Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
Have a Facebook account? Log in with Facebook here.

E-Paper
Photo News
Category
Tags Cloud
Tag Search for "ਧਰਨਾ"
ਐਸ.ਓ.ਆਈ ਵਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਅੰਨਾ ਹਜ਼ਾਰੇ ਦੇ ਸਮਰਥਨ ਵਿਚ ਵਿਸ਼ਾਲ ਰੋਸ ਧਰਨਾ

ਪਟਿਆਲਾ: 20 ਅਗਸਤ (ਪੀ.ਐਸ.ਗਰੇਵਾਲ) -ਦੇਸ਼ ਵਿਚੋਂ ਭਿ੍ਰਸ਼ਟਾਚਾਰ ਤੇ ਭਿ੍ਰਸ਼ਟ ਨੇਤਾਵਾਂ ਨੂੰ ਨਕੇਲ ਪਾਉਣ ਲਈ ਡਰਾਫਟ ਕਮੇਟੀ ਵਲੋਂ ਬਣਾਇਆ ਗਿਆ ਲੋਕਪਾਲ ਬਿਲ ਜਿਉਂ ਦਾ ਤਿਉਂ ਲਾਗੂ ਹੋਣਾ ਚਾਹੀਦਾ ਹੈ ਤੇ ਸਰਕਾਰ ਵਲੋਂ ਬਣਾਏ ਗਏ ਲੋਕਪਾਲ ਬਿੱਲ ਵਿਚ ਕਈ ਖਾਮੀਆਂ ਹਨ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਐਸ.ਓ.ਆਈ ਦੇ ਪੰਜਾਬੀ ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ਦੇ ਇੰਚਾਰਜ ਅਮਿਤ ਸਿੰਘ ਰਾਠੀ ਨੇ ਐਸ.ਓ.ਆਈ ਵਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਅੰਨਾ ਹਜ਼ਾਰੇ ਅਤੇ ਜਨ ਲੋਕਪਾਲ ਬਿਲ ਦੇ ਹੱਕ ਵਿਚ ਕੀਤੀ ਗਈ ਵਿਸ਼ਾਲ ਰੋਸ ਧਰਨੇ ਦੌਰਾਨ ਕੀਤਾ। ਰਾਠੀ ਨੇ ਕੇਂਦਰ ਦੀ ਕਾਂਗਰਸ ਸਰਕਾਰ ਦੀ ...
Read Full Story


ਮੋਦੀ ਕਾਲਜ਼ ਨਾਨ ਟੀਚਿੰਗ ਸਟਾਫ ਨੇ ਪੰਜਾਬ ਸਰਕਾਰ ਵਿਰੱੁਧ ਰੋਸ ਵਜੋਂ ਦਿੱਤਾ ਧਰਨਾ

ਪਟਿਆਲਾ: 17 ਮਾਰਚ (ਪੀ.ਐਸ.ਗਰੇਵਾਲ) -ਪੰਜਾਬ ਕਾਲਜਿਸ ਨਾਨ-ਟੀਚਿੰਗ ਯੂਨੀਅਨ (ਪੰਜਾਬ ਐਡ ਚੰਡੀਗੜ) ਦੇ ਸੱਦੇ ਤੇ ਅੱਜ ਮਿਤੀ 17-03-2011 ਨੂੰ ਸਥਾਨਕ ਮੋਦੀ ਕਾਲਜ ਪਟਿਆਲਾ ਪਿ੍ਰੰਸੀਪਲ ਦਫ਼ਤਰ ਅੱਗੇ 9:30 ਵਜੇ ਤੋਂ 1:30 ਵਜੇ ਤੱਕ ਧਰਨਾ ਦਿੱਤਾ ਗਿਆ ਅਤੇ ਸਟੇ-ਇਨ-ਹੜਤਾਲ ਕੀਤੀ ਗਈ। ਇਸ ਵਿੱਚ ਗੈਰ ਸਰਕਾਰੀ ਪ੍ਰਾਈਵੇਟ ਕਾਲਜਾਂ ਦੇ ਨਾਨ ਟੀਚਿੰਗ ਸਟਾਫ਼ ਨੂੰ ਦਿੱਤੀ ਗਈ ਪੇ-ਪੈਰਟੀ ਦੇ ਆਧਾਰ ਤੇ ਪੰਜਵੇਂ ਪੇ ਕਮੀਸ਼ਨ ਦੀਆਂ ਸਿਫਾਰਸ਼ਾਂ ਮੁਤਾਬਿਕ ਸੋਧੇ ਸਕੇਲਾਂ ਦੀ ਬਕਾਇਆ ਰਾਸ਼ੀ ਮਿਤੀ 1-1-2006 ਤੋਂ ਜਾਰੀ ਨਾ ਕੀਤੇ ਜਾਣ ਕਾਰਨ ਪੰਜਾਬ ਸਰਕਾਰ ਵਿਰੁੱਥ ਭਾਰੀ ਰੋਸ਼ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਨਾਰੇ ਲਾਏ ...
Read Full Story


ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ ਦੇ ਸੈਂਕਡ਼ੇ ਕਰਮਚਾਰੀਆ ਨੇ ਕੰਮ ਕਾਜ ਛੱਡ ਕੇ ਦਿੱਤਾ ਧਰਨਾ

ਪਟਿਆਲਾ,01 ਅਕਤੂਬਰ (ਪੀ ਐਸ ਗਰੇਵਾਲ) – ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ ਯੂਨੀਅਨ ਦੇ ਸੱਦੇ ਤੇ ਪਟਿਆਲਾ ਜ਼ਿਲੇ ਦੇ ਸਮੂਹ ਵਿਭਾਗਾਂ ਵਿੱਚ ਅੱਜ ਤੀਸਰੇ ਦਿਨ ਵੀ ਕਲਮ ਛੋੜ ਹੜਤਾਲ ਕਰ ਕੇ ਕੰਮ ਕਾਜ ਠੱਪ ਕਰ ਕੇ ਜਿਲਾ ਪ੍ਰਧਾਨ ਬਚਿੱਤਰ ਸਿੰਘ ਅਤੇ ਜਨਰਲ ਸਕੱਤਰ ਗੁਰਮੀਤ ਸਿੰਘ ਵਾਲੀਆ ਦੀ ਅਗਵਾਈ ਵਿੱਚ ਮਿੰਨੀ ਸੈਕਟਰੀਏਟ ਸਾਹਮਣੇ ਧਰਨਾ ਦਿੱਤਾ ਗਿਆ। ਇਸ ਧਰਨੇ ਵਿੱਚ ਸਮੂਹ ਵਿਭਾਗਾਂ ਦੇ ਕਰਮਚਾਰੀਆਂ ਵੱਲੋ ਸ਼ਮੂਲੀਅਤ ਕੀਤੀ ਗਈ ਅਤੇ ਕਰਮਚਾਰੀਆਂ ਨੇ ਪੰਜਾਬ ਸਰਕਾਰ ਵਿਰੁੱਧ ਜਬਰਦਸਤ ਨਾਅਰੇਬਾਜੀ ਕੀਤੀ ਅਤੇ ਬਾਅਦ ਵਿੱਚ ਪੰਜਾਬ ਸਰਕਾਰ ਦਾ ਪੁੱਤਲਾ ਵੀ ਸਾੜਿਆ ਗਿਆ। ਇਸ ਧਰਨੇ ਨੂੰ ...
Read Full Story


ਪੰਜਾਬ ਸੁਬਾਡੀਨੇਟ ਸਰਵਿਸਜ਼ ਫੈਡਰੇਸ਼ਨ ਦੇ ਸੱਦੇ ਤੇ ਕਰਮਚਾਰੀਆਂ ਨੇ ਪਟਿਆਲਾ ਦੇ ਮਿੰਨੀ ਸੈਕਟਰੀਏਟ ਅੱਗੇ ਲਗਾਇਆ ਧਰਨਾ

ਪਟਿਆਲਾ,25 ਅਗਸਤ 2010 ( ਪੀ ਐਸ ਗਰੇਵਾਲ) – ਪੰਜਾਬ ਸੁਬਾਡੀਨੇਟ ਸਰਵਿਸਜ਼ ਫੈਡਰੇਸ਼ਨ ਦੇ ਸੱਦੇ ਤੇ ਸਰਕਾਰੀ ਅਤੇ ਅਰਧ ਸਰਕਾਰੀ ਵਿਭਾਗਾਂ ਦੇ ਕਰਮਚਾਰੀਆਂ ਵਲੌਂ 24 ਘੱਟਿਆਂ ਲਈ ਮਿੰਨੀ ਸੈਕਟਰੀਏਟ ਪਟਿਆਲਾ ਦੇ ਸਾਹਮਣੇ ਭੁੱਖ-ਹੜਤਾਲ ਸ਼ੁਰੂ ਕੀਤੀ। ਭੁੱਖ-ਹੜਤਾਲ ਤੇ ਬੈਠਣ ਵਾਲੇ ਕਰਮਚਾਰੀਆਂ ਨੂੰ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਹਾਰ ਪਾ ਕੇ ਬਿਠਾਇਆ। ਇਸ ਮੌਕੇ ਤੇ ਇੱਕ ਰੈਲੀ ਵੀ ਕੀਤੀ ਗਈ ਜਿਸ ਨੂੰ ਵੱਖ-ਵੱਖ ਆਗੂਆਂ ਨੇ ਸੰਬੋਧਨ ਕੀਤਾ ਅਤੇ ਐਲਾਨ ਕੀਤਾ ਕਿ ਅਗਲੇ ਦਿਨ ਭੁੱਖ-ਹੜਤਾਲ ਸਮਾਪਤੀ ਸਮੇਂ ਵੱਡੀ ਰੈਲੀ ਕੀਤੀ ਜਾਵੇਗੀ। ਆਗੂਆਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹਨਾਂ ਦੀਆਂ ...
Read Full Story


ਪੰਜਾਬ ਰਾਜ ਸਹਿਕਾਰੀ ਸਭਾਵਾਂ ਦੇ ਕਰਮਚਾਰੀਆਂ ਵਲੋਂ ਧਰਨਾ 16 ਅਗਸਤ ਨੂੰ

ਪਟਿਆਲਾ, ( ਪੀ ਐਸ ਗਰੇਵਾਲ) -- ਪੰਜਾਬ ਰਾਜ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਜਿਲਾ ਪਟਿਆਲਾ ਦੇ ਪ੍ਰਧਾਨ ਹਰਜਿੰਦਰ ਸਿੰਘ ਦੇ ਸਰਪ੍ਰਸਤੀ ਹੇਠ ਇੱਕ ਮੀਟਿੰਗ ਹੋਈ । ਜਿਸ ਵਿੱਚ ਪ੍ਰਧਾਨ ਨੇ ਅਪੀਲ ਕੀਤੀ ਕਿ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਜਿਹਡ਼ਾ ਧਰਨਾ 16 ਅਗਸਤ ਨੂੰ ਪਟਿਆਲਾ ਸਹਿਕਾਰੀ ਬੈਂਕ, ਪਟਿਆਲਾ ਸਾਹਮਣੇ ਹੋਣਾ ਹੈ ਉਸ ਵਿੱਚ ਵੱਧ ਤੋਂ ਵੱਧ ਹਾਜਰ ਹੋ ਕੇ ਆਪਣਾ ਰੋਸ ਪ੍ਰਗਟ ਕਰੋ। ਤਾਂ ਜੋ ਆਪਣੀਆ ਮੰਗਾ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਪੈਂਡਿੰਗ ਹਨ ਸਰਕਾਰ ਨੂੰ ਜਾਣੂ ਕਰਵਾਇਆ ਜਾ ਸਕੇ। ...
Read Full Story


ਸਰਕਾਰੀ ਅਧਿਆਪਕਾਂ ਦਾ ਡੀ.ਈ.ਓ ਦਫਤਰ ਸਾਹਮਣੇ ਧਰਨਾ 05 ਅਗਸਤ ਨੂੰ

ਪਟਿਆਲਾ, ( ਪੀ ਐਸ ਗਰੇਵਾਲ) – ਸਰਕਾਰੀ ਅਧਿਆਪਕ ਆਪਣੀਆ ਮੰਗਾਂ ਖਾਤਰ 05 ਆਗਸਤ ਨੂੰ ਡੀ.ਈ.ਓ ਦਫਤਰ ਸਾਹਮਣੇ ਧਰਨਾ ਦੇਣਗੇ। ਇਸ ਦੀ ਜਾਣਕਾਰੀ ਗੋਰਮਿੰਟ ਟੀਚਰ ਯੂਨੀਅਨ ਦੇ ਪ੍ਰਧਾਨ ਰਣਜੀਤ ਸਿੰਘ ਮਾਨ ਨੇ ਇੱਸ ਪੱਤਕਕਾਰ ਨੂੰ ਦਿੱਤੀ। ਉਹਨਾਂ ਦਸਿੱਆ ਕਿ ਰਾਜ ਸਰਕਾਰ ਕਾਫੀ ਸਮੇਂ ਤੋਂ ਅਧਿਆਪਕਾਂ ਦੀਆਂ ਮੰਗਾ ਵੱਲ ਧਿਆਨ ਨਹੀ ਦੇ ਰਹੀ ਹੈ। ਅਤੇ ਉਹਨਾਂ ਦੀਆਂ ਮੰਗਾਂ ਬਹੁਤ ਦੇਰ ਤੋਂ ਲਟਕਦੀਆਂ ਆ ਰਹੀਆਂ ਹਨ। ਯੂਨੀਅਨ ਦੇ ਪ੍ਰੈਸ ਸੱਕਤਰ ਜਸਵਿੰਦਰ ਸਿੰਘ ਨੇ ਦਸਿੱਆ ਕਿ ਅਧਿਆਪਕਾਂ ਦੀਆਂ ਬਦਲੀਆਂ ਵੀ ਸਹੀ ਤਰੀਕੇ ਨਾਲ ਨਹੀ ਹੋ ਰਹੀਆਂ ਹਨ। ਬਦਲੀ ਕਰਨ ਕਰਾਉਣ ਵਿੱਚ ਭ੍ਰਿਸ਼ਟਾਚਾਰ ਦਾ ...
Read Full Story


ਅਕਾਲੀ ਦਲ ਸੁਤੰਤਰ ਨੇ ਮੁੱਖ ਦਫਤਰ ਬਿਜਲੀ ਬੋਰਡ,ਪਟਿਆਲਾ ਸਾਹਮਣੇ ਦਿਤਾ ਰੋਸਮਈ ਧਰਨਾ

ਪਟਿਆਲਾ, 05 ਮਈ, 2010 ( ਪੀ ਐਸ ਗਰੇਵਾਲ) --- ਅਕਾਲੀ ਦਲ ਸੁਤੰਤਰ ਵਲੋਂ ਮਹਿੰਗੀ ਬਿਜਲੀ ਅਤੇ ਬਿਜਲੀ ਦੀ ਮਾਡ਼ੀ ਸਪਲਾਈ ਹੋਣ ਕਰਕੇ ਮੁੱਖ ਦਫਤਰ ਪੰਜਾਬ ਰਾਜ ਬਿਜਲੀ ਬੋਰਡ, ਮਾਲ ਰੋਡ ਪਟਿਆਲਾ ਵਿਖੇ ਸੁਰੂ ਕੀਤਾ ਗਿਆ ਰੋਸਮਈ ਧਰਨਾ ਅੱਜ ਤੀਜੇ ਦਿਨ ਵਿੱਚ ਦਾਖਲ ਹੋ ਗਿਆ। ਇਹ ਰੋਸਮਈ ਧਰਨਾ 10 ਮਈ ਤੱਕ ਜਾਰੀ ਰਹੇਗਾ। ਅੱਜ ਤੀਜੇ ਦਿਨ ਤੀਜੇ ਜੱਥੇ ਦੇ 11ਮੈਂਬਰ ਸੁਰਜੀਤ ਸਿੰਘ ਬਾਬਰਪੁਰ, ਪੂਰਨ ਸਿੰਘ ਅਲੋਹਰਾਂ, ਨਰਿੰਦਰ ਸਿੰਘ ਬਿਨਾਹੇਡ਼ੀ, ਗੁਰਜੀਤ ਸਿੰਘ ਬਿਨਾਹੇਡ਼ੀ, ਗੁਲਜਾਰ ਸਿੰਘ ਰਿਆਣਾ ਖੁਰਦ, ਜਰਨੈਲ ਸਿੰਘ ਰਿਆਣਾ ਖੁਰਦ, ਜਗਦੇਵ ਸਿੰਘ ਰਿਆਣ ਖੁਰਦ, ਜੋਰਾਂ ਸਿੰਘ ਰਿਆਣ ਕਲਾਂ, ਦਰਸ਼ਨ ਸਿੰਘ ...
Read Full Story


ਮੰਡ ਦੀਆਂ ਸਰਕਾਰੀ ਜ਼ਮੀਨਾਂ ’ਤੇ ਲਗਾਏ ਨਾਜਾਇਜ਼ ਟੈਕਸ ਵਿਰੁੱਧ ਧਰਨਾ

ਫਿਲੌਰ, 28 ਜਨਵਰੀ (ਸ਼ਰਮਾ)-ਤਹਿਸੀਲ ਫਿਲੌਰ ਦੇ ਇਲਾਕੇ ਨਾਲ ਸਬੰਧਿਤ ਸੈਂਕੜੇ ਕਿਸਾਨਾਂ ਨੇ ਸਰਕਾਰ ਵਲੋਂ ਮੰਡ ਬੇਟ ਇਲਾਕੇ ਦੀਆਂ ਸਰਕਾਰੀ ਜ਼ਮੀਨਾਂ ’ਤੇ ਨਾਜਾਇਜ਼ ਢੰਗ ਨਾਲ ਲਗਾਏ ਟੈਕਸ ਵਿਰੁੱਧ ਰੋਸ ਮਾਰਚ ਕੀਤਾ ਅਤੇ ਤਹਿਸੀਲ ’ਚ ਧਰਨਾ ਦੇਣ ਤੋਂ ਬਾਅਦ ਐਸ. ਡੀ. ਐਮ. ਪ੍ਰੀਤਮ ਸਿੰਘ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਦਿੱਤਾ। ਰੋਸ ਧਰਨੇ ਨੂੰ ਸੰਬੋਧਨ ਕਰਨ ਵਾਲੇ ਆਗੂਆਂ ਨੇ ਦੱਸਿਆ ਕਿ ਮੰਡ ਬੇਟ ਦੀਆਂ ਜ਼ਮੀਨਾਂ ਵਾਹੀਯੋਗ ਬਨਾਉਣ ਲਈ ਉਨ੍ਹਾਂ ਦੀਆਂ 2 ਪੀੜ੍ਹੀਆਂ ਨੇ ਲੱਕ ਭੰਨਵੀਂ ਮਿਹਨਤ ਕੀਤੀ ਪਰ ਸਮੇਂ ਦੀਆਂ ਸਰਕਾਰਾਂ ਨੇ ਵੱਖ-ਵੱਖ ਰੂਪ ’ਚ ਇਨ੍ਹਾਂ ਜ਼ਮੀਨਾਂ ਦੇ ਕਿਸਾਨਾਂ ...
Read Full Story


ਬਿਜਲੀ ਕਰਮਚਾਰੀਆਂ ਵੱਲੋਂ ਰੋਸ ਧਰਨਾ

ਨਕੋਦਰ, 17 ਜਨਵਰੀ (ਰਾਕੇਸ਼ ਧੀਮਾਨ/ਤਰਲੋਕ)-ਪੰਜਾਬ ਰਾਜ ਬਿਜਲੀ ਬੋਰਡ ਦੀਆਂ ਦੋਵਾਂ ਡਵੀਜ਼ਨਾਂ ਦੇ ਸੈਂਕੜੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਦੇ ਹੱਕ ਵਿਚ ਅਤੇ ਮੁਲਾਜ਼ਮ ਮਾਰੂ ਨੀਤੀਆਂ ਖਿਲਾਫ਼ ਡਵੀਜ਼ਨ ਦਫਤਰ ਅੱਗੇ ਰੋਸ ਧਰਨਾ ਦਿੱਤਾ ਗਿਆ। ਧਰਨੇ ਨੂੰ ਸਰਕਲ ਆਗੂ ਸਾਥੀ ਚਮਨ ਲਾਲ ਜੋਸ਼ੀ, ਅਵਤਾਰ ਸਿੰਘ, ਗੁਰਕਮਲ ਸਿੰਘ, ਗੁਰਨਾਮ ਸਿੰਘ ਤੱਗੜ, ਸੰਤੋਖ ਸਿੰਘ ਸੰਧੂ, ਦਰਸ਼ਨ ਲਾਲ, ਗੋਪਾਲ ਸ਼ਰਮਾ, ਹਰਜਿੰਦਰ ਸਿੰਘ, ਰੇਸ਼ਮ ਸਿੰਘ, ਬਲਵੀਰ ਸਿੰਘ ਡਵੀਜ਼ਨ ਆਗੂ ਰਾਮ ਕਿਸ਼ਨ, ਚੰਨਣ ਸਿੰਘ, ਬਲਵਿੰਦਰ ਸਿੰਘ ਚੱਠਾ, ਸੁਰਤ ਰਾਮ, ਚੂਹੜ ਸਿੰਘ, ਸੰਤੋਖ ਤੱਗੜ ਆਦਿ ਨੇ ਸੰਬੋਧਨ ਕੀਤਾ। ਮੁਲਾਜ਼ਮ ਆਗੂਆਂ ਨੇ ਸਾਂਝੇ ...
Read Full Story


ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਧਰਨਾ

ਨਕੋਦਰ, 2 ਜਨਵਰੀ (ਰਾਕੇਸ਼ ਧੀਮਾਨ)-ਸੈਂਕੜੇ ਖੇਤ ਮਜ਼ਦੂਰਾਂ ਜਿਨ੍ਹਾਂ ਵਿਚ ਵੱਡੀ ਗਿਣਤੀ ’ਚ ਔਰਤਾਂ ਵੀ ਸ਼ਾਮਿਲ ਸਨ, ਨੇ ਸਥਾਨਕ ਥਾਣੇ ਅੱਗੇ ਰੋਹ ਭਰਪੂਰ ਧਰਨਾ ਦਿੱਤਾ। ਧਰਨਾਕਾਰੀ ਪਹਿਲਾਂ ਗਗਨ ਸੁਰਜੀਤ ਪਾਰਕ ਵਿਚ ਇਕੱਠੇ ਹੋਏ ਜਿੱਥੋਂ ਉਹ ਪੁਲਿਸ ਗੁੰਡਾ ਸਿਆਸੀ ਗਠਜੋੜ ਖਿਲਾਫ ਜ਼ੋਰਦਾਰ ਨਾਹਰੇ ਮਾਰਦੇ ਹੋਏ ਥਾਣੇ ਮੂਹਰੇ ਪੁੱਜੇ। ਜਿੱਥੇ ਲਗਭਗ ਦੋ ਘੰਟੇ ਧਰਨਾ ਦਿੰਦੇ ਹੋਏ ਪਿਛਲੇ ਦਿਨੀਂ ਯੂਨੀਅਨ ਵਰਕਰਾਂ ਦੀ ਕੁੱਟਮਾਰ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ। ਇਸ ਮੌਕੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ, ਸੂਬਾ ਵਿੱਤ ਸਕੱਤਰ ਹਰਮੇਸ਼ ...
Read Full Story


ਪਟਵਾਰੀਆਂ ਵੱਲੋਂ ਡੀ.ਸੀ. ਦਫਤਰ ਅੱਗੇ ਧਰਨਾ 15 ਨੂੰ

ਬਟਾਲਾ, 2 ਜਨਵਰੀ ((ਪ.ਪ.)-ਦੀ ਰੈਵੀਨਿਊ ਪਟਵਾਰ ਯੂਨੀਅਨ ਗੁਰਦਾਸਪੁਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸ: ਕੁਲਦੀਪ ਸਿੰਘ ਕਾਹਲੋਂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ’ਚ ਤਹਿਸੀਲ ਧਾਰ ਤੋਂ ਸ੍ਰੀ ਰਾਜੇਸ਼ ਕੁਮਾਰ, ਤਹਿਸੀਲ ਬਟਾਲਾ ਤੋਂ ਅਮਰਪਾਲ ਸਿੰਘ, ਡੇਰਾ ਬਾਬਾ ਨਾਨਕ ਤੋਂ ਪ੍ਰਗਟ ਸਿੰਘ, ਪਠਾਨਕੋਟ ਤੋਂ ਵਿਜੇ ਕੁਮਾਰ, ਜ਼ਿਲ੍ਹਾ ਜਨਰਲ ਸਕੱਤਰ ਅਸ਼ਵਨੀ ਕੁਮਾਰ, ਨਿਸ਼ਾਨ ਸਿੰਘ ਸੂਬਾ ਕਮੇਟੀ ਵੱਲੋਂ ਜਸਵੰਤ ਸਿੰਘ ਦਾਲਮ, ਵਧੀਕ ਜਨਰਲ ਸਕੱਤਰ ਸ਼ਾਮਿਲ ਹੋਏ। ਮੰਗਾਂ ਨੂੰ ਲੈ ਕੇ ਜਥੇਬੰਦੀ ਰੋਸ ਵਜੋਂ 15 ਜਨਵਰੀ ਡੀ.ਸੀ. ਦਫਤਰ ਮੋਹਰੇ ਅਣਮਿੱਥੇ ਸਮੇਂ ਲਈ ਧਰਨਾ ਲਾ ਕੇ ਹੜਤਾਲ ਕਰੇਗੀ। ਮੀਟਿੰਗ ’ਚ ...
Read Full Story


ਜਦੋਂ ਟੋਲ ਪਲਾਜ਼ਾ ਦੇ ਕਰਮਚਾਰੀਆਂ ਨੇ ਸ਼ਹਿਰ ਵਾਸੀਆਂ ਤੋਂ ਮੁਆਫ਼ੀ ਮੰਗ ਕੇ ਖਹਿੜਾ ਛੁਡਾਇਆ

ਕੁਰਾਲੀ, 30 ਦਸੰਬਰ (ਬਿੱਲਾ)- ਸਥਾਨਕ ਸ਼ਹਿਰ ਵਿਖੇ ਰੇਲਵੇ ਲਾਈਨ ’ਤੇ ਬਣੇ ਰੇਲਵੇ ਓਵਰ ਬ੍ਰਿਜ ਦੇ ਟੋਲ ਪਲਾਜ਼ਾ ’ਤੇ ਅੱਜ ਦੁਪਹਿਰ ਸਮੇਂ ਸਥਿਤੀ ਉਦੋਂ ਤਣਾਅਪੂਰਨ ਹੋ ਗਈ ਜਦੋਂ ਸ਼ਹਿਰ ਦੇ ਯੂਥ ਕਾਂਗਰਸੀ ਆਗੂ ਅਤੇ ਮੋਹਤਬਰ ਲੋਕਲ ਸ਼ਹਿਰ ਵਾਸੀਆਂ ਤੋਂ ਟੋਲ ਟੈਕਸ ਲਏ ਜਾਣ ਤੇ ਪਲਾਜ਼ਾ ਕਰਮਚਾਰੀਆਂ ਦੇ ਅੱਖੜ ਰਵੱਈਏ ਤੋਂ ਦੁਖੀ ਹੋ ਕੇ ਜਾਮ ਲਾਉਣ ਲੱਗੇ ਸਨ ਪਰ ਸਥਾਨਕ ਪੁਲਿਸ ਦੀ ਦਖ਼ਲਅੰਦਾਜ਼ੀ ਕਾਰਨ ਟੋਲ ਪਲਾਜ਼ਾ ਦੇ ਕਰਮਚਾਰੀਆਂ ਨੇ ਸ਼ਹਿਰ ਵਾਸੀਆਂ ਤੋਂ ਮੁਆਫ਼ੀ ਮੰਗ ਕੇ ਅਪਣਾ ਖਹਿੜਾ ਛੁਡਾ ਲਿਆ। ਜਾਣਕਾਰੀ ਅਨੁਸਾਰ ਦੁਪਹਿਰ ਸਮੇਂ ਯੂਥ ਕਾਂਗਰਸ ਦੀ ਸ਼ਹਿਰੀ ਇਕਾਈ ਦੇ ਪ੍ਰਧਾਨ ਤੇ ਪਹਿਲਾਂ ਵੀ ...
Read Full Story


ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਇਲਾਕਾ ਨਿਵਾਸੀਆਂ ਵੱਲੋਂ ਧਰਨਾ

ਜਗਰਾਉਂ, 22 ਦਸੰਬਰ (ਖ਼ਾਲਸਾ)-ਸਥਾਨਕ ਵਾਰਡ ਨੰਬਰ ਸੱਤ ਅਤੇ ਅੱਠ ਦੇ ਵਸਨੀਕਾਂ ਵੱਲੋਂ ਗੰਦੇ ਪਾਣੀ ਵਾਲੇ ਨਾਲੇ ਦੀ ਨਿਕਾਸੀ ਨਾ ਹੋਣ ਕਾਰਨ ਕਾਉਂਕੇ ਰੋਡ ’ਤੇ ਅਗਵਾੜ ਲੋਪੋਂ ਦੀ ਚੂੰਗੀ ਅੱਗੇ ਧਰਨਾ ਲਗਾ ਕੇ ਆਵਾਜਾਈ ਬੰਦ ਕੀਤੀ ਅਤੇ ਨਗਰ ਕੌਂਸਲ ਵਿਰੁੱਧ ਭਾਈ ਨਾਅਰੇਬਾਜੀ ਕੀਤੀ। ਨਗਰ ਕੌਂਸਲ ਦੇ ਪ੍ਰਧਾਨ ਵੱਲੋਂ ਨਾਲੇ ਦੀ ਸਫ਼ਾਈ ਜਲਦੀ ਕਰਨ ਦਾ ਭਰੋਸਾ ਦੇ ਕੇ ਧਰਨਾ ਉਠਾਇਆ ਗਿਆ। ਵਾਰਡ ਨੰਬਰ 7 ਦੀ ਮਹਿਲਾ ਕੌਂਸਲਰ ਦਲਜੀਤ ਕੌਰ ਸਿਵੀਆ ਨੇ ਕਿਹਾ ਕਿ ਜੇਕਰ ਇਸ ਸਮੱਸਿਆ ਦਾ ਪੱਕਾ ਹੱਲ ਨਾ ਕੱਢਿਆ ਤਾਂ ਪੀੜਤ ਲੋਕ ਡਾਲੇ ਅਗਵਾੜ ਨੇੜੇ ਨਾਲਾ ਬੰਦ ਕਰਕੇ ਪਾਣੀ ਦੀ ਨਿਕਾਸੀ ਅੱਗੇ ਨਹੀਂ ਹੋਣ ...
Read Full Story


ਟਰਾਈਡੈਂਟ ਕੋਲੇ ਦੀ ਵਿਰੋਧੀ ਕਮੇਟੀ ਤੀਜੇ ਦਿਨ ਵੀ ਅੜੀ ਰਹੀ

ਬਰਨਾਲਾ, 9 ਦਸੰਬਰ (ਪੱਤਰ ਪ੍ਰੇਰਕ)-ਪ੍ਰਦੂਸ਼ਨ ਰੋਕੂ ਸੰਘਰਸ਼ ਕਮੇਟੀ ਬਰਨਾਲਾ ਵੱਲੋਂ ਅੱਜ ਤੀਸਰੇ ਦਿਨ ਵੀ ਰੇਲਵੇ ਸਟੇਸ਼ਨ ਬਰਨਾਲਾ ’ਤੇ ਰੋਸ ਧਰਨਾ ਦਿੱਤਾ ਗਿਆ। ਇਹ ਰੋਸ ਧਰਨਾ ਟਰਾਈਡੈਂਟ ਗਰੁੱਪ ਬਰਨਾਲਾ ਵੱਲੋਂ ਰੇਲਵੇ ਪਲੇਠੀ ’ਤੇ ਕੋਲਾ ਉਤਰਨ ਦੇ ਵਿਰੁੱਧ ਲਾਇਆ ਜਾ ਰਿਹਾ ਹੈ। ਧਰਨੇ ਵਿਚ ਅਕਾਲਗੜ੍ਹ ਬਸਤੀ ਦੇ ਉਹ ਔਰਤਾਂ, ਮਰਦ ਸ਼ਾਮਿਲ ਹਨ, ਜਿਨ੍ਹਾਂ ਨੂੰ ਕੋਲੇ ਦੀ ਉਡਦੀ ਰਾਖ ਦਾ ਸ਼ਿਕਾਰ ਹੋਣਾ ਪੈਂਦਾ ਹੈ। ਜਾਣਕਾਰੀ ਮੁਤਾਬਿਕ ਕੱਲ੍ਹ ਜ਼ਿਲ੍ਹਾ ਬਰਨਾਲਾ ਦੇ ਡਿਪਟੀ ਡਾ: ਹਰਕੇਸ਼ ਸਿੰਘ ਸਿੱਧੂ ਨੇ ਸੰਘਰਸ਼ ਕਮੇਟੀ ਦੇ ਆਗੂਆਂ ਸੰਦੀਪ ਜੇਠੀ, ਕਰਨ ਮੰਗਲਾ, ਪ੍ਰੇਮ ਕੁਮਾਰ ਅਤੇ ਬਲਜਿੰਦਰ ...
Read Full Story


ਨਗਰ ਪੰਚਾਇਤ ਮੁਲਾਜ਼ਮਾਂ ਵੱਲੋਂ ਧਰਨਾ ਜਾਰੀ

ਸ਼ਾਹਕੋਟ, 30 ਨਵੰਬਰ (ਕੇਵਲ ਮੱਟੂ)- ਤੀਸਰੇ ਦਿਨ ਮਿਊਂਸਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ’ਤੇ ਨਗਰ ਪੰਚਾਇਤ ਸ਼ਾਹਕੋਟ ਦੇ ਸਮੂਹ ਕਰਮਚਾਰੀਆਂ ਵੱਲੋਂ ਮਿਊਂਸਪਲ ਇੰਪਲਾਈਜ਼ ਐਸੋਸੀਏਸ਼ਨ ਦੇ ਪ੍ਰਧਾਨ ਕੁਲਵੰਤ ਸਿੰਘ ਖੋਸਾ ਅਤੇ ਮਿਊਂਸਪਲ ਸਫਾਈ ਸੇਵਕ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਵਿਜੇ ਕੁਮਾਰ ਭਾਰਦਵਾਜ ਦੀ ਅਗਵਾਈ ਹੇਠ ਆਪਣੀਆਂ ਮੰਗਾਂ ਦੇ ਸਬੰਧ ਵਿਚ ਰੋਸ ਧਰਨਾ ਦਿੱਤਾ ਗਿਆ ਅਤੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਮੰਗ-ਪੱਤਰ ਅਨੁਸਾਰ ਮਿਊਂਸਪਲ ਕਾਮਿਆਂ ਦੀਆਂ ਮੰਗਾਂ ਤੁਰੰਤ ਮੰਨੀਆਂ ਜਾਣ। ਇਸ ਧਰਨੇ ਨੂੰ ਦਵਿੰਦਰ ਸਿੰਘ ਆਹਲੂਵਾਲੀਆ ਸਰਪ੍ਰਸਤ ਤੋਂ ਇਲਾਵਾ ਕੁਲਵੰਤ ਸਿੰਘ ...
Read Full Story


1

Loading...

© 2012 punjabinfoline.com

punjab infoline arash info