ਭਾਰਤ ਨੇ ਚੀਨ ਨੂੰ ਉਸੇ ਦੀ ਭਾਸ਼ਾ 'ਚ ਦਿੱਤਾ ਜਵਾਬ
ਦੱਖਣੀ ਚੀਨ ਸਾਗਰ ਕਿਸੇ ਦੀ ਜਾਗੀਰ ਨਹੀਂ
ਬੰਗਲੌਰ, ਦੱਖਣੀ ਚੀਨ ਸਾਗਰ ਵਿਚ ਆਪਣੇ ਤੇਲ ਪ੍ਰਾਜੈਕਟਾਂ 'ਤੇ ਚੀਨ ਦੇ ਇਤਰਾਜ਼ ਦਾ ਜਵਾਬ ਦਿੰਦਿਆਂ ਭਾਰਤ ਨੇ ਅੱਜ ਕਿਹਾ ਕਿ ਇਸ ਖੇਤਰ ਨੂੰ ਕਿਸੇ ਕੌਮੀ ਦਖਲਅੰਦਾਜ਼ੀ ਤੋਂ ਮੁਕਤ ਰੱਖਿਆ ਜਾਣਾ ਚਾਹੀਦਾ ਹੈ। ਇਕ ਸਵਾਲ ਦੇ ਜਵਾਬ 'ਚ ਵਿਦੇਸ਼ ਮੰਤਰੀ ਐੱਸ. ਐੱਮ. ਕ੍ਰਿਸ਼ਨਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਭਾਰਤ ਨੇ ਹਮੇਸ਼ਾ ਕਿਹਾ ਹੈ ਕਿ ਦੱਖਣੀ ਚੀਨ ਸਾਗਰ ਦੁਨੀਆ ਦੀ ਜਾਇਦਾਦ ਹੈ। ਮੇਰਾ ਮੰਨਣਾ ਹੈ ਕਿ ਵਪਾਰ ਦੇ ਉਨ੍ਹਾਂ ਰਸਤਿਆਂ ਨੂੰ ਯਕੀਨੀ ਤੌਰ 'ਤੇ ਕਿਸੇ ਕੌਮੀ ਦਖਲ-ਅੰਦਾਜ਼ੀ ਤੋਂ ਮੁਕਤ ਰੱਖਣਾ ਚਾਹੀਦਾ ਹੈ।
ਚੀਨ ਦੀ ਚੇਤਾਵਨੀ ਦੇ ... Read Full Story
|
ਮਨਮੋਹਨ ਸਿੰਘ ਨੇ ਕੋਰੀਆ ਵਾਸੀਆਂ ਨੂੰ ਸੂਰਜੀ ਤੇ ਪ੍ਰਮਾਣੂ ਊਰਜਾ ਖੇਤਰ ਵਿਚ ਨਿਵੇਸ਼ ਦਾ ਦਿੱਤਾ ਸੱਦਾ
ਸਿਓਲ, ਦੱਖਣੀ ਕੋਰੀਆ ਵਲੋਂ ਭਾਰਤ ਵਿਚ ਪ੍ਰਮਾਣੂ ਰੀਐਕਟਰ ਲਗਾਏ ਜਾਣ ਲਈ ਜ਼ਮੀਨ ਮੁਹੱਈਆ ਕਰਵਾਏ ਜਾਣ ਦੀ ਮੰਗ ਦਰਮਿਆਨ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕੋਰੀਆ ਦੇ ਉਦਮੀਆਂ ਨੂੰ ਭਾਰਤ ਵਿਚ ਪ੍ਰਮਾਣੂ ਖੇਤਰ ਦੇ ਪ੍ਰਸਾਰ ਵਿਚ ਮਦਦ ਕਰਨ ਲਈ ਕਿਹਾ ਹੈ।
ਪ੍ਰਮੁੱਖ ਕੋਰੀਆਈ ਕੰਪਨੀਆਂ ਦੇ ਚੋਟੀ ਦੇ ਅਧਿਕਾਰੀਆਂ ਦੇ ਇਕ ਗਰੁੱਪ ਨੂੰ ਸੋਮਵਾਰ ਮਨਮੋਹਨ ਸਿੰਘ ਨੇ ਸੰਬੋਧਿਤ ਕਰਦਿਆਂ ਕਿਹਾ ਕਿ ਊਰਜਾ ਲੋੜਾਂ ਨੂੰ ਪੂਰਾ ਕਰਨ ਲਈ ਅਸੀਂ ਸੂਰਜੀ ਅਤੇ ਪ੍ਰਮਾਣੂ ਊਰਜਾ ਸਮੇਤ ਗੈਰ ਰਵਾਇਤੀ ਊਰਜਾ ਦੇ ਵੱਖ-ਵੱਖ ਬਦਲਾਂ ਨੂੰ ਮਿਲਾ ਕੇ ਆਪਣੀ ਕੁਲ ਘਰੇਲੂ ਊਰਜਾ ਸਮਰੱਥਾ ਨੂੰ ਵਧਾਉਣ ਲਈ ... Read Full Story
|
ਉੱਤਰੀ ਕੋਰੀਆ ਦੀ ਧਮਕੀ ਦੇ ਬਾਵਜੂਦ ਦੱਖਣੀ ਕੋਰੀਆ ਨੇ ਸ਼ੁਰੂ ਕੀਤਾ ਫੌਜੀ ਅਭਿਆਸ
ਸਿਓਲ¸ ਦੱਖਣੀ ਕੋਰੀਆ ਅਤੇ ਅਮਰੀਕਾ ਨੇ ਉੱਤਰੀ ਕੋਰੀਆ ਦੀ ਧਮਕੀ ਦੇ ਬਾਵਜੂਦ ਸੋਮਵਾਰ ਸਵੇਰੇ ਸਾਂਝਾ ਫੌਜੀ ਅਭਿਆਸ ਸ਼ੁਰੂ ਕੀਤਾ। ਇਹ ਫੌਜੀ ਅਭਿਆਸ 9 ਮਾਰਚ ਤਕ ਚੱਲੇਗਾ, ਜਿਸ ਦੌਰਾਨ ਦੱਖਣੀ ਕੋਰੀਆ ਦੇ ਦੋ ਲੱਖ ਜਵਾਨ ਅਤੇ ਅਮਰੀਕਾ ਦੇ 2100 ਫੌਜੀ ਹਿੱਸਾ ਲੈਣਗੇ। ਦੋਹਾਂ ਦੇਸ਼ਾਂ ਨੇ ਕਿਹਾ ਕਿ ਉਹ ਦੱਖਣੀ ਕੋਰੀਆ ਦੇ ਸਾਹਮਣੇ ਆਉਣ ਵਾਲੇ ਹਰ ਖਤਰੇ ਨਾਲ ਨਜਿੱਠਣ ਦੀ ਤਿਆਰੀ ਕਰਨਗੇ। ਦੱਖਣੀ ਕੋਰੀਆ ਅਤੇ ਅਮਰੀਕੀ ਸਾਂਝੀ ਫੋਰਸ ਦੀ ਕਮਾਂਡ ਨੇ ਦੱਸਿਆ ਕਿ ਇਹ ਫੌਜੀ ਅਭਿਆਸ ਨਿਯਮਿਤ ਤੌਰ 'ਤੇ ਕੀਤਾ ਜਾ ਰਿਹਾ ਹੈ ਅਤੇ ਇਸ ਦਾ ਮਕਸਦ ਸਿਰਫ ਸਵੈ-ਸੁਰੱਖਿਆ ਦੀ ਤਿਆਰੀ ਕਰਨਾ ਹੈ। ਉੱਤਰੀ ਕੋਰੀਆ ਦੀ ... Read Full Story
|
ਦੱਖਣੀ ਅਫਗਾਨਿਸਤਾਨ 'ਚ ਬੰਬ ਧਮਾਕਾ; 6 ਮਰੇ
ਕੰਧਾਰ, ਦੱਖਣੀ ਅਫਗਾਨਿਸਤਾਨ ਦੇ ਇਕ ਸ਼ਹਿਰ ਵਿਚ ਐਤਵਾਰ ਪੁਲਸ ਹੈੱਡਕੁਆਰਟਰ ਦੇ ਬਾਹਰ ਹੋਏ ਇਕ ਬੰਬ ਧਮਾਕੇ 'ਚ ਘੱਟੋ-ਘੱਟ 6 ਪੁਲਸ ਅਧਿਕਾਰੀ ਮਾਰੇ ਗਏ। ਖਬਰਾਂ ਮੁਤਾਬਕ ਧਮਾਕਾ ਕੰਧਾਰ ਸ਼ਹਿਰ ਦੇ ਪੁਲਸ ਹੈੱਡ ਕੁਆਰਟਰ ਦੇ ਬਾਹਰ ਪਾਰਕਿੰਗ ਵਿਚ ਹੋਇਆ। ਸੂਬਾਈ ਸਰਕਾਰ ਦੇ ਇਕ ਬੁਲਾਰੇ ਮੁਤਾਬਕ 16 ਹੋਰ ਵਿਅਕਤੀ ਜ਼ਖਮੀ ਵੀ ਹੋਏ ਹਨ, ਜਿਨ੍ਹਾਂ 'ਚ 10 ਨਾਗਰਿਕ ਵੀ ਸ਼ਾਮਲ ਹਨ। ਕਿਸੇ ਵੀ ਅੱਤਵਾਦੀ ਜਥੇਬੰਦੀ ਨੇ ਇਸ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ... Read Full Story
|
ਦੱਖਣੀ ਸੂਡਾਨ ’ਚ 37 ਵਿਅਕਤੀਆਂ ਦੀ ਹੱਤਿਆ
ਜੂਬਾ, ਦੱਖਣੀ ਸੂਡਾਨ ’ਚ ਪਸ਼ੂਆਂ ਦੀ ਚੋਰੀ ਦੇ ਮਸਲੇ ’ਤੇ ਮਤਭੇਦ ਖਤਮ ਕਰਨ ਲਈ ਆਯੋਜਿਤ ਇਕ ਸ਼ਾਂਤੀਵਾਰਤਾ ਦੌਰਾਨ ਹੋਈ ਗੋਲੀਬਾਰੀ ਵਿਚ 37 ਵਿਅਕਤੀਆਂ ਦੇ ਮਰਨ ਦੀ ਖਬਰ ਹੈ। ਯੂਨਿਟੀ ਸਟੇਟ ਇਨਫਰਮੇਸ਼ਨ ਮੰਤਰੀ ਗਿਡਨ ਗਟਪਨ ਥੋਰ ਨੇ ਅੱਜ ਦੱਸਿਆ ਕਿ ਬੁੱਧਵਾਰ ਨੂੰ ਇਕੱਠੇ ਹੋਏ ਲੋਕ ਅਚਾਨਕ ਗੋਲੀਆਂ ਚਲਾਉਣ ਲੱਗੇ। ਘਟਨਾ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ... Read Full Story
|
ਡ੍ਰੈਗਨ ਦੀ ਦਾਦਾਗਿਰੀ : ਭਾਰਤੀ ਜਹਾਜ਼ਾਂ 'ਤੇ ਹਮਲਾ ਕਰ ਸਕਦੈ ਚੀਨ
ਨਵੀਂ ਦਿੱਲੀ, ਦੱਖਣੀ ਚੀਨ ਸਾਗਰ 'ਚ ਹੱਕ ਜਤਾਉਣ ਦੀ ਲੜਾਈ 'ਚ ਚੀਨ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ। ਭਾਰਤ ਨੂੰ ਸ਼ੱਕ ਹੈ ਕਿ ਉਥੇ ਤੇਲ ਦੀ ਖੋਜ 'ਚ ਲੱਗੇ ਭਾਰਤੀ ਜਹਾਜ਼ਾਂ 'ਤੇਚੀਨੀ ਜਹਾਜ਼ ਹਮਲਾ ਕਰ ਸਕਦੇ ਹਨ। ਇਨ੍ਹਾਂ ਜਹਾਜ਼ਾਂ ਨੂੰ ਭਾਰਤ ਨੇ ਐਲਰਟ ਭੇਜਿਆ ਹੈ। ਇਸ 'ਚ ਕਿਹਾ ਗਿਆ ਹੈ ਕਿ ਜਿਵੇਂ ਕੁਝ ਦਿਨ ਪਹਿਲਾਂ ਚੀਨ ਦੇ ਜਹਾਜ਼ ਨੇ ਇਕ ਜਪਾਨੀ ਜਹਾਜ਼ ਨੂੰ ਟੱਕਰ ਮਾਰੀ ਸੀ, ਉਸੇ ਤਰ੍ਹਾਂ ਚੀਨੀ ਜਹਾਜ਼ ਭਾਰਤੀ ਜਹਾਜ਼ਾਂ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ। ਭਾਰਤ ਨੇ ਦੱਖਣੀ ਚੀਨ ਸਾਗਰ 'ਚ ਤੈਨਾਤ ਆਪਣੇ ਜਹਾਜ਼ਾਂ ਨੂੰ ਚੀਨੀ ਜਹਾਜ਼ਾਂ ਤੋਂ ਸੰਭਾਵਿਤ ਹਮਲੇ ਤੋਂ ਸਾਵਧਾਨ ਰਹਿਣ ਲਈ ਕਿਹਾ ਹੈ। ਭਾਰਤ ... Read Full Story
|
20 ਲੱਖ ਸਾਲ ਪੁਰਾਣੇ ਕੰਕਾਲ ਮਿਲੇ
ਲੰਡਨ, ਦੱਖਣੀ ਅਫਰੀਕਾ ਦੇ ਮਲਾਪਾ ਦੇ ਨੇੜਿਓ 20 ਲੱਖ ਸਾਲ ਪੁਰਾਣੇ 2 ਕੰਕਾਲ ਮਿਲੇ ਹਨ, ਜਿਨ੍ਹਾਂ ਦੀਆਂ ਹੱਡੀਆਂ 'ਤੇ ਅਜੇ ਵੀ ਚਮੜੀ ਦਿਖਾਈ ਦੇ ਰਹੀ ਹੈ। । ਇਸ ਖੋਜ ਨਾਲ ਵਿਗਿਆਨਕਾਂ ਨੂੰ ਉਸ ਸਮੇਂ ਦੇ ਲੋਕਾਂ ਦੀ ਜੀਵਨਸ਼ੈਲੀ ਬਾਰੇ ਮਹੱਤਵਪੂਰਨ ਜਾਣਕਾਰੀ ਮਿਲ ਸਕਦੀ ਹੈ। ਅਜਿਹੀ ਖੋਜ ਅਜੇ ਤੱਕ ਨਹੀਂ ਹੋਈ ਹੈ। ਉਨ੍ਹਾਂ ਨੂੰ ਵਿਟਵਾਟਰਸਟਰੈਂਡ ਯੂਨੀਵਰਸਿਟੀ ਅਤੇ ਦੱਖਣੀ ਅਫਰੀਕਾ ਦੀ ਸਰਕਾਰ ਵਲੋਂ ਲੰਡਨ ਦੇ 'ਨੈਚੁਰਲ ਹਿਸਟਰੀ ਮਿਊਜ਼ੀਅਮ' ਨੂੰ ਦਾਨ ਕੀਤਾ ... Read Full Story
|
ਮੰਦੀ ਰੋਕਣ ਲਈ ਸਖਤ ਕਦਮ ਚੁੱਕਣ ਵਿਕਸਿਤ ਦੇਸ਼ : ਮਨਮੋਹਨ
ਪ੍ਰੀਟੋਰੀਆ, ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਯੂਰੋ ਖੇਤਰ ਦੇ ਸੰਕਟ ਦਾ ਅਸਰ ਵਿਕਾਸਸ਼ੀਲ ਦੇਸ਼ਾਂ 'ਤੇ ਪੈਣ ਪ੍ਰਤੀ ਚੌਕਸ ਕਰਦਿਆਂ ਮੰਗਲਵਾਰ ਯੂਰਪ ਅਤੇ ਹੋਰਨਾਂ ਵਿਕਸਿਤ ਦੇਸ਼ਾਂ ਨੂੰ ਕਿਹਾ ਕਿ ਉਹ ਕੌਮਾਂਤਰੀ ਆਰਥਿਕ ਹਾਲਤ ਦੇ ਇਕ ਵਾਰ ਮੁੜ ਮੰਦੇ ਦੇ ਚੱਕਰ 'ਚ ਪੈਣ ਤੋਂ ਬਚਣ ਲਈ ਅਸਰਦਾਰ ਤੇ ਤੁਰੰਤ ਕਦਮ ਚੁੱਕਣ।
ਇਥੇ ਭਾਰਤ-ਬ੍ਰਾਜ਼ੀਲ ਅਤੇ ਦੱਖਣੀ ਅਫਰੀਕਾ ਦੇ ਇਕ ਸੰਮੇਲਨ 'ਚ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੌਮਾਂਤਰੀ ਪ੍ਰਸ਼ਾਸਨ 'ਚ ਕਮੀਆਂ ਨੂੰ ਦੂਰ ਕਰਨ ਦੇ ਯਤਨਾਂ 'ਚ ਇਕਮੁਠਤਾ ਜ਼ਰੂਰੀ ਹੈ। ਉਨ੍ਹਾਂ ਯੂ. ਐੱਨ. ਸੁਰੱਖਿਆ ਕੌਂਸਲ ਦੇ ਪਸਾਰ 'ਤੇ ਜ਼ੋਰ ਦਿੱਤਾ ਕਿ ਇਹ ਮੌਜੂਦਾ ... Read Full Story
|
ਦੱਖਣੀ ਅਫਰੀਕਾ ਪਹੁੰਚੇ ਮਨਮੋਹਨ
ਪ੍ਰਿਟੋਰੀਆ, ਭਾਰਤ, ਬ੍ਰਾਜ਼ੀਲ ਅਤੇ ਦੱਖਣੀ ਅਫਰੀਕਾ (ਇਬਸਾ) ਦੇ 5ਵੇਂ ਸੰਮੇਲਨ 'ਚ ਹਿੱਸਾ ਲੈਣ ਲਈ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅੱਜ ਦੱਖਣੀ ਅਫਰੀਕਾ ਪਹੁੰਚ ਗਏ ਹਨ, ਉਹ ਇਥੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਡਿਲਮਾ ਰੋਸੇਫ ਅਤੇ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਜੈਕਬ ਜੁਮਾ ਨਾਲ ਡਾਂਵਾਂਡੋਲ ਗਲੋਬਲ ਆਰਥਿਕ ਹਾਲਾਤ 'ਤੇ ਸਲਾਹ-ਮਸ਼ਵਰਾ ਕਰਨਗੇ। ਗਲੋਬਲ ਪੱਧਰ 'ਤੇ ਆਰਥਿਕ ਅਤੇ ਸਿਆਸੀ ਉਤਾਰ-ਚੜ੍ਹਾਅ ਵਰਗੇ ਮੁੱਦਿਆਂ ਨਾਲ ਨਜਿੱਠਣ ਲਈ 18 ਅਕਤੂਬਰ ਨੂੰ ਹੋਣ ਵਾਲੇ ਇਬਸਾ ਸੰਮੇਲਨ 'ਚ ਤਾਲਮੇਲ ਦਾ ਸ਼ਕਤੀਸ਼ਾਲੀ ਸੰਦੇਸ਼ ਦਿੱਤਾ ਜਾਵੇਗਾ।
ਪਹਿਲਾਂ ਇਹ ਸੰਮੇਲਨ ਡਰਬਨ ਵਿਚ ਹੋਣਾ ਸੀ ਪਰ ਬਾਅਦ 'ਚ ਇਸ ... Read Full Story
|
ਬੱਚਿਆਂ ਦੇ ਅੰਕਾਂ ਤੋਂ ਪਤੀ-ਪਤਨੀ ’ਚ ਤਲਾਕ
ਕੋਰਿਆਈ ਔਰਤ ਪਤੀ ਨੂੰ ਇਕ ਕਰੋੜ ਵੌਨ ਦੇਵੇਗੀ
ਸਿਓਲ,ਆਪਣੇ ਬੱਚਿਆਂ ਦੀ ਸਿੱਖਿਆ ਖਾਤਰ ਦੱਖਣੀ ਕੋਰੀਆ ਦੀ ਇਕ ਸੁਆਣੀ ਨੇ ਆਪਣੇ ਪਤੀ ਨੂੰ ਤਲਾਕ ਦੇ ਦਿੱਤਾ ਅਤੇ ਉਸ ਨੇ ਆਪਣੇ ਪਤੀ ਨੂੰ ਇਕ ਕਰੋੜ ਵੌਨ (8500 ਅਮਰੀਕੀ ਡਾਲਰ) ਦੇਣਾ ਮੰਨ ਲਿਆ ਹੈ। ਕੋਰੀਆ ’ਚ ਇਹੋ ਜਿਹੇ ਤਲਾਕ ਦੇ ਕੇਸ ਘੱਟ ਹੀ ਸੁਣਨ-ਵੇਖਣ ਨੂੰ ਮਿਲਦੇ ਹਨ। ਇਸ ਕੇਸ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਦੇਸ਼ ਵਿਚ ਬੱਚਿਆਂ ਦੀ ਪੜ੍ਹਾਈ ਦਾ ਮਾਪਿਆਂ ’ਤੇ ਕਿਵੇਂ ਜਨੂੰਨ ਸਵਾਰ ਹੈ।
ਸਿਓਲ ਦੀ ਪਰਿਵਾਰਕ ਅਦਾਲਤ ਨੇ ਲੰਘੇ ਬੁੱਧਵਾਰ ਇਹ ਫੈਸਲਾ ਸੁਣਾਇਆ ਸੀ। ਇਸ ਜੋੜੇ ਦੀ 1992 ਵਿਚ ਸ਼ਾਦੀ ਹੋਈ ਸੀ ਅਤੇ ਘਰ ਵਿਚ ਮੁੱਖ ਤੌਰ ’ਤੇ ਇਸ ਗੱਲ ਕਰਕੇ ... Read Full Story
|
ਭਾਰਤ ਬਣੇਗਾ ਦੱ. ਏਸ਼ਿਆਈ ਦੀ ਆਰਥਿਕ ਆਗੂ : ਸੰਰਾ
ਸੰਯੁਕਤ ਰਾਸ਼ਟਰ ਨੇ ਇੱਥੇ ਕਿਹਾ ਹੈ ਕਿ ਮੌਜੂਦਾ ਵਰ੍ਹੇ ਵਿਚ ਦੱਖਣੀ ਏਸ਼ੀਆ ਦੀ ਆਰਥਿਕ ਅਗਵਾਈ ਭਾਰਤ ਕਰੇਗਾ ਅਤੇ ਕੁੱਲ ਵਿਸ਼ਵ ਉਤਪਾਦ ਵਿਚ ਤਿੰਨ ਫੀਸਦੀ ਦਾ ਇਜ਼ਾਫਾ ਹੋਵੇਗਾ।
ਸੰਯੁਕਤ ਰਾਸ਼ਟਰ ਦੀ ਇੱਥੇ ਜ਼ਾਰੀ ਇੱਕ ਰਿਪੋਰਟ 'ਸਾਲ 2010 ਵਿਸ਼ਵ ਆਰਥਿਕ ਸਥਿੱਤੀ ਅਤੇ ਸੰਭਾਵਨਾਵਾਂ' ਵਿਚ ਕਿਹਾ ਗਿਆ ਹੈ ਕਿ ਸਾਲ 2009 ਵਿਚ ਕੁੱਲ ਵਿਸ਼ਵ ਉਤਪਾਦ ਘੱਟ ਕੇ ਦੋ ਫੀਸਦੀ ਰਹਿ ਗਿਆ ਅਤੇ ਅਰਥ ਵਿਵਸਥਾ ਉੱਪਰ ਦਬਾਅ ਬਰ ਰਹਿਆ।
ਰਾਹਤ ਪੈਕੇਜਾਂ ਅਤੇ ਸਰਕਾਰੀ ਰਿਆਇਤਾਂ ਕਾਰਣ ਵਧੇਰੇ ਦੇਸ਼ਾਂ ਦੀਆਂ ਅਰਥ ਵਿਵਸਥਾਵਾਂ ਨੇ ਸਾਲ 2009 ਦੇ ਆਖਰੀ ਮਹੀਨਿਆਂ ਅਤੇ ਸਾਲ 2010 ਦੇ ਸ਼ੁਰੂਆਤੀ ਮਹੀਨਿਆਂ ਵਿਚ ... Read Full Story
|