Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਨੌਜਵਾਨ"
ਸਿੱਖ ਨੌਜਵਾਨ ਹਥਿਆਰਬੰਦ ਲੜਾਈ ਤੋਂ ਗੁਰੇਜ਼ ਕਰਨ: ਰਾਜੋਆਣਾ

ਪਟਿਆਲਾ: ਭਾਈ ਬਲਵੰਤ ਸਿੰਘ ਰਾਜੋਆਣਾ ਦਾ ਕਹਿਣਾ ਹੈ ਕਿ ਪਿਛਲੇ ਸਮੇਂ ਦੌਰਾਨ ਸ਼ਹੀਦੀਆਂ ਪਾਉਣ ਵਾਲੇ ਸਿੱਖ ਨੌਜਵਾਨ ਅਤਿਵਾਦੀ ਨਹੀਂ ਹਨ, ਉਹ ਵੀ ਸਿੱਖ ਕੌਮ ਦੇ ਸ਼ਹੀਦ ਹਨ। ਇਸ ਦੇ ਨਾਲ ਹੀ ਉਨ੍ਹਾਂ ਸਿੱਖ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਭਵਿੱਖ ਵਿਚ ਹਥਿਆਰਬੰਦ ਲੜਾਈ ਤੋਂ ਗੁਰੇਜ਼ ਹੀ ਕੀਤਾ ਜਾਵੇ। ਉਧਰ ਫਾਂਸੀ ਸਬੰਧੀ ਮੁਆਫ਼ੀ ਲਈ ਕੋਈ ਚਾਰਾਜੋਈ ਨਾ ਕਰਨ ਲਈ ਬਜ਼ਿੱਦ ਰਾਜੋਆਣਾ ਦਾ ਕਹਿਣਾ ਹੈ ਕਿ ਉਹ ਫਾਂਸੀ ਦੇ ਦਿਨ ਦੀ ਬੇਸਬਰੀ ਨਾਲ ਉਡੀਕ ਰਿਹਾ ਹੈ। ਰੋਜ਼ਾਨਾ ਦੀ ਤਰ੍ਹਾਂ ਮੁਲਾਕਾਤ ਲਈ ਆਈ ਆਪਣੀ ਧਰਮ ਦੀ ਭੈਣ ਕਮਲਦੀਪ ਕੌਰ ਦੇ ਹੱਥ ਅੱਜ ਫੇਰ ਬਾਹਰ ਭੇਜੇ ਪੱਤਰ ਵਿਚ ...
Read Full Story


ਫੌਜ ਅਤੇ ਪੈਰਾ ਮਿਲਟਰੀ ਫੋਰਸਿਜ ਵਿੱਚ ਭਰਤੀ ਹੋਣ ਵਾਲੇ ਨੌਜਵਾਨਾਂ ਲਈ ਸੀ. ਪਾਇਟ ਕੈਂਪ ਨਾਭਾ ਵਿਖੇ ਮੁਫਤ ਸਿਖਲਾਈ ਦਾ ਪ੍ਰਬੰਧ

ਪਟਿਆਲਾ: 9 ਮਾਰਚ (ਪੀ.ਐਸ.ਗਰੇਵਾਲ) -ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਵਿਕਾਸ ਗਰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਨ੍ਹਾਂ ਨੌਜਵਾਨਾਂ ਨੇ ਬੀ.ਐਸ.ਐਫ., ਸੀ.ਆਰ.ਪੀ.ਐਫ., ਆਈ.ਟੀ.ਬੀ.ਪੀ., ਸੀ.ਆਈ.ਐਸ.ਐਫ. ਐਸ.ਐਸ.ਬੀ. ਅਤੇ ਆਸਾਮ ਰਾਇਫਲ ਵਿੱਚ ਭਰਤੀ ਹੋਣ ਲਈ ਫਾਰਮ ਭਰੇ ਹਨ ਉਨ੍ਹਾਂ ਲਈ ਭਵਾਨੀਗੜ-ਨਾਭਾ ਰੋਡ ਵਿਖੇ ਸੀ.ਪਾਇਟ ਦੇ ਦਫਤਰ ਵਿਖੇ ਮੁਫਤ ਸਿਖਲਾਈ ਦਾ ਪ੍ਰਬੰਧ ਕੀਤਾ ਗਿਆ ਹੈ। ਸ਼੍ਰੀ ਗਰਗ ਨੇ ਇਹ ਵੀ ਦੱਸਿਆ ਕਿ 12 ਤੋਂ 18 ਅਪ੍ਰੈਲ ਤੱਕ ਪਟਿਆਲਾ ਕੈਂਟ ਵਿਖੇ ਆਰਮੀ ਦੀ ਭਰਤੀ ਹੋਵੇਗੀ। ਇਹਨਾਂ ਵਾਸਤੇ ਵੀ ਮੁਫਤ ਸਿਖਲਾਈ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ, ...
Read Full Story


ਖੂਨਦਾਨ ਕਰਨ ਦੀ ਮੁਹਿੰਮ ਨੂੰ ਤੇਜ਼ ਕਰਨ ਵਿੱਚ ਨੌਜਵਾਨ ਪੀੜੀ ਵੀ ਯੋਗਦਾਨ ਪਾਵੇ : ਡਿਪਟੀ ਕਮਿਸ਼ਨਰ

ਘਨੌਰ (ਪਟਿਆਲਾ), 21 ਨਵੰਬਰ (ਪੀ.ਐਸ.ਗਰੇਵਾਲ) - ਪਟਿਆਲਾ ਜ਼ਿਲੇ ਦੇ ਸਮਾਜ ਸੇਵੀ ਸੰਗਠਨਾਂ ਵੱਲੋਂ ਮਾਨਵਤਾ ਦੀ ਸੇਵਾ ਦੇ ਫਰਜ਼ ਨੂੰ ਪੂਰਾ ਕਰਦੇ ਹੋਏ ਖੂਨਦਾਨ ਮੁਹਿੰਮ ਨੂੰ ਜਿਸ ਉਤਸ਼ਾਹ ਨਾਲ ਹੁੰਗਾਰਾ ਦਿੱਤਾ ਜਾ ਰਿਹਾ ਹੈ ਉਹ ਸ਼ਲਾਘਾਯੋਗ ਹੈ । ਜਿਹੜੇ ਲੋਕ ਕੀਮਤੀ ਜਾਨਾਂ ਨੂੰ ਬਚਾਉਣ ਲਈ ਖੁਦ ਖੂਨਦਾਨ ਕਰਨ ਦੇ ਨਾਲ-ਨਾਲ ਹੋਰਨਾਂ ਨੂੰ ਵੀ ਇਸ ਮਹਾਨ ਕਾਰਜ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਦੇ ਹਨ ਉਹ ਵੀ ਵਧਾਈ ਦੇ ਪਾਤਰ ਹਨ । ’’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਵਿਕਾਸ ਗਰਗ ਨੇ ਸਿਵਲ ਹਸਪਤਾਲ ਘਨੌਰ ਵਿਖੇ ਪ੍ਰਾਰੰਭ ਐਜੂਕੇਸ਼ਨਲ ਅਤੇ ਚੈਰੀਟੇਬਲ ...
Read Full Story


ਵਿਦੇਸ਼ ਭੇਜਣ ਦੀ ਆੜ ਵਿੱਚ ਭੋਲੇ ਭਾਲੇ ਨੌਜਵਾਨਾਂ ਦੇ ਬੈਂਕ ਖਾਤਿਆਂ ਰਾਹੀਂ ਕਰੋੜਾਂ ਰੁਪਏ ਦੇ ਲੈਣ ਦੇਣ ਦਾ ਪਰਦਾਫਾਸ਼:

ਪਟਿਆਲਾ: 14 ਅਕਤੂਬਰ (ਪੀ.ਐਸ.ਗਰੇਵਾਲ) -ਐਸ.ਐਸ.ਪੀ. ਪਟਿਆਲਾ ਸ੍ਰ: ਗੁਰਪ੍ਰੀਤ ਸਿੰਘ ਗਿੱਲ ਨੇ ਪੁਲਿਸ ਲਾਈਨ ਪਟਿਆਲਾ ਵਿਖੇ ਹੋਏ ਪੱਤਰਕਾਰ ਸੰਮੇਲਨ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਔਸਕਨ ਕੰਨਸਲਟੈਂਟ ਇੰਡੀਆ ਲਿਮਟਿਡ ਦੇ ਡਾਇਰੈਕਟਰ ਅਤੇ ਐਕਸਿਸ ਬੈਂਕ ਦੇ ਮੈਨੇਜਰ ਵੱਲੋਂ ਵਿਦਿਆਰਥੀਆਂ ਨੂੰ ਪੜਾਈ ਲਈ ਵਿਦੇਸ਼ਾਂ ਵਿੱਚ ਭੇਜਣ ਦੇ ਨਾਮ ’ਤੇ ਕਰੋੜਾਂ ਰੁਪਏ ਦੀ ਲੈਣ ਦੇਣ (ਟਰਾਂਜੈਕਸ਼ਨ) ਕਰਨ ਦਾ ਮਾਮਲਾ ਬੇਨਕਾਬ ਕੀਤਾ ਗਿਆ ਹੈ। ਇਸ ਸਬੰਧੀ ਵਿਸਥਾਰ ਪੂਰਬਕ ਜਾਣਕਾਰੀ ਦਿੰਦਿਆਂ ਸ੍ਰ: ਗਿੱਲ ਨੇ ਦੱਸਿਆ ਕਿ ਕਰਨਾਲ ਦੇ ਵਾਸੀ ਸ਼੍ਰੀ ਬੰਸੀ ਲਾਲ ਵੱਲੋਂ ਇੱਕ ਦਰਖਾਸਤ ਆਈ.ਜੀ. ਪਟਿਆਲਾ ਜੋਨ ...
Read Full Story


ਪਟਿਆਲਾ ਪੁਲਿਸ ਵੱਲੋਂ ਪੈਟਰੋਲ ਪੰਪ ਲੁੱਟਣ ਦੀ ਤਿਆਰੀ ਕਰ ਰਹੇ ਚਾਰ ਨੌਜਵਾਨ ਮਾਰੂ ਹਥਿਆਰਾਂ ਅਤੇ ਸਮੈਕ ਸਮੇਤ ਕਾਬੂ

ਪਟਿਆਲਾ, 27 ਅਗਸਤ (ਪੀ.ਐਸ.ਗਰੇਵਾਲ) -ਪਟਿਆਲਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਪੁਲਿਸ ਨੇ ਇੱਕ ਪੈਟਰੋਲ ਪੰਪ ਲੁੱਟਣ ਦੀ ਤਿਆਰੀ ਕਰ ਰਹੇ ਚਾਰ ਨੌਜਵਾਨਾਂ ਨੂੰ ਮਾਰੂ ਹਥਿਆਰਾਂ ਅਤੇ ਸਮੈਕ ਸਮੇਤ ਕਾਬੂ ਕਰ ਲਿਆ ਜਿਨ੍ਹਾਂ ਵਿਰੁੱਧ ਪਹਿਲਾਂ ਵੀ ਲੁੱਟਾਂ-ਖੋਹਾਂ ਦੇ ਕਈ ਮਾਮਲੇ ਦਰਜ ਹਨ । ਪਟਿਆਲਾ ਪੁਲਿਸ ਦੀ ਇਸ ਅਹਿਮ ਸਫਲਤਾ ਬਾਰੇ ਜਾਣਕਾਰੀ ਦਿੰਦਿਆਂ ਜ਼ਿਲਾ ਪੁਲਿਸ ਮੁਖੀ ਸ. ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਸੀ.ਆਈ.ਏ ਸਟਾਫ ਪਟਿਆਲਾ ਅਤੇ ਸੀ.ਆਈ.ਏ. ਸਟਾਫ ਸਮਾਣਾ ਦੀਆਂ ਟੀਮਾਂ ਨੇ ਇੱਕ ਸਾਂਝੇ ਅਭਿਆਨ ਤਹਿਤ ਇਸ ਪ੍ਰਾਪਤੀ ਨੂੰ ਅੰਜਾਮ ਦਿੱਤਾ ਹੈ । ਐਸ.ਐਸ.ਪੀ ...
Read Full Story


ਪੰਜਾਬ ਦੀ ਨੌਜਵਾਨੀ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਕੇ ਸਮਾਜਿਕ ਬੁਰਾਈਆਂ ਨੂੰ ਠੱਲ ਪਾਈ ਜਾ ਸਕਦੀ ਹੈ : ਰਾਜੂ ਖੰਨਾ

ਪਟਿਆਲਾ: 23 ਮਈ (ਪੀ.ਐਸ.ਗਰੇਵਾਲ) -ਪੰਜਾਬ ਦੀਆਂ ਰਿਵਾਇਤੀ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਦੇ ਉੱਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਜਿਨ੍ਹਾਂ ਪਾਸ ਖੇਡ ਵਿਭਾਗ ਵੀ ਹੈ ਵਲੋਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ, ਜਿਸ ਤਹਿਤ ਯੂਥ ਵਿਕਾਸ ਬੋਰਡ ਰਾਹੀਂ ਪੇਂਡੂ ਯੂਥ ਕਲੱਬਾਂ ਨੂੰ ਜਿਥੇ ਖੇਡਾਂ ਦਾ ਸਮਾਨ ਮੁਹੱਈਆ ਕੀਤਾ ਜਾ ਰਿਹਾ ਹੈ ਉਥੇ ਇਨਾਂ ਕਲੱਬਾਂ ਨੂੰ ਮਾਲੀ ਸਹਾਇਤਾ ਵਜੋਂ ਗਰਾਂਟਾਂ ਵੀ ਜਾਰੀ ਕੀਤੀਆਂ ਜਾ ਰਹੀਆਂ ਹਨ ਇਸ ਗੱਲ ਦਾ ਪ੍ਰਗਟਾਵਾ ਯੂਥ ਵਿਕਾਸ ਬੋਰਡ ਪੰਜਾਬ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਨਜ਼ਦੀਕੀ ਪਿੰਡ ਪੰਜੌਲਾ ਵਿਖੇ ਨੇਤਾ ਜੀ ਸੁਭਾਸ਼ ਚੰਦਰ ...
Read Full Story


ਨੌਜਵਾਨਾਂ ਦੇ ਭਵਿੱਖ ਨੂੰ ਰੌਸ਼ਨ ਕਰਨ ਵਿੱਚ ਸਹਾਈ ਤਕਨੀਕੀ ਯੌਜਨਾਵਾਂ ਤਿਆਰ ਕਰਨੀਆਂ ਅੱਜ ਦੇ ਦੌਰ ਦੀ ਮੁੱਖ ਲੋੜ -ਮਾਣਯੋਗ ਰਾਜਪਾਲ ਡਾ ਇਕਬਾਲ ਸਿੰਘ

ਪਟਿਆਲਾ: 14 ਮਾਰਚ (ਪੀ.ਐਸ.ਗਰੇਵਾਲ) -‘‘ ਸਾਡੇ ਦੇਸ਼ ਦੇ ਨੌਜਵਾਨਾਂ ਨੂੰ ਪੂਰੇ ਵਿਸ਼ਵ ਦੇ ਮੁਕਾਬਲੇ ਵਿੱਚ ਸਮੇਂ ਦਾ ਹਾਣੀ ਬਣਾਉਣ ਲਈ ਆਧੁਨਿਕ ਤਕਨੀਕੀ ਸਿੱਖਿਆ ਦੇਣ ਵਾਸਤੇ ਵੱਡੇ ਕਦਮ ਚੁਕਣੇ ਅੱਜ ਦੇ ਦੌਰ ਦੀ ਮੁੱਖ ਲੋੜ ਹੈ। ਤਕਨੀਕੀ ਸਿੱਖਿਆ ਬਾਰੇ ਵਿਸ਼ੇਸ਼ ਯੌਜਨਾਵਾਂ ਤਿਆਰ ਕਰਨੀਆਂ ਨੌਜਵਾਨਾਂ ਦੇ ਭਵਿੱਖ ਨੂੰ ਰੌਸ਼ਨ ਕਰਨ ਵਿੱਚ ਸਹਾਈ ਸਿੱਧ ਹੋਣਗੀਆਂ ਅਤੇ ਸਾਡੇ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਦੀਆਂ ਜਾਮਨ ਬਨਣਗੀਆਂ। ’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪਾਂਡੀਚਰੀ ਦੇ ਮਾਣਯੋਗ ਰਾਜਪਾਲ ਡਾ: ਇਕਬਾਲ ਸਿੰਘ ਨੇ ਕੇਂਦਰੀ ਲਾਇਬ੍ਰੇਰੀ ਪਟਿਆਲਾ ਵਿਖੇ ਸ਼੍ਰੀ ਗੁਰੂ ਹਰਕ੍ਰਿਸ਼ਨ ਗਰੁੱਪ ...
Read Full Story


ਪੰਜਾਬ ਦੀ ਨੌਜਵਾਨ ਪੀੜੀ ਆਪਣੇ ਵਿਰਸੇ ਨੰੂ ਭੁੱਲ ਕੇ ਪੱਛਮੀ ਸੱਭਿਅਤਾ ਵੱਲ ਪ੍ਰਭਾਵਿਤ ਹੋ ਰਹੀ ਹੈ –ਡਾ.ਸਵਰਾਜ

ਪਟਿਆਲਾ, 25 ਫਰਵਰੀ (ਪੀ.ਐਸ.ਗਰੇਵਾਲ) -ਭਾਸ਼ਾ ਭਵਨ ਪਟਿਆਲ ਵਿਖੇ ਜਸਦੇਵ ਸਿੰਘ ਸੰਧੂ ਯਾਦਗਾਰੀ ਭਾਸ਼ਣ ਕਰਵਾਇਆ ਗਿਆ ਇਸ ਮੌਕੇ ਪ੍ਰਸਿੱਧ ਲੇਖਕ ਡਾ. ਸਵਰਾਜ ਸਿੰਘ ਨੇ ‘‘ਪੰਜਾਬ ਅਤੇ ਪੰਜਾਬੀਅਤ ਉੱਤੇ ਪੈ ਰਹੇ ਵਿਸ਼ਵੀਕਰਨ ਤੇ ਪ੍ਰਭਾਵ’’ ਤੇ ਜ਼ਿਕਰ ਕਰਦਿਆਂ ਕਿਹਾ ਕਿ ਹੁਣ ਜਦੋਂ ਪੱਛਮੀ ਸਰਮਾਏਦਾਰੀ ਢਾਂਚਾ ਖਤਮ ਹੋ ਗਿਆ ਹੈ ਤਾਂ ਵਿਸ਼ਵੀਕਰਨ ਨਾਲ ਪੈਦਾ ਹੋਈਆਂ ਸਮੱਸਿਆਵਾਂ ਦਾ ਹੱਲ ਵੀ ਪੂਰਬੀ ਸੱਭਿਆਚਾਰ ਦੀ ਸੰਸਕ੍ਰਿਤੀ ਤੋਂ ਹੀ ਹੋ ਸਕਦਾ ਹੈ। ਅੱਜ ਸਾਡੀ ਸਮਾਜਿਕ ਰਿਸ਼ਤਿਆਂ ਦਾ ਤਾਣਾ-ਬਾਣਾ ਬੁਰੀ ਤਰਾਂ ਪ੍ਰਭਾਵਿਤ ਹੋ ਚੁੱਕਾ ਹੈ। ਸਾਂਝੇ ਪਰਿਵਾਰ ਟੁੱਟ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ...
Read Full Story


ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਵਿਧਾਨ ਸਭਾ ਦੀ ਚੋਣਾਂ ਦੌਰਾਨ ਨੌਜਵਾਨ ਵਰਗ ਨੂੰ ਪੂਰੀ ਪ੍ਰਤੀਨਿੱਧਤਾ ਦਿੱਤੀ ਜਾਵੇਗੀ: ਮਜੀਠੀਆ

ਪਟਿਆਲਾ: 27 ਨਵੰਬਰ (ਪੀ.ਐਸ.ਗਰੇਵਾਲ) - ‘‘ਆਉਣ ਵਾਲੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਵਿਧਾਨ ਸਭਾ ਦੀ ਚੋਣਾਂ ਦੌਰਾਨ ਨੌਜਵਾਨ ਵਰਗ ਨੂੰ ਪੂਰੀ ਪ੍ਰਤੀਨਿੱਧਤਾ ਦਿੱਤੀ ਜਾਵੇਗੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਜਥੇਬੰਦਕ ਢਾਂਚੇ ਦਾ 15 ਜਨਵਰੀ ਤੋਂ ਪਹਿਲਾਂ-ਪਹਿਲਾਂ ਐਲਾਨ ਕਰ ਦਿੱਤਾ ਜਾਵੇਗਾ।’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਮੰਤਰੀ ਅਤੇ ਵਿਧਾਇਕ ਸ. ਬਿਕਰਮ ਸਿੰਘ ਮਜੀਠੀਆ ਨੇ ਸ਼੍ਰੋਮਣੀ ਅਕਾਲੀ ਦਲ ਦੇ ਐਨ.ਆਰ.ਆਈ. ਵਿੰਗ ਦੇ ਪ੍ਰਧਾਨ ਸ. ਸੁਰਜੀਤ ਸਿੰਘ ਰੱਖੜਾ ਦੇ ਪਿਤਾ ਸਵ: ਸੂਬੇਦਾਰ ਕਰਤਾਰ ਸਿੰਘ ਦੀ 14ਵੀਂ ਬਰਸੀ ਮੌਕੇ ਸ਼ਰਧਾਂਜਲੀ ਭੇਂਟ ਕਰਨ ...
Read Full Story


ਪੰਜਾਬ ਸਰਕਾਰ ਵਲੋਂ ਗੁਰੂਆਂ ਤੇ ਮਹਾਨ ਯੋਧਿਆਂ ਦੇ ਸੂਬਾ ਪੱਧਰੀ ਸਮਾਗਮ ਕਰਵਾਉਣ ਨਾਲ ਨੌਜਵਾਨ ਪੀੜੀ ਨੂੰ ਸੇਧ ਮਿਲ ਰਹੀ ਹੈ : ਰਾਜੂ ਖੰਨਾ

ਪਟਿਆਲਾ, 1 ਨਵੰਬਰ (ਪੀ.ਐਸ.ਗਰੇਵਾਲ) - ਹਰ ਇੱਕ ਇਨਸਾਨ ਨੂੰ ਆਪਣੇ ਧਰਮ ਵਿਚ ਪਰਪੱਕ ਹੁੰਦੇ ਹੋਏ ਆਪਣੇ ਆਪਣੇ ਗੁਰੂਆਂ ਵਲੋਂ ਦਰਸਾਏ ਮਾਰਗ ’ਤੇ ਚਲਦੇ ਹੋਏ ਲੋੜਵੰਦ ਵਿਅਕਤੀਆਂ ਦੀ ਸਹਾਇਤਾ ਲਈ ਹਮੇਸ਼ਾ ਅੱਗੇ ਆਉਣਾ ਚਾਹੀਦਾ ਹੈ। ਇਹੀ ਸਾਡੇ ਧਰਮ ਸਿੱਖਿਆ ਦਿੰਦੇ ਹਨ। ਇਸ ਗੱਲ ਦਾ ਪ੍ਰਗਟਾਵਾ ਯੂਥ ਵਿਕਾਸ ਬੋਰਡ ਪੰਜਾਬ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਭਗਵਾਨ ਬਾਲਮੀਕਿ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਭਾਰਤੀ ਬਾਲਮੀਕਿ ਧਰਮ ਸਮਾਜ ਭਾਵਾਦਾਸ ਪਟਿਆਲਾ ਵਲੋਂ ਕਰਵਾਏ ਗਏ ਵਿਸ਼ਾਲ ਧਾਰਮਿਕ ਸਮਾਗਮ ਵਿਚ ਵੱਡੀ ਗਿਣਤੀ ਜੁੜੀਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕੀਤਾ। ...
Read Full Story


ਨੌਜਵਾਨ ਧਾਰਮਿਕ ਕਾਰਜਾਂ ਵਿੱਚ ਵੱਧ ਚੜ ਕੇ ਹਿੱਸਾ ਲੈਣ – ਰਾਜੂ ਖੰਨਾ

ਪਟਿਆਲਾ, 31 ਅਕਤੂਬਰ (ਪੀ.ਐਸ.ਗਰੇਵਾਲ) – ਨੌਜਵਾਨਾਂ ਨੂੰ ਧਾਰਮਿਕ ਕਾਰਜਾਂ ਵਿੱਚ ਵੱਧ ਚੜ ਕੇ ਯੋਗਦਾਨ ਪਾਉਣਾ ਚਾਹੀਦਾ ਹੈ ਅਜਿਹਾ ਕਰਨ ਨਾਲ ਜਿਥੇ ਭਾਈਚਾਰਕ ਏਕਤਾ ਵੱਧਦੀ ਹੈ ਉਥੇ ਨੌਜਵਾਨ ਸਮਾਜਿਕ ਬੁਰਾਈਆਂ ਅਤੇ ਸਮਾਜਿਕ ਕੁਰੀਤੀਆਂ ਤੋਂ ਵੀ ਦੂਰ ਰਹਿੰਦੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਪ੍ਰੀਤ ਸਿੰਘ ਰਾਜੂ ਖੰਨਾ ਚੇਅਰਮੈਨ ਯੂਥ ਵਿਕਾਸ ਬੋਰਡ ਪੰਜਾਬ ਨੇ ਪੰਜਾਬੀ ਯੂਨੀਵਰਸਟੀ ਦੇ 5 ਸਾਲਾਂ ਕਨੂੰਨੀ ਕੋਰਸ ਵਾਲੇ ਵਿਦਿਆਰਥੀਆਂ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਗੇ ਅਖੰਡ ਪਾਠ ਦੇ ਭੋਗ ਸਮਾਗਮ ਮੌਕੇ ਕੀਤਾ। ਉਪਰੋਕਤ ਵਿਚਾਰਾਂ ਤੋਂ ਇਲਾਵਾ ਉਹਨਾਂ ਕਿਹਾ ਕਿ ਪੜਿਆ ...
Read Full Story


ਕੇਂਦਰ ਨੌਜਵਾਨਾਂ ਦੀ ਭਲਾਈ ਲਈ ਠੋਸ ਨੀਤੀਆਂ ਬਣਾਏ - ਬੱਬੀ ਬਾਦਲ

*ਬੱਬੀ ਬਾਦਲ ਵੱਲੋਂ ਧਨਾਸ ਕਬੱਡੀ ਕੱਪ ਦੇ ਸਟਿੱਕਰ ਜਾਰੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ - ਕਿਸੇ ਵੀ ਦੇਸ਼ ਦੀ ਤਾਕਤ ਉੱਥੋਂ ਦੇ ਨੌਜਵਾਨ ਹੋਇਆ ਕਰਦੇ ਹਨ, ਪਰ ਜਿਸ ਦੇਸ਼ ਦੇ ਨੌਜਵਾਨ ਹੀ ਨਿਰਾਸ਼ ਹੋਣ ਉਹ ਦੇਸ਼ ਬਹੁਤੀ ਦੇਰ ਤੱਕ ਤਾਕਤਵਰ ਨਹੀਂ ਰਹਿ ਸਕਦਾ, ਇਸ ਲਈ ਕੇਂਦਰ ਸਰਕਾਰ ਨੰੂ ਨੌਜਵਾਨਾਂ ਦੀ ਭਲਾਈ ਲਈ ਅਜਿਹੀਆਂ ਠੋਸ ਨੀਤੀਆ ਬਣਾਉਣੀਆਂ ਚਾਹੀਦੀਆਂ ਹਨ, ਜਿਸ ਦੇ ਨਾਲ ਨੌਜਵਾਨਾਂ ਨੰੂ ਚੰਗੀ ਸਿੱਖਆ ਤੇ ਨੌਕਰੀਆਂ ਹਾਸਲ ਹੋਣ ਅਤੇ ਉਹ ਆਤਮਨਿਰਭਰ ਬਣ ਦੇਸ਼ ਦੀ ਤਰੱਕੀ ਵਿੱਚ ਆਪਣਾ ਹਿੱਸਾ ਪਾ ਸਕਣ। ਇਹ ਵਿਚਾਰ ਆਲ ਇੰਡੀਆ ਯੂਥ ਅਕਾਲੀ ਦਲ ਦੇ ਮੁੱਖ ਬੁਲਾਰੇ ਤੇ ਕੌਮੀ ਜਨਰਲ ਸਕੱਤਰ ...
Read Full Story


ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਨੇ ਕੀਤਾ ਨੌਜਵਾਨ ਏਕਤਾ ਸਭਾ ਦੇ ਦਫ਼ਤਰ ਦਾ ਸ਼ੁੱਭ-ਉਦਘਾਟਨ

ਪਟਿਆਲਾ, 31 ਮਈ ( ਪੀ ਐਸ ਗਰੇਵਾਲ) – ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਪਟਿਆਲਾ ਵਿੱਚ ਨੌਜਵਾਨ ਏਕਤਾ ਸਭਾ ਦੇ ਦਫ਼ਤਰ ਦਾ ਸ਼ੁੱਭ-ਉਦਘਾਟਨ ਕੀਤਾ। ਉਹਨਾਂ ਇਸ ਮੌਕੇ ਤੇ ਆਖਿਆ ਕਿ ਨੌਜਵਾਨਾਂ ਨੂੰ ਨਸ਼ੇ ਵਰਗੇ ਕੋਹਡ਼ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਸਮਾਜ ਵਿੱਚ ਨਸ਼ੇ ਦੇ ਪ੍ਰਸਾਰ ਨੂੰ ਰੋਕਣ ਲਈ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਕਿ ਨੌਜਵਾਨਾਂ ਦੀ ਸੋਚ ਨੂੰ ਸਿੱਧੇ ਰਸਤੇ ਪਾਇਆ ਜਾ ਸਕੇ। ਇਸ ਮੌਕੇ ਤੇ ਇੱਕ ਮੈਡੀਕਲ ਕੈਂਪ ਵੀ ਲਗਾਇਆ ਗਿਆ ਜਿਥੇ ਕਿ ਲੋਕਾਂ ਦੀਆਂ ਅੱਖਾਂ ਦਾ ਮੁਫਤ ਚੈਕ-ਅੱਪ ਕੀਤਾ ਅਤੇ ...
Read Full Story


ਸਟੋਵ ਤੋਂ ਅੱਗ ਲੱਗਣ ਨਾਲ ਲੜਕੀ ਝੁਲਸੀ

ਗੁਰਦਾਸਪੁਰ, 1 ਫਰਵਰੀ (ਸਿੱਧੂ)-ਪੁਲਿਸ ਥਾਣਾ ਧਾਰੀਵਾਲ ਅਧੀਨ ਆਉਂਦੇ ਪਿੰਡ ਮਾਹਦੇਵ ਵਿਖੇ ਇਕ ਲੜਕੀ ਦੇ ਸਟੋਵ ਤੋਂ ਲੱਗੀ ਅੱਗ ਨਾਲ ਗੰਭੀਰ ਰੂਪ ਵਿਚ ਝੁਲਸ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਝੁਲਸੀ ਹੋਈ ਨੌਜਵਾਨ ਲੜਕੀ ਨੇ ਦੱਸਿਆ ਕਿ ਉਹ ਸਵੇਰੇ ਸਟੋਵ ’ਤੇ ਚਾਹ ਬਣਾਉਣ ਲੱਗੀ ਸੀ ਜਦੋਂ ਉਸ ਨੇ ਸਟੋਵ ਵਿਚ ਪਿੰਨ ਮਾਰ ਕੇ ਸਟੋਵ ਨੂੰ ਬਾਲਣ ਲੱਗੀ ਤਾਂ ਉਸ ਤੋਂ ਅੱਗ ਦੇ ਭਬਾਕੇ ਨਾਲ ਉਸ ਦੇ ਕੱਪੜਿਆਂ ਨੂੰ ਅੱਗ ਲੱਗ ਗਈ, ਜਿਸ ਕਾਰਨ ਉਸ ਦੇ ਸਰੀਰ ਦਾ ਕਾਫੀ ਹਿੱਸਾ ਸੜ ਗਿਆ। ਉਸ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਉਸ ...
Read Full Story


5 ਮਹੀਨਿਆਂ ਤੋਂ ਗਾਇਬ ਨੌਜਵਾਨ ਪੁੱਤਰ ਦੀ ਭਾਲ ਲਈ ਉ¤ਚ ਅਫ਼ਸਰਾਂ ਨੂੰ ਗੁਹਾਰ

ਨਕੋਦਰ, 1 ਫਰਵਰੀ (ਦਲਬੀਰ ਸਿੰਘ ਸੰਧੂ)-ਇਥੋਂ ਨਜ਼ਦੀਕ ਪਿੰਡ ਬਿੱਲੀ ਵੜੈਚ ਦਾ ਨੌਜਵਾਨ ਹਰਜਿੰਦਰ ਕੁਮਾਰ ਪੁੱਤਰ ਸਾਵਣ ਰਾਮ ਦਾ ਲੜਕਾ ਪਿਛਲੇ 5 ਮਹੀਨਿਆਂ ਤੋਂ ਲਾਪਤਾ ਹੈ। ਇਸ ਸਬੰਧੀ ਸਾਵਣ ਰਾਮ ਨੇ ਹਲਫੀਆ ਬਿਆਨ ਦਿੰਦਿਆਂ ਦੱਸਿਆ ਕਿ ਮੇਰਾ ਲੜਕਾ ਜੋ ਕਿ ਲੱਕੜੀ ਦਾ ਕੰਮ ਕਰਦਾ ਹੈ। 23 ਅਗਸਤ 2009 ਨੂੰ ਉਹ ਆਪਣੇ ਦੋਸਤ ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਲਹਿਣਾ ਢੱਡਾ ਨਾਲ ਨਵਾਂ ਕੰਮ ਦਾ ਠੇਕਾ ਦਿਵਾਉਣ ਦੇ ਬਹਾਨੇ ਨਾਲ ਲੈ ਗਿਆ। ਜਦੋਂ ਸ਼ਾਮ ਤੱਕ ਵਾਪਸ ਨਾ ਪਰਤਿਆ ਤਾਂ ਲੜਕੇ ਦੀ ਭਾਲ ਲਈ ਅਸੀਂ ਗੋਪੀ ਨਾਲ ਸੰਪਰਕ ਕੀਤਾ ਤਾਂ ਉਸ ਨੇ ਅੱਗੋਂ ਬਹਾਨਾ ਲਾ ਦਿੱਤਾ ਕਿ ਹਰਜਿੰਦਰ ਮੈਨੂੰ ਗਿੱਲਾਂ ਚੌਕ ...
Read Full Story


ਭਾਰਤੀ ਲੋਕਤੰਤਰ ਦਾ ਤਿੜਕ ਰਿਹਾ ਢਾਂਚਾ

ਦੇਸ਼ ਦੀ ਆਜ਼ਾਦੀ ਸਹੀ ਰੂਪ ਵਿਚ ਉਸ ਦੀ ਸੰਵਿਧਾਨਕ ਆਜ਼ਾਦੀ ਹੁੰਦੀ ਹੈ, ਜਦੋਂ ਉਹ ਆਪਣੇ ਦੇਸ਼ ਲਈ ਆਪਣੇ ਸੁਤੰਤਰ ਰੂਪ ਵਿਚ ਘੜੇ ਗਏ ਸੰਵਿਧਾਨ ਅਨੁਸਾਰ ਦੇਸ਼ ਦੀ ਸਰਕਾਰ ਨੂੰ ਚਲਾਉਣ ਦੇ ਸਮਰੱਥ ਹੋਵੇ। ਇਸ ਤੋਂ ਵਧੀਕ ਇਹ ਸਥਿਤੀ ਕਿਸੇ ਵੀ ਲੋਕਤੰਤਰ ਲਈ ਮਹੱਤਵਪੂਰਨ ਹੁੰਦੀ ਹੈ ਜਦੋਂ ਕਿ ਅਮਰੀਕਾ ਦੇ ਪ੍ਰਧਾਨ ਅਬਰਾਹਮ ¦ਿਕਨ ਨੇ ਇਸ ਦੀ ਵਿਆਖਿਆ ਕਰਦੇ ਹੋਏ ਸਪੱਸ਼ਟ ਰੂਪ ਵਿਚ ਕਿਹਾ ਸੀ ਕਿ ਲੋਕਤੰਤਰ ਸਹੀ ਅਰਥਾਂ ਵਿਚ ਉਹ ਹੁੰਦਾ ਹੈ ਜਿਸ ਵਿਚ ਲੋਕਾਂ ਲਈ, ਲੋਕਾਂ ਦੁਆਰਾ, ਲੋਕਾਂ ਦੀ ਸਰਕਾਰ ਸਥਾਪਤ ਹੋਵੇ। ਇਸ ਪ੍ਰਕਾਰ ਦੀ ਸਰਕਾਰ ਦਾ ਭਾਵ ਹੈ ਕਿ ਰਾਜ ਲੋਕਾਂ ਦੇ ਹਿਤ ਵਿਚ ਕਾਰਜਸ਼ੀਲ ਹੋਵੇ, ਜਿਸ ਵਿਚ ...
Read Full Story


ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ‘ਗੁੱਲੀ-ਡੰਡੇ’ ਦਾ ਰਸਮੀ ਉਦਾਘਟਨ ਕੀਤਾ ਭੋਡੀਪੁਰ ਨੇ

ਨਕੋਦਰ, 18 ਜਨਵਰੀ (ਭੁਪਿੰਦਰ) ਜਿੱਥੇ ਮਾਘੀ ਮੇਲੇ ਨੂੰ ਪੂਰੇ ਪੰਜਾਬ ’ਚ ਚਾਅ ਨਾਲ ਮਨਾਇਆ ਜ੍ਯਾਂਦਾ ਹੈ। ਤੇ ਗੁਰੂ ਪਿਆਰੇ ਗੁਰੂਦੁਆਰੇ ਤੇ ਮੰਦਿਰਾਂ ਵਿੱਚ ਜਾ ਕੇ ਅਰਦਾਸ ਕਰਦੇ ਹਨ ਉੱਥੇ ਨਕੋਦਰ ਦੇ ਪਿੰਡ ਭੋਡੀਪੁਰ-ਮੂਸੇਵਾਲ ਦੇ ਸਰਕਾਰੀ ਸਕੂਲ ’ਚ ਨੌਜਵਾਨ ਪੀੜੀ ਨੂੰ ਨਸ਼ਿਆ ਤੋਂ ਦੂਰ ਰੱਖਣ ਦਾ ਨਿਵੇਕਲਾ ਉਪਰਾਲਾ ਕਰਦਾ ਹੋਏ ਮੂਸੇਵਾਲ ਦੇ ਸਰਪੰਚ ਸ. ਸੁਖਦੇਵ ਸਿੰਖ ਗੋਪੀ ਨੇ ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਗੁੱਲੀ-ਡੰਡੇ ਦਾ ਉਦਘਾਟਨ ਕੀਤਾ। ਉੱਥੇ ਭੋਡੀਪੁਰ ਦੇ ਸਰਪੰਚ ਸ. ਪਰਮਜੀਤ ਸਿੰਘ ਭੋਡੀਪੁਰ ਨੇ ਕਿਹਾ ਕਿ ਨਕੋਦਰ ’ਚ ਫੈਲ ਰਹੇ ਨਸ਼ਿਆਂ ਨੂੰ ਦੂਰ ਕਰਨ ਲਈ ਖੇਡਾਂ ਜਰੂਰੀ ਹਨ ...
Read Full Story


ਮੋਟਾਪਾ ਮੁਕਤੀ ਮਿੱਠੇ ਨੂੰ ਲਗਾਓ ਤਾਲਾ

ਇਕ ਹੈਰਾਨੀਜਨਕ ਤੱਥ ’ਤੇ ਵਿਸ਼ਵਾਸ ਕਰੋ ਤਾਂ ਪਿਛਲੇ 20 ਸਾਲਾਂ ਵਿਚ ਨੌਜਵਾਨ ਮੁੰਡੇ-ਕੁੜੀਆਂ ਨੇ ਚੀਨੀ ਦੀ ਖਪਤ ਨੂੰ ਵਧਾਇਆ ਹੈ। ਇਕ ਅੰਦਾਜ਼ੇ ਮੁਤਾਬਿਕ ਪਿਛਲੇ ਦੋ ਦਹਾਕਿਆਂ ਵਿਚ ਚੀਨੀ ਦੀ ਖਪਤ ਵਿਚ 30 ਫੀਸਦੀ ਦਾ ਵਾਧਾ ਹੋਇਆ ਹੈ। ਨਵੀਂ ਪੀੜ੍ਹੀ ਨੂੰ ਚੀਨੀ ਤੋਂ ਮਿਲਣ ਵਾਲੀ ਸ਼ੂਗਰ ਦੀ ਬਿਮਾਰੀ ਦੀ ਬਜਾਏ ਮੋਟਾਪੇ ਦੀ ਵਧੇਰੇ ਚਿੰਤਾ ਹੈ। ਜ਼ੀਰੋ ਸਾਈਜ਼ ਫਿੱਗਰ ਲਈ ਇਛੁੱਕ ਲੜਕੀਆਂ ਨੇ ਭਾਵੇਂ ਇਕ ਪਾਸੇ ਚੀਨੀ ਤੋਂ ਦੂਰੀ ਬਣਾਈ ਹੈ ਪਰ ਦੂਜੇ ਪਾਸੇ ਸਾਫਟ ਡਰਿੰਕਸ, ਪ੍ਰੋਸੈਸਡ ਫੂਡ ਦੇ ਪ੍ਰਤੀ ਉਨ੍ਹਾਂ ਦੀ ਦੀਵਾਨਗੀ ਵਧੀ ਹੈ। * ਚੀਨੀ ਦਾ ਪ੍ਰਯੋਗ ਬਹੁਤ ਸਾਰੇ ਖਾਧ ਪਦਾਰਥਾਂ ਵਿਚ ਹੁੰਦਾ ਹੈ। ...
Read Full Story


ਖਾਲੇ ਵਿਚ ਡਿੱਗਣ ਕਾਰਨ ਨੌਜਵਾਨ ਦੀ ਮੌਤ

ਬੰਗਾ, 7 ਜਨਵਰੀ (ਪੱਤਰ ਪ੍ਰੇਰਕ)-ਪਿੰਡ ਸਰਹਾਲ ਕਾਜੀਆਂ ਦੇ ਬੱਸ ਅੱਡੇ ਲਾਗੇ ਪਿੰਡ ਔਜਲਾ ਢੱਕ ਦੇ 30 ਸਾਲਾ ਨੌਜਵਾਨ ਹਰਮੇਸ਼ ਲਾਲ ਪੁੱਤਰ ਜੀਤ ਰਾਮ ਦੀ ਖਾਲੇ ਵਿਚ ਡਿੱਗਣ ਕਾਰਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਨੌਜਵਾਨ ਪਿੰਡ ਖਾਨਪੁਰ ਵਿਖੇ ਕੰਮ ਕਰਦਾ ਸੀ ਉਸ ਨੇ ਰਾਤ ਨੂੰ ਨਾਲ ਲੱਗਦੇ ਸ਼ਰਾਬ ਦੇ ਠੇਕੇ ਤੋਂ ਦਾਰੂ ਪੀਤੀ ਤੇ ਜਿਆਦਾ ਸ਼ਰਾਬੀ ਹੋਣ ਕਾਰਨ ਉਹ ਖਾਲ ਵਿਚ ਡਿੱਗ ਪਿਆ। ਸਵੇਰੇ ਪਿੰਡ ਵਾਸੀਆਂ ਨੇ ਦੇਖਿਆ ਤਾਂ ਉਹ ਮ੍ਰਿਤਕ ਪਾਇਆ ਗਿਆ। ਬਹਿਰਾਮ ਪੁਲਿਸ ਨੇ 174 ਦੀ ਕਾਰਵਾਈ ਕਰਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ...
Read Full Story


ਆਸਟ੍ਰੇਲੀਆ ’ਚ ਇਕ ਹੋਰ ਭਾਰਤੀ ਨੌਜਵਾਨ ਦਾ ਕਤਲ-ਸੜੀ ਲਾਸ਼ ਮਿਲੀ

ਮੈਲਬੌਰਨ, 6 ਜਨਵਰੀ (ਏਜੰਸੀਆਂ)-ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਸੂਬੇ ’ਚ ਪਿਛਲੇ ਹਫ਼ਤੇ ਮਿਲੀ ਅੰਸ਼ਕ ਤੌਰ ’ਤੇ ਸੜੀ ਹੋਈ ਲਾਸ਼ ਪੁਲਿਸ ਮੁਤਾਬਿਕ ਇਕ 25 ਸਾਲਾ ਭਾਰਤੀ ਨੌਜਵਾਨ ਦੀ ਮੰਨੀ ਜਾ ਰਹੀ ਹੈ। ਭਾਰਤੀਆਂ ’ਤੇ ਜਾਨਲੇਵਾ ਹਮਲੇ ਦਾ ਇਹ ਦੂਸਰਾ ਮਾਮਲਾ ਹੋ ਸਕਦਾ ਹੈ। ਏ. ਬੀ. ਸੀ. ਦੀ ਇਕ ਰਿਪੋਰਟ ਮੁਤਾਬਿਕ ਪਿਛਲੇ ਹਫ਼ਤੇ ਗ੍ਰਿਫਿਥ ਨੇੜੇ ਇਕ ਸੜਕ ਕੰਢੇ ਮਿਲੀ ਲਾਸ਼ ਦੀ ਅਧਿਕਾਰਿਕ ਤੌਰ ’ਤੇ ਪਹਿਚਾਣ ਨਹੀਂ ਹੋਈ ਹੈ ਪਰੰਤੂ ਪੁਲਿਸ ਦਾ ਮੰਨਣਾ ਹੈ ਕਿ ਇਹ ਇਕ ਭਾਰਤੀ ਨਾਗਰਿਕ ਦੀ ਲਾਸ਼ ਹੈ। ਆਸਟ੍ਰੇਲੀਆਈ ਅਧਿਕਾਰੀ ਪਹਿਚਾਣ ਲਈ ਭਾਰਤ ’ਚ ਇਸ ਨੌਜਵਾਨ ਦੇ ਪਰਿਵਾਰ ਨਾਲ ਅਤੇ ਭਾਰਤੀ ਦੂਤਾਵਾਸ ...
Read Full Story


1 2 > >>

Loading...

© 2012 punjabinfoline.com

punjab infoline arash info