ਨਗਰ ਨਿਗਮ ਚੋਣਾਂ ਵਿਚ ਅਕਾਲੀ ਭਾਜਪਾ ਗਠਜੋੜ ਹੂੰਝਾ ਫੇਰ ਜਿਤ ਪ੍ਰਾਪਤ ਕਰੇਗਾ: ਰਾਜੂ ਖੰਨਾ
ਪਟਿਆਲਾ: 16 ਮਈ (ਪਰਮਿੰਦਰ ਗਰੇਵਾਲ) - ਅਕਾਲੀ ਭਾਜਪਾ ਸਰਕਾਰ ਵਲੋਂ ਸ਼ਹਿਰਾਂ ਦੇ ਵਿਕਾਸ ਲਈ ਦਿਤੇ 410 ਕਰੋੜ ਰੁਪਏ ਦੇ ਪੈਕੇਜ ਦੀ ਯੂਥ ਵਿਕਾਸ ਬੋਰਡ ਪੰਜਾਬ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਸ਼ਲਾਘਾ ਕਰਦਿਆਂ ਕਿਹਾ ਕਿ ਸ਼ਹਿਰਾਂ ਨੂੰ ਮਿਲੇ ਇਸ ਪੈਕੇਜ ਨਾਲ ਕੋਈ ਵੀ ਕੰਮ ਅਧੂਰਾ ਨਹੀਂ ਰਹੇਗਾ ਤੇ ਵਿਕਾਸ ਪੱਖੋਂ ਸ਼ਹਿਰਾਂ ਨੂੰ ਨਵੀ ਦਿੱਖ ਪ੍ਰਦਾਨ ਹੋਵੇਗੀ। ਰਾਜੂ ਖੰਨਾ ਨੇ ਕਿਹਾ ਕਿ ਪਟਿਆਲਾ ਸ਼ਹਿਰ ਨੂੰ ਮਿਲੇ 35 ਕਰੋੜ ਰੁਪਏ ਲਈ ਉਹ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਦੇ ਹਮੇਸ਼ਾਂ ਧੰਨਵਾਦੀ ਰਹਿਣਗੇ ਜਿਨਾਂ ਨੇ ਪਟਿਆਲਾ ਸ਼ਹਿਰ ਦੀ ਦਿੱਖ ... Read Full Story
|
ਭਾਜਪਾ ਦੇ ਆਰਮਾਨਾਂ ਨੂੰ ਲੱਗੇ ਨਵੇਂ ਖੰਭ
ਨਵੀਂ ਦਿੱਲੀ, ਦਿੱਲੀ ਨਗਰ ਨਿਗਮ ਚੋਣਾਂ ਵਿਚ ਕਾਗਰਸ ਨੂੰ ਬੁਰੀ ਤਰ੍ਹਾਂ ਨਾਲ ਪਛਾੜਨ ਦੇ ਬਾਅਦ ਭਾਜਪਾ ਇਨ੍ਹਾਂ ਨਤੀਜਿਆਂ ਨੂੰ ਪੂਰੇ ਦੇਸ਼ ਦੇ ਪੱਧਰ 'ਤੇ ਦੇਖ ਰਹੀ ਹੈ। ਉਸ ਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਲੋਕਲ ਬਾਡੀਜ਼ ਦੇ ਬਾਵਜੂਦ ਦਿੱਲੀ ਦੇ ਲੋਕਾਂ ਨੇ ਰਾਸ਼ਟਰੀ ਮੁੱਦਿਆਂ ਭ੍ਰਿਸ਼ਟਾਚਾਰ ਅਤੇ ਮਹਿੰਗਾਈ ਨੂੰ ਧਿਆਨ ਵਿਚ ਰੱਖ ਕੇ ਭਾਜਪਾ ਨੂੰ ਸੱਤਾ ਦਾ ਮੌਕਾ ਦਿੱਤਾ ਹੈ, ਉਸ ਤੋਂ ਸਾਫ ਹੈ ਕਿ ਅਗਲੇ 2 ਸਾਲ ਵਿਚ ਉਸ ਨੇ ਨਾ ਸਿਰਫ ਹੋਰ ਸੂਬਿਆਂ ਵਿਚ, ਸਗੋਂ ਦਿੱਲੀ ਵਿਚ ਵੀ ਸੱਤਾ ਦੀ ਚਾਬੀ ਮਿਲ ਸਕਦੀ ਹੈ।
ਭਾਜਪਾ ਦੇ ਮੰਨਣਾ ਹੈ ਕਿ ਪਿਛਲੇ ਮਹੀਨੇ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਗੋਆ ... Read Full Story
|
ਕਾਂਗਰਸ ਦੇ ਸਫਾਏ ਦਾ ਮੁੱਢ ਬੱਝਣ ਲੱਗਾ : ਸੁਖਬੀਰ
ਜਲੰਧਰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਕਿਹਾ ਹੈ ਕਿ ਦਿੱਲੀ ਨਗਰ ਨਿਗਮਾਂ ਦੀਆਂ ਚੋਣਾਂ ਦੇ ਨਤੀਜਿਆਂ ਵਿਚ ਭਾਜਪਾ-ਸ਼੍ਰੋਮਣੀ ਅਕਾਲੀ ਦਲ ਨੂੰ ਮਿਲੇ ਮੁੜ ਵੱਡੇ ਫਤਵੇ ਨੇ ਇਸ ਤੱਥ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਕੌਮੀ ਚੋਣ ਮੰਚ 'ਤੇ ਕਾਂਗਰਸ ਪਾਰਟੀ ਦੇ ਸਫਾਏ ਦਾ ਮੁੱਢ ਬੱਝ ਗਿਆ ਹੈ। ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਨ੍ਹਾਂ ਚੋਣਾਂ ਵਿਚ ਪੰਜ ਸੀਟਾਂ ਜਿੱਤ ਕੇ ਆਪਣੀ ਕੌਮੀ ਪੱਧਰ 'ਤੇ ਵਧ ਰਹੀ ਪ੍ਰਵਾਨਤਾ ਨੂੰ ਸਾਬਤ ਕਰ ਦਿੱਤਾ ਹੈ।
ਦਿੱਲੀ ਨਿਗਮ ਦੇ ਚੋਣ ਨਤੀਜਿਆਂ 'ਤੇ ਆਪਣੀ ਪ੍ਰਤੀਕ੍ਰਿਆ ਵਿਚ ... Read Full Story
|
ਪੰਜਾਬ ’ਚ ਤਿੰਨ ਬਿਜਲੀ ਯੂਨਿਟ ਹੋਏ ਬੰਦ
ਪਟਿਆਲਾ, ਪੰਜਾਬ ਰਾਜ ਬਿਜਲੀ ਨਿਗਮ ਦੇ ਬਠਿੰਡਾ ਥਰਮਲ ਪਲਾਂਟ ਦੇ ਦੋ ਯੂਨਿਟ ਅਤੇ ਰੋਪੜ ਦਾ ਇਕ ਯੂਨਿਟ ਰੈਨੋਵੇਸ਼ਨ ਕਾਰਨ ਬੰਦ ਕਰ ਦਿੱਤਾ ਗਿਆ ਹੈ, ਜਿਸਦੇ ਚਲਦਿਆਂ ਬਿਜਲੀ ਨਿਗਮ ਨੇ ਅੱਜ ਬਿਜਲੀ ਦੀ ਘਾਟ ਨੂੰ ਦੇਖਦਿਆਂ ਪੰਜਾਬ ਦੀ ਜਨਰਲ ਇੰਡਸਟਰੀ ’ਤੇ ਇਕ ਦਿਨ ਤੇ ਸਟੀਲ ਇੰਡਸਟਰੀ ’ਤੇ ਦੋ ਦਿਨ ਦਾ ਨਾਗਾ ਲਾਗੂ ਕਰ ਦਿੱਤਾ ਹੈ।
ਪੰਜਾਬ ਬਿਜਲੀ ਨਿਗਮ ਦੇ ਸੂਤਰਾਂ ਅਨੁਸਾਰ ਅੱਜ ਡਿਮਾਂਡ ਤੇ ਸਪਲਾਈ ਵਿਚ 50 ਲੱਖ ਯੂਨਿਟ ਦਾ ਫਰਕ ਸੀ, ਜਿਸ ਦੇ ਚਲਦਿਆਂ ਬਿਜਲੀ ਨਿਗਮ ਨੂੰ ਇੰਡਸਟਰੀ ’ਤੇ ਕੱਟਾਂ ਦਾ ਫ਼ੈਸਲਾ ਲੈਣਾ ਪਿਆ। ਬਿਜਲੀ ਨਿਗਮ ਸੂਤਰਾਂ ਅਨੁਸਾਰ ਅਸਲ ਵਿਚ ਪੈਡੀ ਸੀਜ਼ਨ ਵੇਲੇ ਦੂਜੇ ... Read Full Story
|
'ਸ਼ੁਦਾਈ' ਡਰਾਈਵਰ ਨੇ ਬੱਸ ਅਗਵਾ ਕੀਤੀ, 9 ਮਾਰ ਦਿੱਤੇ
ਪੁਣੇ, ਬੁੱਧਵਾਰ ਸਵੇਰੇ ਸੂਬਾਈ ਸੜਕ ਟਰਾਂਸਪੋਰਟ ਨਿਗਮ ਦੇ ਇਕ ਮਾਨਸਿਕ ਪੱਖੋਂ ਬੀਮਾਰ ਡਰਾਈਵਰ ਨੇ ਇਕ ਬੱਸ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਅੰਨ੍ਹੇਵਾਹ ਢੰਗ ਨਾਲ ਉਸ ਨੂੰ ਦੌੜਾਇਆ ਜਿਸ ਕਾਰਨ ਉਸ ਹੇਠ ਆਉਣ ਨਾਲ ਘੱਟੋ-ਘੱਟ 9 ਵਿਅਕਤੀਆਂ ਦੀ ਮੌਤ ਹੋ ਗਈ ਅਤੇ 40 ਹੋਰ ਜ਼ਖਮੀ ਹੋ ਗਏ। ਇਸ ਘਟਨਾ ਦੌਰਾਨ 2 ਦਰਜਨ ਤੋਂ ਵੱਧ ਮੋਟਰ ਗੱਡੀਆਂ ਨੂੰ ਨੁਕਸਾਨ ਪੁੱਜਿਆ। ਪੁਲਸ ਸੂਤਰਾਂ ਮੁਤਾਬਿਕ ਜ਼ਖਮੀਆਂ ਵਿਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਖ਼ਬਰਾਂ ਮੁਤਾਬਿਕ ਸੰਤੋਸ਼ ਮਾਨੇ ਨਾਂ ਦੇ ਉਕਤ 'ਸ਼ੁਦਾਈ' ਡਰਾਈਵਰ ਨੇ ਉਕਤ ਬੱਸ ਨੂੰ ਜਬਰੀ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਉਸ ਦੀ ... Read Full Story
|
ਮੁੰਬਈ ਦੀ ਬੰਦਰਗਾਹ 'ਤੇ ਅੱਗ ਲੱਗੀ
ਮੁੰਬਈ,ਦੱਖਣੀ ਮੁੰਬਈ ਦੀ ਇਕ ਬੰਦਰਗਾਹ 'ਤੇ ਅੱਗ ਲੱਗਣ ਦੀ ਸੂਚਨਾ ਮਿਲੀ ਹੈ। ਮੁੰਬਈ ਨਗਰ ਨਿਗਮ ਦੇ ਹਲਕਿਆਂ ਅਨੁਸਾਰ ਪ੍ਰਸ਼ਾਸਨ ਨੇ ਤੁਰੰਤ ਕਦਮ ਚੁਕਦੇ ਹੋਏ ਘਟਨਾ ਵਾਲੀ ਥਾਂ ਵੱਲ ਪਾਣੀ ਦੇ 8 ਟੈਂਕ ਅਤੇ 4 ਐਂਬੂਲੈਂਸਾਂ ਭੇਜੀਆਂ ... Read Full Story
|
ਸਚਿਨ ਦੇ ਨਵੇਂ ਘਰ ਨੂੰ ਨਹੀਂ ਮਿਲਿਆ ਕਬਜ਼ੇ ਦਾ ਸਰਟੀਫਿਕੇਟ
ਮੁੰਬਈ,ਸਚਿਨ ਤੇਂਦੁਲਕਰ ਨੇ ਭਾਵੇਂ ਹੀ ਆਪਣੇ ਘਰ ਦੇ ਸੁਪਨੇ ਨੂੰ ਸਾਕਾਰ ਕਰ ਲਿਆ ਹੋਵੇ ਪਰ ਸਥਾਨਕ ਸਰਕਾਰਾਂ ਮੰਤਰੀ ਵਲੋਂ ਹੁਣ ਤੱਕ ਉਨ੍ਹਾਂ ਨੂੰ ਕਬਜ਼ੇ ਦਾ ਸਰਟੀਫਿਕੇਟ ਨਹੀਂ ਮਿਲਿਆ ਹੈ। ਬੰਬਈ ਨਗਰ ਨਿਗਮ (ਬੀ. ਐੱਮ. ਸੀ.) ਦੇ ਅਧਿਕਾਰੀ ਮੁਤਾਬਕ ਇਸ ਕ੍ਰਿਕਟਰ ਨੂੰ ਜੁਰਮਾਨਾ ਭਰਨਾ ਹੋਵੇਗਾ ਕਿਉਂਕਿ ਸਰਟੀਫਿਕੇਟ ਹਾਸਲ ਕੀਤੇ ਬਿਨਾਂ ਘਰ 'ਚ ਰਹਿ ਕੇ ਉਸਨੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਤੇਂਦੁਲਕਰ ਦਾ ਨਵਾਂ ਬੰਗਲਾ ਬਾਂਦਰਾ ਦੀ ਰੈੱਡ ਕਰਾਸ ਪੈਰੀ ਰੋਡ 'ਤੇ ਹੈ। ਮੁੱਖ ਇੰਜੀਨੀਅਰ (ਵਿਕਾਸ ਯੋਜਨਾ) ਰਾਜੇਸ਼ ਕੁਕੂਨਰ ਨੇ ਕਿਹਾ ਕਿ ਅਸੀਂ ਸਚਿਨ ਨੂੰ ਕਬਜ਼ੇ ਦਾ ਸਰਟੀਫਿਕੇਟ ਨਹੀਂ ਦਿੱਤਾ ... Read Full Story
|
ਨਗਰ ਨਿਗਮ ਪਟਿਆਲਾ ਦੇ ਕਰਮਚਾਰੀਆਂ ਨੇ ਦਫ਼ਤਰ ਸਾਹਮਣੇ ਕੀਤੀ ਪ੍ਰਸ਼ਾਸ਼ਣ ਵਿੱਰੁਧ ਜੰਮ ਕੇ ਨਾਅਰੇਬਾਜੀ
ਪਟਿਆਲਾ,31 ਅਗਸਤ 2010 (ਪੀ ਐਸ ਗਰੇਵਾਲ) – ਅੱਜ ਨਗਰ ਨਿਗਮ ਪਟਿਆਲਾ ਦੇ ਦਫ਼ਤਰ ਅੱਗੇ ਭਾਰਤੀ ਮਜ਼ਦੂਰ ਸੰਘ ਨਾਲ ਸੰਬਧਿਤ ਸਾਰੀਆਂ ਯੂਨੀਅਨਾਂ ਜਿਵੇਂ ਕਿ ਮਿਸਪਲ ਵਰਕਰਜ਼ ਯੂਨੀਅਨ, ਟੈਕਨੀਕਲ ਇੰਮਪਲਾਈਜ਼ ਯੂਨੀਅਨ, ਸਫਾਈ ਮਜ਼ਦੂਰ ਯੂਨੀਅਨ, ਨਗਰ ਪਾਲਿਕਾ ਕਰਮਚਾਰੀ ਸੰਘ, ਅਤੇ ਨਗਰ ਨਿਗਮ ਇੰਜ਼ੀਨੀਅਰਜ਼ ਯੂਨੀਅਨ ਨੇ ਨਗਰ ਨਿਗਮ ਪ੍ਰਸਾਸ਼ਨ ਅਤੇ ਪੰਜਾਬ ਪੁਲਿਸ ਵਿੱਰੁਧ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਸਾਰੇ ਮਾਮਲੇ ਬਾਰੇ ਮਿਸਪਲ ਵਰਕਰਜ਼ ਯੂਨੀਅਨ ਦੇ ਪ੍ਰਧਾਨ ਸ. ਅਜੈਬ ਸਿੰਘ ਸਿੱਧੂ ਨੇ ਇਸ ਪੱਤਰਕਾਰ ਨੂੰ ਦਸਿੱਆ ਕਿ ਪਿਛਲੀ ਦਿਨੀ ਨਗਰ ਨਿਗਮ ਪਟਿਆਲਾ ਦ ਮੁਲਾਜ਼ਿਮ ਨੇੜਲੇ ਪਿੰਡ ਅਲੀਪੁਰ ... Read Full Story
|
ਬਿਜਲੀ ਬੋਰਡ ਦੇ ਨਿੱਜੀਕਰਨ ਖ਼ਿਲਾਫ਼ ਹੜਤਾਲ
ਪਟਿਆਲਾ, 11 ਦਸੰਬਰ (ਪੱਤਰ ਪ੍ਰੇਰਕ)-ਬਿਜਲੀ ਬੋਰਡ ਮੈਨੇਜਮੈਂਟ ਨਾਲ ਗੱਲਬਾਤ ਟੁੱਟ ਜਾਣ ਕਾਰਨ ਬਹੁਤ ਸਾਰੀਆਂ ਮੁਲਾਜ਼ਮ ਜਥੇਬੰਦੀਆਂ ਵੱਲੋਂ ਨਿਗਮੀਕਰਨ ਦੇ ਵਿਰੋਧ ’ਚ ਅੱਜ ਹੜਤਾਲ ਕੀਤੀ ਗਈ ਤੇ ਵੱਖ-ਵੱਖ ਮੰਡਲਾਂ ਤੇ ਉਪ ਮੰਡਲਾਂ ’ਚ ਧਰਨੇ ਤੇ ਰੈਲੀਆਂ ਕਰਕੇ ਕੰਮ ਦਾ ਮੁਕੰਮਲ ਬਾਈਕਾਟ ਕੀਤਾ ਗਿਆ। ਟੈਕਨੀਕਲ ਸਰਵਿਸਿਜ਼ ਯੂਨੀਅਨ ਤੇ ਬਿਜਲੀ ਬੋਰਡ ਇੰਪਲਾਈਜ਼ ਫੈਡਰੇਸ਼ਨ ਦਾ ਮੰਨਣਾ ਹੈ ਕਿ ਬਹੁਤ ਸਾਰੇ ਖੇਤਰਾਂ ’ਚ ਬਿਜਲੀ ਸਪਲਾਈ ਪ੍ਰਭਾਵਿਤ ਹੋਈ। ਇਨ੍ਹਾਂ ਉਪਰੋਕਤ ਦੋਹਾਂ ਜਥੇਬੰਦੀਆਂ ਦੇ ਸੂਬਾਈ ਆਗੂਆਂ ਸਰਵਸ੍ਰੀ ਗੁਰਦਿਆਲ ਸਿੰਘ ਭੰਗਲ, ਸੁਖਵੰਤ ਸਿੰਘ ਸੇਖੋਂ, ਸੁਖਦੇਵ ਸ਼ਰਮਾ ਅਤੇ ... Read Full Story
|
ਜਦੋਂ ਮੇਅਰ ਲਿਫਟ ’ਚ ਫਸ ਗਏ
ਜਲੰਧਰ, 11 ਦਸੰਬਰ (ਪੱਤਰ ਪ੍ਰੇਰਕ)-ਅੱਜ ਨਗਰ ਨਿਗਮ ਦੇ ਸਟਾਫ ਨੂੰ ਉਸ ਸਮੇਂ ਭਾਜੜ ਪੈ ਗਈ ਜਦੋਂ ਦੁਪਹਿਰ ਬਾਅਦ ਮੇਅਰ ਸ੍ਰੀ ਰਾਕੇਸ਼ ਰਾਠੌਰ ਲਿਫਟ ਵਿਚ ਫਸ ਗਏ। ਮੇਅਰ ਅੱਜ ਦੁਪਹਿਰ ਬਾਅਦ ਅਧਿਕਾਰੀਆਂ ਨਾਲ ਮੀਟਿੰਗ ਕਰਨ ਦੇ ਬਾਅਦ ਨਗਰ ਨਿਗਮ ਸਥਿਤ ਆਪਣੇ ਪਹਿਲੀ ਮੰਜ਼ਿਲ ਦੇ ਦਫਤਰ ਤੋਂ ਹੇਠਾਂ ਜਾਣ ਲਈ ਲਿਫਟ ਵਿਚ ਸਵਾਰ ਹੋਏ ਤਾਂ ਲਿਫਟ ਗਰਾਉਂਡ ਫਲੌਰ ਦੀ ਥਾਂ ਮਾਈਨਸ ਜ਼ੀਰੋ ਪੁਆਇੰਟ ’ਤੇ ਜਾ ਕੇ ਖੁੱਲ੍ਹੀ ਨਹੀ। ਇਸ ਦੇ ਬਾਅਦ ਉਨ੍ਹਾਂ ਨੇ ਮੋਬਾਈਲ ਰਾਹੀਂ ਲਿਫਟ ਵਿਚ ਫਸੇ ਹੋਣ ਬਾਰੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਫਿਰ ਲਿਫਟ ਪਹਿਲੀ ਮੰਜ਼ਿਲ ’ਤੇ ਪੁੱਜ ਗਈ। ਇਸ ਦੇ ਬਾਅਦ ਮੇਅਰ ਬਾਹਰ ... Read Full Story
|