ਪੈਟਰੋਲ ਪੰਪਾਂ ਦਾ ਵਿਛੇਗਾ ਜਾਲ
ਜਲੰਧਰ, ਦੇਸ਼ ਵਿਚ ਛੇਤੀ ਹੀ ਪੈਟਰੋਲ ਪੰਪਾਂ ਦਾ ਜਾਲ ਵਿਛਣ ਜਾ ਰਿਹਾ ਹੈ ਕਿਉਂਕਿ ਜਨਤਕ ਖੇਤਰ ਦੀਆਂ ਤੇਲ ਕੰਪਨੀਆਂ ਆਈ. ਓ. ਸੀ. , ਭਾਰਤ ਪੈਟਰੋਲੀਅਮ ਅਤੇ ਹਿੰਦੋਸਤਾਨ ਪੈਟਰੋਲੀਅਮ ਨੇ ਹਰ ਛੋਟੇ-ਵੱਡੇ ਸ਼ਹਿਰ ਅਤੇ ਕਸਬੇ ਵਿਚ ਪੈਟਰੋਲ ਪੰਪ ਖੋਲ੍ਹਣ ਦਾ ਫੈਸਲਾ ਲਿਆ ਹੈ।
2011-12 ਵਿਚ ਇਨ੍ਹਾਂ ਕੰਪਨੀਆਂ ਨੇ 3100 ਨਵੇਂ ਪੈਟਰੋਲ ਪੰਪ ਖੋਲ੍ਹੇ ਸਨ। ਹਰੇਕ ਪੈਟਰੋਲ ਪੰਪ 'ਤੇ 50 ਲੱਖ ਤੋਂ ਲੈ ਕੇ 3 ਕਰੋੜ ਰੁਪਏ ਦੀ ਲਾਗਤ ਆਉਂਦੀ ਹੈ। ਦੇਸ਼ ਵਿਚ ਹੁਣ ਮਾਰਚ ਅਖੀਰ ਤੱਕ ਪੈਟਰੋਲ ਪੰਪਾਂ ਦੀ ਗਿਣਤੀ ਵਧ ਕੇ 45 ਹਜ਼ਾਰ ਹੋ ਚੁੱਕੀ ਹੈ। ਇਕ ਪਾਸੇ ਜਿਥੇ ਜਨਤਕ ਖੇਤਰ ਦੇ ਪੈਟਰੋਲ ਪੰਪਾਂ ਦੀ ਗਿਣਤੀ ਵਧੀ ਹੈ ... Read Full Story
|
ਆਗੂਆਂ ਦੀ ਰਿਹਾਈ ਦੇ ਬਾਵਜੂਦ ਜਾਰੀ ਹੈ ਜਾਟ ਅੰਦੋਲਨ
ਹਿਸਾਰ, ਜਾਟ ਅੰਦੋਲਨ ਦੇ ਦੌਰਾਨ ਇਥੇ ਗ੍ਰਿਫਤਾਰ ਕੀਤੇ ਗਏ ਲਗਭਗ 101 ਵਿਅਕਤੀਆਂ ਨੂੰ ਰਿਹਾਅ ਕੀਤੇ ਜਾਣ ਦੇ ਬਾਵਜੂਦ ਰੇਲ ਅਤੇ ਸੜਕੀ ਮਾਰਗ ਅੱਜ ਵੀ ਪ੍ਰਭਾਵਿਤ ਹੈ ਅਤੇ ਮੁਜ਼ਾਹਰਾਕਾਰੀਆਂ ਨੇ ਕਈ ਮਾਰਗਾਂ ਨੂੰ ਰੋਕੀ ਰੱਖਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਹਿਸਾਰ ਦੇ ਨੇੜੇ ਮੁਜ਼ਾਹਰਾਕਾਰੀਆਂ ਨੇ ਰੇਲ ਪਟੜੀਆਂ ਤੇ ਸੜਕ ਨੂੰ ਜਾਮ ਕਰ ਕੇ ਰੱਖਿਆ ਹੈ। ਉਨ੍ਹਾਂ ਆਪਣੇ ਆਗੂਆਂ ਅਤੇ ਪ੍ਰਤੀਨਿਧੀਆਂ ਨੂੰ ਸੁਣਨ ਤੋਂ ਮਨ੍ਹਾ ਕਰ ਦਿੱਤਾ ਹੈ। ਇਕ ਜਾਟ ਆਗੂ ਨੇ ਕਿਹਾ ਕਿ ਸਰਬ ਹਿੰਦ ਜਾਟ ਰਾਖਵਾਂਕਰਨ ਸੰਮਤੀ ਰਾਮਾਇਣ ਪਿੰਡ ਵਿਚ ਅੱਜ ਮੁਜ਼ਾਹਰਾਕਾਰੀਆਂ ਨਾਲ ਮੀਟਿੰਗ ਕਰ ਰਹੀ ਹੈ ਅਤੇ ਇਸ ... Read Full Story
|
ਜਾਟ ਅੰਦੋਲਨ ਅੱਗੇ ਹੁੱਡਾ ਸਰਕਾਰ ਝੁਕੀ
ਆਗੂਆਂ ਦੀ ਰਿਹਾਈ ਦੇ ਬਾਵਜੂਦ ਧਰਨੇ ਜਾਰੀ
ਚੰਡੀਗੜ੍ਹ, ਹਰਿਆਣਾ ਮੰਤਰੀ ਮੰਡਲ ਨੇ ਜਾਟ ਅੰਦੋਲਨ ਨਾਲ ਸਬੰਧਤ ਦੋ ਸੌ ਵਿਖਾਵਾਕਾਰੀਆਂ ਵਿਰੁੱਧ ਕੇਸ ਵਾਪਸ ਲੈਣ ਅਤੇ ਉਨ੍ਹਾਂ ਨੂੰ ਜੇਲ੍ਹਾਂ ਵਿੱਚੋਂ ਰਿਹਾਅ ਕਰਾਉਣ ਦੀ ਮਨਜ਼ੂਰੀ ਦੇ ਦਿੱਤੀ। ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵੱਲੋਂ ਜਾਟ ਅੰਦੋਲਨ ਬਾਰੇ ਅੱਜ ਇਕ ਵਿਸ਼ੇਸ਼ ਮੀਟਿੰਗ ਬੁਲਾਈ ਗਈ ਸੀ। ਜਾਟ ਆਗੂ ਅੱਜ ਰਿਹਾਅ ਹੋਣੇ ਸ਼ੁਰੂ ਹੋ ਗਏ ਪ੍ਰੰਤੂ ਕਈ ਥਾਈਂ ਧਰਨੇ ਸ਼ਾਮ ਤੱਕ ਜਾਰੀ ਸਨ। ਮ੍ਰਿਤਕ ਵਿਅਕਤੀ ਦੇ ਸਸਕਾਰ ਦਾ ਫੈਸਲਾ ਭਲਕੇ ਹੋਏਗਾ। ਸਥਿਤੀ ਪੂਰੀ ਤਰ੍ਹਾਂ ਭਲਕੇ ਸਪਸ਼ਟ ਹੋਣ ਦੀ ਸੰਭਾਵਨਾ ਹੈ ਕਿਉਂਕਿ ਮੁੱਦਾ ... Read Full Story
|
ਜਾਟਾਂ ਦੇ ਅਲਟੀਮੇਟਮ ਦੀ ਮਿਆਦ ਖਤਮ, ਹੁਣ ਹੋਵੇਗੀ ਆਰ-ਪਾਰ ਦੀ ਲੜਾਈ
ਹਿਸਾਰ, ਜਾਟ ਅੰਦੋਲਨਕਾਰੀਆਂ ਨੇ ਸਰਕਾਰ ਨੂੰ ਦਿੱਤੇ ਗਏ ਅਲਟੀਮੇਟਮ ਦੀ ਮਿਆਦ ਖਤਮ ਹੋਣ ਪਿਛੋਂ ਅੰਦੋਲਨ ਤੇਜ਼ ਕਰਨ ਦੀ ਧਮਕੀ ਦਿੱਤੀ ਹੈ। ਉਨ੍ਹਾਂ ਸ਼ੁੱਕਰਵਾਰ ਇਥੇ ਦੋ ਟੁਕ ਸ਼ਬਦਾਂ ਵਿਚ ਕਿਹਾ ਕਿ ਹੁਣ ਅੰਦੋਲਨ ਦੌਰਾਨ ਸੜਕੀ ਤੇ ਰੇਲ ਆਵਾਜਾਈ ਨੂੰ ਠੱਪ ਕੀਤਾ ਜਾਏਗਾ। ਵਿਖਾਵਾਕਾਰੀ ਸ਼ੁੱਕਰਵਾਰ ਕੌਮੀ ਜਰਨੈਲੀ ਸੜਕ ਨੰਬਰ 10 'ਤੇ ਹਜ਼ਾਰਾਂ ਦੀ ਗਿਣਤੀ 'ਚ ਜਮ੍ਹਾ ਹੋ ਗਏ ਅਤੇ ਪੁਲਸ ਨਾਲ ਹੋਈ ਝੜਪ 'ਚ ਮਾਰੇ ਗਏ ਜਾਟ ਨੌਜਵਾਨ ਸੰਦੀਪ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਨਾ ਕਰਨ ਦਾ ਫੈਸਲਾ ਕੀਤਾ। ਜਾਟਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਦੱਸਿਆ ਕਿ ਅਲਟੀਮੇਟਮ ਦੀ ਮਿਆਦ ... Read Full Story
|
ਜਾਟ ਅੰਦੋਲਨ ਹੋਇਆ ਹਿੰਸਕ
* ਇਕ ਦੀ ਮੌਤ * ਹਿਸਾਰ ਦੇ ਸਭ ਵਿਦਿਅਕ ਅਦਾਰੇ 3 ਦਿਨ ਲਈ ਬੰਦ, ਜ਼ਿਲੇ 'ਚ ਬੱਸਾਂ ਨਹੀਂ ਚੱਲੀਆਂ
ਹਿਸਾਰ, ਜਾਟਾਂ ਦਾ ਪ੍ਰਦਰਸ਼ਨ ਹਿੰਸਕ ਹੋਣ ਪਿੱਛੋਂ ਜ਼ਿਲਾ ਅਧਿਕਾਰੀਆਂ ਨੇ ਬੁੱਧਵਾਰ ਸਥਿਤੀ 'ਤੇ ਕੰਟਰੋਲ ਕਰਨ ਲਈ ਫੌਜ ਸੱਦ ਲਈ ਅਤੇ ਹਿਸਾਰ ਜ਼ਿਲੇ ਦੇ ਸਾਰੇ ਵਿਦਿਅਕ ਅਦਾਰੇ 3 ਦਿਨ ਲਈ ਬੰਦ ਕਰ ਦਿਤੇ। ਜਾਟਾਂ ਨੇ ਹਿੰਸਾ ਦੌਰਾਨ ਇਕ ਪੁਲਸ ਚੌਕੀ ਅਤੇ ਇਕ ਜੱਜ ਦੀ ਕਾਰ ਨੂੰ ਅੱਗ ਲਾ ਦਿਤੀ। ਘਟਨਾ ਦੌਰਾਨ ਇਕ ਵਿਅਕਤੀ ਦੇ ਮਾਰੇ ਜਾਣ ਦੀ ਖਬਰ ਹੈ।
ਪੁਲਸ ਨੇ ਦੱਸਿਆ ਕਿ ਮੰਗਲਵਾਰ ਰਾਤ ਜ਼ਿਲਾ ਅਤੇ ਸੈਸ਼ਨ ਜੱਜ ਰਮਿੰਦਰ ਜੈਨ ਦੀ ਕਾਰ ਨੂੰ ਵਿਖਾਵਾਕਾਰੀਆਂ ਨੇ ਮਿਰਚਪੁਰ ਨੇੜੇ ਅੱਗ ਲਗਾ ... Read Full Story
|
ਜਾਟਾਂ ਵੱਲੋਂ ਅੰਦੋਲਨ ਤੇਜ਼ ਕਰਨ ਦਾ ਐਲਾਨ
ਹਿਸਾਰ, ਹਰਿਆਣਾ ਸਰਕਾਰ ਤੇ ਜਾਟਾਂ ਦੀਆਂ ਖਾਪ ਪੰਚਾਇਤਾਂ ਦਰਮਿਆਨ ਗੱਲਬਾਤ ਅਸਫਲ ਹੋਣ ਕਾਰਨ ਜਾਟਾਂ ਨੇ ਰਾਖਵਾਂਕਰਨ ਪੱਖੀ ਅੰਦੋਲਨ ਤੇਜ਼ ਕਰਨ ਦਾ ਫੈਸਲਾ ਕੀਤਾ ਹੈ। ਜਾਟ ਇਹ ਮੰਗ ਕਰ ਰਹੇ ਹਨ ਕਿ ਓ.ਬੀ.ਸੀ. ਕੋਟੇ ਅਧੀਨ ਉਨ੍ਹਾਂ ਨੂੰ ਸਰਕਾਰੀ ਨੌਕਰੀਆਂ ਵਿਚ ਰਿਜ਼ਰਵੇਸ਼ਨ ਦਿੱਤੀ ਜਾਵੇ। ਅੰਦੋਲਨ ਤੇਜ਼ ਕਰਨ ਦਾ ਐਲਾਨ ਖਾਪਾਂ ਦੀ ਪੰਚਾਇਤ ਨੇ ਹਿਸਾਰ ਜ਼ਿਲ੍ਹੇ ਦੇ ਪਿੰਡ ਰਾਮਾਯਨਾ ‘ਚ ... Read Full Story
|
ਜਾਟ ਰਾਖਵਾਂਕਰਨ : ਭੁੱਖ ਹੜਤਾਲ 'ਤੇ ਬੈਠੇ ਬਜ਼ੁਰਗਾਂ ਦੀ ਹਾਲਤ ਵਿਗੜੀ
ਹਿਸਾਰ, ਹਿਸਾਰ 'ਚ ਜਾਟ ਰਾਖਵਾਂਕਰਨ ਅੰਦੋਲਨ ਨੂੰ ਲੈ ਕੇ ਹਿਸਾਰ-ਭਵਾਨੀ ਰੇਲਵੇ ਟ੍ਰੈਕ 8ਵੇਂ ਦਿਨ ਵੀ ਜਾਮ ਰਿਹਾ। ਰਾਮਾਇਣ-ਢੰਡੇਰੀ ਰੇਲਵੇ ਫਾਟਕ 'ਤੇ ਜਾਟ ਭਾਈਚਾਰੇ ਦੇ ਹਜ਼ਾਰਾਂ ਲੋਕਾਂ ਦੀ ਟ੍ਰੈਕ ਦੇ ਨੇੜੇ ਭੀੜ ਰਹੀ। ਅੰਦੋਲਨਕਾਰੀਆਂ ਨੇ ਮੁੱਖ ਮੰਤਰੀ 'ਤੇ ਵਾਅਦਾ ਖਿਲਾਫੀ ਦਾ ਦੋਸ਼ ਲਗਾਉਂਦਿਆਂ ਖੁੱਲ੍ਹ ਕੇ ਭੜਾਸ ਕੱਢੀ। ਹੜਤਾਲ 'ਤੇ ਬੈਠੇ ਬਜ਼ੁਰਗਾਂ ਦੀ ਸਿਹਤ 'ਚ ਲਗਾਤਾਰ ਗਿਰਾਵਟ ਆ ਰਹੀ ਹੈ ਜਿਸ ਨਾਲ ਇਕ ਬਜ਼ੁਰਗ ਦੀ ਹਾਲਤ ਜ਼ਿਆਦਾ ਵਿਗੜ ਗਈ ਹੈ। ਵਰਣਨਯੋਗ ਹੈ ਕਿ ਜਾਟ ਰਾਖਵਾਂਕਰਨ ਸੰਘਰਸ਼ ਸੰਮਤੀ ਨੇ ਸ਼ਨੀਵਾਰ ਨੂੰ ਮੁੱਖ ਮੰਤਰੀ ਨਾਲ ਮਿਲਣ ਤੇ ਖਾਪਾਂ ਦੀ ਪੰਚਾਇਤ ... Read Full Story
|
ਜਾਟ ਅੰਦੋਲਨ ਕਾਰਨ ਰੇਲ ਆਵਾਜਾਈ ਪ੍ਰਭਾਵਿਤ
ਹਿਸਾਰ, ਰਿਜ਼ਰਵੇਸ਼ਨ ਦੀ ਮੰਗ ਨੂੰ ਲੈ ਕੇ ਜਾਟਾਂ ਵਲੋਂ ਸ਼ੁਰੂ ਕੀਤੇ ਗਏ ਅੰਦੋਲਨ ਕਾਰਨ ਰੇਲ ਆਵਾਜਾਈ ਕਾਫੀ ਪ੍ਰਭਾਵਿਤ ਹੋ ਰਹੀ ਹੈ। ਇਸ ਦੇ ਕਾਰਨ ਕਈ ਰੇਲ ਗੱਡੀਆਂ ਦੇ ਰੂਟ ਬਦਲੇ ਗਏ ਹਨ ਅਤੇ ਕਈ ਗੱਡੀਆਂ ਰੱਦ ਹੋਈਆਂ ਹਨ। ਇਸੇ ਸਿਲਸਿਲੇ ਵਿਚ ਹਰੇਕ ਵੀਰਵਾਰ ਨੂੰ ਅੰਮ੍ਰਿਤਸਰ ਅਤੇ ਜੈਪੁਰ ਵਿਚਾਲੇ ਚਲਣ ਵਾਲੀ ਗੱਡੀ ਨੰ. 19781/19782 ਨੂੰ ਰੱਦ ਕਰਨਾ ਪਿਆ, ਜਦ ਕਿ ਬਠਿੰਡਾ ਅਤੇ ਦਿੱਲੀ ਵਿਚਾਲੇ ਚੱਲਣ ਵਾਲੀ ਕਿਸਾਨ ਐਕਸਪ੍ਰੈਸ ਦਾ ਰਾਹ ਤਬਦੀਲ ਕੀਤਾ ਗਿਆ। ਨਾਲ ਹੀ ਹਿਸਾਰ-ਭਿਵਾਨੀ ਰੇਲਵੇ ਟਰੈਕ ਵੀਰਵਾਰ ਨੂੰ ਵੀ ਪੂਰਾ ਦਿਨ ਠੱਪ ਰਿਹਾ। ਉਧਰ ਜਾਟ ਰਿਜ਼ਰਵੇਸ਼ਨ ਅੰਦੋਲਨ ਨੂੰ ਲੈ ਕੇ ਸਰਕਾਰ ... Read Full Story
|
ਹਰਿਆਣਾ 'ਚ ਜਾਟਾਂ ਦੇ ਅੰਦੋਲਨ ਕਾਰਨ ਰੇਲ ਆਵਾਜਾਈ ਪ੍ਰਭਾਵਿਤ
ਜੈਪੁਰ, ਹਰਿਆਣਾ ਵਿਚ ਰਿਜ਼ਰਵੇਸ਼ਨ ਲਈ ਜਾਟ ਭਾਈਚਾਰੇ ਦੇ ਲੋਕਾਂ ਵਲੋਂ ਚਲਾਏ ਜਾ ਰਹੇ ਅੰਦੋਲਨ ਕਾਰਨ ਉਤਰੀ ਪੱਛਮੀ ਰੇਲਵੇ ਦੇ ਬੀਕਾਨੇਰ ਖੇਤਰ ਵਿਚ ਆਵਾਜਾਈ ਪ੍ਰਭਾਵਿਤ ਹੋਈ ਹੈ। ਭਵਾਨੀ-ਹਿਸਾਰ ਰੇਲ ਸੈਕਸ਼ਨ 'ਤੇ ਇਹ ਆਵਾਜਾਈ ਵਿਸ਼ੇਸ਼ ਤੌਰ 'ਤੇ ਪ੍ਰਭਾਵਿਤ ਹੋਈ ਹੈ। ਉਤਰੀ ਪੱਛਮੀ ਰੇਲਵੇ ਦੇ ਮੁੱਖ ਜਨਸੰਪਰਕ ਅਧਿਕਾਰੀ ਨੇ ਬੁੱਧਵਾਰ ਇਥੇ ਦੱਸਿਆ ਕਿ ਜਾਟ ਭਾਈਚਾਰੇ ਦੇ ਅੰਦੋਲਨ ਕਾਰਨ ਕਈ ਰੇਲ ਗੱਡੀਆਂ ਨੂੰ ਰੱਦ ਕਰਨਾ ਪਿਆ ਹੈ ਅਤੇ ਕਈਆਂ ਦੇ ਰਸਤੇ ਬਦਲਣੇ ਪਏ ਹਨ। ਜੈਪੁਰ ਤੋਂ ਅੰਮ੍ਰਿਤਸਰ ਚੱਲਣ ਵਾਲੀ ਟ੍ਰੇਨ ਨੂੰ ਵੀ ਰੱਦ ਕੀਤਾ ਗਿਆ ਹੈ। ਇਸੇ ਤਰ੍ਹਾਂ ਫਾਜ਼ਿਲਕਾ ਤੋਂ ਰਵਾੜੀ ... Read Full Story
|
ਪਟਿਆਲਾ ਪੁਲਿਸ ਵੱਲੋਂ 4 ਕਿਲੋ ਅਫੀਮ ਸਮੇਤ ਦੋ ਵਿਅਕਤੀ ਕਾਬੂ
ਪਟਿਆਲਾ: 22 ਜਨਵਰੀ (ਪੀ.ਐਸ.ਗਰੇਵਾਲ) -ਪਟਿਆਲਾ ਪੁਲਿਸ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਨਸ਼ੀਲੇ ਪਦਾਰਥਾਂ ਦੀ ਰੋਕਥਾਮ ਨੂੰ ਰੋਕਣ ਲਈ ਵਿੱਢੀ ਗਈ ਮੁਹਿੰਮ ਨੂੰ ਉਸ ਸਮੇਂ ਭਾਰੀ ਸਫਲਤਾ ਹਾਸਲ ਹੋਈ ਜਦੋਂ ਸੀ.ਆਈ.ਏ. ਸਟਾਫ ਪਟਿਆਲਾ ਦੀ ਪੁਲਿਸ ਪਾਰਟੀ ਨੇ ਦੋ ਵਿਅਕਤੀਆਂ ਤੋਂ 4 ਕਿਲੋ ਅਫੀਮ ਅਤੇ ਇੱਕ ਆਈਕਾਨ ਕਾਰ ਕਾਬੂ ਕੀਤੀ। ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲੇ ਦੇ ਐਸ.ਐਸ.ਪੀ. ਸ਼੍ਰੀ ਦਿਨੇਸ਼ ਪ੍ਰਤਾਪ ਸਿੰਘ ਨੇ ਦੱਸਿਆ ਕਿ ਸ੍ਰ: ਪਿ੍ਰਤਪਾਲ ਸਿੰਘ ਥਿੰਦ ਐਸ.ਪੀ. (ਡੀ) ਅਤੇ ਸ੍ਰ: ਜਗਜੀਤ ਸਿੰਘ ਡੀ.ਐਸ.ਪੀ. (ਡੀ) ਦੀ ਰਹਿਨੁਮਾਈ ਹੇਠ ਸੀ.ਆਈ.ਏ. ਸਟਾਫ ਪਟਿਆਲਾ ਦੇ ਇੰਚਾਰਜ ਸਬ ਇੰਸਪੈਕਟਰ ਸ੍ਰ: ... Read Full Story
|
ਕਿਰਾਏ 'ਤੇ ਕੋਖ ਦੇਣ ਦੇ ਸੰਦਰਭ 'ਚ ਬਿੱਲ ਲਿਆ ਰਹੀ ਹੈ ਸਰਕਾਰ
ਨਵੀਂ ਦਿੱਲੀ, ਸਰੋਗੇਟ ਮਾਤਾਵਾਂ ਅਤੇ ਕਿਰਾਏ 'ਤੇ ਕੋਖ ਦੇਣ ਨਾਲ ਜੁੜੇ ਵੱਖ-ਵੱਖ ਪਹਿਲੂਆਂ ਦੇ ਸੰਦਰਭ ਵਿਚ ਸਰਕਾਰ ਨੇ ਜਣੇਪਾ ਤਕਨੀਕ ਬਿੱਲ ਦਾ ਖਰੜਾ ਤਿਆਰ ਕੀਤਾ ਹੈ। ਲੋਕ ਸਭਾ ਵਿਚ ਐੱਨ. ਚੇਲੁਵਰਿਆ ਸਵਾਮੀ ਦੇ ਸਵਾਲ ਦੇ ਜਵਾਬ ਵਿਚ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਸੁਦੀਪ ਬੰਦੋਪਧਿਆਏ ਨੇ ਕਿਹਾ ਕਿ ਸਰਕਾਰ ਇਲੈਕਟ੍ਰਾਨਿਕ ਅਤੇ ਪ੍ਰਿੰਟ ਮੀਡੀਆ ਦੇ ਮਾਧਿਅਮ ਰਾਹੀਂ ਸਰੋਗੇਟ ਮਾਤਾਵਾਂ ਦੇ ਵੱਧਦੇ ਰੁਝਾਨ ਬਾਰੇ ਜਾਗਰੂਕ ਹੈ ਪਰ ਦੇਸ਼ ਵਿਚ ਅਣਵਿਆਹੀਆਂ ਲੜਕੀਆਂ ਦੇ ਸਰੋਗੇਟ ਮਾਤਾ ਬਣਨ ਬਾਰੇ ਕੋਈ ਵਿਸ਼ੇਸ਼ ਜਾਣਕਾਰੀ ਨਹੀਂ ਹੈ। ਮੰਤਰੀ ਤੋਂ ਪੁੱਛਿਆ ਗਿਆ ਸੀ ਕਿ ਕੀ ਦੇਸ਼ ਵਿਚ ... Read Full Story
|
2-ਜੀ ਮਾਮਲਾ : ਰਾਜਾ ਦੇ ਸਾਬਕਾ ਨਿੱਜੀ ਸਕੱਤਰ ਨੂੰ ਮਿਲੀ ਜ਼ਮਾਨਤ
ਨਵੀਂ ਦਿੱਲੀ, ਦੂਰਸੰਚਾਰ ਮੰਤਰੀ ਏ. ਰਾਜਾ ਦੇ ਸਾਬਕਾ ਨਿੱਜੀ ਸਕੱਤਰ ਆਰ. ਕੇ. ਚੰਦੋਲੀਆ ਨੂੰ ਵੀਰਵਾਰ ਦਿੱਲੀ ਦੀ ਇਕ ਅਦਾਲਤ ਨੇ ਜ਼ਮਾਨਤ ਦੇ ਦਿੱਤੀ। ਚੰਦੋਲੀਆ ਨੂੰ 2-ਜੀ ਮਾਮਲੇ ਵਿਚ ਕਥਿਤ ਭੂਮਿਕਾ ਲਈ ਗ੍ਰਿਫਤਾਰ ਕੀਤਾ ਗਿਆ ਸੀ। ਸੀ. ਬੀ. ਆਈ. ਦੇ ਵਿਸ਼ੇਸ਼ ਜੱਜ ਓ. ਪੀ. ਸੈਣੀ ਨੇ ਚੰਦੋਲੀਆ ਦੀ ਜ਼ਮਾਨਤ ਦੀ ਅਰਜ਼ੀ ਨੂੰ ਪ੍ਰਵਾਨ ਕਰਦਿਆਂ ਕਿਹਾ ਕਿ ਇਹ ਅਰਜ਼ੀ ਮੇਰੇ ਵਲੋਂ ਪ੍ਰਵਾਨ ਹੈ। ਹੁਣ ਸਿਰਫ ਏ. ਰਾਜਾ ਅਤੇ ਸਿਧਾਰਥ ਬੇਹੁਰੀਅ ਹੀ ਜੇਲ ਵਿਚ ਰਹਿ ਗਏ ਹਨ, ਜਦਕਿ ਮਾਮਲੇ ਦੇ ਹੋਰਨਾਂ 12 ਦੋਸ਼ੀਆਂ ਨੂੰ ਜ਼ਮਾਨਤ ਮਿਲ ਚੁੱਕੀ ... Read Full Story
|
ਪਟਿਆਲਾ ਪੁਲਿਸ ਵੱਲੋਂ 16 ਕੁਇੰਟਲ ਭੁੱਕੀ ਸਮੇਤ ਦੋ ਕਾਬੂ- ਐਸ.ਐਸ.ਪੀ.
ਪਟਿਆਲਾ: 25 ਨਵੰਬਰ(ਪੀ.ਐਸ.ਗਰੇਵਾਲ) -ਪਟਿਆਲਾ ਪੁਲਿਸ ਵੱਲੋਂ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਵਿੱਢੀ ਗਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਥਾਣਾ ਬਖਸ਼ੀਵਾਲਾ ਪੁਲਿਸ ਵੱਲੋਂ ਲਗਭਗ 16 ਲੱਖ ਰੁਪਏ ਕੀਮਤ ਦੀ 16 ਕੁਇੰਟਲ ਭੁੱਕੀ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ। ਇਸ ਬਾਰੇ ਪੁਲਿਸ ਲਾਈਨ ਪਟਿਆਲਾ ਵਿਖੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਜ਼ਿਲੇ ਦੇ ਐਸ.ਐਸ.ਪੀ. ਸ੍ਰ: ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ 23 ਨਵੰਬਰ ਨੂੰ ਦੁਪਿਹਰ ਲਗਭਗ 12:15 ਵਜੇ ਮੁੱਖ ਥਾਣਾ ਅਫਸਰ ਬਖਸ਼ੀਵਾਲਾ ਇੰਸਪੈਕਟਰ ਗੁਰਚਰਨ ਸਿੰਘ ਨੇ ਸਮੇਤ ਪੁਲਿਸ ... Read Full Story
|
ਸੁਪਰੀਮ ਕੋਰਟ ਦੀ ਚਿਤਾਵਨੀ- ਦਾਗੀ ਮੰਤਰੀਆਂ ਦੇ ਮਾਮਲੇ ਕਿਉਂ ਨਹੀਂ ਲਿਆਂਦੇ ਫਾਸਟ ਟ੍ਰੈਕ ਕੋਰਟ 'ਚ
ਨਵੀਂ ਦਿੱਲੀ, ਸੁਪਰੀਮ ਕੋਰਟ ਨੇ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਨੋਟਿਸ ਭੇਜ ਕੇ ਪੁੱਛਿਆ ਕਿ ਸੰਸਦਾਂ ਦੇ ਅਪਰਾਧਿਕ ਮਾਮਲੇ ਫਾਸਟ ਟ੍ਰੈਕ ਕੋਰਟ 'ਚ ਕਿਉਂ ਨਹੀਂ ਚਲਾਏ ਗਏ। ਕਰੀਬ 200 ਸੰਸਦਾਂ 'ਤੇ ਅਪਰਾਧਿਕ ਕੇਸ ਲਟਕੇ ਹਨ। ਸਾਬਕਾ ਮੁੱਖ ਚੋਣ ਕਮਿਸ਼ਨਰ ਜੇ. ਐਮ. ਲਿੰਗਦੋਹ ਦੀ ਅਰਜ਼ੀ 'ਤੇ ਸੁਪਰੀਮ ਕੋਰਟ ਨੇ ਇਹ ਨੋਟਿਸ ਦਿੱਤਾ ਹੈ।
ਕਈ ਪਾਰਟੀਆਂ ਦੇ ਹਨ ਦਾਗੀ ਸੰਸਦ
ਦੇਸ਼ ਦੇ ਅੰਦਰ ਪਿਛਲੇ ਕਈ ਸਾਲਾਂ ਤੋਂ ਸੰਸਦਾਂ 'ਤੇ ਅਪਰਾਧਿਕ ਮਾਮਲੇ ਚੱਲਦੇ ਰਹੇ ਹਨ। ਹਾਲ ਹੀ 'ਚ ਬਸਪਾ 'ਤੇ ਚੱਲਣ ਵਾਲੇ ਅਪਰਾਦਿਕ ਮੁਕੱਦਮੇ ਇਸ ਗੱਲ ਦੀ ਤਾਜ਼ਾ ਉਦਾਹਰਣ ਹਨ। ਇਸ ਤੋਂ ਪਹਿਲਾਂ ਵੀ ਕਾਂਗਰਸ, ਸਪਾ, ਭਾਜਪਾ, ... Read Full Story
|
5 ਕਿਲੋ ਅਫੀਮ ਸਮੇਤ ਦੋ ਵਿਅਕਤੀ ਅਤੇ ਇੱਕ ਔਰਤ ਕਾਬੂ: ਐਸ.ਪੀ.
ਪਟਿਆਲਾ: 14 ਜਨਵਰੀ (ਪੀ.ਐਸ.ਗਰੇਵਾਲ) -ਪਟਿਆਲਾ ਪੁਲਿਸ ਵੱਲੋਂ ਐਸ.ਐਸ.ਪੀ. ਸ. ਗੁਰਪ੍ਰੀਤ ਸਿੰਘ ਗਿੱਲ ਵੱਲੋਂ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਸੀ.ਆਈ.ਏ. ਸਟਾਫ ਪਟਿਆਲਾ ਵੱਲੋਂ ਇੱਕ ਗੁਪਤ ਸੂਚਨਾ ਦੇ ਅਧਾਰ ’ਤੇ 5 ਕਿਲੋ ਅਫੀਮ ਸਮੇਤ ਦੋ ਵਿਅਕਤੀਆਂ ਅਤੇ ਇੱਕ ਔਰਤ ਨੰੂ ਕਾਬੂ ਕੀਤਾ ਗਿਆ ਹੈ। ਇਹ ਜਾਣਕਾਰੀ ਐਸ.ਪੀ. (ਡੀ) ਸ. ਗੁਰਦੀਪ ਸਿੰਘ ਪੰਨੂ ਨੇ ਆਪਣੇ ਦਫ਼ਤਰ ਵਿਖੇ ਕੀਤੇ ਪੱਤਰਕਾਰ ਸੰਮੇਲਨ ਦੌਰਾਨ ਦਿੰਦਿਆਂ ਹੋਰ ਦੱਸਿਆ ਕਿ ਸੀ.ਆਈ.ਏ. ਸਟਾਫ ਦੇ ਏ.ਐਸ.ਆਈ. ਸ. ਹਰਵਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ... Read Full Story
|
ਗੁੱਜਰਾਂ ਨੇ ਕੱਲ੍ਹ ਆਪਣੇ ਖਿਲਾਫ਼ ਆਏ ਅਦਾਲਤ ਦੇ ਫੈਸਲੇ ਤੋਂ ਬਾਅਦ ਅੰਦੋਲਨ ਤੇਜ਼ ਕਰ ਦਿੱਤਾ।
ਜੈਪੁਰ - ਗੁੱਜਰਾਂ ਨੇ ਕੱਲ੍ਹ ਆਪਣੇ ਖਿਲਾਫ਼ ਆਏ ਅਦਾਲਤ ਦੇ ਫੈਸਲੇ ਤੋਂ ਬਾਅਦ ਅੰਦੋਲਨ ਤੇਜ਼ ਕਰ ਦਿੱਤਾ ਹੈ। ਅੱਜ ਸਵੇਰੇ ਰੇਲਵੇ ਲਾਈਨ ਉਤੇ ਬੈਠੇ ਗੁੱਜਰ ਅਚਾਨਕ ਗੁੱਸੇ ਵਿਚ ਆ ਗਏ ਅਤੇ ਉਨ੍ਹਾਂ ਨੇ ਮੀਡੀਆ ਕਰਮੀਆਂ ਨੂੰ ਆਪਣਾ ਨਿਸ਼ਾਨਾ ਬਣਾਇਆ ਤੇ ਦੋ ਓਬੀ ਵੈਨ ਤੇ ਕਾਰ ਦੇ ਸ਼ੀਸ਼ੇ ਭੰਨ ਦਿੱਤੇ। ਹਾਲਾਂਕਿ ਇਸ ਹਾਦਸੇ ਵਿਚ ਕੋਈ ਜ਼ਖ਼ਮੀ ਨਹੀਂ ਹੋਇਆ ਹੈ। ਦੂਸਰੇ ਪਾਸੇ ਗੁੱਜਰ ਆਗੂ ਕੇ.ਐਸ. ਬੈਂਸਲਾ ਨੇ ਘਟਨਾ ਨੂੰ ਕੁਝ ਸ਼ਰਾਰਤੀ ਤੱਤਾਂ ਦਾ ਕਾਰਨਾਮਾਂ ਦੱਸਿਆ ਹੈ।
ਇਸ ਤੋਂ ਇਲਾਵਾ ਬੈਂਸਲਾ ਦੇ ਸੱਦੇ ਉਤੇ ਗੁੱਜਰਾਂ ਨੇ ਦੁੱਧ ਦੀ ਸਪਲਾਈ ਬੰਦ ਕਰ ਦਿੱਤੀ ਹੈ ਤੇ ਸੂਬੇ ਦੇ ਵੱਖ-ਵੱਖ ... Read Full Story
|
ਭਾਰਤੀਆਂ ਨੂੰ ਲੁੱਟਣ ਤੇ ਕੁੱਟਣ ਵਾਲੇ ਦੋਸ਼ੀਆਂ ਨੂੰ ਨਾਮਾਤਰ ਸਜ਼ਾਵਾਂ
ਮੈਲਬੌਰਨ, 10 ਦਸੰਬਰ (ਸ.ਨ)- ਪਿਛਲੇ ਸਾਲ ਭਾਰਤੀ ਲੋਕਾਂ ਨੂੰ ਬੁਰੀ ਤਰ੍ਹਾਂ ਮਾਰਨ, ਕੁੱਟਣ ਤੇ ਲੁੱਟਣ ਵਾਲੇ ਦੋ ਗੋਰੇ ਲੜਕਿਆਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਜੱਜ ਨੇ ਉਨ੍ਹਾਂ ਨੂੰ ਮਾਮੂਲੀ ਸਜ਼ਾ ਦੇ ਕੇ ਹੀ ਛੱਡ ਦਿੱਤਾ। ਜੁਲੀਅਸ ਮੈਡੀਨਾ ਤੇ ਪੀਟਰ ਸਾਲਾਪੁਰਾ ਦੋਵੇਂ 19 ਸਾਲ, ਨੇ ਪਿਛਲੇ ਸਾਲ ਦਸੰਬਰ ਵਿਚ ਮੋਬਾਈਲ ਫੋਨ ਤੇ ਕਈ ਲੁੱਟ-ਖੋਹ ਦੀਆਂ ਵਾਰਦਾਤਾਂ ਭਾਰਤੀ ਲੋਕਾਂ ਨਾਲ ਕੀਤੀਆਂ ਸਨ। ਇਨ੍ਹਾਂ ਉ¤ਪਰ ਭਾਰਤੀ ਲੋਕਾਂ ਨੂੰ ਲੱਭ-ਲੱਭ ਕੇ ਲੁੱਟਣ, ਕੁੱਟਣ ਤੇ ਮਾਰਨ ਦੇ ਕਈ ਦੋਸ਼ ਲਗਾਏ ਸਨ। ਕੰਟਰੀ ਕੋਰਟ ਦੇ ਜੱਜ ਲਿਜ ਗੇਜਰ ਨੇ ਕਿਹਾ ਕਿ ਇਹ ਨਸਲੀ ਹਮਲੇ ਨਹੀਂ, ਇਹ ਤਾਂ ਸਿਰਫ ... Read Full Story
|
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਕੂਲ ਆਫ ਮੈਨੇਜਮੈਂਟ ਸਟੱਡੀਜ਼ ਵਿਭਾਗ ਵੱਲੋਂਕਰਵਾਏ ਗਏ ਦੋ ਰੋਜ਼ਾ ਨੈਸ਼ਨਲ ਸੈਮੀਨਾਰ
ਪਟਿਆਲਾ: 13 ਨਵੰਬਰ(ਪੀ.ਐਸ.ਗਰੇਵਾਲ) -ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਕੂਲ ਆਫ ਮੈਨੇਜਮੈਂਟ ਸਟੱਡੀਜ਼ ਵਿਭਾਗ ਵੱਲੋਂ ‘ਚਂੇਜ਼ਿੰਗ ਲੈਂਡ ਸਕੇਪ ਆਫ ਇੰਡੀਅਨ ਰਿਟੇਲ ਸੈਕਟਰ: ਪਰੈਜੈਂਟ ਐਂਡ ਫਿਊਚਰ ਵਿਜ਼ਨ’ ਵਿਸ਼ੇ ’ਤੇ ਕਰਵਾਏ ਗਏ ਦੋ ਰੋਜ਼ਾ ਨੈਸ਼ਨਲ ਸੈਮੀਨਾਰ ਦੇ ਅੰਤਿਮ ਦਿਨ ਪੰਜਾਬ ਯੋਜਨਾਂ ਬੋਰਡ ਦੇ ਉਪ ਚੇਅਰਮੈਨ ਪ੍ਰੋ: ਰਜਿੰਦਰ ਭੰਡਾਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹਨਾਂ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਇਸ ਦੌਰ ਵਿੱਚ ਅਜਿਹੇ ਸੈਮੀਨਾਰ ਬਹੁਤ ਹੀ ਮਹੱਤਵਪੂਰਨ ਰੋਲ ਅਦਾ ਕਰਦੇ ਹਨ। ਉਹਨਾਂ ਕਿਹਾ ਕਿ ਇਸ ਦੋ ਰੋਜ਼ਾ ਸੈਮੀਨਾਰ ਵਿੱਚ ਦੇਸ਼ ਦੇ 11 ... Read Full Story
|
ਗ੍ਰੰਥੀ ਨੇ ਭੋਲੇ ਭਾਲੇ ਲੋਕਾਂ ਨੂੰ ਸਮਾਧ ਦੀ ਆੜ ਹੇਠ ਅੰਧ ਵਿਸ਼ਵਾਸ ਨਾਲ ਜੋੜ ਦਿਤਾ।
ਜੋਗਾ, 19 ਅਗੱਸਤ ਪਿੰਡ ਭਾਈ ਦੇਸਾ ਵਿਖੇ ਪੰਜਾਹ ਸਾਲ ਪੁਰਾਣਾ ਗੁਰਦਵਾਰਾ ਬਣਿਆ ਹੋਇਆ ਹੈ। ਇਸ ਗੁਰਦਵਾਰੇ ’ਤੇ ਗ੍ਰੰਥੀ ਅਮਰਜੀਤ ਸਿੰਘ ਨੇ ਕਬਜ਼ਾ ਕਰ ਲਿਆ ਸੀ। ਗੁਰਦਵਾਰੇ ’ਚ ਸਾਧ ਪ੍ਰੇਮਦਾਸ ਦੀ ਸਮਾਧ ਬਣੀ ਹੋਈ ਹੈ। ਗ੍ਰੰਥੀ ਨੇ ਭੋਲੇ ਭਾਲੇ ਲੋਕਾਂ ਨੂੰ ਸਮਾਧ ਦੀ ਆੜ ਹੇਠ ਅੰਧ ਵਿਸ਼ਵਾਸ ਨਾਲ ਜੋੜ ਦਿਤਾ। ਗ੍ਰੰਥੀ ਬੀਬੀਆਂ ਨੂੰ ਧਾਗੇ ਤਵੀਤ ਦੇਣ ਲੱਗ ਪਿਆ। ਇਸ ਦੇ ਵਿਰੋਧ ਵਿਚ ਪਿੰਡ ਵਾਸੀਆਂ ਨੇ ਪੈਸੇ ਇਕੱਠੇ ਕਰ ਕੇ ਨਵਾਂ ਗੁਰਦਵਾਰਾ ਬਣਾ ਦਿਤਾ। ਇਸ ਦੀ ਜਾਣਕਾਰੀ ਦਿੰਦਿਆਂ ਗੁਰਦਵਾਰਾ ਕਮੇਟੀ ਪ੍ਰਧਾਨ ਸੁਖਦੇਵ ਸਿੰਘ ਨੇ ਦਸਿਆ ਕਿ ਪਹਿਲਾਂ ਬਣੇ ਗੁਰਦਵਾਰੇ ਦੇ ਕਮਰੇ ਪੁਰਾਣੇ ... Read Full Story
|
ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਿੱਖਾਂ ਦੀ ਨਸਲਕੁਸ਼ੀ ਲਈ ਦੋਸ਼ੀ ਪੁਲਿਸ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਲਈ ਪੰਜਾਬ ਸਰਕਾਰ ਨੂੰ ਆਦੇਸ਼ ਜਾਰੀ ਕਰਨ : ਕਲਕੱਤਾ
ਅੰਮ੍ਰਿਤਸਰ/10ਅਗਸਤ/ਸਰਵਨ ਸਿੰਘ ਰੰਧਾਵਾ:-ਪੰਜਾਬ ਵਿੱਚ ਡੇਢ ਦਹਾਕੇ ਦੌਰਾਨ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਨੌਜੁਆਨਾਂ ਨੂੰ ਖ਼ਤਮ ਕਰਨ ਲਈ ਦੌਸ਼ੀ ਪੁਲਿਸ ਅਧਿਕਾਰੀਆਂ ਖਿਲਾਫ ਕੇਸ ਚਲਾਉਣ ਅਤੇ ਦੋਸ਼ੀ ਸਿੱਖ ਪੁਲਿਸ ਅਧਿਕਾਰੀਆਂ ਨੂੰ ਪੰਥ ਵਿਚੋਂ ਛੇਕੇ ਜਾਣ ਦੀ ਤਿੰਨ ਜੱਥੇਬੰਦੀਆਂ ਵੱਲੋਂ ਕੀਤੀ ਮੰਗ ਦੀ ਪਰੌੜਤਾ ਕਰਦਿਆਂ ਸ਼੍ਰੌਮਣੀ ਪੰਥਕ ਕੋਂਸਲ ਦੇ ਚੇਅਰਮੈਨ ਸ੍ਰ. ਮਨਜੀਤ ਸਿੰਘ ਕਲਕੱਤਾ ਨੇ ਮੰਗ ਕੀਤੀ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਿੱਖਾਂ ਦੀ ਇਸ ਨਸਲਕੁਸ਼ੀ ਲਈ ਦੋਸ਼ੀ ਪੁਲਿਸ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਲਈ ਪੰਜਾਬ ਸਰਕਾਰ ਨੂੰ ਆਦੇਸ਼ ਜਾਰੀ ਕਰਨ। ਸ੍ਰ. ... Read Full Story
|