Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਦੁਕਾਨ"
ਪਟਿਆਲਾ ਜ਼ਿਲੇ ਵਿੱਚ 1 ਸਤੰਬਰ ਨੂੰ ਜੈਨ ਮਹਾਂਪੂਰਵ ਵਾਲੇ ਦਿਨ ਮੀਟ,ਆਂਡੇ ਦੀਆਂ ਦੁਕਾਨਾਂ/ਰੇਹੜੀਆਂ ਬੰਦ ਰੱਖਣ ਦੇ ਹੁਕਮ ਜਾਰੀ

ਪਟਿਆਲਾ: 19 ਅਗਸਤ (ਪੀ.ਐਸ.ਗਰੇਵਾਲ) -ਜ਼ਿਲਾ ਮੈਜਿਸਟ੍ਰੇਟ ਪਟਿਆਲਾ ਸ਼੍ਰੀ ਵਿਕਾਸ ਗਰਗ ਨੇ ਜ਼ਿਲੇ ਵਿੱਚ ਅਮਨ ਤੇ ਕਾਨੂੰਨ ਅਤੇ ਧਾਰਮਿਕ ਸਦਭਾਵਨਾ ਨੂੰ ਬਣਾਏ ਰੱਖਣ ਲਈ ਫੌਜਦਾਰੀ ਜਾਬਤਾ, ਸੰਘਤਾ ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਮਿਤੀ 1 ਸਤੰਬਰ 2011 ਨੂੰ ਜੈਨ ਮਹਾਂਪੂਰਵ ਸੰਮਤਸਰੀ ਮੌਕੇ ਅਹਿੰਸਾ ਦਿਵਸ ਹੋਣ ਕਾਰਨ ਇਸ ਦਿਨ ਪਟਿਆਲਾ ਜ਼ਿਲੇ ਦੀਆਂ ਸਮੂਹ ਮੀਟ, ਆਂਡੇ ਦੀਆਂ ਦੁਕਾਨਾਂ/ਰੇਹੜੀਆਂ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਉਹਨਾਂ ਆਪਣੇ ਇਹਨਾਂ ਹੁਕਮਾਂ ਵਿੱਚ ਇਸ ਦਿਨ ਹੋਟਲ/ਢਾਬਿਆਂ, ਅਹਾਤਿਆਂ/ਕਲੱਬਾਂ ਆਦਿ ਵਿੱਚ ਵੀ ਮੀਟ, ਆਂਡੇ ਦੀ ਵਰਤੋਂ ਕਰਨ ’ਤੇ ...
Read Full Story


ਜਾਅਲੀ ਸੀ.ਡੀਜ਼ ਦਾ ਧੰਦਾ ਕਰਨ ਵਾਲਾ ਕਾਬੂ

ਸ਼੍ਰੀ ਹਰਗੋਬਿੰਦਪੁਰ, 1 ਫਰਵਰੀ (ਮੱਖ)-ਹਲਕਾ ਸ਼੍ਰੀ ਹਰਗੋਬਿੰਦਪੁਰ ਅਧੀਨ ਪੈਂਦੇ ਪਿੰਡ ਮਠੋਲਾ ਵਿਚ ਜਾਅਲੀ ਸੀ.ਡੀਜ਼ ਦਾ ਧੰਦਾ ਕਰਨ ਵਾਲੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਪੁਲਿਸ ਥਾਣਾ ਸ਼੍ਰੀ ਹਰਗੋਬਿੰਦਪੁਰ ਦੇ ਐਸ.ਐਚ.ਓ. ਗੁਰਭਿੰਦਰ ਸਿੰਘ ਨੇ ਦੱਸਿਆ ਕਿ ਅੱਡਾ ਮਠੌਲਾ ਵਿਖੇ ਪੁਲਿਸ ਪਾਰਟੀ ਨੇ ਦੁਕਾਨ ਦੀ ਚੈਕਿੰਗ ਕੀਤੀ ਤਾਂ ਦੁਕਾਨ ਵਿਚੋਂ ਭਾਰੀ ਮਾਤਰਾ ਵਿਚ ਜਾਅਲੀ ਸੀ.ਡੀਜ਼ ਬਰਾਮਦ ਕੀਤੀਆਂ ਗਈਆਂ। ਦੁਕਾਨਦਾਰ ਰਵਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਪਿੰਡ ਮਠੌਲਾ ਦੇ ਖਿਲਾਫ਼ ਜਾਅਲੀ ਸੀ.ਡੀਜ਼ ਦਾ ਧੰਦਾ ਕਰਨ ਲਈ ਮੁਕਦਮਾ ਨੰਬਰ 15 ਧਾਰਾ ...
Read Full Story


ਸੜਕ ਹਾਦਸੇ ’ਚ ਮੌਤ

ਨਡਾਲਾ, 20 ਜਨਵਰੀ (ਮਾਨ)-ਬੀਤੀ ਰਾਤ ਨਡਾਲਾ ਚੌਂਕ ਕੋਲ ਇਕ ਤੇਜ਼ ਰਫ਼ਤਾਰ ਟਰੱਕ ਇਕ ਵਿਕਅਤੀ ਨੂੰ ਕੁਚਲ ਕੇ ਮੌਕੇ ’ਤੋਂ ਫਰਾਰ ਹੋ ਗਿਆ। ਰਾਤ ਲਗਪਗ 9.30 ਵਜੇ ਨਡਾਲਾ ਨਿਵਾਸੀ ਅਮਰੀਕ ਸਿੰਘ ਪੁੱਤਰ ਗੁਰਦੀਪ ਸਿੰਘ (45) ਜੋ ਕਿ ਬਾਉਲੀ ਸਾਹਿਬ ਬਜ਼ਾਰ ਵਿਚ ਮਨਿਆਰੀ ਦੀ ਦੁਕਾਨ ਕਰਦਾ ਸੀ। ਜਦ ਉਹ ਦੁਕਾਨ ਬੰਦ ਕਰਕੇ ਵਾਪਸ ਘਰ ਪਰਤ ਰਿਹਾ ਸੀ ਕਿ ਪਿੱਛੋ ਆ ਰਹੇ ਤੇਜ਼ ਰਫ਼ਤਾਰ ਬੇਕਾਬੂ ਟਰੱਕ ਨੇ ਬਿਲਕੁੱਲ ਸੜਕ ਤੋਂ ਹੇਠਾਂ ਉਤਰ ਕੇ ਪੈਦਲ ਜਾ ਰਹੇ ਅਮਰੀਕ ਸਿੰਘ ਨੂੰ ਜ਼ਬਰਦਸਤ ਟੱਕਰ ਮਾਰੀ। ਜਿਸ ਕਾਰਨ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਟੱਕਰ ਮਾਰਨ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ...
Read Full Story


ਤਿੰਨ ਦੁਕਾਨਾਂ ’ਚੋਂ ਲੱਖਾਂ ਦਾ ਸਾਮਾਨ ਚੋਰੀ

ਸ਼ਾਹਕੋਟ, 19 ਜਨਵਰੀ (ਕੇਵਲ ਕ੍ਰਿਸ਼ਨ ਮੱਟੂ)-ਬੀਤੀ ਰਾਤ ਚੋਰਾਂ ਨੇ ਤਿੰਨ ਦੁਕਾਨਾਂ ਨੂੰ ਸੰਨ੍ਹ ਲਾ ਕੇ ਜਿੱਥੇ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ ਉਥੇ ਨਜ਼ਦੀਕੀ ਪਿੰਡਾਂ ’ਚ ਖੇਤਾਂ ’ਚੋਂ ਮੋਟਰਾਂ ਦੀਆਂ ਕੇਬਲ ਤਾਰਾਂ ਅਤੇ ਸਟਾਰਟਰ ਚੋਰੀ ਕਰਨ ਦਾ ਸਿਲਸਲਾ ਵੀ ਜਾਰੀ ਹੈ ਤੇ 2 ਦਰਜਨ ਤੋਂ ਵਧੇਰੇ ਕਿਸਾਨਾਂ ਦੀਆਂ ਮੋਟਰਾਂ ’ਤੇ ਚੋਰਾਂ ਨੇ ਹੱਥ ਸਾਫ ਕੀਤੇ। ਜਾਣਕਾਰੀ ਅਨੁਸਾਰ ਸ਼ਾਹਕੋਟ ਦੇ ਸਲੈਚਾਂ ਰੋਡ ਸਥਿਤ ਜੋਸਨ ਇਲੈਕਟ੍ਰਾਨਿਕਸ ਵਰਕਸ ਦੀ ਦੁਕਾਨ ਦੀ ਪਿਛਲੀ ਕੰਧ ’ਚ ਸੰਨ੍ਹ ਲਾ ਕੇ ਚੋਰਾਂ ਨੇ ਦੁਕਾਨ ਅੰਦਰੋਂ 16 ਕੁਇੰਟਲ ਤਾਂਬੇ ਦੀ ਤਾਰ ਅਤੇ 2 ਕੁਇੰਟਲ ਤਾਂਬੇ ਦਾ ਕਬਾੜ ਚੋਰੀ ਕਰ ...
Read Full Story


ਨਗਰ ਕ੍ਯੌਂਸਲ ਦੀ ਨਾਜਾਇਜ਼ ਕਬਜ਼ੇ ਹਟਾਓ ਮੁਹਿੰਮ ਜਾਰੀ

ਕਪੂਰਥਲਾ, 2 ਜਨਵਰੀ (ਸਡਾਨਾ)-ਨਗਰ ਕੌਂਸਲ ਦੀ ਸ਼ਹਿਰ ਦੇ ਪ੍ਰਮੁੱਖ ਬਜ਼ਾਰਾਂ ਵਿੱਚੋਂ ਨਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਅੱਜ ਦੂਸਰੇ ਦਿਨ ਵੀ ਜਾਰੀ ਰਹੀ ਪਰ ਨਗਰ ਕੌਂਸਲ ਦੇ ਰਵਈਏ ਦੇ ਰੋਸ ਵਜੋਂ ਅੱਜ ਪੁਰਾਣੀ ਸਬਜ਼ੀ ਮੰਡੀ ਦੇ ਸਮੂਹ ਸ਼ਬਜੀ ਤੇ ਫਰੂਟ ਵੇਚਣ ਵਾਲਿਆਂ ਨੇ ਦੁਪਹਿਰ ਕਰੀਬ 12.00 ਵਜੇ ਤੱਕ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਤੇ ਨਗਰ ਕੌਂਸਲ ਦੇ ਬਾਹਰ ਰੋਸ ਵਿਖਾਵਾ ਕਰਕੇ ਨਗਰ ਕੌਂਸਲ ਦੀ ਧੱਕੇਸ਼ਾਹੀ ਵਿਰੁੱਧ ਨਾਅਰੇਬਾਜ਼ੀ ਕੀਤੀ। ਵਿਖਾਵਾਕਾਰੀਆਂ ਨੇ ਕੌਂਸਲ ਦੇ ਅਧਿਕਾਰੀਆਂ ਨੂੰ ਦਿੱਤੇ ਮੰਗ ਪੱਤਰ ਵਿਚ ਕਿਹਾ ਕਿ ਉਹ ਨਗਰ ਕੌਂਸਲ ਨੂੰ ਸਹਿਯੋਗ ਦੇਣ ਲਈ ਤਿਆਰ ਹਨ ਤੇ ਕੌਂਸਲ ...
Read Full Story


ਨਾਬਾਲਗ ਨਾਲ ਜਬਰ ਜਨਾਹ ਕਰਨ ਵਾਲਿਆਂ ਖਿਲਾਫ਼ ਮਾਮਲਾ ਦਰਜ

ਭੁਲੱਥ, 8 ਦਸੰਬਰ (ਤੱਖਰ)-ਭੁਲੱਥ ਪੁਲਿਸ ਨੇ ਨਾਬਾਲਗ ਲੜਕੀ ਨਾਲ ਜਬਰ ਜਿਨਾਹ ਕਰਨ ਦੇ ਦੋਸ਼ ਤਹਿਤ ਪਿੰਡ ਇਬਰਾਹੀਮਵਾਲ ਨਿਵਾਸੀ ਦਰਜੀ ਹਰਬੰਸ ਸਿੰਘ ਤੇ ਉਸਦੇ ਇਕ ਹੋਰ ਸਾਥੀ ਰਾਜੂ ਖਿਲਾਫ ਜ਼ੇਰੇ ਧਾਰਾ 376, 342, 120 ਬੀ ਤਹਿਤ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ 14 ਸਾਲਾਂ ਨਾਬਾਲਗ ਅੰਜਲੀ ਪੁੱਤਰੀ ਦੀਪਕ (ਫਰਜੀ ਨਾ) ਵਾਸੀ ਇਬਰਾਹੀਮਵਾਲ ਨੇ ਪਿੰਡ ਵਿਚ ਹੀ ਦਰਜੀ ਦੀ ਦੁਕਾਨ ਕਰਦੇ ਹਰਬੰਸ ਸਿੰਘ ਘੁੱਗੀ ਪੁੱਤਰ ਮਹਿੰਗਾ ਰਾਮ ਦੀ ਦੁਕਾਨ ਤੇ ਸੂਟ ਸਿਲਾਈ ਕਰਨ ਵਾਸਤੇ ਦਿੱਤਾ ਹੋਇਆ ਸੀ। ਜਦੋਂ ਉਕਤ ਸੱਤਵੀਂ ਜਮਾਤ ਵਿਚ ਪੜਦੀ 14 ਸਾਲਾਂ ਨਾਬਾਲਗ ਲੜਕੀ ...
Read Full Story


ਫਿਲੌਰ ਦੇ ਦੁਕਾਨਦਾਰਾਂ ਵੱਲੋਂ ਰੋਸ ਧਰਨਾ

ਫਿਲੌਰ, 5 ਦਸੰਬਰ (ਸ਼ਰਮਾ)- ਸਵੇਰੇ 10 ਵਜੇ ਸ਼ਾਪਕੀਪਰ ਐਸੋਸੀਏਸ਼ਨ ਫਿਲੌਰ ਦੇ ਸੈਂਕੜੇ ਦੁਕਾਨਦਾਰਾਂ ਨੇ ਸਾਰੇ ਸ਼ਹਿਰ ਵਿੱਚ ਪ੍ਰਸ਼ਾਸ਼ਨ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਰੋਸ ਮਾਰਚ ਕੀਤਾ ਅਤੇ ਰੋਸ ਵਜੋਂ ਕਿਲਾ ਰੋਡ ’ਤੇ ਵਸਦਾ ਲਹਿੰਦੇ ਵਾਲੇ ਪਾਸੇ ਦਾ ਸਾਰਾ ਬਾਜ਼ਾਰ ਬੰਦ ਰੱਖਿਆ। ਜ਼ਿਕਰਯੋਗ ਹੈ ਕਿ ਸਥਾਨਕ ਕਿਲੇ ਵਾਲੀ ਸੜਕ ’ਤੇ ਲਹਿੰਦੇ ਵਾਲੇ ਪਾਸੇ ਉਸਾਰੀਆਂ 303 ਦੇ ਕਰੀਬ ਨਾਜਾਇਜ਼ ਦੁਕਾਨਾਂ 4 ਦਸੰਬਰ ਨੂੰ ਢਾਹੁਣ ਲਈ ਨਗਰ ਕੌਂਸਲ ਫਿਲੌਰ ਨੇ ਉ¤ਚ ਅਦਾਲਤ ਦੇ ਹੁਕਮਾਂ ਅਧੀਨ ਮੁਨਿਆਦੀ ਕਰਵਾਈ ਸੀ। ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਈ ਸਾਲ ਪਹਿਲਾਂ ਕਿਸੇ ਵਿਅਕਤੀ ਵਲੋਂ ਪਾਈ ਜਨ ...
Read Full Story


3 ਲੱਖ ਨਕਦ ਤੇ 7 ਲੱਖ ਦੇ ਗਹਿਣੇ ਚੋਰੀ

ਅੰਮ੍ਰਿਤਸਰ, 3 ਦਸੰਬਰ (ਪੱਤਰ ਪ੍ਰੇਰਕ)-ਸਥਾਨਕ ਰਣਜੀਤ ਐਵੀਨਿਊ ਇਲਾਕੇ ’ਚ ਜਿਥੇ ਅੱਤਰਰਾਸ਼ਟਰੀ ਵਪਾਰ ਮੇਲੇ ਦੇ ਆਰੰਭ ਹੋਣ ਕਾਰਣ ਵਧੇਰੇ ਸੁਰਖਿਆ ਪ੍ਰਬੰਧ ਕੀਤੇ ਗਏ ਹਨ, ਦੇ ਨੇੜੇ ਹੀ ਏ-ਬਲਾਕ ਦੇ 432 ਨੰਬਰ ਘਰ ’ਚ ਅੱਜ ਸ਼ਾਮ ਸਮੇਂ ਹੋਈ ਇਕ ਚੋਰੀ ਦੌਰਾਨ ਕਰੀਬ 3 ਲੱਖ ਰੁਪਏ ਦੀ ਨਕਦੀ ਤੇ ਕਰੀਬ 7 ਲੱਖ ਮੁੱਲ ਦੇ ਸੋਨੇ ਦੇ ਗਹਿਣੇ ਚੋਰੀ ਹੋ ਗਏ। ਘਰ ਦੇ ਮਾਲਕ ਸ੍ਰੀ ਅਸ਼ੋਕ ਦੂਆ ਨੇ ਜੋ ਮਾਈ ਸੇਵਾ ਬਜ਼ਾਰ ਵਿਖੇ ਸਟੇਸ਼ਨਰੀ ਦੀ ਦੁਕਾਨ ਕਰਦੇ ਹਨ, ਨੇ ਦੱਸਿਆ ਕਿ ਉਹ ਅੱਜ ਦੁਕਾਨ ’ਤੇ ਸੀ ਤੇ ਬਾਅਦ ਦੁਪਹਿਰ ਉਸ ਦੀ ਪਤਨੀ ਸ੍ਰੀਮਤੀ ਆਸ਼ਾ ਦੂਆ ਇਕ ਘਰੇਲੂ ਸਮਾਗਮ ਕਾਰਨ ਘਰ ਤੋਂ ਬਾਹਰ ਗਏ ਸਨ। ਇਸ ਦੌਰਾਨ ਘਰ ...
Read Full Story


ਬੂਟ ਵਾਲਾ ਬਟਨ

ਗੱਲ ਉਸ ਸਮੇਂ ਦੀ ਹੈ ਜਦੋਂ ਹਾਲੇ ਫੋਟੋਆਂ ਅਤੇ ਮੂਵੀਆਂ ਦਾ ਕੰਮ ਬਹੁਤਾ ਜ਼ਿਆਦਾ ਨਹੀਂ ਸੀ ਅਤੇ ਵਿਆਹਾਂ-ਸ਼ਾਦੀਆਂ ਵਿਚ ਮੂਵੀ ਵਾਲੇ ਦੀ ਟੋਹਰ ਅਲੱਗ ਹੀ ਹੁੰਦੀ ਸੀ। ਇਕ ਦਿਨ ਅਸੀਂ ਸਾਰੇ ਦੋਸਤ ਅਵਤਾਰ ਦੇ ਨਵੇਂ ਖੋਲ੍ਹੇ ਸਟੂਡੀਓ ਵਿਚ ਗੱਪ-ਸ਼ੱਪ ਕਰ ਰਹੇ ਸਾਂ ਅਤੇ ਅਵਤਾਰ ਨੂੰ ਚਾਹ-ਸਮੋਸੇ ਖੁਆਉਣ ਲਈ ਵਾਰ-ਵਾਰ ਕਹਿ ਰਹੇ ਸਾਂ ਪਰ ਅਵਤਾਰ ਮੁੜ-ਮੁੜ ਇਹ ਕਹਿ ਰਿਹਾ ਸੀ ਕਿ ਅੱਜ ਤਾਂ ਸਵੇਰ ਤੋਂ ਉਸ ਦੀ ਬੋਹਣੀ ਨਹੀਂ ਹੋਈ। ਸਾਡੇ ਬੈਠੇ-ਬੈਠੇ ਹੀ ਇਕ ਪੇਂਡੂ ਬੇਬੇ ਫ਼ੋਟੋ ਖਿਚਵਾਉਣ ਦੀ ਜ਼ਿਦ ਕਰ ਰਹੇ ਆਪਣੇ ਛੋਟੇ ਜਿਹੇ ਪੋਤੇ ਨਾਲ ਸਟੂਡੀਓ ’ਚ ਆਈ ਤੇ ਉਸ ਨੇ ਆਪਣੇ ਪੋਤੇ ਦੀ ਫ਼ੋਟੋ ਖਿਚਵਾਉਣ ਸੰਬੰਧੀ ...
Read Full Story


1

Loading...

© 2012 punjabinfoline.com

punjab infoline arash info