤਾ ਅਤੇ ਪੁੱਤਰ ਨੂੰ ਪੁਲਸ ਨੇ ਅੱਜ ਇਥੇ ਪੁੱਛਗਿੱਛ ਲਈ ਹਿਰਾਸਤ ਵਿਚ ਲੈ ਲਿਆ। ਪੁਲਸ ਨੇ ਦੱਸਿਆ ਕਿ ਬੰਬ ਦੇ ਸੰਬੰਧ ਵਿਚ ਝੂਠਾ ਫੋਨ ਕੱਲ ਬਾਅਦ ਦੁਪਹਿਰ ਪਲਾਵਰਮ ਪੁਲਸ ਥਾਣੇ ਵਿਚ ਆਇਆ ਸੀ। ਫੋਨ 'ਤੇ ਇਕ ਵਿਅਕਤੀ ਨੇ ਦੱਸਿਆ ਕਿ ਰਾਜ ਦੇ ਤ੍ਰਿਚੀ ਤੋਂ ਨਵੀਂ ਦਿੱਲੀ ਲਈ ਕੱਲ ਸ਼ਾਮ ਰਵਾਨਾ ਹੋਣ ਵਾਲੇ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਜਹਾਜ਼ ਵਿਚ ਬੰਬ ਰੱਖਿਆ ਹੋਇਆ ਹੈ ਅਤੇ ਉਡਾਨ ਭਰਨ ਤੋਂ ਬਾਅਦ ਧਮਾਕਾ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ...
Read Full Story


ਤਾਮਿਲਨਾਡੂ 'ਚ ਕਿਸ਼ਤੀ ਡੁੱਬੀ, 22 ਦੀ ਮੌਤ

ਚੇਨਈ, ਤਾਮਿਲਨਾਡੂ ਦੀ ਰਾਜਧਾਨੀ ਚੇਨਈ ਦੇ ਨੇੜਲੇ ਤਿਰੁਵਲੂਰ ਜ਼ਿਲੇ ਦੀ ਪੁਲੀਕਟ ਝੀਲ 'ਚ ਐਤਵਾਰ ਨੂੰ ਇਕ ਕਿਸ਼ਤੀ ਡੁੱਬ ਜਾਣ ਨਾਲ 22 ਲੋਕਾਂ ਦੀ ਮੌਤ ਹੋ ਗਈ। ਪਿੰਡ 'ਚ 25 ਲੋਕ ਸਵਾਰ ਸਨ। ਅਜੇ ਤੱਕ 15 ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਬਾਕੀ ਲੋਕਾਂ ਦੀ ਭਾਲ ਜਾਰੀ ਹੈ। ਜਾਣਕਾਰੀ ਅਨੁਸਾਰ ਐਤਵਾਰ ਦੁਪਹਿਰ ਬਾਅਦ ਕ੍ਰਿਸਮਸ ਦੀ ਛੁੱਟੀ ਮਨਾ ਕੇ ਚੇਨਈ ਅਤੇ ਗੁੰਮੂਡੀਪੁੰਡੀ ਤੋਂ ਪਰਤ ਰਹੇ ਲੋਕਾਂ ਦਾ ਇਕ ਗਰੁੱਪ ਝੀਲ 'ਚ ਕਿਸ਼ਤੀ 'ਤੇ ਸਵਾਰ ਸੀ। ਗਰੁੱਪ ਦੇ ਲੋਕ ਆਪਸ 'ਚ ਰਿਸ਼ਤੇਦਾਰ ਸਨ। ਫਾਈਬਰ ਨਾਲ ਬਣੀ ਇਸ ਕਿਸ਼ਤੀ ਦਾ ਇਸਤੇਮਾਲ ਮੱਛੀ ਫੜਨ ਲਈ ਕੀਤਾ ਜਾਂਦਾ ਹੈ। ਦੱਸਿਆ ਜਾਂਦਾ ਹੈ ਕਿ ਕਿਸ਼ਤੀ ...
Read Full Story


1 2 > >>

Loading...

© 2012 punjabinfoline.com

punjab infoline arash info