Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਦਰਬਾਰ"
ਅਮਰੀਕੀ ਮੀਡੀਆ ਨੂੰ ਸਿੱਖ ਧਰਮ ਦੀ ਜਾਣਕਾਰੀ ਦਿੱਤੀ ਜਾਵੇਗੀ

ਵਾਸ਼ਿੰਗਟਨ, ਅਮਰੀਕਾ 'ਚ ਸਿੱਖ ਭਾਈਚਾਰੇ ਦੇ ਇਕ ਗਰੁੱਪ ਨੇ ਅਮਰੀਕੀ ਮੀਡੀਆ ਨੂੰ ਸਿੱਖ ਧਰਮ ਤੋਂ ਜਾਣੂ ਕਰਵਾਉਣ ਲਈ ਇਕ ਧਰਮ ਪ੍ਰਚਾਰਕ ਸੰਸਥਾ ਦੀ ਮਦਦ ਲਈ ਹੈ। ਟੀ. ਵੀ. ਸ਼ੋਅ ਪੇਸ਼ ਕਰਨ ਵਾਲੇ ਜੇ ਲੀਨੋ ਦੀ ਸ਼੍ਰੀ ਦਰਬਾਰ ਸਾਹਿਬ ਵਾਦ-ਵਿਵਾਦ ਵਾਲੀ ਟਿੱਪਣੀ ਨੂੰ ਮੁੱਖ ਰੱਖਦਿਆਂ ਇਹ ਸੰਸਥਾ ਮੀਡੀਆ ਨੂੰ ਸਿੱਖ ਧਰਮ ਬਾਰੇ ਸਹੀ ਜਾਣਕਾਰੀ ਦੇਵੇਗੀ। ਨਿਊਯਾਰਕ ਦੀ 'ਸਿੱਖ ਫਾਰ ਜਸਟਿਸ' ਸੰਸਥਾ ਦਾ ਕਹਿਣਾ ਹੈ ਕਿ ਲੀਨੋ ਦੇ ਸ਼ੋਅ 'ਚ ਉਨ੍ਹਾਂ ਦੀਆਂ ਟਿੱਪਣੀਆਂ ਕਾਰਨ ਦੁਨੀਆ ਭਰ ਦੇ ਸਿੱਖ ਭਾਈਚਾਰੇ 'ਚ ਪੈਦਾ ਹੋਈ ਚਿੰਤਾ ਨੂੰ ਮੁੱਖ ਰੱਖਦਿਆਂ ਇਹ ਪਹਿਲ ਕੀਤੀ ਗਈ ...
Read Full Story


ਦਰਬਾਰ ਸਾਹਿਬ ਬਾਰੇ ਟਿੱਪਣੀ ਦਾ ਮੁੱਦਾ ਅਮਰੀਕਨ ਅੰਬੈਸੀ ਕੋਲ ਉਠਾਇਆ

ਔਕਲੈਂਡ, ਅਮਰੀਕਾ ਵਿਚ ਇੱਕ ਟੀ ਵੀ ਸ਼ੋ ਦੌਰਾਨ ਸਿੱਖਾਂ ਦੇ ਸਰਵ ਉੱਚ ਅਸਥਾਨ ਦਰਬਾਰ ਸਾਹਿਬ ਬਾਰੇ ਵਰਤੀ ਘਟੀਆ ਸ਼ਬਦਾਵਲੀ ਸਬੰਧੀ ਨਿਊਜ਼ੀਲ਼ੈਂਡ ਦੇ ਸਿੱਖਾਂ ਨੇ ਵੀ ਜ਼ੋਰਦਾਰ ਰੋਸ ਪ੍ਰਗਟ ਕੀਤਾ ਹੈ । ਦਰਬਾਰ ਸਾਹਿਬ ਬਾਰੇ ਵਰਤੀ ਭੱਦੀ ਸ਼ਬਦਾਵਲੀ ਨਾਲ ਦੁਨੀਆਂ ਭਰ ਚ ਰਹਿੰਦੇ ਸਿੱਖ ਦੁਖੀ ਹੋਏ ਹਨ । ਇੱਕਲੇ ਸਿੱਖ ਹੀ ਨਹੀਂ ਬਹੁਤ ਸਾਰੀਆਂ ਬਾਕੀ ਕੌਮਾਂ ਵੀ ਸ਼ਰਧਾ ਨਾਲ ਦਰਬਾਰ ਸਾਹਿਬ ਨਮਸਤਕ ਹੁੰਦੀਆਂ ਹਨ, ਇਸ ਲਈ ਉਹ ਵੀ ਇਸ ਮੁੱਦੇ ਤੇ ਸਿੱਖ ਕੌਮ ਦਾ ਸਾਥ ਦੇ ਰਹੇ ਹਨ ਸੋ ਇਸ ਲਈ ਸਬੰਧਤ ਟੀਵੀ ਪ੍ਰੋਗਰਾਮ ਵਲੋਂ ਤੁਰੰਤ ਮਾਫੀ ਅਤੇ ਅੱਗੇ ਤੋਂ ਅਜਿਹੀ ਘਟਨਾ ਨਾਂ ਵਾਪਰਨ ਲਈ ਵਾਅਦਾ ...
Read Full Story


ਦਰਬਾਰ ਸਾਹਿਬ ਬਾਰੇ ਜੇਅ ਲਿਨੋ ਦੀ ਟਿੱਪਣੀ ’ਤੇ ਭਾਰਤ ਵੱਲੋਂ ਭਾਰੀ ਇਤਰਾਜ਼

ਵਾਸ਼ਿੰਗਟਨ, ਲੋਕਪ੍ਰਿਆ ਅਮਰੀਕੀ ਟੀ.ਵੀ. ਮੇਜ਼ਬਾਨ ਜੇਅ ਲਿਨੋ ਵੱਲੋਂ ਦਰਬਾਰ ਸਾਹਿਬ ਅੰਮ੍ਰਿਤਸਰ ਬਾਰੇ ਕੀਤੀ ਗਈ ਟਿੱਪਣੀ ’ਤੇ ਭਾਰਤ ਨੇ ਗੰਭੀਰ ਇਤਰਾਜ਼ ਪ੍ਰਗਟ ਕਰਦਿਆਂ ਇਸ ਨੂੰ ‘ਬੇਹੱਦ ਮੰਦਭਾਗੀ ਗੱਲ’ ਕਰਾਰ ਦਿੱਤਾ ਹੈ। ਭਾਰਤੀ ਵਿਦੇਸ਼ ਮੰਤਰੀ ਐਸ.ਐਮ. ਕ੍ਰਿਸ਼ਨਾ ਨੇ ਕਿਹਾ ਕਿ ਅਮਰੀਕਾ ’ਚ ਦੇਰ ਰਾਤ ਦਿਖਾਏ ਜਾਂਦੇ ਟਾਕ ਸ਼ੋਅ ਬਹੁਤੀ ਵਾਰ ਬਹੁਤ ਹੋਛੇ ਤੇ ਹਲਕੇ ਪੱਧਰ ਦੇ ਹੁੰਦੇ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਪਰ ਇਹ ਟਾਕ ਸ਼ੋਅ ਦੇਸ਼ ਵਿਚਲੇ ਤੇ ਬਾਹਰਲੇ ਧਾਰਮਿਕ ਸਮੂਹਾਂ ਦੀਆਂ ਸੰਵੇਦਨਾਵਾਂ ਪ੍ਰਤੀ ਬਿਲਕੁਲ ਸੰਵੇਦਨਸ਼ੀਲ ਹੋਣੇ ਚਾਹੀਦੇ ਹਨ। ਵਿਦੇਸ਼ ਮੰਤਰੀ ਨੇ ...
Read Full Story


ਪੀਲੀਏ ਦਾ ਕਹਿਰ : ਅੱਧੀ ਦਰਜਨ ਵਿਅਕਤੀਆਂ ਦੀ ਮੌਤ, ਇਕ ਦਰਜਨ ਦੀ ਹਾਲਤ ਗੰਭੀਰ

ਤਰਨ ਤਾਰਨ,ਕਸਬਾ ਵਲਟੋਹਾ ਵਿਚ ਦੂਸ਼ਿਤ ਪਾਣੀ ਪੀਣ ਕਾਰਨ ਫੈਲੀ ਪੀਲੀਏ ਦੀ ਭਿਆਨਕ ਬਿਮਾਰੀ ਨਾਲ ਹੁਣ ਤੱਕ ਅੱਧੀ ਦਰਜਨ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ, ਜਦਕਿ ਇਕ ਦਰਜਨ ਮਰੀਜ਼ ਜ਼ਿੰਦਗੀ-ਮੌਤ ਨਾਲ ਜੂਝ ਰਹੇ ਹਨ। ਮੌਕੇ ‘ਤੇ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਪਿਛਲੇ ਇਕ ਮਹੀਨੇ ਵਿਚ ਹੀ ਪੀਲੀਏ ਦੀ ਨਾਮੁਰਾਦ ਬਿਮਾਰੀ ਨੇ ਲਗਭਗ ਪੁੂਰੀ ਤਰ੍ਹਾਂ ਇਸ ਕਸਬੇ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਤਰਨ ਤਾਰਨ ਦੇ ਸਿਵਲ ਸਰਜਨ ਡਾ. ਬਲਵਿੰਦਰ ਸਿੰਘ ਕਲਸੀ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਧਰਤੀ ਹੇਠਲਾ ਪਾਣੀ ਦੂਸ਼ਿਤ ਹੋਣ ਕਾਰਨ ਹੀ ਭਿਆਨਕ ਬਿਮਾਰੀਆਂ ਫੈਲ ਰਹੀਆਂ ਹਨ। ਸਿਹਤ ਵਿਭਾਗ ਦੇ ਇਕ ...
Read Full Story


ਸਿਰ ਢਕਣ ਦਾ ਤਾਂ ਬਹਾਨਾ ਹੈ! ਉਬਾਮਾ ਜੂਨ 1984 ਚ ਕਤਲ ਕੀਤੇ ਬੇਕਸੂਰ ਨੂੰ ਸ਼ਰਧਾਂਜਲੀ ਦੇਣ ਤੋਂ ਕਨੀ ਕਤਰਾ ਗਏ! - ਸਿਖਸ ਫਾਰ ਜਸਟਿਸ

ਨਿੳੂਯਾਰਕ-22 ਅਕਤੂਬਰ-ਰਾਸ਼ਟਰਪਤੀ ਉਬਾਮਾ ਵਲੋਂ ਦਰਬਾਰ ਸਾਹਿਬ ਆਉਣ ਤੋਂ ਇਨਕਾਰ ਕਰਨ ’ਤੇ ਪ੍ਰਤੀਕਿ੍ਰਆ ਪ੍ਰਗਟ ਕਰਦੇ ਹੋਏ ਅਮਰੀਕਾ ਸਥਿਤ ਕੌਮਾਂਤਰੀ ਮਨੁਖੀ ਅਧਿਕਾਰਾਂ ਬਾਰੇ ਸੰਸਥਾ ਸਿਖਸ ਫਾਰ ਜਸਟਿਸ ਜਿਸ ਨੂੰ ਸਮੁੱਚੇ ਉੱਤਰੀ ਅਮਰੀਕਾ ਦੇ ਸੈਂਕੜੇ ਸਿਖ ਗੁਰਦੁਆਰਿਆਂ ਦਾ ਸਮਰਥਨ ਪ੍ਰਾਪਤ ਹੈ ਨੇ ਕਿਹਾ ਕਿ ਰਾਸ਼ਟਰਪਤੀ ਵਲੋਂ ਦਰਬਾਰ ਸਾਹਿਬ ਨਾ ਜਾਣ ਦਾ ਕਾਰਨ ਸਿਰ ਢੱਕਣ ਦਾ ਨਹੀਂ ਹੈ ਜਿਵੇਂ ਕਿ ਸਾਰੀ ਭਾਰਤੀ ਅਫਸਰਸ਼ਾਹੀ ਚਾਹੁੰਦੀ ਹੈ ਕਿ ਸਾਰੇ ਇੰਝ ਹੀ ਸਮਝਣ ਸਗੋਂ ਇਸ ਕਰਕੇ ਹੈ ਕਿ ਰਾਸ਼ਟਪਤੀ ਜੂਨ 1984 ਵਿਚ ਭਾਰਤੀ ਫੌਜ ਵਲੋਂ ਦਰਬਾਰ ਸਾਹਿਬ ’ਤੇ ਕੀਤੇ ਹਮਲੇ ਵਿਚ ਕਤਲ ...
Read Full Story


ਅਮਰੀਕੀ ਰਾਸ਼ਟਰਪਤੀ ਸ਼੍ਰੀ ਦਰਬਾਰ ਸਾਹਿਬ ਨਹੀਂ ਆਉਣ ਗੇ?

ਅਮਰੀਕੀ ਰਾਸ਼ਟਰਪਤੀ ਦੀ ਸ਼੍ਰੀ ਦਰਬਾਰ ਸਾਹਿਬ ਅਮ੍ਰਿਤਸਰ ਦੀ ਫੇਰੀ ਲਗਭਗ ਰੱਦ ਹੋ ਗਈ ਹੈ। ਅਮਰੀਕੀ ਅਧਕਾਰੀਆਂ ਨੇ ਅਮ੍ਰਿਤਸਰ ਤੋਂ ਸ਼੍ਰੀ ਦਰਬਾਰ ਸਾਹਿਬ ਤੱਕ ਦੇ ਸੜੱਕੀ ਮਾਰਗ ਨੂੰ ਸੁਰਖਿਆ ਨਹੀਂ ਮਨਦੇ ਹੋਏ ਅਮਰੀਕੀ ਰਾਸ਼ਟਰਪਤੀ ਬਰਾਕ ਉਬਾਮਾ ਨੂੰ ਸ਼੍ਰੀ ਦਰਬਾਰ ਸਾਹਿਬ ਅਮ੍ਰਿਤਸਰ ਦੀ ਫੇਰੀ ਨੂੰ ਰੱਦ ਕਰਨ ਲਈ ਕਿਹਾ ਹੈ। ਜਿਕਰ ਯੋਗ ਹੈ ਕਿ ਗੁਰਦਵਾਰੇ ਦਾ ਅਪਣਾ ਹੈਲੀਪੈਡ ਦਾ ਨਾਂ ਹੋਣਾ ਵੀ ਇਸ ਦਾ ਵੱਡਾ ਕਾਰਣ ਹੈ। ਜੇ ਬਰਾਕ ਉਬਾਮਾ ਅਪਣੀ ਫੇਰੀ ਰੱਦ ਕਰਦੇ ਹਨ ਤਾਂ ਇਹ ਪੰਜਾਬ ਸਰਕਾਰ ਲਈ ਸ਼ਰਮ ਵਾਲ਼ੀ ਗਲ ...
Read Full Story


ਲੋਹੀਆਂ ਖਾਸ ’ਚ ਹਰ ਜਸ ਕੀਰਤਨ ਦਰਬਾਰ 12 ਅਤੇ 13 ਨੂੰ

ਜਲੰਧਰ, 11 ਦਸੰਬਰ (ਪੱਤਰ ਪ੍ਰੇਰਕ)-ਖਾਲਸਾ ਸੇਵਾ ਵੈਲਫੇਅਰ ਸੁਸਾਇਟੀ ਰਜਿ. ਜਿਸ ਦੇ ਸਰਪ੍ਰਸਤ ਪੰਥ ਪ੍ਰਸਿੱਧ ਕੀਰਤਨੀਏ ਪਦਮਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਹਨ, ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਦੋ ਦਿਨਾ ਹਰ ਜਸ ਕੀਰਤਨ ਦਰਬਾਰ 12-13 ਦਸੰਬਰ ਨੂੰ ਦਾਣਾ ਮਡੀ ਲੋਹੀਆਂ ਖਾਸ ਵਿਖੇ ਕਰਵਾਇਆ ਜਾ ਰਿਹਾ ਹੈ। ਪੰਜਾਬ ਵਿਚ ਆਪਣੀ ਕਿਸਮ ਦੇ ਹੋ ਰਹੇ ਇਸ ਪਹਿਲੇ ਕੀਰਤਨ ਦਰਬਾਰ ਦੇ ਦੁੂਸਰੇ ਦਿਨ 13 ਦਸੰਬਰ ਨੂੰ ਸ਼ਾਮ 6 ਵਜੇ ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਦੂਰਦਰਸ਼ਨ ਪੰਜਾਬੀ ਦੇ ਪ੍ਰੋਗਰਾਮ ਦੇਸ਼-ਵਿਦੇਸ਼ ਵਿਚ ਇਸ ਦਾ ਸਿੱਧਾ ਪ੍ਰਸਾਰਨ ਕੀਤਾ ਜਾਵੇਗਾ। ਇਸ ਮੌਕੇ ਗਿਆਨੀ ...
Read Full Story


ਪੀਰ ਲੱਖ ਦਾਤਾ ਦੀ ਦਰਗਾਹ ’ਤੇ ਛਿੰਝ ਮੇਲਾ

ਸ਼ਾਹਕੋਟ, 11 ਦਸੰਬਰ (ਪੱਤਰ ਪ੍ਰੇਰਕ)-ਪੀਰ ਲੱਖ ਦਾਤਾ ਜੀ ਦੇ ਦਰਬਾਰ ਢੰਡੋਵਾਲ (ਸ਼ਾਹਕੋਟ) ਵਿਖੇ 9ਵਾਂ ਸਾਲਾਨਾ ਛਿੰਝ ਮੇਲਾ ਅਤੇ ਮਹਿਫਲ ਕਵਾਲੀ ਦਾ ਪ੍ਰੋਗਰਾਮ ਦਾ ਸ਼ੁੱਭ ਆਰੰਭ ਰਾਤ 8 ਵਜੇ ਹੋਇਆ ਜਿਸ ਵਿਚ ਜ਼ਾਕਰ ਹੁਸੈਨ ਐਂਡ ਪਾਰਟੀ ਤੋਂ ਇਲਾਵਾ ਨਾਮਵਰ ਕਵਾਲਾ ਨੇ ਵੀ ਦਰਗਾਹ ’ਤੇ ਹਾਜ਼ਰੀ ਲਗਵਾਈ। ਛਿੰਝ ਮੇਲਾ ਲੱਖ ਦਾਤਾ ਪ੍ਰਬੰਧਕ ਕਮੇਟੀ ਵੱਲੋਂ ਡਾ: ਜਗਸੀਰ ਬੱਗਾ ਜੈਬੀ ਸਾਬਕਾ ਪੰਚ, ਕੁਲਵੰਤ ਕਾਂਤਾ, ਜੀਤ ਸਿੰਘ ਹੌਲਦਾਰ, ਨਛੱਤਰ ਕਾਕਾ, ਮੱਸੂ, ਸੁਰਜੀਤ ਸਿੰਘ, ਗੇਜ ਅਤੇ ਬਿੱਲੂ ਦੋਵੇਂ ਪੰਚ, ਪੰਮਪੀ ਛੀਨਾ ਅਤੇ ਸੋਨੀ ਮੇਲੇ ਦੇ ਪੂਰੇ ਪ੍ਰਬੰਧ ਉੁਨ੍ਹਾਂ ਦੀ ਅਗਵਾਹੀ ’ਚ ਚਲ ਰਹੇ ਸਨ ਜਿਸ ਵਿਚ ...
Read Full Story


ਪੰਜਾਬੀ ਕਲਚਰਲ ਕੌਂਸਲ ਵੱਲੋਂ ਅੰਮ੍ਰਿਤਸਰ ਹਵਾਈ ਅੱਡੇ ਦਾ ਨਾਂ ਗੁਰੂ ਰਾਮਦਾਸ ਹਵਾਈ ਅੱਡਾ ਰੱਖਣ ਦੀ ਮੰਗ

ਚੰਡੀਗੜ੍ਹ, 10 ਦਸੰਬਰ (ਵਿਸ਼ੇਸ਼ ਪ੍ਰਤੀਨਿਧੀ)- ਪੰਜਾਬੀ ਕਲਚਰਲ ਕੌਂਸਲ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਿਫਤੀ ਦਾ ਘਰ ਅੰਮ੍ਰਿਤਸਰ ਭਾਵਨਾਤਮਕ ਤੌਰ 'ਤੇ ਸਮੁੱਚੀ ਦੁਨੀਆਂ ਦੇ ਸਿੱਖਾਂ ਅਤੇ ਪੰਜਾਬੀਆਂ ਦੇ ਦਿਲਾਂ 'ਚ ਖਾਸ ਸਥਾਨ ਰੱਖਦਾ ਹੈ ਇਸ ਲਈ ਰਾਜਾਸਾਂਸੀ (ਅੰਮ੍ਰਿਤਸਰ) ਹਵਾਈ ਅੱਡੇ ਦਾ ਨਾਂ ਗੁਰੂ ਰਾਮਦਾਸ ਹਵਾਈ ਅੱਡਾ ਰੱਖਿਆ ਜਾਵੇ। ਇਹ ਮੰਗ ਅੱਜ ਇੱਥੇ ਕੌਂਸਲ ਦੇ ਚੇਅਰਮੈਨ ਸ. ਜਸਵੰਤ ਸਿੰਘ ਛਾਪਾ ਦੀ ਪ੍ਰਧਾਨਗੀ ਹੇਠ ਸੱਦੀ ਮੀਟਿੰਗ ਦੌਰਾਨ ਕੀਤੀ ਗਈ ਜਿਸ ਵਿਚ ਕੌਂਸਲ ਦੇ ਅਹੁਦੇਦਾਰਾਂ ਤੇ ਵੱਖ-ਵੱਖ ਵਰਗਾਂ ਦੇ ਪ੍ਰਤੀਨਿਧਾਂ ਨੇ ਵੀ ਹਿੱਸਾ ਲਿਆ। ਇਸ ਮੌਕੇ ਇਸ ਮੰਗ ਦੀ ...
Read Full Story


1

Loading...

© 2012 punjabinfoline.com

punjab infoline arash info