Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਨਾਰਾਇਣਗੜ੍ਹ"
ਰਸੋਈ ਗੈਸ ਨਾ ਮਿਲਣ ਕਾਰਨ ਆਵਾਜਾਈ ਰੋਕੀ

ਨਾਰਾਇਣਗੜ੍ਹ, ਰਸੋਈ ਗੈਸ ਦੀ ਹੋ ਰਹੀ ਕਥਿਤ ਕਾਲਾਬਾਜ਼ਾਰੀ ਤੇ ਲੋਕਾਂ ਨੂੰ ਸਮੇਂ ਸਿਰ ਗੈਸ ਸਿਲੰਡਰ ਨਾ ਮਿਲਣ ਤੋਂ ਪ੍ਰੇਸ਼ਾਨ ਖਪਤਕਾਰਾਂ ਨੇ ਇੱਥੇ ਅੰਬਾਲਾ-ਦੇਹਰਾਦੂਨ ਕੌਮੀ ਰਾਜ ਮਾਰਗ ’ਤੇ ਜਾਮ ਲੱਗਾ ਦਿੱਤਾ। ਪ੍ਰਾਪਤ ਜਾਣਕਾਰੀ ਮੁਤਾਬਕ ਇੱਥੇ ਰਾਸ਼ਟਰੀ ਗੈਸ ਸੇਵਾ ਦੇ ਦਫ਼ਤਰ ਵਿੱਚ ਪਿੰਡਾਂ ਦੇ ਲੋਕ ਗੈਸ ਲੈਣ ਲਈ ਆਏ ਤਾਂ ਲੰਮੀਆਂ-ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਸਨ। ਏਜੰਸੀ ਸੰਚਾਲਕ ਨੇ ਏਜੰਸੀ ਵਿੱਚ ਪਹੁੰਚ ਕੇ ਖਪਤਕਾਰਾਂ ਨੂੰ ਜਵਾਬ ਦੇ ਦਿੱਤਾ ਕਿ ਅੱਜ ਗੈਸ ਸਿਲੰਡਰਾਂ ਵਾਲੀ ਗੱਡੀ ਨਹੀਂ ਆਈ ਹੈ। ਲੋਕਾਂ ਨੇ ਕਿਹਾ ਕਿ ਉਹ ਪਿਛਲੇ ਕਈਂ ਦਿਨਾਂ ਤੋਂ ਗੈਸ ਸਿਲੰਡਰ ਲੈਣ ...
Read Full Story


ਦਾਜ ਲਈ ਤੰਗ ਕਰਨ ਅਤੇ ਜਾਨੋਂ ਮਾਰਨ ਖ਼ਿਲਾਫ਼ ਕੇਸ ਦਰਜ

ਨਾਰਾਇਣਗੜ੍ਹ, ਨਾਰਾਇਣਗੜ੍ਹ ਪੁਲੀਸ ਨੇ ਪਿੰਡ ਡੇਰਾ ਸਲੀਮਪੁਰ ਨਿਵਾਸੀ ਸਰਦੂਲ ਸਿੰਘ ਦੀ ਸ਼ਿਕਾਇਤ ’ਤੇ ਉਸਦੀ ਕੁੜੀ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਅਤੇ ਜਾਨੋਂ ਮਾਰਨ ਦੇ ਦੋਸ਼ ਵਿੱਚ ਵਿਆਹੁਤਾ ਦੇ ਪਤੀ,ਸੱਸ,ਜੇਠ,ਜੇਠਾਣੀ ਅਤੇ ਦਿਓਰ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਪਿੰਡ ਡੇਰਾ ਸਲੀਮਪੁਰ ਨਿਵਾਸੀ ਸਰਦੂਲ ਸਿੰਘ ਨੇ ਦੱਸਿਆ ਕਿ ਉਸਨੇ ਆਪਣੀ ਕੁੜੀ ਕੁਲਵਿੰਦਰ ਕੌਰ ਦਾ ਵਿਆਹ ਅਗਸਤ 2011 ਵਿੱਚ ਪਿੰਡ ਬ੍ਰਾਹਮਣ ਮਾਜਰਾ ਵਾਸੀ ਗੁਲਜਾਰ ਸਿੰਘ ਨਾਲ ਕੀਤਾ ਸੀ ਅਤੇ ਆਪਣੀ ਹੈਸੀਅਤ ਤੋਂ ਵੱਧ ਦਾਜ ਦਿੱਤਾ ਸੀ। ਮ੍ਰਿਤਕਾ ਦੇ ਪਿਓ ਮੁਤਾਬਕ ...
Read Full Story


ਮੰਦਰ ਤੋੜਨ ਨਾਲ ਭੜਕੇ ਲੋਕ

ਅੰਬਾਲਾ, ਹਰਿਆਣਾ ਲੋਕ ਨਿਰਮਾਣ ਵਿਭਾਗ ਵਲੋਂ ਅੱਜ ਇਕ ਮੰਦਰ ਤੋੜੇ ਜਾਣ ਤੋਂ ਬਾਅਦ ਸਥਾਨਕ ਲੋਕਾਂ ਨੇ ਅੰਬਾਲਾ-ਨਾਰਾਇਣਗੜ੍ਹ ਰਾਜ ਮਾਰਗ 'ਤੇ ਜਾਮ ਲਾ ਕੇ ਪ੍ਰਦਰਸ਼ਨ ਕੀਤਾ। ਅਧਿਕਾਰੀਆਂ ਨੇ ਦਸਿਆ ਕਿ ਲੋਕਾਂ ਨੂੰ ਸ਼ਾਂਤ ਕਰਨ ਲਈ ਪੁਲਸ ਨੇ ਹਵਾ ਵਿਚ ਗੋਲੀਆਂ ਚਲਾਈਆਂ ਅਤੇ ਲਾਠੀਚਾਰਜ ਕੀਤਾ ਜਿਸ ਨਾਲ ਦੋ ਪੇਂਡੂ ਜ਼ਖਮੀ ਹੋ ...
Read Full Story


ਸੜਕ ਹਾਦਸੇ ’ਚ ਦੋ ਨੌਜਵਾਨਾਂ ਦੀ ਮੌਤ

ਨਾਰਾਇਣਗੜ੍ਹ, ਇੱਥੇ ਨਾਰਾਇਣਗੜ੍ਹ-ਸਢੋਰਾ ਰੋਡ ’ਤੇ ਇੱਕ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਕੇ ’ਤੇ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇੱਥੋਂ ਦੇ ਪੰਜਲਾਸਾ ਚੌਕ ਨਿਵਾਸੀ ਜਤਿੰਦਰ ਪੁੱਤਰ ਬਾਲ ਕਿਸ਼ਨ ਅਤੇ ਡੇਰਾ ਨਿਵਾਸੀ ਰਿੰਕੂ ਪੁੱਤਰ ਸਿੰਘ ਰਾਮ ਆਪਣੀ ਆਲਟੋ ਕਾਰ ’ਤੇ ਸਢੋਰਾ ਦੇ ਵੱਲੋਂ ਨਾਰਾਇਣਗੜ੍ਹ ਆ ਰਹੇ ਸੀ ਕਿ ਨਾਰਾਇਣਗੜ੍ਹ-ਸਢੋਰਾ ਰੋਡ ’ਤੇ ਕ੍ਰਿਸ਼ਨਾ ਫਿਲਿੰਗ ਸਟੇਸ਼ਨ ਦੇ ਲਾਗੇ ਖੜ੍ਹੇ ਇੱਕ ਟਰੱਕ ਹੇਠਾਂ ਉਨ੍ਹਾਂ ਦੀ ਅਲਟੋ ਕਾਰ ਜਾ ਵੜੀ। ਕਾਰ ਦੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉਡ ਗਏ। ਇਸ ਹਾਦਸੇ ਵਿੱਚ ਕਾਰ ਸਵਾਰ ਦੋਵੇਂ ਨੌਜਵਾਨਾਂ ਦੀ ਮੌਕੇ ’ਤੇ ਹੀ ...
Read Full Story


ਨਾਰਾਇਣਗੜ੍ਹ ਦੇ ਇਤਿਹਾਸਕ ਕਿਲੇ ਨੂੰ ਤੋੜਨ ਦਾ ਵਿਰੋਧ

ਨਾਰਾਇਣਗੜ੍ਹ, ਇਥੋਂ ਦੇ ਇਤਿਹਾਸਕ ਕਿਲੇ ਨੂੰ ਡੇਗ ਕੇ ਥਾਣੇ ਦਾ ਨਵਾਂ ਭਵਨ ਬਣਾਏ ਜਾਣ ਦਾ ਇੱਥੋਂ ਦੇ ਪਤਵੰਤਿਆਂ ਵੱਲੋਂ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਲੇਖਕ ਖੁਸ਼ਵੰਤ ਸਿੰਘ ਦੁਆਰਾ ਲਿਖੀ ਹੋਈ ਕਿਤਾਬ ਏ ਹਿਸਟਰੀ ਆਫ ਦਾ ਸਿੱਖਸ ਵਿੱਚ ਨਾਰਾਇਣਗੜ੍ਹ ਦੇ ਕਿਲੇ ਬਾਰੇ ਦਿੱਤੀ ਜਾਣਕਾਰੀ ਮੁਤਾਬਕ ਇਹ ਕਿਲਾ ਸਿਰਮੌਰ ਦੇ ਰਾਜਾ ਤੋਂ ਮਹਾਰਾਜਾ ਰਣਜੀਤ ਸਿੰਘ ਦੁਆਰਾ ਸਨ 1807 ਵਿੱਚ ਆਜ਼ਾਦ ਕਰਵਾਇਆ ਗਿਆ ਸੀ। ਮਹਾਰਾਜਾ ਰਣਜੀਤ ਸਿੰਘ ਨੇ ਅਕਤੂਬਰ 1807 ਵਿੱਚ ਆਪਣੇ ਪਟਿਆਲਾ ਦੌਰੇ ਦੇ ਸਮੇਂ ਸਿਰਮੌਰ (ਨਾਹਨ) ਦੇ ਸੈਨਿਕਾਂ ਦੁਆਰਾ ਕਬਜ਼ੇ ਵਿੱਚ ਲਏ ਗਏ ਨਾਰਾਇਣਗੜ੍ਹ ਦੇ ਕਿਲੇ ਨੂੰ ਸਖਤ ਲੜਾਈ ਤੋਂ ...
Read Full Story


ਜਾਨੋਂ ਮਾਰਨ ਦੀ ਧਮਕੀ ਦੇਣ ‘ਤੇ ਪੁਲੀਸ ਵੱਲੋਂ ਕੇਸ ਦਰਜ

ਨਾਰਾਇਣਗੜ੍ਹ,ਨਾਰਾਇਣਗੜ੍ਹ ਪੁਲੀਸ ਨੇ ਪਿੰਡ ਬਾਕਰਪੁਰ ਨਿਵਾਸੀ ਦਵਿੰਦਰ ਕੌਰ ਪੁੱਤਰੀ ਗੁਰਵਿੰਦਰ ਸਿੰਘ ਦੀ ਸ਼ਿਕਾਇਤ ‘ਤੇ ਇਕ ਵਿਅਕਤੀ ਖ਼ਿਲਾਫ਼ ਛੇੜਖਾਨੀ ਕਰਨ ਅਤੇ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਦਵਿੰਦਰ ਕੌਰ ਨੇ ਪੁਲੀਸ ਨੂੰ ਲਿਖਵਾਈ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਸਦੇ ਮਾਪਿਆਂ ਦੀ ਕਈ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਉਹ ਆਪਣੇ ਭਰਾ ਦੇ ਨਾਲ ਆਪਣੇ ਚਾਚਾ ਨਰਿੰਦਰ ਸਿੰਘ ਦੇ ਘਰ ਪਿੰਡ ਬਾਕਰਪੁਰ ਵਿੱਚ ਹੀ ਰਹਿੰਦੀ ਹੈ। ਕੁਝ ਦਿਨ ਪਹਿਲਾਂ ਉਸ ਦੇ ਚਾਚਾ ਨਰਿੰਦਰ ਸਿੰਘ ਨੇ ਉਸ ਨਾਲ ਗਲਤ ਹਰਕਤਾਂ ਕੀਤੀਆਂ ਅਤੇ ਕਿਸੇ ...
Read Full Story


1

Loading...

© 2012 punjabinfoline.com

punjab infoline arash info