ਸਤਪਾਲ ਸਿੰਘ ਬਾਜਵਾ ਨੂੰ ਥਾਣਾ ਅਰਬਨ ਅਸਟੇਟ ਦਾ ਐਸ.ਐਚ.ੳ ਲਗਾਇਆ
ਪਟਿਆਲਾ, 13 ਅਪ੍ਰੈਲ (ਪੀ.ਐਸ.ਗਰੇਵਾਲ) :ਥਾਣਾ ਅਰਬਨ ਅਸਟੇਟ ਪਟਿਆਲਾ ਵਿਖੇ ਐਸ ਐਸ ਪੀ ਸ. ਗੁਰਪ੍ਰੀਤ ਸਿੰਘ ਗਿੱਲ ਦੇ ਨਿਰਦੇਸ਼ਾਂ ਤਹਿਤ ਇਥੇ ਪੰਜਾਬ ਪੁਲਿਸ ਦੇ ਤਜ਼ਰਬੇਕਾਰ ਤੇ ਸੂਝਵਾਨ ਇੰਸਪੈਕਟਰ ਸ. ਸਤਪਾਲ ਸਿੰਘ ਬਾਜਵਾ ਨੂੰ ਬਤੌਰ ਐਸ ਐਚ ਓ ਨਿਯੁਕਤ ਕੀਤਾ ਗਿਆ ਹੈ। ਸ. ਬਾਜਵਾ ਇਕ ਨਿਧੱੜਕ ਪੁਲਿਸ ਅਫਸਰ ਹਨ, ਜਿਨ੍ਹਾਂ ਤੋਂ ਭੈੜੇ ਅਨਸਰ ਖੌਫ ਖਾਂਦੇ ਹਨ। ਉਹਨਾਂ ਪੱਤਰਕਾਰਾਂ ਨੂੰ ਦੱਸਿਆ ਕਿ ਸਮਾਜ ਵਿਰੋਧੀ ਭੈੜੇ ਅਨਸਰਾਂ ਨੂੰ ਕਿਸੇ ਵੀ ਕੀਮਤ ਤੇ ਬਖ਼ਸ਼ਿਆ ਨਹੀ ਜਾਵੇਗਾ। ਅੱਜ ਪਟਿਆਲਾ ਦੀਆਂ ਵੱਖ ਵੱਖ ਜਥੇਬੰਦੀਆਂ ਵੱਲੋਂ ਸ. ਬਾਜਵਾ ਦੀ ਨਿਯੁਕਤੀ ਦਾ ਸਵਾਗਤ ਕੀਤਾ ਗਿਆ। ਅਰਬਨ ਅਸਟੇਟ ... Read Full Story
|
ਯੂ.ਪੀ. ਵਿੱਚੋਂ ਡਰਾਈਵਰ ਅਤੇ ਕੰਡਕਟਰ ਦਾ ਕਤਲ ਕਰਨ ਉਪਰੰਤ ਚਾਵਲਾ ਦਾ ਭਰਿਆ ਟਰੱਕ ਲੁੱਟਣ ਵਾਲੇ ਦੋ ਦੋਸ਼ੀ ਪਟਿਆਲਾ ਪੁਲਿਸ ਵੱਲੋਂ ਕਾਬੂ
ਪਟਿਆਲਾ: 23 ਦਸੰਬਰ (ਪੀ.ਐਸ.ਗਰੇਵਾਲ) - ਪਟਿਆਲਾ ਪੁਲਿਸ ਵੱਲੋਂ ਭਗੌੜੇ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਗਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਯੂ.ਪੀ. ਵਿੱਚ ਮੁਰਾਦਾਬਾਦ-ਬਿਜਨੌਰ ਸੜਕ ’ਤੇ ਚਾਵਲਾਂ ਦੇ ਭਰੇ ਇੱਕ ਟਰੱਕ ਦੇ ਡਰਾਈਵਰ ਅਤੇ ਸਹਾਇਕ ਦਾ ਕਤਲ ਕਰਕੇ ਟਰੱਕ ਨੂੰ ਲੁੱਟਣ ਵਾਲੇ ਦੋ ਕਥਿਤ ਦੋਸ਼ੀਆਂ ਨੂੰੰ ਕਾਬੂ ਕੀਤਾ ਗਿਆ । ਇਸ ਬਾਰੇ ਜਾਣਕਾਰੀ ਦਿੰਦਿਆਂ ਐਸ.ਪੀ. (ਡੀ) ਸ: ਜੀ.ਐਸ. ਪੰਨੂ ਨੇ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ 4 ਨੰਬਰ ਡਵੀਜ਼ਨ ਦੇ ਐਸ.ਐਚ.ਓ. ਸ਼੍ਰੀ ਧਰਮਦੇਵ ਨੇ ਸਮੇਤ ਪੁਲਿਸ ਪਾਰਟੀ ਇੱਕ ਗੁਪਤ ਸੂਚਨਾਂ ਦੇ ਅਧਾਰ ’ਤੇ 22 ਦਸੰਬਰ ਨੂੰ ... Read Full Story
|
ਪਟਿਆਲੇ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਲੱਗੇ ਦੋ ਏ.ਸੀ. ਚੋਰੀ
ਪਟਿਆਲਾ,29 ਮਈ ( ਪੀ ਐਸ ਗਰੇਵਾਲ) – ਚੋਰਾਂ ਦਾ ਹੌਸਲਾਂ ਦਿਨ ਪ੍ਰਤੀ ਦਿਨ ਵੱਧਦਾ ਹੀ ਜਾ ਰਿਹਾ ਹੈ। ਇਸ ਗੱਲ ਦਾ ਪ੍ਰਮਾਣ ਇਹ ਹੈ ਕਿ ਇਥੋਂ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਕੈਂਸਰ ਵਿਭਾਗ ਵਿੱਚ ਲੱਗੇ ਦੋ ਏ.ਸੀ. ਚੋਰੀ ਹੋ ਗਏ। ਜਦੋਂ ਕਿ ਹਸਪਤਾਲ ਵਿੱਚ ਹਰ ਸਮੇਂ ਮਰੀਜ਼ ਹੁੰਦੇ ਹਨ। ਮੈਡੀਕਲ ਸੁਪਰਡੈਂਟ ਨੇ ਦਸਿੱਆ ਕਿ ਸਿਵਲ ਲਾਈਨਜ਼ ਥਾਣੇ ਵਿੱਚ ਇਸ ਦੀ ਰਿਪੋਰਟ ਦਰਜ਼ ਕਰਾ ਦਿੱਤੀ ਹੈ। ਅਤੇ ਪੁਲਿਸ ਚੋਰਾਂ ਦੀ ਭਾਲ ਕਰ ਰਹੀ ... Read Full Story
|
ਉਸਾਰੀ ਅਧੀਨ ਫੈਕਟਰੀ ਦੀ ਛੱਤ ਢਿਗਣ ਨਾਲ 4 ਮਰੇ 6 ਜਖ਼ਮੀ, ਸਰਕਰ ਵਲੋਂ 2-2 ਲੱਖ ਮੁਆਵਜ਼ਾ
ਲੁਧਿਆਣਾ - ਉਸਾਰੀ ਅਧੀਨ ਫੈਕਟਰੀ ਦੀ ਛੱਤ ਢਿਗਣ ਨਾਲ ਮਲਬੇ ਥਲੇ ਦੱਬ ਕੇ 2 ਮਹਿਲਾਵਾਂ ਸਮੇਤ 4 ਲੋਕਾਂ ਦੀ ਮੋਤ ਹੋਈ ਹੈ। ਜੱਦ ਕਿ ਫੈਕਟਰੀ ਮਾਲਕ ਸਮੇਤ 6 ਲੋਕ ਗੰਭੀਰ ਜਖ਼ਮੀ ਹਾਲਤ ਵਿਚ ਅਪੋਲੋ ਅਤੇ ਮੋਹਨ ਦੇਈ ਓਸਵਾਲ ਹਸਪਤਾਲ ਵਿਚ ਇਲਾਜ ਅਧੀਨ ਹਨ। ਜਾਣਕਾਰੀ ਮਿਲਦੇ ਹੀ ਡਿਪਟੀ ਕਮਿਸ਼ਨਰ ਰਾਹੂਲ ਤਿਵਾਰੀ ਅਤੇ ਪੁਲਿਸ ਕਮਿਸ਼ਨਰ ਈਸ਼ਵਰ ਸਿੱਘ ਪੁਲਿਸ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਡਾਕਟਰਾਂ ਦੀ ਟੀਮ ਨਾਲ ਘਟਨਾ ਵਾਲੀ ਥਾਂ ਤੇ ਪਹੁੰਚ ਕੇ ਬਚਾਆ ਕਾਰਜ ਦੀ ਨਿਗਰਾਨੀ ਲਈ ਹਾਜ਼ਰ ਸਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮਰਨ ਵਾਲੇਆਂ ਨੂੰ 2-2 ਲੱਖ ਦੇਣ ਦਾ ਐਲਾਨ ਕੀਤਾ ਹੈ ਅਤੇ ... Read Full Story
|
ਕੰਪਨੀ ਨੂੰ ਲੱਖਾਂ ਦਾ ਚੂਨਾ ਲਗਾਉਣ ਵਾਲਾ ਕਾਬੂ
ਜਲੰਧਰ ਛਾਉਣੀ, 6 ਜਨਵਰੀ (ਪੱਤਰ ਪ੍ਰੇਰਕ)-ਥਾਣਾ ਸਦਰ ਦੀ ਪੁਲਿਸ ਨੇ ਜਲੰਧਰ-ਫਗਵਾੜਾ ਜੀ. ਟੀ. ਰੋਡ ’ਤੇ ਸਥਿਤ ਪਲਾਸਟਿਕ ਦਾਣਾ ਸਪਲਾਈ ਕਰਨ ਵਾਲੀ ਇਕ ਕੰਪਨੀ ਨੂੰ ਲੱਖਾਂ ਰੁਪਏ ਦਾ ਚੂਨਾ ਲਗਾਉਣ ਵਾਲੇ ਕੰਪਨੀ ਦੇ ਹੀ ਇਕ ਮੁਲਾਜ਼ਮ ਨੂੰ ਕਾਬੂ ਕੀਤਾ ਹੈ। ਜਿਸਦੀ ਪਛਾਣ ਰਾਜੇਸ਼ ਕਪਿਲਾ ਪੁੱਤਰ ਓਮ ਪ੍ਰਕਾਸ਼ ਵਾਸੀ ਬਾਬਾ ਬੰਦਾ ਸਿੰਘ ਬਹਾਦਰ ਨਗਰ ਬਨੂੜ ਮੁਹਾਲੀ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐਸ. ਪੀ. ਪ੍ਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਕਥਿਤ ਦੋਸ਼ੀ ਰਾਜੇਸ਼ ਕਪਿਲਾ ਉਕਤ ਕੰਪਨੀ ਵਿਚ ਹੀ ਸਪਲਾਈ ਵਾਲੇ ਟਰੱਕ ਭੇਜਣ ਦਾ ਕੰਮ ਕਰਦਾ ਸੀ ਤੇ ਬੀਤੇ ਦਿਨੀਂ ਉਹ ਜਲੰਧਰ ਤੋਂ ... Read Full Story
|
ਆਦਮਪੁਰ ਥਾਣੇ ਦਾ ਫੋਨ ਨੰਬਰ ਤਬਦੀਲ
ਆਦਮਪੁਰ, 6 ਜਨਵਰੀ (ਪ. ਪ.)-ਥਾਣਾ ਆਦਮਪੁਰ, ਡੀ. ਐਸ. ਪੀ. ਦਿਹਾਤੀ ਅਤੇ ਇਸ ਦੇ ਅਧੀਨ ਪੈਂਦੀਆਂ ਚੌਕੀਆਂ ਦੇ ਇੰਚਾਰਜਾਂ ਦੇ ਸਰਕਾਰੀ ਨੰਬਰ ਤਬਦੀਲ ਹੋ ਗਏ ਹਨ। ਡੀ. ਐਸ. ਪੀ. ਦਿਹਾਤੀ ਦਾ ਨਵਾਂ ਨੰਬਰ 95929-14106, ਐਸ. ਐਚ. ਓ. ਆਦਮਪੁਰ 95929-14149, ਇੰਚਾਰਜ ਚੌਂਕੀ ਜੰਡੂ ਸਿੰਘਾ 95929-14150, ਐਡੀਸ਼ਨਲ ਐਸ. ਐਚ. ਓ. ਆਦਮਪੁਰ 95929-14186, ਐਨ. ਜੀ. ਓ. ਥਾਣਾ ਮੋਹਣ ਲਾਲ 95929-14227, ਐਨ. ਜੀ. ਓ. ਥਾਣਾ ਕਰਮ ਸਿੰਘ 95929-14228 ... Read Full Story
|
ਮਿਡ ਡੇ ਮੀਲ ਦਾ ਸਿਲੰਡਰ ਚੋਰੀ
ਮਾਹਿਲਪੁਰ, 2 ਜਨਵਰੀ (ਨਿ. ਪ. ਪ.)-ਬੀਤੀ ਰਾਤ ਬਲਾਕ ਮਾਹਿਲਪੁਰ ਦੇ ਪਿੰਡ ਪਥਰਾਲਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਚੋਂ ਅਣਪਛਾਤੇ ਚੋਰਾਂ ਨੇ ਸਕੂਲ ਦੇ ਕਮਰਿਆਂ ਦੇ ਤਾਲੇ ਤੋੜ ਕੇ ਅੰਦਰੋਂ ਮਿਡ ਡੇ ਮੀਲ ਦੇ ਦੋ ਸਿਲੰਡਰ ਚੋਰੀ ਕਰ ਲਏ।
ਮਾਹਿਲਪੁਰ ਪੁਲਿਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੂਸਾਰ ਹੈਡ ਟੀਚਰ ਜਗਜੋਤ ਕੌਰ ਨੇ ਥਾਣਾ ਮਾਹਿਲਪੁਰ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਅੱਜ ਜਦੋਂ ਉਨ੍ਹਾਂ ਸਕੂਲ ਖੋਲਿਆ ਤਾਂ ਅੰਦਰ ਕਮਰਿਆਂ ਦੇ ਤਾਲੇ ਟੁੱਟੇ ਸਨ ਅਤੇ ਅੰਦਰੋਂ ਮਿਡ ਡੇ ਮੀਲ ਦੇ ਦੋ ਸਿਲੰਡਰ ਗਾਇਬ ਸਨ।
ਥਾਣਾ ਮਾਹਿਲਪੁਰ ਦੀ ਪੁਲਿਸ ... Read Full Story
|
ਭਿੱਖੀਵਿੰਡ ਦਾ ਥਾਣਾ ਪਹੁੰਚ ਤੋਂ ਬਾਹਰ
ਭਿੱਖੀਵਿੰਡ, 24 ਦਸੰਬਰ (ਪਲਵਿੰਦਰ ਕੰਡਾ)- ਥਾਣਾ ਭਿੱਖੀਵਿੰਡ ਦੀ ਹਦੂਦ ਅੰਦਰ ਨਿੱਤ ਨਵੇਂ ਦਿਨ ਲੁੱਟ, ਖੋਹ ਅਤੇ ਚੋਰੀ ਦੀਆਂ ਘਟਨਾਵਾਂ ’ਚ ਵਾਧਾ ਹੋ ਰਿਹਾ ਹੈ, ਪਰਸੋਂ ਸ਼ਾਮੀ ਅਤਾਮਾ ਸਿੰਘ ਸਾਝਪੁਰਾ ਦੀ ਸਾਲੀ ਦੀਆਂ ਵਾਲੀਆਂ ਲੁਟੇਰਿਆਂ ਵਲੋਂ ਰਿਕਸ਼ਾ ਰੋਕ ਕੇ ਦਿਨ ਦਿਹਾੜੇ ਪੱਕੀ ਸੜਕ ਤੇ ਲਾਹ ਲਈਆਂ ਗਈਆਂ, ਉਸ ਤੋਂ ਪਹਿਲਾਂ ਥਾਣੇ ਦੇ ਬਿਲਕੁਲ ਸਾਹਮਣੇ ਜੀ.ਟੀ ਰੋਡ ਅਮ੍ਰਿਤਸਰ ਤੇ ਇਕ ਨੌਜਵਾਨ ਦਾ ਮੁਬਾਇਲ ਝਪਟ ਮਾਰ ਕੇ ਮੋਟਰ ਸਾਇਕਲ ਸਵਾਰਾਂ ਨੇ ਖੋਹ ਲਿਆ, ਕੱਲ੍ਹ ਇਕ ਮੋਟਰ ਸਾਇਕਲ ਚੋਰ ਨੂੰ ਪੁਲਸ ਨੇ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਤਰਾਂ ਕੋਈ ਤਿੰਨ ਮਹੀਨਿਆਂ ਤੋਂ ਦਿਨ ਦਿਹਾੜੇ ... Read Full Story
|
ਡੀ. ਸੀ. ਤਲਬ
ਸਿੱਧਵਾਂ ਬੇਟ, 12 ਦਸੰਬਰ (ਪ. ਪ.)- ਥਾਣਾ ਸਿੱਧਵਾਂ ਬੇਟ ਵਿਚ ਪੈਦੇ ਪਿੰਡ ਬੰਗਸੀਪੁਰਾ ਦੇ ਇਕ ਸਾਬਕਾ ਫ਼ੌਜੀ ਵੱਲੋਂ ਅਸਲ੍ਹਾ ਲਾਇਸੰਸ ਬਣਾਉਣ ਲਈ ਜਮ੍ਹਾਂ ਕਰਵਾਈ ਅਰਜੀ ’ਤੇ ਕੋਈ ਕਾਰਵਾਈ ਨਾ ਹੋਣ ਉਪਰੰਤ ਡਿਪਟੀ ਰਜਿਸਟਰ ਨੇ ਆਪਣੇ ਸੀ. ਸੀ. ਨੰ: 3589 ਰਾਹੀਂ 21 ਦਸੰਬਰ ਨੂੰ ਸਵੇਰੇ 11 ਵਜੇ ਚੰਡੀਗੜ੍ਹ ਦੇ 17 ਸੈਕਟਰ ਵਿਚ ਸਥਿਤ ਮੁੱਖ ਸੂਚਨਾ ਕਮਿਸ਼ਨਰ ਦੇ ਦਫ਼ਤਰ ਵਿਚ ਤਲਬ ਕੀਤਾ ਹੈ।
ਦੱਸਣਯੋਗ ਹੈ ਕਿ ਸਾਬਕਾ ਫ਼ੌਜੀ ਜਿਸ ਨੇ ਇਕ ਨਹੀਂ ਸਗੋਂ ਦੋ ਵਾਰੀ ਪੁਲਿਸ ਪੜਤਾਲ ਕਰਨ ਉਪਰੰਤ ਅਸਲ੍ਹਾ ਲਾਇਸੰਸ ਬਣਾਉਣ ਲਈ ਡਿਪਟੀ ਕਮਿਸ਼ਨਰ ਕੋਲ ਫਾਇਲ ਜਮ੍ਹਾਂ ਕਰਵਾਈ ਸੀ ਪਰ ਲੰਬਾ ਸਮਾਂ ਬੀਤ ਜਾਣ ’ਤੇ ਵੀ ਸਾਬਕਾ ... Read Full Story
|
ਲੁਟੇਰਿਆਂ ਵਲੋਂ ਮੋਟਰਸਾਈਕਲ ਖੋਹਣ ਦੀ ਕੋਸ਼ਿਸ਼
ਜਲੰਧਰ, 27 ਨਵੰਬਰ (ਪ.ਪ.)- ਥਾਣਾ ਮਕਸੂਦਾਂ ਦੇ ਅਧੀਨ ਆਉਂਦੀ ਗ੍ਰੇਟਰ ਕਾਲੋਨੀ ਵਿਖੇ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਦੀ ਨੌਕ ’ਤੇ ਇਕ ਮੋਟਰਸਾਈਕਲ ਚਾਲਕ ਤੋਂ ਮੋਟਰਸਾਈਕਲ ਖੋਹਣ ਦੀ ਕੋਸ਼ਿਸ਼ ਕੀਤੀ। ਇਕ ਨਿੱਜੀ ਹਸਪਤਾਲ ’ਚ ਦਾਖਲ ਗ੍ਰੇਟਰ ਕਾਲੋਨੀ ਵਾਸੀ ਮੁਨੀਸ਼ ਨਾਮਕ ਨੌਜਵਾਨ ਨੇ ਦੱਸਿਆ ਕਿ ਉਹ ਆਪਣੇ ਘਰ ਨੂੰ ਪਰਤ ਰਿਹਾ ਸੀ ਕਿ ਇਕ ਮੋਟਰਸਾਈਕਲ ’ਤੇ ਸਵਾਰ ਲੁਟੇਰਿਆਂ ਨੇ ਉਸ ਨੂੰ ਰੋਕ ਕੇ ਉਸ ਦਾ ਮੋਟਰਸਾਈਕਲ ਖੋਹਣ ਦੀ ਕੋਸ਼ਿਸ਼ ਕੀਤੀ, ਪ੍ਰੰਤੂ ਉਸ ਵੱਲੋਂ ਵਿਰੋਧ ਕਰਨ ’ਤੇ ਉਕਤ ਲੁਟੇਰਿਆਂ ਨੇ ਉਸ ਨੂੰ ਜ਼ਖ਼ਮੀ ਕਰਕੇ ਫ਼ਰਾਰ ਹੋ ਗਏ। ਘਟਨਾ ਸਬੰਧੀ ਥਾਣਾ ਮਕਸੂਦਾਂ ਦੀ ... Read Full Story
|