ਅਮੀਰਾਂ 'ਤੇ ਟੈਕਸ ਵਧਾਉਣਾ ਚਾਹੁੰਦੇ ਹਨ ਓਬਾਮਾ
ਨਿਊਯਾਰਕ, ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਅਮਰੀਕੀ ਸੰਸਦ ਵਿਚ ਕਿਹਾ ਕਿ ਸੰਸਦ ਨੂੰ ਅਮੀਰਾਂ 'ਤੇ ਟੈਕਸ ਵਧਾਉਣਾ ਚਾਹੀਦਾ ਹੈ ਕਿਉਂਕਿ ਉਹ ਦਿਨੋਂ-ਦਿਨ ਅਮੀਰ ਹੋਈ ਜਾ ਰਹੇ ਹਨ ਅਤੇ ਸਰਕਾਰੀ ਖਜ਼ਾਨੇ ਵਿਚ ਉਨ੍ਹਾਂ ਦਾ ਯੋਗਦਾਨ ਬਹੁਤ ਘੱਟ ਹੈ ਜਦਕਿ ਗਰੀਬਾਂ ਦੀ ਸਥਿਤੀ ਹੋਰ ਡਾਵਾਂਡੋਲ ਹੋ ਰਹੀ ਹੈ ਅਤੇ ਉਨ੍ਹਾਂ ਨੂੰ ਸੰਘਰਸ਼ਮਈ ਜੀਵਨ ਬਸਰ ਕਰਨਾ ਪੈ ਰਿਹਾ ਹੈ ਅਤੇ ਮੈਂ ਉਨ੍ਹਾਂ ਲਈ ਚਿੰਤਤ ਹਾਂ ਜਿਸ ਕਰਕੇ ਸੰਸਦ ਦੇ ਸਹਿਯੋਗ ਦੀ ਲੋੜ ਹੈ। ਰਾਸ਼ਟਰਪਤੀ ਓਬਾਮਾ ਵਲੋਂ ਅਮਰੀਕੀ ਟੈਕਸ ਪ੍ਰਣਾਲੀ ਦਾ ਪੁਨਰਗਠਨ ਕਰਨ ਲਈ ਆਪਣੇ ਨਵੇਂ ਪ੍ਰਸਤਾਵ 'ਬਫਿਟ ਰੂਲ' ਨੂੰ ਪ੍ਰਵਾਨਤ ਕਰਵਾਉਣ ... Read Full Story
|
ਰੂਸ ਦੇ ਹਥਿਆਰ ਵਪਾਰੀ ਨੂੰ 25 ਸਾਲ ਦੀ ਕੈਦ
ਨਿਊਯਾਰਕ, ਅਮਰੀਕਾ 'ਚ ਰੂਸੀ ਹਥਿਆਰਾਂ ਦੇ ਇਕ ਵਪਾਰੀ ਨੂੰ 25 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਸ 'ਤੇ ਅੱਤਵਾਦ ਦੇ ਦੋਸ਼ ਹਨ ਜਿਸਦਾ ਖੁਲਾਸਾ ਇਕ ਸਟਿੰਗ ਆਪ੍ਰੇਸ਼ਨ ਦੁਆਰਾ ਹੋਇਆ ਸੀ। ਰੂਸ ਦੇ ਵਿਕਟਰ ਬੋਉਤ ਨੂੰ ਘੱਟੋ-ਘੱਟ 25 ਸਾਲ ਅਤੇ ਜ਼ਿਆਦਾਤਰ ਸਾਰੀ ਉਮਰ ਜੇਲ 'ਚ ਹੀ ਰਹਿਣਾ ਹੋਵੇਗਾ। ਉਸਦੇ ਵਿਰੁੱਧ ਇਹ ਫੈਸਲਾ ਜਿਲਾ ਨਿਆਧੀਸ਼ ਸ਼ਿਰਾ ਸ਼ੀਂਦੀਨ ਨੇ ਦਿੱਤਾ ਹੈ। ਵਿਕਟਰ ਨੂੰ ਚਾਰ ਸਾਲ ਪਹਿਲਾਂ ਥਾਈਲੈਂਡ ਤੋਂ ਹਿਰਾਸਤ 'ਚ ਲਿਆ ਗਿਆ ਸੀ।
ਅਦਾਲਤ ਨੇ ਉਸ 'ਤੇ 1.5 ਕਰੋੜ ਡਾਲਰ ਦਾ ਜੁਰਮਾਨਾ ਵੀ ਲਗਾਇਆ ਹੈ। ਬਚਾਅ ਪੱਖ ਨੇ ਕਿਹਾ ਹੈ ਕਿ ਉਹ ਇਕ ਰਾਜਨੀਤਿਕ ਕੈਦੀ ਹੈ ਅਤੇ ਸਟਿੰਗ ... Read Full Story
|
ਅਲਕਾਇਦਾ ਦੇ ਨਿਊਯਾਰਕ ਵਾਪਿਸ ਆਉਣ ਦੀ ਚੇਤਾਵਨੀ ਦੀ ਜਾਂਚ ਕਰ ਰਿਹਾ ਹੈ ਅਮਰੀਕਾ
ਨਿਊਯਾਰਕ, ਅਮਰੀਕਾ ਦੇ ਅਧਿਕਾਰੀ ਇੰਟਰਨੈੱਟ 'ਤੇ ਪਾਈ ਗਈ ਉਸ ਫੋਟੋ ਦੀ ਜਾਂਚ ਕਰ ਰਹੇ ਹਨ, ਜਿਸ 'ਚ ਸੂਰਜ ਚੜ੍ਹਨ ਦੇ ਸਮੇਂ ਮੈਨਹੈਟਨ ਦੀ ਇੱਕ ਇਮਾਰਤ ਦੇ ਸਾਹਮਣੇ ਅੱਤਵਾਦੀ ਸੰਗਠਨ ਅਲਕਾਇਦਾ ਦੇ ਨਿਊਯਾਰਕ ਵਾਪਸ ਆਉਣ ਦੀ ਚੇਤਾਵਨੀ ਦਿੱਤੀ ਗਈ ਹੈ।
ਫਿਲਮੀ ਅੰਦਾਜ 'ਚ ਬਣਾਈ ਗਈ ਇਸ ਫੋਟੋ ਨੂੰ ਕੱਲ ਅਲਕਾਇਦਾ ਦੇ ਇੰਟਰਨੈੱਟ ਫਾਰਮ 'ਤੇ ਪਾਇਆ ਗਿਆ ਹੈ। ਇਸ ਤੇ ਲਿਖਿਆ ਗਿਆ ਸੰਦੇਸ਼ ਹੈ 'ਛੇਤੀ ਹੀ ਅਲਕਾਇਦਾ ਫਿਰ ਤੋਂ ਨਿਊਯਾਰਕ ਆ ਰਿਹਾ ਹੈ।'
ਉੱਧਰ ਨਿਊਯਾਰਕ ਦੇ ਪੁਲਸ ਕਮਿਸ਼ਨਰ ਰੇਮੰਡ ਕੇਲੀ ਨੇ ਕਿਹਾ ਹੈ ਕਿ ਸ਼ਹਿਰ ਨੂੰ ਹੁਣ ਕੋਈ ਖੱਤਰਾ ਨਹੀਂ ਹੈ ਅਤੇ ਵਿਭਾਗ ਇਸ ਗੱਲ ਦੀ ਜਾਂਚ ਕਰ ਰਿਹਾ ... Read Full Story
|
ਮਾਇਕਲ ਜੈਕਸਨ ਦਾ ਘਰ 'For Sale’
ਨਿਊਯਾਰਕ, ਪਾਪ ਸ਼ਹਿੰਸ਼ਾਹ ਮਾਈਕਲ ਜੈਕਸਨ ਦੇ ਬੈਵੇਲੀ ਹਿਲ ਸਥਿਤ ਘਰ ਨੂੰ 239 ਲੱਖ ਡਾਲਰ 'ਚ ਵੇਚਣ ਦਾ ਪ੍ਰਸਤਾਵ ਰੱਖਿਆ ਗਿਆ ਹੈ। ਜੈਕਸਨ ਨੇ ਇਸੇ ਘਰ 'ਚ ਆਖਰੀ ਸਾਹ ਲਿਆ ਸੀ। ਫੋਬਰਸ ਆਨ ਲਾਈਨ ਦੀ ਰਿਪੋਰਟ ਮੁਤਾਬਕ ਘਰ ਨੂੰ ਪਹਿਲਾਂ ਸਾਫ ਕੀਤਾ ਗਿਆ ਅਤੇ ਫਿਰ ਵਿਕਲੀ ਲਈ ਰੱਖਿਆ ਗਿਆ। ਇਹ ਘਰ ਹੋਲਬੀ ਹਿਲਸ ਕੋਲ ਹੈ ਜਿੱਥੇ ਇਲਵਿਸ ਪ੍ਰਿਸਲੇ ਅਤੇ ਡੀਨ ਮਾਰਟਿਨ ਸਣੇ ਕਈ ਜਾਨੀਆਂ-ਮਾਨੀਆਂ ਹਸਤੀਆਂ ਰਹਿੰਦੀਆਂ ਹਨ। ਘਰ 'ਚ 13 ਬਾਥਰੂਮ ਅਤੇ ਸੱਤ ਕਾਰਾਂ ਦਾ ਇਕ ਗੈਰੇਜ ... Read Full Story
|
ਮੁਕੇਸ਼ ਅੰਬਾਨੀ ਅਜੇ ਵੀ ਹਨ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ
ਨਿਊਯਾਰਕ, ਮੁਕੇਸ਼ ਅੰਬਾਨੀ ਨੇ ਦੁਨੀਆ ਭਰ 'ਚ ਸਭ ਤੋਂ ਅਮੀਰ ਭਾਰਤੀ ਹੋਣ ਦਾ ਆਪਣਾ ਤਮਗਾ ਬਰਕਰਾਰ ਰੱਖਿਆ ਹੈ। ਪਿਛਲੇ ਸਾਲ ਉਨ੍ਹਾਂ ਦੀ ਦੌਲਤ 'ਚ 4.7 ਅਰਬ ਡਾਲਰ ਦੀ ਕਮੀ ਹੋਣ ਦੇ ਬਾਵਜੂਦ ਉਹ ਅਜੇ ਵੀ ਦੁਨੀਆ ਦੇ ਸਭ ਤੋਂ ਅਮੀਰ ਭਾਰਤੀ ਹਨ। ਫੋਰਬਸ ਰਸਾਲੇ ਦੀ ਅਮੀਰਾਂ ਦੀ ਸੂਚੀ 'ਚ ਉਨ੍ਹਾਂ ਨੂੰ ਇਹ ਥਾਂ ਦਿੱਤੀ ਗਈ ਹੈ। ਮੁਕੇਸ਼ ਅੰਬਾਨੀ ਨੇ ਅਮੀਰ ਭਾਰਤੀਆਂ ਦੀ ਸੂਚੀ 'ਚ 47 ਅਰਬਪਤੀਆਂ ਨੂੰ ਪਛਾੜ ਦਿੱਤਾ ਹੈ। ਭਾਰਤ ਦੇ 10 ਅਰਬਪਤੀਆਂ ਦੀ ਸੂਚੀ ਸਵਿੱਤਰੀ ਜਿੰਦਲ ਤੇ ਉਨ੍ਹਾਂ ਦਾ ਪਰਿਵਾਰ ਸੁਨੀਲ ਮਿੱਤਲ ਤੇ ਉਨ੍ਹਾਂ ਦਾ ਪਰਿਵਾਰ, ਕੁਮਾਰ ਮੰਗਲਮ ਬਿਰਲਾ, ਅਨਿਲ ਅੰਬਾਨੀ ਅਤੇ ਏ. ਪੀ. ਸਿੰਘ ... Read Full Story
|
ਅਮਰੀਕਾ ਵਿੱਚ ਨਰੇਂਦਰ ਮੋਦੀ ਖ਼ਿਲਾਫ਼ ਪ੍ਰਦਰਸ਼ਨ
ਨਿਊਯਾਰਕ, ਗੁਜਰਾਤ ਦੰਗਿਆਂ ਦੀ ਦਸਵੀਂ ਵਰ੍ਹੇਗੰਢ ਦੇ ਮੌਕੇ ਇਥੇ ਭਾਰਤੀ ਮੂਲ ਦੇ 100 ਤੋਂ ਵੱਧ ਨਾਗਰਿਕਾਂ ਨੇ ਇਥੇ ਰੋਸ ਪ੍ਰਦਰਸ਼ਨ ਤੇ ਮੋਮਬੱਤੀ ਮਾਰਚ ਕਰਕੇ ਮੁੱਖ ਮੰਤਰੀ ਨਰੇਂਦਰ ਮੋਦੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਪ੍ਰਦਰਸ਼ਨਕਾਰੀਆਂ ਨੇ ਬੀਤੇ ਦਿਨ ਮੰਗ ਕੀਤੀ ਕਿ ਦੰਗਿਆਂ ਲਈ ਕਥਿਤ ਤੌਰ ’ਤੇ ਜ਼ਿੰਮੇਵਾਰ ਮੋਦੀ ਨੂੰ ਸਜ਼ਾ ਦੇ ਕੇ ਇਨਸਾਫ ਦਿਵਾਇਆ ਜਾਵੇ। ਇਸ ਪ੍ਰਦਰਸ਼ਨ ਵਿਚ 40 ਸੰਸਥਾਵਾਂ ਦੇ ਪ੍ਰਤੀਨਿਧੀ ਸ਼ਾਮਲ ਹੋਏ।
ਮੈਨਹੱਟਨ ਵਿਖੇ ਮਹਾਤਮਾ ਗਾਂਧੀ ਦੇ ਬੁੱਤ ਕੋਲ ਇਕੱਤਰ ਹੋ ਕੇ ਉਨ੍ਹਾਂ ਕਿਹਾ ਕਿ ਦਸ ਸਾਲ ਬੀਤ ਜਾਣ ’ਤੇ ਵੀ ਦੰਗਾ ਪੀੜਤਾਂ ਨੂੰ ਇਨਸਾਫ ਨਹੀਂ ਮਿਲਿਆ। ... Read Full Story
|
ਭਾਰਤੀ ਮੂਲ ਦੇ ਵਿਦਿਆਰਥੀ 'ਤੇ ਸਾਈਬਰ ਕਰਾਈਮ ਦੇ ਅਪਰਾਧ ਦੀ ਸ਼ੁਰੂ ਹੋਵੇਗੀ ਸੁਣਵਾਈ
ਨਿਊਯਾਰਕ, ਸਮਲਿੰਗੀ ਵਿਦਿਆਰਥੀ ਦੇ ਆਤਮਹੱਤਿਆ ਦੇ ਮਾਮਲੇ ਨੂੰ ਦੇਖਣ ਵਾਲੇ ਨਿਊਜਰਸੀ ਦੇ ਜੱਜ ਨੇ ਉਸ ਦੇ ਸਾਥੀ ਭਾਰਤੀ ਵਿਦਿਆਰਥੀ 'ਤੇ ਜਾਸੂਸੀ ਦਾ ਦੋਸ਼ ਲਗਾਇਆ ਹੈ। ਜੱਜ ਨੇ ਵਕੀਲਾਂ ਨੂੰ ਅੱਜ ਖੁੱਲ੍ਹੇ ਬਿਆਨ ਪੇਸ਼ ਕਰਨ ਲਈ ਕਿਹਾ ਹੈ ਜਾਂ ਜਿਊਰੀ ਦੇ ਦੋਸ਼ਾਂ ਨੂੰ ਬਹਿਸ ਲਈ ਪੂਰਾ ਮੰਨ ਲਿਆ ਜਾਵੇਗਾ। ਦਾਰੂਨ ਰਵੀ ਉੱਪਰ ਸ਼ੁਰੂਆਤੀ ਸੂਚਨਾਵਾਂ ਦੇ ਆਧਾਰ 'ਤੇ ਕੁੱਲ 15 ਦੋਸ਼ ਲਗਾਏ ਗਏ ਹਨ। ਇਨ੍ਹਾਂ 'ਚ ਨਿਜਤਾ 'ਚ ਦਖਲ, ਆਪਣੇ ਰੂਮਮੇਟ ਟੇਲਰ ਕਲੇਮੈਂਟੀ ਅਤੇ ਹੋਰ ਵਿਅਕਤੀ ਦੀਆਂ ਯੌਨ ਹਰਕਤਾਂ ਨੂੰ ਦੇਖਣ ਲਈ ਕੈਮਰਾ ਲੁਕਾਉਣ ਵਰਗੇ ਦੋਸ਼ ਹਨ। ਜ਼ਿਕਰਯੋਗ ਹੈ ਕਿ ਕਲੇਮੈਂਟੀ ਨੇ ... Read Full Story
|
ਅਮੀਰ ਲੋਕਾਂ ਨੂੰ ਅਗਵਾ ਕਰਕੇ ਲੱਖਾਂ ਡਾਲਰ ਇਕੱਠੇ ਕੀਤੇ ਪਾਕਿ ਤਾਲਿਬਾਨ ਨੇ
ਨਿਊਯਾਰਕ, ਪਾਕਿਸਤਾਨੀ ਤਾਲਿਬਾਨ ਅਤੇ ਉਸ ਨਾਲ ਜੁੜੇ ਹੋਏ ਅੱਤਵਾਦੀ ਗਰੁੱਪਾਂ ਨੇ ਰਸੂਖ ਵਾਲੇ ਵਿਅਕਤੀਆਂ ਨੂੰ ਅਗਵਾ ਕਰ ਕੇ ਲੱਖਾਂ ਡਾਲਰ ਦੀ ਰਕਮ ਫਿਰੌਤੀ ਵਜੋਂ ਇਕੱਠੀ ਕੀਤੀ ਜਿਸ ਦੀ ਵਰਤੋਂ ਉਹ ਦੇਸ਼ ਵਿਚ ਜਹਾਦੀ ਗਰੁੱਪਾਂ ਦੇ ਆਧੁਨਿਕ ਨੈੱਟਵਰਕ ਦੇ ਵਾਧੇ ਲਈ ਕਰ ਰਹੇ ਹਨ।
ਨਿਊਯਾਰਕ ਟਾਈਮਜ਼ ਦੀ ਇਕ ਰਿਪੋਰਟ ਮੁਤਾਬਕ ਪਾਕਿਸਤਾਨੀ ਤਾਲਿਬਾਨ ਨੇ ਲਗਭਗ 3 ਸਾਲ ਪਹਿਲਾਂ ਅਮੀਰ ਉਦਯੋਗਪਤੀਆਂ, ਸਿੱਖਿਆ ਮਾਹਿਰਾਂ, ਪੱਛਮੀ ਮਦਦ ਨਾਲ ਜੁੜੇ ਵਰਕਰਾਂ ਅਤੇ ਫੌਜ ਦੇ ਅਧਿਕਾਰੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ। ਖਬਰਾਂ ਵਿਚ ਦੱਸਿਆ ਗਿਆ ਹੈ ਕਿ ਹੁਣ ਹਰ ... Read Full Story
|
ਸਿੱਖ ਕਤਲੇਆਮ: ਅਮਰੀਕੀ ਅਦਾਲਤ ‘ਚ ਸੁਣਵਾਈ 15 ਮਾਰਚ ਨੂੰ
ਨਿਊਯਾਰਕ, ਅਮਰੀਕੀ ਅਦਾਲਤ ਭਾਰਤ ਦੀ ਕਾਂਗਰਸ ਪਾਰਟੀ ਖਿਲਾਫ ਕੇਸ ਦੀ ਸੁਣਵਾਈ 15 ਮਾਰਚ ਨੂੰ ਕਰੇਗੀ। ਪਾਰਟੀ ਉਤੇ ਦੋਸ਼ ਲਾਇਆ ਗਿਆ ਹੈ ਕਿ 1984 ਵਿਚ ਸਿੱਖਾਂ ਦੇ ਕਤਲੇਆਮ ਵੇਲੇ ਇਸ ਪਾਰਟੀ ਨੇ ਸਿੱਖਾਂ ਖਿਲਾਫ ਸਾਜ਼ਿਸ਼ ਤਹਿਤ ਕਾਰਵਾਈ ਹੋਣ ਦਿੱਤੀ। ਇਹ ਸੁਣਵਾਈ ਜੱਜ ਰੌਬਰਟ ਡਬਲਿਊ ਸਵੀਟ ਦੀ ਅਦਾਲਤ ਵਿਚ ਹੋਵੇਗੀ। ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਅਟਾਰਨੀ ਗੁਰਪਤਵੰਤ ਸਿੰਘ ਪੰਨੂ ਨੇ ਦੱਸਿਆ ਕਿ ਜਸਟਿਸ ਨਾਨਾਵਤੀ ਦੀ ਗਵਾਹੀ ਲਈ ਵੀ ਚਾਰਾਜੋਈ ਕੀਤੀ ਜਾਵੇਗੀ। ਯਾਦ ਰਹੇ ਕਿ ਜਸਟਿਸ ਨਾਨਾਵਤੀ ਨੇ ਸਿੱਖਾਂ ਦੇ ਕਤਲੇਆਮ ਬਾਰੇ ਮਾਮਲਿਆਂ ਦੀ ਜਾਂਚ ਕੀਤੀ ਸੀ। ... Read Full Story
|
'ਭੜਕਾਊ ਵੀਡੀਓ' ਨੂੰ ਲੈ ਕੇ ਮੁਸਲਿਮ ਭਾਈਚਾਰੇ ਨੇ ਪੁਲਸ ਮੁਖੀ ਕੋਲੋਂ ਮੰਗਿਆ ਅਸਤੀਫਾ
ਨਿਊਯਾਰਕ, ਅਮਰੀਕਾ ਵਿਚ ਸਿਖਲਾਈ ਲੈਣ ਵਾਲੇ ਅਧਿਕਾਰੀਆਂ ਨੂੰ ਮੁਸਲਿਮ ਵਿਰੋਧੀ ਵੀਡੀਓ ਦਿਖਾਏ ਜਾਣ ਦੇ ਮਾਮਲੇ ਨੂੰ ਲੈ ਕੇ ਨਿਊਯਾਰਕ ਪੁਲਸ ਕਮਿਸ਼ਨਰ ਰੇਮੰਡ ਸਮਾਜਿਕ ਸੰਗਠਨਾਂ ਦੇ ਨਿਸ਼ਾਨੇ 'ਤੇ ਆ ਗਏ ਹਨ। ਮੁਸਲਿਮ ਭਾਈਚਾਰੇ ਨੇ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ ਹੈ। ਪਿਛਲੇ ਦਿਨੀਂ 'ਥਰਡ ਜਹਾਦ' ਨਾਮੀ ਵੀਡੀਓ ਨਿਊਯਾਰਕ ਦੇ ਸਿਖਲਾਈ ਲੈਣ ਵਾਲੇ ਪੁਲਸ ਅਧਿਕਾਰੀਆਂ ਨੂੰ ਦਿਖਾਈ ਗਈ ਸੀ। ਇਸ ਵਿਚ ਕਈ ਅਜਿਹੇ ਦ੍ਰਿਸ਼ ਸਨ ਜਿਨ੍ਹਾਂ ਨੂੰ ਲੈ ਕੇ ਮੁਸਲਿਮ ਭਾਈਚਾਰਾ ਗੁੱਸੇ ਵਿਚ ... Read Full Story
|
ਰੁਪਇਆ ਡਾਲਰ ਮੁਕਾਬਲੇ 81 ਪੈਸੇ ਮਜ਼ਬੂਤ
ਮੁੰਬਈ, ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ ਨੇ ਅੱਜ 81 ਪੈਸੇ ਦੀ ਮਜ਼ਬੂਤੀ ਦਰਜ ਕਰਾਉਂਦਿਆਂ ਮਹੀਨੇ ਵਿਚ 51.70 ਰੁਪਏ ਦੇ ਉੱਚਤਮ ਮੁਕਾਮ ਨੂੰ ਛੂਹ ਲਿਆ ਹੈ।
ਇਸ ਦੌਰਾਨ ਬੰਬਈ ਸ਼ੇਅਰ ਬਾਜ਼ਾਰ ਵੀ ਅੱਜ 350 ਅੰਕ ਚੜ੍ਹ ਕੇ 16159.09 ਉਪਰ ਬੰਦ ਹੋਇਆ। ਨਿਊਯਾਰਕ ਵਿਚ ਕੱਚੇ ਤੇਲ ਦੀ ਕੀਮਤ 0.2 ਫੀਸਦੀ ਘਟ ਕੇ 103 ਡਾਲਰ ਫੀ ਬੈਰਲ ਬੋਲੀ ਗਈ। ਯੂਰੋ ਦੇ ਮੁਕਾਬਲੇ ਡਾਲਰ ਦੀ ਕੀਮਤ ਵੀ ਥੱਲੇ ਚੱਲ ਰਹੀ ... Read Full Story
|
ਨਿਊਯਾਰਕ ’ਚ ਇਸਲਾਮੀ ਕੇਂਦਰ ਤੇ ਹਿੰਦੂ ਧਾਰਮਿਕ ਅਸਥਾਨ ’ਤੇ ਅਗਨੀ ਬੰਬ ਸੁੱਟੇ
ਨਿਊਯਾਰਕ, ਨਿਊਯਾਰਕ ਵਿਚ ਇਕ ਇਸਲਾਮੀ ਕੇਂਦਰ ਅਤੇ ਇਕ ਹਿੰਦੂ ਪੂਜਾ ਸਥਲ ਸਣੇ ਚਾਰ ਥਾਵਾਂ ’ਤੇ ਬੋਤਲ ਬੰਬ ਸੁੱਟਣ ਦੀ ਘਟਨਾ ਦੀ ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਇਹ ਹਮਲੇ ਨਵੇਂ ਸਾਲ ਵਾਲੀ ਰਾਤ ਇਥੋਂ ਦੇ ਕੁਈਨਜ਼ ਇਲਾਕੇ ਵਿਚ ਕੀਤੇ ਗਏ ਸਨ। ਅਣਪਛਾਤੇ ਹਮਲਾਵਰਾਂ ਨੇ ਇਕ ਹਿੰਦੂ ਪੂਜਾ ਸਥਲ, ਇਸਲਾਮੀ ਕੇਂਦਰ ਇਮਾਮ ਅਲ-ਖੋਈ ਫਾਊਂਡੇਸ਼ਨ, ਇਕ ਘਰ ਅਤੇ ਇਕ ਸੁਵਿਧਾ ਕੇਂਦਰ ’ਤੇ ਦੇਸੀ ਬੰਬ ਸੁੱਟੇ ਸਨ। ਪੁਲੀਸ ਮੁਤਾਬਕ ਇਨ੍ਹਾਂ ਹਮਲਿਆਂ ਵਿਚ ਕੋਈ ਜ਼ਖ਼ਮੀ ਨਹੀਂ ਹੋਇਆ। ਨਿਊਯਾਰਕ ਦੇ ਮੇਅਰ ਮਾਈਕਲ ਬਲੂਮਬਰਗ ਨੇ ਇਨ੍ਹਾਂ ਹਮਲਿਆਂ ਨੂੰ ਨਾਕਾਬਲੇ ਬਰਦਾਸ਼ਤ ਕਰਾਰ ਦਿੰਦਿਆਂ ਕਿਹਾ ... Read Full Story
|
ਕਲਾਮ ਦੀ ਤਲਾਸ਼ੀ ਲੈਣ ਵਾਲੇ 2 ਅਮਰੀਕੀ ਅਧਿਕਾਰੀਆਂ ਦੀ ਨੌਕਰੀ ਗਈ
ਨਵੀਂ ਦਿੱਲੀ, ਸਰਕਾਰ ਨੇ ਅੱਜ ਦਸਿਆ ਕਿ ਨਿਊਯਾਰਕ ਦੇ ਜੇ. ਕੇ. ਐੱਫ. ਹਵਾਈ ਅੱਡੇ 'ਤੇ ਸਾਬਕਾ ਰਾਸ਼ਟਰਪਤੀ ਡਾ. ਏ. ਪੀ. ਜੇ. ਅਬਦੁਲ ਕਲਾਮ ਦੀ ਸੁਰੱਖਿਆ ਜਾਂਚ ਦੀ ਘਟਨਾ ਵਿਚ ਸ਼ਾਮਲ ਅਮਰੀਕੀ ਟਰਾਂਸਪੋਰਟ ਸੁਰੱਖਿਆ ਪ੍ਰੀਸ਼ਦ ਦੇ ਦੋ ਅਧਿਕਾਰੀਆਂ ਨੂੰ ਨੌਕਰੀ ਤੋਂ ਕੱਢ ਦਿਤਾ ਗਿਆ ਹੈ। ਵਿਦੇਸ਼ ਰਾਜ ਮੰਤਰੀ ਈ. ਅਹਿਮਦ ਨੇ ਰਾਜ ਸਭਾ ਨੂੰ ਦਸਿਆ ਕਿ ਜੇ. ਕੇ. ਐੱਫ. ਹਵਾਈ ਅੱਡੇ 'ਤੇ ਕਲਾਮ ਦੀ ਸੁਰੱਖਿਆ ਜਾਂਚ ਦੀ ਘਟਨਾ ਦਾ ਪਤਾ ਲੱਗਣ 'ਤੇ 3 ਅਕਤੂਬਰ 2011 ਨੂੰ ਦਿੱਲੀ ਸਥਿਤ ਅਮਰੀਕੀ ਦੂਤਘਰ ਦੇ ਮਾਧਿਅਮ ਰਾਹੀਂ ਵਿਦੇਸ਼ ਮੰਤਰਾਲਾ ਨੇ ਵਿਰੋਧ ਦਰਜ ਕਰਵਾਇਆ ... Read Full Story
|
ਪਾਕਿ ਤੋਂ ਓਬਾਮਾ ਮੁਆਫ਼ੀ ਨਹੀਂ ਮੰਗਣਗੇ!
ਨਿਊਯਾਰਕ, ਨਿਊਯਾਰਕ ਟਾਈਮਜ਼ ਦੇ ਉਚ ਅਧਿਕਾਰੀਆਂ ਦੇ ਹਵਾਲੇ ਨਾਲ ਖ਼ਬਰ ਦਿੱਤੀ ਹੈ ਕਿ ਹਾਲ ਵਿਚ ਹੀ ਨਾਟੋ ਹਮਲਿਆਂ ਵਿਚ 24 ਪਾਕਿਸਤਾਨੀ ਸੈਨਿਕਾਂ ਦੇ ਮਾਰੇ ਜਾਣ ਸੰਬੰਧੀ ਵ੍ਹਾਈਟ ਹਾਊਸ ਨੇ ਫੈਸਲਾ ਕੀਤਾ ਹੈ ਕਿ ਰਾਸ਼ਟਰਪਤੀ ਬਰਾਕ ਓਬਾਮਾ ਇਸ ਹਮਲੇ ਲਈ ਪਾਕਿਸਤਾਨ ਤੋਂ ਰਸਮੀ ਮੁਆਫ਼ੀ ਨਹੀਂ ਮੰਗਣਗੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹਮਲੇ ਤੋਂ ਦੋ ਦਿਨ ਬਾਅਦ ਸੋਮਵਾਰ ਨੂੰ ਪਾਕਿਸਤਾਨ ਵਿਚ ਅਮਰੀਕੀ ਰਾਜਦੂਤ ਕੈਮਰਨ ਮੰਟੇਰ ਨੇ ਕਿਹਾ ਸੀ ਕਿ ਪਾਕਿ-ਅਮਰੀਕਾ ਵਿਗੜਦੇ ਸੰਬੰਧਾਂ ਨੂੰ ਸੁਧਾਰਨ ਲਈ ਰਾਸ਼ਟਰਪਤੀ ਓਬਾਮਾ ਵਲੋਂ ਇਕ ਵੀ. ਡੀ. ਓ. ਸੰਦੇਸ਼ ਭੇਜਿਆ ਜਾਣਾ ਚਾਹੀਦਾ ਹੈ। ਅਮਰੀਕੀ ... Read Full Story
|
ਅਮਰੀਕਾ 'ਚ ਅਲਕਾਇਦਾ ਦਾ ਸਮਰਥਕ ਗ੍ਰਿਫਤਾਰ
ਅਮਰੀਕਾ 'ਚ ਅਲਕਾਇਦਾ ਦੇ ਇਕ ਸਮਰਥਕ ਨੂੰ ਗ੍ਰਿਫਾਤਰ ਕਰ ਲਿਆ ਗਿਆ ਹੈ। ਨਿਊਯਾਰਕ ਦੇ ਮੇਅਰ ਮਾਈਕਲ ਬਲੂਮਬਰਗ ਨੇ ਦੱਸਿਆ ਕਿ ਸ਼ਹਿਰ 'ਚ ਪੁਲਸ ਨੇ ਵਾਹਨਾਂ ਅਤੇ ਡਾਕਖਾਨਿਆਂ 'ਤੇ ਬੰਬ ਰੱਖਣ ਦੀ ਯੋਜਨਾ ਬਣਾਉਣ ਦੇ ਸ਼ੱਕ 'ਚ ਇਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਪੱਤਰਕਾਰ ਸੰਮੇਲਨ 'ਚ ਸ਼ਹਿਰ ਦੇ ਮੇਅਰ ਨੇ ਕਿਹਾ ਕਿ 27 ਸਾਲ ਦੇ ਹੋਜੇ ਪਿਮੈਂਟਲ ਨਾਮਕ ਇਸ ਵਿਅਕਤੀ 'ਤੇ ਅੱਤਵਾਦੀਆਂ ਨਾਲ ਸੰਬੰਧ ਹੋਣ ਦੇ ਦੋਸ਼ ਲਗਾਏ ਗਏ ਹਨ। ਪਿਮੈਂਟਲ ਇਹ ਯੋਨਜਾ ਬਣਾਉਣ ਵਾਲਾ ਇਕੱਲਾ ਵਿਅਕਤੀ ਸੀ ਜਿਸ 'ਤੇ ਵਿਦੇਸ਼ਾਂ ਤੋਂ ਪਰਤ ਰਹੀ ਅਮਰੀਕੀ ਸੈਨਾ ਨੂੰ ਨਿਸ਼ਾਨਾ ਬਣਾਉਣ ਦਾ ਵੀ ਦੋਸ਼ ਲਗਾਇਆ ਗਿਆ ਹੈ। ਬਲੂਮਬਰਗ ... Read Full Story
|
ਕਲਾਮ ਦੀ ਤਲਾਸ਼ੀ ਲੈਣ ਲਈ ਅਮਰੀਕਾ ਨੇ ਮੰਗੀ ਮੁਆਫੀ
ਨਵੀਂ ਦਿੱਲੀ, ਅਮਰੀਕਾ ਨੇ ਨਿਊਯਾਰਕ ਦੇ ਜੇ. ਐੱਫ. ਕੇ. ਹਵਾਈ ਅੱਡੇ 'ਤੇ ਭਾਰਤ ਦੇ ਇਕ ਸਾਬਕਾ ਰਾਸ਼ਟਰਪਤੀ ਏ. ਪੀ. ਜੇ. ਅਬਦੁੱਲ ਕਲਾਮ ਦੀ ਤਲਾਸ਼ੀ ਲਏ ਜਾਣ ਦੀ ਘਟਨਾ ਦੇ ਮਾਮਲੇ ਵਿਚ ਉਨ੍ਹਾਂ ਕੋਲੋਂ ਮੁਆਫੀ ਮੰਗ ਲਈ ਹੈ।
ਇਸ ਘਟਨਾ ਪਿੱਛੋਂ ਭਾਰਤ ਨੇ ਅਮਰੀਕਾ ਸਰਕਾਰ ਕੋਲ ਤਿੱਖਾ ਪ੍ਰਤੀਕ੍ਰਮ ਪ੍ਰਗਟਾਉਂਦਿਆਂ ਜਵਾਬੀ ਕਾਰਵਾਈ ਕਰਨ ਦੀ ਗੱਲ ਕਹੀ ਸੀ।
ਡਾ. ਕਲਾਮ ਅਤੇ ਭਾਰਤ ਸਰਕਾਰ ਨੂੰ ਲਿਖਤੀ ਮੁਆਫੀਨਾਮੇ ਵਿਚ ਅਮਰੀਕਾ ਨੇ ਕਿਹਾ ਕਿ ਉੱਚ ਪੱਧਰੀ ਲੋਕਾਂ ਦੀ ਜਲਦੀ ਤੋਂ ਜਲਦੀ ਜਾਂਚ ਕਰਨ ਦੀ ਢੁਕਵੀਂ ਪ੍ਰਕਿਰਿਆ ਦਾ ਪਾਲਣ ਨਹੀਂ ਕੀਤਾ ਗਿਆ। ਅਮਰੀਕੀ ਦੂਤਘਰ ਵਲੋਂ ਐਤਵਾਰ ਜਾਰੀ ਕੀਤੇ ਗਏ ਇਕ ... Read Full Story
|
ਭਾਰਤੀ ਮੂਲ ਦੇ ਨਾਗਰਿਕ ਨੂੰ 15 ਡਾਲਰ ਖਾਤਰ ਕੁੱਟ-ਕੁੱਟ ਕੇ ਮਾਰਿਆ
ਨਿਊਯਾਰਕ, ਇਥੇ ਦੋ ਵਿਅਕਤੀਆਂ ਨੇ 15 ਡਾਲਰ ਖਾਤਰ ਇਕ ਭਾਰਤੀ ਮੂਲ ਦੇ ਵਿਅਕਤੀ ਨੂੰ ਕੁੱਟ-ਕੁੱਟ ਕੇ ਜਾਨੋ ਮਾਰ ਦਿੱਤਾ। ਇਨ੍ਹਾਂ ਹਮਲਾਵਰਾਂ ਨੇ ਉਕਤ ਵਿਅਕਤੀ ਤੋਂ 15 ਡਾਲਰ ਖੋਹਣ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਉਸ ਦੀ ਮੌਤ ਹੋ ਗਈ।
ਪੁਲੀਸ ਨੇ ਦੱਸਿਆ ਕਿ ਕੋਲਕਾਤਾ ਦੇ ਰਹਿਣ ਵਾਲੇ ਬਿਮਲ ਚੰਦਰ ਨੂੰ ਉਸ ਦੇ ਗੁਆਂਢ ‘ਚ ਰਹਿੰਦੇ ਦੋ ਵਿਅਕਤੀਆਂ ਇੰਨੀ ਬੁਰੀ ਤਰ੍ਹਾਂ ਕੁੱਟਿਆ ਕਿ ਉਸ ਦੀ ਮੌਤ ਹੋ ਗਈ। ਪੁਲੀਸ ਨੇ ਦੋ ਸ਼ੱਕੀ ਵਿਅਕਤੀਆਂ ਦੀ ਵੀਡੀਓ ਜਾਰੀ ਕੀਤੀ ਹੈ ਪਰ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ।
ਪੁਲੀਸ ਅਨੁਸਾਰ ਸ੍ਰੀ ਚੰਦਰ ਨਿਊਯਾਰਕ ਦੇ ਬਰੋਨੈਕਸ ਇਲਾਕੇ ‘ਚ ਆਪਣੀ ਪਤਨੀ ਤੇ ... Read Full Story
|
ਡਰੋਨ ਹਮਲੇ 'ਚ ਨੇਤਰਹੀਣ ਮੌਲਵੀ ਦਾ ਅੱਤਵਾਦੀ ਪੁੱਤਰ ਢੇਰ
ਪਿਸ਼ਾਵਰ, ਸ਼ੁੱਕਰਵਾਰ ਰਾਤ ਦੇਰ ਗਏ ਪਾਕਿਸਤਾਨ ਵਿਚ ਹੋਏ ਇਕ ਡਰੋਨ ਹਮਲੇ ਵਿਚ ਜਿਹੜੇ ਤਿੰਨ ਅੱਤਵਾਦੀ ਮਾਰੇ ਗਏ ਸਨ ਉਨ੍ਹਾਂ ਵਿਚੋਂ ਇਕ ਦੀ ਪਛਾਣ ਨਿਊਯਾਰਕ ਵਿਚ ਲੜੀਵਾਰ ਬੰਬ ਧਮਾਕਿਆਂ ਦੀ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਉਮਰ ਕੈਦ ਦੀ ਸਜ਼ਾ ਪ੍ਰਾਪਤ ਮਿਸਰ ਦੇ ਇਕ ਨੇਤਰਹੀਣ ਮੌਲਵੀ ਦੇ ਪੁੱਤਰ ਵਜੋਂ ਹੋਈ ਹੈ। ਸਥਾਨਕ ਅਧਿਕਾਰੀ ਭਾਵੇਂ ਐਤਵਾਰ ਤਕ ਵੀ ਇਨ੍ਹਾਂ ਤਿੰਨਾਂ ਲਾਸ਼ਾਂ ਦੀ ਪਛਾਣ ਨਹੀਂ ਕਰ ਸਕੇ ਸਨ ਪਰ ਅਫਗਾਨ ਤਾਲਿਬਾਨ ਦੇ ਇਕ ਕਮਾਂਡਰ ਨੇ ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਇਨ੍ਹਾਂ ਤਿੰਨਾਂ ਵਿਚੋਂ ਇਕ ਅਹਿਮ ਉਮਰ ਅਬਦੁਲ ਰਹਿਮਾਨ ਨਾਮੀ ਅੱਤਵਾਦੀ ਵੀ ਸ਼ਾਮਲ ਹੈ ਜਿਸ ਦੇ ... Read Full Story
|
ਆਰਥਿਕ ਮੰਦਹਾਲੀ ਵਿਰੁੱਧ ਦੁਨੀਆ ਭਰ 'ਚ ਰੋਹ ਭਰੇ ਵਿਖਾਵੇ
ਨਿਊਯਾਰਕ, ਆਵਯੂਪਾਈ ਵਾਲ ਸਟ੍ਰੀਟ ਅੰÎਦੋਲਨ ਦੇ ਹਜ਼ਾਰਾਂ ਵਿਖਾਵਾਕਾਰੀਆਂ ਨੇ ਐਤਵਾਰ ਇਤਿਹਾਸਕ ਟਾਈਮਜ਼ ਸਕੁਵੇਅਰ ਵਿਖੇ ਵਿਖਾਵਾ ਕੀਤਾ ਅਤੇ 74 ਵਿਖਾਵਾਕਾਰੀਆਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ। ਇਹ ਵਿਅਕਤੀ ਕਾਰਪੋਰੇਟ ਘਰਾਣਿਆਂ ਦੀ ਲੁੱਟਮਾਰ ਅਤੇ ਵਿੱਤੀ ਉਦਯੋਗ ਰਾਹਤ ਪੈਕੇਜ ਵਿਰੁੱਧ ਵਿਖਾਵਾ ਕਰ ਰਹੇ ਸਨ। ਵਿਖਾਵਾਕਾਰੀਆਂ ਨੇ ਸ਼ਹਿਰ ਦੇ ਵਿੱਤੀ ਜ਼ਿਲੇ ਤੋਂ ਲੈ ਕੇ ਟਾਈਮਜ਼ ਸਕੁਵੇਅਰ ਤਕ ਰੋਹ ਭਰਿਆ ਵਿਖਾਵਾ ਕੀਤਾ ਜਿਸ ਕਾਰਨ ਬੇਹੱਦ ਭੀੜ-ਭੜੱਕੇ ਵਾਲੇ ਮੈਨਹਟਨ ਦੀਆਂ ਸਭ ਸੜਕਾਂ 'ਤੇ ਆਵਾਜਾਈ ਠੱਪ ਹੋ ਗਈ।
ਇਕ ਮਹੀਨੇ ਤੋਂ ਚੱਲ ਰਿਹਾ ਇਹ ਅੰÎਦੋਲਨ ਪੂਰੇ ਅਮਰੀਕਾ ਅਤੇ ਦੁਨੀਆ ... Read Full Story
|
ਆਈਨਸਟਾਈਨ ਦੀ ਚਿੱਠੀ 14 ਹਜ਼ਾਰ ਡਾਲਰ ’ਚ ਵਿਕੀ
ਲਾਸ ਏਂਜਲਸ, ਅਲਬਰਟ ਆਈਨਸਟਾਈਨ ਵੱਲੋਂ 1939 ਨਾਜ਼ੀਆਂ ਦੇ ਜ਼ੁਲਮ ਬਾਰੇ ਲਿਖੀ ਚਿੱਠੀ 14 ਹਜ਼ਾਰ ਅਮਰੀਕੀ ਡਾਲਰ ’ਚ ਵਿਕੀ ਹੈ। ਨਿਲਾਮਕਾਰਾਂ ਦਾ ਕਹਿਣਾ ਹੈ ਕਿ ਇਹ ਚਿੱਠੀ ਅਨੁਮਾਨਤ ਕੀਮਤ ਤੋਂ ਦੁੱਗਣੇ ਭਾਅ ’ਚ ਵਿਕੀ ਹੈ। ਸ੍ਰੀ ਆਈਨਸਟਾਈਨ ਨੇ ਇਹ ਚਿੱਠੀ ਦੂਜੀ ਸੰਸਾਰ ਜੰਗ ਵੇਲੇ ਨਾਜ਼ੀਆਂ ਵੱਲੋਂ ਯਹੂਦੀਆਂ ’ਤੇ ਢਾਹੇ ਜ਼ੁਲਮ ਬਾਰੇ ਲਿਖੀ ਸੀ।
ਨਿਊਯਾਰਕ ਦੇ ਵਪਾਰੀ ਹੇਮਨ ਜ਼ਿਨ ਨੂੰ ਲਿਖੀ ਇਸ ਚਿੱਠੀ ’ਚ ਨੋਬਲ ਐਵਾਰਡ ਜੇਤੂ ਆਈਨਸਟਾਈਨ ਨੇ ਯਹੂਦੀਆਂ ਦੀ ਕੀਤੀ ਮਦਦ ਲਈ ਉਸ ਦੀ ਪ੍ਰਸੰਸਾ ਕੀਤੀ ਸੀ। ਆਈਨਸਟਾਈਨ ਨੇ ਲਿਖਿਆ ਸੀ ਕਿ ਜ਼ਿਨ ਨੇ ਨਾਜ਼ੀਆਂ ਦੇ ਅੱਤਿਆਚਾਰ ਦੇ ਸਤਾਏ ਯਹੂਦੀਆਂ ਲਈ ... Read Full Story
|