Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
E-Paper
Photo News
Category
Tags Cloud
Tag Search for "ਦਫਤਰ"
ਪੰਜਾਬ ਦੀ ਖੁਸ਼ਹਾਲੀ ਲਈ ਕਾਂਗਰਸ ਨੂੰ ਜਿਤਾਉਣਾ ਜ਼ਰੂਰੀ-ਪ੍ਰਨੀਤ ਕੌਰ **** ਭਾਰੀ ਇਕੱਠ ’ਚ ਕਾਂਗਰਸ ਦੇ ਮੁੱਖ ਦਫਤਰ ਦਾ ਕੀਤਾ ਉਦਘਾਟਨ

ਪਟਿਆਲਾ, 14 ਜਨਵਰੀ (ਪੀ.ਐਸ.ਗਰੇਵਾਲ)-ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਕਾਂਗਰਸ ਨੂੰ ਜਿਤਾਉਣਾ ਜ਼ਰੂਰੀ ਹੈ। ਅੱਜ ਕੇਂਦਰੀ ਵਿਦੇਸ਼ ਰਾਜ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਨੇ ਪਟਿਆਲਾ ਵਿਧਾਨ ਸਭਾ ਹਲਕਾ ਤੋਂ ਚੋਣ ਲੜ ਰਹੇ ਸਾਬਕਾ ਮੁੱਖ ਮੰਤਰੀ ਪੰਜਾਬ ਅਤੇ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਦਫਤਰ ਦੇ ਉਦਘਾਟਨ ਮੌਕੇ ਕਾਂਗਰਸੀ ਵਰਕਰਾਂ ਦੇ ਇਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸੀ ਵਰਕਰਾਂ ਨੇ ਜੋ ਪਿਛਲੇ ਪੰਜ ਸਾਲ ਅਕਾਲੀ-ਭਾਜਪਾ ਸਰਕਾਰ ਦਾ ਤਸ਼ੱਦਦ ਸਹਿਣ ਕੀਤਾ ਹੈ, ਜੇਕਰ ਉਸ ਤੋਂ ਛੁਟਕਾਰਾ ਪਾਉਣਾ ਹੈ ਤਾਂ ਅੱਜ ਤੋਂ ਹੀ ...
Read Full Story


ਬਿਜਲੀ ਬੋਰਡ ਦਫਤਰ ‘ਚ ਲਗਾਇਆ ਖੁੱਲ੍ਹਾ ਦਰਬਾਰ

ਰਤੀਆ,ਬਿਜਲੀ ਬੋਰਡ ਦਫ਼ਤਰ ਵਿਚ ਬਿਜਲੀ ਵਿਭਾਗ ਵਲੋਂ ਉਪਭੋਗਤਾਵਾਂ ਦੀਆਂ ਸਮੱਸਿਆਵਾਂ ਸੁਣਨ ਲਈ ਖੁੱਲ੍ਹਾ ਦਰਬਾਰ ਲਗਾਇਆ ਗਿਆ। ਇਸ ਵਿਚ ਇਲਾਕੇ ਦੇ ਅਨੇਕਾਂ ਉਪਭੋਗਤਾਵਾਂ ਨੇ ਆਪਣੀਆਂ ਸਮੱਸਿਆਵਾਂ ਰੱਖੀਆਂ। ਖੁੱਲ੍ਹੇ ਦਰਬਾਰ ਦੀ ਪ੍ਰਧਾਨਗੀ ਚੀਫ਼ ਇੰਜਨੀਅਰ ਐਸ. ਕੇ. ਜਿੰਦਲ ਨੇ ਕੀਤੀ। ਖਪਤਕਾਰਾਂ ਨੇ ਅਧਿਕਾਰੀਆਂ ਸਾਹਮਣੇ ਬਿਜਲੀ ਦਾ ਟਰਾਂਸਫਾਰਮਰ ਬਦਲਣ ਅਤੇ ਪੁਰਾਣੀਆਂ ਤਾਰਾਂ ਦੀਆਂ ਸਮੱਸਿਆਵਾਂ ਰੱਖੀਆਂ। ਅਨੇਕਾਂ ਖਪਤਕਾਰਾਂ ਨੇ ਉਨ੍ਹਾਂ ਦੀਆਂ ਢਾਣੀਆਂ ਨੂੰ 24 ਘੰਟੇ ਦੀ ਲਾਈਨ ਨਾਲ ਜੋੜਨ ਦੀ ਮੰਗ ਕੀਤੀ। ਇਸ ਤੋਂ ਇਲਾਵਾ ਖਪਤਕਾਰ ਸੱਤਪਾਲ, ਮਨਦੀਪ, ਗੁਰਬਚਨ ਆਦਿ ਨੇ ...
Read Full Story


ਆਮਦਨ ਕਰ ਵਿਭਾਗ ਪਟਿਆਲਾ ਦੇ ਦਫਤਰ ਅਤੇ ਰਿਹਾਇਸ਼ੀ ਕੁਆਟਰਾਂ ਵਿੱਚ ਬੂਟੇ ਲਗਾਏ

ਪਟਿਆਲਾ, 29 ਅਗਸਤ (ਪੀ.ਐਸ.ਗਰੇਵਾਲ) -ਆਮਦਨ ਕਰ ਵਿਭਾਗ ਪਟਿਆਲਾ ਦੇ ਦਫਤਰ ਅਤੇ ਰਿਹਾਇਸ਼ੀ ਕੁਆਟਰਾਂ ਵਿੱਚ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਫਲਾਂ, ਫੁੱਲਾਂ ਅਤੇ ਛਾਂ ਵਾਲੇ ਪੌਦੇ ਲਗਾ ਕੇ ਵਾਤਾਵਰਣ ਬਚਾਓ ਲਹਿਰ ਵਿੱਚ ਆਪਣਾ ਯੋਗਦਾਨ ਪਾਇਆ ਗਿਆ । ਇਸ ਮੌਕੇ ਆਮਦਨ ਕਰ ਵਿਭਾਗ ਦੇ ਕਮਿਸ਼ਨਰ ਸ਼੍ਰੀ ਕੁਲਵਿੰਦਰ ਸਿੰਘ ਅਤੇ ਜੁਆਇੰਟ ਕਮਿਸ਼ਨਰ ਸ਼੍ਰੀ ਹਰਜਿੰਦਰ ਸਿੰਘ ਨੇ ਬੂਟੇ ਲਗਾ ਕੇ ਇਸ ਮੁਹਿੰਮ ਦੀ ਰਸਮੀ ਸ਼ੁਰੁੂਆਤ ਕੀਤੀ । ਕਮਿਸ਼ਨਰ ਸ਼੍ਰੀ ਕੁਲਵਿੰਦਰ ਸਿੰਘ ਨੇ ਕਿਹਾ ਕਿ ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਸਵੱਛ ਬਣਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਸਮੇਂ ਦੀ ਅਹਿਮ ਲੋੜ ਹੈ । ...
Read Full Story


ਮਾੜੇ ਸਫਾਈ ਪ੍ਰਬੰਧਾਂ ਤੋਂ ਦੁਖੀ ਦੁਕਾਨਦਾਰਾਂ ਵੱਲੋਂ ਸੜਕ ਜਾਮ

ਏਲਨਾਬਾਦ,ਸ਼ਹਿਰ ਦੇ ਮੁੱਖ ਬਜ਼ਾਰ ਵਿੱਚ ਪੁਰਾਣੇ ਬੀ.ਡੀ.ਓ. ਦਫਤਰ ਦੇ ਸਾਹਮਣੇ ਅੱਜ ਦੁਕਾਨਦਾਰਾਂ ਨੇ ਸ਼ਹਿਰ ਦੀ ਅਤਿ ਮਾੜੀ ਸਫਾਈ ਵਿਵਸਥਾ ਦੇ ਰੋਸ ਵਜੋਂ ਜਾਮ ਲਾਇਆ। ਪਹਿਲਾਂ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਅਤੇ ਸਥਾਨਕ ਪ੍ਰਸ਼ਾਸਨ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕਰਕੇ ਰੋਸ ਪ੍ਰਗਟ ਕੀਤਾ। ਦੁਕਾਨਦਾਰਾਂ ਨੇ ਦੱਸਿਆ ਕਿ ਸ਼ਹਿਰ ਦੇ ਪੁਰਾਣੇ ਬੀ.ਡੀ.ਓ. ਦਫਤਰ ਦੇ ਸਾਹਮਣੇ ਸੜਕ ਬਹੁਤ ਹੀ ਨੀਵੀਂ ਬਣੀ ਹੋਣ ਕਾਰਨ ਬਰਸਾਤ ਅਤੇ ਸੀਵਰੇਜ ਦਾ ਬਹੁਤ ਸਾਰਾ ਪਾਣੀ ਇਸ ਜਗ੍ਹਾ ’ਤੇ ਇੱਕਠਾ ਹੋ ਜਾਂਦਾ ਹੈ ਜੋ ਕਈ-ਕਈ ਦਿਨਾਂ ਤੱਕ ਨਹੀਂ ਸੱੁਕਦਾ ਜਿਸ ਕਾਰਨ ਇਸ ਸਥਾਨ ਤੋਂ ਬਦਬੂ ਆਉਣੀ ...
Read Full Story


ਨਹਿਰੂ ਯੂਵਾ ਕੇਂਦਰ ਪਟਿਆਲਾ ਕਰੇਗਾ ਜੇਤੂ ਨੂੰ ਯੂਥ ਅਵਾਰਡ ਨਾਲ ਸਨਮਾਨਿਤ

ਪਟਿਆਲਾ, 30 ਜੂਨ ( ਪੀ ਐਸ ਗਰੇਵਾਲ) – ਨਹਿਰੂ ਯੂਵਾ ਕੇਂਦਰ ਪਟਿਆਲਾ ਵਲੋਂ ਸਾਲ 2009-10 ਦਾ ਯੂਥ ਅਵਾਰਡ ਇੱਕ ਨੌਜਵਾਨ ਲਡ਼ਕੇ ਅਤੇ ਇੱਕ ਲਡ਼ਕੀ ਨੂੰ ਦਿੱਤਾ ਜਾਵੇਗਾ। ਜਿਸ ਨੇ ਸਮਾਜ ਸੇਵਾ ਵਿੱਚ ਅਹਿਮ ਯੋਗਦਾਨ ਪਾਇਆ ਹੋਵੇਗਾ। ਇਸ ਗੱਲ ਦਾ ਪ੍ਰਗਟਾਵਾ ਨਹਿਰੂ ਯੂਵਾ ਕੇਂਦਰ ਪਟਿਆਲਾ ਦੇ ਜਿਲ੍ਹਾ ਕੋ-ਆਰਡੀਨੇਟਰ ਸੁਖਦੇਵ ਸਿੰਘ ਸੰਧੂ ਨੇ ਇੱਕ ਮੀਟਿੰਗ ਦੌਰਾਨ ਕੀਤਾ। ਉਹਨਾ ਨੇ ਕਿਹਾ ਕਿ ਸਮਾਜ ਸੇਵਾ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਯੂਥ ਕੱਲਬ ਵੀ ਆਪਣੀਆ ਫਾਈਲਾਂ 20 ਜੁਲਾਈ ਤੱਕ ਸਾਡੇ ਦਫਤਰ ਜਮਾ ਕਰਵਾ ਦੇਣ। ...
Read Full Story


ਬੀ ਐਸ ਐਨ ਐਲ ਹੈਡ ਆਫਿਸ ਪਟਿਆਲਾ ਦੀ ਲਿਫਟ ਹੋਈ ਖਰਾਬ

ਪਟਿਆਲਾ 04 ਜੂਨ ( ਪੀ ਐਸ ਗਰੇਵਾਲ) – ਭਾਰਤ ਸੰਚਾਰ ਨਿਗਮ ਲਿਮਟਿਡ ( ਬੀ ਐਸ ਐਨ ਐਲ ) ਹੈਡ ਆਫਿਸ ਪਟਿਆਲਾ ਦੀ ਬਹੁ-ਇਮਾਰਤੀ ਬਿਲਡਿੰਗ ਵਿੱਚ ਲਗੀ ਲਿਫਟ ਪਿਛਲੇ ਕਈ ਦਿਨਾਂ ਤੋਂ ਖਰਾਬ ਪਈ ਹੈ ਅਤੇ ਉਸ ਨੂੰ ਠੀਕ ਕਰਵਾਉਣ ਲਈ ਕੋਈ ਉਪਰਾਲਾ ਨਹੀ ਕੀਤਾ ਜਾ ਰਿਹਾ ਹੈ। ਇਸ ਸਬੰਧੀ ਬੀ ਐਸ ਐਨ ਐਲ ਦੇ ਕਰਮਚਾਰੀਆਂ ਨੇ ਦਸਿੱਆ ਕਿ ਅਸੀਂ ਲਿਫਟ ਖਰਾਬ ਹੋਣ ਸਬੰਧੀ ਸ਼ਿਕਾਇਤ ਅਫਸਰਾਂ ਨੂੰ ਕੀਤੀ ਹੋਈ ਹੈ ਪਰ ਕੋਈ ਐਕਸ਼ਨ ਨਹੀ ਲੈ ਰਿਹਾ। ਦਫਤਰ ਆਉਣ ਵਾਲੇ ਕਰਮਚਾਰੀਆਂ ਤੋਂ ਇਲਾਵਾ ਲੋਕ ਵੀ ਇਸ ਤੋਂ ਬਹੁਤ ਪ੍ਰੇਸ਼ਾਨ ਹਨ ਕਿਉਂਕਿ ਲੋਕਾਂ ਨੂੰ ਆਪਣੀਆਂ ਸ਼ਿਕਾਇਤਾਂ ਸਬੰਧੀ ਦੂਸਰੀ,ਤੀਸਰੀ,ਚੋਥੀ ਮੰਜਿਲ ਤੇ ਜਾਣਾ ...
Read Full Story


ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਨੇ ਕੀਤਾ ਨੌਜਵਾਨ ਏਕਤਾ ਸਭਾ ਦੇ ਦਫ਼ਤਰ ਦਾ ਸ਼ੁੱਭ-ਉਦਘਾਟਨ

ਪਟਿਆਲਾ, 31 ਮਈ ( ਪੀ ਐਸ ਗਰੇਵਾਲ) – ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਪਟਿਆਲਾ ਵਿੱਚ ਨੌਜਵਾਨ ਏਕਤਾ ਸਭਾ ਦੇ ਦਫ਼ਤਰ ਦਾ ਸ਼ੁੱਭ-ਉਦਘਾਟਨ ਕੀਤਾ। ਉਹਨਾਂ ਇਸ ਮੌਕੇ ਤੇ ਆਖਿਆ ਕਿ ਨੌਜਵਾਨਾਂ ਨੂੰ ਨਸ਼ੇ ਵਰਗੇ ਕੋਹਡ਼ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਸਮਾਜ ਵਿੱਚ ਨਸ਼ੇ ਦੇ ਪ੍ਰਸਾਰ ਨੂੰ ਰੋਕਣ ਲਈ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਕਿ ਨੌਜਵਾਨਾਂ ਦੀ ਸੋਚ ਨੂੰ ਸਿੱਧੇ ਰਸਤੇ ਪਾਇਆ ਜਾ ਸਕੇ। ਇਸ ਮੌਕੇ ਤੇ ਇੱਕ ਮੈਡੀਕਲ ਕੈਂਪ ਵੀ ਲਗਾਇਆ ਗਿਆ ਜਿਥੇ ਕਿ ਲੋਕਾਂ ਦੀਆਂ ਅੱਖਾਂ ਦਾ ਮੁਫਤ ਚੈਕ-ਅੱਪ ਕੀਤਾ ਅਤੇ ...
Read Full Story


ਕਮਿਊਨਿਸਟ ਪਾਰਟੀ ਮਾਰਕਸਵਾਦੀ ਪਟਿਆਲਾ ਨੇ ਡੀ.ਸੀ. ਦਫਤਰ ਅੱਗੇ ਦਿੱਤਾ ਧਰਨਾ

ਪਟਿਆਲਾ, 30 ਮਾਰਚ,2010 ( ਪੀ ਐਸ ਗਰੇਵਾਲ)— ਕਮਿਊਨਿਸਟ ਪਾਰਟੀ ਮਾਰਕਸਵਾਦੀ ਪਟਿਆਲਾ ਨੇ ਵੱਧ ਰਹੀ ਮਹਿੰਗਾਈ ਦੇ ਖਿਲਾਫ ਡੀ. ਸੀ. ਦਫਤਰ ਅੱਗੇ ਧਰਨਾ ਦਿੱਤਾ ਅਤੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਜਿੰਮੇਵਾਰ ਠਹਿਰਾਦਿਆਂ ਜੰਮ ਕੇ ਨਾਅਰੇਬਾਜੀ ਕੀਤੀ। ਸ.ਮਹਿੰਦਰ ਸਿੰਘ ਜਿਲਾ ਆਗੂ ਪਟਿਆਲਾ ਨੇ ਦੱਸਿਆ ਕਿ ਵਧੀ ਮਹਿੰਗਾਈ ਦਾ ਕਾਰਣ ਖੁੱਲੀ ਮੰਡੀਆਂ ਨੂੰ ਬੇ-ਲਗਾਮ ਕਰਨਾ ਹੈ ਜਿਸ ਕਾਰਣ ਜਮਾਂਖੋਰਾ,ਸੱਟੇਬਾਜਾਂ,ਬਲੈਕ ਮਾਰਕੀਟੀਆਂ ਨੇ ਵਸਤਾਂ ਨੂੰ ਗੋਦਾਮਾ ਵਿੱਚ ਸਟੋਰ ਕੀਤਾ ਹੋਇਆ ਹੈ। ਪਰ ਪੰਜਾਬ ਅਤੇ ਕੇਂਦਰ ਸਰਕਾਰ ਇਹਨਾਂ ਜਮਾਂਖੋਰਾਂ ਵਿਰੁੱਧ ਕੋਈ ਕਾਰਵਾਈ ਨਹੀ ਕਰ ਰਹੀ। ਇੱਕ ਮਤੇ ਵਿੱਚ ...
Read Full Story


ਪੁਲਿਸ ਅਧਿਕਾਰੀਆਂ ਤੇ ਥਾਣੇ ਦੇ ਨੰਬਰ ਤਬਦੀਲ

ਸ਼ਾਹਕੋਟ, 2 ਜਨਵਰੀ (ਕੇਵਲ ਮੱਟੂ)-ਪੁਲਿਸ ਥਾਣਾ ਸ਼ਾਹਕੋਟ ਦੇ ਅਧਿਕਾਰੀਆਂ ਅਤੇ ਦਫਤਰ ਦੇ ਟੈਲੀਫੋਨ ਨੰਬਰ ਤਬਦੀਲ ਹੋ ਗਏ ਹਨ। ਡੀ. ਐਸ. ਪੀ. ਸ਼ਾਹਕੋਟ ਦਲਜਿੰਦਰ ਸਿੰਘ ਢਿੱਲੋਂ ਦਾ ਨਵਾਂ ਨੰਬਰ 95929-14109, ਐਸ. ਐਚ. ਓ. ਸ੍ਰੀ ਬਿਮਲ ਕਾਂਤ ਸ਼ਰਮਾ ਦਾ ਨਵਾਂ ਨੰਬਰ 95929-14132, ਐਡੀਸ਼ਨਲ ਐਸ. ਐਚ. ਓ. ਦਾ 95929-14193, ਮੁੱਖ ਮੁਣਸ਼ੀ ਦਾ 99157-16337 ਅਤੇ ਪੁਲਿਸ ਚੌਕੀ ਮਲਸੀਆਂ ਦਾ ਨਵਾਂ ਨੰਬਰ 95929-14158 ...
Read Full Story


1

Loading...

© 2013 punjabinfoline.com

punjab infoline arash info