ਅਮਰਨਾਥ ਯਾਤਰਾ : ਇਕ ਹਫਤੇ 'ਚ 1.37 ਲੱਖ ਸ਼ਿਵ ਭਗਤ ਰਜਿਸਟਰਡ
ਸ਼੍ਰੀਨਗਰ, ਪਵਿੱਤਰ ਅਮਰਨਾਥ ਗੁਫਾ 'ਚ ਸਜੇ ਹਿਮ ਸ਼ਿਵਲਿੰਗ ਦੇ ਦਰਸ਼ਨਾਂ ਲਈ ਦੇਸ਼-ਵਿਦੇਸ਼ ਤੋਂ ਹੁਣ ਤਕ 1,37,096 ਸ਼ਿਵ ਭਗਤਾਂ ਨੇ ਸ਼੍ਰੀ ਅਮਰਨਾਥ ਯਾਤਰਾ ਲਈ ਰਜਿਸਟਰੇਸ਼ਨ ਕਰਵਾ ਲਿਆ ਹੈ। ਇਨ੍ਹਾਂ ਵਿਚੋਂ 70,158 ਸ਼ਰਧਾਲੂ ਪਹਿਲਗਾਮ ਚੰਦਨਵਾੜੀ ਰੂਟ 'ਤੇ 66,911 ਸ਼ਰਧਾਲੂ ਬਾਲਟਾਲ ਰੂਟ ਰਾਹੀਂ ਯਾਤਰਾ ਕਰਨਗੇ। ਇਸ ਦੇ ਨਾਲ ਹੀ ਦੇਸ਼ ਦੇ 7 ਸੂਬਿਆਂ ਦੇ 100 ਡਾਕਘਰਾਂ ਵਿਚ ਵੀ ਅੱਜ ਤੋਂ ਯਾਤਰਾ ਲਈ ਰਜਿਸਟਰੇਸ਼ਨ ਸ਼ੁਰੂ ਹੋ ਗਈ ... Read Full Story
|
ਪਵਿੱਤਰ ਗੁਫਾ 'ਚ ਆਮ ਨਾਲੋਂ 4 ਫੁੱਟ ਉੱਚਾ ਬਣਿਆ ਹਿਮ ਸ਼ਿਵਲਿੰਗ
ਸ਼੍ਰੀ ਅਮਰਨਾਥ ਦੀ ਪਵਿੱਤਰ ਗੁਫਾ 'ਚ ਇਸ ਵਾਰ ਹਿਮ ਸ਼ਿਵਲਿੰਗ ਪਿਛਲੇ ਸਾਲ ਦੇ ਮੁਕਾਬਲੇ ਚਾਰ ਫੁੱਟ ਉੱਚਾ ਬਣਿਆ ਹੈ। ਪੂਰੇ ਯਾਤਰਾ ਮਾਰਗ ਵਿਚ ਮੰਗਲਵਾਰ ਸ਼ਾਮ ਤਕ ਭਾਰੀ ਬਰਫਬਾਰੀ ਹੋ ਰਹੀ ਸੀ। ਸ਼੍ਰੀ ਅਮਰਨਾਥ ਸੇਵਾ ਦਲ ਰਾਜਪੁਰਾ ਦੇ ਮੁਖੀ ਏ. ਐੱਨ. ਗੋਰਾ ਨੇ ਦੱਸਿਆ ਕਿ ਉਹ ਜੰਮੂ ਵਿਚ ਸ਼੍ਰੀ ਅਮਰਨਾਥ ਸ਼ਰਾਈਨ ਬੋਰਡ ਦੇ ਅਧਿਕਾਰੀਆਂ ਨੂੰ ਮਿਲੇ ਸਨ ਜਿਨ੍ਹਾਂ ਨੇ ਉਨ੍ਹਾਂ ਨੂੰ ਸੂਚਿਤ ਕੀਤਾ ਸੀ ਕਿ ਇਸ ਵਾਰ ਹਿਮ ਸ਼ਿਵਲਿੰਗ ਦਾ ਅਕਾਰ 15 ਤੋਂ 16 ਫੁੱਟ ਦੇ ਲਗਭਗ ਹੈ ਜਦਕਿ ਬੀਤੇ ਸਾਲ 12 ਫੁੱਟ ਦਾ ਹਿਮ ਸ਼ਿਵਲਿੰਗ ਬਣਿਆ ਸੀ। ਉਨ੍ਹਾਂ ਦੱਸਿਆ ਕਿ ਚੰਦਨਵਾੜੀ ਤੋਂ ਪਿੱਸੂ ਘਾਟੀ ਤਕ ਬਰਫ ਹੀ ... Read Full Story
|
ਸ਼੍ਰੀ ਅਮਰਨਾਥ ਗੁਫਾ 'ਚ ਵਿਰਾਜੇ ਬਾਬਾ ਬਰਫਾਨੀ
ਹਿਮਸ਼ਿਵਲਿੰਗ ਲਗਭਗ 18 ਫੁੱਟ ਦੇ ਵਿਸ਼ਾਲ ਰੂਪ ਵਿਚ ਬਣ ਕੇ ਤਿਆਰ
ਗੋਰਾਇਆ, ਸ਼ਿਵ ਭਗਤਾਂ ਲਈ ਚੰਗੀ ਖ਼ਬਰ, ਲਓ ਕਰ ਲਓ ਦਰਸ਼ਨ ਬਾਬਾ ਬਰਫਾਨੀ ਦੇ । ਜੰਮੂ-ਕਸ਼ਮੀਰ ਵਿਚ ਸਥਿਤ ਪਾਵਨ ਸ਼੍ਰੀ ਅਮਰਨਾਥ ਗੁਫਾ ਵਿਚ ਬਾਬਾ ਬਰਫਾਨੀ ਆਪਣੇ ਵਿਸ਼ਾਲ ਹਿਮਸ਼ਿਵਲਿੰਗ ਦੇ ਰੂਪ ਵਿਚ ਬਿਰਾਜਮਾਨ ਹੋ ਚੁੱਕੇ ਹਨ। ਸ਼੍ਰੀ ਅਮਰਨਾਥ ਜੀ ਦੀ ਇਤਿਹਾਸਕ ਯਾਤਰਾ ਜੋ ਇਸ ਸਾਲ ਸ਼੍ਰੀ ਅਮਰਨਾਥ ਸ਼ਰਾਈਨ ਬੋਰਡ ਨੇ 25 ਜੂਨ ਨੂੰ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਤੇ ਸ਼ਿਵ ਭਗਤ ਇਸ ਪਾਵਨ ਯਾਤਰਾ ਸਬੰਧੀ ਬਹੁਤ ਉਤਸ਼ਾਹਿਤ ਹਨ। ਕੁਝ ਸ਼ਿਵ ਭਗਤ ਇਸ ਤਰ੍ਹਾਂ ਦੇ ਵੀ ਹਨ ਜਿਨ੍ਹਾਂ ਨੂੰ ਨਾ ਤਾਂ ਖਰਾਬ ਮੌਸਮ ਦਾ ਡਰ ਹੈ ... Read Full Story
|
ਅਮਰਨਾਥ ਲਈ ਹਵਾਈ ਯਾਤਰਾ ਕਿਰਾਏ 'ਚ ਭਾਰੀ ਕਮੀ
ਜੰਮੂ, ਜੰਮੂ-ਕਸ਼ਮੀਰ 'ਚ 25 ਜੂਨ ਤੋਂ ਸ਼ੁਰੂ ਹੋ ਰਹੀ ਸਾਲਾਨਾ ਅਮਰਨਾਥ ਵਿਚ ਆਉਣ ਵਾਲੇ ਸ਼ਰਧਾਲੂਆਂ ਨੂੰ ਸਹੂਲਤ ਮੁਹੱਈਆ ਕਰਵਾਉਣ ਲਈ ਸ਼੍ਰੀ ਅਮਰਨਾਥ ਸ਼ਰਾਈਨ ਬੋਰਡ (ਐੱਸ. ਏ. ਐੱਸ. ਬੀ.) ਨੇ ਹੈਲੀਕਾਪਟਰ ਕਿਰਾਏ 'ਚ ਭਾਰੀ ਕਮੀ ਕੀਤੀ ਹੈ। ਬਾਲਟਾਲ ਦੇ ਰਸਤੇ ਪੰਜਤੇਰਨੀਂ ਰਸਤੇ ਹੁੰਦੇ ਹੋਏ ਅਮਰਨਾਥ ਆਉਣ ਵਾਲੇ ਯਾਤਰੀਆਂ ਲਈ ਹੈਲੀਕਾਪਟਰ ਦੇ ਕਿਰਾਏ ਵਿਚ ਲਗਭਗ 40 ਫੀਸਦੀ ਅਤੇ ਪਹਿਲਗਾਮ ਦੇ ਰਸਤੇ ਪੰਜਤੇਰਨੀਂ ਮਾਰਗ ਹੁੰਦੇ ਹੋਏ ਪਵਿੱਤਰ ਗੁਫਾ ਪੁੱਜਣ ਵਾਲੇ ਹੈਲੀਕਾਪਟਰ ਦੇ ਕਿਰਾਏ ਵਿਚ ਲਗਭਗ 35 ਫੀਸਦੀ ਦੀ ਕਮੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਫੈਸਲੇ ਨਾਲ ਬਾਲਟਾਲ-ਪੰਜਤੇਰਨੀਂ ... Read Full Story
|
ਅਮਰਨਾਥ ਯਾਤਰਾ ਦੀ ਮਿਆਦ ਘੱਟ ਕਰਨ ਦਾ ਮੁੱਦਾ ਭਖਿਆ
ਜੰਮੂ, ਅਮਰਨਾਥ ਯਾਤਰਾ ਦੀ ਮਿਆਦ ਘੱਟ ਕਰਨ ਦਾ ਮੁੱਦਾ ਜ਼ੋਰ ਫੜਨ ਲੱਗਾ ਹੈ। ਜੰਮੂ ਦੇ ਵਿਰੋਧੀ ਰਾਜਨੀਤਿਕ ਦਲ, ਧਾਰਮਿਕ ਅਤੇ ਸਮਾਜਿਕ ਸੰਗਠਨ ਸ੍ਰੀ ਅਮਰਨਾਥ ਸ਼ਰਾਇਨ ਬੋਰਡ ਦੇ ਫੈਸਲੇ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ। ਹਾਲਾਂਕਿ ਬੋਰਡ ਨੇ ਯਾਤਰਾ ਮਿਆਦ ਨਛੱਤਰਾਂ ਦੇ ਆਧਾਰ ਉੱਤੇ ਘੱਟ ਹੋਣ ਦੀ ਗੱਲ ਕਹਿ ਕੇ ਸਫਾਈ ਦੇਣ ਦੀ ਕੋਸ਼ਿਸ਼ ਕੀਤੀ ਹੈ ਪਰ ਭਲਕੇ ਜੰਮੂ ਆ ਰਹੇ ਵਿਸ਼ਵ ਹਿੰਦੂ ਪਰਿਸ਼ਦ ਦੇ ਕੌਮਾਂਤਰੀ ਪ੍ਰਧਾਨ ਪ੍ਰਵੀਨ ਤੋਗੜੀਆ ਦੇ ਦੌਰੇ ਤੋਂ ਬਾਅਦ ਇਹ ਮਾਮਲਾ ਹੋਰ ਗਰਮ ਹੋਣ ਦੇ ਆਸਾਰ ਨਜ਼ਰ ਆ ਰਹੇ ਹਨ।
ਭਾਜਪਾ ਅਤੇ ਜੰਮੂ ਸਟੇਟ ਮੋਰਚਾ ਨੇ ਯਾਤਰਾ ਮਿਆਦ ਘੱਟ ਕਰਨ ਦਾ ... Read Full Story
|
ਜਾਟਾਂ ਤੇ ਕਿਸਾਨਾਂ ਨੂੰ ਲਾਮਬੰਦ ਕਰਨ ਦੀ ਕਮਾਨ ਰਾਜਨਾਥ ਨੇ ਸੰਭਾਲੀ
ਨਵੀਂ ਦਿੱਲੀ¸ ਪੱਛਮੀ ਉੱਤਰ ਪ੍ਰਦੇਸ਼ ਵਿਚ ਕਾਂਗਰਸ, ਬਸਪਾ, ਸਪਾ ਅਤੇ ਰਾਲੋਦ ਤੋਂ ਖਫਾ ਦੱਸੇ ਜਾ ਰਹੇ ਜਾਟਾਂ ਅਤੇ ਕਿਸਾਨਾਂ ਨੂੰ ਲਾਮਬੰਦ ਕਰਨ ਲਈ ਕਮਾਨ ਭਾਜਪਾ ਦੇ ਸਾਬਕਾ ਪ੍ਰਧਾਨ ਰਾਜਨਾਥ ਸਿੰਘ ਨੇ ਸੰਭਾਲ ਲਈ ਹੈ। ਰਾਜਨਾਥ ਨੇ ਕਿਹਾ ਕਿ ਰਾਲੋਦ ਦੇ ਪ੍ਰਧਾਨ ਅਜਿਤ ਸਿੰਘ ਵਲੋਂ ਕਾਂਗਰਸ ਨਾਲ ਗਠਜੋੜ ਕਾਰਨ ਜਾਟ ਭਾਈਚਾਰਾ ਨਰਾਜ਼ ਹੈ । ਉਨ੍ਹਾਂ ਕਿਹਾ ਕਿ ਜਾਟ ਭਾਈਚਾਰੇ ਨੂੰ ਦੱਸਿਆ ਜਾਵੇਗਾ ਕਿ 1989 ਵਿਚ ਮੁਲਾਇਮ ਸਿੰਘ ਯਾਦਵ ਨੇ ਅਜਿਤ ਸਿੰਘ ਨੂੰ ਕਿਵੇਂ ਮੁੱਖ ਮੰਤਰੀ ਨਹੀਂ ਬਣਨ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸਪਾ ਵਿਚ ਯਾਦਵਾਂ ਅਤੇ ਬਸਪਾ ਵਿਚ ਦਲਿਤਾਂ ਦੀ ਹੋਂਦ ਨਾਲ ਜਾਟਾਂ ਲਈ ... Read Full Story
|
ਬੱਚੀ ਰੋਈ ਤਾਂ ਬਾਪ ਨੇ ਮਾਰਿਆ ਜਾਨ ਤੋਂ
ਮੁਰਸ਼ੀਦਾਬਾਦ, ਰਘੁਨਾਥਗੰਜ 'ਚ ਇਕ ਕਲਯੁਗੀ ਪਿਤਾ ਨੇ ਆਪਣੇ ਡੇਢ ਸਾਲ ਦੀ ਬੇਟੀ ਨੂੰ ਜਮੀਨ 'ਤੇ ਸੁੱਟ ਕੇ ਮਾਰ ਦਿੱਤਾ। ਜਾਣਕਾਰੀ ਅਨੁਸਾਰ ਦੋਸ਼ੀ ਪਿਤਾ ਮੁਜੀਬੁਰ ਸ਼ੇਖ ਮਿਸਤਰੀ ਦਾ ਕੰਮ ਕਰਦਾ ਹੈ। ਉਸ ਨੇ ਕੰਮ ਤੋਂ ਛੁੱਟੀ ਕਰ ਘਰ ਆ ਕੇ ਪਤਨੀ ਨੂੰ ਜ਼ਲਦੀ ਖਾਣਾ ਬਣਾ ਕੇ ਦੇਣ ਲਈ ਕਿਹਾ ਪਰ ਉਸ ਦੀ ਬੇਟੀ ਲਗਾਤਾਰ ਰੋ ਰਹੀ ਸੀ ਤੇ ਆਪਣੀ ਮਾਂ ਦੇ ਖਾਣਾ ਬਣਾਉਣ 'ਚ ਰੁਕਾਵਟ ਪਾ ਰਹੀ ਸੀ। ਇਸੀ ਦੇ ਚਲਦੇ ਗੁੱਸੇ ਸ਼ੇਖ ਨੇ ਬੱਚੀ ਨੂੰ ਜਮੀਨ 'ਤੇ ਸੁੱਟ ਦਿੱਤਾ ਜਿਸਦੀ ਹਸਪਤਾਲ 'ਚ ਮੌਤ ਹੋ ... Read Full Story
|
ਕਿਸਾਨਾਂ ਪ੍ਰਤੀ ਹਮਦਰਦੀ ਕਾਂਗਰਸ ਦਾ ਡਰਾਮਾ : ਰਾਜਨਾਥ
ਲਖਨਊ, ਭਾਜਪਾ ਦੇ ਸਾਬਕਾ ਪ੍ਰਧਾਨ ਰਾਜਨਾਥ ਸਿੰਘ ਨੇ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਵਲੋਂ ਪਿੰਡਾਂ ਵਿਚ ਠਹਿਰਣ ਅਤੇ ਕਿਸਾਨਾਂ ਪ੍ਰਤੀ ਹਮਦਰਦੀ ਦਿਖਾਉਣ ਨੂੰ ਡਰਾਮਾ ਕਰਾਰ ਦਿੰਦੇ ਹੋਏ ਇਸ ਨੂੰ ਕਾਂਗਰਸ ਦੀ ਪਿਕਨਿਕ ਦੱਸਿਆ ਹੈ। ਐਤਵਾਰ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਰਾਹੁਲ ਗਾਂਧੀ ਪੇਂਡੂ ਕਿਸਾਨਾਂ ਦੀ ਗੱਲ ਕਰਕੇ ਸੂਬੇ ਦੇ ਲੋਕਾਂ ਨੂੰ ਨਾ ਸਿਰਫ ਗੁੰਮਰਾਹ ਕਰ ਰਹੇ ਹਨ, ਸਗੋਂ ਸੂਬੇ ਦੀ ਬਹੁਮਤ ਵਾਲੀ ਆਬਾਦੀ ਦਾ ਮਜ਼ਾਕ ਵੀ ਉਡਾ ਰਹੇ ਹਨ। ਭਾਜਪਾ ਅਤੇ ਉਸ ਦੇ ਵਧੇਰੇ ਨੇਤਾ ਪਿੰਡਾਂ ਅਤੇ ਕਿਸਾਨਾਂ ਦੇ ਪਿਛੋਕੜ ਦੇ ਹੀ ਹਨ, ਜਦੋਂਕਿ ... Read Full Story
|
ਮੇਰੀ ਨਾ ਤਾਂ ਕੋਈ ਪਾਰਟੀ ਹੈ ਤੇ ਨਾ ਹੀ ਕਿਸੇ 'ਲਵ ਪਾਰਟੀ' ਨਾਲ ਸੰਬੰਧ : ਮਟੂਕਨਾਥ
ਲਖਨਊ, ਪੈਰੋਕਾਰ ਨਾਲ ਪ੍ਰੇਮ ਸੰਬੰਧਾਂ ਕਾਰਨ ਸੁਰਖੀਆਂ 'ਚ ਆਏ ਪਟਨਾ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਮਟੂਕਨਾਥ ਨੇ ਸੋਮਵਾਰ ਇਹ ਗੱਲ ਸਪੱਸ਼ਟ ਕੀਤੀ ਕਿ ਉਨ੍ਹਾਂ ਕੋਈ ਪਾਰਟੀ ਨਹੀਂ ਬਣਾਈ ਅਤੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 'ਚ ਜਿਸ 'ਲਵ ਪਾਰਟੀ' ਨੂੰ ਉਨ੍ਹਾਂ ਦੀ ਪਾਰਟੀ ਦੱਸਿਆ ਜਾ ਰਿਹਾ ਹੈ, ਨਾਲ ਉਨ੍ਹਾਂ ਦਾ ਕੋਈ ਸੰਬੰਧ ਨਹੀਂ ਹੈ। ਮਟੂਕਨਾਥ ਨੇ ਭਾਸ਼ਾ ਨਾਲ ਫੋਨ 'ਤੇ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਕੋਈ ਪਾਰਟੀ ਨਹੀਂ ਬਣਾਈ ਅਤੇ ਮੇਰਾ 'ਲਵ ਪਾਰਟੀ' ਨਾਲ ਦੂਰ ਦੂਰ ਤੱਕ ਕੋਈ ਵਾਸਤਾ ਨਹੀਂ। ਜਿਹੜੇ ਵਿਅਕਤੀ ਲਵ ਪਾਰਟੀ ਦੇ ਮੰਤਵਾਂ ਅਤੇ ਏਜੰਡੇ ਦੇ ਨਾਂ 'ਤੇ ਇੱਧਰ-ਉੱਧਰ ... Read Full Story
|
ਭਾਜਪਾ 'ਚ ਬਗਾਵਤ, 3 ਸਕੱਤਰਾਂ ਦਾ ਅਸਤੀਫਾ
ਲਖਨਊ, ਭਾਜਪਾ ਦੇ ਸਾਬਕਾ ਪ੍ਰਧਾਨ ਰਾਜਨਾਥ ਸਿੰਘ ਦੇ ਪੁੱਤਰ ਪੰਕਜ ਸਿੰਘ ਨੂੰ ਉੱਤਰ ਪ੍ਰਦੇਸ਼ ਭਾਰਤੀ ਜਨਤਾ ਪਾਰਟੀ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ ਜਿਸ ਕਾਰਨ ਪਾਰਟੀ ਦੇ ਕਈ ਉਚ ਅਧਿਕਾਰੀਆਂ ਵਲੋਂ ਬਗਾਵਤ ਕਰ ਦਿੱਤੀ ਗਈ ਹੈ। ਪੰਕਜ ਸਿੰਘ ਦੀ ਨਿਯੁਕਤੀ ਨੂੰ ਲੈ ਕੇ ਪਾਰਟੀ ਦੇ ਤਿੰਨ ਸਕੱਤਰਾਂ ਦਯਾਸ਼ੰਕਰ ਸਿੰਘ, ਸੰਤੋਸ਼ ਸਿੰਘ ਅਤੇ ਅਸ਼ਵਨੀ ਤਿਆਗੀ ਨੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਇਨ੍ਹਾਂ ਤੋਂ ਇਲਾਵਾ ਹਜ਼ਾਰਾਂ ਪਾਰਟੀ ਵਰਕਰਾਂ ਵਲੋਂ ਵੀ ਪੰਕਜ ਦੀ ਨਿਯੁਕਤੀ ਨੂੰ ਲੈ ਕੇ ਪਾਰਟੀ ਛੱਡਣ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਬਾਗੀਆਂ ਦਾ ਕਹਿਣਾ ਹੈ ਕਿ ... Read Full Story
|
ਯੋਗੀ ਆਦਿਤਯਾ ਨਾਥ ਵਲੋਂ ਪਾਰਟੀ ਛੱਡਣ ਦੀ ਧਮਕੀ
ਉਮਾ ਤੇ ਮੇਨਕਾ ਨੇ ਵੀ ਪ੍ਰਗਟਾਇਆ ਵਿਰੋਧ
ਮੁਸੀਬਤ ਦਾ ਹੱਲ ਲੱਭਣ ਲਈ ਚੋਟੀ ਦੇ ਆਗੂਆਂ ਨੇ ਕੀਤੀ ਚਰਚਾ
ਨਵੀਂ ਦਿੱਲੀ, ਕੌਮੀ ਦਿਹਾਤੀ ਸਿਹਤ ਮਿਸ਼ਨ ਵਿਚ ਘਪਲੇ ਦੇ ਦੋਸ਼ੀ ਅਤੇ ਬਹੁਜਨ ਸਮਾਜ ਪਾਰਟੀ ਵਿਚੋਂ ਕੱਢੇ ਗਏ ਬਾਬੂ ਸਿੰਘ ਕੁਸ਼ਵਾਹਾ ਨੂੰ ਪਾਰਟੀ ਵਿਚ ਸ਼ਾਮਲ ਕੀਤੇ ਜਾਣ 'ਤੇ ਭਾਜਪਾ 'ਚ ਭੰਬਲਭੂਸਾ ਵਧ ਗਿਆ ਹੈ ਅਤੇ ਪਾਰਟੀ ਦੇ ਕੁਝ ਹੋਰ ਆਗੂਆਂ ਨੇ ਇਸ ਫੈਸਲੇ ਵਿਰੁੱਧ ਬਾਗੀ ਸੁਰਾਂ ਤੇਜ਼ ਕਰ ਦਿੱਤੀਆਂ ਹਨ। ਪਾਰਟੀ ਹਾਈ ਕਮਾਨ ਦੀਆਂ ਮੁਸੀਬਤਾਂ ਵਧ ਗਈਆਂ ਹਨ। ਕੌਮੀ ਪ੍ਰਧਾਨ ਨਿਤਿਨ ਗਡਕਰੀ ਨੇ ਸਾਬਕਾ ਪ੍ਰਧਾਨ ਰਾਜਨਾਥ ਸਿੰਘ, ਕੌਮੀ ਉਪ ਪ੍ਰਧਾਨ ਕਲਰਾਜ ਮਿਸ਼ਰ ਸਮੇਤ ਉਤਰ ... Read Full Story
|
ਦਿੱਲੀ ਵਿੱਚ ਉੱਚੀਆਂ ਇਮਾਰਤਾਂ ਉਸਾਰਨ ਦੀ ਲੋੜ ਨਹੀਂ: ਦੀਕਸ਼ਿਤ
ਨਵੀਂ ਦਿੱਲੀ, ਦਿੱਲੀ ਦੀ ਮੁੱਖ ਮੰਤਰੀ ਸ੍ਰੀਮਤੀ ਸ਼ੀਲਾ ਦੀਕਸ਼ਿਤ ਨੇ ਰਾਜਧਾਨੀ ਵਿਚ ਉੱਚੀਆਂ ਇਮਾਰਤਾਂ ਦੀ ਉਸਾਰੀ ਦਾ ਸਮਰਥਨ ਨਾ ਕਰਦਿਆਂ ਕਿਹਾ ਕਿ ਪਾਣੀ ਅਤੇ ਬਿਜਲੀ ਸਪਾਲਈ ਵਰਗੇ ਅਹਿਮ ਮਾਮਲਿਆਂ ਨੂੰ ਧਿਆਨ ਵਿਚ ਰੱਖ ਕੇ ਹੀ ਉੱਚੀਆਂ ਇਮਾਰਤਾਂ ਦੀ ਉਸਾਰੀ ਕੀਤੀ ਜਾ ਸਕਦੀ ਹੈ। ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਕਮਲ ਨਾਥ ਨੇ ਹਾਲ ਹੀ ਵਿਚ ਦਿੱਲੀ ਵਿਚ ਉੱਚੀਆਂ ਇਮਾਰਤਾਂ ਉਸਾਰਨ ਦੀ ਸਲਾਹ ਦਿੱਤੀ ਸੀ। ਇਸ ਦੇ ਜਵਾਬ ਵਿਚ ਸ੍ਰੀਮਤੀ ਦੀਕਸ਼ਿਤ ਨੇ ਕਿਹਾ ਕਿ ਨਿੱਜੀ ਤੌਰ ’ਤੇ ਮੈਂ ਉੱਚੀਆਂ ਇਮਾਰਤਾਂ ਦੇ ਹੱਕ ਵਿਚ ਨਹੀਂ ਕਿਉਂਕਿ ਦਿੱਲੀ ਵਾਸੀਆਂ ਨੂੰ ਥਾਂ ਦਾ ਸਦਉਪਯੋਗ ਕਰਨਾ ਆਉਂਦਾ ਹੈ। ... Read Full Story
|
170500 ਡਾਲਰ 'ਚ ਨਿਲਾਮ ਹੋਈ ਟੈਗੋਰ ਦੀ ਨੋਟ ਬੁੱਕ
ਨਿਊਯਾਰਕ, ਨੋਬਲ ਪੁਰਸਕਾਰ ਨਾਲ ਸਨਮਾਨਿਤ ਗੁਰਦੇਵ ਰਬਿੰਦਰਨਾਥ ਟੈਗੋਰ ਦੀ ਇਕ ਨੋਟ ਬੁੱਕ ਨਿਊਯਾਰਕ ਸਥਿਤ ਨਿਲਾਮੀ ਘਰ 'ਸੋਥਬੀਜ' ਵਿਚ 170500 ਡਾਲਰ ਵਿਚ ਨਿਲਾਮ ਹੋਈ। ਟੈਗੋਰ ਦੀ ਇਹ ਨੋਟ ਬੁੱਕ ਸਾਲ 1928 ਵਿਚ ਲਿਖੀ ਗਈ ਸੀ ਅਤੇ ਉਸ ਵਿਚ ਕਵਿਤਾਵਾਂ ਅਤੇ ਹੋਰ ਰਚਨਾਵਾਂ ਸਨ। ਇਸ ਵਿਚ ਉਨ੍ਹਾਂ ਦੀਆਂ 12 ਕਵਿਤਾਵਾਂ ਨਾਲ ਹੀ ਬੰਗਾਲੀ ਭਾਸ਼ਾ ਦੇ 12 ਗੀਤਾਂ ਦੇ ਬੋਲ ਸਨ। ਇਸ ਵਿਚ ਬਾਅਦ ਵਿਚ ਛਪੀਆਂ ਰਚਨਾਵਾਂ ਦੇ ਸੋਧੇ ਹੋਏ ਮਸੌਦੇ ਸਨ। ਉਮੀਦ ਸੀ ਕਿ ਉਨ੍ਹਾਂ ਦੀ ਇਹ ਨੋਟਬੁੱਕ ਡੇਢ ਲੱਖ ਤੋਂ ਢਾਈ ਲੱਖ ਡਾਲਰ ਵਿਚ ਨਿਲਾਮ ਹੋਵੇਗੀ ਪਰ ਅਖੀਰ ਵਿਚ ਇਹ 170500 ਡਾਲਰ ਵਿਚ ਨਿਲਾਮ ਹੋਈ। ਟੈਗੋਰ ਨੇ ਇਹ ਨੋਟ ... Read Full Story
|
ਦਿੱਲੀ ਦਾ ਬਣੇਗਾ ਮਾਸਟਰ ਪਲਾਨ, ਕਮਜ਼ੋਰ ਵਰਗਾਂ ਲਈ ਇਕ ਲੱਖ ਮਕਾਨ ਬਣਨਗੇ
ਨਵੀਂ ਦਿੱਲੀ, ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਕਮਲ ਨਾਥ ਨੇ ਸੋਮਵਾਰ ਦੱਸਿਆ ਕਿ ਰਾਜਧਾਨੀ ਦਿੱਲੀ ਦੀਆਂ ਅਗਲੇ 25 ਸਾਲ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦੇ ਹੋਏ ਨਵਾਂ ਮਾਸਟਰ ਪਲਾਨ ਬਣਾਇਆ ਜਾਵੇਗਾ। ਕਮਲ ਨਾਥ ਨੇ ਇਹ ਜਾਣਕਾਰੀ ਦਿੱਲੀ ਕੌਮੀ ਰਾਜਧਾਨੀ ਰਾਜ ਖੇਤਰ ਕਾਨੂੰਨ (ਵਿਸ਼ੇਸ਼) ਧਾਰਾ ਦੂਜੇ ਬਿੱਲ 'ਤੇ ਹਾਊਸ ਵਿਚ ਹੋਈ ਚਰਚਾ ਪਿੱਛੋਂ ਦਿੱਤੀ, ਜਿਸ ਨੂੰ ਬਾਅਦ ਵਿਚ ਜ਼ੁਬਾਨੀ ਵੋਟਾਂ ਨਾਲ ਪਾਸ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮੌਜੂਦਾ ਮਾਸਟਰ ਪਲਾਨ ਵਿਚ ਕਈ ਖਾਮੀਆਂ ਹਨ ਜਿਸ ਨੂੰ ਨਵੇਂ ਮਾਸਟਰ ਪਲਾਨ ਰਾਹੀਂ ਦੂਰ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਕਮਜ਼ੋਰ ਵਰਗ ਦੇ ... Read Full Story
|
ਰਾਸ਼ਟਰਪਤੀ ਦੇ ਜਹਾਜ਼ 'ਚ ਤਕਨੀਕੀ ਨੁਕਸ, ਉਡਾਨ ਪ੍ਰਭਾਵਿਤ
ਕੋਲਕਾਤਾ, ਰਾਸ਼ਟਰਪਤੀ ਪ੍ਰਤਿਭਾ ਪਾਟਿਲ ਦੇ ਵਿਸ਼ੇਸ਼ ਹਵਾਈ ਜਹਾਜ਼ 'ਚ ਬੁੱਧਵਾਰ ਕੋਈ ਤਕਨੀਕੀ ਨੁਕਸ ਪੈ ਗਿਆ ਜਿਸ ਕਾਰਨ ਉਨ੍ਹਾਂ ਦੀ ਇਥੋਂ ਪੁਣੇ ਦੀ ਰਵਾਨਗੀ 'ਚ ਦੇਰੀ ਹੋ ਗਈ। ਹਵਾਈ ਅੱਡੇ ਦੇ ਸੂਤਰਾਂ ਨੇ ਦੱਸਿਆ ਕਿ ਰਾਸ਼ਟਰਪਤੀ ਦੇ ਹਵਾਈ ਜਹਾਜ਼ ਦੇ ਪਾਇਲਟ ਨੂੰ ਕਾਕਪਿਟ ਦੇ ਪੈਨਲ 'ਚ ਕੁਝ ਸਮੱਸਿਆ ਦੇ ਸੰਕੇਤ ਮਿਲੇ। ਇਸ ਪਿਛੋਂ ਉਡਾਨ ਨੂੰ ਰੋਕ ਲਿਆ ਗਿਆ। ਸਵੇਰੇ 11 ਵਜੇ ਜਦੋਂ ਜਾਂਚ ਕਰਨ ਪਿਛੋਂ ਇਹ ਵੇਖਿਆ ਗਿਆ ਕਿ ਹੁਣ ਹਵਾਈ ਜਹਾਜ਼ 'ਚ ਕੋਈ ਨੁਕਸ ਨਹੀਂ ਤਾਂ ਰਾਸ਼ਟਰਪਤੀ ਨੂੰ ਉਸ 'ਚ ਸਵਾਰ ਹੋਣ ਦੀ ਆਗਿਆ ਦਿੱਤੀ ਗਈ। ਇਹ ਹਵਾਈ ਜਹਾਜ਼ ਲਗਭਗ 11.15 ਵਜੇ ਰਾਸ਼ਟਰਪਤੀ ਨੂੰ ਲੈ ਕੇ ਰਵਾਨਾ ਹੋਇਆ ਜਦਕਿ ... Read Full Story
|
ਚੀਨ ਨੂੰ ਹਰਾ ਕੇ ਭਾਰਤ ਸਾਂਝੀ ਨਿਗਰਾਨ ਇਕਾਈ ਦਾ ਮੈਂਬਰ ਬਣਿਆ
ਸੰਯੁਕਤ ਰਾਸ਼ਟਰ, ਭਾਰਤ ਨੇ ਚੀਨ ਨਾਲ ਸਿੱਧੀ ਟੱਕਰ ਵਿੱਚ ਸੰਯੁਕਤ ਰਾਸ਼ਟਰ ਦੀ ਸਾਂਝੀ ਨਿਗਰਾਨ ਇਕਾਈ (ਜੇ.ਆਈ.ਯੂ.) ਦੀ ਅਹਿਮ ਸੀਟ ਜਿੱਤ ਲਈ ਹੈ। ਭਾਰਤ 35 ਸਾਲਾਂ ਬਾਅਦ ਇਸ ਇਕਾਈ ਦਾ ਮੈਂਬਰ ਬਣਿਆ ਹੈ ਤੇ ਏਸ਼ੀਆ ਪ੍ਰਸ਼ਾਂਤ ਖੇਤਰ ਵਿੱਚੋਂ ਸੰਯੁਕਤ ਰਾਸ਼ਟਰ ਵਿੱਚ ਇਕੋ-ਇਕ ਸੀਟ ਹੈ। ਸੰਯੁਕਤ ਰਾਸ਼ਟਰ ਦੇ ਜਨੇਵਾ ਦਫਤਰ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧੀ ਏ. ਗੋਪੀਨਾਥਨ ਨੇ ਚੀਨ ਦੇ ਭਾਰਤ ਵਿਚਲੇ ਸਫ਼ੀਰ ਸ਼ਿਆਂਗ ਯਾਨ ਨੂੰ ਮਾਤ ਦਿੱਤੀ। ਪੰਜ ਸਾਲਾ ਲਈ ਚੁਣੇ ਗਏ ਸ੍ਰੀ ਗੋਪੀਨਾਥਨ 1 ਜਨਵਰੀ, 2013 ਨੂੰ ਅਹੁਦਾ ਸੰਭਾਲਣਗੇ। ਭਾਰਤ ਨੂੰ ਕੁੱਲ 183 ਵੋਟਾਂ ਵਿੱਚੋਂ 106 ਵੋਟਾਂ ਮਿਲੀਆਂ, ਜਦਕਿ ਚੀਨ ਨੂੰ 77 ਵੋਟਾਂ ... Read Full Story
|
ਜਨ ਲੋਕਪਾਲ ਬਿੱਲ ਨਾ ਆਇਆ ਤਾਂ ਰਾਹੁਲ-ਸੋਨੀਆ ਸਣੇ ਸਭ ਹਾਰਨਗੇ
ਨਵੀਂ ਦਿੱਲੀ, ਰਾਜਨੇਤਾਵਾਂ ਨੂੰ ਉਨ੍ਹਾਂ ਦੀ ਹੀ ਭਾਸ਼ਾ 'ਚ ਜਵਾਬ ਦੇਣਾ ਹੁਣ ਟੀਮ ਅੰਨਾ ਸਿੱਖ ਗਈ ਹੈ। ਟੀਮ ਅੰਨਾ 'ਤੇ ਦੋਸ਼ ਲੱਗਦਾ ਹੈ ਕਿ ਆਖਿਰ ਉਹ ਕਿਸਦਾ ਸਮਰਥਨ ਕਰਦੇ ਹਨ। ਇਸੇ ਦੋਸ਼ ਦਾ ਜਵਾਬ ਦਿੰਦੇ ਹੋਏ ਟੀਮ ਅੰਨਾ ਨੇ 15 ਵੱਡੇ ਨੇਤਾਵਾਂ ਦੇ ਚੁਣਾਵੀ ਹਲਕਿਆਂ 'ਚ ਜਨਮਤ ਕਰਾਇਆ ਅਤੇ ਨਤੀਜੇ ਐਲਾਨ ਦਿੱਤੇ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਸਣੇ 15 ਰਾਜਨੇਤਾਵਾਂ ਦੇ ਚੁਣਾਵੀ ਖੇਤਰਾਂ 'ਚ ਹੋਏ ਜਨਮਤ ਦੇ ਨਤੀਜਿਆਂ ਮੁਤਾਬਕ ਸਾਰੀਆਂ ਥਾਵਾਂ 'ਚ 90 ਫੀਸਦੀ ਤੋਂ ਜ਼ਿਆਦਾ ਜਨਤਾ ਟੀਮ ਅੰਨਾ ਨਾਲ ਖੜੀ ਹੋਈ ਨਜ਼ਰ ਆ ਰਹੀ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਚੋਣ ਖੇਤਰ ਰਾਏਬਰੇਲੀ 'ਚ ਟੀਮ ... Read Full Story
|
ਭੂਚਾਲ ਦੇ ਝਟਕਿਆਂ ਨਾਲ ਹਿੱਲਿਆ ਗੁਜਰਾਤ
ਅਹਿਮਦਾਬਾਦ, ਗੁਜਰਾਤ ਦੇ ਸੌਰਾਸ਼ਟਰ ਖੇਤਰ 'ਚ ਅੱਜ ਸਵੇਰੇ ਰੈਕਟਰ ਪੈਮਾਨੇ 'ਤੇ 3.9 ਤੀਬਰਤਾ ਦਾ ਝਟਕਾ ਮਹਿਸੂਸ ਕੀਤਾ ਗਿਆ। ਇਸ ਦਾ ਕੇਂਦਰ ਤਾਲਾਲਾ ਤੋਂ 12 ਕਿਲੋਮੀਟਰ ਦੂਰ ਸੀ। ਭੂਚਾਲ ਦੇ ਝਟਕਿਆਂ ਤੋਂ ਬਾਅਦ ਕਈ ਸ਼ਹਿਰ 'ਚ ਲੋਕ ਘਰਾਂ 'ਚੋਂ ਬਾਹਰ ਨਿਕਲ ਆਏ। ਇਸ 'ਚ ਕਿਸੇ ਤਰ੍ਹਾ ਦੇ ਜਾਨ ਮਾਲ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਸ਼ਾਵਨਗਰ, ਅਮਰੇਲੀ, ਸੋਮਨਾਥ ਸਣੇ ਕਈ ਸ਼ਹਿਰਾਂ 'ਚ ਭੂਚਾਲ ਦਾ ਝਟਕਾ ਮਹਿਸੂਸ ਕੀਤਾ ਗਿਆ। ਇਸ ਤੋਂ ਪਹਿਲਾਂ ਕੱਲ ਪੱਛਮੀ ਬੰਗਾਲ 'ਚ ਵੀ ਭੂਚਾਲ ਦਾ ਹਲਕਾ ਝਟਕਾ ਮਹਿਸੂਸ ਕੀਤਾ ਗਿਆ ... Read Full Story
|
ਸੁਪਰੀਮ ਕੋਰਟ ਵੱਲੋਂ ਸਵਾਮੀ ਅਗਨੀਵੇਸ਼ ਦੀ ਖਿਚਾਈ
ਅਮਰਨਾਥ ਯਾਤਰਾ ਮਾਮਲਾ
ਨਵੀਂ ਦਿੱਲੀ, ਅਮਰਨਾਥ ਯਾਤਰਾ ਬਾਰੇ ਵਿਵਾਦਗ੍ਰਸਤ ਟਿੱਪਣੀਆਂ ਕਰਨ ’ਤੇ ਸਵਾਮੀ ਅਗਨੀਵੇਸ਼ ਵਿਰੁੱਧ ਦਰਜ ਫੌਜਦਾਰੀ ਕੇਸ ਦਰਜ ਕਰਨ ਤੋਂ ਹਾਲ ਦੀ ਘੜੀ ਇਨਕਾਰ ਕਰਦਿਆਂ ਅੱਜ ਸੁਪਰੀਮ ਕੋਰਟ ਨੇ ਇਸ ਆਗੂ ਦੀ ਝਾੜਝੰਬ ਕਰਦਿਆਂ ਕਿਹਾ ਹੈ ਕਿ ਲੋਕਾਂ ਦੀਆਂ ਭਾਵਨਾਵਾਂ ਨੂੰ ਐਵੇਂ ਕੈਂਵੇ ਨਹੀਂ ਲਿਆ ਜਾ ਸਕਦਾ ਤੇ ਜੇਕਰ ਇਸ ਕਾਰਕੁਨ ਨੇ ਇਹ ਟਿੱਪਣੀ ਕੀਤੀ ਹੈ ਤਾਂ ਉਸ ਨੂੰ ਇਸ ਤਰ੍ਹਾਂ ਮੁਕਤ ਨਹੀਂ ਕੀਤਾ ਜਾ ਸਕਦਾ। ਜਸਟਿਸ ਐਚ.ਐਲ. ਦਾਤੂ ਤੇ ਸੀ.ਕੇ. ਪ੍ਰਸਾਦ ’ਤੇ ਆਧਾਰਤ ਬੈਂਚ ਨੇ ਮਾਮਲੇ ਦੀ ਸੁਣਵਾਈ ਸੋਮਵਾਰ ’ਤੇ ਪਾ ਦਿੱਤੀ ਹੈ। ਬੈਂਚ ਨੇ ਕਿਹਾ ਕਿ ਲੋਕਾਂ ਦੀਆਂ ... Read Full Story
|
ਬੰਗਲੌਰ ਮੈਟਰੋ ਸੇਵਾ ਸ਼ੁਰੂ
ਬੰਗਲੌਰ, ਬੰਗਲੌਰ ਮੈਟਰੋ ਦੀ 7 ਕਿਲੋਮੀਟਰ ਲੰਬੀ ਪਹਿਲੀ ਲਾਈਨ ਦਾ ਅੱਜ ਵਪਾਰਕ ਵਰਤੋਂ ਲਈ ਉਦਘਾਟਨ ਕਰ ਦਿੱਤਾ ਗਿਆ। ਕੇਂਦਰ ਨੇ ਭਰੋਸਾ ਦਿੱਤਾ ਹੈ ਕਿ ਦੂਜੇ ਗੇੜ ਵਿਚ ਇਸ ਰੇਲ ਦਾ ਘੇਰਾ 23800 ਕਰੋੜ ਰੁਪਏ ਦੀ ਲਾਗਤ ਨਾਲ 72 ਕਿਲੋਮੀਟਰ ਤੱਕ ਫੈਲਾਇਆ ਜਾਵੇਗਾ। ਬੰਗਲੌਰ ਮੈਟਰੋ ਨੂੰ ‘ਨੰਮਾ ਮੈਟਰੋ’ (ਸਾਡੀ ਮੈਟਰੋ) ਦਾ ਨਾਂ ਦਿੱਤਾ ਗਿਆ ਹੈ ਜਿਸ ਦਾ ਉਦਘਾਟਨ ਅੱਜ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਕਮਲਨਾਥ ਨੇ ਭਾਰੀ ਧੂਮ-ਧੜੱਕੇ ਦੌਰਾਨ ਕੀਤਾ ਅਤੇ ਇਸ ਦੇ ਨਾਲ ਹੀ 85 ਲੱਖ ਵਸਨੀਕਾਂ ਦਾ ਇਹ ਤਕਨਾਲੋਜੀ ਦਾ ਧੁਰਾ ਬਣ ਚੁੱਕਿਆ ਸ਼ਹਿਰ ਦੱਖਣ ਵਿਚ ਮੈਟਰੋ ਰੇਲ ਵਾਲਾ ਪਹਿਲਾ ਮਹਾਂਨਗਰ ਬਣ ਗਿਆ। ਇਸ ਦੀ 7 ... Read Full Story
|