ਈਰਾਨ ਨਾਲ ਪਰਮਾਣੂ ਜਾਂਚ 'ਚ ਸਮਝੌਤੇ ਦੀ ਉਮੀਦ
ਅੰਤਰਰਾਸ਼ਟਰੀ ਪਰਮਾਣੂ ਊਰਜਾ ਏਂਜਸੀ.ਆਈਏਈਏ. ਨੇ ਬੁਧਵਾਰ ਨੂੰ ਹੋਣ ਵਾਲੇ ਬਗਦਾਦ ਸੰਮੇਲਨ ਤੋਂ ਪਹਿਲਾ ਈਰਾਨ ਨਾਲ ਪਰਮਾਣੂ ਜਾਂਚ 'ਚ ਸਮਝੌਤੇ ਦੀ ਉਮੀਦ ਹੈ। ਆਈਏਈਏ ਦੇ ਪ੍ਰਧਾਨ ਯੂਕੀਆ ਅਮਾਨੋ ਨੇ ਈਰਾਨ ਜਾਣ ਤੋਂ ਪਹਿਲਾ ਹਵਾਈ ਅੱਡੇ 'ਤੇ ਪੱਤਰਕਾਰ ਨੂੰ ਕਿਹਾ ਕਿ ਸਮਝੌਤੇ ਦਾ ਸਹੀ ਸਮਾਂ ਹੈ ਅਤੇ ਅਜੇ ਕੁਝ ਨਿਸ਼ਚਿਤ ਨਹੀਂ ਹੈ ਪਰ ਮੈਨੂੰ ਪੂਰੀ ਉਮੀਦ ਹੈ।
ਅਮਾਨਾ ਸੋਮਵਾਰ ਨੂੰ ਈਰਾਨ ਦੇ ਨੇਤਾ ਦੇ ਨਾਲ ਗੱਲ-ਬਾਤ ਕਰਨਗੇ। ਤਹਿਰਾਨ ਪਹੁੰਚਣ ਤੇ ਆਈਏਈਏ 'ਚ ਪ੍ਰਤੀਨਿਧੀ ਅਲੀ ਅਸਗਰ ਨੇ ਉਨ੍ਹਾਂ ਦਾ ਸਵਾਗਤ ਗਰਮਜੋਸ਼ੀ ਨਾਲ ਕੀਤਾ। ਜਲਾਲੀ ਦੋ ਦਿਨ ਬਾਅਦ ਬਗਦਾਦ 'ਚ ਪੱਛਮੀ ਦੇਸ਼ਾਂ ਦਾ ... Read Full Story
|
ਜੈਲਲਿਤਾ ਵੱਲੋਂ ਕੁਡਨਕੁਲਮ ਪਰਮਾਣੂ ਪਲਾਂਟ ਨੂੰ ਹਰੀ ਝੰਡੀ
ਰਾਜ ਸਰਕਾਰ ਨੇ 500 ਕਰੋੜ ਦਾ ਪੈਕੇਜ ਐਲਾਨਿਆ
ਚੇਨੱਈ, ਕੁਡਨਕੁਲਮ ਪਰਮਾਣੂ ਪਲਾਂਟ ਦੇ ਰੇੜਕੇ ਨੂੰ ਖਤਮ ਕਰਨ ਦੇ ਯਤਨ ਕਰਦਿਆਂ ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਨੇ ਅੱਜ ਇਸ ਨੂੰ ਜਾਰੀ ਰੱਖਣ ਲਈ ਹਰੀ ਝੰਡੀ ਦੇ ਦਿੱਤੀ ਹੈ। ਇਸ ਇਲਾਕੇ ਦੇ ਵਿਕਾਸ ਲਈ ਰਾਜ ਸਰਕਾਰ ਨੇ 500 ਕਰੋੜ ਦਾ ਵਿਸ਼ੇਸ਼ ਪੈਕੇਜ ਦੇਣ ਦਾ ਐਲਾਨ ਕੀਤਾ ਹੈ।
ਆਪਣੀ ਚੁੱਪ ਤੋੜਦਿਆਂ ਮੁੱਖ ਮੰਤਰੀ ਜੈਲਲਿਤਾ ਨੇ ਦੱਸਿਆ ਕਿ ਅੱਜ ਕੈਬਨਿਟ ਮੀਟਿੰਗ ਵਿਚ ਕੁਡਨਕੁਲਮ ਪਰਮਾਣੂ ਪਲਾਂਟ ਵਾਲੇ ਇਲਾਕੇ ਦੇ ਵਿਕਾਸ ਲਈ 500 ਕਰੋੜ ਰੁਪਏ ਦਾ ਵਿਕਾਸ ਪੈਕੇਜ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਤਿਰੂਨੇਲਵੇਲੀ ਜ਼ਿਲ੍ਹੇ ਵਿਚ ... Read Full Story
|
ਇਰਾਨ ਬਣਾ ਸਕਦੈ ਚਾਰ ਪਰਮਾਣੂ ਬੰਬ : ਇਜ਼ਰਾਇਲ
ਤੇਲ ਅਵੀਵ, ਇਜ਼ਰਾਇਲ ਨੇ ਕਿਹਾ ਹੈ ਕਿ ਇਰਾਨ ਕੋਲ ਚਾਰ ਟਨ 20 ਫੀਸਦੀ ਯੂਰੇਨੀਅਮ ਹੈ ਜਿਸ ਨਾਲ ਇਕ ਸਾਲ 'ਚ ਘੱਟ ਸ਼ਕਤੀ ਵਾਲੇ ਚਾਰ ਪਰਮਾਣੂ ਬੰਬ ਬਣਾਏ ਜਾ ਸਕਦੇ ਹਨ। ਇਜਰਾਇਲ ਸੈਨਾ ਦੇ ਖੂਫੀਆ ਵਿਭਾਗ ਦੇ ਮੁਖੀ ਮੇਜਰ ਜਨਰਲ ਅਵੀਵ ਕੋਚਾਵੀ ਨੇ ਕੱਲ ਇਥੇ ਕਿਹਾ ਕਿ ਇਰਾਨ ਕੋਲ ਚਾਰ ਟਨ ਉਪਕਰਣ ਅਤੇ 100 ਕਿਲੋਗ੍ਰਾਮ ਯੂਰੇਨੀਅਮ ਹੈ ਜੋ ਚਾਰ ਪਰਮਾਣੂ ਬੰਬ ਬਣਾਉਣ ਲਈ ਉਪਯੋਗੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬੰਬਾਂ ਨੂੰ ਇਕ ਸਾਲ ਅੰਦਰ ਬਣਾ ਲਿਆ ਜਾਏਗਾ। ਉਨ੍ਹਾਂ ਇਹ ਵੀ ਕਿਹਾ ਕਿ ਇਰਾਨ ਆਪਣੀ ਸੈਨਿਕ ਪਰਮਾਣੂ ਸ਼ਕਤੀ ਨੂੰ ਵਧਾਉਣ ਲਈ ਪੂਰਾ ਜ਼ੋਰ ਲਗਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਰਾਨ ... Read Full Story
|
ਫਰਾਂਸ ਦੇ ਪਰਮਾਣੂ ਪਲਾਂਟ ‘ਚ ਧਮਾਕਾ; 1 ਮੌਤ, 3 ਜ਼ਖ਼ਮੀ
ਮਰਕੌਲ,ਫਰਾਂਸ ਦੇ ਸ਼ਹਿਰ ਮਰਕੌਲ ਨੇੜੇ ਇਕ ਪਰਮਾਣੂ ਪਲਾਂਟ ਵਿਚ ਅੱਗ ਲੱਗਣ ਕਾਰਨ ਜ਼ੋਰਦਾਰ ਧਮਾਕਾ ਹੋਇਆ ਜਿਸ ਕਰਕੇ ਇਕ ਵਿਅਕਤੀ ਦੀ ਮੌਤ ਹੋ ਗਈ ਤੇ 3 ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਫਰਾਂਸ ਦੇ ਪਰਮਾਣੂ ਊਰਜਾ ਕਮਿਸ਼ਨ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਹ ਧਮਾਕਾ ਪਰਮਾਣੂ ਕਚਰਾ ਸਟੋਰ ‘ਚ ਹੋਇਆ। ਉਨ੍ਹਾਂ ਇਹ ਵੀ ਦੱਸਿਆ ਕਿ ਪਲਾਂਟ ‘ਚੋਂ ਰਸਾਵ ਨਹੀਂ ਹੋਇਆ ਹੈ ਪ੍ਰੰਤੂ ਇਹਤਿਆਤ ਵਜੋਂ ਸਖ਼ਤ ਚੌਕਸੀ ਰੱਖੀ ਜਾ ਰਹੀ ... Read Full Story
|
ਨੇਜਾਦ ਦੀ ਓਬਾਮਾ ਨੂੰ ਅਪੀਲ
ਇਰਾਨੀ ਰਾਸ਼ਟਰਪਤੀ ਮਹਿਮੂਦ ਅਹਿਮਦੀਨੇਜ਼ਾਦ ਨੇ ਬੀਤੇ ਕੱਲ੍ਹ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਅਪੀਲ ਕੀਤੀ ਕਿ ਉਹ ਪਰਮਾਣੂ ਬਾਲਣ ਆਦਾਨ-ਪ੍ਰਦਾਨ ਦੇ ਇੱਕ ਕਰਾਰ ਨੂੰ ਕਬੂਲ ਕਰਨ ਅਤੇ ਨਾਲ ਹੀ ਚਿਤਾਇਆ ਵੀ ਕਿ ਜੇਕਰ ਇਸ ਪ੍ਰਸਤਾਵ ਨੂੰ ਖਾਰਜ਼ ਕਰ ਦਿੱਤਾ ਗਿਆ ਤਾਂ ਇਰਾਨ ਨਾਲ ਸਹਿਯੋਗ ਵਧਾਉਣ ਦਾ ਇਤਹਾਸਕ ਮੌਕਾ ਉਹਨਾਂ ਦੇ ਹੱਥੋਂ ਖੁੰਝ ਜਾਵੇਗਾ।
ਨੇਜ਼ਾਦ ਨੇ ਰੂਸ ਨੂੰ ਵੀ ਸਖਤ ਚਿਤਾਵਨੀ ਦਿੰਦਿਆਂ ਕਿਹਾ ਕਿ ਇਰਾਨ ਖਿਲਾਫ ਸੰਯੁਕਤ ਰਾਸ਼ਟਰ ਦੇ ਨਵੇਂ ਪ੍ਰਤੀਬੰਧਾਂ ਲਈ ਅਮਰੀਕੀ ਅਗਵਾਈ ਵਾਲੇ ਦਬਾਅ ਨੂੰ ਰੂਸ ਦਾ ਸਹਿਯੋਗ ਮਿਲਣਾ ਦੋਹਾਂ ਦੇਸ਼ਾਂ ਗੁਆਂਢੀ ਅਤੇ ਮਿੱਤਰਤਾ ... Read Full Story
|