ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ
ਨਵਾਂਸ਼ਹਿਰ, 1 ਫਰਵਰੀ (ਵਿ. ਪ੍ਰ.)-ਸਥਾਨਕ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਵਿਖੇ ਗੁਰੂ ਜੀ ਦਾ 633ਵਾਂ ਜਨਮ ਦਿਹਾੜਾ ਸ਼ਰਧਾਪੂਰਵਕ ਮਨਾਇਆ ਗਿਆ। ਬੀਤੀ ਰਾਤ ਸਜਾਏ ਦੀਵਾਨ ਵਿਚ ਗਾਇਕ ਵਿਜੈ ਹੰਸ ਅਤੇ ਲਖਵਿੰਦਰ ਲੱਖੀ ਵਲੋਂ ਮਿਸ਼ਨਰੀ ਗੀਤਾਂ ਰਾਹੀਂ ਸੰਗਤਾਂ ਦਾ ਖੂਬ ਮਨੋਰੰਜਨ ਕੀਤਾ ਗਿਆ। ਅੱਜ ਸਵੇਰੇ ਸ੍ਰੀ ਆਖੰਡ ਪਾਠ ਦੇ ਭੋਗ ਉਪਰੰਤ ਭਾਈ ਜਸਵਿੰਦਰ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸਿੰਘ ਸਭਾ ਨਵਾਂਸ਼ਹਿਰ ਦੇ ਕੀਰਤਨੀ ਜਥੇ ਵਲੋਂ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ। ਇਸ ਉਪਰੰਤ ਸਾਗਰ ਬਾਲੀ ਐਂਡ ਪਾਰਟੀ ਵਲੋਂ ਮਿਸ਼ਨਰੀ ਗੀਤ ਪੇਸ਼ ਕੀਤਾ ਗਏ। ਇਸ ਮੌਕੇ ... Read Full Story
|
ਲੁੱਟ ਖੋਹ ਦੇ ਦੋਸ਼ ’ਚ ਦੋ ਗ੍ਰਿਫ਼ਤਾਰ
ਨਵਾਂਸ਼ਹਿਰ, 1 ਫਰਵਰੀ (ਵਿ. ਪ੍ਰ.)-ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਿਸ ਵਲੋਂ ਲੁੱਟਾਂ ਖੋਹਾਂ ਦੇ ਜ਼ੁਰਮ ਤਹਿਤ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਖ਼ਬਰ ਹੈ। ਥਾਣਾ ਮੁਖੀ ਸ੍ਰੀ ਰਾਜ ਕੁਮਾਰ ਨੇ ਦੱਸਿਆ ਕਿ ਜਸਵੰਤ ਰਾਏ ਵਾਸੀ ਮਹਾਲੋਂ ਨੇ ਬਿਆਨ ਦਿੱਤੇ ਸਨ ਕਿ ਉਹ 29 ਜਨਵਰੀ ਦੀ ਸ਼ਾਮ ਨੂੰ ਪਿੰਡ ਪੱਲੀ ਝਿੱਕੀ ਤੋਂ ਆਪਣੀ ਦੁਕਾਨ ਬੰਦ ਕਰਕੇ ਆਪਣੀ ਬੇਟੀ ਨਾਲ ਮੋਟਰਸਾਈਕਲ ’ਤੇ ਪਿੰਡ ਮਹਾਲੋਂ ਨੂੰ ਆ ਰਿਹਾ ਸੀ। ਜਦੋਂ ਉਹ 7:15 ਵਜੇ ਪਿੰਡ ਦੇ ਵਸੀਵੇਂ ਤੇ ਪਹੁੰਚਾ ਤਾਂ ਦੋ ਮੋਨੇ ਮੋਟਰਸਾਈਕਲ ਸਵਾਰਾਂ ਨੇ ਨੰਗੀ ਕ੍ਰਿਪਾਨ ਦੀ ਨੋਕ ਤੇ ਉਨ੍ਹਾਂ ਨੂੰ ਘੇਰ ਲਿਆ ਅਤੇ ਉਸਦਾ ਪਰਸ ਅਤੇ ਮੋਬਾਇਲ ਖੋਹ ਕੇ ... Read Full Story
|
ਜੋਤੀ ਬਾਸੂ ਦੀ ਮੌਤ ’ਤੇ ਸ਼ੋਕ ਸਭਾ
ਨਵਾਂਸ਼ਹਿਰ, 20 ਜਨਵਰੀ (ਵਿ. ਪ੍ਰ.)-ਕਾਮਰੇਡ ਜੋਤੀ ਬਾਸੂ ਸਿਰਫ਼ ਬੰਗਾਲ ਦੇ ਇੱਕ ਸਾਬਕਾ ਮੁੱਖ ਮੰਤਰੀ ਹੀ ਨਹੀਂ ਸਨ ਸਗੋਂ ਉਹ ਭਾਰਤੀ ਕਮਿਊਨਿਸਟ ਲਹਿਰ ਦੇ ਪਹਿਲੀ ਕਤਾਰ ਦੇ ਆਗੂ ਵੀ ਸਨ। ਇਹ ਵਿਚਾਰ ਕਾਮਰੇਡ ਕਪੂਰ ਸਿੰਘ ਜਾਡਲੀ ਜ਼ਿਲ੍ਹਾ ਸਕੱਤਰ ਭਾਰਤੀ ਕਮਿਊਨਿਸਟ ਸ਼ਹੀਦ ਭਗਤ ਸਿੰਘ ਨਗਰ ਦੇ ਇੱਕ ਸ਼ੋਕ ਸਭਾ ਦੌਰਾਨ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਬੰਗਾਲ ਦੇ ਲੋਕਾਂ ਨੂੰ ਗੁਰਬੱਤ ’ਚੋਂ ਬਾਹਰ ਕੱਢਣ ਲਈ ਜੋ ਕੰਮ ਉਨ੍ਹਾਂ ਕੀਤੇ ਇੱਕ ਇਤਿਹਾਸਕ ਦੇਣ ਹੈ। ਇਸ ਸ਼ੋਕ ਸਭਾ ਦੌਰਾਨ ਕਾਮਰੇਡ ਬਲਰਾਮ ਸਿੰਘ ਮੱਲਪੁਰ, ਕਾਮਰੇਡ ਪਰਮਿੰਦਰ ਮੇਨਕਾ, ਕਾਰਮੇਡ ਰਾਮ ਲਾਲ, ਕਾਮਰੇਡ ਸੁਤੰਤਰ ਕੁਮਾਰ ਨੇ ਵੀ ... Read Full Story
|
ਆਸਟ੍ਰੇਲੀਆ ’ਚ ਭਾਰਤੀਆਂ ’ਤੇ ਨਸਲਵਾਦੀ ਹਮਲੇ ਮੰਦਭਾਗੀ ਘਟਨਾ-ਜਥੇ: ਚੰਗਿਆੜਾ
ਨਵਾਂਸ਼ਹਿਰ, 20 ਜਨਵਰੀ (ਵਿ. ਪ੍ਰ.)-ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਉ੍ਯ¤ਤਰੀ ਅਮਰੀਕਾ ਦੇ ਜਨਰਲ ਸਕੱਤਰ ਜਥੇਦਾਰ ਬਲਵੀਰ ਸਿੰਘ ਚੰਗਿਆੜਾ ਨੇ ਆਸਟ੍ਰੇਲੀਆ ਵਿਚ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਅੱਗ ਲਾਉਣ ਅਤੇ ਭਾਰਤੀਆਂ ’ਤੇ ਨਸਲਵਾਦੀ ਹਮਲੇ ਕਰਨ ਨੂੰ ਮੰਦਭਾਗਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੂੰ ਆਸਟ੍ਰੇਲੀਆ ਦੀ ਸਰਕਾਰ ਨਾਲ ਗੱਲਬਾਤ ਕਰਕੇ ਇਸ ਮਸਲੇ ਦਾ ਹੱਲ ਕੱਢਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਢਿੱਲ ਮੱਠ ਵਾਲੀ ਨੀਤੀ ਤਿਆਗ ਕੇ ਇਸ ਪ੍ਰਤੀ ਜ਼ਿੰਮੇਵਾਰੀ ਵਾਲੀ ਪਹੁੰਚ ਅਪਣਾਏ। ਜਥੇਦਾਰ ... Read Full Story
|
ਸੂਰਜਮੁਖੀ ਦੀ ਬਿਜਾਈ ਜਨਵਰੀ ਦੇ ਦੂਜੇ ਪੰਦਰਵਾੜੇ ਵਿਚ ਕੀਤੀ ਜਾਵੇ-ਡਾ: ਪਰਮਾਰ
ਨਵਾਂਸ਼ਹਿਰ, 17 ਜਨਵਰੀ (ਕੁਲਵਿੰਦਰ)-ਡਾ: ਜਸਬੀਰ ਸਿੰਘ ਪਰਮਾਰ ਮੁੱਖ ਖੇਤੀਬਾੜੀ ਅਫਸਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਜਿਨ੍ਹਾਂ ਕਿਸਾਨਾਂ ਨੇ ਦਸੰਬਰ ਮਹੀਨੇ ਵਿਚ ਕਣਕ ਦੀ ਬਿਜਾਈ ਕੀਤੀ ਹੈ ਉਹ ਕਣਕ ਦੇ ਖੇਤਾਂ ਨੂੰ ਦੂਸਰਾ ਪਾਣੀ ਲਗਾ ਦੇਣ। ਹਲਕੀਆਂ ਜਮੀਨਾਂ ਵਿਚ ਨਾਈਟ੍ਰੋਜਨ ਤੱਤ ਦੀ ਘਾਟ ਆ ਜਾਂਦੀ ਹੈ ਇਸ ਲਈ ਕਿਸਾਨਾਂ ਨੂੰ 27 ਕਿਲੋ ਯੂਰੀਆ ਪ੍ਰਤੀ ਏਕੜ ਦੂਸਰੇ ਪਾਣੀ ਨਾਲ ਪਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਤੇਲ ਬੀਜ ਫਸਲਾਂ ਜਿਵੇਂ ਸਰੋਂ, ਰਾਇਆ ਆਦਿ ਨੂੰ ਕੋਰੇ ਤੋਂ ਬਚਾਉਣ ਲਈ ਫੁੱਲਾਂ ’ਤੇ ਆਈ ਫਸਲ ਨੂੰ ਹਲਕਾ ਪਾਣੀ ਦਿਓ, ਸਰੋਂ ’ਤੇ ਤੇਲੇ ਦੇ ਹਮਲੇ ਨੂੰ ਰੋਕਣ ਲਈ 40 ... Read Full Story
|
ਸਾਂਬਰ ਨੇ ਖਰੂਤ ਕਰਕੇ ਤੋੜਿਆ ਘਰ ਦਾ ਸਾਮਾਨ
ਨਵਾਂਸ਼ਹਿਰ, 7 ਜਨਵਰੀ (ਮਹੇ)-ਸਥਾਨਕ ਗੜ੍ਹਸ਼ੰਕਰ ਮਾਰਗ ਤੇ ਅੱਜ ਇੱਕ ਜੰਗਲੀ ਸਾਂਬਰ ਨੇ ਖਰੂਦ ਕਰ-ਕਰ ਕੇ ਘਰ ਦੇ ਸਾਮਾਨ ਦੀ ਤੋੜਫੋੜ ਕਰ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਇੱਥੋਂ ਦੇ ਗੁਰੂ ਤੇਗ ਬਹਾਦਰ ਨਗਰ ਦੇ ਇੱਕ ਘਰ ’ਚ ਸਵੇਰੇ 9ਕੁ ਵਜੇ ਸੰਘਣੀ ਧੁੰਦ ਕਾਰਨ ਭਟਕਦਾ ਹੋਇਆ ਸਾਂਬਰ ਉਨ੍ਹਾਂ ਦੇ ਬੈ¤ਡ ਰੂਮ ’ਚ ਜਾ ਵੜਿਆ, ਉਸ ਸਮੇਂ ਅੰਦਰ ਕੋਈ ਨਹੀਂ ਸੀ। ਘਰ ਵਾਲਿਆਂ ਵਲੋਂ ਵਰਲਡ ਲਾਈਫ਼ ਕੰਜ਼ਰਵੇਸ਼ਨ ਸੁਸਾਇਟੀ ਨਵਾਂਸ਼ਹਿਰ ਦੇ ਪ੍ਰਧਾਨ ਸ੍ਰੀ ਨਿਖਿਲ ਸੈਂਗਰ ਨਾਲ ਫ਼ੋਨ ’ਤੇ ਸੰਪਰਕ ਕੀਤਾ ਗਿਆ। ਇਸ ਉਪਰੰਤ ਸ੍ਰੀ ਸੈਂਗਰ ਉਨ੍ਹਾਂ ਦੀ ਸਹਾਇਕ ਕੁਮਾਰੀ ਸੋਨਿਕਾ ਮਾਨ, ਸ੍ਰੀ ਰਵੀ ਦੱਤ ਫੌਰਿਸਟਰ ... Read Full Story
|