ਸੀਰੀਆ 'ਚ ਫੌਜ ਨੇ ਹਮਲੇ ਤੇਜ਼ ਕੀਤੇ, 168 ਮਰੇ
ਦਮਿਸ਼ਕ, ਸੀਰੀਆ ਵਿਚ ਫੌਜ ਨੇ ਉਦਯੋਗਿਕ ਰਾਜਧਾਨੀ ਅਲੋਪੋ 'ਚ ਹਮਲੇ ਤੇਜ਼ ਕਰ ਦਿਤੇ ਹਨ। ਬਾਗੀਆਂ ਨਾਲ ਸੰਘਰਸ਼ ਵਿਚ ਅੱਜ 168 ਲੋਕ ਮਾਰੇ ਗਏ ਜਿਨ੍ਹਾਂ ਵਿਚ 94 ਆਮ ਲੋਕ ਵੀ ਸ਼ਾਮਲ ਹਨ। ਵਿਰੋਧੀ ਧਿਰ ਸੀਰੀਅਨ ਨੈਸ਼ਨਲ ਕੌਂਸਲ ਨੇ ਰਾਸ਼ਟਰਪਤੀ ਬਸ਼ਰ ਅਲ ਅਸਦ 'ਤੇ ਸ਼ਹਿਰ ਵਿਚ ਕਤਲੇਆਮ ਦੀ ਤਿਆਰੀ ਕਰਨ ਦਾ ਦੋਸ਼ ਲਗਾਇਆ ਹੈ। ਉਸ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਤੋਂ ਹੰਗਾਮੀ ਮੀਟਿੰਗ ਬੁਲਾਉਣ ਦੀ ਮੰਗ ਕੀਤੀ ਹੈ।
ਇਸ ਦੌਰਾਨ ਸ਼ਾਂਤੀ ਦੂਤ ਕੌਫੀ ਅੰਨਾਨ ਨੇ ਦੋਹਾਂ ਧਿਰਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਸਿਰਫ ਸਿਆਸੀ ਹੱਲ ਹੀ ਇਸ ਸਮੱਸਿਆ ਦਾ ਹੱਲ ਕੱਢ ਸਕਦਾ ਹੈ। ... Read Full Story
|
ਸੀਰੀਆ 'ਚ ਧਮਾਕਾ, 20 ਤੋਂ ਵੱਧ ਦੀ ਮੌਤ
ਦਮਿਸ਼ਕ, ਸੀਰੀਆ ਦੇ ਇਦਲਿਬ ਸ਼ਹਿਰ ਵਿਚ ਸੁਰੱਖਿਆ ਇਮਾਰਤਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਧਮਾਕੇ ਵਿਚ 20 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਦੂਜੇ ਪਾਸੇ ਰਾਜਧਾਨੀ ਦਮਿਸ਼ਕ ਤੋਂ ਵੀ ਧਮਾਕੇ ਦੀ ਖਬਰ ਹੈ। ਸੰਯੁਕਤ ਰਾਸ਼ਟਰ ਨਿਗਰਾਨੀ ਮਿਸ਼ਨ ਦੇ ਮੁਖੀ ਦੇ ਇਥੇ ਪੁੱਜਣ ਦੇ ਇਕ ਦਿਨ ਬਾਅਦ ਇਹ ਹਿੰਸਾ ਹੋਈ ਹੈ। ਇਸਨੂੰ ਸੰਯੁਕਤ ਰਾਸ਼ਟਰ ਹਮਾਇਤੀ ਜੰਗਬੰਦੀ ਨੂੰ ਝਟਕਾ ਮੰਨਿਆ ਜਾ ਰਿਹਾ ਹੈ। ਇਸ ਨਾਲ ਜੁ²ਿੜਆ ਸਮਝੌਤਾ 12 ਅਪ੍ਰੈਲ ਨੂੰ ਲਾਗੂ ਹੋਇਆ ... Read Full Story
|
ਸੀਰੀਆ 'ਚ ਤੇਲ ਪਾਈਪਲਾਈਨ 'ਚ ਵਿਸਫੋਟ
ਦਮਿਸ਼ਕ, ਸੀਰੀਆ ਦੇ ਦੀਰ ਅਲ ਜੋਰ ਪ੍ਰਾਂਤ 'ਚ ਹਥਿਆਰਬੰਦ ਦਸਤਿਆਂ ਨੇ ਤੇਲ ਪਾਈਪ ਲਾਈਨ ਨੂੰ ਵਿਸਫੋਟ ਨਾਲ ਉਡਾ ਦਿੱਤਾ। ਸਰਕਾਰੀ ਸਮਾਚਾਰ ਏਜੰਸੀ ਐਸ. ਏ. ਐਨ. ਏ. ਨੇ ਇਹ ਜਾਣਕਾਰੀ ਦਿੱਤੀ। ਸਮਾਚਾਰ ਏਜੰਸੀ ਸਿਨਹੁਆ ਦੀ ਰਿਪੋਰਟ ਅਨੁਸਾਰ ਅਬੂ ਹਮਾਮ ਇਲਾਕੇ 'ਚ ਹਮਲਾਵਰਾਂ ਨੇ ਫੂਰਤ ਤੇਲ ਕੰਪਨੀ ਦੀ ਪਾਈਪ ਲਾਈਨ ਨੂੰ ਸ਼ਨੀਵਾਰ ਨੂੰ ਵਿਸਫੋਟ ਨਾਲ ਉਡਾ ਦਿੱਤਾ। ਰਿਪੋਰਟ ਅਨੁਸਾਰ ਵਿਸਫੋਟ ਸਮੇਂ ਪਾਈਪ ਲਾਈਨ 'ਚ ਤੇਲ ਭਰਿਆ ਸੀ ਅਤੇ ਇਸੇ ਕਾਰਨ ਕਰੀਬ 2000 ਬੈਰਲ ਤੇਲ ਡੁੱਲ ਗਿਆ।
ਕੰਪਨੀ ਨੇ ਦੱਸਿਆ ਕਿ ਵਿਸਫੋਟ ਤੋਂ ਬਾਅਦ ਪਾਈਪ ਲਾਈਨ 'ਚ ਅੱਗ ਲੱਗ ਗਈ ਪਰ ਇਸ ਨਾਲ ਉਤਪਾਦਨ ਪ੍ਰਭਾਵਿਤ ਨਹੀਂ ... Read Full Story
|
ਸੀਰੀਆ 'ਚ ਭੜਕਿਆ ਹਿੰਸਾ ਦਾ ਦੌਰ, 100 ਤੋਂ ਵੱਧ ਮਰੇ
ਦਮਿਸ਼ਕ, ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਖਿਲਾਫ ਜਨਤਾ ਦੀ ਬਗਾਵਤ ਦਾ ਗੜ੍ਹ ਰਹੇ ਹੋਮਸ ਨੇੜੇ ਕਰਮ-ਅਲ-ਜੈਤਾਉਨ ਵਿਚ ਅੱਜ ਸਵੇਰੇ ਅਸਦ ਦੀ ਵਫਾਦਾਰ ਫੌਜ ਦੇ ਹਮਲੇ ਵਿਚ ਬੱਚਿਆਂ ਅਤੇ ਔਰਤਾਂ ਸਮੇਤ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਵਿਰੋਧੀ ਧਿਰ ਦੇ ਵਰਕਰਾਂ ਦੇ ਸੰਗਠਨ 'ਲੋਕਲ ਕਾਰਡੀਨੇਸ਼ਨ ਕਮੇਟੀ' ਨੇ ਇਥੇ ਇਕ ਬਿਆਨ ਜਾਰੀ ਕਰਕੇ ਦੱਸਿਆ ਕਿ ਅਸਦ ਦੇ ਵਫਾਦਾਰ ਫੌਜੀਆਂ ਦੇ ਸਮੂਹ 'ਸ਼ਬੀਹਾ' ਨੇ ਸ਼ਹਿਰ ਵਿਚ ਦੋ ਥਾਵਾਂ 'ਤੇ ਹਮਲੇ ਕਰ ਕੇ 70 ਲੋਕਾਂ ਨੂੰ ਮਾਰ ਦਿੱਤਾ। ਉਨ੍ਹਾਂ ਦਸਿਆ ਕਿ ਪਹਿਲੇ ਹਮਲੇ ਵਿਚ 45 ਲੋਕ ਮਾਰੇ ਗਏ ਜਿਨ੍ਹਾਂ ਵਿਚ ਜ਼ਿਆਦਾਤਰ ਬੱਚੇ ਤੇ ਔਰਤਾਂ ਸਨ। ਸ਼ਹਿਰ ਵਿਚ ... Read Full Story
|
ਸੀਰੀਆ 'ਚ ਵੱਢ-ਟੁੱਕ, 15 ਮਰੇ
ਅਮਾਨ, ਸੀਰੀਆ ਦੇ ਰਾਸ਼ਟਰਪਤੀ ਅਸਦ ਵਿਰੁੱਧ ਬਗਾਵਤ ਕਰਨ ਵਾਲੇ ਲੜਾਕੇ ਸੋਮਵਾਰ ਸੱਤਾ ਦੇ ਕੇਂਦਰ ਰਾਜਧਾਨੀ ਦਮਿਸ਼ਕ ਦੇ ਬਾਹਰ ਤਕ ਆ ਗਏ ਅਤੇ ਸੁਰੱਖਿਆ ਫੋਰਸਾਂ ਨਾਲ ਉਨ੍ਹਾਂ ਦੀ ਜ਼ਬਰਦਸਤ ਵੱਢ-ਟੁੱਕ ਹੋਈ ਜਿਸ ਦੌਰਾਨ 15 ਵਿਅਕਤੀ ਮਾਰੇ ਗਏ। ਗੋਲੀਆਂ ਤੇ ਤੋਪਾਂ ਦੇ ਗੋਲਿਆਂ ਦੀ ਗਰਜ ਨਾਲ ਦਮਿਸ਼ਕ ਕੰਬ ਉਠਿਆ। ਰਾਜਧਾਨੀ ਦਮਿਸ਼ਕ ਤੋਂ ਮੁਸ਼ਕਲ ਨਾਲ 8 ਕਿਲੋਮੀਟਰ ਦੂਰ ਫੌਜ ਤੇ ਬਾਗੀਆਂ ਵਿਚਾਲੇ ਇਹ ਵੱਡਾ ਖੂਨ-ਖਰਾਬਾ ਹੋਇਆ। ਸੁਰੱਖਿਆ ਫੋਰਸਾਂ ਨੇ ਬਖਤਰਬੰਦ ਮੋਟਰ-ਗੱਡੀਆਂ ਤੇ ਤੋਪਾਂ ਤੋਂ ਗੋਲੇ ਦਾਗ਼ ਕੇ ਬਾਗੀਆਂ ਨੂੰ ਖਦੇੜ ਦਿੱਤਾ।
ਇਸ ਦੌਰਾਨ ਅਜਿਹੀਆਂ ਖਬਰਾਂ ਵੀ ਹਨ ਕਿ ਸੀਰੀਆ ... Read Full Story
|
ਦਮਿਸ਼ਕ 'ਚ ਵਿਸਫੋਟ, 26 ਦੀ ਮੌਤ
ਦਮਿਸ਼ਕ, ਸੀਰੀਆ ਦੀ ਰਾਜਧਾਨੀ ਦਮਿਸ਼ਕ 'ਚ ਇਕ ਆਤਮਘਾਤੀ ਹਮਲੇ 'ਚ 26 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨ ਤੋਂ ਵੱਧ ਜ਼ਖਮੀ ਹੋ ਗਏ। ਸਰਕਾਰੀ ਟੀ. ਵੀ. ਮੁਤਾਬਕ ਪਿਛਲੇ ਇਕ ਹਫਤੇ 'ਚ ਹੋਏ ਇਸ ਦੂਜੇ ਹਮਲੇ ਲਈ ਅੱਤਵਾਦੀਆਂ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ। ਸਰਕਾਰੀ ਟੀ. ਵੀ. ਮੁਤਾਬਕ ਰਾਜਧਾਨੀ ਦੇ ਮੱਧ 'ਚ ਸਥਿਤ ਮਿਦਾਨ ਚੌਹਾਰੇ 'ਚ ਸ਼ਕਤੀਸ਼ਾਲੀ ਵਿਸਫੋਟ ਹੋਇਆ। ਮੁਸਲਿਮ ਬ੍ਰਦਰਹੁਡ ਨੇ ਇਕ ਵਾਰ ਫਿਰ ਇਸ ਵਿਸਫੋਟ ਲਈ ਰਾਸ਼ਟਰਪਤੀ ਬਸ਼ਰ ਅਲ-ਅਸਦ ਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਪਿਛਲੇ ਮਹੀਨੇ ਹੋਏ ਦੋ ਵਿਸਫੋਟਾਂ ਲਈ ਵੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ... Read Full Story
|
ਸੀਰੀਆ 'ਚ ਜ਼ਬਰਦਸਤ ਵਿਸਫੋਟ, ਕਈ ਮਰੇ
ਅੰਮਾਨ, ਸੀਰੀਆ ਦੀ ਰਾਜਧਾਨੀ ਦਮਿਸ਼ਕ ਦੇ ਮੱਧ ਮੈਦਾਨ ਖੇਤਰ 'ਚ ਅੱਜ ਹੋਏ ਜ਼ਬਰਦਸਤ ਧਮਾਕੇ 'ਚ ਕਈ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਸੀਰੀਆ ਦੇ ਸਰਕਾਰੀ ਟੈਲੀਵਿਜ਼ਨ ਨੇ ਦੱਸਿਆ ਕਿ ਜੁੰਮੇ ਦਾ ਦਿਨ ਹੋਣ ਕਾਰਨ ਮੈਦਾਨ 'ਚ ਆਮ ਦਿਨਾਂ ਦੇ ਮੁਕਾਬਲੇ ਜ਼ਿਆਦਾ ਸੁਰੱਖਿਆ ਵਿਵਸਥਾ ਸੀ। ਇਸ ਤੋਂ ਇਲਾਵਾ ਕਈ ਸੈਨਿਕ ਚੌਕੀਆਂ ਵੀ ਲਗਾਈਆਂ ਗਈਆਂ ਸਨ।
ਕਈ ਵਿਦਰੋਹੀਆਂ ਨੇ ਦੱਸਿਆ ਕਿ ਇਹ ਧਮਾਕਾ ਇਕ ਥਾਣੇ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਹੈ ਜਦੋਂਕਿ ਕੁਝ ਹੋਰਨਾਂ ਨੇ ਦੱਸਿਆ ਕਿ ਖੁਫੀਆ ਵਿਭਾਗ ਦੀ ਇਕ ਇਮਾਰਤ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਵਿਸਫੋਟ 'ਚ ਕਈ ਲੋਕਾਂ ਦੇ ਜ਼ਖਮੀ ਹੋਣ ਦੀਆਂ ... Read Full Story
|