ਵਧ ਸਕਦੀਆਂ ਹਨ ਪੈਟਰੋਲ ਦੀਆਂ ਕੀਮਤਾਂ
ਨਵੀਂ ਦਿੱਲੀ, ਅੱਜ ਦੀ ਮਹਿੰਗਾਈ ਨੇ ਗਰੀਬ ਆਦਮੀ ਨੂੰ ਬਹੁਤ ਪਰੇਸ਼ਾਨ ਕੀਤਾ ਹੋਇਆ ਹੈ। ਇਸ ਦੌਰਾਨ ਪੈਟਰੋਲ ਦੀਆਂ ਕੀਮਤਾਂ ਕਿਸੇ ਸਮੇਂ ਵੀ ਵਧ ਸਕਦੀਆਂ ਹਨ। ਇੰਡੀਅਨ ਆਇਲ ਕਾਰਪੋਰੇਸ਼ਨ ਦੇ ਚੇਅਰਮੈਨ ਨੇ ਸਰਕਾਰ ਨੂੰ ਡੀਜਲ, ਪੈਟਰੋਲ ਅਤੇ ਕੈਰੋਸੀਨ ਦੀਆਂ ਕੀਮਤਾਂ ਨੂੰ ਲੈ ਕੇ ਜਲਦੀ ਫੈਸਲਾ ਕਰਨ ਨੂੰ ਕਿਹਾ ਹੈ। ਇੰਡੀਅਨ ਆਇਲ ਕਾਰਪੋਰੇਸ਼ਨ ਦੇ ਚੇਅਰਮੈਨ ਨੇ ਕਿਹਾ ਹੈ ਕਿ ਪ੍ਰਤੀ ਲੀਟਰ ਪੈਟਰੋਲ 'ਤੇ 8 ਰੁਪਏ ਦਾ ਘਾਟਾ ਹੋ ਰਿਹਾ ਹੈ ਜਦੋਂ ਕਿ ਡੀਜ਼ਲ 'ਤੇ ਇਹ ਘਾਟਾ 13.64 ਅਤੇ ਕੈਰੋਸੀਨ 'ਤੇ 31.41 ਰੁਪਏ ਹੈ।
ਬੁਟੋਲ ਦਾ ਕਹਿਣਾ ਹੈ ਕਿ ਘਾਟੇ 'ਚ ਭਰਪਾਈ ਲਈ ਇਨ੍ਹਾਂ ਦੀਆਂ ਕੀਮਤਾਂ ਨੂੰ ਵਧਾਇਆ ... Read Full Story
|
ਰਾਸ਼ਟਰਪਤੀ ਦੀ ਚੋਣ ਆਜ਼ਾਦ ਉਮੀਦਵਾਰ ਵਜੋਂ ਲੜਾਂਗਾ : ਸੰਗਮਾ
ਨਵੀਂ ਦਿੱਲੀ, ਰਾਕਾਂਪਾ ਨੇਤਾ ਪੀ. ਏ. ਸੰਗਮਾ ਨੇ ਰਾਸ਼ਟਰਪਤੀ ਅਹੁਦੇ ਦੀ ਦੌੜ ਤੋਂ ਪਿੱਛੇ ਹਟਣ ਦੀ ਸੰਭਾਵਨਾ ਨੂੰ ਖਾਰਜ ਕਰਦੇ ਹੋਏ ਅੱਜ ਕਿਹਾ ਕਿ ਜੇ ਜ਼ਰੂਰੀ ਹੋਇਆ ਤਾਂ ਉਹ ਇਕ ਆਜ਼ਾਦ ਉਮੀਦਵਾਰ ਦੇ ਰੂਪ ਵਿਚ ਚੋਣ ਲੜਨਗੇ ਅਤੇ ਤਾਮਿਲਨਾਡੂ ਦੀ ਮੁਖ ਮੰਤਰੀ ਜੈਲਲਿਤਾ ਅਤੇ ਉੜੀਸਾ ਦੇ ਮੁਖ ਮੰਤਰੀ ਨਵੀਨ ਪਟਨਾਇਕ ਨੂੰ 'ਨਿਰਾਸ਼ ਨਹੀਂ' ਕਰਨਗੇ ਜਿਨ੍ਹਾਂ ਨੇ ਉਨ੍ਹਾਂ ਦੀ ਹਮਾਇਤ ਕੀਤੀ ਹੈ। ਸੰਗਮਾ ਨੇ ਟਾਈਮਜ਼ ਨਾਓ ਚੈਨਲ ਨਾਲ ਗੱਲਬਾਤ ਵਿਚ ਕਿਹਾ ਕਿ ਪਿੱਛੇ ਹਟਣ ਦੀ ਕੋਈ ਗੱਲ ਹੀ ਨਹੀਂ ਹੈ। ਮੈਂ ਜੈਲਲਿਤਾ ਅਤੇ ਨਵੀਨ ਪਟਨਾਇਕ ਨੂੰ ਨਿਰਾਸ਼ ਨਹੀਂ ਕਰਾਂਗਾ ਜਿਸ ਦਾ ਮਤਲਬ ਹੈ ਕਿ ਜੇ ... Read Full Story
|
ਆਈ. ਪੀ. ਐੱਲ. 'ਚ ਕਾਲੇ ਧਨ ਦੀ ਜਾਂਚ ਹੋਵੇਗੀ : ਮਾਕਨ
ਨਵੀਂ ਦਿੱਲੀ, ਕੇਂਦਰੀ ਖੇਡ ਮੰਤਰਾਲਾ ਨੇ ਰਾਜ ਸਭਾ ਵਿਚ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ ਕਾਲੇ ਧਨ ਦੇ ਇਸਤੇਮਾਲ ਬਾਰੇ ਸਾਹਮਣੇ ਆ ਰਹੇ ਮਾਮਲਿਆਂ ਦੀ ਜਾਂਚ ਕਰਨ ਨੂੰ ਕਿਹਾ ਹੈ। ਕੇਂਦਰੀ ਖੇਡ ਤੇ ਨੌਜਵਾਨ ਮਾਮਲਿਆਂ ਦੇ ਮੰਤਰੀ ਅਜੈ ਮਾਕਨ ਨੇ ਅੱਜ ਲੋਕ ਸਭਾ ਵਿਚ ਜ਼ੀਰੋ ਕਾਲ ਦੌਰਾਨ ਮਾਮਲਾ ਚੁੱਕਣ 'ਤੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਇਸ ਪੱਖ ਵਿਚ ਹੈ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੂੰ ਸੂਚਨਾ ਦੇ ਅਧਿਕਾਰ ਕਾਨੂੰਨ (ਆਰ. ਟੀ. ਆਈ.) ਤਹਿਤ ਲਿਆਉਣਾ ਚਾਹੀਦਾ ਹੈ ਤੇ ਇਹ ਮੁੱਦੇ ਕੇਂਦਰੀ ਸੂਚਨਾ ਕਮਿਸ਼ਨ ਦੇ ਸਾਹਮਣੇ ਚੁੱਕਿਆ ਗਿਆ ... Read Full Story
|
ਮਾਇਆਵਤੀ ਦਾ ਸੰਦੇਸ਼ ਬਸਪਾ ਸੰਸਦ ਮੈਂਬਰਾਂ ਨੇ ਪੜ੍ਹਿਆ
ਨਵੀਂ ਦਿੱਲੀ, ਕੀ ਬਸਪਾ ਦੇ ਸੰਸਦ ਮੈਂਬਰ ਆਪਣੀ ਨੇਤਾ ਮਾਇਆਵਤੀ ਦਾ ਕੋਈ ਸੰਦੇਸ਼ ਰਾਜਸਭਾ ਵਿਚ ਪੜ੍ਹ ਸਕਦੇ ਹਨ? ਇਸ ਸਵਾਲ 'ਤੇ ਅੱਜ ਰਾਜਸਭਾ ਵਿਚ ਇੰਨਾ ਜ਼ਬਰਦਸਤ ਹੰਗਾਮਾ ਹੋਇਆ ਕਿ ਸਦਨ ਦੀ ਕਾਰਵਾਈ 2 ਵਾਰ ਮੁਲਤਵੀ ਕਰਨੀ ਪਈ। ਸਮਾਜਵਾਦੀ ਪਾਰਟੀ ਦੇ ਨਰੇਸ਼ ਅਗਰਵਾਲ ਨੇ ਅੱਜ ਪ੍ਰਸ਼ਨਕਾਲ ਤੋਂ ਬਾਅਦ ਸਦਨ ਵਿਚ ਵਿਵਸਥਾ ਦਾ ਸਵਾਲ ਉਠਾਇਆ। ਉਨ੍ਹਾਂ ਸਦਨ ਦੀ ਨਿਯਮਾਵਲੀ 86 ਇਕ ਅਤੇ 2 ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਿਰਫ ਰਾਸ਼ਟਰਪਤੀ ਦਾ ਹੀ ਸੰਦੇਸ਼ ਸਦਨ ਵਿਚ ਪੜ੍ਹਿਆ ਜਾ ਸਕਦਾ ਹੈ। ਕਿਸੇ ਵੀ ਪਾਰਟੀ ਦੇ ਪ੍ਰਧਾਨ ਦਾ ਸੰਦੇਸ਼ ਉਸਦੇ ਸਦਨ ਵਿਚ ਨਹੀਂ ਪੜ੍ਹ ਸਕਦੇ। ਉਨ੍ਹਾਂ ਕਿਹਾ ਕਿ ... Read Full Story
|
'ਆਈ ਪੀ ਐਲ ਖੇਡ ਦੇ ਨਾਮ 'ਤੇ ਕਲੰਕ'
ਇੰਦੌਰ, ਇੰਡੀਅਨ ਪ੍ਰੀਮੀਅਰ ਲੀਗ ਨੂੰ ਸ਼ਰਮਨਾਕ ਕਰਾਰ ਦਿੰਦੇ ਹੋਏ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕੱਲ ਇੱਥੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਵਿਚ ਆਈ ਪੀ ਐਲ ਮੈਚ ਕਰਵਾਉਣ ਦੀ ਮਨਜ਼ੂਰੀ ਨਹੀਂ ਦੇਵੇਗੀ।
ਚੌਹਾਨ ਨੇ ਕਿਹਾ, ''ਆਈ ਪੀ ਐਲ ਖੇਡ ਦੇ ਨਾਮ 'ਤੇ ਕਲੰਕ ਅਤੇ ਸਮਾਜ ਵਿਚ ਬਹੁਤ ਸ਼ਰਮਨਾਕ ਹਨ।''
ਉਨ੍ਹਾਂ ਨੇ ਨਾਲ ਹੀ ਕਿਹਾ ਕਿ ਸੂਬੇ ਵਿਚ ਕਿਸੇ ਕ੍ਰਿਕਟ ਟੂਰਨਾਮੈਂਟ ਵਿਚ ਚੀਅਰ ਲੀਡਰਜ਼ ਰੱਖਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ।
ਉਨ੍ਹਾਂ ਨੇ ਆਈ ਪੀ ਐਲ ਵਿਚ ਸਪਾਟ ਫਿਕਸਿੰਗ ਅਤੇ ਦਿੱਲੀ ਦੇ ਹੋਟਲ ਵਿਚ ਇਕ ਔਰਤ ਨਾਲ ਛੇੜਛਾੜ ਦੇ ਦੋਸ਼ਾਂ ਵਿਚ ... Read Full Story
|
ਇਕ ਦਿਨ ਟੁੱਟ ਜਾਵੇਗੀ ਭਾਰਤ-ਪਾਕਿ ਵਿਚਾਲੇ ਦੀ ਦੀਵਾਰ : ਜਾਵੇਦ
ਨਵੀਂ ਦਿੱਲੀ, ਪਾਕਿਸਤਾਨ ਨੂੰ ਨਫਰਤ ਦੀ ਬੁਨਿਆਦ ਅਤੇ ਕਮਜ਼ੋਰ ਟਾਹਣੀ 'ਤੇ ਬਣਾਇਆ ਆਸ਼ਿਆਨਾ ਕਰਾਰ ਦਿੰਦਿਆਂ ਜਾਵੇਦ ਅਖਤਰ ਨੂੰ ਆਪਣੀ ਪਹਿਲੀ ਤਕਰੀਰ ਨਾਲ ਸੰਸਦ ਵਿਚ ਕਿਹਾ ਕਿ ਇਕ ਨਾ ਦਿਨ ਭਾਰਤ ਅਤੇ ਪਾਕਿਸਤਾਨ ਵਿਚਾਲੇ ਬਣਾਈ ਇਹ ਦੀਵਾਰ ਟੁੱਟ ਜਾਵੇਗੀ। ਰਾਜ ਸਭਾ ਵਿਚ ਮੇਜ਼ਾਂ ਦੀ ਥਪਥਪਾਹਟ ਦਰਮਿਆਨ ਜਾਵੇਦ ਅਖਤਰ ਨੇ ਕਿਹਾ ਕਿ ਇਹ ਦੀਵਾਰ 1971 ਵਿਚ ਟੁੱਟੀ ਸੀ, ਫਿਰ ਟੁੱਟੇਗੀ ਮੈਂ ਪਾਕਿਸਤਾਨ ਮੁਲਕ ਨਹੀਂ ਚਾਹੁੰਦਾ ਸਦਨ ਵਿਚ ਪਾਕਿਸਤਾਨ ਅੰਦਰ ਘੱਟ ਗਿਣਤੀਆਂ 'ਤੇ ਹੋ ਰਹੇ ਅਨਿਆਂ ਦੀ ਚਰਚਾ ਦੀ ਡੋਰ ਪੜ੍ਹਦੇ ਹੋਏ ਨਾਮਜ਼ਦ ਸੰਸਦ ਮੈਂਬਰ ਨੇ ਉਰਦੂ, ਹਿੰਦੀ, ਅੰਗਰੇਜ਼ੀ ਅਤੇ ਵਿਚ-ਵਿਚ ... Read Full Story
|
ਕਾਰਟੂਨ ਵਿਵਾਦ ਨੂੰ ਲੈ ਕੇ ਸਾਂਸਦ ਅਤੇ ਨਾਗਰਿਕ ਸਮਾਜ ਆਹਮੋ-ਸਾਹਮਣੇ
ਨਵੀਂ ਦਿੱਲੀ, ਦੇਸ਼ ਦੇ ਰਾਜਨੀਤਿਕ ਦਲਾਂ ਦਾ ਕਹਿਣਾ ਹੈ ਕਿ ਕਾਰਟੂਨ ਵਿਵਾਦ ਹੁਣ ਸਮਾਪਤ ਹੋ ਗਿਆ ਹੈ ਪਰ ਕਾਰਟੂਨਿਸਟ ਅਤੇ ਸਿੱਖਿਆਵਾਦਿਆਂ ਸਣੇ ਸਮਾਜ ਦੇ ਹੋਰ ਤਬਕੇ ਦਾ ਮੰਨਣਾ ਹੈ ਕਿ ਇਹ ਅਭਿਵਿਅਕਤੀ ਦੀ ਸੁਤੰਤਰਤਾ ਦਾ ਗਲਾ ਘੋਟਣ ਦੀ ਦਿਸ਼ਾ 'ਚ ਕਾਲੇ ਅਧਿਆਏ ਦੀ ਸ਼ੁਰੂਆਤ ਹੈ ਅਤੇ ਜੇਕਰ ਇਸ ਦਾ ਜੰਮ ਕੇ ਵਿਰੋਧ ਨਹੀਂ ਕੀਤਾ ਗਿਆ ਤਾਂ ਆਉਣ ਵਾਲੇ ਦਿਨ ਖਤਰਨਾਕ ਸਾਬਿਤ ਹੋ ਸਕਦੇ ਹਨ। ਭਾਰਤੀ ਜਨਤਾ ਪਾਰਟੀ ਦੇ ਨੇਤਾ ਰਵੀਸ਼ੰਕਰ ਪ੍ਰਸਾਦ ਨੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਦੇ ਕਾਰਟੂਨ ਨੂੰ ਲੈ ਕੇ ਪੈਦਾ ਹੋਏ ਵਿਵਾਦ 'ਤੇ ਦੱਸਿਆ ਕਿ ਹਾਸਾ ਅਤੇ ਵਿਅੰਕ ਲੋਕਤੰਤਰ ... Read Full Story
|
ਪਾਸਪੋਰਟ ਦਫਤਰ ਕੋਲ ਰਿਕਾਰਡ ਨਹੀਂ ਹੈ ਇੰਦਰਾ-ਰਾਜੀਵ ਬਾਰੇ
ਨਵੀਂ ਦਿੱਲੀ, ਵਿਦੇਸ਼ ਜਾਣ ਵਾਲੇ ਹਰੇਕ ਭਾਰਤੀ ਲਈ ਪਾਸਪੋਰਟ ਜਾਰੀ ਕਰਨ ਦੀ ਜ਼ਿੰਮੇਵਾਰੀ ਨਿਭਾਉਣ ਵਾਲੇ ਪਾਸਪੋਰਟ ਵਿਭਾਗ ਦੇ ਕੋਲ ਲਗਭਗ 20 ਸਾਲਾਂ ਤੱਕ ਦੇਸ਼ 'ਤੇ ਰਾਜ ਕਰਨ ਵਾਲੇ ਦੋ ਸਾਬਕਾ ਪ੍ਰਧਾਨ ਮੰਤਰੀਆਂ ਸ਼੍ਰੀਮਤੀ ਇੰਦਰਾ ਗਾਂਧੀ ਅਤੇ ਸ਼੍ਰ੍ਰੀ ਰਾਜੀਵ ਗਾਂਧੀ ਦੇ ਪਾਸਪੋਰਟ ਨਾਲ ਸਬੰਧਤ ਕੋਈ ਜਾਣਕਾਰੀ ਨਹੀਂ ਹੈ। ਵਿਦੇਸ਼ ਮੰਤਰਾਲਾ ਅਧੀਨ ਕੰਮ ਕਰਨ ਵਾਲੇ ਪਾਸਪੋਰਟ ਵਿਭਾਗ ਦੇ ਰਾਜਧਾਨੀ ਵਿਖੇ ਖੇਤਰੀ ਦਫਤਰ ਨੇ ਸੂਚਨਾ ਦੇ ਅਧਿਕਾਰ ਆਰ. ਟੀ. ਆਈ. ਦੇ ਤਹਿਤ ਦਿੱਤੀ ਅਰਜ਼ੀ ਦਾ ਜਵਾਬ ਦਿੰਦੇ ਹੋਏ ਇਨਾਂ ਦੋਵੇਂ ਸਾਬਕਾ ਪ੍ਰਧਾਨ ਮੰਤਰੀਆਂ ਦੇ ਪਾਸਪੋਰਟ ਬਾਰੇ ਆਪਣੇ ਕੋਲ ... Read Full Story
|
ਰਾਸ਼ਟਰਪਤੀ ਚੋਣ 'ਤੇ ਜੋ ਫੈਸਲਾ ਯੂ.ਪੀ.ਏ. ਦਾ ਹੋਵੇਗਾ, ਉਹੀ ਹੋਵੇਗਾ ਐੱਨ. ਸੀ. ਪੀ. ਦਾ : ਪਵਾਰ
ਨਵੀਂ ਦਿੱਲੀ, ਰਾਸ਼ਟਰਪਤੀ ਅਹੁਦੇ ਲਈ ਐੱਨ. ਸੀ. ਪੀ. ਨੇਤਾ ਪੀ. ਏ. ਸੰਗਮਾ ਦੀ ਉਮੀਦਵਾਰੀ ਨੂੰ ਅੰਨਾ ਡੀ. ਐੱਮ. ਕੇ. ਅਤੇ ਬੀਜੂ ਜਨਤਾ ਦਲ (ਬੀਜਦ) ਦਾ ਸਮਰਥਨ ਮਿਲਣ ਤੋਂ ਇਕ ਦਿਨ ਬਾਅਦ ਐੱਨ. ਸੀ. ਪੀ. ਪ੍ਰਧਾਨ ਸ਼ਰਦ ਪਵਾਰ ਨੇ ਕਿਹਾ ਕਿ ਰਾਸ਼ਟਰਪਤੀ ਚੋਣ 'ਤੇ ਉਨ੍ਹਾਂ ਦੀ ਪਾਰਟੀ ਦਾ ਫੈਸਲਾ ਉਹੀ ਹੋਵੇਗਾ, ਜਿਹੜਾ ਯੂ. ਪੀ. ਏ. ਦਾ ਹੋਵੇਗਾ।
ਅੱਜ ਸਵੇਰੇ ਪਵਾਰ ਨਾਲ ਮੁਲਾਕਾਤ ਕਰਨ ਵਾਲੇ ਸੰਗਮਾ ਨੇ ਕਿਹਾ ਕਿ ਐੱਨ.ਸੀ.ਪੀ. ਨੇਤਾ ਨੇ ਉਨ੍ਹਾਂ ਨੂੰ ਕਿਹਾ ਕਿ ਪਾਰਟੀ ਯੂ. ਪੀ. ਏ. ਦਾ ਹਿੱਸਾ ਹੈ ਅਤੇ ਇਸ ਮੁੱਦੇ 'ਤੇ ਉਨ੍ਹਾਂ ਦਾ ਫੈਸਲਾ ਉਹੀ ਹੋਵੇਗਾ ਜਿਹੜਾ ਗਠਜੋੜ ਦਾ ਹੋਵੇਗਾ। ਹਾਲਾਂਕਿ ਕੇਂਦਰੀ ਖੇਤੀ ... Read Full Story
|
ਦਿੱਲੀ ਹਾਈ ਕੋਰਟ ਨੇ ਏਅਰ ਇੰਡੀਆ ਪਾਇਲਟਾਂ ਦੀ ਗੱਲ ਸੁਣਨ ਤੋਂ ਵੀ ਨਾਂਹ ਕੀਤੀ
ਨਵੀਂ ਦਿੱਲੀ, ਏਅਰ ਇੰਡੀਆ ਦੇ ਹੜਤਾਲੀ ਪਾਇਲਟਾਂ ਦੀ ਝਾੜਝੰਬ ਕਰਦਿਆਂ ਦਿੱਲੀ ਹਾਈ ਕੋਰਟ ਨੇ ਅੱਜ ਕਿਹਾ ਕਿ ਉਹ ਆਪਣੀ ਗੈਰ-ਕਾਨੂੰਨੀ ਹੜਤਾਲ ਖਤਮ ਕਰਨ ਲਈ ਅਦਾਲਤੀ ਹੁਕਮਾਂ ਦੀਆਂ ਧੱਜੀਆਂ ਨਹੀਂ ਉਡਾ ਸਕਦੇ ਅਤੇ ਉਨ੍ਹਾਂ ਨੂੰ ਮਾਣ ਹਾਨੀ ਦੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇੰਡੀਅਨ ਪਾਇਲਟਸ ਗਿਲਡ (ਆਈ ਪੀ ਜੀ) ਦੀ ਅਪੀਲ ਪਾਸੇ ਕਰਦਿਆਂ ਜਸਟਿਸ ਸੰਜੇ ਕਿਸ਼ਨ ਕੌਲ ਅਤੇ ਰਾਜੀਵ ਸ਼ਕਧਰ ਦੇ ਬੈਂਚ ਨੇ ਆਖਿਆ, “ਸਾਡੇ ਖਿਆਲ ’ਚ ਕੋਈ ਧਿਰ ਅਦਾਲਤੀ ਹੁਕਮ ਦੀਆਂ ਧੱਜੀਆਂ ਉਡਾ ਕੇ ਕੋਈ ਰਾਹਤ ਨਹੀਂ ਮੰਗ ਸਕਦੀ।” ਆਈ ਪੀ ਜੀ ਨੇ ਹੜਤਾਲ ਨੂੰ ਗੈਰ-ਕਾਨੂੰਨੀ ਕਰਾਰ ਦੇਣ ਦੇ ਅਦਾਲਤ ਦੇ ਇੱਕ ... Read Full Story
|
ਸੋਨੇ ਦੀ ਖਰੀਦ 'ਚ ਚੀਨ ਪਹਿਲੇ ਅਤੇ ਭਾਰਤ ਦੂਜੇ ਨੰਬਰ 'ਤੇ
ਮੰਗ ਭਾਰਤ ਵਿਚ 29 ਫੀਸਦੀ ਘਟੀ ਅਤੇ ਚੀਨ 'ਚ 10 ਫੀਸਦੀ ਵਧੀ
ਨਵੀਂ ਦਿੱਲੀ, ਸੰਸਾਰਿਕ ਪੱਧਰ 'ਤੇ ਸੁਨਹਿਰੀ ਧਾਤੂ ਦੀ ਖਪਤ ਵਿਚ ਸਾਲ 2012 ਦੀ ਪਹਿਲੀ ਤਿਮਾਹੀ ਵਿਚ ਚੀਨ ਨੇ 255. 20 ਟਨ ਸੋਨਾ ਖਰੀਦਦੇ ਹੋਏ ਪਹਿਲਾ ਨੰਬਰ ਹਾਸਲ ਕੀਤਾ ਜਦ ਕਿ ਭਾਰਤ 207.60 ਟਨ ਨਾਲ ਦੂਜੇ ਨੰਬਰ 'ਤੇ ਰਿਹਾ। ਵਿਸ਼ਵ ਸਵਰਨ ਪ੍ਰੀਸ਼ਦ ਨੇ ਅੱਜ ਇਕ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ। ਪੀਲੀਆਂ ਧਾਤੂਆਂ ਦੀਆਂ ਉੱਚੀਆਂ ਕੀਮਤਾਂ ਕਾਰਨ ਮੌਜੂਦਾ ਵਰ੍ਹੇ ਦੀ ਪਹਿਲੀ ਤਿਮਾਹੀ ਵਿਚ ਸੋਨੇ ਦੀ ਸੰਸਾਰਕ ਮੰਗ 5 ਫੀਸਦੀ ਘਟ ਕੇ 1097.60 ਟਨ ਰਹਿ ਗਈ ਹੈ ਹਾਲਾਂ ਕਿ ਇਸ ਦੌਰਾਨ ਵਿਸ਼ਵ ਪੱਧਰ 'ਤੇ ਲੋਕਾਂ ਨੇ ਸੋਨੇ ਵਿਚ ਨਿਵੇਸ਼ ਕੀਤਾ ਅਤੇ ਕਈ ... Read Full Story
|
ਪਾਇਲਟਾਂ ਦੀ ਹੜਤਾਲ ਗੈਰ-ਕਾਨੂੰਨੀ : ਹਾਈਕੋਰਟ
ਨਵੀਂ ਦਿੱਲੀ, ਏਅਰ ਇੰਡੀਆ ਦੇ ਹੜਤਾਲੀ ਪਾਇਲਟਾਂ ਨੂੰ ਅੱਜ ਫਿਰ ਉਸ ਸਮੇਂ ਝਟਕਾ ਲੱਗਾ ਜਦੋਂ ਉਨ੍ਹਾਂ ਦੀ ਮੁੜ ਵਿਚਾਰ ਪਟੀਸ਼ਨ ਨੂੰ ਦਿੱਲੀ ਹਾਈ ਕੋਰਟ ਨੇ ਇਹ ਕਹਿੰਦੇ ਹੋਏ ਖਾਰਿਜ ਕਰ ਦਿਤਾ ਕਿ ਉਹ ਮਾਣਹਾਨੀ ਦੇ ਦੋਸ਼ੀ ਹਨ। ਇਸ ਤੋਂ ਇਲਾਵਾ ਭਾਵੇਂ ਏਅਰ ਇੰਡੀਆ ਭਾਰੀ ਨਕਦੀ ਸੰਕਟ ਨਾਲ ਜੂਝ ਰਹੀ ਹੈ ਪਰ ਇਸ ਦੇ ਕਈ ਕਰਮਚਾਰੀ ਵਿੱਤੀ ਅਤੇ ਹੋਰ ਕਈ ਤਰ੍ਹਾਂ ਦੀਆਂ ਬੇਨਿਯਮੀਆਂ ਵਿਚ ਸ਼ਾਮਲ ਪਾਏ ਗਏ ਹਨ। ਅਦਾਲਤ ਦੇ ਹੁਕਮ ਦੇ ਬਾਵਜੂਦ ਬੀਤੇ 10 ਦਿਨਾਂ ਤੋਂ ਪਾਇਲਟ ਹੜਤਾਲ 'ਤੇ ਹਨ ਜਿਸ ਨਾਲ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਹੀ ਰਿਹਾ ਹੈ ਨਾਲ ਹੀ ਵਿੱਤੀ ਸੰਕਟ ਨਾਲ ਜੂਝ ... Read Full Story
|
ਰਾਮਦੇਵ ਦੇ ਟਰੱਸਟਾਂ ਨੂੰ ਇਨਕਮ ਟੈਕਸ ਵਿਭਾਗ ਦਾ ਨੋਟਿਸ
ਨਵੀਂ ਦਿੱਲੀ, ਯੋਗ ਗੁਰੂ ਰਾਮਦੇਵ ਨੂੰ ਇਨਕਮ ਟੈਕਸ ਅਦਾ ਕਰਨ ਤੋਂ ਮਿਲੀ ਛੋਟ ਖਤਮ ਹੋ ਗਈ ਹੈ। ਉਨ੍ਹਾਂ ਦੇ ਟਰੱਸਟਾਂ ਨੂੰ 58 ਕਰੋੜ ਰੁਪਏ ਅਦਾ ਕਰਨ ਦਾ ਨੋਟਿਸ ਦਿਤਾ ਗਿਆ ਹੈ। ਆਯੁਰਵੈਦਿਕ ਦਵਾਈਆਂ ਵੇਚਣ ਤੋਂ ਹੋਈ ਕਮਾਈ 'ਤੇ ਇਨਕਮ ਟੈਕਸ ਅਦਾ ਕਰਨ ਲਈ ਰਾਮਦੇਵ ਦੇ ਟਰੱਸਟਾਂ ਨੂੰ ਇਹ ਨੋਟਿਸ ਜਾਰੀ ਕੀਤਾ ਗਿਆ। ਸੂਤਰਾਂ ਨੇ ਦਸਿਆ ਕਿ ਮੁਲਾਂਕਣ ਸਾਲ 2009-10 ਦੌਰਾਨ ਹੋਈ 120 ਕਰੋੜ ਰੁਪਏ ਦੀ ਕਮਾਈ 'ਤੇ ਟੈਕਸ ਅਦਾ ਕਰਨ ਲਈ ਹਰਿਦਵਾਰ ਸਥਿਤ ਪਤੰਜਲੀ ਯੋਗਪੀਠ ਟਰੱਸਟ, ਦਿਵਿਆਯੋਗ ਮੰਦਰ ਟਰੱਸਟ ਅਤੇ ਭਾਰਤ ਸਵਾਭੀਮਾਨ ਟਰੱਸਟ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਇਨਕਮ ਟੈਕਸ ਵਿਭਾਗ ਨੂੰ ਕਾਰੋਬਾਰੀ ... Read Full Story
|
ਪੁਰਾਣੇ 415 ਕਾਨੂੰਨ ਰੱਦ : ਖੁਰਸ਼ੀਦ
ਨਵੀਂ ਦਿੱਲੀ, ਸਰਕਾਰ ਨੇ ਅੱਜ ਕਿਹਾ ਕਿ ਲਗਭਗ 1400 ਪੁਰਾਣੇ ਕਾਨੂੰਨ ਦੀ ਸਮੀਖਿਆ ਕਰਨ ਤੋਂ ਬਾਅਦ ਇਨ੍ਹਾਂ ਵਿਚੋਂ 415 ਨੂੰ ਰੱਦ ਕਰ ਦਿੱਤਾ ਗਿਆ ਹੈ। ਲੋਕ ਸਭਾ 'ਚ ਪ੍ਰ੍ਰਸ਼ਨ-ਕਾਲ ਦੌਰਾਨ ਜੈਰਾਜ ਸਿੰਘ ਅਤੇ ਰਮਾ ਦੇਵੀ ਦੇ ਸਵਾਲ ਦੇ ਜਵਾਬ 'ਚ ਕਾਨੂੰਨ ਅਤੇ ਨਿਆਂ ਮੰਤਰੀ ਸਲਮਾਨ ਖੁਰਸ਼ੀਦ ਨੇ ਕਿਹਾ ਕਿ ਪੁਰਾਣੇ ਪੈ ਚੁੱਕੇ ਅਤੇ ਅਪ੍ਰਚਲਿਤ ਕਾਨੂੰਨ ਦੀ ਸਮੀਖਿਆ ਲਈ ਇਕ ਵਿਸ਼ੇਸ਼ ਕਮਿਸ਼ਨ ਦਾ ਗਠਨ ਕੀਤਾ ਗਿਆ ਸੀ। ਇਸ ਕਮਿਸ਼ਨ ਨੇ 1382 ਪੁਰਾਣੇ ਕਾਨੂੰਨਾਂ ਦੀ ਪਛਾਣ ਕੀਤੀ। ਮੰਤਰੀ ਨੇ ਕਿਹਾ ਕਿ ਇਸ ਵਿਚੋਂ 415 ਕਾਨੂੰਨਾਂ ਦੀ ਰੱਦ ਕਰ ਦਿੱਤਾ ਗਿਆ ਹੈ ਜਦ ਕਿ 17 ਰੱਦ ਕੀਤੇ ਜਾਣ ਦੀ ਪ੍ਰਕਿਰਿਆ ਵਿਚ ... Read Full Story
|
ਭਾਰਤ ਨੇ ਇਰਾਨ ਤੋਂ ਤੇਲ ਲੈਣਾ 11 ਫੀਸਦੀ ਘੱਟ ਕੀਤਾ, ਅਮਰੀਕਾ ਅਜੇ ਵੀ ਨਾਖੁਸ਼
ਨਵੀਂ ਦਿੱਲੀ, ਕੇਂਦਰ ਸਰਕਾਰ ਨੇ ਕੱਲ੍ਹ ਸੰਸਦ ਨੂੰ ਸੂਚਿਤ ਕੀਤਾ ਕਿ ਭਾਰਤ ਨੇ ਇਰਾਨ ਤੋਂ ਕੀਤੀ ਜਾਂਦੀ ਕੱਚੇ ਤੇਲ ਦੀ ਦਰਾਮਦ 11 ਫੀਸਦੀ ਘਟਾ ਕੇ 1.55 ਕਰੋੜ ਟਨ ਕਰ ਦਿੱਤੀ ਹੈ, ਪਰ ਅਮਰੀਕਾ ਭਾਰਤ ਤੋਂ ਵੱਡੀ ਮਾਤਰਾ ਵਿੱਚ ਕਟੌਤੀ ਦੀ ਆਸ ਲਾਈ ਬੈਠਾ ਹੈ।
ਰਾਜ ਸਭਾ ਵਿੱਚ ਤੇਲ ਰਾਜ ਮੰਤਰੀ ਆਰ ਪੀ ਐਨ ਸਿੰਘ ਨੇ ਦੱਸਿਆ ਕਿ 2011-12 ਵਿੱਚ ਇਰਾਨ ਤੋਂ 1.74 ਕਰੋੜ ਟਨ ਕੱਚਾ ਤੇਲ ਦਰਾਮਦ ਕੀਤਾ ਗਿਆ, ਜਦ ਕਿ 2012-13 ਵਿੱਚ 1.55 ਕਰੋੜ ਟਨ ਤੇਲ ਮੰਗਵਾਉਣ ਦਾ ਟੀਚਾ ਮਿਥਿਆ ਗਿਆ।
ਦੂਸਰੇ ਪਾਸੇ ਅਮਰੀਕਾ ਦੇ ਊਰਜਾ ਮਾਮਲਿਆਂ ਬਾਰੇ ਦੂਤ ਕਾਰਲੋਸ ਪਾਸਕਲ ਨੇ ਕਿਹਾ, ‘ਅਸੀਂ ਭਾਰਤ ਵਲੋਂ ਤੇਲ ਕਟੌਤੀ ਵਿੱਚ ਕੀਤੇ ਜਾ ਰਹੇ ... Read Full Story
|
ਸੰਸਦ ਮੈਂਬਰਾਂ ਦੇ ਫੋਟੋ ਸੈਸ਼ਨ 'ਚ ਨਹੀਂ ਬੁਲਾਇਆ ਪ੍ਰਣਬ ਨੂੰ
ਨਵੀਂ ਦਿੱਲੀ, ਸੰਸਦ ਦੇ 60 ਸਾਲ ਪੂਰੇ ਹੋਣ ਸਬੰਧੀ ਸੰਸਦ ਮੈਂਬਰਾਂ ਦੇ ਫੋਟੋ ਸ਼ੂਟ ਵਿਚ ਲੋਕ ਸਭਾ ਵਿਚ ਸਦਨ ਦੇ ਨੇਤਾ ਪ੍ਰਣਬ ਮੁਖਰਜੀ ਨਹੀਂ ਪੁੱਜ ਸਕੇ। ਮਾਮਲਾ ਜਦੋਂ ਸਾਹਮਣੇ ਆਇਆ ਤਾਂ ਪਤਾ ਲੱਗਾ ਕਿ ਪ੍ਰਣਬ ਨੂੰ ਇਸ ਬਾਰੇ ਸੂਚਿਤ ਹੀ ਨਹੀਂ ਕੀਤਾ ਗਿਆ।
ਮਾਮਲਾ ਭਾਵੇਂ ਜੋ ਵੀ ਹੋਵੇ ਪਰ ਜ਼ਰਾ ਜਿਹੀ ਖੁੰਝ ਨੇ ਇਸ ਤਸਵੀਰ 'ਚੋਂ ਪ੍ਰਣਬ ਵਰਗੇ ਵੱਡੇ ਚਿਹਰੇ ਨੂੰ ਦੂਰ ਕਰ ਦਿੱਤਾ। ਫਾਰੂਖ ਅਬਦੁਲਾ ਨੇ ਕਿਹਾ ਕਿ ਅਸੀਂ ਖੁਦ ਮਹਿਸੂਸ ਕੀਤਾ ਕਿ ਪ੍ਰਣਬ ਉਸ ਸਮੇਂ ਮੌਜੂਦ ਨਹੀਂ ਸਨ। ਉਨ੍ਹਾਂ ਨੂੰ ਉਥੇ ਹੋਣਾ ਚਾਹੀਦਾ ਸੀ। ਹਾਲਾਂ ਕਿ ਇਸੇ ਸਮੇਂ ਰਾਜ ਸਭਾ ਸੰਸਦ ਮੈਂਬਰਾਂ ਨੇ ਕਿਹਾ ਕਿ ਫੋਟੋ ... Read Full Story
|
ਦੇਸ਼ ਦੇ ਸਾਰੇ ਪ੍ਰਮਾਣੂ ਯੰਤਰ ਸੁਰੱਖਿਅਤ : ਪ੍ਰਧਾਨ ਮੰਤਰੀ
ਨਵੀਂ ਦਿੱਲੀ, ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅੱਜ ਸਾਫ਼ ਕੀਤਾ ਹੈ ਕਿ ਦੇਸ਼ ਦੇ ਸਾਰੇ ਪ੍ਰਮਾਣੂ ਯੰਤਰ ਸੁਰੱਖਿਅਤ ਹਨ। ਉਨ੍ਹਾਂ ਕਿਹਾ ਕਿ ਦੇਸ਼ ਵਿਚ 20 ਪ੍ਰਮਾਣੂ ਊਰਜਾ ਯੰਤਰਾਂ ਵਿਚੋਂ 19 ਕੰਮ ਕਰ ਰਹੇ ਹਨ ਅਤੇ ਇਕ ਵਿਚ ਰੱਖ-ਰਖਾਅ ਦਾ ਕੰਮ ਚੱਲ ਰਿਹਾ ਹੈ। ਲੋਕ ਸਭਾ ਵਿਚ ਪ੍ਰਸ਼ਨਕਾਲ ਦੌਰਾਨ ਅਨੰਤ ਗੀਤੇ ਦੇ ਸਵਾਲ ਦੇ ਜਵਾਬ ਵਿਚ ਮਨਮੋਹਨ ਸਿੰਘ ਨੇ ਕਿਹਾ ਕਿ ਸਾਨੂੰ ਪ੍ਰਮਾਣੂ ਊਰਜਾ ਖੇਤਰ ਨੂੰ ਬਿਜਲੀ ਦੇ ਹੋਰ ਵਿਕਲਪ ਸਰੋਤ ਦੇ ਰੂਪ ਵਿਚ ਖੁੱਲ੍ਹਾ ਰੱਖਣਾ ਹੋਵੇਗਾ। ਜਾਪਾਨ ਦੇ ਫੁਕੁਸ਼ਿਮਾ ਹਾਦਸੇ ਤੋਂ ਬਾਅਦ ਦੇਸ਼ ਦੇ ਸਾਰੇ ਪ੍ਰਮਾਣੂ ਯੰਤਰਾਂ ਦੀ ਸੁਰੱਖਿਆ ਸਥਿਤੀ ਦੀ ... Read Full Story
|
ਜ਼ਿੰਮੇਵਾਰੀ ਨਾਲ ਕੰਮ ਕਰੇ ਮੀਡੀਆ : ਰਾਸ਼ਟਰਪਤੀ
ਨਵੀਂ ਦਿੱਲੀ, ਰਾਸ਼ਟਰਪਤੀ ਪ੍ਰਤੀਭਾ ਪਾਟੀਲ ਨੇ ਅੱਜ ਕਿਹਾ ਕਿ ਸੂਚਨਾ ਅਤੇ ਸੰਚਾਰ ਖੇਤਰ ਵਿੱਚ ਆਧੁਨਿਕ ਤਕਨੀਕਾਂ ਨਾਲ ਮੀਡੀਆ ਦੀ ਪਹੁਂਚ ਵਧੀ ਹੈ ਇਸ ਲਈ ਮੀਡੀਆ ਨੂੰ ਆਪਣੇ ਕੰਮ ਨੂੰ ਜ਼ਿੰਮੇਵਾਰੀ ਨਾਲ ਕਰਨਾ ਚਾਹੀਦਾ ਹੈ । ਰਾਸ਼ਟਰਪਤੀ ਨੇ ਕਿਹਾ, ''ਮੀਡੀਆ ਲੋਕਤੰਤਰਿਕ ਢੰ।ਚੇ ਦਾ ਇੱਕ ਅਹਿਮ ਹਿੱਸਾ ਹੈ ਕਿਉਂਕਿ ਇਹ ਨਹੀਂ ਕਿ ਮੀਡੀਆ ਸਿਰਫ ਖਬਰ ਭੇਜਣ ਦੇ ਰੂਪ ਵਿੱਚ ਕੰਮ ਕਰਦਾ ਹੈ ਸਗੋਂ ਵੱਖ-ਵੱਖ ਮੁੱਦਿਆਂ ਉੱਤੇ ਵਿਚਾਰਾਂ ਨੂੰ ਪੇਸ਼ ਕਰਨ ਦਾ ਵੀ ਮਾਧਿਅਮ ਹੈ ।''
ਉਨ੍ਹਾਂ ਨੇ ਕਿਹਾ ਕਿ ਪਿਛਲੇ ਦੋ ਸਾਲਾਂ 'ਚ ਤਕਨੀਕ ਦੇ ਆਧੁਨਿਕੀਕਰਣ ਨਾਲ ਮੀਡੀਆ ਦੀ ਪਹੁੰਚ ਵਿੱਚ ਬਹੁਤ ਵਾਧਾ ... Read Full Story
|
ਰੈੱਡੀ ਨੂੰ ਨਹੀਂ ਮਿਲੀ ਜ਼ਮਾਨਤ
ਨਵੀਂ ਦਿੱਲੀ, ਦਿੱਲੀ ਹਾਈਕੋਰਟ ਨੇ ਰਾਸ਼ਟਰਮੰਡਲ ਖੇਡਾਂ ਨਾਲ ਜੁੜੇ 141 ਕਰੋੜ ਰੁਪਏ ਦੇ ਠੇਕੇ ਵਿਚ ਬੇਨਿਯਮੀਆਂ ਵਰਤਣ ਦੇ ਦੋਸ਼ੀ ਏ. ਕੇ. ਰੈੱਡੀ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਹ ਠੇਕਾ ਟਾਈਮਿੰਗ, ਸਕੋਰਿੰਗ ਅਤੇ ਰਿਜ਼ਲਟ ਨਾਲ ਜੁੜੇ ਉਪਕਰਨ ਖਰੀਦਣ ਨਾਲ ਜੁੜਿਆ ਸੀ। ਜੱਜ ਮੁਕਤਾ ਗੁਪਤਾ ਨੇ ਰੈੱਡੀ ਦੀ ਜ਼ਮਾਨਤ ਪਟੀਸ਼ਨ ਨੂੰ ਖਾਰਿਜ ਕਰਦਿਆਂ ਕਿਹਾ ਕਿ ਮੈਂ ਪਟੀਸ਼ਨਕਰਤਾ ਦੇ ਵਕੀਲ ਦੀਆਂ ਦਲੀਲਾਂ ਵਿਚ ਕੋਈ ਦਮ ਨਹੀਂ ਦੇਖਦੀ। ਲਿਹਾਜ਼ਾ ਉਸ ਦੀ ਪਟੀਸ਼ਨ ਖਾਰਿਜ ਕੀਤੀ ਜਾਂਦੀ ਹੈ। ਰੈੱਡੀ ਜੋ ਕਿ ਹੈਦਰਾਬਾਦ ਦੀ ਕੰਪਨੀ ਏ. ਕੇ.ਆਰ. ਕੰਸਟ੍ਰਕਸ਼ਨ ਦਾ ਅਧਿਕਾਰੀ ਹੈ, ... Read Full Story
|
ਅੰਨਾ ਹਜ਼ਾਰੇ ਨੇ ਫੌਜ ਦੇ ਮੁਖੀ ਨੂੰ ਆਪਣੇ ਗਰੁੱਪ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ
ਨਵੀਂ ਦਿੱਲੀ, ਸੋਸ਼ਲ ਵਰਕਰ ਅੰਨਾ ਹਜ਼ਾਰੇ ਨੇ ਭ੍ਰਿਸ਼ਟਾਚਾਰ ਵਿਰੁੱਧ ਆਪਣੀ ਮੁਹਿੰਮ ਵਿੱਚ ਫੌਜ ਦੇ ਮੁਖੀ ਜਨਰਲ ਵੀ ਕੇ ਸਿੰਘ ਨੂੰ ਰਿਟਾਇਰਮੈਂਟ ਤੋਂ ਬਾਅਦ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਹਜ਼ਾਰੇ ਦੇ ਹਵਾਲੇ ਨਾਲ ਉਨ੍ਹਾਂ ਦੇ ਕਰੀਬੀ ਸਹਿਯੋਗੀ ਸੁਰੇਸ਼ ਪਠਾਰੇ ਨੇ ਟਵਿਟਰ ‘ਤੇ ਲਿਖਿਆ ਕਿ ਜੇ ਜਨਰਲ ਸਿੰਘ ਰਿਟਾਇਰ ਹੋਣ ਤੋਂ ਬਾਅਦ ਕੌਮੀ ਅੰਦੋਲਨ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ ਤਾਂ ਅਸੀਂ ਉਨ੍ਹਾਂ ਦਾ ਸਵਾਗਤ ਕਰਾਂਗੇ। ਹਜ਼ਾਰੇ ਦਾ ਇਹ ਜਵਾਬ ਉਨ੍ਹਾਂ ਦੇ ਮਹਾਰਾਸ਼ਟਰ ਦੌਰੇ ਦੌਰਾਨ ਇਕ ਸਵਾਲ ਦੇ ਜਵਾਬ ਵਿੱਚ ਆਇਆ ਹੈ।
ਹਜ਼ਾਰੇ ਟੀਮ ਦੀ ਕਿਰਨ ਬੇਦੀ ਨੇ ਕੱਲ੍ਹ ਟਵਿਟਰ ‘ਤੇ ... Read Full Story
|