ਓਮਾਨੀ ਕੰਪਨੀ ਇਸ਼ਤਿਹਾਰਬਾਜ਼ੀ ਲਈ ‘ਅਸ਼ੋਕ ਚੱਕਰ’ ਦੇ ਚਿੰਨ੍ਹ ਦੀ ਵਰਤੋਂ ਨਾ ਕਰਨ ਲਈ ਮੰਨੀ
ਦੁਬਈ, ਓਮਾਨ ਦੀ ਇਕ ਕੰਪਨੀ ਨੇ ਭਵਿੱਖ ਵਿਚ ਕੰਪਨੀ ਲਈ ਇਸ਼ਤਿਹਾਰਬਾਜ਼ੀ ‘ਚ ਭਾਰਤੀ ਕੌਮੀ ਚਿੰਨ੍ਹ ‘ਅਸ਼ੋਕ ਚੱਕਰ’ ਦੀ ਵਰਤੋਂ ਨਾ ਕਰਨ ਦਾ ਫੈਸਲਾ ਕੀਤਾ ਹੈ।
ਭਾਰਤੀ ਮੂਲ ਦੀ ਕੰਪਨੀ ਜਿਸ ਦੇ ਓਮਾਨ ਵਿਖੇ ਹੋਟਲ ਅਤੇ ਭਾਰਤੀ ਰੈਸਟੋਰੈਂਟ ਹਨ, ਨੇ ਫੈਸਲਾ ਕੀਤਾ ਹੈ ਕਿ ਉਹ ਅੱਗੇ ਤੋਂ ਆਪਣੇ ਇਸ਼ਤਿਹਾਰਾਂ ‘ਚ ਅਸ਼ੋਕ ਚੱਕਰ ਦੀ ਵਰਤੋਂ ਨਹੀਂ ਕਰੇਗੀ। ਮਸਕਟ ਦੇ ਵਕੀਲ ਪੀ.ਈ. ਲਾਲਾਚੈਨ ਨੇ ਇੱਥੇ ਸਥਿਤ ਭਾਰਤੀ ਸਫ਼ਾਰਤਖਾਨੇ ਨੂੰ ਅਪੀਲ ਕੀਤੀ ਸੀ ਕਿ ਉਹ ਕੰਪਨੀ ਵੱਲੋਂ ਆਪਣੇ ਕਾਰੋਬਾਰ ਲਈ ਭਾਰਤੀ ਕੌਮੀ ਚਿੰਨ੍ਹ ਦੀ ਦੁਰਵਰਤੋਂ ਕੀਤੇ ਜਾਣ ਸਬੰਧੀ ਕਾਰਵਾਈ ਕਰੇ ਪਰ ਅਜੇ ਤਕ ਇਹ ਸਪੱਸ਼ਟ ... Read Full Story
|
ਮਾਤਾ, ਪਿਤਾ ਤੇ ਭਰਾ ਨੂੰ 25 ਸਾਲ ਦੀ ਕੈਦ
ਟੋਰਾਂਟੋ, ਮਤਰੇਈ ਮਾਂ ਸਣੇ ਅਣਖ ਖਾਤਰ ਮਾਰੀਆਂ ਤਿੰਨ ਧੀਆਂ ਦੇ ਕਈ ਮਹੀਨਿਆਂ ਤੋਂ ਚੱਲਦੇ ਕੇਸ ਸਬੰਧੀ ਅਦਾਲਤ ਨੇ ਉਨ੍ਹਾਂ ਦੇ ਮਾਤਾ, ਪਿਤਾ ਅਤੇ ਭਰਾ ਨੂੰ ਢਾਈ ਵਰ੍ਹੇ ਪਹਿਲਾਂ ਕੀਤੇ ਇਸ ਕਾਰੇ ਲਈ ਦੋਸ਼ੀ ਕਰਾਰ ਦਿੰਦਿਆਂ 25 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।
ਇਸ ਕੇਸ ਦੀ ਬੀਤੇ ਦਿਨ 15 ਘੰਟੇ ਚੱਲੀ ਜਿਰਾਹ ਤੋਂ ਬਾਅਦ ਬਾਰਾਂ ਮੈਂਬਰੀ ਜਿਊਰੀ ਇਸ ਫੈਸਲੇ ‘ਤੇ ਪਹੁੰਚੀ ਕਿ ਇਸ ਸਾਜ਼ਿਸ਼ ਵਿੱਚ 59 ਸਾਲਾ ਮੁਹੰਮਦ ਸ਼ਫੀਆ (ਮ੍ਰਿਤਕ ਕੁੜੀਆਂ ਦਾ ਪਿਤਾ), 42 ਸਾਲਾ ਤੂਬਾ ਮੁਹੰਮਦ ਯਾਹੀਆ (ਮਾਂ) ਅਤੇ 21 ਸਾਲਾ ਹਾਮਿਦ ਸ਼ਫ਼ੀਆ (ਭਰਾ) ਬਰਾਬਰ ਦੇ ਭਾਗੀਦਾਰ ਹਨ। ਜੱਜ ਰੌਬਰਟ ਮਾਰੈਂਗਰ ਨੇ ਤਿੰਨ ... Read Full Story
|
ਦੁਬਈ ਵਿਖੇ ਪੁੱਜੇ ਏਜਾਜ਼ ਨੇ ਪਾਕਿ ਆਉਣ ਤੋਂ ਕੀਤੀ ਨਾਂਹ
ਇਸਲਾਮਾਬਾਦ, ਪਾਕਿਸਤਾਨ ਵਿਚ ਬਹੁਚਰਚਿਤ ਮੀਮੋ ਗੇਟ ਕਾਂਡ ਦੇ ਮੁੱਖ ਕਿਰਦਾਰ ਪਾਕਿਸਤਾਨੀ ਮੂਲ ਦੇ ਅਮਰੀਕੀ ਕਾਰੋਬਾਰੀ ਮਨਸੂਰ ਏਜਾਜ਼ ਨੇ ਗ੍ਰਿਫਤਾਰੀ ਦੇ ਡਰ ਕਾਰਨ ਇਸ ਮਾਮਲੇ ਵਿਚ ਗਵਾਹੀ ਦੇਣ ਲਈ ਪਾਕਿਸਤਾਨ ਆਉਣ ਤੋਂ ਨਾਂਹ ਕਰ ਦਿੱਤੀ ਹੈ ਅਤੇ ਜਾਂਚ ਕਮਿਸ਼ਨ ਨੂੰ ਲੰਡਨ ਜਾਂ ਸਵਿਟਜ਼ਰਲੈਂਡ ਵਿਚ ਬਿਆਨ ਦਰਜ ਕਰਨ ਦੀ ਬੇਨਤੀ ਕੀਤੀ ਹੈ। ਏਜਾਜ਼ ਦੇ ਵਕੀਲ ਨੇ ਸੋਮਵਾਰ ਇਥੇ ਦੱਸਿਆ ਕਿ ਏਜਾਜ਼ ਦੁਬਈ ਪਹੁੰਚ ਗਿਆ ਹੈ ਪਰ ਗ੍ਰਿਫਤਾਰੀ ਦੇ ਡਰ ਕਾਰਨ ਉਸ ਨੇ ਇਥੇ ਆਉਣ ਤੋਂ ਨਾਂਹ ਕਰ ਦਿੱਤੀ ... Read Full Story
|
ਜ਼ਰਦਾਰੀ ਨੂੰ ਅਹੁਦੇ ਤੋਂ ਹਟਾਉਣ ਲਈ ਸੁਪਰੀਮ ਕੋਰਟ 'ਚ ਪਟੀਸ਼ਨ
ਇਸਲਾਮਾਬਾਦ, ਦੁਬਈ 'ਚ ਬੀਮਾਰ ਪਏ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੂੰ ਅਹੁਦੇ ਤੋਂ ਹਟਾਏ ਜਾਣ ਲਈ ਪਾਕਿਸਤਾਨ ਦੀ ਲਾਹੌਰ ਸੁਪਰੀਮ ਕੋਰਟ 'ਚ ਇਕ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ਪਟੀਸ਼ਨ 'ਚ ਪਾਕਿ ਨਾਗਰਿਕ ਮੁਹੰਮਦ ਆਸਿਮ ਨੇ ਸੰਵਿਧਾਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸੈਕਸ਼ਨ 47 ਦੀ ਸਮੀਖਿਆ ਕਰਨ ਨੂੰ ਕਿਹਾ ਹੈ ਜੋ ਰਾਸ਼ਟਰਪਤੀ ਨੂੰ ਸ਼ਰੀਰਕ ਅਤੇ ਮਾਨਸਿਕ ਰੂਪ ਨਾਲ ਬੀਮਾਰ ਹੋਣ ਸੀ ਸੂਰਤ 'ਚ ਠੀਕ ਹੋਣ ਦੀ ਸਮਾਂ ਹੱਦ ਤੱਕ ਹਟਾਏ ਜਾਣ ਦੀ ਮਨਜ਼ੂਰੀ ਦਿੰਦਾ ... Read Full Story
|
ਜ਼ਰਦਾਰੀ ਦੀ ਸਿਹਤ 'ਚ ਹੋ ਰਿਹੈ ਸੁਧਾਰ : ਗਿਲਾਨੀ
ਇਸਲਾਮਾਬਾਦ, ਦੁਬਈ ਵਿਚ ਦਿਲ ਨਾਲ ਸੰਬੰਧਤ ਇਲਾਜ ਲਈ ਦਾਖਲ ਹੋਏ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਦੀ ਸਿਹਤ ਵਿਚ ਸੁਧਾਰ ਹੋਇਆ ਹੈ ਅਤੇ ਜਲਦੀ ਹੀ ਉਨ੍ਹਾਂ ਦੇ ਠੀਕ ਹੋ ਜਾਣ ਦੀ ਉਮੀਦ ਹੈ। ਡਾਕਟਰਾਂ ਅਤੇ ਪ੍ਰਸ਼ਾਸਨ ਦੇ ਇਸ ਬਿਆਨ ਨਾਲ ਜ਼ਰਦਾਰੀ ਦੀ ਸਿਹਤ ਨੂੰ ਲੈ ਕੇ ਲੱਗੀਆਂ ਹੋਈਆਂ ਅਟਕਲਾਂ 'ਤੇ ਰੋਕ ਲੱਗ ਜਾਣ ਦੀ ਉਮੀਦ ਹੈ। ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਸ਼ਨੀਵਾਰ ਰਾਤ ਇਕ ਟੀ. ਵੀ. ਨਿਊਜ਼ ਚੈਨਲ ਨੂੰ ਦੱਸਿਆ ਕਿ ਡਾਕਟਰਾਂ ਦੀ ਸਲਾਹ ਪਿੱਛੋਂ 56 ਸਾਲਾ ਜ਼ਰਦਾਰੀ ਦੁਬਈ ਦੇ ਇਕ ਹਸਪਤਾਲ ਵਿਚ ਅਰਾਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਰਦਾਰੀ ਦੀ ਸਿਹਤ ਵਿਚ ਸੁਧਾਰ ਹੋ ਰਿਹਾ ... Read Full Story
|
ਵਿਨੇ ਕਟਿਆਰ ਨੂੰ ਜਾਨੋਂ ਮਾਰਨ ਦੀ ਧਮਕੀ
ਅਯੁੱਧਿਆ, ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਵਿਨੇ ਕਟਿਆਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਕਟਿਆਰ ਮੁਤਾਬਕ ਉਨ੍ਹਾਂ ਨੂੰ ਸੋਮਵਾਰ ਅੱਧੀ ਰਾਤ ਵੇਲੇ ਉਨ੍ਹਾਂ ਦੇ ਮੋਬਾਈਲ ਫੋਨ 'ਤੇ ਇਕ ਹਫਤੇ ਅੰਦਰ ਜਾਨ ਤੋਂ ਮਾਰ ਦੇਣ ਦੀ ਧਮਕੀ ਦਿੱਤੀ। ਫੋਨ ਦੁਬਈ ਤੋਂ ਆਇਆ ਸੀ ਅਤੇ ਫੋਨ ਕਰਨ ਵਾਲੇ ਨੇ ਆਪਣਾ ਨਾਂ ਅਹਿਮਦ ਦੱਸਿਆ। ਪੁਲਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ... Read Full Story
|
ਓਮਾਨ ਨੇੜੇ ਜਹਾਜ਼ ਡੁੱਬਾ, 5 ਭਾਰਤੀ ਮਰੇ
ਦੁਬਈ, ਦੱਖਣੀ ਓਮਾਨ ਦੇ ਕੰਢੇ 'ਤੇ ਇਕ ਭਾਰਤੀ ਜਹਾਜ਼ ਦੇ ਡੁੱਬਣ ਨਾਲ 5 ਭਾਰਤੀਆਂ ਦੀ ਮੌਤ ਹੋ ਗਈ ਜਦੋਂ ਕਿ 9 ਹੋਰ ਲਾਪਤਾ ਹਨ। ਸਥਾਨਕ ਮੀਡੀਆ ਨੇ ਦਸਿਆ ਕਿ ਐੱਮ. ਐੱਸ. ਵੀ. ਸ਼ਿਵ ਸਾਗਰ ਨਾਮੀ ਇਹ ਜਹਾਜ਼ ਓਮਾਨ ਦੇ ਦੱਖਣ ਵਿਚ ਸ਼ਨੀਵਾਰ ਸ਼ਾਮ ਡੁੱਬ ਗਿਆ ਸੀ। 6 ਵਿਅਕਤੀਆਂ ਨੂੰ ਤਾਂ ਬਚਾ ਲਿਆ ਗਿਆ ਪਰ 9 ਐਤਵਾਰ ਦੀ ਰਾਤ ਤਕ ਵੀ ਨਹੀਂ ਲੱਭੇ ਸਨ। ਇਸ ਖੇਤਰ ਵਿਚ ਬੀਤੇ ਹਫਤੇ ਭਾਰੀ ਮੀਂਹ ਪਿਆ ... Read Full Story
|
ਦੁਬਈ ਵਿਖੇ ਮੌਤ ਦੀ ਸਜ਼ਾ ਪ੍ਰਾਪਤ 17 ਭਾਰਤੀਆਂ ਦੀ ਰਿਹਾਈ 'ਚ ਹੋ ਸਕਦੀ ਹੈ ਦੇਰੀ
ਦੁਬਈ, ਇਥੇ ਮੌਤ ਦੀ ਸਜ਼ਾ ਪ੍ਰਾਪਤ 17 ਭਾਰਤੀਆਂ ਨੂੰ ਕਤਲ ਅਤੇ ਸਮੱਗਲਿੰਗ ਦੇ ਮਾਮਲੇ ਵਿਚ ਪ੍ਰਭਾਵਿਤ ਪਾਕਿਸਤਾਨ ਪਰਿਵਾਰਕ ਮੈਂਬਰਾਂ ਨੂੰ ਬੀਤੇ ਮਹੀਨੇ ਰਿਕਾਰਡ ਬਲੱਡ ਮਨੀ ਦੇਣ ਪਿੱਛੋਂ ਮਿਲੀ ਮੁਆਫੀ ਦੇ ਬਾਵਜੂਦ ਉਨ੍ਹਾਂ ਦੀ ਰਿਹਾਈ 'ਚ ਇਕ ਸਾਲ ਦੀ ਹੋਰ ਦੇਰੀ ਹੋ ਸਕਦੀ ਹੈ। ਇਸ ਦਾ ਕਾਰਨ ਇਹ ਹੈ ਕਿ ਉਥੋਂ ਦੀ ਅਦਾਲਤ ਵਿਚ ਇਕ ਨਵੀਂ ਸਿਵਲ ਪਟੀਸ਼ਨ ਦਾਖਲ ਕੀਤੀ ਜਾਣੀ ਹੈ। ਮਾਮਲੇ ਵਿਚ ਜ਼ਖਮੀ ਹੋਏ ਮੁਸ਼ਤਾਕ ਅਤੇ ਰਸ਼ਹਾਦ ਨੇ ਅਦਾਲਤ ਵਿਚ ਪਟੀਸ਼ਨ ਦਾਇਰ ਕਰਕੇ 15 ਲੱਖ ਦਰਾਮ ਮੁਆਵਜ਼ੇ ਵਜੋਂ ਦਿਵਾਏ ਜਾਣ ਦੀ ਮੰਗ ਕੀਤੀ ... Read Full Story
|
ਦੁਬਈ ’ਚ ਅੰਨਾ ਹਜ਼ਾਰੇ ਦੇ ਪੰਜ ਸਮਰਥਕਾਂ ਵਿਰੁੱਧ ਕੇਸ ਖਾਰਜ
ਦੁਬਈ, ਦੁਬਈ ਦੇ ਉਨ੍ਹਾਂ ਪੰਜ ਭਾਰਤੀ ਨਾਗਰਿਕਾਂ ਵਿਰੁੱਧ ਕੇਸ ਖਾਰਜ ਕਰ ਦਿੱਤਾ ਗਿਆ ਹੈ ਜਿਨ੍ਹਾਂ ਨੂੰ ਯੂ.ਏ.ਈ. ਦੇ ਕੌਮੀ ਸੁਰੱਖਿਆ ਕਾਨੂੰਨਾਂ ਦੀ ਉਲੰਘਣਾ ਕਰਕੇ ਸਮਾਜ ਸੇਵਕ ਅੰਨਾ ਹਜ਼ਾਰੇ ਦੇ ਹੱਕ ’ਚ ਇਕ ਮਾਰਚ ਕਰਨ ’ਤੇ ਹਿਰਾਸਤ ’ਚ ਲਿਆ ਗਿਆ ਸੀ। ਇਨ੍ਹਾਂ ਪੰਜ ਨਾਗਰਿਕਾਂ ਨੂੰ ਸ਼ਹਿਰ ’ਚ ਬਿਨਾਂ ਸਥਾਨਕ ਸਰਕਾਰ ਤੋਂ ਪ੍ਰਵਾਨਗੀ ਲਏ ਤਿੰਨ ਕਿਲੋਮੀਟਰ ਲੰਮਾ ਮਾਰਚ ਕਰਨ ’ਤੇ ਪੁਲੀਸ ਨੇ ਹਿਰਾਸਤ ’ਚ ਲਿਆ ਸੀ। ਇਨ੍ਹਾਂ ਦੇ ਵਕੀਲ ਅਨੁਸਾਰ ਇਨ੍ਹਾਂ ਵਿਰੁੱਧ ਲਾਏ ਸਾਰੇ ਦੋਸ਼ ਹਟਾ ਦਿੱਤੇ ਗਏ ਹਨ ਕਿਉਂਕਿ ਇਨ੍ਹਾਂ ਦਾ ਇਰਾਦਾ ਸਰਕਾਰ ਵਿਰੁੱਧ ਨਹੀਂ ਸੀ। ਇਨ੍ਹਾਂ ਨੂੰ ਉਦੋਂ ਨੌਂ ਦਿਨ ... Read Full Story
|
ਫੇਸਬੁੱਕ ਤੇ ਇਨਸਾਨੀਅਤ ਗਰੁੱਪ ਬਚਾ ਰਿਹਾ ਹੈ ਗਰੀਬ ਮਰੀਜਾਂ ਦੀ ਜਿੰਦਗੀਆਂ
ਫੇਸਬੁੱਕ ਉਪਰ ‘ਇਨਸਾਨੀਅਤ ’ ਨਾਂਮ ਦੇ ਗਰੁੱਪ ਵੱਲੋਂ ਲੋੜਵੰਦ ਮਰੀਜਾਂ ਦੇ ਇਲਾਜ ਲਈ ਇੱਕ ਮੁਹਿੰਮ ਚਲਾਈ ਗਈ ਹੈ।ਜਿਹੜੇ ਮਰੀਜ ਕਿਸੇ ਗੰਭੀਰ ਬਿਮਾਰੀ ਤੋਂ ਪੀੜਤ ਹਨ ਉਹਨਾਂ ਦੇ ਇਲਾਜ ਲਈ ਵਿਦੇਸਾਂ ਵਿੱਚ ਬੈਠੇ ਇਸ ਗਰੁੱਪ ਦੇ ਮੈਂਬਰ ਆਪਣੇ ਵੱਲੋਂ ਆਰਥਿਕ ਸਹਾਇਤਾ ਭੇਜਦੇ ਹਨ ਅਤੇ ਭਾਰਤ ਵਿਚਲੇ ਗਰੁੱਪ ਮੈਂਬਰ ਆਪਣੇ ਖਰਚੇ ਤੇ ਲੋੜਵੰਦ ਲੋਕਾਂ ਤੱਕ ਇਹ ਰਾਸ਼ੀ ਪਹੁੰਚਦੀ ਕਰਦੇ ਹਨ।
ਉਹਨਾ ਦੱਸਿਆ ਕਿ ਭਾਵੇ ਲੋੜਵੰਦਾਂ ਦੀ ਸਹਾਇਤਾ ਪਹਿਲਾਂ ਵੀ ਕੁਝ ਐਨ ਆਰ ਆਈ ਦੋਸਤ ਆਰਥਿਕ ਤੌਰ ਤੇ ਭੇਜਦੇ ਸਨ ਪਰੰਤੂ ਇਸੇ ਵਰ੍ਹੇ ਆਜ਼ਾਦੀ ਦਿਵਸ ਦੀ ਸ਼ਾਮ ਨੂੰ ਰਸਮੀ ਤੌਰ ਤੇ ਹੋਂਦ ਵਿੱਚ ਆਏ ਇਸ ... Read Full Story
|
ਪਾਕਿਸਤਾਨੀ ਮੰਤਰੀ ਦੇ ਪੁੱਤਰ ਉੱਪਰ ਦੁਬਈ ਛੱਡਣ ‘ਤੇ ਰੋਕ
ਦੁਬਈ,ਪਾਕਿਸਤਾਨੀ ਵਣਜ ਮੰਤਰੀ ਅਮੀਨ ਫਾਹਿਮ ਦੇ ਪੁੱਤਰ ਮਕਦੂਮ ਨਜੀਬ ਉੱਤੇ ਉਸ ਦਾ ਚੈੱਕ ਬਾਊਂਸ ਹੋ ਜਾਣ ਕਾਰਨ ਬਾਹਰ ਜਾਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸਥਾਨਕ ਅਤੇ ਪਾਕਿਸਤਾਨੀ ਮੀਡੀਆ ਦੀ ਰਿਪੋਰਟ ਮੁਤਾਬਕ ਸ਼ਨੀਵਾਰ ਦੀ ਸ਼ਾਮ ਨਜੀਬ ਨੂੰ ਦੁਬਈ ਹਵਾਈ ਅੱਡੇ ਉੱਤੇ ਰੋਕ ਕੇ ਉਸ ਦੇ ਦੇਸ਼ ਛੱਡ ਕੇ ਜਾਣ ‘ਤੇ ਰੋਕ ਲਗਾ ਦਿੱਤੀ ਗਈ। ਹਵਾਈ ਅੱਡੇ ਤੋਂ ਉਸ ਨੂੰ ਜਬੈੱਲ ਅਲੀ ਪੁਲੀਸ ਥਾਣੇ ਲਿਜਾਇਆ ਗਿਆ ਜਿੱਥੋਂ ਬਾਅਦ ਵਿਚ ਉਸ ਨੂੰ ਰਿਹਾਅ ਕਰ ਦਿੱਤਾ ਗਿਆ। ਗਾਰੰਟੀ ਦੇ ਤੌਰ ‘ਤੇ ਉਸ ਦਾ ਪਾਸਪੋਰਟ ਰੱਖ ਲਿਆ ਗਿਆ। ਹਾਲਾਂਕਿ ਦੁਬਈ ਪੁਲੀਸ ਵੱਲੋਂ ਅਜੇ ਤਕ ਇਸ ਕੇਸ ਸਬੰਧੀ ਕੋਈ ਟਿੱਪਣੀ ... Read Full Story
|
ਦੁਬਈ ਅਦਾਲਤ ਦਾ ਫ਼ੈਸਲਾ : 16 ਪੰਜਾਬੀਆਂ ਸਮੇਤ 17 ਭਾਰਤੀ ਬਰੀ
ਸ਼ਾਰਜਾਹ,ਸ਼ਾਰਜਾਹ (ਦੁਬਈ) ਦੀ ਸ਼ਰੀਅਤ ਅਦਾਲਤ ਵੱਲੋਂ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ 17 ਭਾਰਤੀਆਂ ਨੂੰ ਬਰੀ ਕਰ ਦਿੱਤਾ ਗਿਆ। ਅਦਾਲਤੀ ਫ਼ੈਸਲੇ ਨਾਲ ਰਾਹਤ ਪਾਉਣ ਵਾਲਿਆਂ ‘ਚ 16 ਪੰਜਾਬੀ ਸ਼ਾਮਲ ਹਨ। ਦੱਸਣਾ ਬਣਦਾ ਹੈ ਕਿ ਦੁਬਈ ਵਿਚ ਇਕ ਪਾਕਿਸਤਾਨੀ ਨਾਗਰਿਕ ਮਿਸਰੀ ਖਾਨ ਦੇ ਕਤਲ ‘ਚ ਇਨ੍ਹਾਂ ਵਿਅਕਤੀਆਂ ਨੂੰ ਮਾਣਯੋਗ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਸੀ। ਸਜ਼ਾ ਉਪਰੰਤ ਦੁਬਈ ‘ਚ ਭਾਰਤੀਆਂ ਦੇ ਕੇਸਾਂ ਦੀ ਪੈਰਵੀ ਕਰ ਰਹੇ ਮਸ਼ਹੂਰ ਕਾਰੋਬਾਰੀ ਐਸਪੀ ਓਬਰਾਏ ਨੇ ਇਸ ਮਾਮਲੇ ‘ਚ ਦਖ਼ਲਅੰਦਾਜ਼ੀ ਕੀਤੀ ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਬਲੱਡ ਮਨੀ ਵਜੋਂ ਕੁਝ ਰਕਮ ਲੈਣ ਲਈ ਮਨਾ ਲਿਆ ... Read Full Story
|
ਅਮੀਰਾਤ ਵਿਚਲੇ ਭਾਰਤੀਆਂ ਨੂੰ ਮੁਕਾਮੀ ਕਾਨੂੰਨਾਂ ਦਾ ਸਤਿਕਾਰ ਕਰਨ ਦੀ ਅਪੀਲ
ਦੁਬਈ,ਦੁਬਈ ਵਿਖੇ ਭਾਰਤ ਕੌਂਸਲ ਜਨਰਲ ਸੰਜੈ ਵਰਮਾ ਨੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ ਵਸਦੇ ਭਾਰਤੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮੁਲਕ ਦੇ ਕਾਨੂੰਨਾਂ ਦਾ ਸਤਿਕਾਰ ਕਰਨ। ਵਰਨਣਯੋਗ ਹੈ ਕਿ 20 ਅਗਸਤ ਨੂੰ ਇੱਥੇ ਜਨ ਲੋਕਪਾਲ ਬਿੱਲ ਦੇ ਹੱਕ ਵਿਚ ਕੁਝ ਭਾਰਤੀਆਂ ਨੇ ਮਾਰਚ ਕੀਤਾ ਸੀ, ਜਿਸ ਨੂੰ ਸਥਾਨਕ ਕਾਨੂੰਨ ਦੀ ਉਲੰਘਣਾ ਮੰਨਦਿਆਂ ਪੁਲੀਸ ਨੇ ਤਿੰਨ ਪ੍ਰਦਰਸ਼ਨਕਾਰੀ ਹਿਰਾਸਤ ਵਿਚ ਲੈ ਲਏ ਸਨ।
ਸ੍ਰੀ ਵਰਮਾ ਨੇ ਕੌਂਸਲਖਾਨੇ ਦੇ ਫੇਸਬੁੱਕ ਪੇਜ ਰਾਹੀਂ ਇਹ ਅਪੀਲ ਕੀਤੀ ਹੈ। ਉਨ੍ਹਾਂ ਕਿਹਾ, ‘‘ਭਾਰਤ ਵਿਚਲੀਆਂ ਘਟਨਾਵਾਂ ਕਾਰਨ ਕੁਝ ਲੋਕ ਇਹ ਭੁੱਲ ਗਏ ਕਿ ਉਹ ਵਿਦੇਸ਼ੀ ਧਰਤੀ ’ਤੇ ਹਨ। ... Read Full Story
|
ਦੁਬਈ ’ਚ ਪੰਜਾਬੀ ਨੌਜਵਾਨਾਂ ਨੂੰ ਸ਼ਰਾਬ ਸਮਗਲਿੰਗ ਧੰਦੇ ’ਚ ਲਾਇਆ ਜਾ ਰਿਹੈ
ਫ਼ਰੀਦਕੋਟ, 4 ਫਰਵਰੀ (ਪੱਤਰ ਪ੍ਰੇਰਕ)-ਦੁਬਈ ਸਮੇਤ ਅਰਬ ਦੇਸ਼ਾਂ ਵਿਚ ਜਾਣ ਵਾਲੇ ਪੰਜਾਬੀ ਨੌਜਵਾਨਾਂ ਨੂੰ ਏਜੰਟਾਂ ਵੱਲੋਂ ਗਲਤ ਢੰਗ ਨਾਲ ਸ਼ਰਾਬ ਸਮਗਲੰਿਗ ਦੇ ਧੰਦੇ ਵਿਚ ਲਾਇਆ ਜਾ ਰਿਹਾ ਹੈ। ਪੰਜਾਬੀ ਨੌਜਵਾਨਾਂ ’ਤੇ ਕਦੀ ਵੀ ਉੱਥੋਂ ਦੇ ਸਖ਼ਤ ਕਾਨੂੰਨਾਂ ਦੀ ਗਾਜ ਡਿੱਗ ਸਕਦੀ ਹੈ। ਦੁਬਈ, ਸਾਊਦੀ ਅਰਬ, ਸਾਰਜਹਾਂ ਅਤੇ ਹੋਰ ਅਰਬ ਦੇਸ਼ਾਂ ਵਿਚੋਂ ਵਾਪਸ ਆਏ ਪੰਜਾਬ ਦੇ ਕੁਝ ਨੌਜਵਾਨਾਂ ਫ਼ਰੀਦਕੋਟ ਦੇ ਦਵਿੰਦਰ ਸਿੰਘ, ਕਰਤਾਰਪੁਰ ਦੇ ਹਰਵਿੰਦਰ ਸਿੰਘ, ਗੜ੍ਹਸ਼ੰਕਰ ਦੇ ਰਾਜਕੁਮਾਰ, ਮਾਹਿਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਰਬਜੀਤ ਸਿੰਘ ਆਦਿ ਨੇ ਉਕਤ ਦੇਸ਼ਾਂ ਵਿਚ ਹੋ ਰਹੇ ਇਸ ਮਾੜੇ ਕਾਰਜ ਦਾ ਖ਼ੁਲਾਸਾ ... Read Full Story
|