Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਤ੍ਰਿਪੋਲੀ"
ਲੀਬੀਆ 'ਚ 6 ਦਿਨਾਂ ਤੋਂ ਜਾਰੀ ਹਿੰਸਾ 'ਚ 147 ਦੀ ਮੌਤ

ਤ੍ਰਿਪੋਲੀ, ਲੀਬੀਆ 'ਚ ਸੱਤਾਧਾਰੀ ਐਨ. ਸੀ. ਟੀ. ਦੀ ਦੇਸ਼ ਦੇ ਦੂਰਦਰਾਜ ਇਲਾਕਿਆਂ 'ਤੇ ਕੋਈ ਕੰਟਰੋਲ ਨਾ ਹੋਣ ਦਾ ਅੰਦਾਜ਼ਾ ਇਸ ਗੱਲ ਤੋਂ ਲੱਗ ਜਾਂਦਾ ਹੈ ਕਿ ਸੁਦੂਰ ਦੇ ਸਬਹਾ ਕਸਬੇ 'ਚ ਪਿਛਲੇ ਛੇ ਦਿਨਾਂ ਤੋਂ ਕਬੀਲਾਈ ਲੜਾਕਿਆਂ ਵਿਚਾਲੇ ਜਾਰੀ ਹਿੰਸਾ 'ਚ 147 ਲੋਕ ਮਾਰੇ ਜਾ ਚੁੱਕੇ ਹਨ। ਲੀਬੀਆ ਦੀ ਸਿਹਤ ਮੰਤਰੀ ਫਾਤਿਮਾ ਹਾਮਰੂਸ਼ ਨੇ ਕੱਲ ਦੱਸਿਆ ਕਿ ਸਬਹਾ 'ਚ ਜਾਰੀ ਹਿੰਸਾ 'ਚ 395 ਲੋਕ ਜ਼ਖਮੀ ਵੀ ਹੋਏ ਹਨ ਜਿਨ੍ਹਾਂ 'ਚੋਂ ਗੰਭੀਰ ਰੂਪ ਨਾਲ ਜ਼ਖਮੀ 180 ਵਿਅਕਤੀਆਂ ਨੂੰ ਬੇਹਤਰ ਇਲਾਜ ਲਈ ਰਾਜਧਾਨੀ ਤ੍ਰਿਪੋਲੀ ਰਵਾਨਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਕਾਫੀ ਮਾਤਰਾ 'ਚ ਰਾਹਤ ...
Read Full Story


ਸੀਰੀਆ ਦੀਆਂ ਫੌਜਾਂ ਵਲੋਂ ਗੋਲਾਬਾਰੀ 'ਚ 81 ਮਰੇ

ਤ੍ਰਿਪੋਲੀ, ਸੀਰੀਆ ਦੇ ਸ਼ਹਿਰ ਹੱਮਸ ਦੀ ਉਪ ਬਸਤੀ ਬਾਬਾ ਉਮਰੂ ਵਿਖੇ ਫੌਜ ਦੀ ਗੋਲੀਬਾਰੀ ਅਤੇ ਦੇਸ਼ ਦੇ ਹੋਰ ਇਲਾਕਿਆਂ ਵਿਚ ਹਿੰਸਕ ਘਟਨਾਵਾਂ ਵਿਚ 81 ਵਿਅਕਤੀ ਮਾਰੇ ਗਏ। ਸਰਕਾਰੀ ਫੌਜਾਂ ਵਲੋਂ ਕੀਤੀ ਕਾਰਵਾਈ ਅਤੇ ਨਾਗਰਿਕਾਂ ਦੀਆਂ ਮੌਤਾਂ ਤੋਂ ਬਾਅਦ ਹਕੂਮਤ ਵਿਰੋਧੀ ਗਰੁੱਪ ਐੱਸ. ਐੱਨ. ਸੀ. ਨੇ ਕਿਹਾ ਹੈ ਕਿ ਇਸ ਸੰਕਟ ਦੇ ਹੱਲ ਨਾਲ ਵਿਦੇਸ਼ੀ ਫੌਜਾਂ ਦੇ ਦਖਲ ਲਈ ਰਾਹ ਪੱਧਰਾ ਹੋ ਰਿਹਾ ਹੈ। ਇਸ ਜਥੇਬੰਦੀ ਦੇ ਇਕ ਬੁਲਾਰੇ ਬਿਸਮਾ ਕਿਦਮਾਨੀ ਨੇ ਪੈਰਿਸ ਵਿਖੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਸੰਕਟ ਨੂੰ ਹੱਲ ਕਰਨ ਲਈ ਅਸੀਂ ਹੁਣ ਫੌਜੀ ਦਖਲ ਨੂੰ ਹੀ ਇਕੋ-ਇਕ ...
Read Full Story


ਇਕ ਹੋਰ ਤਾਨਾਸ਼ਾਹੀ ਯੁੱਗ ਦਾ ਹੋ ਗਿਆ ਖਾਤਮਾ

ਤ੍ਰਿਪੋਲੀ, ਲੀਬੀਆ ਦੇ ਇਕ ਯੁੱਗ ਦਾ ਵੀਰਵਾਰ ਉਸ ਸਮੇਂ ਅੰਤ ਹੋ ਗਿਆ, ਜਦੋਂ ਦੇਸ਼ 'ਤੇ 42 ਸਾਲ ਤਕ ਰਾਜ ਕਰਨ ਵਾਲੇ 69 ਸਾਲਾ ਤਾਨਾਸ਼ਾਹ ਮੁਅੰਮਰ ਅਲ ਗੱਦਾਫੀ ਨੂੰ ਨਾਟੋ ਦੀ ਫੌਜ ਨੇ ਮਾਰ ਦਿੱਤਾ। ਗੱਦਾਫੀ ਦੀ ਫੌਜ ਦਾ ਮੁਖੀ ਵੀ ਇਸ ਦੌਰਾਨ ਮਾਰਿਆ ਗਿਆ। ਗ੍ਰਹਿ ਸ਼ਹਿਰ ਸਿਰਤੇ 'ਚ ਹੋਇਆ ਢੇਰ : ਮਿਲੀਆਂ ਖਬਰਾਂ ਮੁਤਾਬਕ ਕਰਨਲ ਗੱਦਾਫੀ ਕਾਰਾਂ ਦੇ ਇਕ ਕਾਫਲੇ ਨਾਲ ਆਪਣੇ ਗ੍ਰਹਿ ਸ਼ਹਿਰ ਸਿਰਤੇ ਤੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਨਾਟੋ ਦੇ ਜੰਗੀ ਹਵਾਈ ਜਹਾਜ਼ਾਂ ਨੇ ਕਾਫਲੇ 'ਤੇ ਹਮਲਾ ਕਰ ਦਿੱਤਾ। ਹਮਲੇ ਦੌਰਾਨ ਗੱਦਾਫੀ ਦੇ ਸਿਰ ਤੇ ਪੈਰਾਂ 'ਤੇ ਗੋਲੀਆਂ ਵੱਜੀਆਂ, ਜਿਸ ਕਾਰਨ ਉਹ ਮਾਰਿਆ ...
Read Full Story


ਗੱਦਾਫੀ ਦੇ ਪੁੱਤਰ ਖਮੀਸ ਦੀ ਮੌਤ ਦੀ ਪੁਸ਼ਟੀ

ਦੁਬਈ, ਲੀਬੀਆ ਦੇ ਅਹੁਦਿਓਂ ਲੱਥੇ ਹੁਕਮਰਾਨ ਗੱਦਾਫੀ ਦੇ ਹੱਕ ਵਿਚ ਖਬਰਾਂ ਦੇਣ ਵਾਲੇ ਸੀਰੀਆ ਦੇ ਇਕ ਟੀ. ਵੀ. ਚੈਨਲ ਨੇ ਉਨ੍ਹਾਂ ਦੇ ਪੁੱਤਰ ਖਮੀਸ ਦੀ ਮੌਤ ਦੀ ਸੋਮਵਾਰ ਪੁਸ਼ਟੀ ਕਰ ਦਿੱਤੀ। ਖਮੀਸ ਦੀ 29 ਅਗਸਤ ਨੂੰ ਤ੍ਰਿਪੋਲੀ ਨੇੜੇ ਬਾਗੀਆਂ ਨਾਲ ਹੋਏ ਸੰਘਰਸ਼ ਵਿਚ ਮੌਤ ਹੋ ਜਾਣ ਦਾ ਦਾਅਵਾ ਕੀਤਾ ਗਿਆ ਸੀ। ਟੀ. ਵੀ. ਚੈਨਲ ਨੇ ਖਮੀਸ ਅਤੇ ਉਸ ਦੇ ਮਾਸੜ ਮੁਹੰਮਦ ਅਬਦੁੱਲਾ ਦੀ ਮੌਤ ਦੀ ਵੀ ਪੁਸ਼ਟੀ ਕੀਤੀ ਹੈ। ਚੈਨਲ ਮੁਤਾਬਕ ਰਾਜਧਾਨੀ ਤ੍ਰਿਪੋਲੀ ਤੋਂ 90 ਕਿਲੋਮੀਟਰ ਦੂਰ ਬਾਗੀਆਂ ਦੀ ਅੰਤ੍ਰਿਮ ਕੌਂਸਲ ਨਾਲ ਹੋਏ ਸੰਘਰਸ਼ ਵਿਚ ਇਨ੍ਹਾਂ ਦੋਹਾਂ ਦੀ ਮੌਤ ਹੋਈ ਸੀ। ਟੀ. ਵੀ. ਚੈਨਲ ਨੇ ਖਮੀਸ ਅਤੇ ਉਸ ਦੇ ...
Read Full Story


ਕੈਨੇਡਾ ਦਾ ਲਿਬੀਆ ਪ੍ਰਤੀ ਰੁਖ਼ ਨਰਮ ਹੋਣ ਲੱਗਿਆ

ਟੋਰਾਂਟੋ,ਕੈਨੇਡਾ ਹੁਣ ਤ੍ਰਿਪੋਲੀ ਵਿਚਲੀ ਅੰਬੈਸੀ ਖੋਲ੍ਹਣ ਦੀਆਂ ਤਿਆਰੀਆਂ ਵਿਚ ਹੈ ਤੇ ਇਸ ਨੇ ਲਿਬੀਆ ਦੇ ਸਾਰੇ ਸੀਲ ਕੀਤੇ ਖਾਤੇ ਵੀ ਜਾਰੀ ਕਰਨ ਦਾ ਫੈਸਲਾ ਲਿਆ ਹੈ। ਅਜਿਹਾ ਲਿਬੀਆ ਦੀ ਕੌਮੀ ਕੌਂਸਲ ਦੇ ਕਹਿਣ ’ਤੇ ਕੀਤਾ ਗਿਆ ਹੈ ਤਾਂ ਜੋ ਖਾਤਿਆਂ ’ਚ ਪਈ ਰਕਮ ਨਾਲ ਲਿਬੀਆ ਦੀ ਜਨਤਾ ਦੀਆਂ ਬੁਨਿਆਦੀ ਲੋੜਾਂ, ਮੁਲਾਜ਼ਮਾਂ ਦੀਆਂ ਤਨਖਾਹਾਂ ਅਤੇ ਹੋਰ ਬੁਨਿਆਦੀ ਢਾਂਚੇ ਦੀਆਂ ਲੋੜਾਂ ਦੀ ਪੂਰਤੀ ਹੋ ਸਕੇ। ਵਰਣਨਯੋਗ ਹੈ ਕਿ ਕੈਨੇਡਾ ਨੇ ਫਰਵਰੀ ਵਿਚ ਗੱਦਾਫੀ ਸਲਤਨਤ ਖ਼ਿਲਾਫ਼ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਤਹਿਤ ਮੁਲਕ ਦੇ 2.2 ਬਿਲੀਅਨ ਡਾਲਰ ਦੇ ਖਾਤੇ ਜ਼ਬਤ ਕਰ ਲਏ ਸਨ। ਇਹ ਜਾਣਕਾਰੀ ...
Read Full Story


ਲਿਬੀਆ ਦੀ ਬਦਲਵੀਂ ਸਰਕਾਰ ਦਾ ਮੁਖੀ ਤ੍ਰਿਪੋਲੀ ਪੁੱਜਾ

ਤ੍ਰਿਪੋਲੀ,ਲਿਬੀਆ ਵਿਚ ਸਾਬਕਾ ਬਾਗੀਆਂ ਦਾ ਮੁਖੀ ਮੁਸਤਫਾ ਅਬਦੁਲ ਜਲੀਲ ਤ੍ਰਿਪੋਲੀ ਵਿਚ ਪੁੱਜ ਗਿਆ ਹੈ। ਇਸ ਮੌਕੇ ਉਸ ਦਾ ਸ਼ਾਨਦਾਰ ਰਸਮੀ ਸਵਾਗਤ ਕੀਤਾ ਗਿਆ ਜਿਸ ਤੋਂ ਇਹ ਪ੍ਰਭਾਵ ਮਿਲਿਆ ਕਿ ਉਹ ਗੱਦੀਓਂ ਲਾਹੇ ਸ਼ਾਸਕ ਮੁਅੱਮਰ ਗੱਦਾਫੀ ਦੀ ਜਗ੍ਹਾ ਅੰਤਰਿਮ ਸਰਕਾਰ ਦੀ ਅਗਵਾਈ ਕਰਨ ਲਈ ਤਿਆਰ ਹੈ। ਭਾਵੇਂ ਲਿਬੀਆ ਦੇ ਨਵੇਂ ਨੇਤਾ ਇਸ ਵੱਡੇ ਦੇਸ਼ ’ਤੇ ਹਕੂਮਤ ਦੀ ਸ਼ੁਰੂਆਤ ਕਰਨ ਦੀ ਤਿਆਰੀ ਵਿਚ ਹਨ, ਗੱਦਾਫੀ ਦੇ ਵਫਾਦਾਰ ਸੈਨਿਕਾਂ ਨੇ ਬਾਨੀ ਵਾਲਿਦ ਸ਼ਹਿਰ ’ਤੇ ਅਜੇ ਵੀ ਕਬਜ਼ਾ ਜਮਾਇਆ ਹੋਇਆ ਹੈ। ਇਹ ਸ਼ਹਿਰ ਗੱਦਾਫੀ ਦਾ ਗੜ੍ਹ ਮੰਨਿਆ ਜਾਂਦਾ ਹੈ। ਗੱਦਾਫੀ ਦੀਆਂ ਫੌਜਾਂ ਨੇ ਇਸ ਸ਼ਹਿਰ ’ਤੇ ਕਬਜ਼ੇ ...
Read Full Story


ਤ੍ਰਿਪੋਲੀ ਵਿਚ ਅਮਰੀਕੀ ਦੂਤਘਰ ਨੂੰ ਨੁਕਸਾਨ

ਵਾਸ਼ਿੰਗਟਨ ,ਲਿਬੀਆ ਦੀ ਰਾਜਧਾਨੀ ਵਿਚ ਸਥਿਤ ਅਮਰੀਕੀ ਦੂਤਘਰ ਨੂੰ ਰਾਸ਼ਟਰਪਤੀ ਮੁਅੱਮਰ ਗਦਾਫੀ ਦੇ ਖਿਲਾਫ ਹੋਏ ਹਥਿਆਰਬੰਦ ਵਿਰੋਧ ਵਿਚ ਕਾਫੀ ਨੁਕਸਾਨ ਪਹੁੰਚਿਆ ਹੈ। ਦੂਤਘਰ ਨੂੰ ਫਿਰ ਤੋਂ ਸਥਾਪਤ ਕਰਨ ਦੇ ਲਈ ਅਮਰੀਕਾ ਤੋਂ ਇੱਥੇ ਪਹੁੰਚੀ ਪਾਰਟੀ ਨੇ ਉਸਦੇ ਨੁਕਸਾਨ ਦਾ ਜਾਇਜ਼ਾ ਲੈਣਾ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਉਸਨੂੰ ਠੀਕ ਕਰਵਾਇਆ ਜਾ ਸਕੇ। ਲਿਬੀਆ ਵਿਚ ਗਦਾਫੀ ਦੇ ਖਿਲਾਫ ਵਿਦਰੋਹ ਸ਼ੁਰੂ ਹੋਣ ਤੋਂ ਤੁਰੰਤ ਬਾਅਦ ਅਮਰੀਕਾ ਨੇ ਦੂਤਘਰ ਬੰਦ ਕਰ ਦਿੱਤਾ ਸੀ ਅਤੇ ਆਪਣੇ ਸਾਰੇ ਲੋਕਾਂ ਨੂੰ ਵਾਪਸ ਬੁਲਾ ਲਿਆ ...
Read Full Story


ਗੱਦਾਫ਼ੀ ਦੇ ਫ਼ੌਜੀ ਟਿਕਾਣੇ ਨੇੜਿਉਂ 50 ਪਿੰਜਰ ਮਿਲੇ

ਤ੍ਰਿਪੋਲੀ,ਲੀਬੀਆ ਦੀ ਰਾਜਧਾਨੀ ਤ੍ਰਿਪੋਲੀ ਦੇ ਦੱਖਣੀ ਭਾਗ ਵਿਚ ਸਥਿਤ ਇਕ ਆਰਜੀ ਜੇਲ ਵਿਚੋਂ 50 ਸੜੇ ਹੋਏ ਪਿੰਜਰ ਮਿਲੇ ਹਨ। ਇਹ ਜੇਲ ਲੀਬੀਆਈ ਸ਼ਾਸਕ ਮੁਅੰਮਰ ਗੱਦਾਫ਼ੀ ਦੀ ਹਮਾਇਤੀ ਫ਼ੌਜ ਦੇ ਉਸ ਟਿਕਾਣੇ ਦੇ ਨੇੜੇ ਹੈ ਜਿਸ ਨੂੰ ਹੁਣ ਖਾਲੀ ਕੀਤਾ ਜਾ ਚੁੱਕਾ ਹੈ। ਸਥਾਨਕ ਨਿਵਾਸੀਆਂ ਨੂੰ ਇਹ ਪਿੰਜਰ ਸਨਿੱਚਰਵਾਰ ਨੂੰ ਉਸ ਸਮੇਂ ਮਿਲੇ ਜਦੋਂ ਬਾਗ਼ੀਆਂ ਨੇ 32 ਬ੍ਰਿਗੇਡ ਨਾਮ ਵਾਲੇ ਇਸ ਟਿਕਾਣੇ ਉ¤ਤੇ ਕਬਜ਼ਾ ਕਰ ਲਿਆ। ਇਸ ਟਿਕਾਣੇ ਦੀ ਕਮਾਨ ਗੱਦਾਫ਼ੀ ਦੇ ਪੁੱਤਰ ਖ਼ਾਸਿਮ ਦੇ ਹੱਥਾਂ ਵਿਚ ਸੀ। ਫ਼ੌਜੀ ਟਿਕਾਣੇ ਦੇ ਨੇੜੇ ਰਹਿਣ ਵਾਲੇ ਡਾਕਟਰ ਸਲੀਮ ਰਾਜੁਬ ਨੇ ਦਸਿਆ ਕਿ ਮੈਂ ਹੈਰਾਨ ਹਾਂ, ਮੈਂ ਕਦੇ ਵੀ ...
Read Full Story


ਗੱਦਾਫੀ ਨੇ ਵਸਾ ਰੱਖਿਆ ਸੀ ਤ੍ਰਿਪੋਲੀ ਹੇਠਾਂ ਆਪਣਾ ਸ਼ਹਿਰ

ਤ੍ਰਿਪੋਲੀ,ਲਿਬੀਆ ਦੇ ਆਗੂ ਮੁਆਮੱਰ ਗੱਦਾਫੀ ਨੇ ਰਾਜਧਾਨੀ ਦੇ ਹੇਠਾਂ ਆਪਣੇ ਲਈ ਸ਼ਹਿਰ ਵਸਾਇਆ ਹੋਇਆ ਸੀ। ਇਹ ਸ਼ਹਿਰ ਕਈ ਸੁਰੰਗਾਂ ਵਾਲਾ ਹੈ, ਜਿਹੜੀਆਂ ਸਿੱਧੀਆਂ ਗੱਦਾਫੀ ਦੇ ਮਹਿਲ ਬੀਲਅਲ ਅਜ਼ੀਜ਼ਿਆ ਨਾਲ ਜੁੜੀਆਂ ਹੋਈਆਂ ਹਨ। ਹਾਲੇ ਤੱਕ ਗੱਦਾਫੀ ਬਾਰੇ ਕਿਸੇ ਨੂੰ ਕੋਈ ਪਤਾ ਨਹੀਂ ਕਿ ਉਹ ਕਿੱਥੇ ਹੈ। ਬਾਗੀਆਂ ਦੇ ਇਕ ਕਮਾਂਡਰ ਨੇ ਦੱਸਿਆ, ”ਇਕ ਤ੍ਰਿਪੋਲੀ ਉਪਰ ਹੈ, ਜਿਸ ਬਾਰੇ ਸਾਨੂੰ ਸਭ ਨੂੰ ਪਤਾ ਹੈ, ਪਰ ਇਸ ਦੇ ਹੇਠਾਂ ਵੀ ਇਕ ਤ੍ਰਿਪੋਲੀ ਹੈ।” ਗੱਦਾਫੀ ਦੇ ਮਹਿਲ ਤੋਂ ਨਿਕਲੀਆਂ ਇਨ੍ਹਾਂ ਸੁਰੰਗਾਂ ਨੂੰ ਦੇਖਣ ਲਈ ਤ੍ਰਿਪੋਲੀ ਵਾਸੀ ਵੱਡੀ ਗਿਣਤੀ ਵਿਚ ਪੁੱਜ ਰਹੇ ਹਨ। ਗੱਦਾਫੀ ਦੇ ਸ਼ਾਸਨ ...
Read Full Story


1

Loading...

© 2012 punjabinfoline.com

punjab infoline arash info