ਤਿਹਾੜ ਦੇ ਕੈਦੀਆਂ ਲਈ ਸਮਾਰਟ ਕਾਰਡ ਪ੍ਰਣਾਲੀ
ਨਵੀਂ ਦਿੱਲੀ, ਤਿਹਾੜ ਜੇਲ ਦੇ ਅਧਿਕਾਰੀਆਂ ਨੇ ਅੱਜ ਆਪਣੇ ਕੈਦੀਆਂ ਲਈ ਇਕ ਸਮਾਰਟ ਕਾਰਡ ਪ੍ਰਣਾਲੀ ਸ਼ੁਰੂ ਕੀਤੀ ਹੈ, ਜੋ ਖਾਣ ਦੇ ਕੂਪਨ ਦਾ ਕੰਮ ਕਰੇਗਾ ਅਤੇ ਜੇਲ ਕੰਪਲੈਕਸ ਦੇ ਅੰਦਰ ਨਾਜਾਇਜ਼ ਸਰਗਰਮੀਆਂ ਨੂੰ ਰੋਕਣ ਵਿਚ ਮਦਦ ਕਰੇਗਾ।
ਇਸ ਤੋਂ ਪਹਿਲਾਂ ਕੁਝ ਕੈਦੀਆਂ ਨੂੰ ਖਾਣ ਦੇ ਕੂਪਨ ਦਾ ਗਲਤ ਇਸਤੇਮਾਲ ਕਰਕੇ ਤੰਬਾਕੂ ਵਰਗੇ ਪਾਬੰਦੀਸ਼ੁਦਾ ਸਾਮਾਨਾਂ ਦੀ ਸਪਲਾਈ ਦਾ ਦੋਸ਼ੀ ਪਾਇਆ ਗਿਆ ਸੀ। ਇਸ ਤੋਂ ਇਲਾਵਾ ਸਮਰਥਨ ਹਾਸਲ ਕਰਨ ਲਈ ਇਸ ਦਾ ਆਦਾਨ-ਪ੍ਰਦਾਨ ਕੀਤਾ ਜਾਂਦਾ ਸੀ। ਤਿਹਾੜ ਜੇਲ ਦੇ ਬੁਲਾਰੇ ਸੁਨੀਲ ਨੇ ਕਿਹਾ ਕਿ ਇਹ ਕਾਰਡ ਇਸ ਲਈ ਲਿਆ ਗਿਆ ਹੈ ਤਾਂ ਜੋ ਕੈਦੀ ਉਨ੍ਹਾਂ ਚੀਜ਼ਾਂ ... Read Full Story
|
ਕੈਦੀ ਦੀ ਧੀ ਦੇ ਵਿਆਹ ਲਈ ਮਾਲੀ ਸਹਾਇਤਾ ਦੇਣ ਤੋਂ ਨਾਂਹ
ਨਵੀਂ ਦਿੱਲੀ, ਅਗਵਾ ਅਤੇ ਕਤਲ ਦੇ ਮਾਮਲੇ ‘ਚ ਤਿਹਾੜ ਜੇਲ੍ਹ ‘ਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਦੋਸ਼ੀ ਵੱਲੋਂ ਆਪਣੀ ਬੇਟੀ ਦੇ ਵਿਆਹ ਲਈ ‘ਜੇਲ੍ਹ ਭਲਾਈ ਫੰਡ’ ‘ਚ ਮਾਲੀ ਸਹਾਇਤਾ ਮੁਹੱਈਆ ਕਰਵਾਉਣ ਲਈ ਦਿੱਤੀ ਗਈ ਅਰਜ਼ੀ ਦਿੱਲੀ ਦੀ ਇਕ ਅਦਾਲਤ ਨੇ ਰੱਦ ਕਰ ਦਿੱਤੀ।
ਵਿਸ਼ੇਸ਼ ਜੱਜ ਵੀ.ਕੇ. ਮਹੇਸ਼ਵਰੀ ਨੇ ਦੋਸ਼ੀ ਦੀ ਅਰਜ਼ੀ ਤਿਹਾੜ ਜੇਲ੍ਹ ਅਧਿਕਾਰੀਆਂ ਦੇ ਵਿਰੋਧ ਕਾਰਨ ਰੱਦ ਕੀਤੀ ਹੈ। ਜੇਲ੍ਹ ਅਧਿਕਾਰੀਆਂ ਮੁਤਾਬਕ ਇਹ ਫੰਡ ਅਪਰਾਧਾਂ ਤੋਂ ਪੀਤੜ ਵਿਅਕਤੀਆਂ ਦੇ ਪਰਿਵਾਰਾਂ ਲਈ ਹੈ ਨਾ ਕਿ ਅਪਰਾਧੀਆਂ ਲਈ। ਉਨ੍ਹਾਂ ਦੋਸ਼ੀ ਰਾਜ ਕੁਮਾਰ ਵੱਲੋਂ ਦਿੱਤੀ ਇਸ ਅਰਜ਼ੀ ਦਾ ਵਿਰੋਧ ਇਸ ਲਈ ਵੀ ... Read Full Story
|
ਕੁੱਤੇ ਲੱਭਣਗੇ ਤਿਹਾੜ'ਚ ਨਸ਼ੀਲੇ ਪਦਾਰਥ
ਨਵੀਂ ਦਿੱਲੀ, ਤਿਹਾੜ ਜੇਲ'ਚ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਵਾਲਿਆਂ ਦੇ ਨੱਕ 'ਚ ਦਮ ਕਰਨ ਲਈ ਕੁੱਤਿਆਂ ਦੀ ਮਦਦ ਲੈਣ ਦਾ ਫੈਸਲਾ ਕੀਤਾ ਗਿਆ ਹੈ। ਜੇਲ 'ਚ ਹਰ ਤਰ੍ਹਾਂ ਦੇ ਯੰਤਰ ਲੱਗੇ ਹੋਣ ਦੇ ਬਾਵਜੂਦ ਵੀ ਕਈ ਕੈਦੀ ਉਥੇ ਨਸ਼ੀਲੇ ਪਦਾਰਥ ਲਿਆਉਣ 'ਚ ਸਫਲ ਹੋ ਜਾਂਦੇ ਹਨ। ਇਸ ਕੰਮ 'ਲੈਬਰਾਡੋਰ' ਅਤੇ 'ਸਟੈਟਲੀ ਅਲਾਸੀਟਿਅੰਸ' ਟੀਮ ਨੂੰ ਦਿੱਤਾ ਗਿਆ ਹੈ। ਇਨ੍ਹਾਂ ਨੂੰ ਭਾਰਤ-ਤਿੱਬਤ ਸੀਮਾ ਪੁਲਿਸ (ਆਈ.ਟੀ.ਬੀ.ਸੀ.) ਸਿੱਖਿਆ ਦੇ ਰਹੀ ਹੈ। ਤਿਹਾੜ ਜੇਲ 'ਚ ਇਕ ਤੋਂ ਵਧੇਰੇ ਤਰ੍ਹਾਂ ਦੇ ਨਸ਼ੀਲੇ ਪਦਾਰਥਾਂ ਨੂੰ ਪਛਾਨਣ ਲਈ ਕੁੱਤਿਆਂ ਨੂੰ ਤਿਆਰ ਕੀਤਾ ਜਾ ਰਿਹਾ ਹੈ। ਇਨ੍ਹਾਂ ਨੂੰ ਸ਼ਰੀਰ 'ਚ ਛੁਪੇ ... Read Full Story
|
55 ਪਾਕਿਸਤਾਨੀ ਕੈਦੀ ਤਿਹਾੜ ਜੇਲ 'ਚੋਂ ਰਿਹਾਅ
ਨਵੀਂ ਦਿੱਲੀ, ਗੈਰ-ਕਾਨੂੰਨੀ ਢੰਗ ਨਾਲ ਰਹਿਣ ਲਈ ਚਾਰ ਸਾਲ ਪਹਿਲਾਂ ਗ੍ਰਿਫਤਾਰ ਕੀਤੇ ਗਏ 55 ਪਾਕਿਸਤਾਨੀ ਨਾਗਰਿਕਾਂ ਨੂੰ ਮੰਗਲਵਾਰ ਸਥਾਨਕ ਤਿਹਾੜ ਜੇਲ ਤੋਂ ਰਿਹਾਅ ਕਰ ਦਿੱਤਾ ਗਿਆ। ਉਨ੍ਹਾਂ ਨੂੰ ਵਤਨ ਭੇਜਣ ਲਈ ਤਿਆਰੀਆਂ ਹੋ ਰਹੀਆਂ ਹਨ, ਇਨ੍ਹਾਂ ਵਿਚੋਂ ਕਈ ਔਰਤਾਂ ਵੀ ਹਨ, ਜਿਨ੍ਹਾਂ ਨੂੰ 9 ਦਸੰਬਰ ਨੂੰ ਰਿਹਾਅ ਕੀਤਾ ਗਿਆ ... Read Full Story
|
ਕੈਦੀਆਂ ਲਈ ਗੁਰਬਾਣੀ ਦੇ ਗੁਟਕੇ ਦਿੱਤੇ
ਨਵੀਂ ਦਿੱਲੀ, ਤਿਹਾੜ ਜੇਲ੍ਹ ਦੀਆਂ ਮਹਿਲਾ ਕੈਦੀਆਂ ਵੱਲੋਂ ਜੇਲ੍ਹ ਵਿੱਚ ਗੁਰਬਾਣੀ ਦਾ ਪਾਠ ਕਰਨ ਲਈ ਲੋੜੀਂਦੇ ਗੁਟਕਿਆਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਜਸਵੰਤ ਸਿੰਘ ਬਾਬੀ ਅਤੇ ਘੱਟ-ਗਿਣਤੀ ਕਮਿਸ਼ਨ ਦੇ ਮੈਂਬਰ ਪੁਸ਼ਪਿੰਦਰ ਸਿੰਘ ਜਪੁਜੀ ਸਾਹਿਬ ਅਤੇ ਸੁਖਮਨੀ ਸਾਹਿਬ ਦੇ ਹਿੰਦੀ ਅਤੇ ਪੰਜਾਬੀ ਗੁਟਕੇ, ਉਨ੍ਹਾਂ ਦੇ ਪੋਸ਼ਾਕੇ ਅਤੇ ਅਲਮਾਰੀ ਸਹਿਤ ਤਿਹਾੜ ਜੇਲ੍ਹ ਪੁੱਜੇ।
ਜੇਲ੍ਹ ਦੇ ਕਾਨੂੰਨ ਅਧਿਕਾਰੀ ਤੇ ਪੀ.ਆਰ.ਓ. ਸੁਨੀਲ ਕੁਮਾਰ ਗੁਪਤਾ, ਜੇਲ੍ਹ ਸੁਪਰਡੈਂਟ ਪੀ.ਐਲ. ਵਿਨਾਇਕ ਅਤੇ ਸਹਾਇਕ ਸੁਪਰਡੈਂਟ ਕੁਮਾਰੀ ਸੁਨੀਤਾ ਨੇ ਜਸਵੰਤ ਸਿੰਘ ਵੱਲੋਂ ਲਿਆਂਦੇ ਗਏ ਗੁਟਕਿਆਂ ਨੂੰ ... Read Full Story
|
ਮੈਂ ਬੋਲਾਂਗਾ ਤਾਂ ਹੋਰਨਾਂ ਨੂੰ ਜੇਲ ਜਾਣਾ ਪਵੇਗਾ : ਰਾਜਾ
ਨਵੀਂ ਦਿੱਲੀ, 2-ਜੀ ਸਪੈਕਟਰਮ ਘਪਲੇ 'ਚ ਫਸੇ ਸਾਬਕਾ ਸੰਚਾਰ ਮੰਤਰੀ ਏ. ਰਾਜਾ ਤਿਹਾੜ ਜੇਲ ਵਿਚ 10 ਮਹੀਨੇ ਬਿਤਾ ਚੁੱਕੇ ਹਨ ਅਤੇ ਇਸ ਦੌਰਾਨ ਉਹ ਕਿਤਾਬਾਂ ਪੜ੍ਹ-ਪੜ੍ਹ ਕੇ ਇਕ ਬੁੱਧੀਜੀਵੀ ਬਣ ਗਏ ਹਨ। ਰਾਜਾ ਦਾ ਕਹਿਣਾ ਹੈ ਕਿ ਤਿਹਾੜ ਜੇਲ ਦੇ ਤਜਰਬਿਆਂ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਹੀ ਬਦਲ ਦਿੱਤਾ ਹੈ। ਇਕ ਅਖਬਾਰ ਦੇ ਪੱਤਰਕਾਰ ਨਾਲ ਆਪਣੇ ਤਜਰਬੇ ਸਾਂਝੇ ਕਰਦਿਆਂ ਰਾਜਾ ਨੇ ਕਿਹਾ ਕਿ ਮੈਨੂੰ ਸੰਸਦ ਮੈਂਬਰ ਵਜੋਂ 12 ਸਾਲ ਮਿਲੇ ਅਤੇ ਹੁਣ ਮੇਰੇ ਨਵੇਂ ਜੀਵਨ ਦੇ 12 ਮਹੀਨੇ ਪੂਰੇ ਹੋਣ ਵਾਲੇ ਹਨ। ਉਨ੍ਹਾਂ ਕਿਹਾ ਕਿ ਮੈਂ ਹਰ ਘਟਨਾ 'ਤੇ ਨਜ਼ਰ ਰੱਖ ਰਿਹਾ ਹਾਂ ਅਤੇ ਜੇਲ ਤੋਂ ਰਿਹਾਅ ਹੋਣ ਦੀ ਉਡੀਕ ਕਰ ... Read Full Story
|
ਤਿਹਾੜ ਜੇਲ 'ਚ ਨਹੀਂ ਹੋਵੇਗੀ 2-ਜੀ ਸਪੈਕਟ੍ਰਮ ਮਾਮਲੇ ਦੀ ਸੁਣਵਾਈ, ਹਾਈ ਕੋਰਟ ਨੇ ਲਾਈ ਰੋਕ
ਨਵੀਂ ਦਿੱਲੀ, ਦਿੱਲੀ ਹਾਈਕੋਰਟ ਨੇ 2 ਜੀ ਸਪੈਕਟ੍ਰਮ ਮਾਮਲੇ ਦੀ ਸੁਣਵਾਈ ਪਟਿਆਲਾ ਹਾਊਸ ਕੰਪਲੈਕਸ ਤੋਂ ਉੱਚ ਸੁਰੱਖਿਆ ਵਾਲੀ ਤਿਹਾੜ ਜੇਲ 'ਚ ਤਬਦੀਲ ਕਰਨ ਦੇ ਆਪਣੇ ਫੈਸਲੇ 'ਤੇ ਅੱਜ ਰੋਕ ਲਗਾ ਦਿੱਤੀ। ਇਹ ਰੋਕ 2 ਜੀ ਸਪੈਕਟ੍ਰਮ ਮਾਮਲੇ ਦੇ ਦੋਸ਼ੀਆਂ, ਉਨ੍ਹਾਂ ਦੇ ਰਿਸ਼ਤੇਦਾਰਾਂ ਅਤੇ ਵਕੀਲਾਂ ਵਲੋਂ ਕੱਲ ਵਿਰੋਧ ਕੀਤੇ ਜਾਣ ਤੋਂ ਬਾਅਦ ਲਗਾਈ ਗਈ। ਇਸ ਮਾਮਲੇ 'ਚ ਸਾਬਕਾ ਦੂਰਸੰਚਾਰ ਮੰਤਰੀ ਏ. ਰਾਜਾ ਅਤੇ ਡੀ. ਐੱਮ. ਕੇ. ਸੰਸਦ ਮੈਂਬਰ ਕਨੀਮੋਝੀ ਦੋਸ਼ੀਆਂ 'ਚ ਸ਼ਾਮਲ ਹਨ। ਕਾਰਜਕਾਰੀ ਮੁੱਖ ਜੱਜ ਏ. ਕੇ. ਸੀਕਰੀ ਦੀ ਪ੍ਰਧਾਨਗੀ ਵਾਲੀ ਸੱਤ ਜੱਜਾਂ ਦੀ ਕਮੇਟੀ ਨੇ ਕਿਹਾ ਕਿ ਮੁਕੱਦਮੇ ਨੂੰ ਤਬਦੀਲ ਕਰਨ ਲਈ ... Read Full Story
|
2ਜੀ ਸਪੈਕਟ੍ਰਮ: ਸੁਣਵਾਈ ਹੁਣ ਤਿਹਾੜ ਜੇਲ੍ਹ ‘ਚ ਹੋਵੇਗੀ
ਨਵੀਂ ਦਿੱਲੀ, ਦਿੱਲੀ ਹਾਈ ਕੋਰਟ ਦੇ ਨੋਟੀਫਿਕੇਸ਼ਨ ਦੇ ਆਧਾਰ ‘ਤੇ ਸੀ.ਬੀ.ਆਈ. ਦੇ ਵਿਸ਼ੇਸ਼ ਜੱਜ ਨੇ 2ਜੀ ਸਪੈਕਟ੍ਰਮ ਘੁਟਾਲੇ ਦੀ ਸੁਣਵਾਈ ਪਟਿਆਲਾ ਹਾਊਸ ਅਦਾਲਤੀ ਕੰਪਲੈਕਸ ਤੋਂ ਬਦਲ ਕੇ ਤਿਹਾੜ ਜੇਲ੍ਹ ਵਿੱਚ ਕਰਨ ਦੇ ਆਦੇਸ਼ ਦਿੱਤੇ।
ਇਸ ਮਾਮਲੇ ਦੀ ਸੁਣਵਾਈ ਕਰ ਰਹੇ ਵਿਸ਼ੇਸ਼ ਜੱਜ ਓ.ਪੀ. ਸੈਣੀ ਨੇ ਇਹ ਆਦੇਸ਼ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਅੱਜ ਹੀ ਹਾਈ ਕੋਰਟ ਦਾ ਨੋਟੀਫਿਕੇਸ਼ਨ ਪ੍ਰਾਪਤ ਹੋਇਆ ਹੈ, ਜਿਸ ਦੇ ਆਧਾਰ ‘ਤੇ ਇਸ ਕੇਸ ਦੀ ਸੁਣਵਾਈ ਵਾਲੀ ਥਾਂ ਬਦਲੀ ਜਾ ਰਹੀ ਹੈ ਹਾਲਾਂਕਿ ਭਲਕੇ ਇਸ ਮਾਮਲੇ ਦੀ ਸੁਣਵਾਈ ਪਟਿਆਲਾ ਹਾਊਸ ਅਦਾਲਤੀ ਕੰਪਲੈਕਸ ਵਿੱਚ ਹੀ ਹੋਵੇਗੀ। ਉਨ੍ਹਾਂ ਦੱਸਿਆ ਕਿ ... Read Full Story
|
ਕੈਦੀਆਂ ਦੇ ਅਧਿਕਾਰਾਂ ਤੇ ਜ਼ਿੰਮੇਵਾਰੀਆਂ ਸਬੰਧੀ ਅੱਜ ਹੋਵੇਗਾ ਕਿਤਾਬਚਾ ਰਿਲੀਜ਼
ਨਵੀਂ ਦਿੱਲੀ, ਤਿਹਾੜ ਜੇਲ੍ਹ ਦੇ ਅਧਿਕਾਰੀਆਂ ਵੱਲੋਂ 5 ਨਵੰਬਰ ਨੂੰ 32 ਪੰਨਿਆਂ ਦੇ ਇਕ ਕਿਤਾਬਚੇ ਨੂੰ ਰਿਲੀਜ਼ ਕੀਤਾ ਜਾਵੇਗਾ, ਜਿਸ ਵਿੱਚ ਕੈਦੀਆਂ ਦੇ ਜੇਲ੍ਹ ਵਿੱਚ ਠਹਿਰਾਅ ਸਮੇਂ ਅਧਿਕਾਰਾਂ ਅਤੇ ਡਿਊਟੀਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਕਿਤਾਬਚੇ ’ਚ ਕੈਦੀਆਂ ਦੇ ਸੁਧਾਰ ਅਤੇ ਮੁੜ ਵਸੇਬੇ ਸਬੰਧੀ ਸਹੂਲਤਾਂ ਜਿਵੇਂ ਪੈਰੋਲ, ਟੈਲੀਫੋਨ ਸੁਵਿਧਾ, ਸਾਖਰਤਾ ਮੁਹਿੰਮ ‘ਪੜ੍ਹੋ ਔਰ ਪੜ੍ਹਾਓ’ ਸਕੀਮ, ਕੈਂਪਸ ਪਲੇਸਮੈਂਟ ਸਬੰਧੀ ਜਾਣਕਾਰੀ ਉਪਲਬਧ ਹੈ। ਇਹ ਜਾਣਕਾਰੀ ਤਿਹਾੜ ਜੇਲ੍ਹ ਦੇ ਡੀ.ਆਈ.ਜੀ. ਆਰ.ਐਨ. ਸ਼ਰਮਾ ਨੇ ਦਿੱਤੀ। ਦਿੱਲੀ ਹਾਈ ਕੋਰਟ ਦੇ ਐਕਟਿੰਗ ਚੀਫ਼ ਜਸਟਿਸ ਏ.ਕੇ. ਸੀਕਰੀ ਇਸ ... Read Full Story
|
ਤਿਹਾੜ ਦੇ ਕੈਦੀਆਂ ਨੂੰ ਜਾਰੀ ਹੋਣਗੇ ਪਛਾਣ ਨੰਬਰ
ਨਵੀਂ ਦਿੱਲੀ, ਤਿਹਾੜ ਜੇਲ ਦੇ ਕੈਦੀਆਂ ਨੂੰ ਜਲਦੀ ਹੀ ਪਛਾਣ ਨੰਬਰ ਦਿੱਤਾ ਜਾ ਸਕਦਾ ਹੈ ਤਾਂ ਜੋ ਸਜ਼ਾ ਪੂਰੀ ਹੋਣ ਪਿੱਛੋਂ 'ਆਧਾਰ ਯੋਜਨਾ' ਦਾ ਲਾਭ ਉਠਾ ਸਕਣ। ਤਿਹਾੜ ਜੇਲ ਦੇ ਪ੍ਰਸ਼ਾਸਨ ਨੇ 'ਆਧਾਰ ਯੋਜਨਾ' ਦੇ ਅਧਿਕਾਰੀਆਂ ਨੂੰ ਜੇਲ ਵਿਚ ਮੌਜੂਦ ਕੈਦੀਆਂ ਲਈ ਰਜਿਸਟ੍ਰੇਸ਼ਨ ਕਰਨ ਲਈ ਕਿਹਾ ਹੈ। ਜੇਲ ਦੇ ਉਪ ਮੁਖੀ ਆਰ. ਐੱਨ. ਸ਼ਰਮਾ ਨੇ ਕਿਹਾ ਕਿ ਜਦੋਂ ਹਰ ਭਾਰਤੀ ਇਹ ਨੰਬਰ ਲੈਣ ਦਾ ਹੱਕਦਾਰ ਹੈ ਤਾਂ ਫਿਰ ਕੈਦੀਆਂ ਨੂੰ ਇਹ ਸਹੂਲਤ ਕਿਉਂ ਨਾ ਮਿਲੇ। ਇਸ ਸੰਬੰਧੀ ਡਿਪਟੀ ਕਮਿਸ਼ਨਰ (ਪੱਛਮੀ) ਨਾਲ ਗੱਲਬਾਤ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਕਿਉਂਕਿ ਸਾਰੇ ਕੈਦੀ ਰਜਿਸਟ੍ਰੇਸ਼ਨ ਕੇਂਦਰਾਂ ਵਿਚ ਨਹੀਂ ਜਾ ... Read Full Story
|
ਅਮਰ ਸਿੰਘ ਤਿਹਾੜ ਜੇਲ੍ਹ ਤੋਂ ਬਾਹਰ ਆਏ
ਨਵੀਂ ਦਿੱਲੀ,ਨੋਟ ਬਦਲੇ ਵੋਟ ਕਾਂਡ ‘ਚ ਰਾਜ ਸਭਾ ਮੈਂਬਰ ਅਮਰ ਸਿੰਘ ਨੂੰ ਸਿਹਤ ਕਾਰਨਾਂ ਦੇ ਆਧਾਰ ‘ਤੇ 19 ਸਤੰਬਰ ਤੱਕ ਜ਼ਮਾਨਤ ਮਿਲ ਗਈ ਹੈ। ਸਮਾਜਵਾਦੀ ਪਾਰਟੀ ਦੇ ਸਾਬਕਾ ਆਗੂ ਅਮਰ ਸਿੰਘ ਨੂੰ ਵਿਸ਼ੇਸ਼ ਜੱਜ ਸੰਗੀਤਾ ਢੀਂਗਰਾ ਸਹਿਗਲ ਦੀ ਅਦਾਲਤ ਵੱਲੋਂ ਅੰਤ੍ਰਿਮ ਜ਼ਮਾਨਤ ਦਿੱਤੀ ਗਈ। ਉਹ ਪਿਛਲੇ 9 ਦਿਨਾਂ ਤੋਂ ਨਿਆਂਇਕ ਹਿਰਾਸਤ ‘ਚ ਸਨ। ਜ਼ਮਾਨਤ ਮਿਲਣ ਮਗਰੋਂ ਉਨ੍ਹਾਂ ਦੀ ਸਿਹਤ ‘ਚ ਸੁਧਾਰ ਦੇ ਸੰਕੇਤ ਵੀ ਸਾਹਮਣੇ ਆਉਣ ਲੱਗੇ ਹਨ। ਡਾਕਟਰਾਂ ਮੁਤਾਬਕ ਹੁਣ ਸ੍ਰੀ ਸਿੰਘ ਨੂੰ ਬੁਖ਼ਾਰ ਨਹੀਂ ਹੈ ਤੇ ਉਨ੍ਹਾਂ ਦਾ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਵੀ ਕੰਟਰੋਲ ‘ਚ ਹੈ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਏਮਜ਼ ... Read Full Story
|