ਗੁਰਦਾਸਪੁਰ ਹਿੰਸਾ ‘ਚ 1 ਦੀ ਮੌਤ ਦੇ ਬਾਅਦ ਅਣਮਿੱਥੇ ਸਮੇਂ ਦਾ ਕਰਫਿਊ
ਚੰਡੀਗੜ੍ਹ, ਇੱਥੇ ਹਿੰਦੂ ਅਤੇ ਸਿੱਖ ਜੱਥੇਬੰਦੀਆਂ ਦੇ ਕਾਰਕੁੰਨਾਂ ਵਿਚਾਲ਼ੇ ਹੋਈਆਂ ਹਿੰਸਕ ਝੜਪਾਂ ’ਚ ਪੁਲਿਸ ਦੀ ਗੋਲ਼ੀਬਾਰੀ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ। ਮੌਤ ਹੋਣ ਤੋਂ ਬਾਅਦ ਸਥਿਤੀ ਹੋਰ ਤਣਾਅਪੂਰਣ ਹੋ ਗਈ ਅਤੇ ਸਥਿਤੀ ਨੂੰ ਕਾਬੂ ਹੇਠ ਕਰਨ ਲਈ ਪ੍ਰਸ਼ਾਸਨ ਨੂੰ ਪੂਰੇ ਇਲਾਕੇ ਵਿੱਚ ਅਣਮਿੱਥੇ ਸਮੇਂ ਲਈ ਕਰਫ਼ਿਊ ਲਾਉਣਾ ਪਿਆ। ਇੱਥੇ ਵਰਣਨਯੋਗ ਹੈ ਕਿ ਝਗੜੇ ਤੋਂ ਬਾਅਦ ਪੁਲਿਸ ਨੇ ਕਥਿਤ ਤੌਰ ਉਤੇ ਇੱਕਤਰਫ਼ਾ ਕਾਰਵਾਈ ਕਰਦਿਆਂ ਹਿੰਦੂ ਕਾਰਕੁੰਨਾਂ ਖ਼ਿਲਾਫ਼ ਹੀ ਮਾਮਲਾ ਦਰਜ ਕਰ ਦਿੱਤਾ। ਇਸ ਦੇ ਵਿਰੋਧ ਵਿੱਚ ਅੱਜ ਹਿੰਦੂ ਜੱਥੇਬੰਦੀਆਂ ਨੇ ਸ਼ਹਿਰ ਬੰਦ ਦਾ ਸੱਦਾ ਦਿੱਤਾ ... Read Full Story
|
ਗੁਰਦਾਸਪੁਰ ਹਿੰਸਾ 'ਚ 2 ਦੀ ਮੌਤ ਦੇ ਬਾਅਦ ਕਰਫਿਊ
ਗੁਰਦਾਸਪੁਰ- ਪੰਜਾਬ ਵਿਚ ਕੱਲ ਬੰਦ ਦੌਰਾਨ ਪੈਦਾ ਹੋਏ ਆਪਸੀ ਤਣਾਅ ਦੇ ਬਾਅਦ ਪੁਲਸ ਕੇਸ ਦਰਜ ਕਰਵਾਉਣ ਜਿਹੀ ਘਟਨਾ ਹੋਈ ਸੀ, ਜਿਸ ਤੋਂ ਨਾਰਾਜ਼ ਹੋ ਕੇ ਹਿੰਦੂ ਸੰਗਠਨਾਂ ਨੇ ਅੱਜ ਬਜ਼ਾਰ ਬੰਦ ਕਰ ਦਿੱਤਾ। ਇਸ ਗੱਲ 'ਤੇ ਵਿਵਾਦ ਵੱਧ ਗਿਆ, ਜਿਸ 'ਤੇ ਕਾਬੂ ਕਰਨ ਲਈ ਪੁਲਸ ਨੂੰ ਗੋਲੀ ਚਲਾਉਣੀ ਪਈ, ਜਿਸ ਦੇ ਕਾਰਨ ਇਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਦੂਜੇ ਨੂੰ ਗੰਭੀਰ ਹਾਲਤ ਵਿਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਅਤੇ ਬਾਅਦ ਵਿਚ ਉਸ ਦੀ ਮੌਤ ਹੋ ਗਈ। । ਪ੍ਰਸ਼ਾਸਨ ਨੇ ਮਮਾਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਗੁਰਦਾਸਪੁਰ ਵਿਚ ਕਰਫਿਊ ਲੱਗਾ ਦਿੱਤਾ ਹੈ।
ਬੰਦ ਕਾਰਨ ਦੁਕਾਨਦਾਰਾਂ ਨੇ ... Read Full Story
|
ਗੁਰਦਾਸਪੁਰ ਜੇਲ੍ਹ ’ਚੋਂ ਦੋ ਕੈਦੀ ਫ਼ਰਾਰ
ਪੰਜ ਜੇਲ੍ਹ ਵਾਰਡਨ ਮੁੱਅਤਲ
ਗੁਰਦਾਸਪੁਰ, ਕੇਂਦਰੀ ਜ਼ਿਲ੍ਹਾ ਜੇਲ੍ਹ ਦੇ ਸੁਰੱਖਿਆ ਪ੍ਰਬੰਧਾਂ ਦੀਆਂ ਧੱਜੀਆਂ ਉਡਾ ਕੇ ਜੇਲ੍ਹ ’ਚ ਬੰਦ ਦੋ ਕੈਦੀ ਫ਼ਰਾਰ ਹੋ ਗਏ। ਕੈਦੀਆਂ ਦੇ ਫ਼ਰਾਰ ਹੋਣ ਬਾਰੇ ਜੇਲ੍ਹ ਪ੍ਰਸ਼ਾਸਨ ਨੂੰ ਪਤਾ ਉਦੋਂ ਲੱਗਾ ਜਦੋਂ ਰਾਤ ਸਮੇਂ ਕੈਦੀਆਂ ਦੀ ਗਿਣਤੀ ਕੀਤੀ ਗਈ। ਕੈਦੀਆਂ ਦੇ ਭੱਜ ਜਾਣ ਦਾ ਪਤਾ ਲੱਗਦਿਆਂ ਹੀ ਜੇਲ੍ਹ ਪ੍ਰਬੰਧਕਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਅਤੇ ਤੁਰੰਤ ਥਾਣਾ ਸਿਟੀ (ਗੁਰਦਾਸਪੁਰ) ਨੂੰ ਸੂਚਿਤ ਕੀਤਾ ਗਿਆ। ਡਿਊਟੀ ਵਿੱਚ ਲਾਪਰਵਾਹੀ ਦੇ ਦੋਸ਼ਾਂ ਹੇਠ ਕੇਂਦਰੀ ਜੇਲ੍ਹ ਦੇ ਪੰਜ ਵਾਰਡਨਾਂ ਨੂੰ ਮੁੱਅਤਲ ਕਰ ਦਿੱਤਾ ਗਿਆ ਹੈ। ਥਾਣਾ ... Read Full Story
|
ਗੁਰੂ ਰਵਿਦਾਸ ਜੀ ਦੀ ਇਕ ਵੀ ਮੂਰਤੀ ਨਹੀਂ ਲਾਈ ਮਾਇਆਵਤੀ ਨੇ : ਦਿਗਵਿਜੇ
ਬਹਿਰਾਈਚ, ਕਾਂਗਰਸ ਦੇ ਸੀਨੀਅਰ ਨੇਤਾ ਦਿਗਵਿਜੇ ਸਿੰਘ ਨੇ ਕਿਹਾ ਹੈ ਕਿ ਦਲਿਤ ਮਹਾਪੁਰਸ਼ਾਂ ਦੇ ਸਤਿਕਾਰ ਦਾ ਦਾਅਵਾ ਕਰਨ ਵਾਲੀ ਉਤਰ ਪ੍ਰਦੇਸ਼ ਦੀ ਮੁਖ ਮੰਤਰੀ ਮਾਇਆਵਤੀ ਨੇ ਆਪਣੀਆਂ ਤਾਂ ਕਈ ਮੂਰਤੀਆਂ ਲਵਾ ਲਈਆਂ ਪਰ ਗੁਰੂ ਰਵਿਦਾਸ ਜੀ ਦੀ ਇਕ ਵੀ ਮੂਰਤੀ ਨਹੀਂ ਲਗਵਾਈ।
ਇਥੋਂ ਕੁਝ ਮੀਲ ਦੂਰ ਬਲਹਾ ਵਿਧਾਨ ਸਭਾ ਖੇਤਰ ਵਿਚ ਇਕ ਚੋਣ ਜਲਸੇ ਵਿਚ ਬੋਲਦਿਆਂ ਦਿਗਵਿਜੇ ਸਿੰਘ ਨੇ ਪੁੱਛਿਆ ਕਿ ਕੀ ਮਾਇਆਵਤੀ ਦੀਆਂ ਨਜ਼ਰਾਂ ਵਿਚ ਸੰਤ ਰਵਿਦਾਸ ਜੀ ਇਕ ਮਹਾਪੁਰਸ਼ ਨਹੀਂ ਸਨ। ਉਨ੍ਹਾਂ ਕਿਹਾ ਕਿ ਭਾਜਪਾ ਨੇ ਰਾਮ ਮੰਦਰ ਦੇ ਨਾਂ 'ਤੇ ਕਰੋੜਾਂ ਰੁਪਏ ਦਾ ਚੰਦਾ ਇਕੱਠਾ ਕੀਤਾ ਹੈ।
ਲੋਕ ਭਾਜਪਾ ਕੋਲੋਂ ... Read Full Story
|
ਮੈਂ ਜ਼ਿੰਦਗੀ ਕਾ ਸਾਥ ਨਿਭਾਤਾ ਚਲਾ ਗਯਾ, ਹਰ ਫਿਕਰ ਕੋ ਧੂਏਂ ਮੇਂ ਉਡਾਤਾ....
ਨਹੀਂ ਰਹੇ ਬਾਲੀਵੁੱਡ ਦੇ ਸਦਾਬਹਾਰ ਅਭਿਨੇਤਾ ਦੇਵ ਆਨੰਦ
ਨਵੀਂ ਦਿੱਲੀ, ਬਾਲੀਵੁੱਡ ਦੇ ਸਦਾਬਹਾਰ ਅਭਿਨੇਤਾ ਦੇਵ ਆਨੰਦ ਦੀ ਲੰਡਨ 'ਚ ਹਾਰਟ ਅਟੈਕ ਨਾਲ ਮੌਤ ਹੋ ਗਈ। ਉਹ 88 ਸਾਲ ਦੇ ਸਨ। ਉਨ੍ਹਾਂ ਨੇ 100 ਤੋਂ ਵੱਧ ਫਿਲਮਾਂ 'ਚ ਆਪਣੀ ਅਦਾਕਾਰੀ ਦਾ ਜਲਵਾ ਬਿਖੇਰਿਆ ਸੀ ਅਤੇ 35 ਤੋਂ ਵੱਧ ਫਿਲਮਾਂ ਬਣਾਈਆਂ ਸਨ। ਦੇਵ ਆਨੰਦ ਨੇ 1946 'ਚ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ 'ਹਮ ਏਕ ਹੈਂ' ਫਿਲਮ ਤੋਂ ਕੀਤੀ ਸੀ। 1947 'ਚ ਉਹ ਫਿਲਮ 'ਜਿੱਦੀ' ਤੋਂ ਸੁਪਰ ਸਟਾਰ ਬਣੇ।
ਦੇਵ ਆਨੰਦ ਦਾ ਅਸਲੀ ਨਾਂ ਧਰਮ ਦੇਵ ਆਨੰਦ ਸੀ। ਉਨ੍ਹਾਂ ਦਾ ਜਨਮ 26 ਸਤੰਬਰ 1923 ਨੂੰ ਗੁਰਦਾਸਪੁਰ (ਪਾਕਿਸਤਾਨ) 'ਚ ਹੋਇਆ ਸੀ। ਉਹ ਭਾਰਤੀ ਸਿਨੇਮਾ ... Read Full Story
|
ਭੰਵਰੀ ਦੇਵੀ ਕਾਂਡ:ਮੈਡੀਕਲ ਬੋਰਡ ਨੇ ਸੀ. ਬੀ. ਆਈ. ਨੂੰ ਸੌਪੀ ਰਿਪੋਰਟ
ਜੋਧਪੁਰ, ਜੋਧਪੁਰ ਦੇ ਮਥਰਾ ਦਾਸ ਮਾਥੁਰ ਹਸਪਤਾਲ ਪ੍ਰਸ਼ਾਸਨ ਨੇ ਲਾਪਤਾ ਨਰਸ ਭੰਵਰੀ ਦੇਵੀ ਕਾਂਡ ਵਿਚ ਮੁਲਜ਼ਮ ਬਰਖਾਸਤ ਮੰਤਰੀ ਮਹੀਪਾਲ ਮਦੇਰਨਾ ਦੀ ਸਿਹਤ ਦੀ ਜਾਂਚ ਲਈ ਅੱਜ ਜੋ 3 ਮੈਂਬਰੀ ਬੋਰਡ ਗਠਿਤ ਕੀਤਾ ਸੀ ਉਸ ਨੇ ਆਪਣੀ ਰਿਪੋਰਟ ਸੀ. ਬੀ. ਆਈ. ਨੂੰ ਸੌਂਪ ਦਿਤੀ ਹੈ। ਜ਼ਿਕਰਯੋਗ ਹੈ ਕਿ ਮਦੇਰਨਾ ਸ਼ਨੀਵਾਰ ਰਾਤ ਨੂੰ ਬਲੱਡ ਪ੍ਰੈੱਸ਼ਰ ਵਧਣ ਕਾਰਨ ਹਸਪਤਾਲ ਵਿਚ ਦਾਖਲ ਹੋਇਆ ... Read Full Story
|
ਵਿਸ਼ਵ ਕਬੱਡੀ ਕੱਪ 'ਚ ਨਾਰਵੇ, ਇਟਲੀ ਤੇ ਅਮਰੀਕਾ ਜਿੱਤੇ
ਗੁਰਦਾਸਪੁਰ, ਅੱਜ ਗੁਰਦਾਸਪੁਰ ਦੇ ਸਰਕਾਰੀ ਕਾਲਜ ਦੇ ਨਵੇਂ ਬਣੇ ਤੇਜ਼ ਰੌਸ਼ਨੀ ਵਾਲੇ ਸਟੇਡੀਅਮ ਵਿਚ ਦੂਸਰੇ ਵਿਸ਼ਵ ਕਬੱਡੀ ਕੱਪ ਦੇ ਪੂਲ-ਬੀ ਦੇ ਮੈਚਾਂ ਦੀ ਸ਼ੁਰੂਆਤ ਹੋਈ ਜਿਸ ਵਿਚ ਮੁੱਖ ਮਹਿਮਾਨ ਦੇ ਰੂਪ ਵਿਚ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸ਼ਾਮਲ ਹੋਏ। ਇਸ ਮੌਕੇ 'ਤੇ ਮੈਚ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦੇਸ਼ ਭਰ ਵਿਚ ਪੰਜਾਬ ਹੀ ਇਕ ਅਜਿਹਾ ਰਾਜ ਹੈ ਜਿਸ ਵਿਚ ਖਿਡਾਰੀਆਂ ਨੂੰ ਪੂਰਾ ਸਨਮਾਨ ਦਿੱਤਾ ਜਾਂਦਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਖਿਡਾਰੀਆਂ ਨੂੰ ਹਰ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਇਸ ਦੇ ਬਾਅਦ ਨਾਰਵੇ ਤੇ ... Read Full Story
|
ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਜਲੌਅ ਸਜਾਏ
ਅੰਮ੍ਰਿਤਸਰ, ਅੰਮ੍ਰਿਤਸਰ ਦੇ ਬਾਨੀ ਤੇ ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ ਗੁਰਮਤਿ ਸਿਧਾਂਤਾਂ, ਪੰਥਕ ਰਵਾਇਤਾਂ ਅਤੇ ਪੰਥਕ ਜਾਹੋ-ਜਲਾਲ ਨਾਲ ਮਨਾਇਆ ਗਿਆ। ਅੱਜ ਸ੍ਰੀ ਹਰਿਮੰਦਰ ਸਾਹਿਬ ਨੂੰ ਫੁੱਲਾਂ ਨਾਲ ਸਜਾਇਆ ਗਿਆ। ਇਸ ਪਵਿੱਤਰ ਦਿਹਾੜੇ ਦੇ ਸਬੰਧ ਵਿਚ ਲੱਖਾਂ ਦੀ ਗਿਣਤੀ ਵਿਚ ਦੇਸ਼-ਵਿਦੇਸ਼ ਤੋਂ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚੀਆਂ। ਉਨ੍ਹਾਂ ਨੇ ਅੰਮ੍ਰਿਤ ਸਰੋਵਰ ਵਿਚ ਇਸ਼ਨਾਨ ਕੀਤਾ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਧੁਰ ਕੀ ਬਾਣੀ ਦੇ ਰਸਭਿੰਨੇ ਕੀਰਤਨ ਦੀ ਛਹਿਬਰ ਦਾ ਅਨੰਦ ਮਾਣਿਆ। ਇਸ ... Read Full Story
|
ਹਾਦਸੇ ਤੋਂ 15 ਸਾਲ ਬਾਅਦ ਲਾਪ੍ਰਵਾਹ ਬੱਸ ਡਰਾਈਵਰ ਨੂੰ ਪੰਜ ਮਹੀਨੇ ਦੀ ਕੈਦ
ਨਵੀਂ ਦਿੱਲੀ,ਇਕ ਲਾਪ੍ਰਵਾਹ ਬੱਸ ਡਰਾਈਵਰ ਵੱਲੋਂ ਇਕ ਰਿਕਸ਼ਾ ਚਾਲਕ ਨੂੰ ਕੁਚਲ ਕੇ ਮਾਰ ਦੇਣ ਦੇ 15 ਸਾਲ ਪੁਰਾਣੇ ਮਾਮਲੇ ਵਿਚ ਸਹਾਇਕ ਸੈਸ਼ਨ ਜੱਜ ਅੰਜੂ ਬਜਾਜ ਚੰਦਨ ਨੇ ਬੱਸ ਡਰਾਈਵਰ ਨੂੰ ਪੰਜ ਮਹੀਨੇ ਦੀ ਕੈਦ ਤੇ 500 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।
ਜ਼ਿਕਰਯੋਗ ਹੈ ਕਿ ਜੂਨ 1996 ਵਿਚ ਦਿੱਲੀ ਚਾਂਦਨੀ ਚੌਕ ਖੇਤਰ ਵਿਚ ਬੱਸ ਡਰਾਈਵਰ ਮਹਿੰਦਰ ਦਾਸ ਦੀ ਲਾਪ੍ਰਵਾਹੀ ਕਾਰਨ ਵਾਪਰੇ ਸੜਕ ਹਾਦਸੇ ‘ਚ ਰਿਕਸ਼ਾ ਚਾਲਕ ਮਹਾਦੇਵ ਪਾਸਵਾਨ ਮਾਰਿਆ ਗਿਆ ਸੀ। ਇਸ ਮਾਮਲੇ ‘ਚ ਮੈਜਿਸਟਰੇਟੀ ਅਦਾਲਤ ਵੱਲੋਂ ਮਹਿੰਦਰ ਦੋਸ਼ੀ ਪਾਇਆ ਗਿਆ ਸੀ। ਅਦਾਲਤ ਦੇ ਇਸ ਫੈਸਲੇ ਨੂੰ ਮਹਿੰਦਰ ਵੱਲੋਂ ਦਿੱਤੀ ਚੁਣੌਤੀ ‘ਤੇ ... Read Full Story
|
ਆਈ.ਜੀ. ਪਰਮਜੀਤ ਸਿੰਘ ਗਿੱਲ ਦੀ ਸੱਸ ਸਵ: ਮਾਤਾ ਸੁਰਿੰਦਰ ਕੌਰ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ- ਅੰਤਿਮ ਅਰਦਾਸ 13 ਨੂੰ
ਪਟਿਆਲਾ: 6 ਜੁਲਾਈ (ਪੀ.ਐਸ.ਗਰੇਵਾਲ) -ਪੰਜਾਬੀ ਯੂਨੀਵਰਸਿਟੀ ਦੇ ਸੇਵਾ ਮੁਕਤ ਡਿਪਟੀ ਰਜਿਸਟਰਾਰ ਸ੍ਰ: ਨਿਰਮਲ ਸਿੰਘ ਘੁੰਮਣ ਦੀ ਸੁਪਤਨੀ ਅਤੇ ਆਈ.ਜੀ. ਪਟਿਆਲਾ ਜੋਨ ਸ੍ਰ: ਪਰਮਜੀਤ ਸਿੰਘ ਗਿੱਲ ਅਤੇ ਐਸ.ਡੀ.ਐਮ. ਨਾਭਾ ਸ੍ਰ: ਤੇਜਿੰਦਰ ਸਿੰਘ ਧਾਲੀਵਾਲ ਦੀ ਸੱਸ ਮਾਤਾ ਸੁਰਿੰਦਰ ਕੌਰ ਜਿਹਨਾਂ ਦਾ ਕੱਲ ਸੰਖੇਪ ਬਿਮਾਰੀ ਉਪਰੰਤ ਦੇਹਾਂਤ ਹੋ ਗਿਆ ਸੀ ਦਾ ਅੰਤਿਮ ਸਸਕਾਰ ਅੱਜ ਬਡੂੰਗਰ ਵਿਖੇ ਸਥਿਤ ਸਮਸ਼ਾਨਘਾਟ ਵਿਖੇ ਪੂਰੀਆਂ ਧਾਰਮਿਕ ਰਹੁ-ਰੀਤਾਂ ਨਾਲ ਕਰ ਦਿੱਤਾ ਗਿਆ। ਉਹਨਾਂ ਦੀ ਮਿ੍ਰਤਕ ਦੇਹ ਨੂੰ ਅਗਨੀ ਉਹਨਾਂ ਦੇ ਭਤੀਜੇ ਡਾ: ਹਿੰਮਤ ਮਨਮੋਹਨ ਸਿੰਘ ਘੁੰਮਣ ਨੇ ਵਿਖਾਈ। ਇਸ ਮੌਕੇ ਗੁਰਦੁਆਰਾ ... Read Full Story
|
ਪੇਡੂ ਖੇਡ ਦੋਰਾਨ ਸਖਤ ਮੁਕਾਬਲੇ ਵੇਖਣ ਨੂੰ ਮਿਲੇ
ਫਿਰੋਜਪੁਰ (ਅਨੁਜ ਕੱਕੜ)
ਇੱਥੇ ਸਹੀਦ ਭਗਤ ਸਿੰਘ ਸਟੇਡੀਅਮ ਵਿਖੇ ਚੱਲ ਰਹੀਆਂ ਪੰਜਾਬ ਰਾਜ ਪੇਂਡੂ ਖੇਡਾਂਸ਼ਲੜਕੇ (16 ਸਾਲ ਉਮਰ ਵਰਗ ਤੋਂ ਘੱਟ) ਵਿੱਚ ਸੰਗਰੂਰ ਜਿਲੇ ਨੇ ਜਿਮਨਾਸਟਿਕਸ ਵਿੱਚ ਆਪਣਾ ਦਬਦਬਾ ਬਣਾਉਂਦੇ ਹੋਏ ਟੀਮ ਈਵੈਂਟ, ਇੰਡੀਵਿਜੁਅਲ ਈਵੈਂਟ ਅਤੇ ਟਰਾਇਓ ਈਵੈਂਟਸ ਵਿੱਚ ਸੋਨੇ ਦੇ ਤਗਮੇ ਜਿੱਤੇ। ਸੰਗਰੂਰ ਨੇ 17.0 ਅੰਕ ਪ੍ਰਾਪਤ ਕਰਕੇ ਟੀਮ ਈਵੈਟ ਵਿੱਚ, ਟਰਾਇਓ ਈਵੈਟਸ ਵਿੱਚ 17.50 ਅੰਕ ਪ੍ਰਾਪਤ ਕਰਕੇ ਸੋਨੇ ਦਾ ਤਗਮਾ ਜਿੱਤਿਆ। ਜਦਕਿ ਸੰਗਰੂਰ ਦੇ ਹੀ ਜਤਿੰਦਰ ਸਿੰਘ ਨੇ 11.30 ਅੰਕ ਜਿੱਤ ਕੇ ਐਰੋਬਿਕ ਜਿਮਨਾਸਟਿਕਸ ਦੇ ਇੰਡੀਵਿਜੂਅਲ ਈਵੈਂਟ ਵਿੱਚ ਸੋਨੇ ਦਾ ਤਗਮਾ ਜਿੱਤਿਆ। ਟੀਮ ... Read Full Story
|
ਆਪਣੇ ਪਰਿਵਾਰ ਨੂੰ ਪਾਲਣ ਖਾਤਰ ਰਿਕਸ਼ਾ ਵਾਹ ਕੇ 10-10 ਰੁਪਏ ਇਕੱਠੇ ਕਰ ਰਿਹਾ ਸਾਬਕਾ ਜਸੂਸ ਮਹਿੰਦਰ ਸਿੰਘ
ਅੰਮ੍ਰਿਤਸਰ/02ਅਗਸਤ/ਸਰਵਨ ਸਿੰਘ ਰੰਧਾਵਾ(+91 9780618097)
ਭਾਰਤੀ ਖੂਫੀਆ ਏਜੰਸੀਆਂ ਵੱਲੋਂ ਠੁਕਰਾਏ ਗਏ ਸਾਬਕਾ ਜਸੂਸ ਮਹਿੰਦਰ ਸਿੰਘ ਦ ਦਾਸਤਾਂਨ ਵੀ ਚੱਕ ਅੱਲਾ ਬਖਸ਼ ਦੇ ਗੱਜਣ ਸਿੰਘ ਦੇ ਨਾਲ ਹੀ ਮਿੱਲਦੀ ਜੁਲਦੀ ਹੈ,ਜਿਸ ਦਾ ਇਸਤੇਮਾਲ ਕਰਕੇ ਭਾਰਤੀ ਖੂਫੀਆਂ ਏਜੰਸੀਆਂ ਨੇ ਉਸ ਨੂੰ ਇੱਕ ਨਕਾਰਾ ਅੰਗ ਵਾਂਗੂੰ ਆਪਣੇ ਨਾਲੋ ਕੱਟ ਸੁੱਟ ਦਿੱਤਾ। ਜੇਕਰ ਇਸ ਸਾਬਕਾ ਜਸੂਸ ਮਹਿੰਦਰ ਸਿੰਘ ਦੀ ਕਹਣੀ ਨੂੰ ਗੋਹ ਨਾਲ ਸੁਣੀਏ ਤਾਂ ਅੱਖਾਂ ਚੋਂ ਸਹਿਜ ਸੁਭਾਅ ਹੀ ਪਾਣੀ ਆ ਜਾਦਾ ਹੈ ਦਿਲ ਮੋਮ ਵਾਂਗਰ ਪਿੱਗਲ ਜਾਂਦਾ ਹੈ।ਸਾਬਕਾ ਜਸੂਸ ਮਹਿੰਦਰ ਸਿੰਘ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ... Read Full Story
|
ਰਵਿਦਾਸੀਆਂ ਵਲੋਂ ਵੱਖਰੇ ਗ੍ਰੰਥ ਦਾ ਪ੍ਰਕਾਸ਼
ਜਲੰਧਰ ਛਾਉਣੀ, 4 ਫਰਵਰੀ (ਜਸਪਾਲ ਸਿੰਘ)-ਰਵਿਦਾਸੀਆਂ ਵਲੋਂ ਅੱਜ ਆਪਣੇ ਵੱਖਰੇ ਗ੍ਰੰਥ ਦਾ ਪ੍ਰਕਾਸ਼ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਾਹਿਬ ਨੰਗਲ ਕਰਾਰ ਖਾਂ ਵਿਖੇ ਕੀਤਾ ਗਿਆ। ਇਸ ਮੌਕੇ ਪੁਲਿਸ ਵਲੋਂ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਜਾਣਕਾਰੀ ਅਨੁਸਾਰ ਡੇਰਾ ਫੂਲਨਾਥ ਚਹੇੜੂ ਵਾਲੇ ਸੰਤ ਕ੍ਰਿਸ਼ਨ ਨਾਥ ਦੀ ਦੇਖ-ਰੇਖ ਨਵੇਂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਗੁਰਦੁਆਰਾ ਸਾਹਿਬ ’ਚ ਕੀਤਾ ... Read Full Story
|
ਭਗਤ ਰਵਿਦਾਸ ਦਾ ਪ੍ਰਕਾਸ਼ ਦਿਹਾੜਾ ਮਨਾਇਆ
ਖਰੜ, 1 ਫਰਵਰੀ (ਜੰਡਪੁਰੀ)-ਭਗਤ ਰਵਿਦਾਸ ਦਾ ਪ੍ਰਕਾਸ਼ ਦਿਹਾੜਾ ਖਰੜ ਸ਼ਹਿਰ ਤੇ ਇਸਦੇ ਆਸ-ਪਾਸ ਦੇ ਪਿੰਡਾਂ ’ਚ ਸ਼ਰਧਾ ਮਨਾਇਆ ਗਿਆ। ਪਿੰਡ ਜੰਡਪੁਰ ਵਿਖੇ ਵੀ ਭਗਤ ਰਵਿਦਾਸ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ। ਜਿਥੇ ਮੋਰਿੰਡਾ ਹਲਕੇ ਦੇ ਵਿਧਾਇਕ ਤੇ ਖਰੜ ਦੇ ਇੰਚਾਰਜ ਨੇ ਪਿੰਡ ਨਿਵਾਸੀਆਂ ਨੂੰ ਭਗਤ ਰਵਿਦਾਸ ਦੇ ਪ੍ਰਕਾਸ਼ ਦਿਹਾੜੇ ਦੀ ਸੰਗਤਾਂ ਨੂੰ ਵਧਾਈ ਦਿੰਦਿਆਂ ਇਕ ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ। ਇਸ ਮੌਕੇ ਗੋਲਡ ਮੈਡਲਿਸਟ ਗਿਆਨੀ ਮਲਕੀਤ ਸਿੰਘ ਪਪਰਾਲੀ ਵਾਲਿਆਂ ਦੇ ਜਥੇ, ਕਾਕਾ ਪਵਨਪ੍ਰੀਤ ਸਿੰਘ ਕੁਰਾਲੀ ਵਾਲੇ ਦੇ ਕਵੀਸ਼ਰੀ ਜਥੇ ਤੇ ਬਾਲ ਢਾਡੀ ਗੁਰਿੰਦਰ ਸਿੰਘ, ਗਿਆਨੀ ... Read Full Story
|
ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ’ਤੇ ਚੱਲ ਕੇ ਜੀਵਨ ਸਫ਼ਲ ਬਣਾਓ-ਦਾਰਾ ਟਾਂਕ
ਲੁਧਿਆਣਾ, 1 ਫਰਵਰੀ (ਪੱਤਰ ਪ੍ਰੇਰਕ)-ਸ਼ਹੀਦ ਭਗਤ ਸਿੰਘ ਨਗਰ ਨਿਊ ਵਾਲਮੀਕਿ ਕਲੋਨੀ ਵਿਖੇ ਵਾਲਮੀਕਿ ਯੂਥ ਫੈਡਰੇਸ਼ਨ ਦੀ ਇਕ ਹੰਗਾਮੀ ਮੀਟਿੰਗ ਫੈਡਰੇਸ਼ਨ ਸੰਚਾਲਕ ਦਾਰਾ ਟਾਂਕ ਦੀ ਅਗਵਾਈ ਵਿਚ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਟਾਂਕ ਨੇ ਪੰਜਾਬ ਵਾਸੀਆਂ ਨੂੰ ਗੁਰੂ ਰਵਿਦਾਸ ਜੀ ਦੇ ਜਨਮ ਦਿਵਸ ਦੀ ਲੱਖ ਲੱਖ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਗੁਰੂਆਂ ਪੀਰਾਂ ਦੇ ਦਿੱਤੇ ਉਪਦੇਸ਼ਾਂ ਤੇ ਚੱਲ ਕੇ ਜੀਵਨ ਨਿਰਵਾਹ ਕਰਨਾ ਚਾਹੀਦਾ ਹੈ ਤਾਂ ਹੀ ਆਪਾ ਨੂੰ ਮਿਲੇ ਮਨੁੱਖੀ ਜੀਵਨ ਦੇ ਤੱਤ ਗਿਆਨ ਨੂੰ ਸਮਝਿਆ ਜਾ ਸਕਦਾ ਹੈ ਅਤੇ ਇਸ ਜੀਵਨ ਨੂੰ ਸਹੀ ਢੰਗ ਨਾਲ ਮਾਨਿਆ ਜਾ ਸਕਦਾ ਹੈ। ... Read Full Story
|
ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ
ਨਵਾਂਸ਼ਹਿਰ, 1 ਫਰਵਰੀ (ਵਿ. ਪ੍ਰ.)-ਸਥਾਨਕ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਵਿਖੇ ਗੁਰੂ ਜੀ ਦਾ 633ਵਾਂ ਜਨਮ ਦਿਹਾੜਾ ਸ਼ਰਧਾਪੂਰਵਕ ਮਨਾਇਆ ਗਿਆ। ਬੀਤੀ ਰਾਤ ਸਜਾਏ ਦੀਵਾਨ ਵਿਚ ਗਾਇਕ ਵਿਜੈ ਹੰਸ ਅਤੇ ਲਖਵਿੰਦਰ ਲੱਖੀ ਵਲੋਂ ਮਿਸ਼ਨਰੀ ਗੀਤਾਂ ਰਾਹੀਂ ਸੰਗਤਾਂ ਦਾ ਖੂਬ ਮਨੋਰੰਜਨ ਕੀਤਾ ਗਿਆ। ਅੱਜ ਸਵੇਰੇ ਸ੍ਰੀ ਆਖੰਡ ਪਾਠ ਦੇ ਭੋਗ ਉਪਰੰਤ ਭਾਈ ਜਸਵਿੰਦਰ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸਿੰਘ ਸਭਾ ਨਵਾਂਸ਼ਹਿਰ ਦੇ ਕੀਰਤਨੀ ਜਥੇ ਵਲੋਂ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ। ਇਸ ਉਪਰੰਤ ਸਾਗਰ ਬਾਲੀ ਐਂਡ ਪਾਰਟੀ ਵਲੋਂ ਮਿਸ਼ਨਰੀ ਗੀਤ ਪੇਸ਼ ਕੀਤਾ ਗਏ। ਇਸ ਮੌਕੇ ... Read Full Story
|
ਸਟੋਵ ਤੋਂ ਅੱਗ ਲੱਗਣ ਨਾਲ ਲੜਕੀ ਝੁਲਸੀ
ਗੁਰਦਾਸਪੁਰ, 1 ਫਰਵਰੀ (ਸਿੱਧੂ)-ਪੁਲਿਸ ਥਾਣਾ ਧਾਰੀਵਾਲ ਅਧੀਨ ਆਉਂਦੇ ਪਿੰਡ ਮਾਹਦੇਵ ਵਿਖੇ ਇਕ ਲੜਕੀ ਦੇ ਸਟੋਵ ਤੋਂ ਲੱਗੀ ਅੱਗ ਨਾਲ ਗੰਭੀਰ ਰੂਪ ਵਿਚ ਝੁਲਸ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਝੁਲਸੀ ਹੋਈ ਨੌਜਵਾਨ ਲੜਕੀ ਨੇ ਦੱਸਿਆ ਕਿ ਉਹ ਸਵੇਰੇ ਸਟੋਵ ’ਤੇ ਚਾਹ ਬਣਾਉਣ ਲੱਗੀ ਸੀ ਜਦੋਂ ਉਸ ਨੇ ਸਟੋਵ ਵਿਚ ਪਿੰਨ ਮਾਰ ਕੇ ਸਟੋਵ ਨੂੰ ਬਾਲਣ ਲੱਗੀ ਤਾਂ ਉਸ ਤੋਂ ਅੱਗ ਦੇ ਭਬਾਕੇ ਨਾਲ ਉਸ ਦੇ ਕੱਪੜਿਆਂ ਨੂੰ ਅੱਗ ਲੱਗ ਗਈ, ਜਿਸ ਕਾਰਨ ਉਸ ਦੇ ਸਰੀਰ ਦਾ ਕਾਫੀ ਹਿੱਸਾ ਸੜ ਗਿਆ। ਉਸ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਉਸ ... Read Full Story
|
ਬਾਜਵਾ ਨੂੰ ਪੰਜਾਬ ਕਾਂਗਰਸ ਪ੍ਰਧਾਨ ਬਣਾਉਣ ਦੀ ਮੰਗ ਨੇ ਜ਼ੋਰ ਫੜਿਆ
ਗੁਰਦਾਸਪੁਰ, 1 ਫਰਵਰੀ (ਹਰਜੀਤ ਸਿੰਘ ਆਲਮ)-ਮਾਝੇ ਦੇ ਨਿਧੱੜਕ ਜਰਨੈਲ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸ. ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਦੀ ਮੰਗ ਦਿਨ ਪ੍ਰਤੀ ਦਿਨ ਜ਼ੋਰ ਫੜ੍ਹਦੀ ਜਾ ਰਹੀ ਹੈ। ਇਸ ਮਾਮਲੇ ਵਿਚ ਮਾਝੇ ਦੇ ਸੀਨੀਅਰ ਕਾਂਗਰਸੀ ਆਗੂਆਂ ਤੋਂ ਇਲਾਵਾ ਸਧਾਰਨ ਕਾਂਗਰਸੀ ਵਰਕਰਾਂ ਵੱਲੋਂ ਵੀ ਲਗਾਤਾਰ ਆਪਣੀ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਇਸ ਸਬੰਧ ਵਿਚ ਜਦੋਂ ‘ਅਜੀਤ’ ਦੇ ਇਸ ਪ੍ਰਤੀਨਿਧ ਨੇ ਪ੍ਰਤਾਪ ਸਿੰਘ ਬਾਜਵਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਬਕਾਇਦਾ ਪੰਜਾਬ ਕਾਂਗਰਸ ਦੇ ਅਹੁਦੇ ਦੀ ਦੌੜ ਵਿਚ ਸ਼ਾਮਿਲ ਹਨ। ਇਥੇ ... Read Full Story
|
ਸੀ. ਡੀ. ਪੀ. ਓ. ਰਿਸ਼ਵਤ ਲੈਂਦਿਆਂ ਰੰਗੀ ਹੱਥੇ ਕਾਬੂ
ਗੁਰਦਾਸਪੁਰ, 1 ਫਰਵਰੀ (ਵਿਸ਼ੇਸ਼ ਪ੍ਰਤੀਨਿਧੀ)-ਵਿਜੀਂਲੈਂਸ ਵਿਭਾਗ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦੀ ਇਕ ਪਾਰਟੀ ਵੱਲੋਂ ਅੱਜ ਧਾਰਕਲਾਂ ਵਿਖੇ ਤਾਇਨਾਤ ਸੀ. ਡੀ. ਪੀ. ਓ. ਬਿਮਲਾ ਦੇਵੀ ਨੂੰ 10 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗ੍ਰਿਫਤਾਰ ਕਰਨ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਤਹਿਸੀਲ ਪਠਾਨਕੋਟ ਅਧੀਨ ਪੈਂਦੇ ਪਿੰਡ ਬੜੋਅ ਦੀ ਪੰਚਾਇਤ ਅਤੇ ਪਿੰਡ ਦੇ ਮੋਹਤਬਰਾਂ ਵੱਲੋਂ ਕ੍ਰਿਸ਼ਨਾ ਦੇਵੀ ਪੁੱਤਰੀ ਬਿਧੀ ਸਿੰਘ ਨੂੰ ਆਂਗਣਵਾੜੀ ਭਰਤੀ ਕਰਨ ਦੇ ਸਬੰਧੀ ਵਿਚ ਬਕਾਇਦਾ ਮਤਾ ਪਾਸ ਕੀਤਾ ਗਿਆ ਸੀ। ਇਸ ਅਸਾਮੀ ਲਈ ਬਿਨੈਕਾਰ ਕ੍ਰਿਸ਼ਨਾ ਦੇਵੀ ਦਾ ਨਾਂਅ ਮੈਰਿਟ ਵਿਚ ਪਹਿਲੇ ਸਥਾਨ ’ਤੇ ਆਇਆ ... Read Full Story
|
ਬ੍ਰਾਹਮਣ ਸਭਾ ਪੰਜਾਬ ਦੇ ਅਹੁਦੇਦਾਰਾਂ ਦਾ ਐਲਾਨ
ਮੰਡੀ ਗੋਬਿੰਦਗੜ੍ਹ, 1 ਫਰਵਰੀ (ਸੁਰੇਸ਼ ਸ਼ਰਮਾ)-ਸ੍ਰੀ ਬ੍ਰਾਹਮਣ ਸਭਾ ਰਜਿ: ਪੰਜਾਬ ਦੇ ਪ੍ਰਧਾਨ ਸ੍ਰੀ ਦੇਵੀ ਦਿਆਲ ਪ੍ਰਾਸ਼ਰ ਨੇ ਸ੍ਰੀ ਬ੍ਰਾਹਮਣ ਸਭਾ ਪੰਜਾਬ ਦੇ ਆਹੁਦੇਦਾਰਾਂ ਦਾ ਐਲਾਨ ਕਰ ਦਿੱਤਾ ਹੈ। ਨਵੀਂ ਬਣਾਈ ਗਈ ਟੀਮ ਵਿਚ ਅੰਮ੍ਰਿਤਸਰ ਦੇ ਚੰਦਰ ਸ਼ੇਖਰ ਸ਼ਰਮਾ ਨੂੰ ਚੇਅਰਮੈਨ, ਜਨਰਲ ਸਕੱਤਰ ਬਿਹਾਰੀ ਲਾਲ ਸੱਦੀ, ਖਜਾਨਚੀ ਵਰਿੰਦਰ ਜੋਸ਼ੀ, ਚੀਫ਼ ਪੈਟਰਨ ਵੇਦ ਰਤਨ ਸ਼ਰਮਾ ਤੇ ਹਰੀ ਦੱਤ ਸ਼ਰਮਾ ਅਤੇ ਰਮੇਸ਼ ਸ਼ਰਮਾ, ਪੈਟਰਨ ਵੈਦ ਟੇਕ ਚੰਦ, ਕੇਦਾਰ ਨਾਥ ਸ਼ਰਮਾ, ਖੁਸ਼ੀ ਰਾਮ ਅਤੇ ਬਨਾਰਸੀ ਦਾਸ ਸ਼ਰਮਾ, ਸੀਨੀਅਰ ਮੀਤ ਪ੍ਰਧਾਨ ਡਾ. ਵਿਕਰਮ ਸ਼ਰਮਾ, ਸਤੀਸ਼ ਸ਼ਰਮਾ, ਧਰਮਪਾਲ ਅਤੇ ਸੁਦੇਸ਼ ਸ਼ਰਮਾ, ਮੀਤ ਪ੍ਰਧਾਨ ... Read Full Story
|