ਕਿ੍ਰਸ਼ੀ ਵਿਗਿਆਨ ਕੇਂਦਰ ਰੌਣੀ ਵਿਖੇ ਝੋਨੇ ਦੀ ਮੈਟ ਟਾਈਪ ਨਰਸਰੀ ਬੀਜਣ ਬਾਰੇ ਸਿਖਲਾਈ ਕਂੈਪ ਲੱਗਾ
ਪਟਿਆਲਾ, 17 ਮਈ (ਪਰਮਿੰਦਰ ਗਰੇਵਾਲ) - ਕਿ੍ਰਸ਼ੀ ਵਿਗਿਆਨ ਕੇਂਦਰ ਰੌਣੀ ਵਿਖੇ ਝੋਨੇ ਦੀ ਪਨੀਰੀ ਲਾਉਣ ਵਾਲੀ ਮਸ਼ੀਨ (ਪੈਡੀ ਟਰਾਂਸਪਲਾਂਟਰ) ਲਈ ਲੋੜੀਂਦੀ ਮੈਟ ਟਾਈਪ ਨਰਸਰੀ ਬੀਜਣ ਸਬੰਧੀ ਸਿਖਲਾਈ ਕੈਂਪ ਲਗਾਇਆ ਗਿਆ। ਇਸ ਸਿਖਲਾਈ ਕੈਂਪ ਵਿੱਚ ਮਾਹਿਰਾਂ ਨੇ ਕਿਸਾਨਾਂ ਨੂੰ ਪੈਡੀ ਟਰਾਂਸਪਲਾਂਟਰ ਬਾਰੇ ਅਤੇ ਮੈਟ ਟਾਈਪ ਨਰਸਰੀ ਬਾਰੇ ਵਿਸਥਾਰ ਵਿੱਚ ਤਕਨੀਕੀ ਜਾਣਕਾਰੀ ਦਿੱਤੀ। ਕੈਂਪ ਵਿੱਚ ਸ਼ਾਮਲ ਹੋਏ ਗਰੀਵਜ਼ ਕਾਟਨ ਲਿਮਟਡ ਕੰਪਨੀ ਦੇ ਨੁਮਾਇੰਦਿਆਂ ਨੇ ਝੋਨੇ ਦੀ ਪੀ ਆਰ 118 ਕਿਸਮ ਦੀ ਪਨੀਰੀ, ਤਕਨੀਕੀ ਢੰਗ ਨਾਲ ਟਰੇਆਂ ਵਿੱਚ ਬੀਜਣ ਦਾ ਪ੍ਰਦਰਸ਼ਨ ਕੀਤਾ।
ਮਾਹਿਰਾਂ ਨੇ ਇਸ ਵਿਧੀ ਨੂੰ ... Read Full Story
|
ਵਿਸ਼ਵ ਬੈਂਕ ਦੇਵੇਗਾ ਇੰਡੋਨੇਸ਼ੀਆ ਨੂੰ ਕਰਜਾ
ਵਿਸ਼ਵ ਬੈਂਕ ਨੇ ਐਲਾਨ ਕੀਤਾ ਹੈ ਕਿ ਉਹ ਇੰਡੋਨੇਸ਼ੀਆ ਨੂੰ 2 ਅਰਬ ਡਾਲਰ ਦਾ ਕਰਜ਼ਾ ਦੇਣ ਲਈ ਤਿਆਰ ਹੈ। ਵਿਸ਼ਵ ਬੈਂਕ ਨੇ ਕੱਲ ਕਿਹਾ ਕਿ ਇੰਡੋਨੇਸ਼ੀਆ ਸਰਕਾਰ ਦੇ ਕਹਿਣ ਅਤੇ ਏਸ਼ੀਆਈ ਦੇਸ਼ ਨੂੰ ਭਵਿੱਖ ਦੇ ਝਟਕਿਆਂ ਅਤੇ ਉਤਾਰ-ਚੜਾਅ ਤੋਂ ਬਚਾਉਣ ਲਈ ਸਹਾਇਤਾ ਅਧੀਨ ਇਹ ਰਕਮ ਦਿੱਤੀ ਜਾ ਰਹੀ ਹੈ। ਇੰਡੋਨੇਸ਼ੀਆ 'ਚ ਆਰਥਿਕ ਵਾਧਾ ਦਰ ਵਿੱਚ ਤੇਜ਼ ਰਹੀ ਹੈ ਪਰ ਹਾਲ ਦੇ ਦਿਨਾਂ 'ਚ ਨਿਰਯਾਤ ਮੰਗ 'ਚ ਕਮੀ ਕਾਰਨ ਵਾਧੇ ਦਰ ਦੀ ਗਤੀ ਨਰਮ ਹੋ ਗਈ ਹੈ।
ਇੰਡੋਨੇਸ਼ੀਆ ਇਸ ਕਰਜੇ ਨਾਲ ਆਰਥਿਕ ਸੁਧਾਰ ਪ੍ਰੋਗਰਾਮਾਂ ਨੂੰ ਲਾਗੂ ਕਰਨ ਦੇ ਦੌਰਾਨ ਆਉਣ ਵਾਲੇ ਝਟਕਿਆਂ ਦਾ ਮੁਕਾਬਲਾ ਕਰ ਸਕਦਾ ਹੈ। ... Read Full Story
|
ਜਹਾਜ਼ ਦੁਰਘਟਨਾ 'ਚ ਮਾਰੇ ਗਏ 13 ਲੋਕਾਂ 'ਚ 7 ਭਾਰਤੀ
ਕਾਠਮਾਂਡੋ, ਨੇਪਾਲ ਦੇ ਉੱਤਰੀ ਪਹਾੜੀ ਇਲਾਕੇ 'ਚ 21 ਲੋਕਾਂ ਨੂੰ ਲੈ ਕੇ ਜਾ ਰਿਹਾ ਪ੍ਰਾਈਵੇਟ ਕੰਪਨੀ ਦਾ ਜਹਾਜ਼ ਅੱਜ ਪਹਾੜੀ ਇਲਾਕੇ 'ਚ ਦੁਰਘਟਨਾਗ੍ਰਸਤ ਹੋ ਗਿਆ ਜਿਸ ਵਿੱਚ 7 ਭਾਰਤੀਆਂ ਸਮੇਤ 13 ਲੋਕਾਂ ਦੀ ਮੌਤ ਹੋ ਗਈ । ਅਧਿਕਾਰੀਆਂ ਨੇ ਕਿਹਾ ਕਿ ਪ੍ਰਾਈਵੇਟ ਅਗਨ ਏਅਰਲਾਇੰਸ ਦਾ ਡਾਰਨਿਅਰ ਜਹਾਜ਼ ਅੱਜ ਜਾਮਸੋਮ ਹਵਾਈ ਅੱਡੇ ਦੇ ਨਜ਼ਦੀਕ ਉਤਰਦੇ ਸਮੇਂ ਦੁਰਘਟਨਾਗ੍ਰਸਤ ਹੋ ਗਿਆ । ਜਾਮਸੋਮ ਹਵਾਈ ਅੱਡਾ ਹਿਮਾਲਿਆ ਖੇਤਰ 'ਚ ਟਰੈਕਿੰਗ ਦੀ ਮਸ਼ਹੂਰ ਜਗ੍ਹਾ ਹੈ । ਅੰਤਰਰਾਸ਼ਟਰੀ ਹਵਾਈ ਅੱਡੇ ਦੀ ਕਮੇਟੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਜਾਮਸੋਮ ਹਵਾਈ ਅੱਡੇ ਦੇ ਵੱਲ ਵਾਪਸ ਆਉਂਦੇ ਸਮੇਂ ... Read Full Story
|
ਹਿੰਦੂ ਮੰਦਰ ਦੇ ਨਵੀਨੀਕਰਨ ਲਈ 2.7 ਕਰੋੜ ਰੁਪਏ ਦੇਵੇਗਾ ਭਾਰਤ
ਕਾਠਮੰਡੂ, ਭਾਰਤ ਨੇ ਤਿੱਬਤ ਦੀ ਸਰਹੱਦ ਦੇ ਨੇੜੇ ਉਤਰੀ-ਪੱਛਮੀ ਨੇਪਾਲ ਦੇ ਡੋਲਪਾ ਜ਼ਿਲੇ ਵਿਚ ਸਥਿਤ ਇਕ ਹਿੰਦੂ ਮੰਦਰ ਦੀ ਸੁਰੱਖਿਆ ਅਤੇ ਉਸ ਦੇ ਨਵੀਨੀਕਰਨ ਲਈ 2.7 ਕਰੋੜ ਰੁਪਏ ਦੀ ਗਰਾਂਟ ਦੇਣ ਦਾ ਵਾਅਦਾ ਕੀਤਾ ਹੈ। ਭਾਰਤੀ ਦੂਤਘਰ ਨੇ ਬੁੱਧਵਾਰ ਇਥੇ ਇਕ ਬਿਆਨ ਵਿਚ ਕਿਹਾ ਕਿ ਭਾਰਤ-ਨੇਪਾਲ ਆਰਥਿਕ ਸਹਿਯੋਗ ਪ੍ਰੋਗਰਾਮ ਅਧੀਨ ਸ਼੍ਰੀ ਬਾਲਾ ਤਿਰੁਪਰਾ ਸੁੰਦਰੀ ਭਗਵਤੀ ਮੰਦਰ ਦੇ ਨਵੀਨੀਕਰਨ ਬਾਰੇ ਇਕ ਸਮਝੌਤੇ 'ਤੇ ਇਥੇ ਹਸਤਾਖਰ ਕੀਤੇ ਗਏ। ਉਕਤ ਮੰਦਰ ਧੁਲੀਪੇਰੀ ਦਰਿਆ ਦੇ ਕੰਢੇ ਉਪਰ ਸਥਿਤ ... Read Full Story
|
ਬਿਨਾ ਡਰਾਈਵਰ ਦੇ ਗੱਡੀ ਚਲਾਏਗੀ ਗੂਗਲ
ਆਪਣੇ ਸਰਚ ਇੰਜਣ ਅਤੇ ਈ-ਮੇਲ ਸੇਵਾਵਾਂ ਦੇਣ ਲਈ ਪ੍ਰਸਿੱਧ ਗੂਗਲ ਨੂੰ ਸਵੈ-ਚਾਲਕ ਕਾਰਾਂ ਦੇ ਪ੍ਰੀਖਿਅਣ ਦਾ ਲਾਈਸੈਂਸ ਮਿਲ ਗਿਆ ਹੈ। ਹੁਣ ਇਹ ਨੇਵਾਦਾ ਦੀਆਂ ਆਮ ਸੜਕਾਂ 'ਤੇ ਬਿਨਾ ਡਰਾਈਵਰ ਦੇ ਚੱਲਣ ਵਾਲੀ ਗੱਡੀਆਂ ਦਾ ਪ੍ਰੀਖਿਅਣ ਕਰੇਗੀ। ਨੇਵਾਦਾ, ਕੈਲੀਫੋਰਨੀਆ 'ਚ ਮੋਟਰ ਵਾਹਨ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਗੂਗਲ ਨੂੰ ਦੇਸ਼ 'ਚ ਆਪਣੀ ਤਰਾਂ ਦਾ ਪਹਿਲਾ ਲਾਈਸੈਂਸ ਦਿੱਤਾ ਹੈ। ਇਸ ਅਧੀਨ ਉਹ ਆਮ ਗਲੀਆਂ 'ਚ ਸਵੈ ਚਾਲਤ ਕਾਰਾਂ ਦਾ ਪ੍ਰੀਖਿਅਣ ਕਰੇਗੀ ਜਿਸ 'ਚ ਚਾਲਕ ਦੀ ਲੋੜ ਨਹੀ ਹੁੰਦੀ।
ਵਿਭਾਗ ਦੇ ਬਿਆਨ 'ਚ ਕਿਹਾ ਗਿਆ ਹੈ ਕਿ ਉਸਨੇ ਕਈ ਥਾਂਵਾਂ ਦੇ ਪ੍ਰਦਰਸ਼ਨ ਨੂੰ ... Read Full Story
|
ਕੈਨੇਡਾ‘’ਚ ਖਿੜਿਆ ਦੁਨੀਆਂ ਦਾ ‘ਸਭ ਤੋਂ ਵੱਡਾ’ ਫੁੱਲ
ਟੋਰਾਂਟੋ, ਕੈਨੇਡਾ ਦੇ ਉਂਟਾਰੀਓ ਸੂਬੇ ਵਿਚ ਦੁਨੀਆਂ ਦਾ ਸਭ ਤੋਂ ਲੰਬਾ ਫੁੱਲ ਖਿੜਿਆ ਹੈ। ਨਿਆਗਰਾ ਫਾਲਜ਼ ਦੇ ਨੁਮਾਇਸ਼ੀ ਬਾਗ ਵਿਚ ਖਿੜੇ ਇਸ ਵਿਲੱਖਣ ਬੂਟੇ ‘‘ਟਾਈਟਨ ਅਰੁਮ’’ ਦਾ ਕਾਫੀ ਚਰਚਾ ਹੈ ਅਤੇ ਦੂਰੋਂ ਦੂਰੋਂ ਲੋਕ ਇਸਨੂੰ ਵੇਖਣ ਆ ਰਹੇ ਹਨ,ਪਰ ਇਹ ਫੁੱਲ ਬਹਤੀ ਦੇਰ ਖਿੜਿਆ ਨਹੀਂ ਰਹੇਗਾ। ਇੱਥੇ ਅਜਿਹੇ ਦੋ ਬੂਟੇ ਹਨ ਜਿਨ੍ਹਾਂ ਵਿੱਚੋਂ ਇੱਕ ਦਾ ਨਾਂ ‘ਮੌਰਫ’’ ਹੈ ਜਿਸਦੀ ਕਲੀ ਪਿਛਲੇ ਸ਼ੁੱਕਰਵਾਰ ਨੂੰ 5 ਕੁ ਵਜੇ ਖਿੜਨੀ ਸ਼ੁਰੂ ਹੋਈ ਅਤੇ ਹਰੇਕ ਅੱਧੇ ਘੰਟੇ ਵਿਚ 8 ਸੈਂਟੀਮੀਟਰ ਖੁੱਲ੍ਹਦੀ ਗਈ ਅਤੇ ਰਾਤ ਨੂੰ 10 ਵਜੇ ਪੂਰੇ ਫੁੱਲ ਦੇ ਰੂਪ ਵਿਚ ਖਿੜ ਗਈ। ਦੂਜੇ ਬੂਟੇ ਦਾ ਨਾਂ ... Read Full Story
|
ਸਿੱਖਿਆ ਖੇਤਰ 'ਚ ਭਾਰਤ ਦੀ ਮਦਦ ਕਰੇਗਾ ਅਮਰੀਕਾ
ਵਾਸ਼ਿੰਗਟਨ, ਓਬਾਮਾ ਪ੍ਰਸ਼ਾਸਨ ਦੇ ਇੱਕ ਮੁੱਖ ਅਧਿਕਾਰੀ ਨੇ ਕਿਹਾ ਹੈ ਕਿ ਅਮਰੀਕਾ ਭਾਰਤ ਨੂੰ ਸਿੱਖਿਆ ਖੇਤਰ 'ਚ ਸਹਾਇਤਾ ਮੁਹੱਈਆ ਕਰਵਾਉਣ ਲਈ ਤਿਆਰ ਹੈ।
ਵਾਈਟ ਹਾਊਸ ਦੇ ਪੱਤਰਕਾਰ ਸਮਾਰੋਹ 'ਚ ਸਿੱਖਿਆ ਮੰਤਰੀ ਆਰਨੇ ਡੰਕਨ ਨੇ ਕਿਹਾ, ''ਮੈਂ ਭਾਰਤ ਦੇ ਸਿੱਖਿਆ ਮੰਤਰੀ ਨੂੰ ਮਿਲ ਚੁੱਕਿਆ ਹਾਂ। ਮੈਂ ਕਈ ਵਾਰ ਕਹਿ ਚੁੱਕਾ ਹਾਂ, ਜਿੱਥੇ ਕਿਤੇ ਵੀ ਅਸੀਂ ਮਦਦਗਾਰ ਹੋ ਸਕਦੇ ਹਾਂ, ਅਸੀਂ ਅਜਿਹਾ ਕਰਨ ਲਈ ਤਿਆਰ ਹਾਂ।''
ਉਨ੍ਹਾਂ ਨੇ ਕਿਹਾ, ''ਭਾਰਤ ਦੇ ਨੇਤਾਵਾਂ ਨਾਲ ਸਾਂਝੇਦਾਰੀ ਲਈ ਜੋ ਕੁੱਝ ਵੀ ਸਾਡੇ ਕੋਲੋਂ ਹੋ ਸਕੇਗਾ ਅਸੀਂ ਉਸ ਲਈ ਤਿਆਰ ਹਾਂ। ਇਹ ਇੱਕ ਕਾਫੀ ਮਹੱਤਵਪੂਰਣ ਉਦੇਸ਼ ਹੈ ਅਤੇ ... Read Full Story
|
ਪਾਪੁਆ 'ਚ 6.6 ਤੀਬਰਤਾ ਦਾ ਭੂਚਾਲ
ਜਕਾਰਤਾ, ਇੰਡੋਨੇਸ਼ੀਆ ਦੇ ਪਾਪੁਆ ਖੇਤਰ 'ਚ ਅੱਜ 6.6 ਤੀਬਰਤਾ ਦਾ ਭੂਚਾਲ ਮਹਿਸੂਸ ਕੀਤਾ ਗਿਆ ਹਾਲਾਂਕਿ ਸੁਨਾਮੀ ਦੀ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਹੈ। ਯੂਐੱਸਜੀਐੱਸ ਅਨੁਸਾਰ ਭੂਚਾਲ ਸਥਾਨਕ ਸਮੇਂ ਅਨੁਸਾਰ ਸਵੇਰੇ 10 ਵਜ ਕੇ 16 ਮਿੰਟ 'ਤੇ ਮਹਿਸੂਸ ਕੀਤਾ ਗਿਆ ਜੋ ਮਨੋਕਵਾਰੀ ਦੇ 83 ਕਿਲੋਮੀਟਰ ਦੱਖਣ ਪੂਰਬੀ 'ਚ 30 ਕਿਲੋਮੀਟਰ ਦੀ ਡੂੰਘਾਈ 'ਤੇ ਕੇਂਦਰਤ ਸੀ। ਅਧਿਕਾਰੀਆਂ ਨੇ ਮਨੋਕਵਾਰੀ 'ਚ ਕਿਸੇ ਨੁਕਸਾਨ ਦੀ ਖਬਰ ਨਹੀਂ ਦਿੱਤੀ ਹੈ ਪਰ ਕਿਹਾ ਗਿਆ ਹੈ ਕਿ ਰਾਨਸਿਕੀ ਨਗਰ ਸਭ ਤੋਂ ਵਧੇਰੇ ਪ੍ਰਭਾਵਿਤ ਹੋਇਆ ਹੈ ਜਿੱਥੇ ਕੁੱਝ ਇਮਾਰਤਾਂ ਨੂੰ ਮਾਮੂਲੀ ਨੁਕਸਾਨ ਪਹੁੰਚਿਆ ... Read Full Story
|
ਪਾਕਿਸਤਾਨ ਤੋਂ ਆਈ 43 ਟਨ ਹਸ਼ੀਸ਼ ਫੜੀ
ਟਰਾਂਟੋ, ਕੈਨੇਡਾ ਦੀ ਨੈਸ਼ਨਲ ਪੁਲੀਸ ਦੀ ਸੂਚਨਾ ਮੁਤਾਬਕ ਇੱਕ ਕੌਮਾਂਤਰੀ ਪੱਧਰ ਦੀ ਜਾਂਚ ਮਗਰੋਂ 43 ਟਨ ਤੋਂ ਵੱਧ ਹਸ਼ੀਸ਼ ਫੜ੍ਹੀ ਗਈ ਹੈ ਜਿਸ ਦੀ ਨਸ਼ਾ ਮੰਡੀ ਵਿੱਚ ਕੀਮਤ ਕੋਈ 860 ਮਿਲੀਅਨ ਡਾਲਰ ਬਣਦੀ ਹੈ। ਪੁਲੀਸ ਨੇ ਕਿਹਾ ਕਿ ਇਹ ਖੇਪ ਸਾਰੇ ਕੈਨੇਡਾ ਦੇ ਇੱਕ ਇੱਕ ਬੰਦੇ ਨੂੰ ਵੰਡੀ ਜਾ ਸਕਦੀ ਹੈ। ਕਿਹਾ ਗਿਆ ਹੈ ਕਿ ਨਸ਼ੇ ਦੀ ਇਹ ਖੇਪ ਪਾਕਿਸਤਾਨ ,ਬੈਲਜੀਅਮ, ਇਟਲੀ, ਅਤੇ ਕੈਨੇਡਾ ਵਰਗੇ ਕਈ ਮੁਲਕਾਂ ਵਿਚੋਂ ਫੜੀ ਗਈ ਹੈ ਜੋ ਕੈਨੇਡਾ ਵਿਚ ਇਸ ਦੀ ਪੂਰਬੀ ਬੰਦਰਗਾਹ ਹੈਲੀਫੈਕਸ ਅਤੇ ਮਾਂਟਰੀਅਲ ਰਾਹੀਂ ਢੋਈ ਜਾਣੀ ਸੀ। ਪਤਾ ਲੱਗਾ ਹੈ ਕਿ ਰੌਇਲ ਕੈਨੇਡੀਅਨ ਮਾਊਂਟ ਪੁਲੀਸ (ਆਰ ਸੀ ਐਮ ਪੀ) ਨੇ ... Read Full Story
|
ਸੀ. ਆਈ. ਐੱਲ. ਵਲੋਂ ਵਿਸਫੋਟਕ ਸਪਲਾਈ ਕਰਨ ਵਾਲੀਆਂ ਕੰਪਨੀਆਂ ਨੂੰ ਜੁਰਮਾਨਾ
ਕੋਲਕਾਤਾ, ਭਾਰਤੀ ਮੁਕਾਬਲੇਬਾਜ਼ ਕਮਿਸ਼ਨ ਨੇ ਕੋਲ ਇੰਡੀਆ ਲਿਮ. ਨੇ ਵਿਸਫੋਟਕਾਂ ਦੀ ਸਪਲਾਈ ਕਰਨ ਵਾਲੇ 10 ਸਪਲਾਈਕਰਤਾਵਾਂ 'ਤੇ 58.83 ਕਰੋੜ ਰੁਪਏ ਜੁਰਮਾਨਾ ਲਗਾਇਆ ਹੈ। ਇੰਡੀਆ ਕੋਲ ਮਾਰਕੀਟ ਵਾਚ ਨੇ ਅੱਜ ਇਥੇ ਇਕ ਅਧਿਕਾਰੀ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਮੁਕਾਬਲੇਬਾਜ਼ੀ ਕਮਿਸ਼ਨ ਨੇ ਆਪਣੀ ਜਾਂਚ ਵਿਚ ਪਾਇਆ ਹੈ ਕਿ ਕੋਲ ਇੰਡੀਆ ਲਿਮ. ਨੂੰ ਵਿਸਫੋਟਕਾਂ ਦੀ ਸਪਲਾਈ ਕਰਨ ਵਾਲੀਆਂ ਇਹ ਕੰਪਨੀਆਂ ਮੁਕਾਬਲੇਬਾਜ਼ੀ ਐਕਟ ਦੇ ਪ੍ਰਬੰਧਾਂ ਦਾ ਉਲੰਘਣ ਕਰ ਰਹੀਆਂ ... Read Full Story
|
ਇੰਡੋਨੇਸ਼ੀਆ ਦੇ ਸਮੁੰਦਰ 'ਚ ਭੂਚਾਲ ਦਾ ਝਟਕਾ
ਜਕਾਰਤਾ¸ ਇੰਡੋਨੇਸ਼ੀਆ ਦੇ ਜਲ ਡਮਰੂ ਮੱਧ 'ਚ ਅੱਜ 5.9 ਤੀਬਰਤਾ ਦੇ ਭੂਚਾਲ ਦਾ ਝਟਕਾ ਮਹਿਸੂਸ ਕੀਤਾ ਗਿਆ ਹਾਲਾਂਕਿ ਸੁਨਾਮੀ ਦੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਹੈ ਅਤੇ ਨਾ ਹੀ ਕਿਸੇ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖਬਰ ਹੈ। ਇਹ ਝਟਕਾ ਭਾਰਤੀ ਸਮੇਂ ਅਨੁਸਾਰ ਰਾਤ 1.56 ਵਜੇ ਮਹਿਸੂਸ ਕੀਤਾ ਗਿਆ।
ਜੰਮੂ ਕਸ਼ਮੀਰ ਤੇ ਲਦਾਖ 'ਚ ਵੀ ਭੂਚਾਲ ਦੇ ਝਟਕੇ : (ਸ਼੍ਰੀਨਗਰ)¸ ਜੰਮੂ ਕਸ਼ਮੀਰ ਦੇ ਕੁਝ ਹਿੱਸਿਆਂ 'ਚ ਭੂਚਾਲ ਦੇ ਮਾਮੂਲੀ ਝਟਕੇ ਮਹਿਸੂਸ ਕੀਤੇ ਗਏ ਜਿਨ੍ਹਾਂ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 4.1 ਮਾਪੀ ਗਈ। ਲਦਾਖ 'ਚ ਵੀ ਭੂਚਾਲ ... Read Full Story
|
ਅਗਵਾ ਵਿਧਾਇਕ ਦੀ ਰਿਹਾਈ ਬਦਲੇ 29 ਕੈਦੀਆਂ ਨੂੰ ਛੱਡਣ ਦੀ ਮੰਗ
ਭੁਵਨੇਸ਼ਵਰ, ਮਾਓਵਾਦੀ ਆਂਧਰ ਓਡਿਸ਼ਾ ਸਰਹੱਦ ਵਿਸ਼ੇਸ਼ ਖੇਤਰੀ ਕਮੇਟੀ (ਏ. ਓ. ਬੀ. ਐਸ. ਜੇ. ਡੀ. ਸੀ.) ਨੇ ਅੱਜ ਕਿਹਾ ਕਿ ਲਕਸ਼ਮੀਪੁਰ ਤੋਂ ਅਗਵਾ ਵਿਧਾਇਕ ਝਿਨਾ ਹਿਕਾਕਾ ਨੂੰ ਤਾਂ ਹੀ ਮੁਕਤ ਕੀਤਾ ਜਾਏਗਾ ਜਦੋਂ ਸਰਕਾਰ 18 ਅਪ੍ਰੈਲ ਨੂੰ ਸ਼ਾਮ ਪੰਜ ਵਜ ਕੇ 30 ਮਿੰਟ 'ਤੇ 29 ਕੈਦੀਆਂ ਨੂੰ ਰਿਹਾਅ ਕਰੇਗੀ। ਏ. ਓ. ਬੀ. ਐਸ. ਜੇ. ਡੀ. ਸੀ. ਨੇ ਪਹਿਲਾਂ ਕਿਹਾ ਸੀ ਕਿ ਵਿਧਾਇਕ ਨੂੰ ਤਾਂ ਹੀ ਛੱਡਿਆ ਜਾਏਗਾ ਜਦੋਂ ਸਰਕਾਰ ਉਨ੍ਹਾਂ ਵਲੋਂ ਦਿੱਤੀ ਗਈ ਸੂਚੀ 'ਚ ਸ਼ਾਮਲ ਸਾਰੇ 30 ਕੈਦੀਆਂ ਨੂੰ ਰਿਹਾਅ ਕਰ ਦੇਵੇਗੀ। ਮਾਓਵਾਦੀ ਨੇਤਾ ਅਰਣਾ ਨੇ ਤੇਲਗੂ ਭਾਸ਼ਾ 'ਚ ਜਾਰੀ ਨਵੀਂ ਵੀਡੀਓ 'ਚ ਕਿਹਾ ਕਿ ਜੇਕਰ ਸਰਕਾਰ ... Read Full Story
|
ਤ੍ਰਿਵੇਦੀ ਨੇ ਸਾਧਿਆ ਕਾਰਟੂਨ ਨੂੰ ਲੈ ਕੇ ਮਮਤਾ 'ਤੇ ਨਿਸ਼ਾਨਾ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਕਾਰਟੂਨ ਬਣਾਉਣ ਵਾਲੇ ਜਾਦਵਪੁਰ ਯੂਨੀਵਰਸਿਟੀ ਦੇ ਪ੍ਰੋਫੈਸਰ ਦੀ ਗ੍ਰਿਫਤਾਰੀ 'ਤੇ ਪ੍ਰਤੀਕਿਰਿਆ ਜਤਾਉਂਦੇ ਹੋਏ ਸਾਬਕਾ ਰੇਲ ਮੰਤਰੀ ਦਿਨੇਸ਼ ਤ੍ਰਿਵੇਦੀ ਨੇ ਕਿਹਾ ਕਿ ਕਾਰਟੂਨ ਲੋਕਤੰਤਰ ਦਾ ਅਨਿੱਖੜਵਾਂ ਹਿੱਸਾ ਹੈ।
ਰੇਲ ਬਜਟ ਵਿਚ ਰੇਲ ਕਿਰਾਇਆ ਵਧਾਉਣ ਨੂੰ ਲੈ ਕੇ ਉੱਠੇ ਵਿਵਾਦ ਦੇ ਬਾਅਦ ਅਸਤੀਫਾ ਦੇਣ ਵਾਲੇ ਤ੍ਰਿਵੇਦੀ ਨੇ ਕਿਹਾ, ''ਮੇਰਾ ਮੰਨਣਾ ਹੈ ਕਿ ਕਾਰਟੂਨ ਸਿਹਤਮੰਦ ਲੋਕਤੰਤਰ ਦਾ ਅਨਿਖੜਵਾਂ ਹਿੱਸਾ ਹੈ।''
ਉਨ੍ਹਾਂ ਕਿਹਾ, ''ਕਾਰਟੂਨ ਤੁਹਾਡਾ ਅਕਸ ਖਰਾਬ ਨਹੀਂ ਕਰ ਸਕਦੇ। ਲੋਕ ਤੁਹਾਡਾ ਅਕਸ ਬਣਾਉਂਦੇ ਹਨ ਅਤੇ ਇਸ ਨੂੰ ... Read Full Story
|
'ਨੇਰਪਾ' ਪਣਡੁੱਬੀ ਸਮੁੰਦਰੀ ਫੌਜ 'ਚ ਸ਼ਾਮਿਲ
ਵਿਸ਼ਾਖਾਪਟਨਮ, ਰੂਸ ਵਿਚ ਬਣੀ ਪ੍ਰਮਾਣੂ ਪਣਡੁੱਬੀ 'ਨੇਰਪਾ' ਨੂੰ ਅੱਜ ਸਮੁੰਦਰੀ ਫੌਜ 'ਚ ਸ਼ਾਮਿਲ ਕਰਕੇ ਭਾਰਤ ਉਨ੍ਹਾਂ ਕੁਝ ਕੁ ਚੁਣੇ ਹੋਏ ਦੇਸ਼ਾਂ ਦੇ ਸਮੂਹ ਵਿਚ ਸ਼ਾਮਿਲ ਹੋ ਗਿਆ ਹੈ ਜਿਨ੍ਹਾਂ ਕੋਲ ਅਜਿਹੇ ਜੰਗੀ ਜਹਾਜ਼ ਹਨ। ਸਥਾਨਕ 'ਸ਼ਿਪ ਬਿਲਡਿੰਗ ਕੰਪਲੈਕਸ' ਵਿਚ ਰੱਖਿਆ ਮੰਤਰੀ ਏ. ਕੇ. ਐਂਟੋਨੀ ਨੇ ਕਿਹਾ ਕਿ ਆਈ. ਐੱਨ. ਐੱਸ. ਚੱਕਰ ਦੇਸ਼ ਦੀ ਸੁਰੱਖਿਆ ਅਤੇ ਪ੍ਰਭੂਸੱਤਾ ਨੂੰ ਯਕੀਨੀ ਬਣਾਏਗਾ। ਭਾਰਤ ਨੇ ਪਹਿਲਾਂ ਵੀ 1988 'ਚ ਆਪਣੇ ਫੌਜੀਆਂ ਨੂੰ ਅਜਿਹੇ ਜੰਗੀ ਜਹਾਜ਼ਾਂ 'ਤੇ ਟ੍ਰੇਨਿੰਗ ਦੇਣ ਲਈ 'ਚਾਰਲੀ' ਸ਼੍ਰੇਣੀ ਦੀ ਰੂਸੀ ਪ੍ਰਮਾਣੂ ਪਣਡੁੱਬੀ ਨੂੰ ਲੀਜ਼ 'ਤੇ ਲੈ ਕੇ ਸੰਚਾਲਿਤ ਕੀਤਾ ... Read Full Story
|
ਕੈਨੇਡਾ ’ਚ 50 ਹਜ਼ਾਰ ਦਾ ਪੌਲੀਮਰ ਨੋਟ ਜਾਰੀ
ਟੋਰਾਂਟੋ, ਨਵੇਂ ਪਲਾਸਟਿਕ (ਪੌਲੀਮਰ) ਕੈਨੇਡੀਅਨ 100 ਡਾਲਰ ਦੀ ਕੈਨੇਡੀਅਨ ਮਾਰਕੀਟ ਵਿਚ ਆਮਦ ਤੋਂ ਬਾਅਦ ਬੈਂਕ ਆਫ਼ ਕੈਨੇਡਾ ਦੇ ਗਵਰਨਰ ਵਲੋਂ 50 ਡਾਲਰ ਦਾ ਪੌਲੀਮਰ ਪਲਾਸਟਿਕ ਨੋਟ ਨੂੰ ਕੈਨੇਡੀਅਨ ਮਾਰਕੀਟ ਵਿਚ ਉਤਾਰੇ ਜਾਣ ਲਈ ਹਰੀ ਝੰਡੀ ਦਿਖਾ ਦਿੱਤੀ ਹੈ। ਲੋਕਾਂ ਨੂੰ 100 ਡਾਲਰ ਦੇ ਨੋਟ ਦੀ ਮੁਲਾਇਮ ਤੇ ਚੁਸਤ ਦਿੱਖ ਵਧੀਆ ਲੱਗੀ ਸੀ ਤਾਂ ਜ਼ਰਾ ਸਬਰ ਕਰੋ ਹੁਣ 50 ਡਾਲਰ ਵੀ ਨਵੇਂ ਰੂਪ ਵਿਚ ਜਲਦੀ ਹੀ ਹੱਥਾਂ ਵਿਚ ਆਉਣ ਵਾਲਾ ਹੈ। ਬੈਂਕ ਆਫ਼ ਕੈਨੇਡਾ ਵਲੋਂ ਛੇਤੀ ਹੀ 50 ਡਾਲਰ ਦੇ ਨਵੇਂ ਪੌਲੀਮਰ ਨੋਟ ਨੂੰ ਬਜ਼ਾਰ ਵਿਚ ਉਤਾਰ ਦਿੱਤਾ ਗਿਆ ਹੈ। ਕਿਊਬਿਕ ਵਿਚ ਨਿਊਜ਼ ਕਾਨਫ਼ਰੰਸ ਨੂੰ ਸੰਬੋਧਨ ... Read Full Story
|
ਸੰਯੁਕਤ ਰਾਸ਼ਟਰ ਸੰਸਥਾ ਵਲੋਂ ਸ਼੍ਰੀਲੰਕਾ ਵਿਰੁੱਧ ਮਤਾ ਪ੍ਰਵਾਨ
ਜਨੇਵਾ, ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਨੇ ਇਕ ਮਤਾ ਪਾਸ ਕਰਕੇ ਸ਼੍ਰੀਲੰਕਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਤਾਮਿਲ ਟਾਈਗਰਾਂ ਨਾਲ ਚੱਲੇ 26 ਸਾਲ ਲੰਮੇ ਝਗੜੇ ਦੌਰਾਨ ਹੋਏ ਜੰਗੀ ਜੁਰਮਾਂ ਦੀ ਯੋਗ ਢੰਗ ਨਾਲ ਪੜਤਾਲ ਕਰੇ। ਭਾਰਤ ਨੇ ਮਤੇ ਦੇ ਹੱਕ ਵਿਚ ਅਤੇ ਚੀਨ ਨੇ ਮਤੇ ਦੇ ਵਿਰੋਧ ਵਿਚ ਵੋਟ ਪਾਈ।
ਇਹ ਮਤਾ ਅਮਰੀਕਾ, ਨਾਰਵੇ ਅਤੇ ਫਰਾਂਸ ਵਲੋਂ ਰੱਖਿਆ ਗਿਆ, ਜਿਸਦੇ ਹੱਕ ਵਿਚ 24 ਦੇਸ਼ਾਂ ਨੇ ਤੇ ਵਿਰੋਧ ਵਿਚ 15 ਦੇਸ਼ਾਂ ਨੇ ਵੋਟ ਪਾਈ, ਜਦੋਂ ਕਿ 8 ਦੇਸ਼ਾਂ ਨੇ ਵੋਟਿੰਗ ਵਿਚ ਹਿੱਸਾ ਨਹੀਂ ਲਿਆ। ਮਤੇ ਵਿਚ ਸ਼੍ਰੀਲੰਕਾ ਸਰਕਾਰ ਅਤੇ ਤਾਮਿਲ ਟਾਈਗਰਾਂ 'ਤੇ ਜਬਰ-ਜ਼ੁਲਮ ਦਾ ਇਲਜ਼ਾਮ ਲਾਇਆ ... Read Full Story
|
ਮੌਕਾ ਮਿਲਿਆ ਤਾਂ ਮੁੜ ਕਿਰਾਇਆਂ ਵਿਚ ਵਾਧਾ ਕਰਾਂਗਾ : ਤ੍ਰਿਵੇਦੀ
ਨਵੀਂ ਦਿੱਲੀ, ਰੇਲ ਬਜਟ ਵਿਚ ਮੁਸਾਫਰ ਕਿਰਾਇਆਂ 'ਚ ਵਾਧਾ ਕਰਨ ਕਾਰਨ ਰੇਲ ਮੰਤਰੀ ਦਾ ਅਹੁਦਾ ਗੁਆਉਣ ਵਾਲੇ ਦਿਨੇਸ਼ ਤ੍ਰਿਵੇਦੀ ਨੇ ਵੀਰਵਾਰ ਕਿਹਾ ਕਿ ਜੇ ਉਨ੍ਹਾਂ ਨੂੰ ਮੁੜ ਤੋਂ ਰੇਲ ਮੰਤਰੀ ਬਣਨ ਦਾ ਮੌਕਾ ਮਿਲਿਆ ਤਾਂ ਉਹ ਰੇਲ ਮੁਸਾਫਰ ਕਿਰਾਏ ਵਿਚ ਵਾਧਾ ਕਰਨਗੇ। ਤ੍ਰਿਵੇਦੀ ਨੇ ਇਹ ਗੱਲ ਆਪਣੇ ਜਾਨਸ਼ੀਨ ਮੁਕੁਲ ਰਾਏ ਵਲੋਂ ਮੁਸਾਫਰ ਕਿਰਾਇਆਂ ਵਿਚ ਕੀਤੇ ਗਏ ਵਾਧੇ ਨੂੰ ਵਾਪਸ ਲੈਣ ਦੇ ਐਲਾਨ ਪਿੱਛੋਂ ... Read Full Story
|
ਮੁਕੁਲ ਨੇ ਮੰਨਿਆ ਮਮਤਾ ਦਾ ਹੁਕਮ
ਆਮ, ਸਲੀਪਰ, ਤੇ 3 ਏ. ਸੀ. ਤਕ ਵਧੇ ਕਿਰਾਏ ਲਏ ਵਾਪਸ
ਨਵੀਂ ਦਿੱਲੀ, ਨਵੇਂ ਰੇਲ ਮੰਤਰੀ ਮੁਕੁਲ ਰਾਏ ਨੇ ਵੀਰਵਾਰ ਰੇਲ ਬਜਟ ਵਿਚ ਉਨ੍ਹਾਂ ਤੋਂ ਪਹਿਲਾਂ ਦੇ ਰੇਲ ਮੰਤਰੀ ਦਿਨੇਸ਼ ਤ੍ਰਿਵੇਦੀ ਵਲੋਂ ਮੁਸਾਫਰ ਕਿਰਾਇਆਂ ਵਿਚ ਕੀਤੇ ਗਏ ਵਾਧੇ ਨੂੰ ਅੰਸ਼ਕ ਤੌਰ 'ਤੇ ਵਾਪਸ ਲੈ ਕੇ ਆਮ ਆਦਮੀ ਨੂੰ ਰਾਹਤ ਪ੍ਰਦਾਨ ਕੀਤੀ। ਲੋਕ ਸਭਾ ਵਿਚ ਰੇਲ ਬਜਟ 'ਤੇ ਦੋ ਦਿਨ ਹੋਈ ਵਿਸਤ੍ਰਿਤ ਚਰਚਾ ਦਾ ਜਵਾਬ ਦਿੰਦੇ ਹੋਏ ਰੇਲ ਮੰਤਰੀ ਨੇ ਹੇਠਲੀਆਂ ਸ਼੍ਰੇਣੀਆਂ ਵਿਚ ਦੋ ਪੈਸੇ ਅਤੇ 3 ਪੈਸੇ ਪ੍ਰਤੀ ਕਿਲੋਮੀਟਰ ਦੇ ਵਾਧੇ ਅਤੇ ਏ. ਸੀ. ਚੇਅਰ ਕਾਰ ਤੇ ਏ. ਸੀ. 3 ਟੀਅਰ ਦੇ ਕਿਰਾਇਆਂ ਵਿਚ ਵਾਧੇ ਦੇ ਪ੍ਰਸਤਾਵ ਨੂੰ ਵਾਪਸ ਲੈਣ ਦਾ ... Read Full Story
|
ਮਮਤਾ 'ਰਾਜ' ਵਾਂਗ ਸਜਾਓ ਮੇਰਾ ਦਫਤਰ
ਨਵੀਂ ਦਿੱਲੀ, ਨਵੇਂ ਰੇਲ ਮੰਤਰੀ ਮੁਕੁਲ ਰਾਏ ਦੇ ਸਾਹਮਣੇ ਬੇਸ਼ਕ ਹੀ ਰੇਲਵੇ ਨੂੰ ਆਰਥਿਕ ਸੰਕਟ ਵਿਚੋਂ ਕੱਢਣ ਦੀ 'ਪਹਾੜ' ਵਰਗੀ ਚੁਨੌਤੀ ਹੈ ਪਰ ਸ਼ਾਇਦ ਇਹ ਉਨ੍ਹਾਂ ਦੀ ਪਹਿਲੀ ਪਹਿਲ ਨਹੀਂ ਲੱਗਦੀ। ਕੁਰਸੀ ਸੰਭਾਲਣ ਪਿੱਛੋਂ ਸਭ ਤੋਂ ਪਹਿਲਾਂ ਰੇਲ ਮੰਤਰੀ ਨੇ ਆਪਣੇ ਅਧਿਕਾਰੀਆਂ ਨੂੰ ਦਫਤਰ ਦਾ ਫਰਨੀਚਰ ਬਦਲਣ ਦਾ ਫਰਮਾਨ ਸੁਣਾਇਆ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਉਨ੍ਹਾਂ ਦਾ ਦਫਤਰ ਉਸੇ ਤਰ੍ਹਾਂ ਸਜਾਇਆ ਜਿਵੇਂ ਸਾਬਕਾ ਰੇਲ ਮੰਤਰੀ ਮਮਤਾ ਬੈਨਰਜੀ ਦੇ ਸਮੇਂ ਸੀ। ਦਿਨੇਸ਼ ਤ੍ਰਿਵੇਦੀ ਨੇ ਆਪਣੀ ਪਸੰਦ ਮੁਤਾਬਕ ਰੇਲ ਮੰਤਰੀ ਦੇ ਦਫਤਰ ਦੀ ਸਜਾਵਟ ਕਰਵਾਈ ਸੀ। ਰੇਲ ਮੰਤਰੀ ... Read Full Story
|
ਮਾਓਵਾਦੀਆਂ ਨੇ ਇਟਲੀ ਦੇ ਅਗਵਾ ਨਾਗਰਿਕ ਨੂੰ ਛੱਡਣ ਲਈ ਰੱਖਿਆ ਪ੍ਰਸਤਾਵ
ਭੁਵਨੇਸ਼ਵਰ, ਮਾਓਵਾਦੀਆਂ ਨੇ ਬੁੱਧਵਾਰ ਆਪਣੇ ਕੁਝ ਸਾਥੀਆਂ ਨੂੰ ਰਿਹਾਅ ਕਰਨ ਸਮੇਤ ਉਨ੍ਹਾਂ ਦੀਆਂ ਮੰਗਾਂ ਵਿਚੋਂ 2 ਮੰਗਾਂ ਪੂਰੀਆਂ ਹੋਣ 'ਤੇ ਦੋ ਵਿਚੋਂ ਇਕ ਇਟਲੀ ਦੇ ਨਾਗਰਿਕ ਨੂੰ ਰਿਹਾਅ ਕਰਨ ਦਾ ਪ੍ਰਸਤਾਵ ਰੱਖਿਆ ਹੈ। ਮਾਓਵਾਦੀਆਂ ਦੀ ਉੜੀਸਾ ਰਾਜ ਸੰਗਠਨ ਕਮੇਟੀ ਦੇ ਇਕ ਸੀਨੀਅਰ ਨੇਤਾ ਨੇ ਇਕ ਨਿੱਜੀ ਟੀ. ਵੀ. ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇ ਸੂਬਾ ਸਰਕਾਰ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਸਾਡੀਆਂ ਮੰਗਾਂ ਵਿਚੋਂ ਦੋ ਮੰਗਾਂ ਮੰਨ ਲੈਂਦੀ ਹੈ ਤਾਂ ਇਕ ਅਗਵਾ ਕੀਤੇ ਇਟਲੀ ਦੇ ਨਾਗਰਿਕ ਨੂੰ ਛੱਡਿਆ ਜਾ ਸਕਦਾ ਹੈ।ਨਕਸਲੀਆਂ ਨੇ ਰੇਲਵੇ ਸਟੇਸ਼ਨ 'ਤੇ ਕੀਤਾ ਕਬਜ਼ਾ, 2 ... Read Full Story
|