ਤੇਲੰਗਾਨਾ ਖੇਤਰ ਦੇ ਮੁਅੱਤਲ ਮੈਂਬਰਾਂ ਵਲੋਂ ਮੌਨ ਧਰਨਾ
ਨਵੀਂ ਦਿੱਲੀ, ਵੱਖਰੇ ਤੇਲੰਗਾਨਾ ਸੂਬੇ ਦੇ ਗਠਨ ਦੀ ਮੰਗ ਨੂੰ ਲੈ ਕੇ ਲੋਕਸਭਾ ਦੀ ਕਾਰਵਾਈ ਪ੍ਰਭਾਵਿਤ ਕਰਨ 'ਤੇ 4 ਦਿਨ ਲਈ ਮੁਅੱਤਲ ਕੀਤੇ ਗਏ ਤੇਲੰਗਾਨਾ ਖੇਤਰ ਦੇ ਸੰਸਦ ਮੈਂਬਰਾਂ ਨੇ ਅੱਜ ਸੰਸਦ ਭਵਨ ਕੰਪਲੈਕਸ 'ਚ ਮਹਾਤਮਾ ਗਾਂਧੀ ਦੀ ਮੂਰਤੀ ਦੇ ਸਾਹਮਣੇ ਮੌਨ ਧਰਨਾ ਦਿੱਤਾ। ਮੈਂਬਰ ਆਪਣੇ ਮੂੰਹ 'ਤੇ ਕਾਲਾ ਰਿਬਨ ਬੰਨ੍ਹੇ ਹੋਏ ਸਨ। ਮੁਅੱਤਲ ਮੈਂਬਰਾਂ ਨੇ ਕਿਹਾ ਕਿ ਇਹ ਮੰਗ ਪੂਰੀ ਹੋਣ ਤਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ ਅਤੇ ਸਦਨ 'ਚ ਇਸ ਵਿਸ਼ੇ ਨੂੰ ਅੱਗੇ ਚੁੱਕਣ ਬਾਰੇ ਆਪਣੀ ਰਣਨੀਤੀ ਸੋਮਵਾਰ ਨੂੰ ਤੈਅ ਕਰਨਗੇ। ਮੁਅੱਤਲ ਮੈਂਬਰ ਪੋਨਮ ਪ੍ਰਭਾਕਰ ਨੇ ਕਿਹਾ ਕਿ ਜਦੋਂ ਤਕ ਅਸੀਂ ... Read Full Story
|
8 ਕਾਂਗਰਸੀ ਸੰਸਦ ਮੈਂਬਰ ਮੁਅੱਤਲ
ਨਵੀਂ ਦਿੱਲੀ, ਵੱਖਰੇ ਤੇਲੰਗਾਨਾ ਸੂਬੇ ਦੇ ਗਠਨ ਦੀ ਮੰਗ ਨੂੰ ਲੈ ਕੇ ਬਜਟ ਸੈਸ਼ਨ ਦੌਰਾਨ ਵਾਰ-ਵਾਰ ਲੋਕ ਸਭਾ ਦੀ ਕਾਰਵਾਈ ਵਿਚ ਰੁਕਾਵਟ ਪਾ ਰਹੇ ਆਂਧਰਾ ਪ੍ਰਦੇਸ਼ ਦੇ ਤੇਲੰਗਾਨਾ ਖੇਤਰ ਦੇ 8 ਕਾਂਗਰਸੀ ਮੈਂਬਰਾਂ ਨੂੰ ਅੱਜ ਸਦਨ ਦੀ ਕਾਰਵਾਈ ਤੋਂ 4 ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ। ਨਾਲ ਹੀ ਹਾਊਸ ਦੀ ਕਾਰਵਾਈ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ। ਮੁਅੱਤਲ ਕੀਤੇ ਗਏ ਮੈਂਬਰ ਪੋਨਮ ਪ੍ਰਭਾਕਰ, ਮਧੂਗੌੜ ਯਾਕਸ਼ੀ, ਐੱਮ. ਜਗਨਨਾਥ, ਸੁਕਿੰਦਰ ਰੈੱਡੀ ਗੁਥਾ, ਕੇ. ਆਰ. ਜੀ. ਰੈੱਡੀ, ਰਾਜਈਆ ਸਿਰੀਸਿੱਲਾ, ਪੋਰਿਕਾ ਬਲਰਾਮ ਨਾਇਕ ਅਤੇ ਗੱਦਮ ਵਿਵੇਕਾਨੰਦ ਨੇ ਹਾਲਾਂਕਿ 3 ਵਾਰ ਦੀ ਮੁਅੱਤਲੀ ਤੋਂ ... Read Full Story
|
ਟੀਮ ਅੰਨਾ ਤੇ ਸੰਸਦ ਆਮ੍ਹਣੇ-ਸਾਮ੍ਹਣੇ
ਟੀਮ ਅੰਨਾ ਦਾ ਬਿਆਨਬਾਜ਼ੀ ਨੂੰ ਲੈ ਕੇ ਇਕਜੁਟ ਹੋਏ ਸਾਂਸਦਾਂ ਦੇ ਰੁਖ ਤੋਂ ਲੱਗਦਾ ਹੈ ਕਿ ਮੰਗਲਵਾਰ ਸ਼ਾਮ ਤੱਕ ਉਨ੍ਹਾਂ ਖਿਲਾਫ ਨਿੰਦਾ ਦਾ ਪ੍ਰਸਤਾਵ ਲਗਭਗ ਤੈਅ ਹੈ।
ਲੋਕ ਸਭਾ ਦੀ ਕਾਰਵਾਈ ਜਿਵੇਂ ਹੀ ਸ਼ੁਰੂ ਹੋਈ ਭਾਜਪਾ ਵਲੋਂ ਤੇਲੰਗਾਨਾ ਮੁੱਦੇ 'ਤੇ ਹੰਗਾਮੇ ਦੇ ਕਾਰਨ ਸਦਨ ਦਾ ਕਾਰਵਾਈ 12 ਵਜੇ ਤੱਕ ਟਾਲਣਾ ਪਿਆ, ਟੀਮ ਅੰਨਾ 'ਤੇ ਵੀ ਫੈਸਲੇ ਲਈ ਸ਼ਾਮ 4 ਵਜੇ ਦਾ ਸਮਾਂ ਦਿੱਤਾ ਗਿਆ ਹੈ।
ਸ਼ਰਦ ਯਾਦਵ ਖਿਲਾਫ ਟੀਮ ਅੰਨਾ ਦੇ ਕਥਿਤ ਅਪਮਾਨਜਨਕ ਬਿਆਨ ਮਾਮਲੇ ਵਿਚ ਵਿਚ ਆਰ-ਪਾਰ ਦੀ ਲੜਾਈ ਸ਼ੁਰੂ ਹੋ ਗਈ ਹੈ। ਸ਼ਰਦ ਯਾਦਵ ਨੇ ਇਸ ਮਾਮਲੇ ਵਿਚ ਅੱਜ ਲੋਕ ਸਭਾ ਵਿਚ ਟੀਮ ਅੰਨਾ ਖਿਲਾਫ ਸਰਵ ਦਲ ... Read Full Story
|
ਤੇਲ ਕੀਮਤਾਂ ਤੇ ਸਬਸਿਡੀਆਂ ਬਾਰੇ ਭਾਈਵਾਲਾਂ ਨਾਲ ਸਲਾਹ ਕਰਾਂਗੇ: ਪ੍ਰਣਬ ਮੁਖਰਜੀ
ਨਵੀਂ ਦਿੱਲੀ, ਕੇਂਦਰੀ ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਅੱਜ ਇੱਥੇ ਐਲਾਨ ਕੀਤਾ ਹੈ ਕਿ ਉਹ ਸਬਸਿਡੀਆਂ ਨੂੰ ਘਟਾਉਣ ਤੇ ਤੇਲ ਕੀਮਤਾਂ ’ਚ ਵਾਧੇ ਬਾਰੇ ਕੋਈ ਵੀ ਫੈਸਲਾ ਭਾਈਵਾਲ ਪਾਰਟੀਆਂ ਨਾਲ ਸਲਾਹ ਕਰਕੇ ਲੈਣਗੇ। ਉਨ੍ਹਾਂ ਸੋਨੇ ਉਪਰ ਦਰਾਮਦ ਕਰ ਲਾਉਣ ਕਾਰਨ ਹੋ ਰਹੀ ਆਲੋਚਨਾ ਨੂੰ ਮੂਲੋਂ ਰੱਦ ਕਰਦਿਆਂ ਕਿਹਾ ਕਿ ਇਸ ਨਾਲ ਸੋਨੇ ਦੀ ਸਮਗਲਿੰਗ ਉਤਸ਼ਾਹਿਤ ਨਹੀਂ ਹੋਏਗੀ। ਉਨ੍ਹਾਂ ਵਿਦੇਸ਼ ਸਮਝੌਤਿਆਂ ਲਈ ਆਮਦਨ ਕਰ ਕਾਨੂੰਨ ’ਚ ਸੋਧ ਬਾਰੇ ਕਿਹਾ ਕਿ ਇਹ ਵੋਡਾਫੋਨ ਬਾਰੇ ਉੱਠੇ ਵਿਵਾਦ ਕਾਰਨ ਨਹੀਂ ਕੀਤੀ ਜਾ ਰਹੀ। ਬਜਟ ’ਤੇ ਹੋ ਰਹੀ ਨੁਕਤਾਚੀਨੀ ਦਾ ਸਾਹਮਣਾ ਕਰ ਰਹੇ ਵਿੱਤ ਮੰਤਰੀ ਪ੍ਰਣਬ ... Read Full Story
|
ਭਾਰਤ ਨੂੰ 50 ਛੋਟੇ ਸੂਬਿਆਂ 'ਚ ਵੰਡ ਦੇਣਾ ਚਾਹੀਦੈ : ਸਵਾਮੀ ਸੁਬਰਾਮਣੀਅਮ
ਹੈਦਰਾਬਾਦ, ਜਨਤਾ ਪਾਰਟੀ ਪ੍ਰਧਾਨ ਸੁਬਰਾਮਣੀਅਮ ਸਵਾਮੀ ਨੇ ਅੱਜ ਕਿਹਾ ਕਿ ਦੇਸ਼ ਨੂੰ 50 ਛੋਟੇ-ਛੋਟੇ ਸੂਬਿਆਂ ਵਿਚ ਵੰਡ ਦੇਣਾ ਚਾਹੀਦਾ ਹੈ ਅਤੇ ਇਸ ਦੀ ਸ਼ੁਰੂਆਤ ਤੇਲੰਗਾਨਾ ਸੂਬੇ ਦੇ ਗਠਨ ਨਾਲ ਹੋਣੀ ਚਾਹੀਦੀ ਹੈ। ਵੱਖਰਾ ਤੇਲੰਗਾਨਾ ਸੂਬਾ ਬਣਾਏ ਜਾਣ ਦੀ ਮੰਗ ਕਰ ਰਹੇ ਵਕੀਲਾਂ ਨੂੰ ਸੰਬੋਧਨ ਕਰਦਿਆਂ ਸਵਾਮੀ ਨੇ ਕਿਹਾ ਕਿ ਕੇਂਦਰ ਨੂੰ ਤੁਰੰਤ ਉਕਤ ਸੂਬੇ ਦੇ ਗਠਨ 'ਤੇ ਆਪਣੀ ਸਹਿਮਤੀ ਦੇ ਦੇਣੀ ਚਾਹੀਦੀ ਹੈ। ਸਵਾਮੀ ਨੇ ਇਸ ਮਾਮਲੇ ਵਿਚ ਕਦਮ ਚੁੱਕਣ ਦਾ ਵੀ ਭਰੋਸਾ ਪ੍ਰਗਟਾਉਂਦਿਆਂ ਵਕੀਲਾਂ ਨੂੰ ਤੇਲੰਗਾਨਾ ਮੁੱਦੇ 'ਤੇ ਵਿਸਥਾਰਤ ਜਾਣਕਾਰੀ ਭੇਜਣ ਲਈ ਕਿਹਾ। ਉਨ੍ਹਾਂ ਕਿਹਾ ਕਿ ਜੇਕਰ ... Read Full Story
|
ਈਰਾਨ ਨੇ 6 ਯੂਰਪੀਨ ਦੇਸ਼ਾਂ ਨੂੰ ਤੇਲ ਦੀ ਸਪਲਾਈ ਰੋਕੀ
ਤਹਿਰਾਨ, ਈਰਾਨ ਨੇ 6 ਯੂਰਪੀਨ ਦੇਸ਼ਾਂ ਨੂੰ ਤੇਲ ਦੀ ਸਪਲਾਈ 'ਤੇ ਤੁਰੰਤ ਰੋਕ ਲਾਉਣ ਦਾ ਬੁੱਧਵਾਰ ਐਲਾਨ ਕੀਤਾ। ਈਰਾਨ ਦੇ ਇਕ ਅੰਗਰੇਜ਼ੀ ਨਿਊਜ਼ ਚੈਨਲ 'ਪ੍ਰੈੱਸ ਟੀ. ਵੀ.' ਨੇ 6 ਯੂਰਪੀਨ ਦੇਸ਼ਾਂ ਨੂੰ ਤੇਲ ਦੀ ਸਪਲਾਈ ਰੋਕੇ ਜਾਣ ਦੀ ਜਾਣਕਾਰੀ ਦਿੱਤੀ। ਈਰਾਨ ਨੇ ਨੀਦਰਲੈਂਡ, ਇਟਲੀ, ਸਪੇਨ, ਯੂਨਾਨ, ਪੁਰਤਗਾਲ ਅਤੇ ਫਰਾਂਸ ਨੂੰ ਇਹ ਸਪਲਾਈ ਰੋਕ ਦਿੱਤੀ ਹੈ। ਉਸ ਨੇ ਇਸ ਜਾਣਕਾਰੀ ਦੇ ਸੋਮੇ ਦਾ ਕੋਈ ਹਵਾਲਾ ਨਹੀਂ ਦਿੱਤਾ। ਈਰਾਨ ਯੂਰਪੀਨ ਐਸੋਸੀਏਸ਼ਨ ਵਲੋਂ ਤੇਲ ਦੀ ਦਰਾਮਦ ਬੰਦ ਕਰਨ ਦੇ ਪਿਛਲੇ ਮਹੀਨੇ ਲਏ ਗਏ ਫੈਸਲੇ ਤੋਂ ਬਾਅਦ ਤੋਂ ਹੀ ਜਵਾਬੀ ਕਦਮ ਦੀ ਗੱਲ ਕਰ ਰਿਹਾ ਸੀ। ਈਰਾਨ ਦੇ ਵਾਦ-ਵਿਵਾਦ ... Read Full Story
|
ਆਂਧਰਾ ਵਿਧਾਨ ਸਭਾ ਦੇ 61 ਮੈਂਬਰਾਂ ਦੇ ਅਸਤੀਫੇ ਨਾ-ਮਨਜ਼ੂਰ, 4 ਦੇ ਮਨਜ਼ੂਰ
ਹੈਦਰਾਬਾਦ, ਆਂਧਰਾ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਸ਼੍ਰੀ ਐੱਨ. ਮਨੋਹਰ ਨੇ ਅੱਜ ਵਿਧਾਨ ਸਭਾ ਦੇ 61 ਮੈਂਬਰਾਂ ਦੇ ਅਸਤੀਫੇ ਨਾ-ਮਨਜ਼ੂਰ ਕਰ ਦਿੱਤੇ ਪਰ 4 ਦੇ ਅਸਤੀਫੇ ਮਨਜ਼ੂਰ ਕਰ ਲਏ। ਵੱਖਰੇ ਤੇਲੰਗਾਨਾ ਰਾਜ ਦੀ ਮੰਗ ਦੇ ਸਮਰਥਨ ਵਿਚ ਅਤੇ ਜਗਮੋਹਨ ਰੈਡੀ ਦੇ ਵਿਰੁੱਧ ਮਾਮਲੇ ਵਿਚ ਉਸਦੇ ਮਰਹੂਮ ਪਿਤਾ ਸ਼੍ਰੀ ਵਾਈ. ਐੱਸ. ਰਾਜ ਸ਼ੇਖਰ ਰੈਡੀ ਦਾ ਨਾਂ ਸ਼ਾਮਲ ਕੀਤੇ ਜਾਣ ਦੇ ਵਿਰੋਧ ਵਿਚ ਇਸ ਖੇਤਰ ਦੇ ਵਿਧਾਨ ਸਭਾ ਮੈਂਬਰਾਂ ਨੇ ਪਾਰਟੀ ਰਾਜਨੀਤੀ ਤੋਂ ਉੱਪਰ ਉਠ ਕੇ ਸਮੂਹਿਕ ਤੌਰ 'ਤੇ ਅਸਤੀਫੇ ਦਿੱਤੇ ਸਨ। ਵਿਧਾਨ ਸਭਾ ਦੇ ਸੂਤਰਾਂ ਨੇ ਦੱਸਿਆ ਕਿ 4 ਵਿਧਾਇਕਾਂ ਦੇ ਅਸਤੀਫੇ ਮਨਜ਼ੂਰ ਕਰ ਲਏ ਗਏ ਹਨ ਪਰ 61 ਦੇ ... Read Full Story
|
1 ਦਸੰਬਰ ਨੂੰ ਭਾਰਤ ਬੰਦ
ਨਵੀਂ ਦਿੱਲੀ, ਪ੍ਰਚੂਨ ਕਾਰੋਬਾਰ ਵਿਚ 51 ਫੀਸਦੀ ਐੱਫ. ਡੀ. ਆਈ. ਦੀ ਪ੍ਰਵਾਨਗੀ ਦਿੱਤੇ ਜਾਣ ਵਿਰੁੱਧ ਵਪਾਰਕ ਸੰਗਠਨਾਂ ਨੇ 1 ਦਸੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਹੈ। ਸਰਬ ਭਾਰਤੀ ਵਪਾਰ ਐਸੋਸੀਏਸ਼ਨ ਦੇ ਕੌਮੀ ਜਨਰਲ ਸਕੱਤਰ ਪ੍ਰਵੀਨ ਅਤੇ ਭਾਰਤੀ ਉਦਯੋਗ ਵਪਾਰ ਮੰਡਲ ਦੇ ਮੁਖੀ ਸ਼ਿਆਮ ਵਿਹਾਰੀ ਨੇ ਸ਼ੁੱਕਰਵਾਰ ਇਸ ਦਾ ਐਲਾਨ ਕਰਦੇ ਹੋਏ ਕਿਹਾ ਕਿ 1 ਦਸੰਬਰ ਨੂੰ ਭਾਰਤ ਬੰਦ ਦੌਰਾਨ ਦੇਸ਼ ਦੇ ਸਭ ਛੋਟੇ-ਵੱਡੇ ਤੇ ਪ੍ਰਚੂਨ ਵਪਾਰੀ ਆਪਣਾ ਕਾਰੋਬਾਰ ਬੰਦ ਰੱਖਣਗੇ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਕਦਮ ਨਾਲ ਦੇਸ਼ ਦੇ ਛੋਟੇ ਤੇ ਪ੍ਰਚੂਨ ਕਾਰੋਬਾਰੀਆਂ ਸਾਹਮਣੇ ਰੋਜ਼ੀ-ਰੋਟੀ ਦੀ ਸਮੱਸਿਆ ਪੈਦਾ ਹੋ ... Read Full Story
|
ਹੰਗਾਮੇ ਕਾਰਨ ਤੀਜੇ ਦਿਨ ਵੀ ਠੱਪ ਰਹੀ ਸੰਸਦ
ਹੁਣ ਅੱਜ ਹੋਵੇਗੀ ਮਹਿੰਗਾਈ 'ਤੇ ਚਰਚਾ, ਵੋਟਾਂ ਦੀ ਵੰਡ ਨਹੀਂ
ਨਵੀਂ ਦਿੱਲੀ, ਤੇਲੰਗਾਨਾ ਅਤੇ ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਹਮਲਾਵਰ ਰੁਖ ਅਪਣਾਉਣ ਵਾਲੀ ਵਿਰੋਧੀ ਧਿਰ ਅਤੇ ਸਰਕਾਰ ਨੂੰ ਬਾਹਰ ਤੋਂ ਹਮਾਇਤ ਦੇਣ ਵਾਲੀਆਂ ਪਾਰਟੀਆਂ ਦੇ ਮੈਂਬਰਾਂ ਦੇ ਭਾਰੀ ਹੰਗਾਮੇ ਅਤੇ ਨਾਅਰੇਬਾਜ਼ੀ ਕਾਰਨ ਸੰਸਦ ਦੇ ਦੋਹਾਂ ਹਾਊਸਾਂ ਦੀ ਕਾਰਵਾਈ ਵੀਰਵਾਰ ਨੂੰ ਲਗਾਤਾਰ ਤੀਜੇ ਦਿਨ ਵੀ ਠੱਪ ਰਹੀ ਪਰ ਸ਼ਾਮ ਨੂੰ ਮਹਿੰਗਾਈ 'ਤੇ ਸ਼ੁੱਕਰਵਾਰ ਚਰਚਾ ਕਰਨ ਬਾਰੇ ਫੈਸਲਾ ਹੋਇਆ। ਇਸ ਮੰਤਵ ਲਈ ਵੋਟਾਂ ਦੀ ਵੰਡ ਨਹੀਂ ਹੋਵੇਗੀ।
ਲੋਕ ਸਭਾ ਦੀ ਕਾਰਵਾਈ ਪਹਿਲਾਂ ਦੁਪਹਿਰ 12 ਵਜੇ ਤਕ ਅਤੇ ਉਸ ਤੋਂ ਬਾਅਦ ਪੂਰੇ ਦਿਨ ਲਈ ... Read Full Story
|
ਸੰਸਦ 'ਚ ਗਰਮਾਇਆ ਮਹਿੰਗਾਈ ਦਾ ਮੁੱਦਾ
ਨਵੀਂ ਦਿੱਲੀ, ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਸੰਸਦ ਵਿਚ ਜਮ ਕੇ ਹੰਗਾਮਾ ਹੋਇਆ। ਦੇਸ਼ ਵਿਚ ਵੱਧ ਰਹੀ ਮਹਿੰਗਾਈ ਕਾਰਨ ਪਹਿਲਾਂ ਹੀ ਸਰਕਾਰ ਨੂੰ ਆਲੋਚਨਾਵਾਂ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ ਅਤੇ ਅਜਿਹੇ ਵਿਚ ਸੰਸਦ ਦੀ ਕਾਰਵਾਈ ਵੀ ਵਿਰੋਧੀ ਧਿਰ ਨੇ ਠੱਪ ਕਰ ਦਿੱਤੀ। ਮਹਿੰਗਾਈ ਤੋਂ ਇਲਾਵਾ ਤੇਲੰਗਾਨਾ ਦਾ ਮੁੱਦਾ ਵੀ ਸੰਸਦ ਵਿਚ ਛਾਇਆ ਰਿਹਾ। ਸ਼ੋਰ-ਸ਼ਰਾਬਾ ਵੱਧਦਾ ਹੋਇਆ ਦੇਖ ਕੇ ਸਪੀਕਰ ਮੀਰਾ ਕੁਮਾਰ ਨੇ ਕਾਰਵਾਈ ਦੁਪਿਹਰ ਤੱਕ ਟਾਲ ਦਿੱਤੀ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਅਰਥਵਿਵਸਥਾ ਦੀ ਮੌਜੂਦਾ ਹਲਾਤ ਬਿਹਤਰ ਨਹੀਂ ਹੋਏ ਤਾਂ ਭਾਰਤ ਵੀ ਮੰਦੀ ਦੀ ... Read Full Story
|
ਤੇਲੰਗਾਨਾ ਤੇ ਵਧਦੀ ਮਹਿੰਗਾਈ 'ਤੇ ਸੰਸਦ 'ਚ ਚਰਚਾ ਕਰਵਾਉਣਾ ਚਾਹੁੰਦੀ ਹੈ ਭਾਜਪਾ
ਨਵੀਂ ਦਿੱਲੀ, ਸੰਸਦ ਦਾ ਸਰਦ ਰੁੱਤ ਇਜਲਾਸ ਸ਼ੁਰੂ ਹੋਣ 'ਚ ਇਕ ਹਫਤੇ ਤੋਂ ਵੀ ਘੱਟ ਦਾ ਸਮਾਂ ਬਚਿਆ ਹੋਇਆ ਹੈ। ਅਜਿਹੇ 'ਚ ਭਾਜਪਾ ਨੇ ਅੱਜ ਲੋਕ ਸਭਾ ਸਪੀਕਰ ਨੂੰ ਸਿਆਸੀ ਤੌਰ 'ਤੇ ਨਾਜ਼ੁਕ ਮੁੱਦਿਆਂ ਵਧਦੀ ਮਹਿੰਗਾਈ, ਕਾਲਾ ਧਨ ਅਤੇ ਤੇਲੰਗਾਨਾ ਰਾਜ ਦੇ ਗਠਨ 'ਤੇ ਬਹਿਸ ਕਰਵਾਉਣ ਲਈ ਨੋਟਿਸ ਦਿੱਤੇ ਹਨ। ਲੋਕਸਭਾ 'ਚ ਵਿਰੋਧੀ ਧਿਰ ਦੀ ਨੇਤਾ ਸੁਸ਼ਮਾ ਸਵਰਾਜ ਨੇ 22 ਨਵੰਬਰ 'ਤੋਂ ਸ਼ੁਰੂ ਹੋ ਰਹੇ ਸੰਸਦ ਦੇ ਇਜਲਾਸ 'ਚ ਇਨ੍ਹਾਂ ਮੁੱਦਿਆਂ 'ਤੇ ਬਹਿਸ ਕਰਵਾਉਣ ਦੇ ਨਾਲ ਦੋ ਮੁੱਦਿਆਂ 'ਤੇ ਧਿਆਨ ਆਕਰਸ਼ਣ ਪ੍ਰਸਤਾਵ ਲਿਆਉਣ ਲਈ ਨੋਟਿਸ ਦਿੱਤੇ ਹਨ। ਸੁਸ਼ਮਾ ਨੇ ਵੈੱਬਸਾਈਟ ਟਵਿਟਰ 'ਤੇ ਲਿਖਿਆ ਸੰਸਦ ਦਾ ਸਰਦ ਰੁੱਤ ... Read Full Story
|
ਮਨਮੋਹਨ ਸਿੰਘ ਦੀ ਟਿੱਪਣੀ ਤੋਂ ਨਾ ਖੁਸ਼ ਹਨ ਤੇਲੰਗਾਨਾ ਦੀ ਕਾਂਗਰਸੀ ਐੱਮ. ਪੀ.
ਹੈਦਰਾਬਾਦ, ਵੱਖ ਤੇਲੰਗਾਨਾ ਸੂਬੇ ਦੀ ਮੰਗ ਅਤੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਆਮ ਸਹਿਮਤੀ ਬਾਰੇ ਟਿੱਪਣੀ ਤੋਂ ਨਾ ਖੁਸ਼ ਖੇਤਰ ਕਾਂਗਰਸੀ ਸੰਸਦ ਮੈਂਬਰਾਂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਇਸ ਮਾਮਲੇ ਵਿਚ ਦਖਲ ਦੇਣ ਦੀ ਬੇਨਤੀ ਕਰਨ ਦੀ ਯੋਜਨਾ ਬਣਾਈ ਹੈ। ਕਾਂਗਰਸ ਦੇ ਇਕ ਐੱਮ. ਪੀ. ਮਧੂ ਨੇ ਐਤਵਾਰ ਕਿਹਾ ਕਿ ਪ੍ਰਧਾਨ ਮੰਤਰੀ ਦੀ ਟਿੱਪਣੀ ਕਾਰਨ ਤੇਲੰਗਾਨਾ ਦੇ ਲੋਕਾਂ ਨੂੰ ਡੂੰਘਾ ਧੱਕਾ ਲੱਗਾ ਹੈ। ਇਸ ਦੌਰਾਨ ਤੇਲਗੂ ਦੇਸਮ ਪਾਰਟੀ ਦੇ ਮੁਅੱਤਲ 2 ਵਿਧਾਇਕਾਂ ਦੇ ਅਸਤੀਫੇ ਪ੍ਰਵਾਨ ਕਰ ਲਏ ਗਏ ... Read Full Story
|
ਤੇਲੰਗਾਨਾ ਖੇਤਰ ਦੇ ਕਰਮਚਾਰੀਆਂ ਦੀ 42 ਦਿਨ ਲੰਬੀ ਹੜਤਾਲ ਖਤਮ
ਹੈਦਰਾਬਾਦ, ਵੱਖਰੇ ਤੇਲੰਗਾਨਾ ਰਾਜ ਦੀ ਮੰਗ ਨੂੰ ਲੈ ਕੇ ਆਂਧਰਾ ਪ੍ਰਦੇਸ਼² ਵਿਚ ਤੇਲੰਗਾਨਾ ਖੇਤਰ ਦੇ ਸਰਕਾਰੀ ਕਰਮਚਾਰੀਆਂ ਨੇ 42 ਦਿਨਾਂ ਤੋਂ ਜਾਰੀ ਹੜਤਾਲ ਨੂੰ ਮੁਖ ਮੰਤਰੀ ਐੱਨ. ਕਿਰਨ ਕੁਮਾਰ ਰੈੱਡੀ ਦੀ ਮੌਜੂਦਗੀ ਵਿਚ ਬੀਤੀ ਰਾਤ ਖਤਮ ਕਰ ਦਿਤਾ। ਅਧਿਕਾਰਤ ਸੂਤਰਾਂ ਨੇ ਦਸਿਆ ਕਿ ਸਰਕਾਰੀ ਕਰਮਚਾਰੀਆਂ ਨੇ ਸਰਕਾਰ ਵਲੋਂ ਉਨ੍ਹਾਂ ਦੀਆਂ 9 ਮੰਗਾਂ ਨੂੰ ਸਵੀਕਾਰ ਕਰਨ 'ਤੇ ਸਹਿਮਤੀ ਦਰਸਾਉਣ 'ਤੇ ਹੜਤਾਲ ਸਮਾਪਤ ਕੀਤੀ ਹੈ। ਹਾਲਾਂਕਿ ਰਾਜ ਸਰਕਾਰਾਂ ਨੇ ਉਨ੍ਹਾਂ ਦੇ ਵੱਖਰੇ ਤੇਲੰਗਾਨਾ ਰਾਜ ਦੀ ਮੰਗ ਨੂੰ ਨਹੀਂ ਮੰਨਿਆ ਹੈ ਕਿਉਂਕਿ ਇਹ ਰਾਜ ਸਰਕਾਰ ਦੇ ਖੇਤਰ ਅਧਿਕਾਰ ਤੋਂ ਬਾਹਰ ਹੈ।13 ... Read Full Story
|
ਸਰਕਾਰ ਚਾਹੇ ਤਾਂ ਇਕ ਜਨਵਰੀ ਨੂੰ ਬਣ ਸਕਦੈ ਤੇਲੰਗਾਨਾ
ਨਿਜਾਮਾਬਾਦ, ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਐੱਲ. ਕੇ. ਅਡਵਾਨੀ ਨੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਤੇਲੰਗਾਨਾ ਸੂਬੇ ਦੇ ਗਠਨ ਲਈ ਸੰਸਦ ਦੇ ਸਰਦ ਰੁੱਤ ਸਮਾਗਮ ਦੇ ਸ਼ੁਰੂ ਵਿਚ ਬਿੱਲ ਲਿਆਉਣ ਦੀ ਮੰਗ ਕਰਦਿਆਂ ਬੁੱਧਵਾਰ ਕਿਹਾ ਕਿ ਜੇ ਇੰਝ ਹੋ ਜਾਵੇ ਤਾਂ ਇਕ ਜਨਵਰੀ 2012 ਨੂੰ ਤੇਲੰਗਾਨਾ ਸੂਬਾ ਹੋਂਦ ਵਿਚ ਆ ਸਕਦਾ ਹੈ। ਤੇਲੰਗਾਨਾ ਖੇਤਰ ਵਿਚ ਜਨਚੇਤਨਾ ਰੈਲੀ ਨੂੰ ਮਿਲੀ ਭਾਰੀ ਹਮਾਇਤ ਤੋਂ ਉਤਸ਼ਾਹਿਤ ਅਡਵਾਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਦੀ ਯੂ. ਪੀ. ਏ. ਸਰਕਾਰ ਨੇ ਆਪਣੇ 2004 ਅਤੇ 2009 ਦੇ ਚੋਣ ਐਲਾਨ ਪੱਤਰ ਵਿਚ ... Read Full Story
|
ਤੇਲੰਗਾਨਾ ਦੀ ਖ਼ਾਤਿਰ ਰਾਜਘਾਟ ਵਿਖੇ ਧਰਨਾ
ਨਵੀਂ ਦਿੱਲੀ,ਤੇਲੰਗਾਨਾ ਰਾਸ਼ਟਰ ਸਮਿਤੀ (ਟੀ.ਆਰ.ਐਸ.) ਦੇ ਮੁਖੀ ਕੇ. ਚੰਦਰਸ਼ੇਖਰ ਰਾਓ ਨੇ ਤੇਲੰਗਾਨਾ ਰਾਜ ਦੀ ਮੰਗ ਨੂੰ ਲੈ ਕੇ ਅੱਜ ਰਾਜਘਾਟ ਵਿਖੇ ਧਰਨਾ ਦਿੱਤਾ ਅਤੇ ਸਰਕਾਰ ਦੀ ਇਸ ਮੰਗ ਸਬੰਧੀ ‘ਹੋਰ ਵਿਚਾਰ-ਚਰਚਾ’ ਕਰਨ ਦੀ ਸਲਾਹ ਰੱਦ ਕਰ ਦਿੱਤੀ।
ਤੇਲੰਗਾਨਾ ਅੰਦੋਲਨ ਦੇ ਆਗੂ ਸ੍ਰੀ ਰਾਓ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਇਸ ਮੌਕੇ ਕੁਝ ਘੰਟਿਆਂ ਦਾ ਮੋਨ ਵਰਤ ਵੀ ਰੱਖਿਆ। ਪਾਰਟੀ ਵਰਕਰ ਅਤੇ ਸਮਰਥਕ ਸਵੇਰੇ ਲਗਪਗ 10 ਵਜੇ ਹੀ ਰਾਜਘਾਟ ਵਿਖੇ ਇਕੱਠੇ ਹੋਣੇ ਸ਼ੁਰੂ ਹੋ ਗਏ, ਜਿੱਥੇ ਸਭ ਤੋਂ ਪਹਿਲਾਂ ਆਗੂਆਂ ਨੇ ਗਾਂਧੀ ਜੈਯੰਤੀ ਸਬੰਧੀ ਪ੍ਰਾਰਥਨਾ ਸਭਾ ਵਿੱਚ ਭਾਗ ਲਿਆ।
ਇਸ ਮੌਕੇ ਸ੍ਰੀ ਰਾਓ ਨੇ ... Read Full Story
|
ਹੈਦਰਾਬਾਦ 'ਚ ਰੋਸ਼ ਪ੍ਰਦਰਸ਼ਨ ਕਾਰਣ ਫੈਲਿਆ ਤਨਾਅ
ਹੈਦਰਾਬਾਦ ਵਿਖੇ ਅਲੱਗ ਤੇਲੰਗਾਨਾ ਸੂਬੇ ਦੇ ਮਸਲੇ ਉੱਤੇ ਸ਼ਨੀਵਾਰ ਨੂੰ ਉਸਮਾਨਿਆ ਯੂਨੀਵਰਸਿਟੀ ਦੇ ਵਿੱਦਿਆਰਥੀਆਂ ਦੇ ਪ੍ਰਸਤਾਵਿਤ ਰੋਸ਼ ਪ੍ਰਦਰਸ਼ਨ ਦੀ ਵਜ੍ਹਾ ਨਾਲ ਪੂਰੇ ਸ਼ਹਿਰ ਵਿੱਚ ਸੁਰੱਖਿਆ ਵਿਵਸਥਾ ਵਧਾਅ ਦਿੱਤੀ ਗਈ ਹੈ।
ਵਿੱਦਿਆਰਥੀ ਤੇਲੰਗਾਨਾ ਮਸਲੇ ਉੱਤੇ ਵਿਧਾਨ ਸਭਾ ਨੂੰ ਘੇਰਨਾ ਚਾਹੁੰਦੇ ਹਨ। ਜਿਸਦੇ ਚੱਲਦਿਆਂ ਸੁਰੱਖਿਆ ਮੁਲਾਜਮਾਂ ਨੇ ਸੁਰੱਖਿਆਤਮਕ ਰਵੱਈਆ ਵਰਤਦਿਆਂ ਵਿਧਾਨ ਸਭਾ ਵੱਲ ਜਾਣ ਵਾਲੇ ਸਾਰੇ ਰਾਹਾਂ ਉੱਤੇ ਆਵਾਜਾਈ ਬੰਦ ਕਰ ਦਿੱਤੀ ਹੈ।
ਸ਼ਹਿਰ ਵਿੱਚ ਘੱਟ ਤੋਂ ਘੱਟ ਪੰਜ ਫਲਾਈ ਓਵਰਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸਦੇ ਇਲਾਵਾ ਕੁੱਝ ਰੇਲ ਗੱਡੀਆਂ ਨੂੰ ... Read Full Story
|
ਸਰਕਾਰੀ ਗੱਡੀਆਂ ਵੀ ਚੰਡੀਗੜ੍ਹ ਤੋਂ ਖਰੀਦ ਕਰਦੀਆਂ ਹਨ ਸਸਤਾ ਤੇਲ
ਜਲੰਧਰ, 15 ਜਨਵਰੀ (ਵਿਸ਼ੇਸ਼ ਪ੍ਰਤੀਨਿਧੀ)-ਕੇਂਦਰ ਸਰਕਾਰ ਵੱਲੋਂ 3 ਰੁਪਏ ਪ੍ਰਤੀ ਲੀਟਰ ਪੈਟਰੋਲ ਦੀ ਕੀਮਤ ਵਿਚ ਵਾਧਾ ਕਰਨ ਦੀ ਤਿਆਰੀ ਹੋ ਰਹੀ ਹੈ ਤੇ ਇਸ ਦੇ ਨਾਲ ਪੰਜਾਬ ’ਚ ਜਿਥੇ ਤਿੰਨ ਰੁਪਏ ਤੇਲ ਹੋਰ ਵੀ ਮਹਿੰਗਾ ਹੋ ਜਾਏਗਾ ਪਰ ਉਸ ਦੇ ਗੁਆਂਢੀ ਰਾਜਾਂ ਵਿਚ 4 ਤੋਂ 5 ਰੁਪਏ ਪ੍ਰਤੀ ਲੀਟਰ ਤੇਲ ਸਸਤਾ ਰਹੇਗਾ। ਜਾਣਕਾਰੀ ਮੁਤਾਬਿਕ ਪੰਜਾਬ ਸਰਕਾਰ ਦੀਆਂ ਪੰਜਾਬ ਤੋਂ ਚੰਡੀਗੜ੍ਹ ਜਾਂ ਫਿਰ ਸਰਕਾਰੀ ਅਫ਼ਸਰਾਂ ਦੀਆਂ ਕਾਰਾਂ ਵੀ ਚੰਡੀਗੜ੍ਹ ਰਹਿੰਦੀਆਂ ਹਨ ਤੇ ਉਕਤ ਗੱਡੀਆਂ ਵੀ ਪੰਜਾਬ ਦੇ ਪੰਪਾਂ ਤੋਂ ਤੇਲ ਪੁਆਉਣ ਦੀ ਜਗ੍ਹਾ ਚੰਡੀਗੜ੍ਹ ਤੋਂ ਸਸਤਾ ਤੇਲ ਪੁਆਉਣ ਨੂੰ ਪਹਿਲ ਦਿੰਦੀਆਂ ਹਨ। ਮੋਹਾਲੀ ... Read Full Story
|
ਕੇਂਦਰ ਲਈ ਗਲੇ ਦੀ ਹੱਡੀ ਬਣੀ
ਕੇਂਦਰ ਸਰਕਾਰ ਦੇ ਐਲਾਨ ਦੇ ਬਾਵਜੂਦ ਤੇਲੰਗਾਨਾ ਦਾ ਮਸਲਾ ਤਾਂ ਅਜੇ ਪੂਰੀ ਤਰ੍ਹਾਂ ਹੱਲ ਨਹੀਂ ਹੋਇਆ, ਉਧਰ ਕਈ ਹੋਰ ਨਵੇਂ ਰਾਜਾਂ ਦੇ ਗਠਨ ਦੀ ਮੰਗ ਦੇ ਨਾਲ-ਨਾਲ ਪੱਛਮੀ ਬੰਗਾਲ ਦੇ ਉ¤ਤਰ ਵਿਚ ਪਹਾੜੀ ਜ਼ਿਲ੍ਹਿਆਂ ਲਈ ਵੱਖਰੇ ਗੋਰਖਾਲੈਂਡ ਦੀ ਚਿਰਾਂ ਪੁਰਾਣੀ ਮੰਗ ਨੇ ਇਕ ਵਾਰ ਫਿਰ ਸਿਰ ਚੁੱਕ ਲਿਆ ਹੈ। ਅਜਿਹੇ ਰਾਜ ਵਿਚ ਦਾਰਜਲੰਿਗ ਜ਼ਿਲ੍ਹੇ ਦੇ ਤਿੰਨ ਪਹਾੜੀ ਸਬ ਡਵੀਜ਼ਨ ਅਤੇ ਸਿਲੀਗੁੜੀ ਦਾ ਮੈਦਾਨੀ ਇਲਾਕਾ ਸ਼ਾਮਿਲ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਪੱਛਮੀ ਬੰਗਾਲ ਦੇ ਇਸ ਖਿੱਤੇ ਨੂੰ ਵੱਖਰਾ ਰਾਜ ਬਣਾਉਣ ਦੀ ਮੰਗ ਤਾਂ ਭਾਰਤ ਦੇ ਆਜ਼ਾਦ ਹੋਣ ਪਿੱਛੋਂ ਹੀ ਕੀਤੀ ਜਾਣ ਲੱਗੀ ਸੀ ਪਰ ਉਸ ਤੋਂ ... Read Full Story
|
ਵੱਖਰੇ ਰਾਜਾਂ ਦੇ ਗਠਨ ਦੀ ਸਿਆਸਤ
ਤੇਲੰਗਾਨਾ ਨੂੰ ਵੱਖਰਾ ਰਾਜ ਬਣਾਉਣ ਦੇ ਮਸਲੇ ’ਤੇ ਪੈਦਾ ਹੋਇਆ ਆਂਧਰਾ ਪ੍ਰਦੇਸ਼ ਵਿਚਲਾ ਸੰਕਟ ਤਾਂ ਅਜੇ ਟਲਿਆ ਨਹੀਂ ਤੇ ਸਗੋਂ ਹੋਰ ਵੀ ਡੂੰਘਾ ਹੁੰਦਾ ਜਾ ਰਿਹਾ ਹੈ, ਉਧਰ ਹੋਰਾਂ ਸਿਆਸਤਦਾਨਾਂ ਨੇ ਆਪੋ-ਆਪਣੇ ਮੰਤਵ ਹਾਸਲ ਕਰਨ ਲਈ ਦੇਸ਼ ਵਿਚ ਹੋਰ ਵੱਖਰੇ ਰਾਜ ਬਣਾਉਣ ਦੇ ਨਾਂਅ ’ਤੇ ਵਿਵਾਦਾਂ ਦਾ ਪਿਟਾਰਾ ਖੋਲ੍ਹ ਦਿੱਤਾ ਹੈ।
ਜਿਵੇਂ ਕਿ ਉਮੀਦ ਕੀਤੀ ਜਾਂਦੀ ਸੀ, ਇਨ੍ਹਾਂ ਸਿਆਸਤਦਾਨਾਂ ਵਿਚ ਸਭ ਤੋਂ ਮੋਹਰੀ ਉ¤ਤਰ ਪ੍ਰਦੇਸ਼ ਦੀ ਮੁੱਖ ਮੰਤਰੀ ਕੁਮਾਰੀ ਮਾਇਆਵਤੀ ਹੈ, ਜੋ ਅਕਸਰ ਆਪਣੇ ਪ੍ਰਬੰਧਕੀ ਕੰਮਾਂ ਕਰਕੇ ਵਿਵਾਦਾਂ ਵਿਚ ਘਿਰੇ ਰਹਿੰਦੇ ਹਨ। ਦਲਿਤਾਂ ਦੇ ਨਾਂਅ ’ਤੇ ਲਗਾਤਾਰ ਰਾਜਨੀਤੀ ... Read Full Story
|
ਪਿਪਰਾਮੈਂਟ ਕੰਪਨੀ ਵੱਲੋਂ ਕਿਸਾਨਾਂ ਨੂੰ 200 ਰੁਪਏ ਪ੍ਰਤੀ ਕਿਲੋ ਹੋਰ ਦੇਣ ਦੀ ਪੇਸ਼ਕਸ਼
ਸਿੱਧਵਾਂ ਬੇਟ, 5 ਦਸੰਬਰ (ਪ.ਪ.)-ਕਿਸਾਨਾਂ ਵੱਲੋਂ ਲਗਾਏ ਜਾ ਰਹੇ ਪੁਦੀਨਾ (ਪਿਪਰਾਮੈਂਟ) ਤੇਲ ਨੂੰ ਕਿਸਾਨਾਂ ਨਾਲ ਇਕਰਾਰ ਕਰਕੇ ਖ਼੍ਰੀਦ ਰਹੀ ਅਮਰੀਕਾ ਦੀ ਏ.ਐਮ. ਟੋਡ ਕੰਪਨੀ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਉ¤ਚ ਅਧਿਕਾਰੀਆਂ ਨੇ ਕਿਸਾਨਾਂ ਦੇ ਵਫ਼ਦ ਨਾਲ ਮੀਟਿੰਗ ਕਰਕੇ ਉਨ੍ਹਾਂ ਕਿਸਾਨਾਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ, ਜੋ ਕੰਪਨੀ ਵੱਲੋਂ ਕੀਤੇ ਇਕਰਾਰ ਅਨੁਸਾਰ ਖ਼੍ਰੀਦੇ ਤੇਲ ਦੀ 400 ਰੁਪਏ ਪ੍ਰਤੀ ਕਿਲੋ ਦੀ ਹੋਰ ਮੰਗ ਕਰ ਰਹੇ ਹਨ। ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਰਾਜ ਘੋਗਲੇ ਨੇ ਪੁਦੀਨਾ ਕਾਸ਼ਤਕਾਰਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਨ ਉਪਰੰਤ ਦੱਸਿਆ ਕਿ ਭਾਵੇਂ ਕੰਪਨੀ ਵੱਲੋਂ ... Read Full Story
|