Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਤਾਲਿਬਾਨ"
ਪਾਕਿ ਤਾਲਿਬਾਨ ਦੇ ਲੜਾਕੇ ਭਾਰਤ 'ਤੇ ਹਮਲੇ ਦੀ ਤਿਆਰੀ 'ਚ : ਮਲਿਕ

ਨਵੀਂ ਦਿੱਲੀ, ਅਜਮੇਰ ਸ਼ਰੀਫ ਵਿਚ ਖਵਾਜਾ ਮੁਈਨੂਦੀਨ ਦੀ ਦਰਗਾਹ ਦੀ ਜਿਆਰਤ ਤੋਂ ਬਾਅਦ ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ ਦੇ ਮੰਤਰੀ ਰਹਿਮਾਨ ਮਲਿਕ ਨੇ ਮੁਫਤ ਵਿਚ ਭਾਰਤ ਨੂੰ ਇਕ ਖੁਫੀਆ ਸੂਚਨਾ ਦੇ ਦਿੱਤੀ ਹੈ ਕਿ ਪਾਕਿਸਤਾਨ ਤਾਲਿਬਾਨ ਦੇ ਲੜਾਕੇ ਮਿਲ ਕੇ ਭਾਰਤ 'ਤੇ ਹਮਲਾ ਕਰਨ ਦੀ ਤਿਆਰੀ ਵਿਚ ਹਨ। ਉਨ੍ਹਾਂ ਭਵਿੱਖ ਵਿਚ ਵੀ ਅਜਿਹੀ ਹੀ ਸਲਾਹ ਦੇਣ ਦਾ ਵਾਅਦਾ ਕੀਤਾ ਹੈ। ਰਹਿਮਾਨ ਮਲਿਕ ਦੀ ਇਸ ਅਜੀਬ ਸਲਾਹ ਦਾ ਕੀ ਮਤਲਬ ਕੱਢਿਆ ਜਾਵੇ? ਅਫਗਾਨਿਸਤਾਨ ਮੁੱਦੇ ਦੇ ਹੱਲ ਹੋਣ ਤੋਂ ਬਾਅਦ ਤਾਲਿਬਾਨ, ਲਸ਼ਕਰ-ਏ-ਤੋਇਬਾ, ਜਮਾਤ-ਉਦ-ਦਾਵਾ, ਜੈਸ਼-ਏ-ਮੁਹੰਮਦ, ਹਿਜਬੁਲ ਮੁਜਾਹਿਦੀਨ, ਜੰਮੂ-ਕਸ਼ਮੀਰ ...
Read Full Story


ਅੱਤਵਾਦ ' ਤੇ ਪਾਕਿ ਕਰੇ ਸਹਿਯੋਗ ਨਹੀਂ ਤਾਂ ਅਮਰੀਕੀ ਮਦਦ 'ਤੇ ਰੋਕ

ਵਾਸ਼ਿੰਗਟਨ, ਕਾਂਗਰਸ ਦੀ ਇਕ ਕਮੇਟੀ ਨੇ ਸਾਲ 2013 ਲਈ ਆਪਣੇ ਬਜਟ ਪ੍ਰਸਤਾਵ ਵਿਚ ਪਾਕਿਸਤਾਨ ਨੂੰ ਆਰਥਿਕ ਅਤੇ ਸੁਰੱਖਿਆ ਮਦਦ ਦੇਣ 'ਤੇ ਉਦੋਂ ਤਕ ਲਈ ਰੋਕ ਲਗਾ ਦਿਤੀ ਹੈ ਜਦੋਂ ਤਕ ਉਹ ਅੱਤਵਾਦ ਖਿਲਾਫ ਜੰਗ ਵਿਚ ਅਮਰੀਕਾ ਨਾਲ ਸਹਿਯੋਗ ਨਹੀਂ ਕਰਦਾ ਅਤੇ ਕਾਨੀ ਨੈੱਟਵਰਕ, ਤਾਲਿਬਾਨ, ਅਲਕਾਇਦਾ, ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਵਰਗੇ ਸਮੂਹਾਂ ਖਿਲਾਫ ਕਾਰਵਾਈ ਨਹੀਂ ਕਰਦਾ। 'ਹਾਊਸ ਐਪਰੋਪ੍ਰੀਏਸ਼ਨਜ਼ ਕਮੇਟੀ' ਨੇ 2013 ਲਈ 'ਸਟੇਟ ਐਂਡ ਫਾਰੇਨ ਆਪਰੇਸ਼ਨਜ਼ ਐਪਰੋਪ੍ਰੀਏਸ਼ਨਜ਼ ਬਿੱਲ' ਜਾਰੀ ਕਰ ਦਿਤਾ। ਕਮੇਟੀ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਬਿੱਲ ਵਿਚ ਉਦੋਂ ਤਕ ਪਾਕਿਸਤਾਨ ਸਰਕਾਰ ਨੂੰ ...
Read Full Story


ਅਤਿਵਾਦੀਆਂ ਦੀਆਂ ਲਾਸ਼ਾਂ ਨਾਲ ਅਮਰੀਕੀ ਫ਼ੌਜੀਆਂ ਦੀਆਂ ਫੋਟੋਆਂ ਤੋਂ ਤਾਲਿਬਾਨ ਭੜਕੇ

ਕਾਬੁਲ, ਅਫਗਾਨਿਸਤਾਨ ਦੇ ਤਾਲਿਬਾਨ ਨੇ ਅਮਰੀਕੀ ਫੌਜੀਆਂ ਵੱਲੋਂ ਬਾਗੀਆਂ ਦੀਆਂ ਲਾਸ਼ਾਂ ਨਾਲ ਤਸਵੀਰਾਂ ਖਿਚਵਾਉਣ ਦੀ ਨਿੰਦਾ ਕਰਦਿਆਂ ਇਸ ਨੂੰ ਅਣਮਨੁੱਖੀ ਕਾਰਵਾਈ ਕਰਾਰ ਦਿੱਤਾ ਅਤੇ ਐਲਾਨ ਕੀਤਾ ਕਿ ਉਹ ਇਸ ਦਾ ਬਦਲਾ ਲੈਣਗੇ। ਇਹ ਤਸਵੀਰਾਂ 2010 ਵਿਚ ਖਿੱਚੀਆਂ ਗਈਆਂ ਸਨ, ਜੋ ਲੰਘੇ ਦਿਨ ਐਲ.ਏ. ਟਾਈਮਜ਼ ਨੇ ਪ੍ਰਕਾਸ਼ਤ ਕੀਤੀਆਂ ਹਨ। ਇਸ ਨਾਲ ਇਕ ਵਾਰ ਫਿਰ ਪੱਛਮ ਵਿਰੋਧੀ ਭਾਵਨਾਵਾਂ ਨੂੰ ਹਵਾ ਮਿਲੀ ਹੈ ਤੇ ਨਾਟੋ-ਅਮਰੀਕਾ ਦੇ 2014 ਤਕ ਫੌਜਾਂ ਦੀ ਵਾਪਸੀ ਦੇ ਯਤਨਾਂ ਨੂੰ ਧੱਕਾ ਲੱਗਿਆ ਹੈ। ਤਾਲਿਬਾਨ ਨੇ ਆਪਣੇ ਬਿਆਨ ਵਿਚ ਇਸ ਨੂੰ ਅਮਰੀਕੀ ਫੌਜ ਤੇ ਉਸ ਦੇ ਅਸੱਭਿਅਕ ਗੁਲਾਮਾਂ ਦੀ ਅਣਮਨੁੱਖੀ ...
Read Full Story


ਅਮਰੀਕੀ ਦਾਦਾਗਿਰੀ: ਡਰੋਨ ਹਮਲੇ ਬੰਦ ਕਰਨ ਤੋਂ ਪਾਕਿਸਤਾਨ ਨੂੰ ਕੋਰਾ ਜਵਾਬ

ਇਸਲਾਮਾਬਾਦ, ਅਮਰੀਕਾ ਨੇ ਪਾਕਿਸਤਾਨ ਦੇ ਬੇਮੁਹਾਰੇ ਕਬਾਇਲੀ ਖੇਤਰਾਂ ‘ਚ ਅਲ-ਕਾਇਦਾ ਤੇ ਤਾਲਿਬਾਨ ਅਤਿਵਾਦੀਆਂ ਵਿਰੁੱਧ ਡਰੋਨ ਹਮਲੇ ਕਰਨ ਦੀ ਆਪਣੀ ਨੀਤੀ ‘ਤੇ ਮੁੜ ਵਿਚਾਰ ਕਰਕੇ ਇਹ ਬੰਦ ਕਰਨ ਤੋਂ ਸਾਫ ਜੁਆਬ ਦੇ ਦਿੱਤਾ ਹੈ। ਪਾਕਿਸਤਾਨ ਦੀ ਪਾਰਲੀਮਾਨੀ ਕਮੇਟੀ ਨੇ ਇਹ ਡਰੋਨ ਹਮਲੇ ਬੰਦ ਕਰਨ ਦੀ ਸਿਫਾਰਸ਼ ਕੀਤੀ ਸੀ। ‘ਦਿ ਐਕਸਪ੍ਰੈਸ ਟ੍ਰਿਬਿਊਨ’ ਨੇ ਅੱਜ ਸੂਤਰਾਂ ਦੇ ਹਵਾਲੇ ਨਾਲ ਛਾਪੀ ਰਿਪੋਰਟ ਵਿੱਚ ਕਿਹਾ ਹੈ ਕਿ ਅਮਰੀਕੀ ਸਫੀਰ ਕੈਮਰੌਲ ਮੰੁਤੇਰ ਨੇ ਵਿਦੇਸ਼ ਮੰਤਰੀ ਹਿਨਾ ਰੱਬਾਨੀ ਖ਼ਾਰ ਨਾਲ ਮੀਟਿੰਗ ਦੌਰਾਨ ਕੱਲ੍ਹ ਵਾਸ਼ਿੰਗਟਨ ਦਾ ਡਰੋਨ ਹਮਲਿਆਂ ਬਾਰੇ ਸਟੈਂਡ ਸਪਸ਼ਟ ਕਰ ...
Read Full Story


ਅਧਿਆਤਮਕ ਗੁਰੂ ਸ਼੍ਰੀ ਸ਼੍ਰੀ ਰਵੀਸ਼ੰਕਰ ਤਾਲਿਬਾਨ ਨਾਲ ਗੱਲਬਾਤ ਲਈ ਤਿਆਰ

ਇਸਲਾਮਾਬਾਦ, ਭਾਰਤੀ ਅਧਿਆਤਮਕ ਗੁਰੂ ਸ਼੍ਰੀ ਸ਼੍ਰੀ ਰਵੀਸ਼ੰਕਰ ਨੇ ਖਿੱਤੇ 'ਚ ਅਮਨ-ਸ਼ਾਂਤੀ ਲਿਆਉਣ ਲਈ ਅੱਜ ਤਾਲਿਬਾਨ ਨਾਲ ਗੱਲਬਾਤ ਦੀ ਪੇਸ਼ਕਸ਼ ਕੀਤੀ। ਰਵੀਸ਼ੰਕਰ ਨੇ ਇਥੇ ਪੱਤਰਕਾਰਾਂ ਅਤੇ ਆਮ ਲੋਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਤਾਲਿਬਾਨ ਨਾਲ ਗੱਲਬਾਤ ਲਈ ਜਾਣ ਨੂੰ ਤਿਆਰ ਹਾਂ। ਮੈਂ ਉਨ੍ਹਾਂ ਨਾਲ ਗੱਲਬਾਤ ਰਾਹੀਂ ਉਨ੍ਹਾਂ ਨੂੰ ਸਮਝਾਉਣਾ ਚਾਹੁੰਦਾ ਹਾਂ ਅਤੇ ਆਪਣੇ ਵਿਚਾਰਾਂ ਤੋਂ ਜਾਣੂ ਕਰਵਾਉਣਾ ਚਾਹੁੰਦਾ ...
Read Full Story


ਫੌਜੀ ਨੇ ਕੀਤਾ ਕਤਲੇਆਮ, ਡਰਿਆ ਅਮਰੀਕਾ

ਤਾਲਿਬਾਨ ਲਵੇਗਾ ਬਦਲਾ ਵਾਸ਼ਿੰਗਟਨ, ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਪਣੇ ਅਫਗਾਨ ਹਮਅਹੁਦਾ ਹਾਮਿਦ ਕਰਜ਼ਈ ਨਾਲ ਬੀਤੀ ਰਾਤ ਫੋਨ 'ਤੇ ਗੱਲ ਕਰਕੇ ਕੰਧਾਰ ਸੂਬੇ 'ਚ ਇਕ ਅਮਰੀਕੀ ਫੌਜੀ ਵਲੋਂ 16 ਵਿਅਕਤੀਆਂ ਨੂੰ ਮਾਰ ਦੇਣ ਦੇ ਮਾਮਲੇ 'ਚ ਤੇਜ਼ ਜਾਂਚ ਦਾ ਇਰਾਦਾ ਪ੍ਰਗਟ ਕੀਤਾ ਹੈ। ਓਬਾਮਾ ਨੇ ਕਰਜ਼ਈ ਨਾਲ ਗੱਲਬਾਤ ਵਿਚ ਅਮਰੀਕੀ ਫੌਜੀਆਂ ਵਲੋਂ ਕੁਰਾਨ ਸਾੜਨ ਦੀ ਘਟਨਾ ਤੋਂ ਬਾਅਦ ਇਕ ਵਾਰ ਫਿਰ ਤਣਾਅ ਪੈਦਾ ਕਰ ਦੇਣ ਵਾਲੀ ਇਸ ਘਟਨਾ 'ਤੇ ਦੁੱਖ ਪ੍ਰਗਟਾਇਆ। ਵ੍ਹਾਈਟ ਹਾਊਸ ਨੇ ਇਕ ਬਿਆਨ ਵਿਚ ਕਿਹਾ ਕਿ ਬੀਤੀ ਰਾਤ ਕਰਜ਼ਈ ਨੂੰ ਫੋਨ 'ਤੇ ਓਬਾਮਾ ਨੇ ਅਫਗਾਨਿਸਤਾਨ ਦੇ ਲੋਕਾਂ ਪ੍ਰਤੀ ...
Read Full Story


ਲਾਦਿਨ ਦੀਆਂ ਵਿਧਵਾਵਾਂ ਖ਼ਿਲਾਫ਼ ਮੁਕੱਦਮਾ ਸ਼ੁਰੂ

ਇਸਲਾਮਾਬਾਦ, ਪਾਕਿਸਤਾਨ ਸਰਕਾਰ ਨੇ ਓਸਾਮਾ ਬਿਨ ਲਾਦਿਨ ਦੀਆਂ ਤਿੰਨ ਵਿਧਵਾਵਾਂ ਖ਼ਿਲਾਫ਼ ਦੇਸ਼ ਵਿਚ ਗ਼ੈਰਕਾਨੂੰਨੀ ਦਾਖਲੇ ਤੇ ਰਹਿਣ ਦੇ ਦੋਸ਼ ਵਿਚ ਕੇਸ ਦਰਜ ਕਰਕੇ ਮੁਕੱਦਮਾ ਚਲਾ ਦਿੱਤਾ ਹੈ, ਜਦਕਿ ਉਸ ਦੇ ਬੱਚਿਆਂ ਨੂੰ ਬਖ਼ਸ਼ ਦਿੱਤਾ ਗਿਆ ਹੈ। ਉਧਰ ਪਾਕਿਸਤਾਨ ਤਾਲਿਬਾਨ ਨੇ ਧਮਕੀ ਦਿੱਤੀ ਹੈ ਕਿ ਜੇਕਰ ਲਾਦਿਨ ਦੀਆਂ ਵਿਧਵਾਵਾਂ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਦੇਸ਼ ਦੇ ਸਰਕਾਰੀ, ਪੁਲੀਸ ਤੇ ਫੌਜੀ ਟਿਕਾਣਿਆਂ ’ਤੇ ਹਮਲੇ ਕੀਤੇ ਜਾਣਗੇ। ਗ੍ਰਹਿ ਮੰਤਰੀ ਰਹਿਮਾਨ ਮਲਿਕ ਨੇ ਬੀਤੇ ਦਿਨ ਦੱਸਿਆ, ‘‘ਸੰਘੀ ਜਾਂਚ ਏਜੰਸੀ ਤੇ ਕਾਨੂੰਨੀ ਮਾਹਿਰਾਂ ਨੇ ਤਿੰਨਾਂ ਵਿਧਵਾਵਾਂ ਖ਼ਿਲਾਫ਼ ...
Read Full Story


ਅਫਗਾਨ-ਪਾਕਿ ਸਰਹੱਦ 'ਤੇ ਧਮਾਕਾ, 4 ਮਰੇ

ਕੰਧਾਰ, ਪਾਕਿਸਤਾਨ ਸਰਹੱਦ ਨਾਲ ਲੱਗਦੇ ਇਕ ਅਫਗਾਨੀ ਕਸਬੇ 'ਚ ਅੱਜ ਹੋਏ ਮੋਟਰਸਾਇਕਲ ਬੰਬ ਧਮਾਕੇ 'ਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ। ਧਮਾਕਾ ਰਿਮੋਟ ਕੰਟਰੋਲ ਨਾਲ ਕੀਤਾ ਗਿਆ ਸੀ। ਅਧਿਕਾਰੀਆਂ ਨੇ ਕੰਧਾਰ ਪ੍ਰਾਂਤ 'ਚ ਸਪਿਨ ਬੋਲਦਕ 'ਚ ਹੋਏ ਹਮਲੇ ਲਈ ਕੱਟੜਪੰਥੀ ਇਸਲਾਮੀ ਤਾਲਿਬਾਨ ਨੂੰ ਜਿੰਮੇਵਾਰ ਦੱਸਿਆ। ਰੈਪਿਡ ਰੀਐਕਸ਼ਨ ਪੁਲਸ ਇਕਾਈ ਦੇ ਕਮਾਂਡਰ ਜਨਾਨ ਨੇ ਕਿਹਾ ਕਿ ਸਪਿਨ ਬੋਲਦਕ 'ਚ ਸਰਹੱਦੀ ਪੁਲਸ ਵਿਰੁਧ ਮੋਟਰਸਾਇਕਲ ਬੰਬ ਧਮਾਕਾ ਕੀਤਾ ਗਿਆ, ਜਿਸ 'ਚ ਇਕ ਔਰਤ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ। ਗ੍ਰਹਿ ਮੰਤਰਾਲਾ ਨੇ ਇਸਦੀ ਪੁਸ਼ਟੀ ...
Read Full Story


ਅਮੀਰ ਲੋਕਾਂ ਨੂੰ ਅਗਵਾ ਕਰਕੇ ਲੱਖਾਂ ਡਾਲਰ ਇਕੱਠੇ ਕੀਤੇ ਪਾਕਿ ਤਾਲਿਬਾਨ ਨੇ

ਨਿਊਯਾਰਕ, ਪਾਕਿਸਤਾਨੀ ਤਾਲਿਬਾਨ ਅਤੇ ਉਸ ਨਾਲ ਜੁੜੇ ਹੋਏ ਅੱਤਵਾਦੀ ਗਰੁੱਪਾਂ ਨੇ ਰਸੂਖ ਵਾਲੇ ਵਿਅਕਤੀਆਂ ਨੂੰ ਅਗਵਾ ਕਰ ਕੇ ਲੱਖਾਂ ਡਾਲਰ ਦੀ ਰਕਮ ਫਿਰੌਤੀ ਵਜੋਂ ਇਕੱਠੀ ਕੀਤੀ ਜਿਸ ਦੀ ਵਰਤੋਂ ਉਹ ਦੇਸ਼ ਵਿਚ ਜਹਾਦੀ ਗਰੁੱਪਾਂ ਦੇ ਆਧੁਨਿਕ ਨੈੱਟਵਰਕ ਦੇ ਵਾਧੇ ਲਈ ਕਰ ਰਹੇ ਹਨ। ਨਿਊਯਾਰਕ ਟਾਈਮਜ਼ ਦੀ ਇਕ ਰਿਪੋਰਟ ਮੁਤਾਬਕ ਪਾਕਿਸਤਾਨੀ ਤਾਲਿਬਾਨ ਨੇ ਲਗਭਗ 3 ਸਾਲ ਪਹਿਲਾਂ ਅਮੀਰ ਉਦਯੋਗਪਤੀਆਂ, ਸਿੱਖਿਆ ਮਾਹਿਰਾਂ, ਪੱਛਮੀ ਮਦਦ ਨਾਲ ਜੁੜੇ ਵਰਕਰਾਂ ਅਤੇ ਫੌਜ ਦੇ ਅਧਿਕਾਰੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ। ਖਬਰਾਂ ਵਿਚ ਦੱਸਿਆ ਗਿਆ ਹੈ ਕਿ ਹੁਣ ਹਰ ...
Read Full Story


ਪਾਕਿ 'ਚ ਆਤਮਘਾਤੀ ਹਮਲਾ, 3 ਦੀ ਮੌਤ, 9 ਜ਼ਖਮੀ

ਇਸਲਾਮਾਬਾਦ, ਉੱਤਰੀ-ਪੱਛਮੀ ਪਾਕਿਸਤਾਨ ਦੇ ਉੱਪਰਲੇ ਦੀਰ ਇਲਾਕੇ 'ਚ ਇਕ ਆਤਮਘਾਤੀ ਹਮਲਾਵਰ ਨੇ ਤਾਲਿਬਾਨ ਵਿਰੋਧੀ ਫੌਜ ਦੇ ਮੈਂਬਰਾਂ 'ਤੇ ਵੀਰਵਾਰ ਸਵੇਰੇ ਹਮਲਾ ਕਰ ਦਿੱਤਾ ਜਿਸ ਕਾਰਨ 3 ਵਿਅਕਤੀ ਦੀ ਮੌਤ ਹੋ ਗਈ ਅਤੇ 9 ਹੋਰ ਜ਼ਖਮੀ ਹੋ ਗਏ। ਪੁਲਸ ਨੇ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਹਮਲਾਵਰ ਨੇ ਇਕ ਬਾਜ਼ਾਰ 'ਚ ਲਸ਼ਕਰ ਜਾਂ ਤਾਲਿਬਾਨ ਵਿਰੋਧੀ ਫੌਜ ਦੇ ਮੈਂਬਰਾਂ ਨੇੜੇ ਪੁੱਜ ਕੇ ਆਪਣੀ ਆਤਮਘਾਤੀ ਜੈਕਟ 'ਚ ਲੱਗਾ ਵਿਸਫੋਟਕ ਉਡਾ ਦਿੱਤਾ ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਲਸ਼ਕਰ ਦੇ ਮੁਖੀ ਦੇ ਇਕ ਪੁੱਤਰ ਦੀ ਵੀ ਮੌਤ ਹੋਣ ਦੀ ਖਬਰ ਹੈ ਜਦ ਕਿ ਫੌਜ ਦੇ 6 ਜਵਾਨ ਜ਼ਖਮੀ ਵੀ ...
Read Full Story


ਪਾਕਿ ’ਚ ਭਿਆਨਕ ਸੰਘਰਸ਼ ਦੌਰਾਨ 25 ਮਰੇ

ਇਸਲਾਮਾਬਾਦ, ਉਤਰੀ-ਪੱਛਮੀ ਪਾਕਿਸਤਾਨ ਦੇ ਅਸ਼ਾਤ ਕੁਰਮ ਖੇਤਰ ’ਚ ਇਕ ਜਾਂਚ ਚੌਕੀ ’ਤੇ ਹਮਲਾ ਕਰ ਕੇ ਤਾਲਿਬਾਨੀ ਅੱਤਵਾਦੀਆਂ ਨੇ 7 ਸੁਰੱਖਿਆ ਮੁਲਾਜ਼ਮਾਂ ਦੀ ਹੱਤਿਆ ਕਰ ਦਿੱਤੀ ਜਦਕਿ ਇਸ ਪਿੱਛੋਂ ਹੋਏ ਸੰਘਰਸ਼ ਵਿਚ 18 ਅੱਤਵਾਦੀ ਵੀ ਮਾਰੇ ਗਏ। ਤਾਲਿਬਾਨ ਦੇ ਅੱਤਵਾਦੀਆਂ ਨੇ 5 ਫੌਜੀਆਂ ਨੂੰ ਅਗਵਾ ਵੀ ਕਰ ਲਿਆ। ਟੀ.ਵੀ. ਚੈਨਲਾਂ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਅੱਤਵਾਦੀਆਂ ਨੇ ਅਫਗਾਨਿਸਤਾਨ ਦੀ ਸਰਹੱਦ ਦੇ ਨਾਲ ਲੱਗਦੇ ਉਕਤ ਖੇਤਰ ’ਚ ਸ਼ੁੱਕਰਵਾਰ ਤੜਕੇ ਇਕ ਜਾਂਚ ਚੌਕੀ ’ਤੇ ਹਮਲਾ ਕੀਤਾ। ਇਥੇ ਇਹ ਗੱਲ ਦੱਸਣਯੋਗ ਹੈ ਕਿ ਇਸੇ ਖੇਤਰ ’ਚ ਬੀਤੇ ਕੁਝ ਸਮੇਂ ਦੌਰਾਨ 14 ਜਵਾਨ ਅਤੇ 80 ...
Read Full Story


ਪੇਸ਼ਾਵਰ ’ਚ ਬੰਬ ਧਮਾਕਾ, 3 ਦੀ ਮੌਤ

ਇਸਲਾਮਾਬਾਦ, ਉਤਰੀ ਪੱਛਮੀ ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ਵਿਚ ਤਾਲਿਬਾਨ ਵਿਰੋਧੀ ਦੇ ਘਰ ਦੇ ਬਾਹਰ ਹੋਏ ਕਾਰ ਬੰਬ ਧਮਾਕੇ ਵਿਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 7 ਹੋਰ ਜ਼ਖ਼ਮੀ ਹੋ ਗਏ। ਪੁਲਸ ਅਨੁਸਾਰ ਇਸ ਧਮਾਕੇ ਵਿਚ ਟਰਾਈਵਲ ਨੇਤਾ ਅਸਤਾਨਾਗੁੱਲ ਦਾ ਘਰ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਸੀ। ਇਸ ਕਾਰ ਬੰਬ ਧਮਾਕੇ ਵਿਚ 40 ਕਿਲੋ ਬਾਰੂਦ ਦੀ ਵਰਤੋਂ ਕੀਤੀ ਗਈ ਸੀ। ...
Read Full Story


ਨਾਟੋ ਦੀ ਤਾਲਿਬਾਨ ਬਾਰੇ ਰਿਪੋਰਟ 'ਚ ਕੁਝ ਨਵਾਂ ਨਹੀਂ : ਹਿਲੇਰੀ

ਵਾਸ਼ਿੰਗਟਨ, ਅਮਰੀਕਾ ਦੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਕਿਹਾ ਕਿ ਤਾਲਿਬਾਨ ਸਬੰਧੀ ਨਾਟੋ ਦੀ ਰਿਪੋਰਟ ਵਿਚ ਕੁਝ ਵੀ ਨਵਾਂ ਨਹੀਂ। ਇਸ ਰਿਪੋਰਟ ਦੇ ਲੀਕ ਹੋਏ ਇਕ ਹਿੱਸੇ ਵਿਚ ਕਿਹਾ ਗਿਆ ਸੀ ਕਿ ਪਾਕਿਸਤਾਨ ਦੇ ਹਾਲੇ ਵੀ ਅੱਤਵਾਦੀਆਂ ਨਾਲ ਸਬੰਧ ਹਨ। ਹਿਲੇਰੀ ਨੇ ਅਮਰੀਕੀ ਦੌਰੇ 'ਤੇ ਆਏ ਸਿੰਗਾਪੁਰ ਦੇ ਵਿਦੇਸ਼ ਮੰਤਰੀ ਕੇ. ਸ਼ਨਮੂਗਨ ਨਾਲ ਸਾਂਝੀ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਲੀਕ ਰਿਪੋਰਟ ਵਿਚ ਕੁਝ ਨਵਾਂ ਨਹੀਂ ਅਤੇ ਇਸ ਤੋਂ ਵੱਧ ਉਹ ਇਸ ਬਾਰੇ ਵਧੇਰੇ ਵਿਸਥਾਰ ਵਿਚ ਨਹੀਂ ਜਾਣਾ ਚਾਹੁੰਦੀ। ਉਨ੍ਹਾਂ ਕਿਹਾ ਕਿ ਅਮਰੀਕਾ ਇਸ ਮਾਮਲੇ ਨੂੰ ਨਜ਼ਰਅੰਦਾਜ਼ ਕਰਨਾ ਚਾਹੁੰਦਾ ਹੈ, ...
Read Full Story


ਨਾਟੋ ਦੀ ਤਾਲਿਬਾਨ ਰਿਪੋਰਟ 'ਚ ਕੁਝ ਵੀ ਨਵਾਂ ਨਹੀਂ

ਵਾਸ਼ਿੰਗਟਨ, ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਕਿਹਾ ਹੈ ਕਿ ਤਾਲਿਬਾਨ ਦੇ ਸੰਬੰਧ 'ਚ ਨਾਟੋ ਦੀ ਨਵੀਂ ਗੁਪਤ ਰਿਪੋਰਟ 'ਚ ਕੁਝ ਵੀ ਨਵਾਂ ਨਹੀਂ ਹੈ। ਇਸ ਰਿਪੋਰਟ ਦੇ ਲੀਕ ਹਿੱਸੇ 'ਚ ਕਿਹਾ ਗਿਆ ਹੈ ਕਿ ਪਾਕਿਸਤਾਨ ਦੇ ਹੁਣ ਵੀ ਅੱਤਵਾਦੀ ਸੰਗਠਨ ਨਾਲ ਸੰਬੰਧ ਹਨ। ਹਿਲੇਰੀ ਨੇ ਅਮਰੀਕਾ ਦੀ ਯਾਤਰਾ 'ਤੇ ਆਏ ਸਿੰਗਾਪੁਰ ਦੇ ਵਿਦੇਸ਼ ਮੰਤਰੀ ਸ਼ਣਾਮੁਗਮ ਨਾਲ ਪੱਤਰਕਾਰ ਸੰਮੇਲਨ 'ਚ ਕਿਹਾ, '' ਇਸ ਬਾਰੇ ਪਹਿਲਾਂ ਹੀ ਕਿਹਾ ਜਾ ਚੁੱਕਿਆ ਹੈ ਕਿ ਲੀਕ ਰਿਪੋਰਟ 'ਚ ਕੁਝ ਵੀ ਅਜਿਹਾ ਨਹੀਂ ਹੈ ਜਿਸ ਨੂੰ ਨਵਾਂ ਕਿਹਾ ਜਾ ਸਕੇ ਪਰ ਮੈਂ ਇਸ ਮਾਮਲੇ 'ਚ ਕਿਸੇ ਵੀ ਡੂੰਘਾਈ 'ਤੇ ਨਹੀਂ ਜਾਣਾ ਚਾਹੁੰਦੀ।'' ...
Read Full Story


ਅਫਗਾਨ ਸਰਕਾਰ ਤੇ ਤਾਲਿਬਾਨ ਕਰਨਗੇ ਸਾਊਦੀ ਅਰਬ 'ਚ ਗੱਲਬਾਤ : ਡਿਪਲੋਮੇਟ

ਰਿਆਦ, ਅਫਗਾਨ ਸਰਕਾਰ ਦੇ ਅਧਿਕਾਰੀ ਅਤੇ ਦੇਸ਼ ਦੇ ਸਾਬਕਾ ਤਾਲਿਬਾਨ ਸ਼ਾਸਕਾਂ ਦੇ ਪ੍ਰਤੀਨਿਧੀ ਸਾਊਦੀ ਅਰਬ ਵਿਚ ਸ਼ਾਂਤੀ ਵਾਰਤਾ ਕਰਨਗੇ। ਰਿਆਦ ਸਥਿਤ ਇਕ ਅਫਗਾਨ ਡਿਪਲੋਮੇਟ ਨੇ ਅੱਜ ਦਸਿਆ ਕਿ ਅਫਗਾਨ ਸਰਕਾਰ ਦਾ ਇਕ ਵਫਦ ਤੇ ਤਾਲਿਬਾਨ ਵਫਦ ਸਾਊਦੀ ਅਰਬ ਵਿਚ ਗੱਲਬਾਤ ਕਰਨਗੇ ਪਰ ਉਸ ਨੇ ਗੱਲਬਾਤ ਦੀ ਤਰੀਕ ਨਹੀਂ ਦੱਸੀ। ਓਧਰ ਅਮਰੀਕਾ ਤੇ ਤਾਲਿਬਾਨ ਦਰਮਿਆਨ ਕਤਰ ਵਿਚ ਹੋ ਰਹੀ ਸ਼ਾਂਤੀਵਾਰਤਾ ਆਖਿਰ ਗੁਆਂਤਾਨਾਮੋ ਵਿਖੇ ਬਦਨਾਮ ਜੇਲ ਖਾਨੇ ਵਿਚ ਬੰਦ ਪੰਜ ਅੱਤਵਾਦੀਆਂ ਦੇ ਰਿਹਾਈ ਦੇ ਮੁੱਦੇ ਦੀ ਭੇਟ ਚੜ੍ਹ ਕੇ ਫੇਲ ਹੋ ਗਈ। ਅਮਰੀਕਾ ਦੇ ਐੱਮ. ਐੱਸ. ਐੱਨ. ਬੀ.ਸੀ. ਚੈਨਲ ਦੀ ਰਿਪੋਰਟ ਵਿਚ ...
Read Full Story


ਜਮਰੌਦ ਵਿੱਚ ਬੰਬ ਧਮਾਕਾ, 29 ਮੌਤਾਂ

ਇਸਲਾਮਾਬਾਦ, ਉੱਤਰ-ਪੱਛਮੀ ਪਾਕਿਸਤਾਨ ਦੇ ਗੜਬੜਜ਼ਦਾ ਕਬਾਇਲੀ ਖਿੱਤੇ ਖੈਬਰ ਦੇ ਭੀੜ-ਭੜੱਕੇ ਵਾਲੇ ਇਕ ਬਾਜ਼ਾਰ ’ਚ ਅੱਜ ਹੋਏ ਬੰਬ ਧਮਾਕੇ ਵਿਚ ਘੱਟੋ-ਘੱਟ 29 ਲੋਕ ਮਾਰੇ ਗਏ ਅਤੇ 40 ਜ਼ਖ਼ਮੀ ਹੋ ਗਏ। ਇਹ ਬੰਬ ਜਮਰੌਦ ਦੀ ਮੰਡੀ ’ਚ ਖੜ੍ਹੇ ਇਕ ਟਰੱਕ ਵਿਚ ਫਿੱਟ ਕੀਤਾ ਹੋਇਆ ਸੀ। ਇਸਲਾਮਾਬਾਦ: ਇਸ ਧਮਾਕੇ ਵਿਚ ਪੈਟਰੋਲ ਪੰਪ ਅਤੇ ਕਈ ਗੱਡੀਆਂ ਨੂੰ ਵੀ ਨੁਕਸਾਨ ਪੁੱਜਾ ਹੈ। ਸੂਤਰਾਂ ਮੁਤਾਬਕ ਧਮਾਕੇ ਵੇਲੇ ਤਾਲਿਬਾਨ ਵਿਰੋਧੀ ਮਿਲੀਸ਼ੀਆ ਗਰੁੱਪ ਦੇ ਮੈਂਬਰ ਉਥੋਂ ਲੰਘ ਰਹੇ ਸਨ। ਫਿਲਹਾਲ ਕਿਸੇ ਨੇ ਵੀ ਇਸ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਇਸ ਖੇਤਰ ਵਿਚ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ...
Read Full Story


ਅਫਗਾਨਿਸਤਾਨ 'ਚ 7 ਤਾਲਿਬਾਨੀ ਹਲਾਕ

ਕਾਬਲ, ਅਫਗਾਨਿਸਤਾਨ ਵਿਚ ਸਰਕਾਰੀ ਫੌਜਾਂ ਵਲੋਂ ਇਕ ਵਿਸ਼ੇਸ਼ ਕਾਰਵਾਈ ਕਰਕੇ 7 ਤਾਲਿਬਾਨੀ ਅੱਤਵਾਦੀਆਂ ਨੂੰ ਹਲਾਕ ਕਰ ਦਿੱਤਾ ਹੈ। ਸਮਾਚਾਰ ਏਜੰਸੀ ਸਿਨਹੂਆ ਨੇ ਸਰਕਾਰੀ ਬੁਲਾਰੇ ਦਾਊਦ ਅਹਿਮਦੀ ਦੇ ਹਵਾਲੇ ਨਾਲ ਖਬਰ ਦਿੱਤੀ ਹੈ ਕਿ ਅਫਗਾਨ ਕੌਮੀ ਡਾਇਰੈਕਟੋਰੇਟ ਦੀ ਫੌਜੀ ਟੁਕੜੀ ਨੇ ਦੱਖਣੀ ਹੇਲਮੰਡ ਦੇ ਗੇਰੇਸ਼ਕ ਜ਼ਿਲੇ ਦੇ ਮਰਮਾਨਡਾਬ ਖੇਤਰ ਵਿਚ ਇਕ ਵਿਸ਼ੇਸ਼ ਮੁਹਿੰਮ ਦੌਰਾਨ ਤਾਲਿਬਾਨੀ ਠਿਕਾਣਿਆਂ 'ਤੇ ਹਮਲਾ ਕੀਤਾ ਅਤੇ ਸੁਰੱਖਿਆ ਏਜੰਸੀ ਦੇ ਜਵਾਨਾਂ ਨੇ 7 ਤਾਲਿਬਾਨੀ ਮਾਰ ਮੁਕਾਏ। ਮਾਰੇ ਗਏ ਤਾਲਿਬਾਨ ਵਿਚ ਮਾਲਾਵੀ ਮਨਸੂਰ, ਅਬਦੁਲ ਰਾਜਿਦ ਮੁੱਲਾ ਮਲੂਕ ਅਤੇ ਸ਼ੇਕਾਰੀ ...
Read Full Story


ਤਾਲਿਬਾਨ ਨੇ ਅਗਵਾ ਕੀਤੇ 15 ਪਾਕਿ ਸੁਰੱਖਿਆ ਮੁਲਾਜ਼ਮਾਂ ਦੀ ਕੀਤੀ ਹੱਤਿਆ

ਇਸਲਾਮਾਬਾਦ, ਪਾਕਿਸਤਾਨ ਤਾਲਿਬਾਨ ਨੇ ਬੀਤੇ ਮਹੀਨੇ ਦੱਖਣੀ ਵਜ਼ੀਰਿਸਤਾਨ ਤੋਂ ਬੰਦੀ ਬਣਾਏ ਗਏ 15 ਸੁਰੱਖਿਆ ਮੁਲਾਜ਼ਮਾਂ ਦੀ ਹੱਤਿਆ ਕਰ ਦਿੱਤੀ ਹੈ। ਇਨ੍ਹਾਂ ਸਾਰਿਆਂ ਨੂੰ ਪਾਕਿਸਤਾਨ ਤਾਲਿਬਾਨ ਦੇ ਲੜਾਕਿਆਂ ਨੇ ਦੱਖਣੀ ਵਜ਼ੀਰਿਸਤਾਨ ਦੇ ਨੇੜੇ ਇਕ ਕਿਲੇ ਵਿਚ ਬੰਦੀ ਬਣਾਇਆ ਸੀ। ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਇਕ ਬੁਲਾਰੇ ਨੇ ਪਸ਼ਤੋ ਭਾਸ਼ਾ ਦੇ ਖੈਬਰ ਟੀ. ਵੀ. ਚੈਨਲ ਨੂੰ ਦੱਸਿਆ ਕਿ ਸਭ ਮ੍ਰਿਤਕ ਜਵਾਨਾਂ ਦੀਆਂ ਲਾਸ਼ਾਂ ਉੱਤਰੀ ਵਜ਼ੀਰਸਤਾਨ ਨੇੜੇ ਸਪਿੰਨ ਤੁਲ ਵਿਚ ਨਗਨ ਹਾਲਤ ਵਿਚ ਮਿਲੀਆਂ ਹਨ। ਇਨ੍ਹਾਂ 15 ਸੁਰੱਖਿਆ ਮੁਲਾਜ਼ਮਾਂ ਦੇ ਕਤਲ ਨਾਲ ਅੱਤਵਾਦੀਆਂ ਨੇ ਇਹ ਸੰਕੇਤ ...
Read Full Story


ਪਾਕਿਸਤਾਨੀ ਫੌਜ ’ਤੇ ਹਮਲੇ ਜਾਰੀ ਰੱਖਾਂਗੇ: ਤਾਲਿਬਾਨ

ਸਮਝੌਤਾ ਆਮ ਲੋਕਾਂ ਬਾਰੇ ਹੋਇਆ: ਅਹਿਸਨ ਇਸਲਾਮਾਬਾਦ, ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨੇ ਕਿਹਾ ਹੈ ਕਿ ਉਹ ਪਾਕਿਸਤਾਨੀ ਫੌਜ ਉਪਰ ਆਤਮਘਾਤੀ ਹਮਲੇ ਜਾਰੀ ਰੱਖੇਗੀ, ਪਰ ਬੇਕਸੂਰ ਲੋਕਾਂ ਨੂੰ ਨਾ ਮਾਰੇਗੀ ਤੇ ਨਾ ਹੀ ਫਿਰੌਤੀ ਲਈ ਅਗਵਾ ਕਰੇਗੀ। ਤਹਿਰੀਕ ਦੇ ਬੁਲਾਰੇ ਅਹਿਸਾਨੁੱਲਾ ਅਹਿਸਨ ਨੇ ਕਿਹਾ ਹੈ, ‘‘ਅਸੀਂ ਤਿੰਨ ਵੱਡੀਆਂ ਤਾਲਿਬਾਨ ਜਥੇਬੰਦੀਆਂ ਨੇ ਸਮਝੌਤਾ ਕੀਤਾ ਹੈ। ਇਸ ਸਮਝੌਤੇ ’ਤੇ ਮੌਲਵੀ ਨਜ਼ੀਰ, ਹਾਫਿਜ਼ ਗੁੱਲ ਬਹਾਦੁਰ ਤੇ ਇਕ ਅਫਗਾਨ ਤਾਲਿਬਾਨ ਧੜੇ ਨੇ ਦਸਤਖਤ ਕੀਤੇ ਹਨ। ਇਸ ਵਿਚ ਬੇਕਸੂਰ ਲੋਕਾਂ ਨੂੰ ਨਾ ਮਾਰਨ ਤੇ ਨਾ ਹੀ ਅਗਵਾ ਕਰਨ ਦਾ ਅਹਿਦ ਕੀਤਾ ਗਿਆ ਹੈ, ਪਰ ਇਸ ...
Read Full Story


ਅਫਗਾਨਿਸਤਾਨ 'ਚ ਬੰਬ ਵਿਸਫੋਟ, 3 ਮਰੇ

ਕਾਬੁਲ, ਅਫਗਾਨਿਸਤਾਨ ਦੇ ਲੋਗਾਰ ਪ੍ਰਾਂਤ 'ਚ ਸੜਕ ਕਿਨਾਰੇ ਕਿ ਕਾਰ ਦੇ ਬੰਬ ਵਿਸਫੋਟ ਦੀ ਲਪੇਟ 'ਚ ਆ ਜਾਣ ਨਾਲ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਜਿਨ੍ਹਾਂ 'ਚ ਇਕ ਬੱਚਾ ਵੀ ਸ਼ਾਮਲ ਹੈ। ਸਮਾਚਾਰ ਏਜੰਸੀ ਸਿਨਹੁਆ ਮੁਤਾਬਕ ਵਿਸਫੋਟ ਰਾਜਧਾਨੀ ਕਾਬੁਲ ਤੋਂ 60 ਕਿਲੋਮੀਟਰ ਦੂਰ ਦੱਖਣ 'ਚ ਹੋਇਆ। ਪ੍ਰਾਂਤ ਦੇ ਸਰਕਾਰੀ ਬੁਲਾਰੇ ਮੁਤਾਬਕ ਇਹ ਦੁਖਭਰੀ ਘਟਨਾ ਪ੍ਰਾਂਤ ਦੀ ਰਾਜਧਾਨੀ ਪੁਲ ਏ ਆਲਮ 'ਚ ਸਵੇਰੇ 10 ਵਜੇ ਦੀ ਹੈ। ਇਸ 'ਚ ਤਿੰਨ ਨਾਗਰਿਕ ਮਾਰੇ ਗਏ ਜਿਨ੍ਹਾਂ 'ਚ ਇਕ ਬੱਚਾ ਵੀ ਸ਼ਾਮਲ ਹੈ। ਬੁਲਾਰੇ ਨੇ ਹੱਤਿਆ ਦੇ ਮਾਮਲੇ 'ਚ ਤਾਲਿਬਾਨ ਦੇ ਅੱਤਵਾਦੀਆਂ ਨੂੰ ਦੋਸ਼ੀ ਠਹਿਰਾਇਆ ...
Read Full Story


1 2 3 > >>

Loading...

© 2012 punjabinfoline.com

punjab infoline arash info