E-Paper
Photo News
Category
Tags Cloud
Tag Search for "ਪਟਿਆਲਾ"
ਪ੍ਰਨੀਤ ਕੌਰ ਸਿਆਸੀ ਤਾਣੇ-ਬਾਣੇ ਚ ਉਲਝੀ

ਪਟਿਆਲਾ, ਪਟਿਆਲਾ ਲੋਕ ਸਭਾ ਹਲਕੇ ਤੋਂ ਕਾਂਗਰਸ ਉਮੀਦਵਾਰ ਸ਼੍ਰੀਮਤੀ ਪ੍ਰਨੀਤ ਕੌਰ ਦੀ ਸਥਿਤੀ ਇਸ ਸਮੇਂ ਸਭ ਤੋਂ ਜ਼ਿਆਦਾ ਤਰਸਯੋਗ ਬਣੀ ਹੋਈ ਹੈ। ਇਕ ਪਾਸੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ. ਦੀਪਇੰਦਰ ਸਿੰਘ ਢਿੱਲੋਂ ਨੇ ਚੋਣ ਪ੍ਰਚਾਰ ਦੀ ਹਨੇਰੀ ਲਿਆਂਦੀ ਹੋਈ ਹੈ ਅਤੇ ਦੂਜੇ ਪਾਸੇ ਪ੍ਰਨੀਤ ਕੌਰ ਦੇ ਆਪਣਿਆਂ ਵੱਲੋਂ ਹੀ ਉਸ ਲਈ ਕਈ ਸਮੱਸਿਆਵਾਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ। ਪ੍ਰਨੀਤ ਕੌਰ ਦੇ ਪਤੀ ਕੈਪਟਨ ਅਮਰਿੰਦਰ ਸਿੰਘ ਖੁਦ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਹਨ, ਇਸ ਲਈ ਉਹ ਪਟਿਆਲਾ ਪਹੁੰਚਣ ਤੋਂ ਅਸਮਰੱਥ ਹਨ। ਜਦੋਂ ਪ੍ਰਨੀਤ ਕੌਰ ਨੇ ਕਾਗਜ਼ ਦਾਖਲ ਕੀਤੇ ਸਨ ...
Read Full Story


ਕੈਪਟਨ ਪਟਿਆਲਵੀਆਂ ਲਈ ਵੀ ਬਾਹਰੀ ਉਮੀਦਵਾਰ ਵਰਗਾ : ਸੁਖਬੀਰ

ਪਟਿਆਲਾ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਕਿਹਾ ਕਿ ਸਿਰਫ ਚੋਣਾਂ ਦੌਰਾਨ ਹੀ ਲੋਕਾਂ ਨੂੰ ਦਿਖਾਈ ਦੇਣ ਵਾਲੇ ਕੈਪਟਨ ਅਮਰਿੰਦਰ ਸਿੰਘ ਆਪਣੇ ਪਟਿਆਲਾ ਵਿਧਾਨ ਸਭਾ ਹਲਕੇ ਦੇ ਲੋਕਾਂ ਲਈ ਵੀ ਕਿਸੇ ਬਾਹਰੀ ਉਮੀਦਵਾਰ ਤੋਂ ਵੱਧ ਨਹੀਂ ਹਨ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਅਤੇ ਪਟਿਆਲਾ ਲੋਕ ਸਭਾ ਹਲਕੇ ਦੇ ਲੋਕ ਇਸ ਗੱਲ ਤੋਂ ਭਲੀਭਾਂਤ ਜਾਣੂੰ ਹਨ ਅਤੇ ਇਸ ਲਈ ਉਨ੍ਹਾਂ ਇਨ੍ਹਾਂ ਚੋਣਾਂ ਚ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਸ਼੍ਰੀਮਤੀ ਪ੍ਰਨੀਤ ਕੌਰ ਨੂੰ ਇਕ ਲੱਖ ਤੋਂ ਵੱਧ ਵੋਟਾਂ ਨਾਲ ਹਰਾ ਕੇ ਸਬਕ ਸਿਖਾਉਣ ਦਾ ...
Read Full Story


ਵਿਦੇਸ਼ੀ ਬੈਂਕ ਖਾਤਿਆਂ ਨੂੰ ਲੈ ਕੇ ਚੋਣ ਕਮਿਸ਼ਨ ਦਾ ਪ੍ਰਨੀਤ ਕੌਰ ਨੂੰ ਨੋਟਿਸ

ਪਟਿਆਲਾ, ਜ਼ਿਲਾ ਚੋਣਕਾਰ ਅਧਿਕਾਰੀ ਵਲੋਂ ਕਾਂਗਰਸੀ ਉਮੀਦਵਾਰ ਪ੍ਰਨੀਤ ਕੌਰ ਨੂੰ ਨਾਮਜ਼ਦਗੀ ਕਾਗਜ਼ ਦਾਖਲ ਕਰਨ ਸਮੇਂ ਵਿਦੇਸ਼ੀ ਖਾਤਿਆਂ ਦਾ ਜ਼ਿਕਰ ਨਾ ਕਰਨ ਸਬੰਧੀ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਗਿਆ ਹੈ। ਇਸ ਸਬੰਧੀ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਦੀਪਇੰਦਰ ਸਿੰਘ ਢਿੱਲੋਂ ਨੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕੀਤੀ ਸੀ ਕਿ ਪ੍ਰਨੀਤ ਕੌਰ ਦੇ ਵਿਦੇਸ਼ਾਂ ਵਿਚ ਵੀ ਖਾਤੇ ਹਨ ਲੇਕਿਨ ਉਨ੍ਹਾਂ ਦਾ ਜ਼ਿਕਰ ਪ੍ਰਨੀਤ ਕੌਰ ਨੇ ਆਪਣੇ ਨਾਮਜ਼ਦਗੀ ਪੱਤਰਾਂ ਵਿਚ ਕਿਤੇ ਵੀ ਨਹੀਂ ਕੀਤਾ। ਦੀਪਇੰਦਰ ਸਿੰਘ ਢਿੱਲੋਂ ਦੇ ਮੁਤਾਬਕ ਪ੍ਰਨੀਤ ਕੌਰ ਨੇ ਆਪਣੀ ਸੰਪਤੀ ਬਾਰੇ ਝੂਠੇ ਵੇਰਵੇ ਦਿੱਤੇ ਹਨ। ...
Read Full Story


ਪਟਿਆਲਾ ਤੋਂ ਭਾਜਪਾ-ਅਕਾਲੀ ਨੇ ਸਾਂਝੇ ਉਮੀਦਵਾਰ ਦਾ ਕੀਤਾ ਐਲਾਨ

ਜਲੰਧਰ, ਪੰਜਾਬ ਚ 30 ਅਪ੍ਰੈਲ ਨੂੰ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਭਾਜਪਾ ਅਤੇ ਅਕਾਲੀ ਦਲ ਨੇ ਪਟਿਆਲਾ ਚ ਸਾਂਝੇ ਉਮੀਦਵਾਰ ਦਾ ਐਲਾਨ ਕੀਤਾ ਹੈ। ਭਾਜਪਾ-ਅਕਾਲੀ ਗਠਜੋੜ ਨੇ ਪਟਿਆਲਾ ਸੀਟ ਤੋਂ ਦੀਪਇੰਦਰ ਸਿੰਘ ਨੂੰ ਸਾਂਝੇ ਉਮੀਦਵਾਰ ਦੇ ਤੌਰ ਤੇ ਖੜ੍ਹਾ ਕੀਤਾ ਹੈ। ਇਸ ਤੋਂ ਪਹਿਲਾਂ ਅਕਾਲੀ ਦਲ ਨੇ ਆਪਣੀਆਂ ਛੇ ਸੀਟਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਸੀ। ਜ਼ਿਕਰਯੋਗ ਹੈ ਕਿ ਕਾਂਗਰਸ ਨੇ ਕਿਸੇ ਵੀ ਸੀਟ ਤੋਂ ਅਜੇ ਤੱਕ ਆਪਣੇ ਕਿਸੇ ਵੀ ਉਮੀਦਵਾਰ ਦੇ ਨਾਂ ਦਾ ਐਲਾਨ ਨਹੀਂ ਕੀਤਾ ਹੈ। ਤਰੀਕਾਂ ਦੇ ਐਲਾਨ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ...
Read Full Story


ਕਾਂਗਰਸ ਦੇ ਬੇੜੇ ਨੂੰ ਨਹੀਂ ਬਚਾ ਸਕੇਗੀ ਪੀ. ਪੀ. ਪੀ. ਦੀ ਪੌੜੀ : ਸੁਖਬੀਰ

ਪਟਿਆਲਾ, ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਤੇ ਵਰ੍ਹਦਿਆਂ ਕਿਹਾ ਕਿ ਲੋਕਾਂ ਵਿਚ ਪਹਿਲਾਂ ਤੋਂ ਹੀ ਆਪਣਾ ਆਧਾਰ ਗੁਆ ਚੁੱਕੀਆਂ ਪੀ. ਪੀ. ਪੀ. ਅਤੇ ਸੀ. ਪੀ. ਆਈ. ਵਰਗੀਆਂ ਪਾਰਟੀਆਂ ਦਾ ਸਹਾਰਾ ਲੈ ਕੇ ਕਾਂਗਰਸ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਆਪਣੀ ਡੁੱਬਦੀ ਬੇੜੀ ਨੂੰ ਨਹੀਂ ਬਚਾ ਸਕਣਗੀਆਂ ਤੇ ਇਹੋ ਕਾਰਨ ਹੈ ਕਿ ਕਾਂਗਰਸ ਦਾ ਸੂਬਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਤੇ ਮੁਨੀਸ਼ ਤਿਵਾੜੀ ਵੀ ਚੋਣ ਲੜਨ ਤੋਂ ਭੱਜ ਚੁੱਕੇ ਹਨ। ਸ. ਬਾਦਲ ਅੱਜ ਇਥੇ ਹਲਕਾ ਸਨੌਰ ਦੇ ਇੰਚਾਰਜ ਤੇਜਿੰਦਰਪਾਲ ਸਿੰਘ ਸੰਧੂ ਦੀ ਰਹਿਨੁਮਾਈ ਹੇਠ ਅਨਾਜ ਮੰਡੀ ਸਨੌਰ ਵਿਖੇ 21.67 ਕਰੋੜ ਦੀ ...
Read Full Story


ਮਨਪ੍ਰੀਤ ਬਾਦਲ ਵਲੋਂ ਕਾਂਗਰਸ ਨਾਲ ਸਮਝੌਤੇ ਦੀ ਸੰਭਾਵਨਾ ਰੱਦ

ਪਟਿਆਲਾ, ਪੀਪਲਜ਼ ਪਾਰਟੀ ਆਫ ਪੰਜਾਬ (ਪੀ. ਪੀ. ਪੀ.) ਦੇ ਮੁਖੀ ਮਨਪ੍ਰੀਤ ਸਿੰਘ ਬਾਦਲ ਨੇ ਆਉਂਦੀਆਂ ਲੋਕ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਨਾਲ ਕਿਸੇ ਵੀ ਤਰ੍ਹਾਂ ਦੇ ਚੋਣ ਸਮਝੌਤੇ ਦੀ ਸੰਭਾਵਨਾ ਨੂੰ ਮੁਕੰਮਲ ਤੌਰ ਤੇ ਰੱਦ ਕਰ ਦਿੱਤਾ ਹੈ। ਅੱਜ ਇਥੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਬਾਦਲ ਨੇ ਆਖਿਆ ਕਿ ਕਾਂਗਰਸ ਪਾਰਟੀ ਨਾਲ ਕਿਸੇ ਤਰ੍ਹਾਂ ਦੇ ਚੋਣ ਸਮਝੌਤੇ ਦੀ ਸੰਭਾਵਨਾ ਨਹੀਂ ਹੈ ਅਤੇ ਸਾਂਝਾ ਮੋਰਚਾ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਤੇ ਆਪਣੇ ਉਮੀਦਵਾਰ ਖੜ੍ਹੇ ਕਰੇਗਾ। ਉਨ੍ਹਾਂ ਕਿਹਾ ਕਿ ਸਾਂਝੇ ਮੋਰਚੇ ਦੇ ਉਮੀਦਵਾਰਾਂ ਦਾ ਫੈਸਲਾ ਕਰਨ ਵਾਸਤੇ ਇਕ ਅਹਿਮ ...
Read Full Story


ਰਾਜਪੁਰਾ ਥਰਮਲ ਪਲਾਂਟ ਦੇ ਪਹਿਲੇ ਯੂਨਿਟ ਤੋਂ ਸ਼ੁਰੂ ਹੋਇਆ ਕਮਰਸ਼ੀਅਲ ਉਤਪਾਦਨ

ਪਟਿਆਲਾ, ਪੰਜਾਬ ਵਾਸੀਆਂ ਲਈ ਖੁਸ਼ਖਬਰੀ ਹੈ, ਪੰਜਾਬ ਸਰਕਾਰ ਵਲੋਂ ਲਗਾਏ ਜਾ ਰਹੇ ਰਾਜਪੁਰਾ ਥਰਮਲ ਪਲਾਂਟ ਦੇ ਪਹਿਲੇ ਯੂਨਿਟ ਤੋਂ ਅੱਜ ਕਮਰਸ਼ੀਅਲ ਉਤਪਾਦਨ ਸ਼ੁਰੂ ਹੋ ਗਿਆ ਹੈ, ਜਿਸ ਨਾਲ ਪੰਜਾਬ ਦੇ ਲੋਕਾਂ ਨੂੰ ਆ ਰਹੀਆਂ ਗਰਮੀਆਂ ਵਿਚ ਬਿਜਲੀ ਦੀ ਕਮੀ ਮਹਿਸੂਸ ਨਹੀਂ ਹੋਵੇਗੀ ਤੇ ਬਿਜਲੀ ਕੱਟ ਖਤਮ ਹੋਣਗੇ। ਪੰਜਾਬ ਰਾਜ ਬਿਜਲੀ ਨਿਗਮ ਦੇ ਮੈਨੇਜਿੰਗ ਡਾਇਰੈਕਟਰ-ਕਮ-ਚੇਅਰਮੈਨ ਇੰਜੀ. ਕੇ. ਡੀ. ਚੌਧਰੀ ਨੇ ਦੱਸਿਆ ਕਿ ਰਾਜਪੁਰਾ ਥਰਮਲ ਪਲਾਂਟ ਜੋ ਕਿ ਪਿੰਡ ਨਲਾਸ਼ ਤਹਿਸੀਲ ਰਾਜਪੁਰਾ ਜ਼ਿਲਾ ਪਟਿਆਲਾ ਵਿਖੇ ਲਗਾਇਆ ਜਾ ਰਿਹਾ ਹੈ, ਦੇ ਪਹਿਲੇ ਫੇਜ਼ ਵਿਚ ਦੋ ਯੂਨਿਟ 700 ਮੈਗਾਵਾਟ ਹਰੇਕ ਲਗਾਏ ਜਾਣੇ ਹਨ। ...
Read Full Story


ਪੰਜਾਬ ਤੋਂ ਬਿਜਲੀ ਹਾਸਲ ਕਰਨ ਲਈ ਪਾਕਿਸਤਾਨ ਨੂੰ ਖਰਚਣੇ ਹੋਣਗੇ 600 ਕਰੋੜ

ਪਟਿਆਲਾ, ਸਰਪਲਸ ਬਿਜਲੀ ਵਾਲੇ ਰਾਜ ਪੰਜਾਬ ਤੋਂ ਬਿਜਲੀ ਪ੍ਰਾਪਤ ਕਰਨ ਲਈ ਪਾਕਿਸਤਾਨ ਸਰਕਾਰ ਨੂੰ 600 ਕਰੋੜ ਰੁਪਏ ਖਰਚ ਕਰਕੇ ਹਾਈ ਵੋਲਟੇਜ਼ ਡਾਇਰੈਕਟਰ ਕਰੰਟ (ਐੱਚ. ਵੀ. ਡੀ. ਸੀ. ਪ੍ਰਣਾਲੀ) ਸਥਾਪਿਤ ਕਰਨੀ ਪਵੇਗੀ ਤਾਂ ਜੋ ਪਾਕਿਸਤਾਨੀ ਗ੍ਰਿੱਡ ਨੂੰ ਭਾਰਤੀ ਗ੍ਰਿੱਡ ਤੋਂ ਵੱਖਰਾ ਕੀਤਾ ਜਾ ਸਕੇ ਤਾਂ ਜੋ ਪਾਕਿਸਤਾਨ ਵਿਚ ਬਿਜਲੀ ਦੀ ਵਾਰ-ਵਾਰ ਟ੍ਰਿਪਿੰਗ ਦਾ ਭਾਰਤੀ ਗ੍ਰਿੱਡ ਤੇ ਕੋਈ ਅਸਰ ਨਾ ਪਵੇ। ਜਿਥੇ ਪੰਜਾਬ ਸਰਕਾਰ ਪਾਕਿਸਤਾਨ ਨੂੰ ਬਿਜਲੀ ਵੇਚਣ ਦੀ ਇਛੁੱਕ ਹੈ ਤੇ ਪਾਕਿਸਤਾਨ ਬਿਜਲੀ ਪ੍ਰਾਪਤ ਕਰਨ ਦਾ ਇਛੁੱਕ ਹੈ, ਉਥੇ ਹੀ ਇਸ ਮਾਮਲੇ ਤੇ ਅੰਤਿਮ ਫੈਸਲਾ ਭਾਰਤ ਸਰਕਾਰ ਵਲੋਂ ਲਿਆ ...
Read Full Story


ਦੇਸ਼ ‘ਚ ਭਾਜਪਾ ਤੇ ਮੋਦੀ ਦੀ ਲਹਿਰ : ਪ੍ਰੋ. ਧੂਮਲ

ਪਟਿਆਲਾ, ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਪ੍ਰੋ. ਪ੍ਰੇਮ ਕੁਮਾਰ ਧੂਮਲ ਨੇ ਕਿਹਾ ਕਿ ਦੇਸ਼ ਵਿਚ ਭਾਜਪਾ ਅਤੇ ਮੋਦੀ ਦੀ ਲਹਿਰ ਚੱਲ ਰਹੀ ਹੈ, ਜਿਸ ਕਾਰਨ ਕਾਂਗਰਸ ਪਾਰਟੀ ਬੌਖਲਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਦਿੱਲੀ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਸਮੁੱਚੇ ਸਰਵੇਖਣਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਨ੍ਹਾਂ ਰਾਜਾਂ ਵਿਚ ਭਾਰੀ ਬਹੁਮਤ ਨਾਲ ਭਾਜਪਾ ਦੀਆਂ ਸਰਕਾਰਾਂ ਬਣਨ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ 100 ਦਾ ਅੰਕੜਾ ਵੀ ਨਹੀਂ ਛੂਹ ਸਕੇਗੀ, ਜਦੋਂਕਿ ਭਾਜਪਾ ਨੂੰ ...
Read Full Story


'ਰਾਜੋਆਣਾ 'ਤੇ ਦਰਜ ਕੀਤਾ ਜਾਵੇ ਦੇਸ਼ਧ੍ਰੋਹ ਦਾ ਮੁਕੱਦਮਾ'

ਪਟਿਆਲਾ, ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਉਪ ਮੁਖੀ ਹਰੀਸ਼ ਸਿੰਗਲਾ ਨੇ ਕਿਹਾ ਕਿ ਹੈ ਜੇਕਰ ਖਾਲਿਸਤਾਨੀ ਅੱਤਵਾਦੀ ਬਲਵੰਤ ਸਿੰਘ ਰਾਜੋਆਣਾ ਦੇ ਖਿਲਾਫ ਦੇਸ਼ਧ੍ਰੋਹ ਦਾ ਮੁਕੱਦਮਾ ਦਰਜ ਨਹੀਂ ਕੀਤਾ ਗਿਆ ਤਾਂ ਸ਼ਿਵ ਸੈਨਾ ਸੜਕਾਂ 'ਤੇ ਉਤਰ ਕੇ ਸਰਕਾਰ ਦੇ ਖਿਲਾਫ ਅੰਦੋਲਨ ਸ਼ੁਰੂ ਕਰੇਗੀ। ਜ਼ਿਕਰਯੋਗ ਹੈ ਕਿ ਰਾਜੋਆਣਾ ਨੇ ਪਿਛਲੇ ਦਿਨੀਂ ਪਟਿਆਲਾ ਦੀ ਅਦਾਲਤ 'ਚ ਆਰਮਜ਼ ਐਕਟ ਦੇ ਕੇਸ 'ਚ ਪੇਸ਼ੀ 'ਤੇ 'ਖਾਲਿਸਤਾਨ ਜ਼ਿੰਦਾਬਾਦ' ਦੇ ਨਾਅਰੇ ਲਗਾਏ ਸਨ। ਹਰੀਸ਼ ਸਿੰਗਲਾ ਦਾ ਕਹਿਣਾ ਹੈ ਕਿ ਇਸ ਦੇ ਬਾਵਜੂਦ ਵੀ ਪਟਿਆਲਾ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਨੇ ਦੱਸਿਆ ਕਿ ਅੰਬਾਲਾ ਦੇ ...
Read Full Story


ਪੰਜਾਬ ਬਿਜਲੀ ਨਿਗਮ ਵਲੋਂ ਅਣ-ਐਲਾਨੇ ਕੱਟਾਂ ਦਾ ਐਲਾਨ

ਡਿਮਾਂਡ 2200 ਲੱਖ ਦੇ ਅੰਕੜੇ ਤੋਂ ਪਾਰ ਪਟਿਆਲਾ, ਬਾਰਿਸ਼ਾਂ ਤੋਂ ਬਾਅਦ ਇਕਦਮ ਵਧੀ ਗਰਮੀ ਨੇ ਪੰਜਾਬ ਰਾਜ ਬਿਜਲੀ ਨਿਗਮ ਦੇ ਛੱਕੇ ਛੁਡਾ ਦਿੱਤੇ ਹਨ। ਵਧੀ ਡਿਮਾਂਡ ਕਾਰਨ ਬਿਜਲੀ ਨਿਗਮ ਨੇ ਪੰਜਾਬ ਵਿਚ ਅਣ-ਐਲਾਨੇ ਕੱਟਾਂ ਦਾ ਐਲਾਨ ਕਰ ਦਿੱਤਾ ਹੈ ਤੇ ਪਿੰਡਾਂ ਵਿਚ ਇਹ ਕੱਟ ਛੇ ਘੰਟਿਆਂ ਨੂੰ ਕ੍ਰਾਸ ਕਰ ਗਏ ਹਨ ਤੇ ਆਉਣ ਵਾਲੇ ਦਿਨਾਂ ਵਿਚ ਬਾਰਿਸ਼ ਨਾ ਪਈ ਤਾਂ ਬਿਜਲੀ ਨਿਗਮ ਦਾ ਸਿਸਟਮ ਵੀ ਫੇਲ ਹੋ ਸਕਦਾ ਹੈ। ਪੰਜਾਬ ਰਾਜ ਬਿਜਲੀ ਨਿਗਮ ਕੋਲ ਇਸ ਵੇਲੇ ਪੰਜਾਬ ਵਿਚੋਂ 2200 ਲੱਖ ਯੂਨਿਟ ਦੇ ਕਰੀਬ ਡਿਮਾਂਡ ਆ ਰਹੀ ਹੈ ਤੇ ਨਿਗਮ ਕੋਲ ਬਿਜਲੀ ਸਪਲਾਈ 1900 ਲੱਖ ਯੂਨਿਟ ਦੇ ਕਰੀਬ ਹੈ, ਯਾਨੀ ਕਿ ਡਿਮਾਂਡ ਤੇ ...
Read Full Story


ਪੰਜਾਬ ਸਰਕਾਰ ਹੋਈ ਮਾਲਾਮਾਲ

ਦੋ ਵਰ੍ਹਿਆਂ 'ਚ ਆਬਕਾਰੀ ਆਮਦਨ 1000 ਕਰੋੜ ਰੁਪਏ ਵਧੀ ਪਟਿਆਲਾ, ਪੰਜਾਬ ਸਰਕਾਰ ਦੇ ਕਮਾਊ ਪੁੱਤ ਆਬਕਾਰੀ ਵਿਭਾਗ ਨੇ ਸਰਕਾਰ ਨੂੰ ਇਕ ਵਾਰ ਫਿਰ ਮਾਲਾਮਾਲ ਕਰ ਦਿੱਤਾ ਹੈ। ਵਿਭਾਗ ਨੇ ਪਿਛਲੇ ਦੋ ਵਰ੍ਹਿਆਂ ਵਿਚ ਆਪਣੀ ਆਮਦਨ ਵਿਚ 1000 ਕਰੋੜ ਰੁਪਏ ਦਾ ਵਾਧਾ ਦਰਜ ਕੀਤਾ ਹੈ। ਵਿਭਾਗੀ ਸੂਤਰਾਂ ਤੋਂ ਮਿਲੇ ਅੰਕੜਿਆਂ ਮੁਤਾਬਕ ਪਿਛਲੇ ਚਾਰ ਵਰ੍ਹਿਆਂ ਤੋਂ ਸੂਬੇ ਵਿਚ ਦੇਸੀ ਤੇ ਅੰਗਰੇਜ਼ੀ ਸ਼ਰਾਬ ਦੀ ਵਿਕਰੀ ਤੋਂ ਆਮਦਨ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਸਰਕਾਰ ਨੂੰ ਇਸ ਆਮਦਨ ਦਾ ਵੱਡਾ ਲਾਭ ਹੈ, ਕਿਉਂਕਿ ਵੈਟ ਤੇ ਆਬਕਾਰੀ ਪ੍ਰਾਪਤੀਆਂ ਹੀ ਸਰਕਾਰ ਦੀ ਆਮਦਨ ਦਾ ਵੱਡਾ ਸਰੋਤ ਹਨ। ਅੰਕੜਿਆਂ ...
Read Full Story


511 ਕਰੋੜ ਦੀ ਹੈਰੋਇਨ ਦੇ ਮਾਮਲੇ ਦੀ ਜਾਂਚ ਪਟਿਆਲਾ ਸ਼ਿਫਟ

ਪਟਿਆਲਾ, ਫਤਿਹਗੜ੍ਹ ਪੁਲਸ ਵਲੋਂ ਫੜੇ ਗਏ 511 ਕਰੋੜ ਦੀ ਹੈਰੋਇਨ ਅਤੇ ਹੋਰ ਨਸ਼ੀਲੇ ਪਦਾਰਥਾਂ ਦੇ ਰੈਕਟ ਦੀ ਜਾਂਚ ਨੂੰ ਵੀ ਐੱਸ. ਐੱਸ. ਪੀ. ਹਰਦਿਆਲ ਸਿੰਘ ਮਾਨ ਦੇ ਨਾਲ ਹੀ ਪਟਿਆਲਾ ਸਿਫ਼ਟ ਕਰ ਦਿੱਤਾ ਗਿਆ ਹੈ। ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਨੇ ਬਕਾਇਦਾ ਇਸ ਦੇ ਲਈ ਲਿਖਤ ਵਿਚ ਹੁਕਮ ਵੀ ਕਰ ਦਿੱਤੇ ਹਨ। ਕਿਉਂਕਿ ਐੱਸ.ਐੱਸ.ਪੀ. ਮਾਨ ਦੀ ਅਗਵਾਈ ਹੇਠ ਹੀ ਇਸ ਰੈਕਟ ਦਾ ਪਰਦਾਫਾਸ਼ ਕੀਤਾ ਗਿਆ ਸੀ। ਇਸ ਲਈ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਹੁਣ ਉਨ੍ਹਾਂ ਨੂੰ ਹੀ ਜਾਂਚ ਜਾਰੀ ਰੱਖਣ ਲਈ ਆਖਿਆ ਗਿਆ ਹੈ। ਇਸਦੀ ਪੁਸ਼ਟੀ ਐੱਸ.ਐੱਸ.ਪੀ. ਮਾਨ ਨੇ ਵੀ ਕਰ ਦਿੱਤੀ ਹੈ। ਦੂਜਾ ਐੱਸ.ਐੱਸ.ਪੀ. ਮਾਨ ਦੇ ...
Read Full Story


ਸਰਬਜੀਤ ਦੀ ਮੌਤ ਨੂੰ ਰਾਜਨੀਤਿਕ ਰੰਗ ਨਾ ਦਿੱਤਾ ਜਾਵੇ—ਪਰਨੀਤ ਕੌਰ

ਪਟਿਆਲਾ, ਪਾਕਿਸਤਾਨ 'ਚ ਹੋਈ ਭਾਰਤੀ ਕੈਦੀ ਸਰਬਜੀਤ ਦੀ ਮੌਤ ਦੇ ਸੰਬੰਧ 'ਚ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ ਨੇ ਕਿਹਾ ਹੈ ਕਿ ਭਾਰਤੀ ਨਾਗਰਿਕ ਸਰਬਜੀਤ ਦੀ ਮੌਤ 'ਤੇ ਸਿਆਸਤ ਨਹੀਂ ਹੋਣੀ ਚਾਹੀਦੀ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਦੀ ਨਿਰਪੱਖ ਤੌਰ 'ਤੇ ਜਾਂਚ ਕੀਤੀ ਜਾਣੀ ਚਾਹੀਦੀ ਹੈ। ਪਰਨੀਤ ਕੌਰ ਨੇ ਪੰਜਾਬ ਸਰਕਾਰ ਵੱਲੋਂ ਸਰਬਜੀਤ ਦੇ ਪਰਿਵਾਰ ਦੀ ਮਦਦ ਕਰਨ ਅਤੇ ਸਰਬਜੀਤ ਦੀ ਮ੍ਰਿਤਕ ਦੇਹ ਨੂੰ ਰਾਜ ਪੱਧਰੀ ਸਨਮਾਨ ਦੇਣ ਦੇ ਫੈਸਲੇ ਦਾ ਸੁਆਗਤ ਕਰਦਿਆਂ ਕਿਹਾ ਕਿ ਸਰਬਜੀਤ ਦੇ ਪਰਿਵਾਰ ਦੀ ਮਦਦ ਕੀਤੀ ਜਾਣੀ ਚਾਹੀਦੀ ਹੈ ਪਰ ਵਿਰੋÎਧੀ ਧਿਰਾਂ ਨੂੰ ਇਸ ਦਾ ਰਾਜਨੀਤਿਕ ਫਾਇਦਾ ਉਠਾਉਣ ਲਈ ...
Read Full Story


ਹਿੰਦੋਸਤਾਨ 'ਚ ਕਿਤੇ ਵੀ ਨਹੀਂ ਲੱਗੇਗਾ ਖੇਤੀਯੋਗ ਭੂਮੀ 'ਤੇ ਵੈਲਥ ਟੈਕਸ : ਪ੍ਰਨੀਤ ਕੌਰ

ਪਟਿਆਲਾ, ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੇ ਕਿਹਾ ਕਿ ਹਿੰਦੋਸਤਾਨ ਦੇ ਕਿਸੇ ਵੀ ਹਿੱਸੇ ਵਿਚ ਖੇਤੀਯੋਗ ਭੂਮੀ 'ਤੇ ਵੈਲਥ ਟੈਕਸ ਨਹੀਂ ਲੱਗੇਗਾ। ਉੁਨ੍ਹਾਂ ਦੱਸਿਆ ਕਿ ਇਸ ਸਬੰਧੀ ਉੁਨ੍ਹਾਂ ਯੂ. ਪੀ. ਏ. ਦੀ ਚੇਅਰਪਰਸਨ ਅਤੇ ਆਲ ਇੰਡੀਆ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਕੇਂਦਰੀ ਵਿੱਤ ਮੰਤਰੀ ਪੀ. ਚਿਦਾਂਬਰਮ ਨਾਲ ਪੰਜਾਬ ਦੇ ਐੱਮ. ਪੀਜ਼ ਨੂੰ ਨਾਲ ਲੈ ਕੇ ਗੱਲ ਕੀਤੀ ਹੈ। ਸੋਨੀਆ ਗਾਂਧੀ ਅਤੇ ਪੀ. ਚਿਦਾਂਬਰਮ ਨੇ ਸਪੱਸ਼ਟ ਕੀਤਾ ਹੈ ਕਿ ਕੇਂਦਰ ਸਰਕਾਰ ਹਿੰਦੋਸਤਾਨ ਦੇ ਕਿਸੇ ਵੀ ਹਿੱਸੇ ਵਿਚ ਖੇਤੀਯੋਗ ਭੂਮੀ 'ਤੇ ਵੈਲਥ ਟੈਕਸ ਨਹੀਂ ਲਾਵੇਗੀ। ਉਕਤ ਪ੍ਰਤੀਨਿਧੀ ਨਾਲ ਫੋਨ 'ਤੇ ਗੱਲਬਾਤ ...
Read Full Story


ਟਾਈਟਲਰ ਦੀ ਕਲੋਜ਼ਰ ਰਿਪੋਰਟ ਖ਼ਾਰਜ ਹੋਣ ਨਾਲ ਦੰਗਾ ਪੀੜਤਾਂ ਨੂੰ ਹੁਣ ਇਨਸਾਫ਼ ਦੀ ਆਸ ਬੱਝੀ : ਬਾਦਲ

ਪਟਿਆਲਾ, ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਦਿੱਲੀ 'ਚ ਨਵੰਬਰ 1984 ਦੌਰਾਨ ਵਾਪਰੇ ਸਿੱਖ ਕਤਲੇਆਮ ਲਈ ਜ਼ਿੰਮੇਵਾਰ ਮੰਨੇ ਜਾਂਦੇ ਜਗਦੀਸ਼ ਟਾਈਟਲਰ ਬਾਰੇ ਸੀ. ਬੀ. ਆਈ. ਦੀ ਕਲੋਜ਼ਰ ਰਿਪੋਰਟ ਨੂੰ ਦਿੱਲੀ ਦੀ ਇਕ ਮਾਣਯੋਗ ਅਦਾਲਤ ਵਲੋਂ ਖ਼ਾਰਜ ਕਰਨ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਇਸ ਨਾਲ ਪੀੜਤਾਂ ਨੂੰ ਇਨਸਾਫ਼ ਮਿਲਣ ਦੀ ਕੁਝ ਆਸ ਤਾਂ ਬੱਝੀ ਹੈ ਪਰ 29 ਸਾਲ ਬੀਤ ਜਾਣ ਦੇ ਬਾਵਜੂਦ ਵੀ ਪੀੜਤਾਂ ਨੂੰ ਇਨਸਾਫ਼ ਮਿਲਣ 'ਚ ਦੇਰੀ ਲਈ ਕਾਂਗਰਸ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੈ। ਸ. ਬਾਦਲ ਅੱਜ ਸਵਰਗਵਾਸੀ ਸ. ਜਸਦੇਵ ਸਿੰਘ ਸੰਧੂ ਦੀ 13ਵੀਂ ਮਿੱਠੀ ਤੇ ਨਿੱਘੀ ਯਾਦ ਮੌਕੇ ਉਨ੍ਹਾਂ ਦੇ ...
Read Full Story


ਵਿਧਾਨ ਸਭਾ ਚੋਣਾਂ ਦੀ ਤਰਜ਼ 'ਤੇ ਸੁਖਬੀਰ ਲੋਕ ਸਭਾ 'ਚ ਨਵੇਂ ਚਿਹਰਿਆਂ ਦੀ ਭਾਲ 'ਚ

ਲੁਧਿਆਣਾ, ਆਨੰਦਪੁਰ ਸਾਹਿਬ, ਜਲੰਧਰ, ਸੰਗਰੂਰ ਤੇ ਪਟਿਆਲਾ 'ਚ ਦਿਖਣਗੇ ਨਵੇਂ ਚਿਹਰੇ ਜਲੰਧਰ, ਗੋਆ 'ਚ ਚਿੰਤਨ ਕੈਂਪ ਦੀ ਸਮਾਪਤੀ ਦੇ ਬਾਅਦ ਹੁਣ ਉਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਲੋਕ ਸਭਾ ਚੋਣਾਂ ਲਈ ਅਕਾਲੀ ਉਮੀਦਵਾਰਾਂ ਦੀ ਭਾਲ 'ਚ ਲੱਗ ਗਏ ਹਨ। ਅਕਾਲੀ ਹਲਕਿਆਂ ਤੋਂ ਪਤਾ ਲੱਗਾ ਹੈ ਕਿ ਸੁਖਬੀਰ ਜਲਦੀ ਤੋਂ ਜਲਦੀ ਉਮੀਦਵਾਰਾਂ ਦੀ ਚੋਣ ਕਰਨ ਦੇ ਪੱਖ 'ਚ ਹਨ। ਬੇਸ਼ੱਕ ਅਜੇ ਇਨ੍ਹਾਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਨਹੀਂ ਕੀਤਾ ਜਾਵੇਗਾ ਪਰ ਸੁਖਬੀਰ ਉਨ੍ਹਾਂ ਦੇ ਨਾਵਾਂ ਨੂੰ ਲੈ ਕੇ ਆਪਣੇ ਪਰਿਵਾਰ 'ਚ ਸਹਿਮਤੀ ਬਣਾਉਣ 'ਚ ਹੁਣ ਤੋਂ ਹੀ ਜੁੱਟ ਗਏ ਹਨ। ਲੋਕਸਭਾ ਚੋਣਾਂ ਦਾ ਬੇਸ਼ੱਕ ...
Read Full Story


ਪਟਿਆਲਾ ਦੀ ਸ਼ਾਨ ਨੂੰ ਖਤਮ ਕਰਨਾ ਚਾਹੁੰਦੀ ਏ ਬਾਦਲ ਸਰਕਾਰ : ਪ੍ਰਨੀਤ ਕੌਰ

ਪਟਿਆਲਾ, ਪਟਿਆਲਾ ਰਿਆਸਤ ਦੀ ਮਹਾਰਾਣੀ ਤੇ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੇ ਕਿਹਾ ਕਿ ਪੰਜਾਬ ਦੀ ਬਾਦਲ ਸਰਕਾਰ ਪਟਿਆਲਾ ਨਾਲ ਸਿਆਸੀ ਦੁਸ਼ਮਣੀ ਕੱਢ ਰਹੀ ਹੈ। ਉਨ੍ਹਾਂ ਕਿਹਾ ਕਿ ਕਿਲਾ ਮੁਬਾਰਕ, ਸ਼ੀਸ਼ ਮਹਿਲ, ਬਾਰਾਂਦਰੀ ਸਮੇਤ ਹੋਰ ਸਥਾਨ, ਜੋ ਸ਼ਹਿਰ ਦੀ ਸ਼ਾਨ ਹਨ ਪਰ ਸਰਕਾਰ ਇਸ ਸ਼ਾਨ ਨੂੰ ਖਤਮ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਕਿਲਾ ਮੁਬਾਰਕ ਵਿਚ ਜਲ ਰਹੇ ਧੂਣੇ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਹਨ ਪਰ ਬਾਦਲ ਸਰਕਾਰ ਨੇ ਤਾਂ ਇਸ ਧੂਣੇ ਨੂੰ ਬੰਦ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਅਤੇ ਧੂਣੇ ਲਈ ਸਮੱਗਰੀ ਖਰੀਦਣ ਲਈ ਗ੍ਰਾਂਟ 'ਤੇ ਰੋਕ ਤਕ ਲਾ ਦਿੱਤੀ ...
Read Full Story


ਨੌਜਵਾਨ ਪੀੜ੍ਹੀ ਨੂੰ ਸਮਾਜ ਸੇਵਾ ਲਈ ਪ੍ਰੇਰਿਤ ਕਰਨਾ ਸ਼ਲਾਘਾਯੋਗ ਕਦਮ : ਪ੍ਰਨੀਤ ਕੌਰ

ਪਟਿਆਲਾ, ਸੁਖਦੇਵ ਸਿੰਘ ਸੰਧੂ ਜ਼ਿਲਾ ਯੂਥ ਕੋਆਰਡੀਨੇਟਰ ਨਹਿਰੂ ਯੁਵਾ ਕੇਂਦਰ ਦੀ ਸਰਪ੍ਰਸਤੀ ਹੇਠ ਪਟਿਆਲਾ ਜ਼ਿਲੇ ਦੇ ਕਲੱਬਾਂ ਨੂੰ ਖੇਡ ਕਿੱਟਾਂ ਦੇਣ ਲਈ ਪ੍ਰੋਗਰਾਮ ਦਾ ਆਯੋਜਨ ਪਟਿਆਲਾ ਵਿਖੇ ਕੀਤਾ ਗਿਆ, ਜਿਸ ਵਿਚ ਬਤੌਰ ਮੁੱਖ ਮਹਿਮਾਨ ਕੇਂਦਰੀ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਪ੍ਰਧਾਨਗੀ ਮਹੰਤ ਪਰਮਿੰਦਰ ਭਲਵਾਨ ਕੌਮੀ ਪ੍ਰਧਾਨ ਯੂਥ ਫੈੱਡਰੇਸ਼ਨ ਆਫ ਇੰਡੀਆ ਨੇ ਕੀਤੀ। ਵਿਸ਼ੇਸ਼ ਮਹਿਮਾਨ ਪਰਮਜੀਤ ਸਿੰਘ ਬਾਦਸ਼ਾਹਪੁਰ ਮੈਂਬਰ ਸਲਾਹਕਾਰ ਕਮੇਟੀ ਨਹਿਰੂ ਯੁਵਾ ਕੇਂਦਰ, ਜਸਬੀਰ ਕੌਰ ਰੂਪ ਸੰਧੂ ਮੈਂਬਰ ਮਹਿਲਾ ਕਮਿਸ਼ਨ, ਗੁਰਜੀਤ ਢਕੜੱਬਾ, ...
Read Full Story


ਪਟਿਆਲਾ 'ਚ ਬਣੇਗਾ ਕੌਮੀ ਖੇਡ ਟ੍ਰੇਨਿੰਗ ਸੈਂਟਰ

ਨਵੀਂ ਦਿੱਲੀ, ਮੁਲਕ 'ਚ ਖੇਡ ਕੋਚਾਂ ਦੀ ਕਮੀ ਨੂੰ ਦੂਰ ਕਰਨ ਦੇ ਉਦੇਸ਼ ਨਾਲ ਸਰਕਾਰ ਦੀ ਪੰਜਾਬ ਦੇ ਪਟਿਆਲਾ 'ਚ 250 ਕਰੋੜ ਰੁਪਏ ਦੀ ਲਾਗਤ ਨਾਲ ਕੌਮੀ ਖੇਡ ਟ੍ਰੇਨਿੰਗ ਸੰਸਥਾ ਦਾ ਨਿਰਮਾਣ ਕਰਨ ਦੀ ਪੇਸ਼ਕਸ਼ ਹੈ। ਵਿੱਤ ਮੰਤਰੀ ਪੀ. ਚਿਦਾਂਬਰਮ ਨੇ ਲੋਕ ਸਭਾ 'ਚ ਸਾਲ 2013-14 ਦਾ ਆਮ ਬਜਟ ਪੇਸ਼ ਕਰਦੇ ਹੋਏ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਦੇਸ਼ 'ਚ ਸਾਰੀਆਂ ਖੇਡਾਂ ਨੂੰ ਸਰਕਾਰੀ ਸਹਾਇਤਾ ਦੀ ਲੋੜ ਹੈ। ਸਾਡੇ ਕੋਲ ਅਨੇਕਾ ਪੁਰਸ਼ ਅਤੇ ਮਹਿਲਾ ਖਿਡਾਰੀ ਹਨ ਪਰ ਕੋਚਾਂ ਦੀ ਘਾਟ ਹੈ। ਚਿਦਾਂਬਰਮ ਨੇ ਕਿਹਾ ਕਿ ਤਿੰਨ ਸਾਲ ਦੀ ਮਿਆਦ ਦੇ ਦੌਰਾਨ 250 ਕਰੋੜ ਰੁਪਏ ਦੀ ਲਾਗਤ ਨਾਲ ਪਟਿਆਲਾ 'ਚ ਕੌਮੀ ਖੇਡ ...
Read Full Story


1 2 > >>

Loading...