ਅਪਰਾਧਿਕ ਰੁਝਾਨ ਵਾਲਿਆਂ ਨੂੰ ਟਿਕਟ ਨਹੀਂ : ਰਾਹੁਲ
ਜੈਪੁਰ, ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਇਥੇ ਕਿਹਾ ਕਿ ਚੋਣਾਂ ਤੋਂ ਕਾਫੀ ਪਹਿਲਾਂ ਹੀ ਟਿਕਟਾਂ ਵੰਡਣ ਦਾ ਕੰਮ ਪੂਰਾ ਕਰ ਲਿਆ ਜਾਵੇਗਾ ਅਤੇ ਅਪਰਾਧਿਕ ਰੁਝਾਨ ਅਤੇ ਪਾਰਟੀ ਦੀ ਸੋਚ ਦੇ ਵਿਰੋਧੀ ਲੋਕਾਂ ਨੂੰ ਟਿਕਟ ਨਹੀਂ ਦਿੱਤੀ ਜਾਵੇਗੀ। ਰਾਹੁਲ ਗਾਂਧੀ ਨੇ ਰਾਜਸਥਾਨ ਵਿਚ ਚੱਲ ਰਹੀਆਂ ਯੋਜਨਾਵਾਂ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਸੂਬੇ ਦੇ ਮੁਖ ਮੰਤਰੀ ਅਸ਼ੋਕ ਗਹਿਲੋਤ ਨੇ ਆਮ ਲੋਕਾਂ ਨੂੰ ਸਹੂਲਤ ਦੇਣ ਲਈ ਜਿਸ ਤਰ੍ਹਾਂ ਦੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਹਨ ਉਸ ਤੋਂ ਪੂਰਾ ਭਰੋਸਾ ਹੈ ਕਿ ਅਸੀਂ ਰਾਜਸਥਾਨ ਵਿਚ ਮੁੜ ਚੋਣਾਂ ਜਿੱਤਾਂਗੇ। ਰਾਹੁਲ ਆਪਣੀ ਰਾਜਸਥਾਨ ਦੀ ਦੋ ਦਿਨ ... Read Full Story
|
ਯੂ.ਪੀ.ਏ. ਸਰਕਾਰ 'ਤੇ ਲੋਕਾਂ ਨੂੰ ਨਹੀਂ ਰਿਹਾ ਯਕੀਨ : ਮੋਦੀ
ਗਾਂਧੀਨਗਰ, ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਕੇਂਦਰ ਦੀ ਸਾਂਝਾ ਪ੍ਰਗਤੀਸ਼ੀਲ ਗਠਜੋੜ (ਯੂ.ਪੀ.ਏ.) ਸਰਕਾਰ 'ਤੇ ਸਖਤ ਹੱਲਾ ਬੋਲਦੇ ਹੋਏ ਅੱਜ ਦੋਸ਼ ਲਗਾਇਆ ਕਿ ਦੇਸ਼ ਦੀ ਜਨਤਾ ਨੂੰ ਯੂ.ਪੀ.ਏ. ਸਰਕਾਰ 'ਤੇ ਯਕੀਨ ਨਹੀਂ ਰਿਹਾ।
ਸ਼੍ਰੀ ਮੋਦੀ ਨੇ ਗੁਜਰਾਤ ਦਿਵਸ ਸਮਾਗਮ ਦੇ ਮੌਕੇ 'ਤੇ ਸਵੇਰੇ ਅਮਰੀਕਾ ਦੇ 18 ਸ਼ਹਿਰਾਂ ਵਿਚ ਆਯੋਜਿਤ ਪ੍ਰੋਗਰਾਮਾਂ ਵਿਚ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਆਪਣੇ ਸੰਬੋਧਨ ਵਿਚ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸਭ ਤੋਂ ਵੱਡਾ ਸੰਕਟ ਯਕੀਨ ਦਾ ਹੈ। ਭ੍ਰਿਸ਼ਟਾਚਾਰ ਦੀਆਂ ਵਧਦੀਆਂ ਘਟਨਾਵਾਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਤੋਂ ਲੋਕਾਂ ਦਾ ਯਕੀਨ ਉੱਠ ਗਿਆ ... Read Full Story
|
ਕਾਨੂੰਨ ਤੇ ਨੀਤੀ ਬਣਾਉਣ ਲਈ ਸਲਾਹ-ਮਸ਼ਵਰਾ ਜ਼ਰੂਰੀ : ਸੋਨੀਆ
ਨਵੀਂ ਦਿੱਲੀ, ਦੇਸ਼ ਵਿਚ ਕਾਨੂੰਨ ਅਤੇ ਨੀਤੀ ਬਣਾਉਣ ਵਿਚ ਲੋਕਾਂ ਦੀ ਭਾਈਵਾਲੀ ਨੂੰ ਜ਼ਰੂਰੀ ਦੱਸਦਿਆਂ ਸੋਨੀਆ ਗਾਂਧੀ ਦੀ ਪ੍ਰਧਾਨਗੀ ਵਾਲੀ ਕੌਮੀ ਸਲਾਹਕਾਰ ਕੌਂਸਲ (ਐੱਨ. ਏ. ਸੀ.) ਨੇ ਵਿਧਾਨਿਕ ਪ੍ਰਕਿਰਿਆ ਤੋਂ ਪਹਿਲਾਂ ਲੋਕਾਂ ਦੀ ਭਾਈਵਾਲੀ ਵਧਾਉਣ ਦੀ ਵਕਾਲਤ ਕੀਤੀ ਹੈ ਅਤੇ ਆਮ ਲੋਕਾਂ ਕੋਲੋਂ ਇਸ ਸੰਬੰਧੀ ਰਾਏ ਮੰਗੀ ਹੈ। ਐੱਨ. ਏ. ਸੀ. ਦਾ ਕਹਿਣਾ ਹੈ ਕਿ ਸੰਵਿਧਾਨ ਅਧੀਨ ਦੇਸ਼ ਦੇ ਲੋਕਾਂ ਨੂੰ ਸਭ ਮਾਮਲਿਆਂ ਵਿਚ ਹਰ ਫੈਸਲੇ ਵਿਚ ਹਿੱਸਾ ਲੈਣ ਦਾ ਅਧਿਕਾਰ ਹੈ। ਕਾਨੂੰਨ ਅਤੇ ਨੀਤੀ ਬਣਾਉਣ ਲਈ ਸੰਸਦੀ ਪ੍ਰਕਿਰਿਆ ਤੋਂ ਪਹਿਲਾਂ ਸਲਾਹ-ਮਸ਼ਵਰਾ ਜ਼ਰੂਰੀ ਹੈ ਤਾਂ ਜੋ ਪ੍ਰਤੀਨਿਧਤਾ ਵਾਲੇ ... Read Full Story
|
ਕਾਨੂੰਨ ਮੰਤਰੀ ਅਤੇ ਰੇਲ ਮੰਤਰੀ ਦੇ ਮਾਮਲੇ 'ਚ ਸੋਨੀਆ ਨੇ ਦਿਖਾਈ ਸਖਤੀ
ਨਵੀਂ ਦਿੱਲੀ, ਕਾਂਗਰਸ ਦੀ ਚੇਅਰ ਪਰਸਨ ਸੋਨੀਆ ਗਾਂਧੀ ਨੇ ਕਾਨੂੰਨ ਮੰਤਰੀ ਅਸ਼ਵਨੀ ਕੁਮਾਰ ਅਤੇ ਰੇਲ ਮੰਤਰੀ ਪਵਨ ਕੁਮਾਰ ਬਾਂਸਲ ਦੇ ਮਾਮਲਿਆਂ 'ਤੇ ਸਖਤੀ ਦਾ ਰੁਖ ਅਪਣਾਇਆ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਦੋਹਾਂ ਮੰਤਰੀਆਂ ਸੰਬੰਧੀ ਜਲਦੀ ਫੈਸਲਾ ਲੈਣ ਲਈ ਕਿਹਾ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਵੀਰਵਾਰ ਨੂੰ ਪ੍ਰਧਾਨ ਮੰਤਰੀ ਨੇ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਸੋਨੀਆ ਗਾਂਧੀ ਨੇ ਮਨਮੋਹਨ ਸਿੰਘ ਨੂੰ ਕਿਹਾ ਕਿ ਦੋਵੇਂ ਮੰਤਰੀਆਂ ਕਾਰਨ ਸਰਕਾਰ ਅਤੇ ਪਾਰਟੀ ਦੇ ਅਕਸ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ ਅਤੇ ਇਸ ਨੂੰ ਹੱਲ ਕਰਨ ਦਾ ਇੱਕੋ ... Read Full Story
|
ਅਸ਼ਵਨੀ ਤੇ ਬਾਂਸਲ ਦਾ ਅਸਤੀਫਾ ਚਾਹੁੰਦੀ ਹੈ ਸੋਨੀਆ ਗਾਂਧੀ
ਨਵੀਂ ਦਿੱਲੀ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਆਪਣੀ ਪਾਰਟੀ ਦੇ ਦੋ ਮੰਤਰੀਆਂ 'ਤੇ ਲੱਗੇ ਭ੍ਰਿਸ਼ਟਾਚਾਰ ਖਿਲਾਫ ਸਖਤ ਕਾਰਵਾਈ ਦੇ ਮੂਡ ਵਿਚ ਹੈ। ਇਕ ਰਿਪੋਰਟ ਮੁਤਾਬਕ ਸੋਨੀਆ ਗਾਂਧੀ ਚਾਹੁੰਦੀ ਹੈ ਕਿ ਰੇਲ ਮੰਤਰੀ ਪਵਨ ਕੁਮਾਰ ਬਾਂਸਲ ਅਤੇ ਕਾਨੂੰਨ ਮੰਤਰੀ ਅਸ਼ਵਨੀ ਕੁਮਾਰ ਦੋਵੇਂ ਮੰਤਰੀ ਮੰਡਲ ਤੋਂ ਫੌਰੀ ਅਸਤੀਫਾ ਦੇਣ। ਕਾਂਗਰਸ ਪ੍ਰਧਾਨ ਨੇ ਇਹ ਸਪੱਸ਼ਟ ਕਰ ਦਿਤਾ ਹੈ ਕਿ ਪਾਰਟੀ 'ਤੇ ਹੋਰ ਦਾਗ਼ ਲੱਗਣ ਤੋਂ ਬਚਾਉਣ ਲਈ ਇਹ ਜ਼ਰੂਰੀ ਹੈ ਕਿ ਦੋਸ਼ੀ ਮੰਤਰੀਆਂ ਕੋਲੋਂ ਅਸਤੀਫੇ ਲੈ ਲਏ ... Read Full Story
|
ਪਾਰਟੀ ਦੀ ਜਿੱਤ ਸਮੂਹਿਕ ਯਤਨ ਦਾ ਨਤੀਜਾ : ਸੋਨੀਆ
ਨਵੀਂ ਦਿੱਲੀ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਰਨਾਟਕ ਵਿਧਾਨ ਸਭਾ 'ਚ ਪਾਰਟੀ ਦੀ ਜਿੱਤ 'ਤੇ ਖੁਸ਼ੀ ਪ੍ਰਗਟਾਉਂਦੇ ਹੋਏ ਇਸ ਨੂੰ ਸਮੂਹਿਕ ਯਤਨਾਂ ਦਾ ਨਤੀਜਾ ਦੱਸਿਆ ਹੈ। ਕਾਂਗਰਸ ਜਨਰਲ ਸਕੱਤਰ ਅਤੇ ਮੀਡੀਆ ਵਿਭਾਗ ਦੇ ਮੁਖੀ ਜਨਾਰਦਨ ਦਿਵੇਦੀ ਨੇ ਕਰਨਾਟਕ ਦੇ ਚੋਣ ਨਤੀਜਿਆਂ ਨੂੰ ਕਾਂਗਰਸ ਦੀਆਂ ਨੀਤੀਆਂ ਦੀ ਜਿੱਤ ਦੱਸਿਆ। ਉਨ੍ਹਾਂ ਕਿਹਾ ਕਿ ਇਹ ਪਾਰਟੀ ਦੇ ਅਤੀਤ ਪ੍ਰਤੀ ਸਨਮਾਨ ਅਤੇ ਵਰਤਮਾਨ ਪ੍ਰਤੀ ਹਮਾਇਤ ਹੈ। ਇਹ ਭਵਿੱਖ ਦੀ ਸਿਆਸਤ ਦਾ ਇਕ ਸੰਕੇਤ ... Read Full Story
|
ਸ਼੍ਰੀਲੰਕਾ ਨਾਲ ਮਛੇਰਿਆਂ ਦਾ ਮੁੱਦਾ ਉਠਾਵੇ ਕੇਂਦਰ- ਕਰੁਣਾਨਿਧੀ
ਚੇਨਈ, ਸ਼੍ਰੀਲੰਕਾ ਦੀ ਅਦਾਲਤ ਵੱਲੋਂ 30 ਭਾਰਤੀ ਮਛੇਰਿਆਂ ਦਾ ਰਿਮਾਂਡ 20 ਮਈ ਤੱਕ ਵਧਾਏ ਜਾਣ ਤੋਂ ਇਕ ਦਿਨ ਬਾਅਦ ਡੀ. ਐੱਮ. ਕੇ ਦੇ ਮੁੱਖੀ ਐੱਮ. ਕੁਰਣਾਨਿਧੀ ਨੇ ਮੰਗਲਵਾਰ ਨੂੰ ਕੇਂਦਰ ਅਤੇ ਤਾਮਿਲਨਾਡੂ ਸਰਕਾਰ ਨੂੰ ਕਿਹਾ ਕਿ ਇਸ ਮਾਮਲੇ ਨੂੰ ਤੁਰੰਤ ਸ਼੍ਰੀਲੰਕਾ ਦੀ ਸਰਕਾਰ ਕੋਲ ਉਠਾਇਆ ਜਾਵੇ ਤਾਂ ਜੋ ਮਛੇਰਿਆਂ ਦੀ ਰਿਹਾਈ ਦਾ ਰਾਹ ਪੱਧਰਾ ਕੀਤਾ ਜਾ ਸਕੇ। ਕਰੁਣਾਨਿਧੀ ਨੇ ਇਕ ਬਿਆਨ ਵਿਚ ਕਿਹਾ ਕਿ ਸ਼੍ਰੀਲੰਕਾ ਦੀ ਅਨੁਰੁਧਪੁਰਮ ਜੇਲ ਵਿਚ ਬੰਦ 30 ਮਛੇਰਿਆਂ ਦੇ 6 ਮਈ ਨੂੰ ਰਿਹਾਅ ਹੋਣ ਦੀ ਉਮੀਦ ਸੀ ਪਰ ਮੰਨਾਰ ਜ਼ਿਲਾ ਅਦਾਲਤ ਨੇ ਉਨ੍ਹਾਂ ਦੇ ਰਿਮਾਂਡ ਦੀ ਮਿਆਦ 20 ਮਈ ਤੱਕ ਵਧਾ ਦਿੱਤੀ। ... Read Full Story
|
ਰਾਹੁਲ ਤੇ ਮੋਦੀ 'ਚ ਕੋਈ ਮੁਕਾਬਲਾ ਨਹੀਂ : ਸਿੰਧੀਆ
ਨਵੀਂ ਦਿੱਲੀ, ਕੇਂਦਰੀ ਮੰਤਰੀ ਜੋਤਿਰਾਦਿਤਿਆ ਸਿੰਧੀਆ ਨੇ ਕਿਹਾ ਕਿ ਨਰਿੰਦਰ ਮੋਦੀ ਤੇ ਰਾਹੁਲ ਗਾਂਧੀ ਵਿਚਾਲੇ ਕੋਈ ਵੀ ਮੁਕਾਬਲਾ ਨਹੀਂ ਹੈ ਅਤੇ ਰਾਹੁਲ ਦੀ ਸੋਚ ਤੇ ਸਮਰਥਾ ਬਰਾਬਰ ਕੋਈ ਹੋਰ ਆਗੂ ਨਹੀਂ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਰਾਹੁਲ ਅਗਲੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਅਗਵਾਈ ਕਰਨਗੇ। ਕੇਂਦਰੀ ਮੰਤਰੀ ਤੋਂ ਭਾਜਪਾ ਦੇ ਇਕ ਵਰਗ ਵਲੋਂ ਗੁਜਰਾਤ ਦੇ ਮੁਖ ਮੰਤਰੀ ਨੂੰ ਕਾਂਗਰਸ ਉਪ ਪ੍ਰਧਾਨ ਦੇ ਵਿਰੁੱਧ ਖੜ੍ਹਾ ਕਰਨ ਦੇ ਯਤਨਾਂ ਬਾਰੇ ਪੁੱਛਿਆ ਗਿਆ ਸੀ। ਕੇਂਦਰੀ ਬਿਜਲੀ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਅਗਲੀਆਂ ਚੋਣਾਂ ਜਦੋਂ ਵੀ ਹੋਣਗੀਆਂ ਉਸ ਵੇਲੇ ਰਾਹੁਲ ... Read Full Story
|
ਬਿਜਲੀ ਉਤਪਾਦਨ 'ਤੇ 2016-17 ਤੱਕ ਹੋਵੇਗਾ 5 ਲੱਖ ਕਰੋੜ ਰੁਪਏ ਦਾ ਨਿਵੇਸ਼- ਸਿੰਧੀਆ
ਨਵੀਂ ਦਿੱਲੀ, ਕੇਂਦਰੀ ਬਿਜਲੀ ਮੰਤਰੀ ਜੋਤੀਰਾਦਿੱਤਯਾ ਸਿੰਧੀਆ ਨੇ ਖੇਤਰ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਦਾ ਭਰੋਸਾ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਵਿੱਤੀ ਸਾਲ 2016-17 ਤੱਕ 5 ਲੱਖ ਕਰੋੜ ਦੇ ਨਿਵੇਸ਼ ਨਾਲ ਦੇਸ਼ ਦੀ ਬਿਜਲੀ ਉਤਪਾਦਨ ਸਮਰੱਥਾ 315 ਗੀਗਾਵਾਟ 'ਤੇ ਪਹੁੰਚ ਜਾਵੇਗੀ। ਸਿੰਧੀਆ ਨੇ ਕਿਹਾ, ''ਨਿਵੇਸ਼ ਆ ਰਿਹਾ ਹੈ। ਬਿਜਲੀ ਉਤਪਾਦਨ ਦੇ ਟੀਚੇ ਨੂੰ ਪਾਉਣ ਲਈ ਸਾਨੂੰ ਸਿਰਫ ਇਸ ਖੇਤਰ ਦੇ ਸਾਮਣੇ ਆ ਰਹੀਆਂ ਸਾਰੀਆਂ ਮੁਸ਼ਕਲਾਂ ਨੂੰ ਦੂਰ ਕਰਨਾ ਹੋਵੇਗਾ। ਇਕ ਵਾਰ ਸਮੱਸਿਆਵਾਂ ਦੂਰ ਹੋਣਗੀਆਂ ਤਾਂ ਹੀ ਨਿਵੇਸ਼ ਆਵੇਗਾ।'' ਉਨ੍ਹਾਂ ਨੇ ਕਿਹਾ, ''ਬਿਜਲੀ ਖੇਤਰ ਵਿਚ ਚਾਰ ਮੁੱਖ ... Read Full Story
|
ਸੱਜਣ ਨੂੰ ਬਰੀ ਕਰਨ ਵਿਰੁੱਧ ਭੜਕਿਆ ਸਿੱਖਾਂ ਦਾ ਗੁੱਸਾ
ਨਵੀਂ ਦਿੱਲੀ, ਦਿੱਲੀ ਦੀ ਕੜਕੜਡੂਮਾ ਅਦਾਲਤ ਵੱਲੋਂ 1984 'ਚ ਵਾਪਰੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ 'ਚ ਸੱਜਣ ਕੁਮਾਰ ਨੂੰ ਬਰੀ ਕਰਨ ਦੇ ਵਿਰੁੱਧ ਸਿੱਖ ਜੱਥੇਬੰਦੀਆਂ ਦਾ ਗੁੱਸਾ ਭੜਕ ਪਿਆ। ਵੀਰਵਾਰ ਨੂੰ ਹਜ਼ਾਰਾਂ ਦੀ ਗਿਣਤੀ 'ਚ ਇਕੱਠੇ ਹੋਏ ਸਿੱਖਾਂ ਨੇ ਸੋਨੀਆ ਗਾਂਧੀ ਦੇ ਘਰ ਦੇ ਬਾਹਰ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ, ਪੁਤਲਾ ਫੂਕਿਆ ਅਤੇ ਸਰਕਾਰ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀ ਸੋਨੀਆ ਗਾਂਧੀ ਅਤੇ ਪ੍ਰਧਾਨ ਮੰਤਰੀ ਦੇ ਖਿਲਾਫ ਨਾਅਰੇਬਾਜ਼ੀ ਕਰ ਕਰ ਰਹੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਸਿੱਖਾਂ ਦੇ ਹਿੱਤਾਂ ਦੀ ਰਾਖੀ ਕਰਨ 'ਚ ਅਸਫਲ ਰਹੀ ਹੈ। ... Read Full Story
|
ਦੁਨੀਆ ਦੇ 500 ਸਭ ਤੋਂ ਵੱਧ ਪ੍ਰਭਾਵਸ਼ਾਲੀ ਲੋਕਾਂ ਵਿਚ ਮਨਮੋਹਨ ਤੇ ਸੋਨੀਆ ਵੀ
ਵਾਸ਼ਿੰਗਟਨ, ਵਕਾਰੀ ਫਾਰਨ ਪਾਲਿਸੀ ਰਸਾਲੇ ਨੇ ਦੁਨੀਆ ਦੇ 500 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ਵਿਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਸਮੇਤ 16 ਭਾਰਤੀਆਂ ਨੂੰ ਵੀ ਸ਼ਾਮਲ ਕੀਤਾ ਹੈ। ਰਸਾਲੇ ਦੀ ਇਸ ਸਾਲ ਦੀ ਸੂਚੀ ਵਿਚ ਵਿੱਤ ਮੰਤਰੀ ਪੀ. ਚਿਦਾਂਬਰਮ, ਰੱਖਿਆ ਮੰਤਰੀ ਏ. ਕੇ. ਐਂਟੋਨੀ ਅਤੇ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਸ਼ਾਮਲ ਹਨ। ਬਾਬਾ ਰਾਮਦੇਵ, ਸ਼੍ਰੀ ਸ਼੍ਰੀ ਰਵੀਸ਼ੰਕਰ ਅਤੇ ਭਾਜਪਾ ਨੇਤਾ ਸੁਸ਼ਮਾ ਸਵਰਾਜ ਵੀ ਇਨ੍ਹਾਂ ਵਿਚ ਸ਼ਾਮਲ ਹਨ। ਰਸਾਲੇ ਨੇ ਭਾਰਤ ਦੇ ਪ੍ਰਮੁੱਖ ਖੁਫੀਆ ਅਧਿਕਾਰੀਆਂ ਅਲੋਕ ਜੋਸ਼ੀ, ਸ਼ਿਵ ਸ਼ੰਕਰ ਮੈਨਨ ਨੂੰ ਵੀ ... Read Full Story
|
ਭਾਜਪਾ ਨੇ ਕਰਨਾਟਕ ਦੇ ਭਵਿੱਖ ਨੂੰ ਮਾਫੀਆ ਕੋਲ ਗਿਰਵੀ ਰੱਖ ਦਿੱਤਾ : ਰਾਹੁਲ
ਕਰਨਾਟਕ 'ਚ ਸੱਤਾਧਾਰੀ ਭਾਜਪਾ 'ਤੇ ਹਮਲੇ ਤੇਜ਼ ਕਰਦਿਆਂ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਦੋਸ਼ ਲਾਇਆ ਹੈ ਕਿ ਭਾਜਪਾ ਨੇ ਸੂਬੇ ਦੇ ਲੋਕਾਂ ਦਾ ਭਵਿੱਖ ਮਾਫੀਆ ਕੋਲ ਗਿਰਵੀ ਰੱਖ ਦਿੱਤਾ ਹੈ ਅਤੇ ਸੂਬੇ ਨੂੰ ਖਨਨ ਕਾਰੋਬਾਰੀ ਰੈੱਡੀ ਭਰਾਵਾਂ ਦੇ ਹੱਥਾਂ 'ਚ ਵੇਚ ਦਿੱਤਾ ਹੈ। 5 ਮਈ ਨੂੰ ਹੋਣ ਵਾਲੀਆਂ ਅਸੈਂਬਲੀ ਚੋਣਾਂ ਆਪਣੀ ਪ੍ਰਚਾਰ ਮੁਹਿੰਮ ਦੇ ਤੀਜੇ ਗੇੜ ਦੌਰਾਨ ਰਾਹੁਲ ਨੇ ਦੋਸ਼ ਲਾਇਆ ਕਿ ਭਾਜਪਾ ਨੇ ਸੂਬੇ 'ਚ ਸੱਤਾ 'ਚ ਆਉਣ ਲਈ ਰੈੱਡੀ ਭਰਾਵਾਂ ਨੂੰ ਤਿਆਰ ਕੀਤਾ। ਭਾਜਪਾ ਦੇ ਆਗੂ ਭ੍ਰਿਸ਼ਟਾਚਾਰ ਬਾਰੇ ਗੱਲਾਂ ਕਰਦੇ ਹਨ। ਉਨ੍ਹਾਂ ਸੰਸਦ 'ਚ ਭ੍ਰਿਸ਼ਟਾਚਾਰ ਨੂੰ ਲੈ ਕੇ ਰੌਲਾ ... Read Full Story
|
ਭਾਜਪਾ ਭ੍ਰਿਸ਼ਟਾਚਾਰ ਦੀ ਵਰਲਡ ਚੈਂਪੀਅਨ : ਰਾਹੁਲ ਗਾਂਧੀ
ਬੰਗਲੌਰ, ਕਰਨਾਟਕ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਕਰਨਾਟਕ 'ਚ ਰੈਲੀ ਕੀਤੀ। ਰੈਲੀ 'ਚ ਰਾਹੁਲ ਗਾਂਧੀ ਨੇ ਭਾਜਪਾ 'ਤੇ ਜੰਮ ਕੇ ਨਿਸ਼ਾਨਾ ਸਾਧਿਆ। ਰਾਹੁਲ ਨੇ ਕਰਨਾਟਕ ਦੇ ਹਾਸਨ, ਬੇਲਗਾਮ ਅਤੇ ਮਾਡੀਆ ਜ਼ਿਲਿਆਂ 'ਚ ਰੈਲੀਆਂ ਕੀਤੀਆਂ। ਰਾਹੁਲ ਗਾਂਧੀ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ 'ਚ ਭਾਜਪਾ ਦੀ ਸਰਕਾਰ ਨੇ ਤੁਹਾਡੀ ਸੇਵਾ ਕੀਤੀ ਹੀ ਨਹੀਂ। ਉਨ੍ਹਾਂ ਕਿਹਾ ਕਿ ਕਰਨਾਟਕ ਦੀ ਜਨਤਾ ਕੋਲ ਪਾਣੀ ਨਹੀਂ ਹੈ। ਭਾਜਪਾ ਦੀ ਸਰਕਾਰ ਜਦੋਂ ਆਈ ਤਾਂ ਉਨ੍ਹਾਂ ਨੇ ਵਾਅਦਾ ਕੀਤਾ ਸੀ ਕਿ 24 ਘੰਟੇ ਬਿਜਲੀ ਹੋਵੇਗੀ, ਪਰ ਅਜਿਹਾ ਨਹੀਂ ਹੋਇਆ।
ਰਾਹੁਲ ਗਾਂਧੀ ਨੇ ਕਿਹਾ ਕਿ ... Read Full Story
|
ਭਾਜਪਾ ਨੇ ਲੋਕਾਂ ਨੂੰ ਧੋਖਾ ਦਿੱਤਾ, ਹੁਣ ਕਰਨਾਟਕ 'ਚ ਤਬਦੀਲੀ ਦੀ ਜ਼ਰੂਰਤ- ਸੋਨੀਆ
ਚਿਕਮੰਗਲੂਰ, ਕਰਨਾਟਕ 'ਚ ਭਾਜਪਾ ਸਰਕਾਰ 'ਤੇ ਰਾਜ ਦੇ ਲੋਕਾਂ ਨੂੰ ਧੋਖਾ ਦੇਣ ਦਾ ਦੋਸ਼ ਲਾਉਂਦੇ ਹੋਏ ਕਾਂਗਰਸ ਦੇ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਕਿ ਰਾਜ 'ਚ ਤਬਦੀਲੀ ਦੀ ਜ਼ਰੂਰਤ ਹੈ ਕਿਉਂਕਿ ਉਹ ਹਨ੍ਹੇਰੇ ਦਿਨਾਂ ਤੋਂ ਗੁਜ਼ਰ ਰਿਹਾ ਹੈ। ਕਰਨਾਟਕ 'ਚ ਪੰਜ ਮਈ ਨੂੰ ਹੋਣ ਵਾਲੇ ਵਿਧਾਨ ਸਭਾ ਵਿਧਾਨ ਸਭਾ ਚੋਣਾਂ ਦੇ ਸੰਬੰਧ 'ਚ ਪਾਰਟੀ ਦੇ ਪੱਖ 'ਚ ਪਹਿਲੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਸੋਨੀਆ ਨੇ ਕਿਹਾ,''ਮੈਂ ਨੌਜਵਾਨ ਪੀੜ੍ਹੀ ਨੂੰ ਯਾਦਵ ਦਿਵਾਉਣਾ ਚਾਹੁੰਦੀ ਹਾਂ ਕਿ ਇਹ ਕੁਝ ਹਨ੍ਹੇਰੇ ਦਿਨ ਹਨ, ਲੋਕ ਤਬਦੀਲੀ ਚਾਹੁੰਦੇ ਹਨ। ਤਬਦੀਲੀ ਦੀ ਅਜੇ ਜ਼ਰੂਰਤ ਹੈ, ਹੁਣੇ।''
ਉਨ੍ਹਾਂ ਨੇ ... Read Full Story
|
ਕਰਨਾਟਕ ਦੀ ਭਾਜਪਾ ਸਰਕਾਰ ਨੇ ਭ੍ਰਿਸ਼ਟਾਚਾਰ ਵਿਚ ਵਿਸ਼ਵ ਰਿਕਾਰਡ ਬਣਾਇਆ : ਰਾਹੁਲ
ਹਾਵੇਰੀ, ਕਰਨਾਟਕ ਦੀ ਭਾਜਪਾ ਸਰਕਾਰ 'ਤੇ ਆਪਣੇ ਹਮਲੇ ਤੇਜ਼ ਕਰਦੇ ਹੋਏ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁਕਰਵਾਰ ਦੋਸ਼ ਲਗਾਇਆ ਕਿ ਕਰਨਾਟਕ ਸਰਕਾਰ ਨੇ ਭ੍ਰਿਸ਼ਟਾਚਾਰ ਵਿਚ ਵਿਸ਼ਵ ਰਿਕਾਰਡ ਬਣਾਇਆ ਹੈ। ਰਾਹੁਲ ਨੇ ਪੰਜ ਮਈ ਦੇ ਕਰਨਾਟਕ ਵਿਧਾਨਸਭਾ ਚੋਣਾਂ ਦੇ ਪ੍ਰਚਾਰ ਦੇ ਆਪਣੇ ਦੂਜੇ ਪੜਾਅ ਵਿਚ ਕਿਹਾ ਕਿ ਭਾਜਪਾ ਨੇ ਕੇਂਦਰ ਵਿਚ ਭ੍ਰਿਸ਼ਟਾਚਾਰ 'ਤੇ ਬਹੁਤ ਚਰਚਾ ਕੀਤੀ ਪਰ, ''ਸੂਬੇ : ਕਰਨਾਟਕ : ਵਿਚ ਭ੍ਰਿਸ਼ਟਾਚਾਰ 'ਤੇ ਉਸ ਦਾ ਧਿਆਨ ਨਹੀਂ ਗਿਆ।''
ਕਾਂਗਰਸ ਉਪ ਪ੍ਰਧਾਨ ਨੇ ਚੋਣ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ, ''ਭ੍ਰਿਸ਼ਟਾਚਾਰ ਦੇ ਮੁੱਦੇ 'ਤੇ ਕਰਨਾਟਕ ਸਰਕਾਰ ਨੇ ਇਕ ... Read Full Story
|
ਸੱਜਣ ਵਿਰੁੱਧ ਦੋਸ਼ ਪੱਤਰ 21 ਸਾਲ ਲਟਕਾਉਣ ਤੋਂ ਭੜਕੇ ਅਕਾਲੀ
ਨਵੀਂ ਦਿੱਲੀ, ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ 1984 'ਚ ਦਿੱਲੀ 'ਚ ਭੜਕੇ ਸਿੱਖ ਵਿਰੋਧੀ ਦੰਗਿਆਂ ਸੰਬੰਧੀ ਸਾਬਕਾ ਕਾਂਗਰਸੀ ਸੰਸਦ ਮੈਂਬਰ ਸੱਜਣ ਕੁਮਾਰ ਵਿਰੁੱਧ ਦੋਸ਼ ਪੱਤਰ 21 ਸਾਲਾਂ ਤੱਕ ਅਦਾਲਤ 'ਚ ਨਾ ਪੇਸ਼ ਕੀਤੇ ਜਾਣ ਤੋਂ ਨਾਰਾਜ਼ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਸੰਸਦੀ ਮੈਂਬਰਾਂ ਨੇ ਵੀਰਵਾਰ ਨੂੰ ਸੰਸਦ ਦੇ ਮੁੱਖ ਗੇਟ ਸਾਹਵੇਂ ਧਰਨਾ ਦਿੱਤਾ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਨ੍ਹਾਂ ਭੜਕੇ ਹੋਏ ਸੰਸਦੀ ਮੈਂਬਰਾਂ ਨੇ ਮੰਗ ਕੀਤੀ ਕਿ ਅਜਿਹੀ ਢਿੱਲ-ਮੱਠ ਲਈ ਜ਼ਿੰਮੇਵਾਰ ਦਿੱਲੀ ਪੁਲਸ ਦੇ ਡਿਪਟੀ ਕਮਿਸ਼ਨਰ ਰਾਜੀਵ ਰੰਜਨ ਨੂੰ ਮੁਅੱਤਲ ਕਰਕੇ ... Read Full Story
|
ਸੋਨੀਆ ਦਾ ਰਵੱਈਆ ਸਹੀ ਨਹੀਂ: ਰਾਜਨਾਥ
ਨਵੀਂ ਦਿੱਲੀ, ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਅਸਤੀਫੇ ਦੀ ਮੰਗ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਸਿਰੇ ਤੋਂ ਖਾਰਜ ਕਰ ਦਿੱਤੇ ਜਾਣ ਤੋਂ ਖਫਾ ਭਾਜਪਾ ਨੇ ਅੱਜ ਕਿਹਾ ਕਿ ਹਾਕਮ ਪਾਰਟੀ ਦਾ ਅਜਿਹਾ ਰਵੱਈਆ ਜਮਹੂਰੀਅਤ ਲਈ ਠੀਕ ਨਹੀਂ ਹੈ। ਪਾਰਟੀ ਪ੍ਰਧਾਨ ਰਾਜਨਾਥ ਸਿੰਘ ਨੇ ਕਿਹਾ ਕਿ ਭਾਜਪਾ ਦੀ ਇਹ ਮੰਗ ‘ਤੱਥਾਂ ਉਤੇ ਅਧਾਰਤ’ ... Read Full Story
|
ਕਾਂਗਰਸ 'ਚ ਧੜੇਬੰਦੀ ਦੇ ਦਿਨ ਲੱਦ ਗਏ ਹਨ : ਰਾਹੁਲ ਗਾਂਧੀ
ਧਾਰ, ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਇਥੇ ਕਿਹਾ ਕਿ ਪਾਰਟੀ 'ਚ ਧੜੇਬੰਦੀ ਦੇ ਦਿਨ ਲੱਦ ਗਏ ਹਨ ਅਤੇ ਹੁਣ ਉਹ ਸਾਰੀਆਂ ਚੋਣਾਂ ਇਕਜੁੱਟਤਾ ਨਾਲ ਲੜੇਗੀ। ਇਥੋਂ ਲਗਭਗ 40 ਕਿਲੋਮੀਟਰ ਦੂਰ ਜੈਨਤੀਰਥ ਮੋਹਨਖੇੜਾ 'ਚ ਰਾਹੁਲ ਨੇ ਪਾਰਟੀ ਦੇ ਨਵੇਂ ਚੁਣੇ ਪੰਚਾਇਤ ਪ੍ਰਤੀਨਿਧੀਆਂ ਅਤੇ ਨਗਰ ਨਿਗਮ ਦੇ ਨਵੇਂ ਚੁਣੇ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਤਿੰਨ ਸਮੱਸਿਆਵਾਂ 'ਚੋਂ ਧੜੇਬੰਦੀ ਵੀ ਇਕ ਮੁੱਖ ਸਮੱਸਿਆ ਹੈ।
ਉਨ੍ਹਾਂ ਕਿਹਾ ਕਿ ਧੜੇਬੰਦੀ ਤੋਂ ਇਲਾਵਾ ਹੋਰ ਦੋ ਸਮੱਸਿਆਵਾਂ 'ਚ ਪਾਰਟੀ ਵਰਕਰਾਂ ਦੀ ਅਣਦੇਖੀ ਅਤੇ ਚੋਣਾਂ ਦੌਰਾਨ ... Read Full Story
|
ਭਾਜਪਾ ਨੇ ਕਰਨਾਟਕ ਨੂੰ ਲੁੱਟਿਆ : ਰਾਹੁਲ
ਸਿੰਗਨੂਰ, ਕਰਨਾਟਕ ਵਿਚ ਸੱਤਾਧਾਰੀ ਭਾਜਪਾ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਦੋਸ਼ ਲਾਇਆ ਕਿ ਇਸ ਪਾਰਟੀ ਨੇ ਕਰਨਾਟਕ ਨੂੰ ਲੁੱਟਿਆ ਹੈ। ਰਾਹੁਲ ਨੇ ਦਾਅਵਾ ਕੀਤਾ ਕਿ 5 ਮਈ ਨੂੰ ਹੋਣ ਵਾਲੀਆਂ ਅਸੈਂਬਲੀ ਚੋਣਾਂ ਵਿਚ ਭਾਜਪਾ ਨੂੰ ਹਾਰ ਦਾ ਮੂੰਹ ਵੇਖਣਾ ਪਵੇਗਾ। ਉੱਤਰੀ ਕਰਨਾਟਕ ਵਿਚ ਚੋਣ ਪ੍ਰਚਾਰ ਸ਼ੁਰੂ ਕਰਦਿਆਂ ਰਾਹੁਲ ਨੇ ਕਿਹਾ ਕਿ ਭਾਜਪਾ ਨੇ ਚੋਣ ਵਾਅਦੇ ਤੋੜੇ ਹਨ। ਉਸਨੂੰ ਸਿਰਫ ਇਹੀ ਯਾਦ ਰਿਹਾ ਹੈ ਕਿ ਸੂਬੇ ਵਿਚ ਜਨਤਕ ਪੈਸਾ ਕਿਵੇਂ ਲੁੱਟਣਾ ਹੈ। ਉਹ ਇਸ ਕੰਮ ਵਿਚ ਮਾਹਿਰ ... Read Full Story
|
ਕੋਲਾ ਘੋਟਾਲੇ 'ਤੇ ਕਾਂਗਰਸ ਦੇ ਉੱਚ ਨੇਤਾਵਾਂ ਦੀ ਬੈਠਕ
ਨਵੀਂ ਦਿੱਲੀ, ਕੋਲਾ ਵੰਡ ਘੋਟਾਲੇ ਨੂੰ ਲੈ ਕੇ ਭਾਜਪਾ ਵਲੋਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਅਸਤੀਫੇ ਦੀ ਮੰਗ ਦੇ ਵਿਚ ਕਾਂਗਰਸ ਦੇ ਉੱਚ ਨੇਤਾਵਾਂ ਨੇ ਅੱਗੇ ਦੀ ਰਣਨੀਤੀ 'ਤੇ ਸਲਾਹ-ਮਸ਼ਵਰੇ ਲਈ ਮੰਗਲਵਾਰ ਨੂੰ ਇਕ ਬੈਠਕ ਕੀਤੀ। ਇਸ ਮੁੱਦੇ 'ਤੇ ਸੰਸਦ ਦੇ ਦੋਹਾਂ ਸਦਨਾਂ ਦੀ ਬੈਠਕ ਘੰਟੇ ਭਰ ਲਈ ਮੁਲਤਵੀ ਹੋਣ ਦੇ ਤੁਰੰਤ ਬਾਅਦ ਕਾਂਗਰਸ ਦੀ ਇਹ ਬੈਠਕ ਹੋਈ ਜਿਸ ਵਿਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੀ ਮੌਜੂਦ ਸੀ। ਸਰਕਾਰ 'ਤੇ ਦਬਾਅ ਵਧਾਉਂਦੇ ਹੋਏ ਭਾਜਪਾ ਨੇ ਮੰਗਲਵਾਰ ਨੂੰ ਕੋਲਾ ਵੰਡ ਘੋਟਾਲੇ ਮਾਮਲੇ ਵਿਚ ਪ੍ਰਧਾਨ ਮੰਤਰੀ ਦੇ ਅਸਤੀਫੇ ਦੀ ਮੰਗ ... Read Full Story
|