ਜ਼ਿਲਾ ਮੈਜਿਸਟੇ੍ਰਟ ਪਟਿਆਲਾ ਵੱਲੋਂ ਸ਼ਾਮ 7 ਵਜੇ ਤੋਂ ਅਗਲੀ ਸਵੇਰ 8 ਵਜੇ ਤੱਕ ਕੰਬਾਇਨਾਂ ਨਾਲ ਕਣਕ ਦੀ ਕਟਾਈ ’ਤੇ ਰੋਕ ਦੇ ਮਨਾਹੀ ਹੁਕਮ ਜਾਰੀ
ਪਟਿਆਲਾ: 21 ਅਪ੍ਰੈਲ (ਪਰਮਿੰਦਰ ਗਰੇਵਾਲ) -ਜ਼ਿਲਾ ਮੈਜਿਸਟੇ੍ਰਟ ਪਟਿਆਲਾ ਸ਼੍ਰੀ ਜੀ.ਕੇ. ਸਿੰਘ ਨੇ ਫੌਜਦਾਰੀ ਜਾਬਤਾ, ਸੰਘਤਾ 1973 (2 ਆਫ 1974) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਪਟਿਆਲਾ ਜ਼ਿਲੇ ਵਿੱਚ ਸ਼ਾਮ 7:00 ਵਜੇ ਤੋਂ ਅਗਲੀ ਸਵੇਰ 8:00 ਵਜੇ ਤੱਕ ਕੰਬਾਇਨਾਂ ਨਾਲ ਕਣਕ ਕੱਟਣ ’ਤੇ ਪਾਬੰਦੀ ਦੇ ਹੁਕਮ ਲਾਗੂ ਕੀਤੇ ਹਨ। ਜ਼ਿਲਾ ਮੈਜਿਸਟੇ੍ਰਟ ਨੇ ਦੱਸਿਆ ਕਿ ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਰਾਤ ਸਮੇਂ ਕੰਬਾਇਨਾਂ ਨਾਲ ਹਰੀ ਅਤੇ ਚੰਗੀ ਤਰਾਂ ਨਾ ਪੱਕੀ ਹੋਈ ਕਣਕ ਭਾਵ ਕੱਚਾ ਦਾਣਾ ਕੱਟ ਦਿੰਦੀਆਂ ਹਨ ਅਤੇ ਹਰੀ ਕੱਟੀ ਹੋਈ ਕਣਕ ਸੁੱਕਣ ’ਤੇ ਕਾਲੀ ਪੈ ਜਾਂਦੀ ਹੈ ਅਤੇ ਸਵੇਰੇ ... Read Full Story
|
ਪਾਕਿਸਤਾਨ ਨਾਲ ਕੀਤਾ ਗਿਆ ਵਪਾਰਕ ਸਮਝੌਤਾ ਪੰਜਾਬ ਦੇ ਕਿਸਾਨਾਂ ਲਈ ਲਾਹੇਵੰਦ ਅਤੇ ਦੇਸ਼ ਲਈ ਇੱਕ ਨਵੀਂ ਸ਼ੁਰੂਆਤ-ਲੱਖੋਵਾਲ
ਪਟਿਆਲਾ: 13 ਅਪ੍ਰੈਲ (ਪੀ.ਐਸ.ਗਰੇਵਾਲ) - ਪਾਕਿਸਤਾਨ ਨਾਲ ਕੀਤੇ ਗਏ 137 ਵਸਤੂਆਂ ਦਾ ਵਪਾਰਕ ਸਮਝੌਤਾ ਦੇਸ਼ ਲਈ ਇੱਕ ਨਵੀਂ ਸ਼ੁਰੂਆਤ ਹੈ ਅਤੇ ਇਸ ਨਾਲ ਜਿਥੇ ਦੇਸ਼ ਦੇ ਬਾਕੀ ਸੂਬਿਆਂ ਨੂੰ ਫਾਇਦਾ ਹੋਵੇਗਾ ਉਥੇ ਹੀ ਇਹ ਪੰਜਾਬ ਦੇ ਕਿਸਾਨਾਂ ਲਈ ਬਹੁਤ ਲਾਹੇਵੰਦ ਸਾਬਤ ਹੋਵੇਗਾ। ਪ੍ਰੰਤੂ ਇਸ ਦੇ ਨਾਲ ਹੀ ਸਾਨੂੰ ਪਾਕਿਸਤਾਨ ਨਾਲ ਖੇਤੀ ਖੋਜ ਵੀ ਸਾਂਝੀ ਕਰਨੀ ਚਾਹੀਦੀ ਹੈ ਕਿਉਂਕਿ ਪਾਕਿਸਤਾਨ ਦੀਆਂ ਕਈ ਫਸਲਾਂ ਦਾ ਮਿਆਰ ਪੰਜਾਬ ਦੀਆਂ ਫਸਲਾਂ ਦੇ ਮਿਆਰ ਨਾਲੋਂ ਵਧੀਆ ਹੈ।’’
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ੍ਰ: ਅਜਮੇਰ ਸਿੰਘ ਲੱਖੋਵਾਲ ਨੇ ਮਾਰਕੀਟ ਕਮੇਟੀ ... Read Full Story
|
75 ਨਵੀਆਂ ਐਕਸਪ੍ਰੈੱਸ ਤੇ 21 ਪੈਸੰਜਰ ਟ੍ਰੇਨਾਂ ਚੱਲਣਗੀਆਂ
ਨਵੀਂ ਦਿੱਲੀ, ਰੇਲਵੇ ਵਲੋਂ 1 ਅਪ੍ਰੈਲ ਤੋਂ 75 ਨਵੀਆਂ ਐਕਸਪ੍ਰੈੱਸ ਅਤੇ 21 ਪੈਸੰਜਰ ਟ੍ਰੇਨਾਂ ਚਲਾਈਆਂ ਜਾਣਗੀਆਂ। ਰੇਲ ਮੰਤਰੀ ਵਲੋਂ ਕੀਤੇ ਗਏ ਐਲਾਨ ਮੁਤਾਬਕ ਪ੍ਰਮੁੱਖ ਟ੍ਰੇਨਾਂ ਦਾ ਵੇਰਵਾ ਇੰਝ ਹੈ-
* ਕਾਮਿਖਿਯਾ-ਲੋਕਮਾਨਿਆ ਤਿਲਕ ਏ. ਸੀ. ਐਕਸਪ੍ਰੈੱਸ ਹਫਤੇ 'ਚ ਇਕ ਵਾਰ ਕਟਿਹਾਰ ਤੋਂ ਮੁਗਲਸਰਾਏ ਤੱਕ ਚੱਲੇਗੀ।
* ਸਿਕੰਦਰਾਬਾਦ-ਸ਼ਾਲੀਮਾਰ ਏ. ਸੀ. ਐੱਕਸਪ੍ਰੈੱਸ ਹਫਤੇ 'ਚ ਇਕ ਵਾਰ ਵਿਜੇਵਾੜਾ ਰਾਹੀਂ ਚੱਲੇਗੀ।
* ਬਾਂਦਰਾ ਤੋਂ ਭੁੱਜ ਤੱਕ ਏ. ਸੀ. ਐਕਸਪ੍ਰੈੱਸ ਹਫਤੇ 'ਚ ਤਿੰਨ ਦਿਨ ਚੱਲੇਗੀ।
* ਦਿੱਲੀ ਸਰਾਏ ਰੋਹੀਲਾ, ਉੱਦਮ, ਏ. ਸੀ. ਐਕਸਪ੍ਰੈੱਸ ਹਫਤੇ 'ਚ ਤਿੰਨ ਵਾਰ ਅੰਬਾਲਾ ਤੇ ਜਲੰਧਰ ਦੇ ... Read Full Story
|
ਫੌਜ ਅਤੇ ਪੈਰਾ ਮਿਲਟਰੀ ਫੋਰਸਿਜ ਵਿੱਚ ਭਰਤੀ ਹੋਣ ਵਾਲੇ ਨੌਜਵਾਨਾਂ ਲਈ ਸੀ. ਪਾਇਟ ਕੈਂਪ ਨਾਭਾ ਵਿਖੇ ਮੁਫਤ ਸਿਖਲਾਈ ਦਾ ਪ੍ਰਬੰਧ
ਪਟਿਆਲਾ: 9 ਮਾਰਚ (ਪੀ.ਐਸ.ਗਰੇਵਾਲ) -ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਵਿਕਾਸ ਗਰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਨ੍ਹਾਂ ਨੌਜਵਾਨਾਂ ਨੇ ਬੀ.ਐਸ.ਐਫ., ਸੀ.ਆਰ.ਪੀ.ਐਫ., ਆਈ.ਟੀ.ਬੀ.ਪੀ., ਸੀ.ਆਈ.ਐਸ.ਐਫ. ਐਸ.ਐਸ.ਬੀ. ਅਤੇ ਆਸਾਮ ਰਾਇਫਲ ਵਿੱਚ ਭਰਤੀ ਹੋਣ ਲਈ ਫਾਰਮ ਭਰੇ ਹਨ ਉਨ੍ਹਾਂ ਲਈ ਭਵਾਨੀਗੜ-ਨਾਭਾ ਰੋਡ ਵਿਖੇ ਸੀ.ਪਾਇਟ ਦੇ ਦਫਤਰ ਵਿਖੇ ਮੁਫਤ ਸਿਖਲਾਈ ਦਾ ਪ੍ਰਬੰਧ ਕੀਤਾ ਗਿਆ ਹੈ।
ਸ਼੍ਰੀ ਗਰਗ ਨੇ ਇਹ ਵੀ ਦੱਸਿਆ ਕਿ 12 ਤੋਂ 18 ਅਪ੍ਰੈਲ ਤੱਕ ਪਟਿਆਲਾ ਕੈਂਟ ਵਿਖੇ ਆਰਮੀ ਦੀ ਭਰਤੀ ਹੋਵੇਗੀ। ਇਹਨਾਂ ਵਾਸਤੇ ਵੀ ਮੁਫਤ ਸਿਖਲਾਈ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ, ... Read Full Story
|
ਪਟਿਆਲਾ ਪੁਲਿਸ 2 ਲੱਖ ਰੁਪਏ ਦੀ ਜਾਅਲੀ ਕਰੰਸੀ ਸਮੇਤ ਤਿੰਨ ਅਤੇ ਚੋਰੀ ਦੇ ਵਾਹਨਾਂ ਸਮੇਤ 6 ਕਾਬੂ
ਪਟਿਆਲਾ: 21 ਫਰਵਰੀ (ਪੀ.ਐਸ.ਗਰੇਵਾਲ) -ਪਟਿਆਲਾ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਅਰੰਭੀ ਗਈ ਮੁਹਿੰਮ ਨੂੰ ਉਸ ਸਮੇਂ ਭਾਰੀ ਸਫਲਤਾ ਹਾਸਲ ਹੋਈ ਜਦੋਂ ਸੀ.ਆਈ.ਏ. ਸਟਾਫ ਪਟਿਆਲਾ ਦੀ ਪੁਲਿਸ ਟੀਮ ਨੇ ਇੱਕ ਮੁਖਬਰੀ ਦੇ ਅਧਾਰ ’ਤੇ ਤਿੰਨ ਵਿਅਕਤੀਆਂ ਪਾਸੋਂ ਲਗਭਗ 2 ਲੱਖ ਰੁਪਏ ਦੀ ਜਾਅਲੀ ਕਰੰਸੀ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ।
ਇਸ ਬਾਰੇ ਜਾਣਕਾਰੀ ਦਿੰਦਿਆਂ ਐਸ.ਐਸ.ਪਟਿਆਲਾ ਸ਼੍ਰੀ ਦਿਨੇਸ਼ ਪ੍ਰਤਾਪ ਸਿੰਘ ਨੇ ਸੀ.ਆਈ.ਏ. ਸਟਾਫ ਪਟਿਆਲਾ ਵਿਖੇ ਇਹਨਾਂ ਕਥਿਤ ਦੋਸ਼ੀਆਂ ਵਿਰੁੱਧ ਜਾਣਕਾਰੀ ਦੇਣ ਲਈ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਐਸ.ਪੀ.(ਡੀ.) ਸ਼੍ਰੀ ਪਿ੍ਰਤਪਾਲ ਸਿੰਘ ... Read Full Story
|
ਵਿਸ਼ੇਸ਼ ਬੱਚਿਆਂ ਨੂੰ ਤਰਸ ਦੀ ਨਹੀਂ ਸਗੋਂ ਸਹੀ ਮਾਰਗ ਦਰਸ਼ਨ ਦੀ ਲੋੜ-ਅਰਚਨਾ ਗਰਗ * 17 ਨਾ ਸੁਣ ਸਕਣ ਵਾਲੇ ਬੱਚਿਆਂ ਨੰੂ ਸੁਣਨ ਵਾਲੀਆਂ ਮੁਫਤ ਮਸ਼ੀਨਾਂ ਵੰਡੀਆਂ
ਪਟਿਆਲਾ: 13 ਫਰਵਰੀ (ਪੀ.ਐਸ.ਗਰੇਵਾਲ) - ਹਰੇਕ ਬੱਚੇ ਨੂੰ ਸਿੱਖਿਆ, ਪਹਿਚਾਣ, ਚੰਗੇ ਵਾਤਾਵਰਣ ਵਿੱਚ ਰਹਿਣ, ਸੁਰੱਖਿਆ ਅਤੇ ਆਪਣੇ ਸਭਿਆਚਾਰ ਅਨੁਸਾਰ ਵਿਚਰਨ ਦਾ ਹੱਕ ਹੁੰਦਾ ਹੈ । ਵਿਸ਼ੇਸ਼ ਬੱਚਿਆਂ ਨੂੰ ਤਰਸ ਦੀ ਨਹੀਂ ਸਗੋਂ ਸਹੀ ਮਾਰਗ ਦਰਸ਼ਨ ਦੀ ਲੋੜ ਹੈ ਇਸ ਲਈ ਸਾਨੂੰ ਚਾਹੀਦਾ ਹੈ ਕਿ ਇਹਨਾਂ ਬੱਚਿਆਂ ਦੇ ਸਰਵ ਪੱਖੀ ਵਿਕਾਸ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ ਅਤੇ ਇਹਨਾਂ ਬੱਚਿਆਂ ਦੇ ਹੱਕਾਂ ਦੀ ਸੁਰੱਖਿਆ ਲਈ ਮਿਲ ਕੇ ਕੰਮ ਕਰੀਏ। ’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲਾ ਬਾਲ ਭਲਾਈ ਕੌਂਸਲ ਪਟਿਆਲਾ ਦੀ ਚੇਅਰਪਰਸਨ ਸ਼੍ਰੀਮਤੀ ਅਰਚਨਾ ਗਰਗ (ਧਰਮਪਤਨੀ ਸ਼੍ਰੀ ਵਿਕਾਸ ਗਰਗ ਡਿਪਟੀ ਕਮਿਸ਼ਨਰ ... Read Full Story
|
ਮਮਤਾ ਵੱਲੋਂ ਟਰੇਡ ਯੂਨੀਅਨਾਂ ’ਤੇ ਪਾਬੰਦੀ ਲਾਉਣ ਦੀ ਤਿਆਰੀ
ਕੋਲਕਾਤਾ, ਪੱਛਮੀ ਬੰਗਾਲ ਸਰਕਾਰ ਆਪਣੇ ਕਰਮਚਾਰੀਆਂ ਵੱਲੋਂ ਟਰੇਡ ਯੂਨੀਅਨਾਂ ਬਨਾਉਣ ਅਤੇ ਉਨ੍ਹਾਂ ਵੱਲੋਂ ਮੁਜ਼ਾਹਰੇ ਕਰਨ ਉਪਰ ਪਾਬੰਦੀ ਲਾਉਣ ਦੀ ਤਿਆਰੀ ’ਚ ਹੈ।
ਰਾਜ ਦੇ ਕਿਰਤ ਮੰਤਰੀ ਪੁਰਨੇਂਦੂ ਬਾਸੂ ਨੇ ਅੱਜ ਇੱਥੇ ਕਿਹਾ ਕਿ ਸਰਕਾਰੀ ਕਰਮਚਾਰੀਆਂ ਨੂੰ ਟਰੇਡ ਯੂਨੀਅਨ ਬਣਾਉਣ ਦਾ ਕੋਈ ਅਧਿਕਾਰ ਨਹੀਂ ਹੈ। ਸਰਵਿਸ ਨਿਯਮਾਂ ਅਨੁਸਾਰ ਕਰਮਚਾਰੀ ਨੌਕਰੀ ਸਬੰਧੀ ਆਪਣੀਆਂ ਮੰਗਾਂ ਜਾਂ ਸ਼ਿਕਾਇਤਾਂ ਲਈ ਸਰਕਾਰ ਨੂੰ ਮੰਗ ਪੱਤਰ ਦੇ ਸਕਦੇ ਹਨ। ਇਸ ਲਈ ਉਨ੍ਹਾਂ ਨੂੰ ਜਲੂਸ ਕੱਢਣ, ਧਰਨੇ ਮਾਰਨ, ਪ੍ਰਦਰਸ਼ਨ ਕਰਨ ਅਤੇ ਭੁੱਖ ਹੜਤਾਲ ਕਰਨ ਦਾ ਕੋਈ ਅਧਿਕਾਰ ਨਹੀਂ। ਸਰਕਾਰ ਦੇ ਇਸ ਕਦਮ ... Read Full Story
|
ਕੈਰੋਂ ਵੱਲੋਂ ਕਿਸਾਨਾਂ ਨੂੰ ਫਸਲਾਂ ਦੀ ਸਮੇਂ ਸਿਰ ਅਦਾਇਗੀ ਲਈ ਆੜਤੀਆਂ ਨੂੰ ਵਿਸ਼ੇਸ਼ ਕਿਸਮ ਦੇ ਕਾਰਡ ਦੇਣ ਦੇ ਪਾਇਲਟ ਪ੍ਰੋਜੈਕਟ ਦਾ ਉਦਘਾਟਨ
ਪਟਿਆਲਾ: 20 ਅਕਤੂਬਰ (ਪੀ.ਐਸ.ਗਰੇਵਾਲ) - ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਦੀ ਸਮੇਂ ਸਿਰ ਅਦਾਇਗੀ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਆੜਤੀਆਂ ਨੂੰ ਮੰਡੀ ਵਿੱਚੋਂ ਹੀ ਮਾਸਟਰ ਕਾਰਡ ਤਕਨਾਲੌਜੀ ਨਾਲ ਅਦਾਇਗੀ ਕਰਨ ਦੇ ਪਾਇਲਟ ਪ੍ਰੋਜੈਕਟ ਦਾ ਅੱਜ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰ: ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਉਦਘਾਟਨ ਕੀਤਾ। ਪਟਿਆਲਾ ਦੀ ਸਰਹੰਦ ਰੋਡ ਅਨਾਜ ਮੰਡੀ ਵਿਖੇ ਸਥਿਤ ਮਾਰਕੀਟ ਕਮੇਟੀ ਦੇ ਦਫਤਰ ਵਿਖੇ ਇਸ ਪ੍ਰੋਜੈਕਟ ਦੇ ਉਦਘਾਟਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ: ਕੈਰੋਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅੰਤਰ ਰਾਸ਼ਟਰੀ ਬੈਕਿੰਗ ਮਾਪ-ਦੰਡਾਂ ... Read Full Story
|
ਵਿਦੇਸ਼ ਭੇਜਣ ਦੀ ਆੜ ਵਿੱਚ ਭੋਲੇ ਭਾਲੇ ਨੌਜਵਾਨਾਂ ਦੇ ਬੈਂਕ ਖਾਤਿਆਂ ਰਾਹੀਂ ਕਰੋੜਾਂ ਰੁਪਏ ਦੇ ਲੈਣ ਦੇਣ ਦਾ ਪਰਦਾਫਾਸ਼:
ਪਟਿਆਲਾ: 14 ਅਕਤੂਬਰ (ਪੀ.ਐਸ.ਗਰੇਵਾਲ) -ਐਸ.ਐਸ.ਪੀ. ਪਟਿਆਲਾ ਸ੍ਰ: ਗੁਰਪ੍ਰੀਤ ਸਿੰਘ ਗਿੱਲ ਨੇ ਪੁਲਿਸ ਲਾਈਨ ਪਟਿਆਲਾ ਵਿਖੇ ਹੋਏ ਪੱਤਰਕਾਰ ਸੰਮੇਲਨ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਔਸਕਨ ਕੰਨਸਲਟੈਂਟ ਇੰਡੀਆ ਲਿਮਟਿਡ ਦੇ ਡਾਇਰੈਕਟਰ ਅਤੇ ਐਕਸਿਸ ਬੈਂਕ ਦੇ ਮੈਨੇਜਰ ਵੱਲੋਂ ਵਿਦਿਆਰਥੀਆਂ ਨੂੰ ਪੜਾਈ ਲਈ ਵਿਦੇਸ਼ਾਂ ਵਿੱਚ ਭੇਜਣ ਦੇ ਨਾਮ ’ਤੇ ਕਰੋੜਾਂ ਰੁਪਏ ਦੀ ਲੈਣ ਦੇਣ (ਟਰਾਂਜੈਕਸ਼ਨ) ਕਰਨ ਦਾ ਮਾਮਲਾ ਬੇਨਕਾਬ ਕੀਤਾ ਗਿਆ ਹੈ। ਇਸ ਸਬੰਧੀ ਵਿਸਥਾਰ ਪੂਰਬਕ ਜਾਣਕਾਰੀ ਦਿੰਦਿਆਂ ਸ੍ਰ: ਗਿੱਲ ਨੇ ਦੱਸਿਆ ਕਿ ਕਰਨਾਲ ਦੇ ਵਾਸੀ ਸ਼੍ਰੀ ਬੰਸੀ ਲਾਲ ਵੱਲੋਂ ਇੱਕ ਦਰਖਾਸਤ ਆਈ.ਜੀ. ਪਟਿਆਲਾ ਜੋਨ ... Read Full Story
|
ਖੇਤੀ ਨਾਲ ਸਬੰਧਤ ਨਵੀਂਆਂ ਖੋਜਾਂ ਅਤੇ ਤਕਨੀਕਾਂ ਨੂੰ ਅਮਲ ਵਿੱਚ ਲਿਆਉਣ ਵਾਲੇ ਕਿਸਾਨਾਂ ਦਾ ਭਵਿੱਖ ਸੁਰੱਖਿਅਤ: ਰੱਖੜਾ
ਪਟਿਆਲਾ, 14 ਅਕਤੂਬਰ (ਪੀ.ਐਸ.ਗਰੇਵਾਲ) -‘‘ ਪੰਜਾਬ ਦੇ ਖੇਤੀ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਲਗਾਤਾਰ ਨਵੀਂਆਂ ਖੋਜਾਂ ਕੀਤੀਆਂ ਜਾ ਰਹੀਆਂ ਹਨ ਅਤੇ ਕਿਸਾਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਇਨ੍ਹਾਂ ਨਵੀਂਆਂ ਖੋਜਾਂ ਅਤੇ ਤਕਨੀਕਾਂ ਦਾ ਲਾਭ ਉਠਾਉਂਦੇ ਹੋਏ ਖੇਤੀ ਕਰਨ ਦੇ ਢੰਗਾਂ ਵਿੱਚ ਤਬਦੀਲੀ ਲਿਆਉਣ ਨਹੀਂ ਤਾਂ ਉਨ੍ਹਾਂ ਨੂੰ ਭਵਿੱਖ ਵਿੱਚ ਕਈ ਕਿਸਮ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ । ’’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲਾ ਯੋਜਨਾ ਕਮੇਟੀ ਪਟਿਆਲਾ ਦੇ ਚੇਅਰਮੈਨ ਸ. ਸੁਰਜੀਤ ਸਿੰਘ ਰੱਖੜਾ ਨੇ ਸੈਂਟਰਲ ਸਟੇਟ ਲਾਇਬ੍ਰੇਰੀ ਵਿਖੇ ... Read Full Story
|
ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ’ਤੇ ਗੋਲੀਆਂ ਚਲਾਉਣ ਦੀ ਆਪਣੀ ਕਾਰਵਾਈ ਭੁੱਲੇ : ਸੁਖਬੀਰ ਸਿੰਘ ਬਾਦਲ
ਪਾਤੜਾਂ (ਪਟਿਆਲਾ), 29 ਅਗਸਤ (ਪੀ.ਐਸ.ਗਰੇਵਾਲ) - ਗੋਬਿੰਦਪੁਰਾ ਦਾ ਮਾਮਲਾ ਅਸਲ ਵਿਚ ਕਾਂਗਰਸ ਵੱਲੋਂ ਖੜਾ ਗਿਆ ਕੀਤਾ ਮਸਲਾ ਹੈ ਜਿਸਦੀ ਅਗਵਾਈ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਅੱਜ ਇਹ ਗੱਲ ਭੁੱਲ ਰਹੇ ਹਨ ਕਿ ਆਪਣੇ ਮੁੱਖ ਮੰਤਰੀ ਹੁੰਦਿਆਂ ਉਹਨਾਂ ਨੇ ਕਿਸਾਨਾਂ ਨੰੂ ਗੋਲੀਆਂ ਨਾਲ ਭੁੰਨਿਆਂ ਤੇ ਉਹਨਾਂ ’ਤੇ ਅੰਨਾ ਤਸ਼ੱਦਦ ਕੀਤਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਨੇ ਕੀਤਾ ਹੈ।
ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਸਬੰਧ ਵਿਚ ਇਥੇ ਅਨਾਜ ਮੰਡੀ ਵਿਚ ਸ਼ੋ੍ਰਮਣੀ ਅਕਾਲੀ ਦਲ ਅਤੇ ਸੰਤ ਸਮਾਜ ਦੇ ਸਾਂਝੇ ... Read Full Story
|
ਡਿਪਟੀ ਕਮਿਸ਼ਨਰ ਵੱਲੋਂ ਜ਼ਿਲਾ ਅੰਗਹੀਣਤਾ ਮੁੜ ਵਸੇਬਾ ਕੇਂਦਰ ਵਿਖੇ ਸ਼ੂਗਰ ਦੇ ਮਰੀਜ਼ਾਂ ਦੇ ਮੁਢਲੇ ਇਲਾਜ ਲਈ ਫੁੱਟ-ਕੇਅਰ ਕਲੀਨਿਕ ਦਾ ਉਦਘਾਟਨ * 10 ਲੋੜਵੰਦਾਂ ਨੂੰ ਨਕਲੀ ਅੰਗ, ਕੰਨਾਂ ਦੀਆਂ ਮਸ਼ੀਨਾਂ ਤੇ ਟਰਾਈਸਾਇਕਲ ਵੀ ਵੰਡੇ
ਪਟਿਆਲਾ, 27 ਅਗਸਤ (ਪੀ.ਐਸ.ਗਰੇਵਾਲ) -‘‘ਦੁਨੀਆਂ ਵਿੱਚ ਸ਼ੂਗਰ ਰੋਗੀਆਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ ਅਤੇ ਇਸ ਬਿਮਾਰੀ ਦਾ ਸ਼ਿਕਾਰ ਹੋਣ ਤੋਂ ਬਚਣ ਲਈ ਲੋਕਾਂ ਵਿੱਚ ਵੱਡੇ ਪੱਧਰ ’ਤੇ ਜਾਗਰੂਕਤਾ ਪੈਦਾ ਕਰਨਾ ਸਮੇਂ ਦੀ ਅਹਿਮ ਲੋੜ ਹੈ । ਜੇ ਹਰੇਕ ਵਿਅਕਤੀ ਸਮੇਂ-ਸਮੇਂ ’ਤੇ ਆਪਣੀ ਡਾਕਟਰੀ ਜਾਂਚ ਕਰਵਾਉਂਦਾ ਰਹੇ ਤਾਂ ਸ਼ੂਗਰ ਜਿਹੀਆਂ ਘਾਤਕ ਬਿਮਾਰੀਆਂ ਸਬੰਧੀ ਪਤਾ ਲੱਗਣ ਦੀ ਸੂਰਤ ਵਿੱਚ ਪਹਿਲੇ ਪੜਾਅ ’ਤੇ ਹੀ ਇਨ੍ਹਾਂ ਬਿਮਾਰੀਆਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ । ’’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਵਿਕਾਸ ਗਰਗ ਨੇ ਜ਼ਿਲਾ ਅੰਗਹੀਣਤਾ ਮੁੜ ਵਸੇਬਾ ... Read Full Story
|
ਪਟਿਆਲਾ ਜ਼ਿਲੇ ਵਿੱਚ 1 ਸਤੰਬਰ ਨੂੰ ਜੈਨ ਮਹਾਂਪੂਰਵ ਵਾਲੇ ਦਿਨ ਮੀਟ,ਆਂਡੇ ਦੀਆਂ ਦੁਕਾਨਾਂ/ਰੇਹੜੀਆਂ ਬੰਦ ਰੱਖਣ ਦੇ ਹੁਕਮ ਜਾਰੀ
ਪਟਿਆਲਾ: 19 ਅਗਸਤ (ਪੀ.ਐਸ.ਗਰੇਵਾਲ) -ਜ਼ਿਲਾ ਮੈਜਿਸਟ੍ਰੇਟ ਪਟਿਆਲਾ ਸ਼੍ਰੀ ਵਿਕਾਸ ਗਰਗ ਨੇ ਜ਼ਿਲੇ ਵਿੱਚ ਅਮਨ ਤੇ ਕਾਨੂੰਨ ਅਤੇ ਧਾਰਮਿਕ ਸਦਭਾਵਨਾ ਨੂੰ ਬਣਾਏ ਰੱਖਣ ਲਈ ਫੌਜਦਾਰੀ ਜਾਬਤਾ, ਸੰਘਤਾ ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਮਿਤੀ 1 ਸਤੰਬਰ 2011 ਨੂੰ ਜੈਨ ਮਹਾਂਪੂਰਵ ਸੰਮਤਸਰੀ ਮੌਕੇ ਅਹਿੰਸਾ ਦਿਵਸ ਹੋਣ ਕਾਰਨ ਇਸ ਦਿਨ ਪਟਿਆਲਾ ਜ਼ਿਲੇ ਦੀਆਂ ਸਮੂਹ ਮੀਟ, ਆਂਡੇ ਦੀਆਂ ਦੁਕਾਨਾਂ/ਰੇਹੜੀਆਂ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਉਹਨਾਂ ਆਪਣੇ ਇਹਨਾਂ ਹੁਕਮਾਂ ਵਿੱਚ ਇਸ ਦਿਨ ਹੋਟਲ/ਢਾਬਿਆਂ, ਅਹਾਤਿਆਂ/ਕਲੱਬਾਂ ਆਦਿ ਵਿੱਚ ਵੀ ਮੀਟ, ਆਂਡੇ ਦੀ ਵਰਤੋਂ ਕਰਨ ’ਤੇ ... Read Full Story
|
ਖੇਤੀਬਾੜੀ ਨੂੰ ਲਾਹੇਵੰਦ ਬਨਾਉਣ ਲਈ ਕਿਸਾਨਾਂ ਨੂੰ ਹੋਰ ਸਹਾਇਕ ਧੰਦੇ ਵੀ ਅਪਨਾਉਣੇ ਚਾਹੀਦੇ ਹਨ: ਪਨੂੰ
ਪਟਿਆਲਾ: 26 ਮਾਰਚ (ਪੀ.ਐਸ.ਗਰੇਵਾਲ) -‘‘ ਖੇਤੀਬਾੜੀ ਨੂੰ ਲਾਹੇਵੰਦ ਬਨਾਉਣ ਲਈ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਕਣਕ ਤੇ ਝੋਨੇ ਦੇ ਰਵਾਇਤੀ ਫਸਲੀ ਚੱਕਰ ਵਿੱਚੋਂ ਨਿਕਲ ਕੇ ਖੇਤੀ ਨਾਲ ਸਬੰਧਤ ਹੋਰ ਸਹਾਇਕ ਧੰਦਿਆਂ ਨੂੰ ਵੀ ਅਪਨਾਉਣਾ ਚਾਹੀਦਾ ਹੈ।’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮਾਰਕਫੈਡ ਪੰਜਾਬ ਦੇ ਮੈਨੇਜਿੰਗ ਡਾਇਰੈਕਟਰ ਸ. ਅਜੀਤ ਸਿੰਘ ਪਨੂੰ ਨੇ ਰੱਖੜਾ ਵਿਖੇ ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਯੰਗ ਫਾਰਮਰਜ਼ ਐਸੋਸੀਏਸ਼ਨ ਪੰਜਾਬ ਵੱਲੋਂ ਕਰਵਾਏ ਗਏ ਕਿਸਾਨ ਮੇਲੇ ਅਤੇ ਕਿਸਾਨ ਸਿਖਲਾਈ ਕੈਂਪ ਦਾ ਉਦਘਾਟਨ ਕਰਨ ਉਪਰੰਤ ਕਿਸਾਨਾਂ ਦੇ ਭਾਰੀ ਇੱਕਠ ਨੂੰ ... Read Full Story
|
ਨੌਜਵਾਨਾਂ ਦੇ ਭਵਿੱਖ ਨੂੰ ਰੌਸ਼ਨ ਕਰਨ ਵਿੱਚ ਸਹਾਈ ਤਕਨੀਕੀ ਯੌਜਨਾਵਾਂ ਤਿਆਰ ਕਰਨੀਆਂ ਅੱਜ ਦੇ ਦੌਰ ਦੀ ਮੁੱਖ ਲੋੜ -ਮਾਣਯੋਗ ਰਾਜਪਾਲ ਡਾ ਇਕਬਾਲ ਸਿੰਘ
ਪਟਿਆਲਾ: 14 ਮਾਰਚ (ਪੀ.ਐਸ.ਗਰੇਵਾਲ) -‘‘ ਸਾਡੇ ਦੇਸ਼ ਦੇ ਨੌਜਵਾਨਾਂ ਨੂੰ ਪੂਰੇ ਵਿਸ਼ਵ ਦੇ ਮੁਕਾਬਲੇ ਵਿੱਚ ਸਮੇਂ ਦਾ ਹਾਣੀ ਬਣਾਉਣ ਲਈ ਆਧੁਨਿਕ ਤਕਨੀਕੀ ਸਿੱਖਿਆ ਦੇਣ ਵਾਸਤੇ ਵੱਡੇ ਕਦਮ ਚੁਕਣੇ ਅੱਜ ਦੇ ਦੌਰ ਦੀ ਮੁੱਖ ਲੋੜ ਹੈ। ਤਕਨੀਕੀ ਸਿੱਖਿਆ ਬਾਰੇ ਵਿਸ਼ੇਸ਼ ਯੌਜਨਾਵਾਂ ਤਿਆਰ ਕਰਨੀਆਂ ਨੌਜਵਾਨਾਂ ਦੇ ਭਵਿੱਖ ਨੂੰ ਰੌਸ਼ਨ ਕਰਨ ਵਿੱਚ ਸਹਾਈ ਸਿੱਧ ਹੋਣਗੀਆਂ ਅਤੇ ਸਾਡੇ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਦੀਆਂ ਜਾਮਨ ਬਨਣਗੀਆਂ। ’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪਾਂਡੀਚਰੀ ਦੇ ਮਾਣਯੋਗ ਰਾਜਪਾਲ ਡਾ: ਇਕਬਾਲ ਸਿੰਘ ਨੇ ਕੇਂਦਰੀ ਲਾਇਬ੍ਰੇਰੀ ਪਟਿਆਲਾ ਵਿਖੇ ਸ਼੍ਰੀ ਗੁਰੂ ਹਰਕ੍ਰਿਸ਼ਨ ਗਰੁੱਪ ... Read Full Story
|
ਸਰਕਾਰੀ ਦਫਤਰਾਂ ਵਿੱਚ ਹੋ ਰਹੇ ਕੰਮ ਕਾਜ ਦੀ ਜਾਣਕਾਰੀ ਹਾਸਲ ਕਰਨਾ ਹਰੇਕ ਨਾਗਰਿਕ ਦਾ ਹੱਕ ਹੈ- ਮੁੱਖ ਸੂਚਨਾਂ ਕਮਿਸ਼ਨਰ
ਪਟਿਆਲਾ: 26 ਫਰਵਰੀ (ਪੀ.ਐਸ.ਗਰੇਵਾਲ) -‘‘ ਆਮ ਲੋਕਾਂ ਨੂੰ ਵਧੇਰੇ ਅਧਿਕਾਰ ਦੇਣ, ਸਰਕਾਰੀ ਅਧਿਕਾਰੀਆਂ ਨੂੰ ਲੋਕਾਂ ਪ੍ਰਤੀ ਜਵਾਬਦੇਹ ਬਣਾਉਣ, ਸਰਕਾਰੀ ਕੰਮ ਕਾਜ ਵਿੱਚ ਪਾਰਦਰਸ਼ਤਾ ਲਿਆ ਕੇ ਰਿਸ਼ਵਤਖੋਰੀ ਨੂੰ ਖਤਮ ਕਰਨ ਅਤੇ ਲੋਕਤੰਤਰ ਨੂੰ ਵਧੇਰੇ ਮਜਬੂਤ ਕਰਨ ਲਈ ਸਰਕਾਰ ਵੱਲੋਂ 2005 ਵਿੱਚ ਸੂਚਨਾਂ ਅਧਿਕਾਰ ਐਕਟ ਬਣਾਇਆ ਗਿਆ ਸੀ ਤਾਂ ਜੋ ਕੋਈ ਵੀ ਵਿਅਕਤੀ ਸਰਕਾਰੀ ਕੰਮਾਂ ਦੀ ਸੂਚਨਾਂ ਲੈ ਸਕੇ। ’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਰਾਜ ਦੇ ਮੁੱਖ ਸੂਚਨਾਂ ਕਮਿਸ਼ਨਰ ਸ੍ਰ: ਰਮੇਸ਼ਇੰਦਰ ਸਿੰਘ ਨੇ ਸਰਕਾਰੀ ਮਹਿੰਦਰਾ ਕਾਲਜ਼ ਵਿਖੇ ‘ਆਰ.ਟੀ.ਆਈ. ਐਕਟ 2005 -ਸਮਾਜਿਕ ਸਸ਼ਕਤੀਕਰਨ’ ਵਿਸ਼ੇ ’ਤੇ ਕਰਵਾਏ ਗਏ ... Read Full Story
|
ਗਲੋਬਲ ਇੰਡਸਟਰੀਅਲ ਅਤੇ ਨਾਲਜ ਸਿਟੀ (ਆਈ.ਟੀ.ਪਾਰਕ) ਸਥਾਪਤ ਕਰਨ ਲਈ ਕਾਸ਼ਤਕਾਰ ਕਿਸਾਨਾਂ ਨੂੰ ਢੁਕਵਾਂ ਉਜਾੜਾ ਭੱਤਾ ਦਿੱਤਾ ਜਾਵੇਗਾ
ਰਾਜਪੁਰਾ : 14 ਫਰਵਰੀ (ਪੀ.ਐਸ.ਗਰੇਵਾਲ)-ਰਾਜਪੁਰਾ ਨੇੜੇ ਕਰੀਬ 1360 ਏਕੜ ਪੰਚਾਇਤੀ ਜ਼ਮੀਨ ਵਿੱਚ ਸਥਾਪਤ ਕੀਤੇ ਜਾਣ ਵਾਲੇ ‘ਗਲੋਬਲ ਇੰਡਸਟਰੀਅਲ ਅਤੇ ਨਾਲਜ ਸਿਟੀ’ (ਆਈ.ਟੀ.ਪਾਰਕ) ਲਈ ਕਾਸ਼ਤਕਾਰ ਕਿਸਾਨਾਂ ਨੂੰ ਢੁਕਵਾਂ ਉਜਾੜਾ ਭੱਤਾ ਮੁਹੱਈਆ ਕਰਵਾਉਣ ਲਈ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਵੱਲੋਂ ਗਠਿਤ ਕੀਤੀ 6 ਮੈਂਬਰੀ ਕਮੇਟੀ ਵੱਲੋਂ ਅੱਜ ਰਾਜਪੁਰਾ ਦੇ ਲੋਕ ਨਿਰਮਾਣ ਵਿਸ਼ਰਾਮ ਘਰ ਵਿਖੇ ਪਿੰਡ ਸੇਹਰਾ, ਸੇਹਰੀ, ਆਕੜ, ਆਕੜੀ, ਪਬਰਾ ਅਤੇ ਤਖ਼ਤੂਮਾਜਰਾ ਦੇ ਕਰੀਬ 350 ਕਿਸਾਨਾਂ ਨਾਲ ਗੱਲਬਾਤ ਕੀਤੀ ਗਈ। ਮੁੱਖ ਮੰਤਰੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੋ: ਪ੍ਰੇਮ ਸਿੰਘ ... Read Full Story
|
ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਵੱਲੋਂ ਕੰਬੋਜ ਭਾਈਚਾਰੇ ਦੀਆਂ ਪਟੀਸ਼ਨਾਂ ਦਾ ਨਿਪਟਾਰਾ ਛੇਤੀ ਹੀ ਕੀਤਾ ਜਾਵੇਗਾ- ਬਡੂੰਗਰ
ਪਟਿਆਲਾ: 11 ਨਵੰਬਰ (ਪੀ.ਐਸ.ਗਰੇਵਾਲ) -ਕਮਿਸ਼ਨ ਦੇ ਉਪ ਚੇੇਅਰਮੈਨ ਸ੍ਰ: ਹਰਜੀਤ ਸਿੰਘ ਅਦਾਲਤੀਵਾਲਾ ਨੇ ਦੱਸਿਆ ਕਿ ਕੰਬੋਜ ਭਾਈਚਾਰੇ ਨਾਲ ਸਬੰਧਤ ਦੋ ਪਟੀਸ਼ਨਾਂ ਪੰਜਾਬ ਰਾਜ ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਦੇ ਕੋਲ ਸੁਣਵਾਈ ਅਧੀਨ ਹਨ ਜਿਹਨਾਂ ਵਿਚੋਂ ਇੱਕ ਵਿੱਚ ਕੰਬੋਜ ਭਾਈਚਾਰੇ ਨੂੰ ਪੱਛੜੀਆਂ ਸ਼ੇ੍ਰਣੀਆਂ ਵਿੱਚ ਰੱਖਣ ਅਤੇ ਦੂਸਰੀ ਵਿੱਚ ਕੰਬੋਜ ਭਾਈਚਾਰੇ ਨੂੰ ਪੱਛੜੀਆਂ ਸ਼ੇ੍ਰਣੀਆਂ ਦੀ ਸੂਚੀ ਵਿੱਚੋਂ ਕੱਢਣ ਦੀ ਮੰਗ ਕੀਤੀ ਗਈ ਹੈ।
ਇਸ ਬਾਰੇ ਪੱਛੜੀਆਂ ਸ਼੍ਰ੍ਰੇਣੀਆਂ ਪੰਜਾਬ ਕਮਿਸ਼ਨ ਦੇ ਚੇਅਰਮੈਨ ਪ੍ਰੋ: ਕ੍ਰਿਪਾਲ ਸਿੰਘ ਬਡੂੰਗਰ ਨੇ ਪਟਿਆਲਾ ਵਿਖੇ ਕੀਤੀ ਮੀਟਿੰਗ ਦੌਰਾਨ ਦੱਸਿਆ ... Read Full Story
|
ਕਿਸਾਨਾਂ ਦੇ ਟਿਊਬਵੈਲ ਬਿਜਲੀ ਬਿਲ ਮਾਫ ਕਰਕੇ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਦਿਵਾਲੀ ਦਾ ਤੋਹਫਾ ਦਿੱਤਾ : ਰਾਜੂ ਖੰਨਾ
ਪਟਿਆਲਾ, 4 ਨਵੰਬਰ (ਪੀ.ਐਸ.ਗਰੇਵਾਲ) -ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਤੇ ਪੰਜਾਬ ਦੀ ਕਿਸਾਨੀ ਦੇ ਮਸੀਹਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਲੋਂ ਕਿਸਾਨਾਂ ਦੇ ਟਿਊਬਵੈਲ ਬਿਜਲੀ ਬਿਲ ਮਾਫ ਕਰਕੇ ਆਰਥਿਕ ਤੌਰ ’ਤੇ ਟੱੁਟੀ ਪੰਜਾਬ ਦੀ ਕਿਸਾਨੀ ਦੀ ਬਾਂਹ ਹੀ ਨਹੀਂ ਫੜੀ ਸਗੋਂ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ ਹੈ। ਇਸ ਗੱਲ ਦਾ ਪ੍ਰਗਟਾਵਾ ਯੂਥ ਵਿਕਾਸ ਬੋਰਡ ਪੰਜਾਬ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਕਿਸਾਨਾਂ ਦੇ ਹੱਕ ਵਿਚ ਹੋਏ ਇਸ ਸ਼ਲਾਘਾਯੋਗ ਫੈਸਲੇ ’ਤੇ ਖੁਸ਼ੀ ਜਤਾਉਂਦੇ ਹੋਏ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ... Read Full Story
|
ਪਟਾਖੇ ਚਲਾਉਣ ਨਾਲ ਸਾਡਾ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ ਜਿਸ ਨਾਲ ਬਿਮਾਰੀਆਂ ਹੋਣ ਦਾ ਖਤਰਾ ਬਣਿਆਂ ਰਹਿੰਦਾ ਹੈ- ਐਸ.ਡੀ.ਐਮ
ਪਟਿਆਲਾ :- 4 ਨਵੰਬਰ (ਪੀ.ਐਸ.ਗਰੇਵਾਲ) - ਦੀਵਾਲੀ ਦਾ ਦਿਹਾੜਾ ਸਾਨੂੰ ਸਾਂਝੀਵਾਲਤਾ ਦਾ ਸੰਦੇਸ਼ ਦਿੰਦਾ ਹੈ ਅਤੇ ਇਸ ਪਵਿੱਤਰ ਦਿਹਾੜੇ ’ਤੇ ਸਾਰੇ ਕਰਮਚਾਰੀਆਂ ਨੂੰ ਇਹ ਪ੍ਰਣ ਲੈਣਾ ਚਾਹੀਦਾ ਹੈ ਕਿ ਉਹ ਲੋਕਾਂ ਦੇ ਕੰਮ ਪਹਿਲ ਦੇ ਅਧਾਰ ’ਤੇ ਇਮਾਨਦਾਰੀ ਨਾਲ ਕਰਨਗੇ। ’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਐਸ.ਡੀ.ਐਮ. ਸ੍ਰ: ਗੁਰਮੀਤ ਸਿੰਘ ਨੇ ਐਸ.ਡੀ.ਐਮ. ਦਫਤਰ ਦੇ ਸਮੂਹ ਸਟਾਫ ਵੱਲੋਂ ਮਨਾਈ ਗਈ ਦੀਵਾਲੀ ਦੇ ਮੌਕੇ ਕੀਤਾ। ਉਹਨਾਂ ਕਿਹਾ ਕਿ ਦੀਵਾਲੀ ਦੇ ਦਿਨ ਸ਼੍ਰੀ ਰਾਮ ਚੰਦਰ ਆਪਣਾ 14 ਸਾਲ ਦਾ ਬਨਵਾਸ ਕੱਟਣ ਉਪਰੰਤ ਜੰਗਲਾਂ ਵਿਚੋਂ ਵਾਪਸ ਆਏ ਸਨ ਅਤੇ ਇਹ ਪਵਿੱਤਰ ਦਿਹਾੜਾ ਸਾਨੂੰ ਸ਼੍ਰੀ ਗੁਰੂ ... Read Full Story
|