ਦਿੱਲੀ ਵਿੱਚ ਉੱਚੀਆਂ ਇਮਾਰਤਾਂ ਉਸਾਰਨ ਦੀ ਲੋੜ ਨਹੀਂ: ਦੀਕਸ਼ਿਤ
ਨਵੀਂ ਦਿੱਲੀ, ਦਿੱਲੀ ਦੀ ਮੁੱਖ ਮੰਤਰੀ ਸ੍ਰੀਮਤੀ ਸ਼ੀਲਾ ਦੀਕਸ਼ਿਤ ਨੇ ਰਾਜਧਾਨੀ ਵਿਚ ਉੱਚੀਆਂ ਇਮਾਰਤਾਂ ਦੀ ਉਸਾਰੀ ਦਾ ਸਮਰਥਨ ਨਾ ਕਰਦਿਆਂ ਕਿਹਾ ਕਿ ਪਾਣੀ ਅਤੇ ਬਿਜਲੀ ਸਪਾਲਈ ਵਰਗੇ ਅਹਿਮ ਮਾਮਲਿਆਂ ਨੂੰ ਧਿਆਨ ਵਿਚ ਰੱਖ ਕੇ ਹੀ ਉੱਚੀਆਂ ਇਮਾਰਤਾਂ ਦੀ ਉਸਾਰੀ ਕੀਤੀ ਜਾ ਸਕਦੀ ਹੈ। ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਕਮਲ ਨਾਥ ਨੇ ਹਾਲ ਹੀ ਵਿਚ ਦਿੱਲੀ ਵਿਚ ਉੱਚੀਆਂ ਇਮਾਰਤਾਂ ਉਸਾਰਨ ਦੀ ਸਲਾਹ ਦਿੱਤੀ ਸੀ। ਇਸ ਦੇ ਜਵਾਬ ਵਿਚ ਸ੍ਰੀਮਤੀ ਦੀਕਸ਼ਿਤ ਨੇ ਕਿਹਾ ਕਿ ਨਿੱਜੀ ਤੌਰ ’ਤੇ ਮੈਂ ਉੱਚੀਆਂ ਇਮਾਰਤਾਂ ਦੇ ਹੱਕ ਵਿਚ ਨਹੀਂ ਕਿਉਂਕਿ ਦਿੱਲੀ ਵਾਸੀਆਂ ਨੂੰ ਥਾਂ ਦਾ ਸਦਉਪਯੋਗ ਕਰਨਾ ਆਉਂਦਾ ਹੈ। ... Read Full Story
|
ਸ਼ੀਲਾ ਦੀਕਸ਼ਿਤ ਵੱਲੋਂ ਪ੍ਰਧਾਨ ਮੰਤਰੀ ਨਾਲ ਮੀਟਿੰਗ
ਨਵੀਂ ਦਿੱਲੀ, ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੇ ਅੱਜ ਇਥੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਮੀਟਿੰਗ ਕੀਤੀ। ਸਮਝਿਆ ਜਾਂਦਾ ਹੈ ਕਿ ਇਸ ਦੌਰਾਨ ਲੋਕਪਾਲ ਦਾ ਮੁੱਦਾ ਵੀ ਵਿਚਾਰਿਆ ਗਿਆ। ਪੁੱਛਣ ਉਤੇ ਬੀਬੀ ਦੀਕਸ਼ਿਤ ਨੇ ਇਸ ਸਬੰਧੀ ਵੇਰਵੇ ਦੇਣ ਤੋਂ ਨਾਂਹ ਕਰ ਦਿੱਤੀ।
ਸੂਤਰਾਂ ਨੇ ਦੱਸਿਆ ਕਿ ਲੋਕਪਾਲ ਦਾ ਮਾਮਲਾ ਮੀਟਿੰਗ ਵਿਚ ਉਠਿਆ। ਦੱਸਿਆ ਜਾਂਦਾ ਹੈ ਕਿ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਦਿੱਲੀ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵੱਲੋਂ ਪਾਸ ਕੀਤੇ ਗਏ ਇਕ ਬਿੱਲ ਬਾਰੇ ਜਾਣਕਾਰੀ ਦਿੱਤੀ ਜਿਸ ਵਿਚ ਦਿੱਲੀ ਮਿਉਂਸਪਲ ਕਾਰਪੋਰੇਸ਼ਨ ਨੂੰ ਤਿੰਨ ਹਿੱਸਿਆਂ ਵਿਚ ਵੰਡਣ ਦਾ ... Read Full Story
|
ਦਿੱਲੀ ਸਰਕਾਰ ਵੱਲੋਂ ਰਿਆਇਤੀ ਆਟਾ ਸਕੀਮ ਬੰਦ ਕਰਨ ਦੀ ਤਿਆਰੀ
ਨਵੀਂ ਦਿੱਲੀ, ਕੇਂਦਰ ਸਰਕਾਰ ਵੱਲੋਂ ਦਿੱਲੀ ਨੂੰ ਰਿਆਇਤੀ ਦਰ ‘ਤੇ ਦਿੱਤੇ ਜਾਣ ਵਾਲੇ ਆਟੇ ਦੀ ਵੰਡ ‘ਤੇ ਰੋਕ ਲਗਾਉਣ ਦੇ ਚੱਲਦਿਆਂ ਦਿੱਲੀ ਸਰਕਾਰ ਕਣਕ ਦੇ ਆਟੇ ਨੂੰ ਰਿਆਇਤੀ ਦਰ ‘ਤੇ ਵੇਚਣ ਉੱਤੇ ਰੋਕ ਲਗਾਉਣ ਦੀ ਤਿਆਰੀ ‘ਚ ਹੈ। ਇਹ ਆਟਾ 14 ਰੁਪਏ ਕਿਲੋ ਦੀ ਰਿਆਇਤੀ ਦਰ ‘ਤੇ ਵੇਚਿਆ ਜਾ ਰਿਹਾ ਸੀ। ਫੂਡ ਅਤੇ ਸਪਲਾਈ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਮਾਰਕੀਟ ਤੋਂ ਉੱਚ ਕੀਮਤਾਂ ‘ਤੇ ਆਟੇ ਦੀ ਖਰੀਦ ਕਰਨਾ ਸੰਭਵ ਨਹੀਂ ਹੋਵੇਗਾ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੇ ਪਿਛਲੇ ਹਫ਼ਤੇ ਖੇਤੀਬਾੜੀ ਲਈ ਕੇਂਦਰੀ ਰਾਜ ਮੰਤਰੀ ਕੇ.ਵੀ. ਥੌਮਸ ਨਾਲ ਮੁਲਾਕਾਤ ਕਰ ਕੇ ਸ਼ਹਿਰ ਨੂੰ ਆਟੇ ਦੀ ... Read Full Story
|
ਸ਼ੀਲਾ ਦੀਕਸ਼ਿਤ ਵੱਲੋਂ 50 ਨਵੀਆਂ ਬੱਸਾਂ ਨੂੰ ਹਰੀ ਝੰਡੀ
ਨਵੀਂ ਦਿੱਲੀ, ਇਥੇ ਉੱਤਰੀ ਅਤੇ ਪੱਛਮੀ ਦਿੱਲੀ ਖੇਤਰਾਂ ‘ਚ 50 ਨਵੀਆਂ ‘ਸੈਮੀ ਲੋ-ਫਲੋਰ’ ਬੱਸਾਂ ਦੀ ਸ਼ੁਰੂਆਤ ਕੀਤੀ ਗਈ। ਇਨ੍ਹਾਂ ਬੱਸਾਂ ਦੇ ਸ਼ੁਰੂ ਕੀਤੇ ਜਾਣ ਨਾਲ ਇਨ੍ਹਾਂ ਖੇਤਰਾਂ ‘ਚ ਸਰਕਾਰੀ ਟਰਾਂਸਪੋਰਟ ਪ੍ਰਣਾਲੀ ‘ਚ ਸੁਧਾਰ ਹੋਣ ਦੀ ਆਸ ਹੈ। ਇਹ ਬੱਸਾਂ ਪ੍ਰਾਈਵੇਟ ਅਦਾਰੇ ਵੱਲੋਂ ਚਲਾਈਆਂ ਜਾਣਗੀਆਂ। ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਅਤੇ ਟਰਾਂਸਪੋਰਟ ਮੰਤਰੀ ਅਰਵਿੰਦਰ ਸਿੰਘ ਲਵਲੀ ਨੇ ਇਕ ਸਮਾਗਮ ਦੌਰਾਨ ਇਨ੍ਹਾਂ ਬੱਸਾਂ ਨੂੰ ਝੰਡੀਆਂ ਦਿਖਾ ਕੇ ਰਵਾਨਾ ਕੀਤਾ।
ਭਾਵੇਂ ਕਲੱਸਟਰ ਬੱਸ ਪ੍ਰਣਾਲੀ ਤਹਿਤ ਸਾਰੀਆਂ ਬੱਸਾਂ ਲੋ-ਫਲੋਰ ਸਨ ਪਰ ਇਨ੍ਹਾਂ ਨਵੀਆਂ ਬੱਸਾਂ ‘ਚ ਸੈਮੀ ਲੋ-ਫਲੋਰ ... Read Full Story
|
ਦਿੱਲੀ ਨਗਰ ਨਿਗਮ ਨੂੰ ਤਿੰਨ ਹਿੱਸਿਆਂ ਵਿੱਚ ਵੰਡਣ ਦਾ ਫੈਸਲਾ ਸਾਜ਼ਿਸ਼: ਕਰਾਰ
ਨਵੀਂ ਦਿੱਲੀ, ਦਿੱਲੀ ਦੀ ਭਾਜਪਾ ਇਕਾਈ ਨੇ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ’ਤੇ ਦੋਸ਼ ਲਗਾਇਆ ਹੈ ਕਿ ਉਹ ਦਿੱਲੀ ਨਗਰ ਨਿਗਮ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ ਅਗਲੇ ਸਾਲ ਹੋਣ ਵਾਲੀਆਂ ਮਿਉਂਸਪਲ ਚੋਣਾਂ ਵਿੱਚ ਰਾਜਨੀਤਕ ਲਾਭ ਲੈਣਾ ਚਾਹੁੰਦੀ ਹੈ। ਮੌਜੂਦਾ ਸਮੇਂ ਵਿੱਚ ਦਿੱਲੀ ਨਗਰ ਨਿਗਮ ’ਤੇ ਕਾਂਗਰਸ ਦਾ ਕਬਜ਼ਾ ਹੈ।
ਦਿੱਲੀ ਦੀ ਭਾਜਪਾ ਇਕਾਈ ਦੇ ਪ੍ਰਧਾਨ ਵਜਿੰਦਰ ਗੁਪਤਾ ਨੇ ਅੱਜ ਦੱਸਿਆ ਕਿ ਨਗਰ ਨਿਗਮ ਨੂੰ ਤਿੰਨ ਹਿੱਸਿਆਂ ਵਿੱਚ ਵੰਡੇ ਜਾਣ ਵਾਲੇ ਪ੍ਰਸਤਾਵ ’ਤੇ ਬਹਿਸ ਹੋਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਸ੍ਰੀਮਤੀ ਦੀਕਸ਼ਿਤ ਇਕ ਸਾਜ਼ਿਸ਼ ਵਿੱਚ ਨਗਰ ਨਿਗਮ ’ਤੇ ਕਾਂਗਰਸ ਨੂੰ ਮੁੜ ... Read Full Story
|
ਪੀੜਤਾਂ ਨੂੰ 4-4 ਲੱਖ ਰੁਪਏ ਦਾ ਮੁਆਵਜ਼ਾ
ਨਵੀਂ ਦਿੱਲੀ,ਅੱਜ ਦਿੱਲੀ ਹਾਈਕੋਰਟ ਦੇ ਬਾਹਰ ਹੋਏ ਬੰਬ ਧਮਾਕੇ ਵਿਚ ਗਏ ਲੋਕਾਂ ਦੇ ਰਿਸ਼ਤੇਦਾਰਾਂ ਦਿੱਲੀ ਸਰਕਾਰ ਨੇ 4-4 ਲੱਖ ਰੁਪਏ ਅਤੇ ਸਥਾਈ ਤੌਰ ‘ਤੇ ਅਪਾਹਜ ਹੋਏ ਲੋਕਾਂ ਨੂੰ 2-2 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਜਦੋਂ ਕਿ ਗੰਭੀਰ ਰੂਪ ਵਿਚ ਜ਼ਖ਼ਮੀਆਂ ਨੂੰ 1-1 ਲੱਖ ਰੁਪਏ ਤੇ ਮਾਮੂਲੀ ਤੌਰ ‘ਤੇ ਜ਼ਖ਼ਮੀਆਂ ਨੂੰ 10 ਹਜ਼ਾਰ ਰੁਪਏ ਦਿੱਤੇ ਜਾਣਗੇ। ਇਹ ਐਲਾਨ ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੇ ਹਸਪਤਾਲ ਵਿਚ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਣ ਤੋਂ ਬਾਅਦ ਕੀਤਾ। ਉਨ੍ਹਾਂ ਇਸ ਧਮਾਕੇ ਨੂੰ ਬੇਹੱਦ ਦੁਖਦਾਈ ਦੱਸਦਿਆਂ ਕਿਹਾ ਕਿ ਜ਼ਖ਼ਮੀਆਂ ਦਾ ਬਿਹਤਰ ਢੰਗ ਨਾਲ ਇਲਾਜ ਕਰਵਾਇਆ ... Read Full Story
|