ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਿੱਖਾਂ ਦੀ ਨਸਲਕੁਸ਼ੀ ਲਈ ਦੋਸ਼ੀ ਪੁਲਿਸ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਲਈ ਪੰਜਾਬ ਸਰਕਾਰ ਨੂੰ ਆਦੇਸ਼ ਜਾਰੀ ਕਰਨ : ਕਲਕੱਤਾ
ਅੰਮ੍ਰਿਤਸਰ/10ਅਗਸਤ/ਸਰਵਨ ਸਿੰਘ ਰੰਧਾਵਾ:-ਪੰਜਾਬ ਵਿੱਚ ਡੇਢ ਦਹਾਕੇ ਦੌਰਾਨ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਨੌਜੁਆਨਾਂ ਨੂੰ ਖ਼ਤਮ ਕਰਨ ਲਈ ਦੌਸ਼ੀ ਪੁਲਿਸ ਅਧਿਕਾਰੀਆਂ ਖਿਲਾਫ ਕੇਸ ਚਲਾਉਣ ਅਤੇ ਦੋਸ਼ੀ ਸਿੱਖ ਪੁਲਿਸ ਅਧਿਕਾਰੀਆਂ ਨੂੰ ਪੰਥ ਵਿਚੋਂ ਛੇਕੇ ਜਾਣ ਦੀ ਤਿੰਨ ਜੱਥੇਬੰਦੀਆਂ ਵੱਲੋਂ ਕੀਤੀ ਮੰਗ ਦੀ ਪਰੌੜਤਾ ਕਰਦਿਆਂ ਸ਼੍ਰੌਮਣੀ ਪੰਥਕ ਕੋਂਸਲ ਦੇ ਚੇਅਰਮੈਨ ਸ੍ਰ. ਮਨਜੀਤ ਸਿੰਘ ਕਲਕੱਤਾ ਨੇ ਮੰਗ ਕੀਤੀ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਿੱਖਾਂ ਦੀ ਇਸ ਨਸਲਕੁਸ਼ੀ ਲਈ ਦੋਸ਼ੀ ਪੁਲਿਸ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਲਈ ਪੰਜਾਬ ਸਰਕਾਰ ਨੂੰ ਆਦੇਸ਼ ਜਾਰੀ ਕਰਨ। ਸ੍ਰ. ... Read Full Story
|
ਨਾਬਾਲਗਾ ਨਾਲ ਜਬਰ ਜਨਾਹ ਕਰਨ ਦੇ ਦੋਸ਼ ’ਚ 7 ਸਾਲ ਕੈਦ
ਬਠਿੰਡਾ, 5 ਫਰਵਰੀ (ਸ਼ਰਮਾ)-ਬਠਿੰਡਾ ਦੀ ਤੇਜ਼ੀ ਨਾਲ ਕੇਸ ਨਿਪਟਾਉਣ ਵਾਲੀ ਫਾਸਟ ਟਰੈਕ ਕੋਰਟ ਦੇ ਐਡੀਸ਼ਨ ਸੈਸ਼ਨ ਜੱਜ ਸ੍ਰੀ ਐਚ.ਕੇ. ਸਚਦੇਵਾ ਨੇ ਅੱਜ ਇਥੇ ਇਕ ਨਾਬਾਲਗ ਲੜਕੀ ਰੇਨੂ (15) (ਅਸਲੀ ਨਾਂ ਨਹੀਂ) ਵਸਨੀਕ ਰਾਮਾਂ ਮੰਡੀ ਨਾਲ ਜਬਰ ਜਨਾਹ ਕਰਨ ਵਾਲੇ ਦੋਸ਼ੀ ਤਾਰੀ ਉਰਫ਼ ਸੰਜੇ ਕੁਮਾਰ ਪੁੱਤਰ ਰਾਜੇਸ਼ ਕੁਮਾਰ ਵਸਨੀਕ ਰਾਮਾਂ ਮੰਡੀ ਜ਼ਿਲ੍ਹਾ ਬਠਿੰਡਾ ਨੂੰ ਅੱਜ 7 ਸਾਲ ਕੈਦ ਤੇ ਇਕ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਦੋਸ਼ੀ ਵਿਰੁੱਧ ਰਾਮਾਂ ਮੰਡੀ ਪੁਲਿਸ ਪਾਸ ਪੀੜਤ ਲੜਕੀ ਦੀ ਮਾਤਾ ਸ਼ਾਂਤੀ ਦੇਵੀ ਵਲੋਂ ਸ਼ਿਕਾਇਤ ਦਰਜ ਕਰਵਾਈ ... Read Full Story
|
9 ਲੱਖ 50 ਹਜ਼ਾਰ ਦੀ ਠੱਗੀ ਦਾ ਮਾਮਲਾ ਦਰਜ
ਮੁਕਤਸਰ, 2 ਫਰਵਰੀ (ਸੁਖਪਾਲ ਸਿੰਘ ਢਿੱਲੋਂ)-ਅੱਜ ਥਾਣਾ ਸਦਰ ਪੁਲਿਸ ਮੁਕਤਸਰ ਵੱਲੋਂ 9 ਲੱਖ 50 ਹਜ਼ਾਰ ਦੀ ਠੱਗੀ ਦੇ ਮਾਮਲੇ ਵਿਚ ਦੋ ਭਰਾਵਾਂ ’ਤੇ ਮਾਮਲਾ ਦਰਜ ਕੀਤਾ ਹੈ । ਦੋਵਂੇ ਕਥਿਤ ਦੋਸ਼ੀ ਅਜੇ ਤੱਕ ਫ਼ਰਾਰ ਹਨ। ਮਿਲੀ ਜਾਣਕਾਰੀ ਅਨੁਸਾਰ ਸਥਾਨਕ ਗੁਰੂ ਅੰਗਦ ਦੇਵ ਨਗਰ ਨਿਵਾਸੀ ਅਸ਼ੋਕ ਕੁਮਾਰ ਪੁੱਤਰ ਹਰਨਾਮ ਦਾਸ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਨ੍ਹਾਂ ਬਠਿੰਡਾ ਰੋਡ ਸਥਿਤ ਸ਼ਹੀਦ ਭਗਤ ਸਿੰਘ ਇਨਕਲੇਵ ਵਿਚ 36 ਮਰਲੇ ਜ਼ਮੀਨ ਦਾ ਸੌਦਾ ਕੀਤਾ । ਇਹ ਸੌਦਾ ਬਠਿੰਡਾ ਰੋਡ ਵਾਸੀ ਬਰਜਿੰਦਰ ਸਿੰਘ ਅਤੇ ਉਸ ਦੇ ਭਰਾ ਪੁਸ਼ਪਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਨਾਲ 9 ਲੱਖ 50 ਹਜ਼ਾਰ ਰੁਪਏ ਵਿਚ ਹੋਇਆ ਪ੍ਰੰਤੂ ... Read Full Story
|
ਲੁੱਟ ਖੋਹ ਦੇ ਦੋਸ਼ ’ਚ ਦੋ ਗ੍ਰਿਫ਼ਤਾਰ
ਨਵਾਂਸ਼ਹਿਰ, 1 ਫਰਵਰੀ (ਵਿ. ਪ੍ਰ.)-ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਿਸ ਵਲੋਂ ਲੁੱਟਾਂ ਖੋਹਾਂ ਦੇ ਜ਼ੁਰਮ ਤਹਿਤ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਖ਼ਬਰ ਹੈ। ਥਾਣਾ ਮੁਖੀ ਸ੍ਰੀ ਰਾਜ ਕੁਮਾਰ ਨੇ ਦੱਸਿਆ ਕਿ ਜਸਵੰਤ ਰਾਏ ਵਾਸੀ ਮਹਾਲੋਂ ਨੇ ਬਿਆਨ ਦਿੱਤੇ ਸਨ ਕਿ ਉਹ 29 ਜਨਵਰੀ ਦੀ ਸ਼ਾਮ ਨੂੰ ਪਿੰਡ ਪੱਲੀ ਝਿੱਕੀ ਤੋਂ ਆਪਣੀ ਦੁਕਾਨ ਬੰਦ ਕਰਕੇ ਆਪਣੀ ਬੇਟੀ ਨਾਲ ਮੋਟਰਸਾਈਕਲ ’ਤੇ ਪਿੰਡ ਮਹਾਲੋਂ ਨੂੰ ਆ ਰਿਹਾ ਸੀ। ਜਦੋਂ ਉਹ 7:15 ਵਜੇ ਪਿੰਡ ਦੇ ਵਸੀਵੇਂ ਤੇ ਪਹੁੰਚਾ ਤਾਂ ਦੋ ਮੋਨੇ ਮੋਟਰਸਾਈਕਲ ਸਵਾਰਾਂ ਨੇ ਨੰਗੀ ਕ੍ਰਿਪਾਨ ਦੀ ਨੋਕ ਤੇ ਉਨ੍ਹਾਂ ਨੂੰ ਘੇਰ ਲਿਆ ਅਤੇ ਉਸਦਾ ਪਰਸ ਅਤੇ ਮੋਬਾਇਲ ਖੋਹ ਕੇ ... Read Full Story
|
ਲੜਕੀ ਨਾਲ ਛੇੜ-ਛਾੜ ਕਰਨ ਦੇ ਦੋਸ਼ ਹੇਠ ਇੱਕ ਕਾਬੂ
ਜਲੰਧਰ, 22 ਜਨਵਰੀ (ਪ. ਪ.)-ਥਾਣਾ ਮਕਸੂਦਾਂ ਦੀ ਪੁਲਿਸ ਨੇ ਇੱਕ ਪੀੜਤ ਲੜਕੀ ਵੱਲੋਂ ਕੀਤੀ ਸ਼ਿਕਾਇਤ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ ਦੋਸ਼ੀ ਵਿਅਕਤੀ ਨੂੰ ਕਾਬੂ ਕੀਤਾ ਹੈ। ਜਿਸ ਨੇ ਉਂਕਤ ਲੜਕੀ ਨਾਲ ਛੇੜ-ਛਾੜ ਕਰਨ ਦੀ ਕੋਸ਼ਿਸ ਕੀਤੀ। ਇਸ ਦੌਰਾਨ ਉਸਦਾ ਦੂਸਰਾ ਸਾਥੀ ਪੁਲਿਸ ਵੱਲੋਂ ਫਰਾਰ ਦੱਸਿਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮਕਸੂਦਾਂ ਦੇ ਮੁਖੀ ਨੇ ਦੱਸਿਆ ਕਿ ਉਂਕਤ ਦੋਸ਼ੀ ਦੀ ਪਹਿਚਾਣ ਪਲਵਿੰਦਰ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਸ਼ਹੀਦ ਬਾਬੂ ਲਾਭ ਸਿੰਘ ਨਗਰ ਵਜੋਂ ਹੋਈ ਹੈ। ਜਿਸ ਨੇ ਕਿ ਬੀਤੇ ਦਿਨ ਸ਼ਹੀਦ ਬਾਬੂ ਲਾਭ ਸਿੰਘ ਨਗਰ ’ਚ ਹੀ ਰਹਿਣ ਵਾਲੀ ਰਮੇਸ਼ ਕੁਮਾਰ ਦੀ ਲੜਕੀ ... Read Full Story
|
ਪੁਲਿਸ ਮੁਲਾਜ਼ਮ ’ਤੇ ਅਸ਼ਲੀਲ ਹਰਕਤਾਂ ਕਰਨ ਦਾ ਦੋਸ਼
ਖੰਨਾ, 9 ਜਨਵਰੀ (ਹਰਜਿੰਦਰ ਸਿੰਘ ਲਾਲ) ਸਵੇਰੇ ਚੋਰੀ ਦੇ ਮਾਮਲੇ ’ਚ ਪੁੱਛ-ਗਿੱਛ ਲਈ ਲਿਆਂਦੀ ਗਈ ਇਕ ਨਾਬਾਲਗ ਲੜਕੀ ਨੇ ਸਿਟੀ ਥਾਣੇ ’ਚ ਇਕ ਪੁਲਿਸ ਮੁਲਾਜਮ ’ਤੇ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਲਗਾਏ ਗਏ। ਹਾਲਾਂਕਿ ਅਜੇ ਤੱਕ ਉਸ ਨਾਲ ਹਰਕਤਾਂ ਕਰਨ ਵਾਲੇ ਪੁਲਿਸ ਕਰਮਚਾਰੀ ਬਾਰੇ ਪਤਾ ਨਹੀਂ ਲੱਗ ਸਕਿਆ। ਪਰ ਖੰਨਾ ਦੇ ਐਸ. ਐਸ. ਪੀ. ਸ: ਸੁਖਮਿੰਦਰ ਸਿੰਘ ਮਾਨ ਨੇ ਕਿਹਾ ਕਿ ਮਾਮਲੇ ਦੀ ਤਹਿ ਤੱਕ ਜਾਇਆ ਜਾਵੇਗਾ। ਇਸੇ ਲਈ ਐਸ.ਐਚ.ਓ.ਸਿਟੀ ਦੀ ਨੈਤਿਕ ਜ਼ਿੰਮੇਵਾਰੀ ਸਮਝਦਿਆ ਲਾਈਨ ਹਾਜਰ ਕਰ ਦਿੱਤਾ ਹੈ। ਐਸ. ਐਸ. ਪੀ. ਨੇ ਦੱਸਿਆ ਕਿ ਇਸ ਕੇਸ ਦੀ ਨਿਰਪੱਖ ਜਾਂਚ ਲਈ ਡੀ.ਐਸ.ਪੀ. ਖੰਨਾ ਸ: ਅਮਰਜੀਤ ... Read Full Story
|
ਨੌਜਵਾਨ ਵੱਲੋਂ 100 ਰੁਪਏ ਦੀ ਖਾਤਰ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ
ਹੁਸ਼ਿਆਰਪੁਰ, 27 ਦਸੰਬਰ (ਹਰਪ੍ਰੀਤ ਕੌਰ)- ਨਸ਼ੇ ਦੀ ਲਤ ਨੂੰ ਪੂਰਾ ਕਰਨ ਲਈ ਇਕ ਨੌਜਵਾਨ ਨੇ ਸਿਰਫ 100 ਰੁਪਏ ਦੀ ਖਾਤਰ ਬਜੁਰਗ ਦਾ ਤੇਜ਼ਧਾਰ ਹਥਿਆਰ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪੁਲਿਸ ਵੱਲੋਂ ਇਸ ਸਬੰਧੀ ਕਤਲ ਦਾ ਕੇਸ ਦਰਜ ਕਰਕੇ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਵੱਲੋਂ ਘਟਨਾ ਦੌਰਾਨ ਵਰਤਿਆ ਗਿਆ ਹਥਿਆਰ ਵੀ ਬਰਾਮਦ ਕਰ ਲਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਹੁਸ਼ਿਆਰਪੁਰ-ਦਸੂਹਾ ਰੋਡ ’ਤੇ ਸਥਿਤ ਪਿੰਡ ਕੱਕੋਂ ਦੇ ਵਾਸੀ ਗਿਆਨ ਸਿੰਘ ਨੇ ਦੱਸਿਆ ਕਿ ਉਹ ਪੰਜਾਬ ਰੋਡਵੇਜ਼ ਵਿਚ ਕੰਡਕਟਰ ਵਜੋਂ ਡਿਊਟੀ ਕਰ ਰਿਹਾ ਹੈ ਅਤੇ ਉਹ ਲੁਧਿਆਣਾ ਵਿਖੇ ਰਹਿੰਦਾ ਹੈ। ਜਦੋਂ ਕਿ ਉਸ ਦਾ ਪਿਤਾ ... Read Full Story
|
ਪੰਜਾਬ ਰੋਡਵੇਜ਼ ਐਕਸ਼ਨ ਕਮੇਟੀ ਵੱਲੋਂ ਸੰਘਰਸ਼ ਦੀ ਚਿਤਾਵਨੀ
ਜਲੰਧਰ, 27 ਦਸੰਬਰ (ਜਸਪਾਲ ਸਿੰਘ)-ਪੰਜਾਬ ਰੋਡਵੇਜ਼ ਐਕਸ਼ਨ ਕਮੇਟੀ ਨੇ ਬੀਤੇ ਦਿਨ ਪੀ. ਏ. ਪੀ. ਚੌਂਕ ’ਚ ਟਰੈਫਿਕ ਮੁਲਾਜ਼ਮਾਂ ਵਲੋਂ ਪੰਜਾਬ ਰੋਡਵੇਜ ਦੇ ਡਰਾਈਵਰ ਅਤੇ ਕੰਡਕਟਰ ਦੀ ਕੀਤੀ ਕਥਿਤ ਕੁੱਟਮਾਰ ਦੇ ਮਾਮਲੇ ਦਾ ਗੰਭੀਰ ਨੋਟਿਸ ਲੈਂਦੇ ਹੋਏ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ।
ਐਸ. ਐਸ. ਪੀ. ਨੂੰ ਦਿੱਤੇ ਮੰਗ ਪੱਤਰ ਵਿੱਚ ਐਕਸ਼ਨ ਕਮੇਟੀ ਨੇ ਪੁਲਿਸ ’ਤੇ ਧੱਕੇਸ਼ਾਹੀ ਦਾ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਚੌਂਕ ’ਚ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਅੰਮ੍ਰਿਤਧਾਰੀ ਡਰਾਈਵਰ ਅੰਗਰੇਜ਼ ਸਿੰਘ ਨਾਲ ਕੁੱਟਮਾਰ ਕਰਕੇ ਜਿੱਥੇ ਸਿੱਖੀ ਕਕਾਰਾਂ ਦੀ ਬੇਅਦਬੀ ਕੀਤੀ ਉਥੇ ਉਨ੍ਹਾਂ ਨੇ ਕੰਡਕਟਰ ਗੁਰਸ਼ਰਨ ... Read Full Story
|
ਸੜਕ ਹਾਦਸਿਆਂ ’ਚ ਦੋ ਦੀ ਮੌਤ
ਪਟਿਆਲਾ, 22 ਦਸੰਬਰ (ਦਾਖਾ)-ਦੋ ਵੱਖ-ਵੱਖ ਸੜਕ ਹਾਦਸਿਆਂ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ।
ਸਦਰ ਪਟਿਆਲਾ ਪੁਲਿਸ ਕੋਲ ਗੁਰਪ੍ਰੀਤ ਸਿਘ ਵਾਸੀ ਡੋਗਰਾਂ ਸਰਹੰਦੀ ਗੇਟ ਪਟਿਆਲਾ ਨੇ ਨਾ ਮਾਲੂਮ ਡਰਾਈਵਰ ਪਿਕਅੱਪ ਵੈਨ ਵਿਰੁੱਧ ਰਿਪੋਰਟ ਦਰਜ ਕਰਾਈ ਹੈ ਜਿਸ ਵਿਚ ਉਸ ਨੇ ਕਿਹਾ ਹੈ ਕਿ ਦੋਸ਼ੀ ਡਰਾਈਵਰ ਨੇ ਆਪਣੀ ਵੈਨ 11 ਏ.ਜੇ-5441 ਵਿਚ ਮਾਰੀ ਜਿਸ ਨਾਲ ਹਰਪ੍ਰੀਤ ਸਿੰਘ ਪੁੱਤਰ ਸੁਰਜੀਤ ਸਿੰਘ ਦੀ ਮੌਤ ਹੋ ਗਈ। ਇਵੇਂ ਹੀ ਕਰਮਜੀਤ ਸਿੰਘ ਵਾਸੀ ਸੈਂਸਰਵਾਲਾ ਥਾਣਾ ਸਮਾਣਾ ਨੇ ਨਾ ਮਾਲੂਮ ਟਰੱਕ ਡਰਾਈਵਰ ਵਿਰੁੱਧ ਰਿਪੋਰਟ ਦਰਜ ਕਰਾਈ ਹੈ ਜਿਸ ਵਿਚ ਉਸ ਨੇ ਦੋਸ਼ੀ ਡਰਾਈਵਰ ਨੇ ਆਪਣਾ ਟਰੱਕ ਮੁਦਈ ਦੇ ਤੂੜੀ ... Read Full Story
|
10 ਕਿਲੋ ਭੁੱਕੀ ਚੂਰਾ ਬਰਾਮਦ
ਫ਼ਤਹਿਗੜ੍ਹ ਸਾਹਿਬ, 14 ਦਸੰਬਰ (ਪੱਤਰ ਪ੍ਰੇਰਕ)-ਸਥਾਨਕ ਪੁਲਿਸ ਨੇ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਤੋਂ ਗੁਰਦੁਆਰਾ ਜੋਤੀ ਸਰੂਪ ਕੋਲੋਂ ਇਕ ਸ਼ੱਕੀ ਵਿਆਕਤੀ ਦਾ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਅਵਤਾਰ ਸਿੰਘ ਪੁੱਤਰ ਅਮਰ ਸਿੰਘ ਪਿੰਡ ਕਨੇਚ ਥਾਣਾ ਸਾਹਨੇਵਾਲ ਦੱਸਿਆ ਤੇ ਉਸ ਦੀ ਤਲਾਸ਼ੀ ਲੈਣ ’ਤੇ ਉਸ ਦੇ ਝੋਲੇ ’ਚੋਂ 10 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਹੋਈ । ਜਿਸ ’ਤੇ ਮੁਕੱਦਮਾ ਦਰਜ ਕੀਤਾ ਗਿਆ। ਇਸੇ ਤਰ੍ਹਾਂ ਸਹਾਇਕ ਥਾਣੇਦਾਰ ਇੰਦਰਜੀਤ ਸਿੰਘ ਮੰਡੀ ਗੋਬਿੰਦਗੜ੍ਹ ਵੱਲੋਂ ਸਮੇਤ ਪੁਲਿਸ ਪਾਰਟੀ ਤਲਾਸ਼ ਭੈੜੇ ਤੇ ਸ਼ੱਕੀ ਪੁਰਸ਼ਾਂ ਦੇ ਗੋਬਿੰਦਗੜ੍ਹ ਤੋਂ ਅਮਲੋਹ ਵੱਲ ਜਾ ਰਹੇ ਸੀ ਤਾਂ ... Read Full Story
|
ਕੈਪਟਨ ਤੇ ਸਾਬਕਾ ਪੁਲਿਸ ਮੁਖੀ ਨੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ
ਚੰਡੀਗੜ੍ਹ, 9 ਦਸੰਬਰ (ਪੱਤਰ ਪ੍ਰੇਰਕ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਉਂਦੇ ਹੋਏ ਉਨ੍ਹਾਂ ਖਿਲਾਫ਼ ਦਰਜ ਮਾਮਲਿਆਂ ਨੂੰ ਰਾਜਸੀ ਰੰਜਸ਼ ਤੋਂ ਪ੍ਰੇਰਿਤ ਦੱਸਿਆ ਹੈ। ਅੱਜ ਹਾਈਕੋਰਟ ’ਚ ਦਾਇਰ ਪਟੀਸ਼ਨ ਰਾਹੀਂ ਸਾਬਕਾ ਮੁੱਖ ਮੰਤਰੀ ਨੇ ਸੱਤਾਧਾਰੀ ਅਕਾਲੀ ਦਲ ’ਤੇ ਗੰਭੀਰ ਦੋਸ਼ ਲਾਉਂਦੇ ਹੋਏ ਕਿਹਾ ਹੈ ਕਿ ਉਨ੍ਹਾਂ ਖਿਲਾਫ਼ ਮੁਹਾਲੀ ਵਿਖੇ ਜ਼ਮੀਨ ਵੰਡਣ ਦੇ ਝੂਠੇ ਮਾਮਲੇ ਦਰਜ ਕੀਤੇ ਹੋਏ ਹਨ ਜਿਸ ’ਚ ਉਨ੍ਹਾਂ ਸਮੇਤ 14 ਹੋਰ ਮੁਲਜ਼ਮਾਂ ਨੂੰ ਘੜੀਸਿਆ ਜਾ ਰਿਹਾ ਹੈ। ਪਟੀਸ਼ਨ ਮੁਤਾਬਿਕ ਵੱਡੇ ਪੱਧਰ ’ਤੇ ਜ਼ਮੀਨ ਵੰਡਣ ਦਾ ... Read Full Story
|
ਸਵਾਰਥ ਦੀ ਥਾਂ ਸਰਹੱਦੀ ਲੋਕਾਂ ਦੇ ਮਸਲੇ ਕੌਮੀ ਮੁੱਦਾ ਹੋਣਾ ਚਾਹੀਦੈ-ਪ੍ਰੋ: ਸਰਚਾਂਦ ਸਿੰਘ
ਅੰਮ੍ਰਿਤਸਰ, 2 ਦਸੰਬਰ (ਪੱਤਰ ਪ੍ਰੇਰਕ)-ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਦਿਹਾਤੀ ਦੇ ਮੀਡੀਆ ਇੰਚਾਰਜ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਭਾਜਪਾ ਆਗੂ ਤੇ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਸ. ਨਵਜੋਤ ਸਿੰਘ ਸਿੱਧੂ ਨੂੰ ਆਪਣੇ ਨਾਲ ਹੋਏ ਅਖੌਤੀ ਨਜ਼ਰਅੰਦਾਜ਼ੀ ਨੂੰ ਕੌਮੀ ਮੁੱਦਾ ਬਣਾਉਣ ਦੀ ਥਾਂ ਸਰਹੱਦੀ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਦੂਰ ਕਰਨ ਦੇ ਮੰਤਵ ਨੂੰ ਕੌਮੀ ਮੁੱਦਾ ਬਣਾਉਣ ਲਈ ਕਿਹਾ ਹੈ। ਉਹਨਾਂ ਕਿਹਾ ਕਿ ਸਿੱਧੂ ਨੂੰ ਸਲਾਹ ਦਿੰਦਿਆਂ ਕਿਹਾ ਕਿ ਉਹ ਆਪਣਾ ਕਰਤਵ ਸਮਝਦਿਆਂ 15 ਲੱਖ ਲੋਕਾਂ ਦੇ ਇਕ ਚੰਗੇ ਨੁਮਾਇੰਦੇ ਵਜੋਂ ਖਾਸਕਰ ਉਹਨਾਂ ਨੂੰ ਜਿੱਤ ਦਵਾਉਣ ਵਿਚ ਵੱਡੀ ਭੂਮਿਕਾ ... Read Full Story
|
ਸੰਯੁਕਤ-ਪਰਿਵਾਰ ਸਿਰਫ ਕੱਲ੍ਹ ਦੀ ਗੱਲ ਨਾ ਰਹਿਣ
ਸਾਡੇ ਦੇਸ਼ ਵਿਚ ਸੰਯੁਕਤ ਪਰਿਵਾਰਾਂ ਦਾ ਚਲਣ ਕਾਫੀ ਸਮਾਂ ਪਹਿਲਾਂ ਤੋਂ ਚਲਿਆ ਆ ਰਿਹਾ ਹੈ, ਹਾਲਾਂਕਿ ਹੁਣ ਇਹ ਚਲਨ ਨਹੀਂ ਰਿਹਾ ਹੈ। ਸੰਯੁਕਤ ਪਰਿਵਾਰਾਂ ਦੀ ਥਾਂ ਇਕੱਲੇ ਪਰਿਵਾਰਾਂ ਨੇ ਲੈ ਲਈ ਹੈ। ਸੰਯੁਕਤ ਪਰਿਵਾਰ ਵਿਚ ਇਕ ਤੋਂ ਵੱਧ ਜੋੜੇ ਇਕੱਠੇ ਰਹਿੰਦੇ ਸਨ।
ਪੁਰਾਣੇ ਸਮੇਂ ਵਿਚ ਸੰਯੁਕਤ ਪਰਿਵਾਰਾਂ ਦਾ ਜ਼ਿਆਦਾ ਜ਼ੋਰ ਸੀ ਪਰ ਇਹ ਪ੍ਰਥਾ ਹੁਣ ਦਮ ਤੋੜਦੀ ਜਾ ਰਹੀ ਹੈ। ਵੱਡੇ-ਵੱਡੇ ਘਰ-ਆਂਗਨਾਂ ਵਿਚ ਵੱਡੇ-ਵੱਡੇ ਪਰਿਵਾਰ ਇਕੱਠੇ ਰਹਿੰਦੇ ਸਨ, ਕੰਮਕਾਰ ਕਰਦੇ ਸਨ। ਇਕ ਹੀ ਘਰ ਵਿਚ ਰਹਿੰਦਿਆਂ ਪੀੜ੍ਹੀਆਂ ਬਦਲ ਜਾਂਦੀਆਂ ਸਨ ਪਰ ਘਰ ਉਹੀ ਰਹਿੰਦਾ ਸੀ।
ਅੱਜਕਲ੍ਹ ਦਾ ਮਾਹੌਲ ਇਕਦਮ ਉਲਟ ਹੈ। ... Read Full Story
|
ਪਿਸਤੌਲਾਂ ਸਮੇਤ 2 ਦੋਸ਼ੀ ਗ੍ਰਿਫ਼ਤਾਰ
ਫਿਲੌਰ, 1 ਦਸੰਬਰ (ਸ਼ਰਮਾ)-ਫਿਲੌਰ ਪੁਲਿਸ ਨੇ ਸ਼ਾਮੀ ਸਤਲੁਜ ਦਰਿਆ ’ਤੇ ਲਾਏ ਨਾਕੇ ਦੌਰਾਨ ਫਿਲੌਰ ਵਾਲੇ ਪਾਸਿਓਂ ਲੁਧਿਆਣੇ ਵੱਲ ਜਾ ਰਹੀ ਇੱਕ ਸਿਲਵਰ ਰੰਗ ਦੀ ਕਾਲੇ ਸ਼ੀਸ਼ਿਆਂ ਵਾਲੀ ਇੰਡਿਕਾ ਕਾਰ ਨੰਬਰ ਪੀਬੀ 10 ਬੀ.ਡਬਲਿਊ 0222 ਜਿਸ ’ਤੇ ਪ੍ਰੈਸ ਲਿਖਿਆ ਹੋਇਆ ਸੀ, ਨੂੰ ਰੋਕ ਕੇ ਉਸ ’ਚੋਂ 2 ਵਿਅਕਤੀਆਂ ਜਤਿੰਦਰ ਸਿੰਘ ਪੁੱਤਰ ਪਿਆਰਾ ਸਿੰਘ ਇੰਦਰਾ ਕਾਲੋਨੀ ਤੇ ਜਤਿੰਦਰ ਕੁਮਾਰ ਪੁੱਤਰ ਮਲਕੀਤ ਲਾਲ ਗਗਨਦੀਪ ਕਾਲੋਨੀ ਦੋਵੇਂ ਵਾਸੀ ਲੁਧਿਆਣਾ ਨੂੰ 2 ਪਿਸਤੌਲ, 24 ਕਾਰਤੂਸ ਤੇ 2 ਮੈਗਜ਼ੀਨ ਸਮੇਤ ਗ੍ਰਿਫ਼ਤਾਰ ਕੀਤਾ।
ਡੀ.ਐਸ.ਪੀ. ਫਿਲੌਰ ਸ. ਕਮਲਜੀਤ ਸਿੰਘ ਢਿਲੋਂ ਨੇ ਦੱਸਿਆ ਕਿ ਅੱਜ ਸ਼ਾਮੀ ਨਾਕੇ ਦੌਰਾਨ ... Read Full Story
|
ਧੋਖਾਧੜੀ ਦੇ ਮਾਮਲੇ ’ਚੋਂ ਉਦਯੋਗਪਤੀ ਪੁੱਤਰਾਂ ਸਮੇਤ ਬਰੀ
ਸੰਗਰੂਰ, 30 ਨਵੰਬਰ (ਸ.ਸ.ਬਾਵਾ)-ਧੋਖਾਧੜੀ ਮਾਮਲੇ ਵਿਚ ਸੰਗਰੂਰ ਦੀ ਅਦਾਲਤ ਵਿਚ ਮੁਕੱਦਮਾ ਭੁਗਤ ਰਹੇ ਉਦਯੋਗਪਤੀ ਅਤੇ ਉਸ ਦੇ ਦੋ ਲੜਕਿਆਂ ਨੂੰ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਡੀ.ਆਰ. ਅਰੋੜਾ ਵੱਲੋਂ ਦੋਸ਼ ਮੁਕਤ ਕਰ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਸੰਗਰੂਰ ਵੱਲੋਂ ਸੰਗਤ ਦਰਸ਼ਨ ਵਿਚ ਆਈ ਦਰਖਾਸਤ ਉਤੇ ਜਾਂਚ ਪੜਤਾਲ ਕਰਵਾਉਣ ਮਗਰੋਂ 23 ਦਸੰਬਰ 2005 ਨੂੰ ਸੰਗਰੂਰ ਨੇੜਲੇ ਪਿੰਡ ਭਿੰਡਰਾਂ ਦੇ ਮਿਲਕ ਪਲਾਂਟ ਮਾਲਕ ਰਾਜ ਕੁਮਾਰ ਅਤੇ ਉਸ ਦੇ ਦੋ ਲੜਕਿਆਂ ਵਿਪਨ ਕੁਮਾਰ ਅਤੇ ਰਾਜੇਸ਼ ਕੁਮਾਰ ’ਤੇ 420, 506 ਆਈ.ਪੀ.ਸੀ ਤਹਿਤ ਥਾਣਾ ਸਿਟੀ ਸੰਗਰੂਰ ਵਿਚ ਮੁਕੱਦਮਾ ਦਰਜ ਕਰਵਾਇਆ ਸੀ। ਸੰਗਤ ... Read Full Story
|