E-Paper

|
| Tag Search for "ਦਸੂਹਾ" |
10 ਕਰੋੜੀ ਟਰਾਂਸਫਾਰਮਰ ਨਾਲ ਮਿਲੇਗੀ ਬਿਜਲੀ ਕੱਟਾਂ ਤੋਂ ਰਾਹਤ
ਦਸੂਹਾ, ਪੰਜਾਬ ਪਾਵਰਕਾਮ ਅਤੇ ਟਰਾਂਸਮਿਸ਼ਨ ਕਾਰਪੋਰੇਸ਼ਨ ਵੱਲੋਂ ਬਿਜਲੀ ਦੇ ਸੁਧਾਰ ਲਈ ਦਸੂਹਾ ਨੇੜਲੇ ਪਿੰਡ ਹਰਦੋਖਲਾ ਵਿਖੇ ਤਕਰੀਬਨ 10 ਕਰੋੜ ਰੁਪਏ ਦੀ ਲਾਗਤ ਨਾਲ 100 ਐਮ.ਵੀ.ਏ. ਟਰਾਂਸਫਾਰਮਰ 220/66 ਕੇ.ਵੀ.ਏ. ਚਾਲੂ ਕਰ ਦਿੱਤਾ ਗਿਆ ਹੈ। ਇਹ ਟਰਾਂਸਫਾਰਮਰ ਦਸੂਹਾ, ਮਿਆਣੀ, ਖੁਣਖੁਣ ਕਲਾਂ ਅਤੇ ਗੜ੍ਹਦੀਵਾਲਾ ਸਬ-ਸਟੇਸ਼ਨਾਂ ਅਧੀਨ ਪੈਂਦੇ ਪਿੰਡਾਂ ਵਿਚ ਬਿਜਲੀ ਦੀ ਸਪਲਾਈ ਨੂੰ ਰਾਹਤ ਦੇਣ ਲਈ ਵੱਡੇ ਉਪਰਾਲੇ ਵਜੋਂ ਕਮ ਕਰੇਗਾ। ਇਸ ਸਬੰਧੀ ਜੇ.ਈ. ਅਨੰਤ ਰਾਮ ਅਤੇ ਸਤਨਾਮ ਸਿੰਘ ਨੇ ਦੱਸਿਆ ਕਿ ਐਸ.ਈ. ਸਿਕੰਦਰ ਸਿੰਘ, ਐਕਸੀਅਨ ਸਤਵਿੰਦਰ ਸਿੰਘ ਜੋਸ਼ਨ ਅਤੇ ਐਸ.ਡੀ.ਓ. ਅਮਰੀਕ ਸਿੰਘ ਗਿੱਲ ਦੀ ... Read Full Story
|
ਲੋਕ ਪੱਖੀ ਨਾਟਕਾਂ ਅਤੇ ਤਰਕਸ਼ੀਲ ਕਾਰਨਾਮਿਆ ਨੂੰ ਭਰਵਾਂ ਹੁੰਗਾਰਾ ਮਿਲਿਆ
ਸ਼ਹੀਦ ਭਗਤ ਸਿੰਘ ਦੇ 80 ਵੇਂ ਸ਼ਹੀਦੀ ਦਿਨ ਨੂੰ ਸਮਰਪਿਤ ਸ਼ਹੀਦ ਪਿਰਥੀਪਾਲ ਸਿੰਘ ਰੰਧਾਵਾ ਯਾਦਗਾਰੀ ਕਮੇਟੀ ਵੱਲੋਂ ਦਸੂਹਾ ਦੇ ਪਿੰਡ ਉਸਮਾਨ ਸ਼ਹੀਦ ਦੇ ਪ੍ਰਇਮਰੀ ਸਕੂਲ ਵਿਖੇ ਕਮੇਟੀ ਦੇ ਮੁੱਖ ਪ੍ਬੰਧਕ ਗੁਰਭਿੰਦਰ ਸਿੰਘ ਚੀਮਾਂ ਦੇ ਸਹਿਯੋਗ ਨਾਲ ਇੱਕ ਵਿਸ਼ਾਲ ਸਮਾਗਮ ਕਰਵਾਇਆ ਗਿਆ । ਇਸ ਸਮਾਗਮ ਵਿੱਖ ਭਾਅ ਜੀ ਗੁਰਸ਼ਰਨ ਸਿੰਘ ਉਰਫ਼ ਭਾਈ ਮੰਨਾ ਸਿੰਘ ਦੀ ਚੰਡੀਗੜ੍ਹ ਦੀ ਟੀਮ ਵੱਲੋਂ ਨਾਟਕਾਂ ਦਾ ਆਯੋਜਨ ਕੀਤਾ ਗਿਆ । ਲੋਕ ਪੱਖੀ ਸੰਦੇਸ਼ਾਂ ਨਾਲ ਭਰਪੂਰ ਆਮ ਲੋਕਾਂ ਦੀ ਜਿੰਦਗੀ ਦੀਆਂ ਸਮਾਜਿਕ ਅਤੇ ਆਰਥਿਕ ਜਮੀਨੀ ਹਕੀਕਤਾਂ ਦੀ ਸਾਰਥਕ ਪੇਸ਼ਕਾਰੀ ਕਰਦੇ ਇਹਨਾਂ ਨਾਟਕਾਂ ਨੇ ... Read Full Story
|
ਮਾਤਾ ਅਵਤਾਰ ਕੌਰ ਨੂੰ ਅੰਤਿਮ ਵਿਦਾਈ
ਦਸੂਹਾ, 1 ਫਰਵਰੀ (ਭੁੱਲਰ)-ਗੁਰੂ ਨਾਨਕ ਮਿਸ਼ਨ ਹਸਪਤਾਲ ਦਸੂਹਾ ਦੇ ਟਰੱਸਟ ਮੈਂਬਰ ਸੇਵਾ ਮੁਕਤ ਹੈਡਮਾਸਟਰ ਦਲਵੀਰ ਸਿੰਘ ਨਈਅਰ ਅਤੇ ਮੈਨੇਜਰ ਸੁਖਵੀਰ ਸਿੰਘ ਨਈਅਰ ਦੀ ਮਾਤਾ ਅਵਤਾਰ ਕੌਰ ਦਾ ਅੱਜ ਇੱਥੇ ਸਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੀ ਅੰਤਿਮ ਯਾਤਰਾ ਵਿਚ ਸਾਬਕਾ ਐਸ. ਐਮ. ਓ. ਅਮਰੀਕ ਸਿੰਘ ਬਸਰਾ, ਜਗਦੀਸ਼ ਸਿੰਘ ਸੋਈ , ਫੁੱਲ ਕਮਲਜੀਤ ਸਿੰਘ ਚੇਅਰਮੈਨ ਗੁਰੂ ਨਾਨਕ ਮਿਸ਼ਨ ਟਰੱਸਟ, ਗਿਆਨੀ ਜੁਗਿੰਦਰ ਸਿੰਘ, ਜਸਬੀਰ ਸਿੰਘ ਸੇਠੀ, ਅਮਰੀਕ ਸਿੰਘ ਗੱਗੀ, ਤਰਲੋਚਨ ਸਿੰਘ, ਹੈਡਮਾਸਟਰ ਦਿਲਬਾਗ ਸਿੰਘ, ਸੋਮਨਾਥ, ਮਲਕੀਤ ਸਿੰਘ, ਗੁਰਦੀਪ ਸਿੰਘ, ਦੀਦਾਰ ਸਿੰਘ ਸਰਹਾਲਾ, ... Read Full Story
|
ਵਿਕਾਸ ਕਾਰਜਾਂ ਲਈ ਸਰਕਾਰ ਵੱਲੋਂ ਧੜਾਧੜ ਗ੍ਰਾਂਟਾਂ ਜਾਰੀ-ਬੱਬੂ ਘੁੰਮਣ
ਦਸੂਹਾ, 20 ਜਨਵਰੀ (ਪ. ਪ.)-ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਕਾਰਜਾਂ ਲਈ ਨਿਰਪੱਖ ਤੌਰ ’ਤੇ ਗ੍ਰਾਂਟਾਂ ਵੰਡੀਆਂ ਜਾ ਰਹੀਆਂ ਹਨ। ਜਿਸ ਕਾਰਨ ਵਿਰੋਧੀਆਂ ਦੀ ਹੈਰਾਨੀ ਵੱਧ ਗਈ ਹੈ। ਇਸ ਗੱਲ ਦਾ ਪ੍ਰਗਟਾਵਾ ਸ: ਜਗਮੋਹਣ ਸਿੰਘ ਬੱਬੂ ਘੁੰਮਣ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬ) ਨੇ ਇੱਥੇ ਮੀਟਿੰਗ ਉਪਰੰਤ ਕੀਤਾ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀ ਵੱਲੋਂ ਖਜਾਨਾ ਖਾਲੀ ਦਾ ਰੋਲਾ ਪਾਉਣਾ ਸਿਰਫ ਬੁਖਲਾਹਟ ਦੀ ਨਿਸ਼ਾਨੀ ਹੈ। ਉਨ੍ਹਾਂ ਮੁੱਖ ਪਾਰਲੀਮਾਨੀ ਸਕੱਤਰ ਪੰਜਾਬ ਸ: ਦੇਸ ਰਾਜ ਸਿੰਘ ਧੁੱਗਾ ... Read Full Story
|
ਪ੍ਰਧਾਨ ਮੰਤਰੀ ਡਾ: ਮਨਮੋਹਣ ਸਿੰਘ ਮਹਿੰਗਾਈ ਦਾ ਮਸੀਹਾ-ਧੁੱਗਾ
ਦਸੂਹਾ, 7 ਜਨਵਰੀ (ਭੁੱਲਰ)-ਪ੍ਰਧਾਨ ਮੰਤਰੀ ਡਾ: ਮਨਮੋਹਣ ਸਿੰਘ ਨੂੰ ਜੇਕਰ ਮਹਿੰਗਾਈ ਦਾ ਮਸੀਹਾ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਉਕਤ ਪ੍ਰਗਟਾਵਾ ਮੁੱਖ ਸੰਸਦੀ ਸਕੱਤਰ ਲੋਕ ਨਿਰਮਾਣ ਵਿਭਾਗ ਪੰਜਾਬ ਸ: ਦੇਸਰਾਜ ਸਿੰਘ ਧੁੱਗਾ ਨੇ ਕਰਦਿਆਂ ਕਿਹਾ ਕਿ ਅੱਤ ਦੀ ਮਹਿੰਗਾਈ ਨੇ ਲੋਕਾਂ ਦਾ ਕਚੂੰਮਰ ਕੱਢ ਕੇ ਰੱਖ ਦਿੱਤਾ ਹੈ, ਗਰੀਬ ਵਿਅਕਤੀ ਅੱਜ ਰੋਟੀ ਤੋਂ ਮੁਥਾਜ ਹੋਇਆ ਪਿਆ ਹੈ। ਉਹਨਾਂ ਕਿਹਾ ਕਿ ਮਹਿੰਗਾਈ ਨੂੰ ਕੰਟਰੋਲ ਕਰਨ ਵਿਚ ਕੇਂਦਰ ਸਰਕਾਰ ਬੁਰੀ ਤਰ੍ਹਾਂ ਅਸਫਲ ਰਹੀ ਹੈ, ਜਦਕਿ ਮਹਿੰਗਾਈ ਦਾ ਭਾਂਡਾ ਦੂਸਰਿਆਂ ਸਿਰ ਭੰਨਿਆ ਜਾ ਰਿਹਾ ਹੈ। ਸ: ਧੁੱਗਾ ਨੇ ਕਿਹਾ ਕਿ ... Read Full Story
|
1 |
 Loading...
|
|
|