E-Paper

|
| Tag Search for "ਤਾਰਿਕ" |
'ਜ਼ਰਦਾਰੀ ਦੀ ਅਜਮੇਰ ਦਰਗਾਹ ਨੂੰ 10 ਲੱਖ ਡਾਲਰ ਦੀ ਪੇਸ਼ਕਸ਼ ਸਟੰਟ'
ਨਵੀਂ ਦਿੱਲੀ, ਪਾਕਿਸਤਾਨ ਦੇ ਵਿਸ਼ਵ ਪ੍ਰਸਿੱਧ ਖੱਬੇ-ਪੱਖੀ ਵਿਚਾਰਧਾਰਕ, ਲੇਖਕ ਅਤੇ ਪੱਤਰਕਾਰ ਤਾਰਿਕ ਅਲੀ ਨੇ ਕਿਹਾ ਹੈ ਕਿ ਉਨ੍ਹਾਂ ਦੇ ਦੇਸ਼ ਦੇ ਸ਼ਾਸਕ ਵਰਗ ਨੂੰ ਜਨਤਾ ਦੀਆਂ ਤਕਨੀਕਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੂੰ ਸਿਰਫ ਪੈਸਾ ਚਾਹੀਦਾ ਹੈ। ਲੰਦਨ ਵਿਚ ਕਈ ਦਹਾਕਿਆਂ ਤੋਂ ਰਹਿ ਰਹੇ ਅਲੀ ਨੇ ਬੀਤੀ ਰਾਤ ਇਥੇ ਮਹਾਨ ਸ਼ਾਇਰ ਫੈਜ਼ ਅਹਿਮਦ ਫੈਜ਼ ਦੀ ਅੰਗਰੇਜ਼ੀ ਵਿਚ ਪ੍ਰਕਾਸ਼ਿਤ ਜੀਵਨੀ ਦੀ ਘੁੰਡ ਚੁਕਾਈ ਕਰਦਿਆਂ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਜ਼ਰਦਾਰੀ ਨੂੰ ਪੈਸਾ ਚਾਹੀਦਾ ਹੈ ਅਤੇ ਉਹ ਇਸ ਨੂੰ ਬਣਾਉਣ ਵਿਚ ਲੱਗੇ ਹੋਏ ਹਨ। ... Read Full Story
|
ਫੌਜੀ ਜਵਾਨ ਵੱਲੋਂ ਦੋ ਔਰਤਾਂ ਦੀ ਹੱਤਿਆ
ਜੰਮੂ, ਫੌਜ ਦੇ ਇਕ ਜਵਾਨ ਤਾਰਿਕ ਅਹਿਮਦ ਨੇ ਆਪਣੀ ਪਤਨੀ ਦੇ ਚਾਲ-ਚਲਣ ਉਪਰ ਸ਼ੱਕ ਪ੍ਰਗਟ ਕਰਦਿਆਂ ਅੱਜ ਤੜਕੇ ਆਪਣੀ ਪਤਨੀ ਦੇ ਸ਼ੱਕੀ ਪ੍ਰੇਮੀ ਦੀ ਮਾਂ ਸ਼ਾਹਰਾ ਬੇਗ਼ਮ ਤੇ ਇਕ ਹੋਰ ਔਰਤ ਦੀ ਆਪਣੀ ਸਰਵਿਸ ਰਾਈਫਲ ਨਾਲ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਇਸ ਘਟਨਾ ‘ਚ ਦੋ ਹੋਰ ਜ਼ਖ਼ਮੀ ਹੋਏ ਹਨ। ਤਾਰਿਕ ਨੂੰ ਗ੍ਰਿਫਤਾਰ ਕਰਕੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ, ਤਾਰਿਕ ਟੈਰੀਟੋਰੀਅਲ ਆਰਮੀ ਦੀ 168 ਬਟਾਲੀਅਨ ‘ਚ ਤਾਇਨਾਤ ਹੈ। ਉਸ ਦੀ ਪਤਨੀ ਤੇ ਉਸ ਦਾ ‘ਪ੍ਰੇਮੀ’ ਲੱਭੇ ਨਹੀਂ ਜਾ ਸਕੇ। ਇਕ ਸੀਨੀਅਰ ਫੌਜੀ ਅਧਿਕਾਰੀ ਅਨੁਸਾਰ ਤਾਰਿਕ ਬੀਤੀ ਰਾਤ ਡਿਊੂਟੀ ਦੇ ਕੇ ਜਦੋਂ ਆਪਣੇ ਘਰ ਪਰਤਿਆ ਤਾਂ ... Read Full Story
|
ਇਰਾਕ ਦੇ ਉਪ-ਰਾਸ਼ਟਰਪਤੀ ਵਿਰੁੱਧ ਗ੍ਰਿਫਤਾਰੀ ਵਾਰੰਟ
ਬਗਦਾਦ, ਇਰਾਕ ਦੀ ਸਰਬ ਉੱਚ ਜੁਡੀਸ਼ੀਅਲ ਕੌਂਸਲ ਨੇ ਉਪ ਰਾਸ਼ਟਰਪਤੀ ਤਾਰਿਕ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਹਨ। ਇਹ ਜਾਣਕਾਰੀ ਅੰਦਰੂਨੀ ਮੰਤਰਾਲਾ ਦੇ ਇਕ ਅਧਿਕਾਰੀ ਨੇ ਸੋਮਵਾਰ ਦਿੱਤੀ। ਖ਼ਬਰਾਂ ਮੁਤਾਬਿਕ ਇਹ ਵਾਰੰਟ ਦੇਸ਼ ਦੇ ਅੱਤਵਾਦ ਰੋਕੋ ਕਾਨੂੰਨ ਦੀ ਧਾਰਾ 4 ਦੇ ਆਧਾਰ 'ਤੇ ਜਾਰੀ ਕੀਤਾ ਗਿਆ ਹੈ। ਵਾਰੰਟ ਉਤੇ ਅਮਲ ਕਰਨ ਲਈ ਕੋਈ ਸਮਾਂ ਹੱਦ ਤੈਅ ਨਹੀਂ ਕੀਤੀ ... Read Full Story
|
ਪਾਕਿਸਤਾਨ ਦੇ ਇਕ ਗਵਰਨਰ ਦੇ ਜਲਸੇ 'ਚ ਰਾਕੇਟ ਨਾਲ ਹਮਲਾ, ਇਕ ਹਲਾਕ
ਇਸਲਾਮਾਬਾਦ, ਪਾਕਿਸਤਾਨ 'ਚ ਖੈਬਰ ਪਖਤੂਨਵਾ ਸੂਬੇ ਦੇ ਗਵਰਨਰ ਮਸੂਦ ਕੌਸਰ ਵਲੋਂ ਸੰਬੋਧਿਤ ਕੀਤੇ ਜਾਣ ਵਾਲੇ ਜਲਸੇ ਦੌਰਾਨ ਮੰਗਲਵਾਰ ਕੁਝ ਅੱਤਵਾਦੀਆਂ ਨੇ ਰਾਕੇਟਾਂ ਨਾਲ ਹਮਲਾ ਕੀਤਾ ਜਿਸ ਦੌਰਾਨ ਘੱਟੋ-ਘੱਟ ਇਕ ਵਿਅਕਤੀ ਦੀ ਮੌਤ ਹੋ ਗਈ ਤੇ 7 ਹੋਰ ਜ਼ਖਮੀ ਹੋ ਗਏ। ਖਬਰਾਂ ਮੁਤਾਬਕ ਗਵਰਨਰ ਦੇ ਪਹੁੰਚਣ ਤੋਂ ਕੁਝ ਪਲ ਪਹਿਲਾਂ ਹੀ ਇਹ ਹਮਲਾ ਹੋਇਆ। ਕਬਾਇਲੀ ਖੇਤਰ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਤਾਰਿਕ ਨੇ ਮੀਡੀਆ ਨੂੰ ਦੱਸਿਆ ਕਿ ਨਾਲ ਲੱਗਦੇ ਪਹਾੜੀ ਖੇਤਰ ਤੋਂ ਤਿੰਨ ਰਾਕੇਟ ਦਾਗੇ ਗਏ। ਟੀ. ਵੀ. ਚੈਨਲ ਦੀਆਂ ਖਬਰਾਂ ਦੀ ਰਿਪੋਰਟ ਮੁਤਾਬਕ ਧਮਾਕੇ ਪਿਛੋਂ ਜਲਸੇ ਨੂੰ ਰੱਦ ਕਰ ਦਿੱਤਾ ਗਿਆ। ... Read Full Story
|
1 |
 Loading...
|
|
|