ਰਾਸ਼ਟਰਪਤੀ ਚੋਣ 'ਤੇ ਜੋ ਫੈਸਲਾ ਯੂ.ਪੀ.ਏ. ਦਾ ਹੋਵੇਗਾ, ਉਹੀ ਹੋਵੇਗਾ ਐੱਨ. ਸੀ. ਪੀ. ਦਾ : ਪਵਾਰ
ਨਵੀਂ ਦਿੱਲੀ, ਰਾਸ਼ਟਰਪਤੀ ਅਹੁਦੇ ਲਈ ਐੱਨ. ਸੀ. ਪੀ. ਨੇਤਾ ਪੀ. ਏ. ਸੰਗਮਾ ਦੀ ਉਮੀਦਵਾਰੀ ਨੂੰ ਅੰਨਾ ਡੀ. ਐੱਮ. ਕੇ. ਅਤੇ ਬੀਜੂ ਜਨਤਾ ਦਲ (ਬੀਜਦ) ਦਾ ਸਮਰਥਨ ਮਿਲਣ ਤੋਂ ਇਕ ਦਿਨ ਬਾਅਦ ਐੱਨ. ਸੀ. ਪੀ. ਪ੍ਰਧਾਨ ਸ਼ਰਦ ਪਵਾਰ ਨੇ ਕਿਹਾ ਕਿ ਰਾਸ਼ਟਰਪਤੀ ਚੋਣ 'ਤੇ ਉਨ੍ਹਾਂ ਦੀ ਪਾਰਟੀ ਦਾ ਫੈਸਲਾ ਉਹੀ ਹੋਵੇਗਾ, ਜਿਹੜਾ ਯੂ. ਪੀ. ਏ. ਦਾ ਹੋਵੇਗਾ।
ਅੱਜ ਸਵੇਰੇ ਪਵਾਰ ਨਾਲ ਮੁਲਾਕਾਤ ਕਰਨ ਵਾਲੇ ਸੰਗਮਾ ਨੇ ਕਿਹਾ ਕਿ ਐੱਨ.ਸੀ.ਪੀ. ਨੇਤਾ ਨੇ ਉਨ੍ਹਾਂ ਨੂੰ ਕਿਹਾ ਕਿ ਪਾਰਟੀ ਯੂ. ਪੀ. ਏ. ਦਾ ਹਿੱਸਾ ਹੈ ਅਤੇ ਇਸ ਮੁੱਦੇ 'ਤੇ ਉਨ੍ਹਾਂ ਦਾ ਫੈਸਲਾ ਉਹੀ ਹੋਵੇਗਾ ਜਿਹੜਾ ਗਠਜੋੜ ਦਾ ਹੋਵੇਗਾ। ਹਾਲਾਂਕਿ ਕੇਂਦਰੀ ਖੇਤੀ ... Read Full Story
|
ਬਾਦਲ ਨੇ ਪੰਜਾਬ 'ਚ ਹੋਰ ਮੈਗਾ ਫੂਡ ਪਾਰਕਾਂ ਲਈ ਪਵਾਰ ਦਾ ਦਖ਼ਲ ਮੰਗਿਆ
ਜਲੰਧਰ, ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਕੇਂਦਰੀ ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਸ਼ਰਦ ਪਵਾਰ ਨੂੰ ਪੰਜਾਬ ਜੋ ਕਿ ਦੇਸ਼ ਦੇ ਅੰਨ ਭੰਡਾਰ ਵਾਲੇ ਸੂਬੇ ਵਜੋਂ ਜਾਣਿਆ ਜਾਂਦਾ ਹੈ, ਵਿਚ ਹੋਰ ਮੈਗਾ ਫੂਡ ਪਾਰਕ ਅਲਾਟ ਕਰਨ ਲਈ ਪੁਰਜ਼ੋਰ ਬੇਨਤੀ ਕੀਤੀ। ਪਵਾਰ ਨੂੰ ਪੱਤਰ ਰਾਹੀਂ ਮੁੱਖ ਮੰਤਰੀ ਨੇ ਜਾਣੂੰ ਕਰਵਾਇਆ ਕਿ ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੈ ਜਿਸ ਵਿਚ ਅਜਿਹੇ ਹੋਰ ਮੈਗਾ ਫੂਡ ਪਾਰਕ ਲੱਗਣੇ ਚਾਹੀਦੇ ਹਨ ਕਿਉਂ ਕਿ ਅਜੇ ਤੱਕ ਕੇਂਦਰ ਵਲੋਂ ਰਾਜ ਵਿਚ ਇਕ ਹੀ ਫੂਡ ਪਾਰਕ ਅਲਾਟ ਕੀਤਾ ਗਿਆ ਹੈ ਜੋ ਮੈਸ. ਇੰਟਰਨੈਸ਼ਨਲ ਮੈਗਾ ਫੂਡ ਪਾਰਕ ਲਿਮਟਿਡ ... Read Full Story
|
ਪਵਾਰ ਨੇ ਇਸ਼ਾਰਿਆਂ 'ਚ ਕੀਤੀ ਫੌਜ ਮੁਖੀ ਦੀ ਆਲੋਚਨਾ
ਮੁੰਬਈ, ਕੇਂਦਰੀ ਖੇਤੀ ਮੰਤਰੀ ਸ਼ਰਦ ਪਵਾਰ ਅੱਜ ਫੌਜ ਮੁਖੀ ਵੀ. ਕੇ. ਸਿੰਘ ਦੇ ਆਲੋਚਕ ਦੇ ਤੌਰ 'ਤੇ ਨਜ਼ਰ ਆਉਂਦੇ ਦਿਸੇ। ਉਨ੍ਹਾਂ ਇਥੇ ਪੱਤਰਕਾਰਾਂ ਨੂੰ ਕਿਹਾ ਕਿ ਜਦੋਂ ਮਾਮਲਾ ਰਿਸ਼ਵਤ ਦਾ ਹੋਵੇ ਤਾਂ ਇਹ ਜ਼ਿੰਮੇਵਾਰੀ ਦੋਸ਼ ਲਾਉਣ ਵਾਲੇ ਵਿਅਕਤੀ ਦੀ ਹੁੰਦੀ ਹੈ ਕਿ ਉਹ ਉਸੇ ਦਿਨ ਮਾਮਲੇ ਨੂੰ ਸਾਹਮਣੇ ਲਿਆਵੇ ਨਾ ਕਿ ਡੇਢ ਸਾਲ ... Read Full Story
|
ਲੋਕ ਸਭਾ ਦੀ ਲਾਬੀ 'ਚ ਬੇਹੋਸ਼ ਹੋਏ ਪਵਾਰ
ਨਵੀਂ ਦਿੱਲੀ, ਕੇਂਦਰੀ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਨੂੰ ਮੰਗਲਵਾਰ ਨੂੰ ਲੋਕ ਸਭਾ 'ਚ ਪ੍ਰਸ਼ਨ ਕਾਲ ਦੇ ਪੂਰਾ ਹੋਣ ਤੋਂ ਠੀਕ ਬਾਅਦ ਚੱਕਰ ਆਉਣ ਲੱਗੇ। ਜਿਸ ਕਾਰਨ ਸ਼ਰਦ ਪਵਾਰ ਨੂੰ ਸਦਨ ਤੋਂ ਲਿਜਾਇਆ ਗਿਆ। ਪਵਾਰ (71) ਨੂੰ ਉਨ੍ਹਾਂ ਦੀ ਅਧਿਕਾਰਤ ਕਾਰ ਰਾਹੀਂ ਸੰਸਦ ਤੋਂ ਬਾਹਰ ਲਿਜਾਇਆ ਗਿਆ। ਸ਼ਰਦ ਪਵਾਰ ਨਾਲ ਉਨ੍ਹਾਂ ਦੀ ਬੇਟੀ ਅਤੇ ਬਰਾਮਤੀ ਦੇ ਸੰਸਦ ਸੁਪ੍ਰਿਆ ਸੁਲੇ ਅਤੇ ਕੇਂਦਰੀ ਮੰਤਰੀ ਪ੍ਰਫੁੱਲ ਪਟੇਲ ਵੀ ਸਨ। ਸ਼ਰਦ ਪਵਾਰ ਲਈ ਇਕ ਐਬੂਲੈਂਸ ਵੀ ਆ ਗਈ ਸੀ ਪਰ ਉਹ ਅਧਿਕਾਰਤ ਕਾਰ ਰਾਹੀਂ ਸੰਸਦ ਤੋਂ ਰਵਾਨਾ ਹੋਏ। ਪ੍ਰਧਾਨ ਮੰਤਰੀ ਦਫਤਰ 'ਚ ਰਾਜ ਮੰਤਰੀ ਵੀ. ਨਾਰਾਇਣਸਾਮੀ ਨੇ ਕਿਹਾ ਕਿ ... Read Full Story
|
ਬਾਦਲ ਦੇ ਸਹੁੰ ਚੁੱਕ ਸਮਾਰੋਹ 'ਚ ਸ਼ਾਮਲ ਹੋ ਸਕਦੇ ਹਨ ਪਵਾਰ
ਮੁੰਬਈ, ਕੇਂਦਰੀ ਖੇਤੀ ਮੰਤਰੀ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੇ ਮੁਖੀ ਸ਼ਰਦ ਪਵਾਰ 14 ਮਾਰਚ ਨੂੰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਹੁੰ ਚੁੱਕ ਸਮਾਰੋਹ ਵਿਚ ਸ਼ਾਮਲ ਹੋ ਸਕਦੇ ਹਨ। ਰਾਕਾਂਪਾ ਸੂਤਰਾਂ ਨੇ ਦੱਸਿਆ ਕਿ ਪਵਾਰ ਨੇ ਇਸ ਸ਼ਰਤ 'ਤੇ ਬਾਦਲ ਦੇ ਸਹੁੰ ਚੁੱਕ ਸਮਾਰੋਹ ਵਿਚ ਸ਼ਾਮਲ ਹੋਣ ਦੀ ਯੋਜਨਾ ਬਣਾਈ ਹੈ ਕਿ ਉਸ ਦਿਨ ਸੰਸਦ ਵਿਚ ਕੁਝ ਵਿਸ਼ੇਸ਼ ਘਟਨਾਕ੍ਰਮ ਨਾ ... Read Full Story
|
ਪਵਾਰ ਦਾ ਕਾਂਗਰਸ ਨੂੰ ਅਲਟੀਮੇਟਮ
ਯੂ. ਪੀ. ਏ. ਲਈ ਨਵਾਂ ਸੰਕਟ b ਮਹਾਰਾਸ਼ਟਰ ਮਿਊਂਸੀਪਲ ਚੋਣਾਂ 'ਚ ਸੀਟਾਂ ਦੇ ਲੈਣ-ਦੇਣ ਬਾਰੇ ਰੇੜਕਾ
ਮੁੰਬਈ, ਮੁੰਬਈ ਮਿਊਂਸੀਪਲ ਕਾਰਪੋਰੇਸ਼ਨ ਅਤੇ ਮਹਾਰਾਸ਼ਟਰ ਦੀਆਂ 6 ਹੋਰ ਮਿਊਂਸੀਪਲ ਕਮੇਟੀਆਂ ਦੀਆਂ ਹੋਣ ਵਾਲੀਆਂ ਚੋਣਾਂ ਵਿਚ ਸੀਟਾਂ ਦੇ ਲੈਣ-ਦੇਣ ਨੂੰ ਲੈ ਕੇ ਕੇਂਦਰ ਦੀ ਯੂ. ਪੀ. ਏ. ਸਰਕਾਰ ਵਿਚ ਕਾਂਗਰਸ ਦੀ ਭਾਈਵਾਲ ਪਾਰਟੀ ਨੈਸ਼ਨਲ ਪੀਪਲਜ਼ ਕਾਂਗਰਸ ਦੇ ਮੁਖੀ ਅਤੇ ਕੇਂਦਰੀ ਮੰਤਰੀ ਸ਼ਰਦ ਪਵਾਰ ਨੇ ਕਾਂਗਰਸ ਹਾਈਕਮਾਂਡ ਨੂੰ ਅਲਟੀਮੇਟਮ ਦਿੱਤਾ ਹੈ ਕਿ ਉਹ 24 ਘੰਟੇ ਅੰਦਰ ਮਿਊਂਸੀਪਲ ਚੋਣਾਂ ਸੰਬੰਧੀ ਸੀਟਾਂ ਦੀ ਵੰਡ ਦਾ ਫੈਸਲਾ ਕਰੇ ਨਹੀਂ ਤਾਂ ਐੱਨ. ਪੀ. ਸੀ. ਕੇਂਦਰੀ ਸਰਕਾਰ ਤੋਂ ... Read Full Story
|
ਥੱਪੜ ਮਾਮਲਾ : ਹਰਵਿੰਦਰ ਨੂੰ ਮਿਲੀ ਜ਼ਮਾਨਤ
ਨਵੀਂ ਦਿੱਲੀ, ਕੇਂਦਰੀ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਨੂੰ ਥੱਪੜ ਮਾਰਨ ਵਾਲੇ ਹਰਵਿੰਦਰ ਸਿੰਘ ਨੂੰ ਅੱਜ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਜ਼ਮਾਨਤ ਦੇ ਦਿੱਤੀ। ਪਟਿਆਲਾ ਹਾਊਸ ਕੋਰਟ ਨੇ ਹਰਵਿੰਦਰ ਨੂੰ ਜ਼ਮਾਨਤ ਉਸਦੀ ਮਾਨਸਿਕ ਹਾਲਤ ਨੂੰ ਦੇਖਦੇ ਹੋਏ ਦਿੱਤੀ ਹੈ। ਦੱਸਿਆ ਜਾਂਦਾ ਹੈ ਕਿ ਹਰਵਿੰਦਰ ਮਾਨਸਿਕ ਤੌਰ 'ਤੇ ਕਮਜ਼ੋਰ ਹੈ ਇਸ ਲਈ ਉਸਨੇ ਪਵਾਰ ਨੂੰ ਥੱਪੜ ਮਾਰਨ ਦੀ ਹਰਕਤ ਕੀਤੀ।
ਬੀਤੇ ਮਹੀਨੇ ਹਰਵਿੰਦਰ ਨੇ ਦੇਸ਼ 'ਚ ਵਧਦੀ ਮਹਿੰਗਾਈ ਤੋਂ ਬੌਖਲਾ ਕੇ ਨਵੀਂ ਦਿੱਲੀ ਨਗਰ ਪਾਲਿਕਾ ਕੰਪਲੈਕਸ (ਐਨ. ਡੀ. ਐਮ. ਸੀ.) ਕੇਂਦਰ 'ਚ ਆਯੋਜਿਤ ਇਕ ਜਨਤਕ ਪ੍ਰੋਗਰਾਮ 'ਚ ਪਵਾਰ ਦੇ ਥੱਪੜ ਮਾਰਿਆ ਸੀ। ਉਸ ... Read Full Story
|
ਪਵਾਰ ਨੂੰ ਥੱਪੜ ਮਾਰਨ ਵਾਲੇ ਨੂੰ ਜ਼ਮਾਨਤ ਨਹੀਂ
ਨਵੀਂ ਦਿੱਲੀ, ਦਿੱਲੀ ਦੀ ਇਕ ਅਦਾਲਤ ਨੇ ਐੈੱਨ. ਸੀ. ਪੀ. ਨੇਤਾ ਅਤੇ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਨੂੰ ਥੱਪੜ ਮਾਰਨ ਵਾਲੇ ਨੌਜਵਾਨ ਹਰਵਿੰਦਰ ਸਿੰਘ ਨੂੰ ਜ਼ਮਾਨਤ ਦੇਣ ਤੋਂ ਨਾਂਹ ਕਰਦੇ ਹੋਏ ਬੁੱਧਵਾਰ ਕਿਹਾ ਕਿ ਉਸ ਨੂੰ ਹਸਪਤਾਲ ਵਿਚ ਹੋਰ ਇਲਾਜ ਦੀ ਲੋੜ ਹੈ, ਕਿਉਂਕਿ ਮੈਡੀਕਲ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਉਹ ਮਾਨਸਿਕ ਪੱਖੋਂ ਠੀਕ ਨਹੀਂ। ਮੈਟਰੋਪੋਲੀਟਨ ਮੈਜਿਸਟ੍ਰੇਟ ਜਸਜੀਤ ਕੌਰ ਨੇ ਦੱਸਿਆ ਕਿ ਮਿਲੀ ਰਿਪੋਰਟ ਮੁਤਾਬਕ ਫਿਲਹਾਲ ਮੇਰਾ ਵਿਚਾਰ ਹੈ ਕਿ ਦੋਸ਼ੀ ਨੂੰ ਜ਼ਮਾਨਤ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ, ਕਿਉਂਕਿ ਮੈਡੀਕਲ ਬੋਰਡ ਵਲੋਂ ਕੀਤੀ ਗਈ ਉਸਦੀ ਮੈਡੀਕਲ ਜਾਂਚ ਅਜੇ ਬਕਾਇਆ ... Read Full Story
|
ਗਾਂਧੀਵਾਦ ਦੀ ਨਵੀਂ ਪਰਿਭਾਸ਼ਾ ਦੇ ਰਹੇ ਨੇ ਅੰਨਾ : ਪਵਾਰ
ਨਵੀਂ ਦਿੱਲੀ, ਖੇਤੀਬਾੜੀ ਮੰਤਰੀ ਸ਼ਰਦ ਪਵਾਰ ਨੇ ਖੁਦ 'ਤੇ ਹੁਣੇ ਜਿਹੇ ਹੋਏ ਹਮਲੇ ਨੂੰ ਜਾਇਜ਼ ਠਹਿਰਾਉਣ ਬਾਰੇ ਕੀਤੀ ਗਈ ਟਿੱਪਣੀ ਲਈ ਬੁੱਧਵਾਰ ਅੰਨਾ ਹਜ਼ਾਰੇ 'ਤੇ ਇਹ ਕਹਿੰਦਿਆਂ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਭਵਿੱਖ ਵਿਚ ਜੇ ਉਨ੍ਹਾਂ 'ਤੇ ਹਮਲਾ ਹੁੰਦਾ ਹੈ ਤਾਂ ਇਹ ਪੂਰੀ ਤਰ੍ਹਾਂ ਸਪੱਸ਼ਟ ਹੋ ਜਾਏਗਾ ਕਿ ਉਸ ਲਈ ਸ਼ਹਿ ਕਿਥੋਂ ਮਿਲ ਰਹੀ ਹੈ। ਪਵਾਰ ਨੇ ਇਕ ਬਿਆਨ ਵਿਚ ਕਿਹਾ ਕਿ ਉਨ੍ਹਾਂ ਆਪਣੇ ਹਮਾਇਤੀਆਂ ਨੂੰ ਅਪੀਲ ਕੀਤੀ ਹੈ ਕਿ ਹਜ਼ਾਰੇ ਦੇ ਵਿਚਾਰਾਂ ਅਤੇ ਕਥਨਾਂ 'ਤੇ ਪ੍ਰਪੱਕ ਢੰਗ ਨਾਲ ਸੰਜਮ ਟਿੱਪਣੀ ਹੋਣੀ ਚਾਹੀਦੀ ਹੈ ਅਤੇ ਇਸ ਦੇ ਜਵਾਬ ਵਿਚ ਕੋਈ ਹਿੰਸਾ ਨਹੀਂ ਹੋਣੀ ... Read Full Story
|
ਸ਼ਰਦ ਪਵਾਰ ਨੂੰ ਥੱਪੜ ਜ਼ਰੂਰੀ ਸੀ - ਅੰਨਾ ਹਜ਼ਾਰੇ
ਰਾਲੇਗਨ ਸਿੱਧੀ, ਸਮਾਜ ਸੇਵਕ ਅੰਨਾ ਹਜ਼ਾਰੇ ਨੇ ਕਿਹਾ ਹੈ ਕਿ ਬੀਤੇ ਮਹੀਨੇ ਦਿੱਲੀ ਵਿਚ ਕੇਂਦਰੀ ਖੇਤੀ ਮੰਤਰੀ ਉਪਰ ਹਮਲੇ ਤੋਂ ਬਾਅਦ ਉਨ੍ਹਾਂ ਵਲੋਂ 'ਸਿਰਫ ਇਕ ਥੱਪੜ' ਦੀ ਟਿੱਪਣੀ ਕਰਨ ਤੋਂ ਬਾਅਦ ਇਹ ਵੀ ਕਿਹਾ ਸੀ ਕਿ ਉਹ ਇਸ ਹਿੰਸਾ ਨੂੰ ਗਲਤ ਨਹੀਂ ਮੰਨਦੇ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰੀ ਲੋਕਾਂ ਨੂੰ ਬਚਾਉਣਾ ਪਵਾਰ ਦੀ ਪੁਰਾਣੀ ਆਦਤ ਹੈ ਅਤੇ ਜੇ ਪੜਤਾਲ ਕੀਤੀ ਜਾਵੇ ਤਾਂ ਇਹ ਗੱਲ ਸਪੱਸ਼ਟ ਹੋ ਜਾਵੇਗੀ ਕਿ ਪਵਾਰ ਨੇ ਭ੍ਰਿਸ਼ਟਾਚਾਰ ਦੇ ਕਈ ਮਾਮਲਿਆਂ ਨੂੰ ਅਣਦੇਖਿਆ ਕਰ ਦਿੱਤਾ। ਅੰਨਾ ਨੇ ਹੋਰ ਕਿਹਾ ਕਿ ਉਨ੍ਹਾਂ ਦਾ ਗਾਂਧੀ ਜੀ ਨਾਲ ਮੁਕਾਬਲਾ ਕਰਨਾ ਠੀਕ ਨਹੀਂ। ਉਨ੍ਹਾਂ ਦੱਸਿਆ ਕਿ ਇਹ ... Read Full Story
|
ਅੰਨਾ ਨੇ ਥੱਪੜ ਵਾਲੇ ਆਪਣੇ ਬਿਆਨ ਦਾ ਕੀਤਾ ਬਚਾਅ
ਨਵੀਂ ਦਿੱਲੀ, ਭ੍ਰਿਸ਼ਟਾਚਾਰ ਵਿਰੁੱਧ ਅੰਦੋਲਨ ਚਲਾ ਰਹੇ ਗਾਂਧੀਵਾਦੀ ਸਮਾਜ ਸੇਵੀ ਅੰਨਾ ਹਜ਼ਾਰੇ ਨੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਨੂੰ ਇਕ ਨੌਜਵਾਨ ਵਲੋਂ ਥੱਪੜ ਮਾਰੇ ਜਾਣ ਪਿੱਛੋਂ ਦਿੱਤੇ ਗਏ ਆਪਣੇ ਵਾਦ-ਵਿਵਾਦ ਵਾਲੇ ਬਿਆਨ ਦਾ ਬਚਾਅ ਕਰਦਿਆਂ ਕਿਹਾ ਕਿ ਸਮਾਜ ਦੀ ਭਲਾਈ ਲਈ ਸਖਤ ਸ਼ਬਦਾਂ ਦੀ ਹਿੰਸਾ ਜਾਇਜ਼ ਹੈ। ਹਜ਼ਾਰੇ ਨੇ ਆਪਣੇ ਬਲਾਗ ਵਿਚ ਲਿਖਿਆ ਹੈ ਕਿ ਸਿਆਸਤ ਵਿਚ ਕਈ ਲੋਕਾਂ ਨੂੰ ਥੱਪੜ ਮਾਰਿਆ ਜਾਣਾ ਮਾੜਾ ਲੱਗਾ ਅਤੇ ਕਈਆਂ ਨੂੰ ਗੁੱਸਾ ਵੀ ਆਇਆ ਪਰ ਹਰਵਿੰਦਰ ਸਿੰਘ ਨੇ ਕੇਂਦਰੀ ਮੰਤਰੀ ਨੂੰ ਥੱਪੜ ਕਿਉਂ ਮਾਰਿਆ, ਇਹ ਵੀ ਸੋਚਣ ਵਾਲੀ ਗੱਲ ਹੈ। ਅੰਨਾ ਨੇ ਆਪਣੀ ਤੁਲਨਾ ... Read Full Story
|
ਪਵਾਰ ਦੇ ਥੱਪੜ ਮਾਰਨ ਵਾਲੇ ਨੂੰ ਅਜੇ ਹਸਪਤਾਲ ‘ਚ ਰਹਿਣਾ ਪਏਗਾ
ਨਵੀਂ ਦਿੱਲੀ, ਕੇਂਦਰੀ ਖੇਤੀ ਮੰਤਰੀ ਸ਼ਰਦ ਪਵਾਰ ਨੂੰ ਥੱਪੜ ਮਾਰਨ ਵਾਲੇ ਨੌਜਵਾਨ ਨੂੰ ਅੱਜ ਦਿੱਲੀ ਹਾਈ ਕੋਰਟ ਨੇ 12 ਦਸੰਬਰ ਤਕ ‘ਇੰਸਟੀਚਿਊਟ ਆਫ ਹਿਊਮਨ ਬਿਹੇਵੀਅਰ ਐਂਡ ਅਲਾਇਡ ਸਾਇੰਸਿਜ਼’ (ਆਈ.ਐਚ.ਬੀ.ਏ.ਐਸ.) ਵਿਚ ਰਹਿਣ ਦੇ ਹੁਕਮ ਦਿੱਤੇ ਹਨ ਤਾਂ ਕਿ ਉਹਦੀ ਮਾਨਸਿਕ ਸਿਹਤ ਬਾਰੇ ਕੁਝ ਵਧੀਕ ਟੈਸਟ ਕੀਤੇ ਜਾ ਸਕਣ।
ਅਦਾਲਤ ਨੇ ਉਹਦੀ ਮਾਨਸਿਕ ਸਿਹਤ ਬਾਰੇ 12 ਦਸੰਬਰ ਨੂੰ ਰਿਪੋਰਟ ਵੀ ਮੰਗੀ ਹੈ। 2 ਦਸੰਬਰ ਨੂੰ ਆਈ.ਐਚ. ਬੀ.ਏ.ਐਸ. ‘ਚ ਡਾਕਟਰੀ ਜਾਂਚ ਲਈ ਦਾਖਲ ਕਰਾਏ ਗਏ ਹਰਵਿੰਦਰ ਸਿੰਘ ਨੂੰ ਮੈਟਰੋਪਾਲੇਟਿਨ ਮੈਜਿਸਟਰੇਟ ਜਸਜੀਤ ਕੌਰ ਨੇ ਹੋਰ 12 ਦਸੰਬਰ ਤਕ ਇਸੇ ਇੰਸਟੀਚਿਊਟ ‘ਚ ਰਹਿਣ ਦੇ ਹੁਕਮ ... Read Full Story
|
ਵਾਲ-ਵਾਲ ਬਚੇ ਸ਼ਰਦ ਪਵਾਰ, ਮੰਚ 'ਤੇ ਡਿੱਗਾ ਛੱਤ ਵਾਲਾ ਪੱਖਾ
ਜਬਲਪੁਰ, ਖੇਤੀ ਬਾੜੀ ਮੰਤਰੀ ਸ਼ਰਦ ਪਵਾਰ ਦੇ ਦਿਨ ਸ਼ਾਇਦ ਚੰਗੇ ਨਹੀਂ ਚੱਲ ਰਹੇ ਹਨ। ਕੋਈ ਨਾ ਕੋਈ ਮੁਸੀਬਤ ਉਨ੍ਹਾਂ ਦੇ ਗੱਲ ਪੈ ਹੀ ਜਾਂਦੀ ਹੈ। ਪਿਛਲੇ ਦਿਨੀਂ ਇਕ ਨੌਜਵਾਨ ਨੇ ਸ਼ਰੇਆਮ ਥੱਪੜ ਮਾਰ ਦਿੱਤਾ ਸੀ ਤੇ ਸ਼ਨੀਵਾਰ ਨੂੰ ਉਹ ਵਾਲ-ਵਾਲ ਬਚ ਗਏ ਜਦੋਂ ਇਕ ਸੈਮੀਨਾਰ ਨੂੰ ਸੰਬੋਧਨ ਕਰਦੇ ਸਮੇਂ ਇਕ ਛੱਤ ਵਾਲਾ ਪੱਖਾ ਉਨ੍ਹਾਂ ਦੇ ਮੰਚ 'ਤੇ ਡਿੱਗ ਗਿਆ। ਇਹ ਘਟਨਾ ਮੱਧ ਪ੍ਰਦੇਸ਼ ਦੇ ਜਬਲਪੁਰ ਦੀ ਹੈ।
ਜਬਲਪੁਰ ਰੇਂਜ ਦੇ ਆਈ. ਜੀ. ਮਧੁ ਕੁਮਾਰ ਨੇ ਦੱਸਿਆ ਕਿ ਇੰਡੀਅਨ ਕਾਊਂਸਲ ਆਫ ਐਗਰੀਕਲਚਰ ਰਿਸਰਚ ਵਲੋਂ ਆਯੋਜਿਤ ਸੈਮੀਨਾਰ ਨੂੰ ਖੇਤੀ ਬਾੜੀ ਮੰਤਰੀ ਸ਼ਰਦ ਪਵਾਰ ਸੰਬੋਧਿਥ ਕਰ ਰਹੇ ਸਨ ਕਿ ਇਹ ... Read Full Story
|
ਅਦਾਲਤ ਨੇ ਪਵਾਰ ਦੇ ਹਮਲਾਵਰ ਹਰਵਿੰਦਰ ਸਿੰਘ ਦੀ ਮੈਡੀਕਲ ਜਾਂਚ ਦਾ ਦਿੱਤਾ ਹੁਕਮ
ਨਵੀਂ ਦਿੱਲੀ, ਇਥੋਂ ਦੀ ਇਕ ਅਦਾਲਤ ਨੇ ਬੁੱਧਵਾਰ ਦਿੱਲੀ ਪੁਲਸ ਨੂੰ ਕਿਹਾ ਕਿ ਉਹ ਕੇਂਦਰੀ ਮੰਤਰੀ ਸ਼ਰਦ ਪਵਾਰ 'ਤੇ ਹਮਲਾ ਕਰਨ ਵਾਲੇ ਹਰਵਿੰਦਰ ਸਿੰਘ ਦੀ ਮਾਨਸਿਕ ਸਥਿਤੀ ਦੀ ਮੈਡੀਕਲ ਜਾਂਚ ਕਰਵਾਏ ਅਤੇ 5 ਦਸੰਬਰ ਤਕ ਆਪਣੀ ਰਿਪੋਰਟ ਸੌਂਪੇ। ਹਰਵਿੰਦਰ ਸਿੰਘ ਦੇ ਵਕੀਲ ਨੇ ਜ਼ਮਾਨਤ ਦੀ ਬੇਨਤੀ ਕਰਦੇ ਹੋਏ ਦਲੀਲ ਦਿੱਤੀ ਕਿ ਉਨ੍ਹਾਂ ਦਾ ਮੁਵੱਕਿਲ ਬੀਤੇ 7 ਸਾਲ ਤੋਂ ਮਾਨਸਿਕ ਬੀਮਾਰੀ ਦਾ ਸ਼ਿਕਾਰ ਹੈ। ਅਦਾਲਤ ਨੇ ਇੰਸਟੀਚਿਊਟ ਆਫ ਹਿਊਮਨ ਬਿਹੇਵੀਅਰ ਐਂਡ ਅਲਾਈਡ ਸਾਇੰਸਜ਼ ਵਿਖੇ ਹਰਵਿੰਦਰ ਦੀ ਮਾਨਸਿਕ ਬੀਮਾਰੀ ਦੀ ਜਾਂਚ ਕਰਨ ਦਾ ਹੁਕਮ ਦਿੱਤਾ। ਮੈਟਰੋ ਪਾਲੀਟਨ ਮੈਜਿਸਟ੍ਰੇਟ ਜਸਜੀਤ ਕੌਰ ਨੇ ... Read Full Story
|
ਹਰਵਿੰਦਰ ਨੂੰ ਥੱਪੜ ਮਾਰ ਕੇ ਲਿਆ ਪਵਾਰ ਦਾ ਬਦਲਾ
ਨਵੀਂ ਦਿੱਲੀ, ਕੇਂਦਰੀ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਦੇ ਗੱਲ 'ਤੇ ਥੱਪੜ ਪੈਣ ਤੋਂ ਬਾਅਦ ਦਿੱਲੀ ਤੋਂ ਲੈ ਕੇ ਮਹਾਰਾਸ਼ਟਰ ਤੱਕ ਗੁੱਸਾ ਹੈ। ਉਨ੍ਹਾਂ ਨੂੰ ਥੱਪੜ ਮਾਰਨ ਵਾਲੇ ਹਰਵਿੰਦਰ ਸਿੰਘ ਨੂੰ ਸ਼ੁੱਕਰਵਾਰ ਨੂੰ ਪਵਾਰ ਦੇ ਇਕ ਸਮਰਥਕ ਨੇ ਥੱਪੜ ਮਾਰ ਕੇ ਬਦਲਾ ਲਿਆ। ਦਿੱਲੀ ਦੇ ਪਟਿਆਲਾ ਹਾਊਸ ਕੋਰਟ 'ਚ ਪੇਸ਼ੀ ਦੌਰਾਨ ਇਹ ਘਟਨਾ ਘਟੀ।
ਹਰਵਿੰਦਰ ਸਿੰਘ ਨੇ ਜੱਜ ਨੂੰ ਕਿਹਾ ਕਿ ਜੇਕਰ ਉਸ ਨੂੰ ਛੱਡ ਦਿੱਤਾ ਗਿਆ ਤਾਂ ਉਹ ਫਿਰ ਨੇਤਾਵਾਂ 'ਤੇ ਹਮਲਾ ਕਰੇਗਾ। ਇਸ 'ਤੇ ਜੱਜ ਨੇ ਉਸ ਨੂੰ ਲੋਕਾਂ ਦੀ ਸੁਰੱਖਿਆ ਲਈ ਖਤਰਾ ਮੰਨਦੇ ਹੋਏ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ।
ਪੇਸ਼ੀ ਦੌਰਾਨ ਹਰਵਿੰਦਰ ... Read Full Story
|
ਇਕ ਥੱਪੜ 'ਤੇ ਏਨਾ ਬਵਾਲ ਕਿਓਂ : ਅੰਨਾ ਹਜ਼ਾਰੇ
ਰਾਲੇਗਣ ਸਿੱਧੀ, ਕੱਲ ਕੇਂਦਰੀ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਦੇ ਹਰਵਿੰਦਰ ਸਿੰਘ ਨਾਮਕ ਨੌਜਵਾਨ ਵਲੋਂ ਥੱਪੜ ਮਾਰੇ ਜਾਣ ਦੇ ਵਿਰੋਧ ਵਜੋਂ ਐਨ. ਸੀ. ਪੀ. ਕਾਰਜਕਰਤਾਵਾਂ ਵਿਰੋਧ ਪ੍ਰਦਰਸ਼ਨ ਕਰਨ 'ਤੇ ਅੰਨਾ ਹਜ਼ਾਰੇ ਨੇ ਕਿਹਾ ਕਿ ਸ਼ਰਦ ਪਵਾਰ ਨੂੰ ਇਕ ਥੱਪੜ ਵੱਜਣ 'ਤੇ ਐਨ. ਸੀ. ਪੀ. ਕਾਰਜਕਰਤਾਵਾਂ ਨੂੰ ਇੰਨਾ ਆਕ੍ਰੋਸ਼ ਕਿਉਂ ਹੈ। ਉਨ੍ਹਾਂ ਦਾ ਇਹ ਗੁੱਸਾ ਉਸ ਸਮੇਂ ਕਿੱਥੇ ਗਿਆ ਸੀ ਜਦੋਂ ਆਪਣਾ ਹੱਕ ਮੰਗ ਰਹੇ ਕਿਸਾਨਾਂ 'ਤੇ ਲਾਠੀਆਂ ਅਤੇ ਗੋਲੀਆਂ ਚਲਾਈਆਂ ਗਈਆਂ ਸਨ। ਉਸ ਸਮੇਂ ਇਹ ਵਰਕਰ ਕਿੱਥੇ ਗਏ ਸਨ। ਉਨ੍ਹਾਂ ਨਾਲ ਹੀ ਕਿਹਾ ਕਿ ਭ੍ਰਿਸ਼ਟਾਚਾਰ ਅਤੇ ਮਹਿੰਗਾਈ ਦੀ ਲੜਾਈ ਹੁਣ ਸਿਰਫ ਟੀਮ ਅੰਨਾ ... Read Full Story
|
ਹਮਲੇ ਵਿਰੁੱਧ ਮਹਾਰਾਸ਼ਟਰ 'ਚ ਵਿਖਾਵੇ
ਮੁੰਬਈ, ਕੇਂਦਰੀ ਖੇਤੀਬਾੜੀ ਮੰਤਰੀ ਸ਼ਰਦ ਪਵਾਰ 'ਤੇ ਹੋਏ ਹਮਲੇ ਨੂੰ ਲੈ ਕੇ ਉਨ੍ਹਾਂ ਦੇ ਗ੍ਰਹਿ ਸੂਬੇ ਮਹਾਰਾਸ਼ਟਰ ਵਿਚ ਵੀਰਵਾਰ ਕਈ ਥਾਈਂ ਵਿਰੋਧ ਵਿਖਾਵੇ ਹੋਏ। ਸ਼ੋਲਾਪੁਰ ਅਤੇ ਨਾਸਿਕ ਵਿਖੇ ਰਸਤਾ ਰੋਕੂ ਵਿਖਾਵਾ ਕੀਤਾ ਗਿਆ। ਵਿਖਾਵਾਕਾਰੀਆਂ ਨੇ ਹਮਲੇ ਦੀ ਨਿਖੇਧੀ ਕਰਦਿਆਂ ਨਾਅਰੇ ਲਾਏ।
ਨਵੀ ਮੁੰਬਈ ਵਿਖੇ ਇਸ ਹਮਲੇ ਵਿਰੁੱਧ ਖੇਤੀਬਾੜੀ ਉਤਪਾਦਨ ਬਾਜ਼ਾਰ ਬੰਦ ਰਿਹਾ। ਪੁਣੇ ਜ਼ਿਲੇ ਦਾ ਬਾਰਾਮਤੀ ਜੋ ਪਵਾਰ ਦਾ ਗ੍ਰਹਿ ਸ਼ਹਿਰ ਹੈ, ਵਿਖੇ ਵਪਾਰੀਆਂ ਨੇ ਹਮਲੇ ਪਿੱਛੋਂ ਦੁਕਾਨਾਂ ਬੰਦ ਕਰ ਦਿੱਤੀਆਂ। ਮੁੰਬਈ ਦੇ ਵੱਖ-ਵੱਖ ਖੇਤਰਾਂ ਵਿਚ ਐੱਨ. ਸੀ. ਪੀ. ਦੇ ਵਰਕਰਾਂ ਨੇ ਵਿਖਾਵੇ ਕੀਤੇ। ... Read Full Story
|
ਘਟਨਾ ਦਾ ਮਹਿੰਗਾਈ ਨਾਲ ਕੁਝ ਵੀ ਲੈਣਾ-ਦੇਣਾ ਨਹੀਂ : ਪਵਾਰ
ਨਵੀਂ ਦਿੱਲੀ, ਸ਼ਰਦ ਪਵਾਰ ਨੇ ਇਕ ਨੌਜਵਾਨ ਵਲੋਂ ਥੱਪੜ ਮਾਰੇ ਜਾਣ ਬਾਰੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਨੌਜਵਾਨ ਨੇ ਉਨ੍ਹਾਂ 'ਤੇ ਹਮਲਾ ਕਿਉਂ ਕੀਤਾ। ਪਵਾਰ ਨੇ ਕਿਹਾ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਅਤੇ ਉਹ ਇਸ ਘਟਨਾ ਲਈ ਕਿਸੇ ਵੀ ਸਿਆਸੀ ਪਾਰਟੀ ਨੂੰ ਜ਼ਿੰਮੇਵਾਰ ਨਹੀਂ ਠਹਿਰਾਉਣਗੇ। ਇਸ ਘਟਨਾ ਦਾ ਮਹਿੰਗਾਈ ਨਾਲ ਵੀ ਕੋਈ ਲੈਣਾ-ਦੇਣਾ ਨਹੀਂ। ਉਨ੍ਹਾਂ ਆਪਣੀ ਪਾਰਟੀ ਦੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਸੰਜਮ ਵਰਤਣ ਤੇ ਅਮਨ-ਕਾਨੂੰਨ ਨੂੰ ਆਪਣੇ ਹੱਥ ਵਿਚ ਨਾ ਲੈਣ। ਦੋਸ਼ੀ ਵਿਰੁੱਧ ਕਾਨੂੰਨ ਮੁਤਾਬਕ ਕਾਰਵਾਈ ਕੀਤੀ ... Read Full Story
|
ਹਰਵਿੰਦਰ ਦੀ ਚਪੇੜ ਨਾਲ ਹਿੱਲ ਗਏ ਸ਼ਰਦ ਪਵਾਰ
ਨਵੀਂ ਦਿੱਲੀ, ਕੇਂਦਰ 'ਚ ਖੇਤਬੀੜੀ ਮੰਤਰੀ ਸ਼ਰਦ ਪਵਾਰ ਨੂੰ ਅੱਜ ਇਕ ਨੌਜਵਾਨ ਨੇ ਚਪੇੜ ਮਾਰ ਦਿੱਤੀ। ਦਿੱਲੀ ਦੇ ਐਨ. ਡੀ. ਐਮ. ਸੀ. ਸੈਟੰਰ 'ਚ ਇਫਕੋ ਦੇ ਇਕ ਪ੍ਰੋਗਰਾਮ 'ਚ ਸ਼ਾਮਲ ਹੋਣ ਗਏ ਸ਼ਰਦ ਪਵਾਰ ਨੂੰ ਹਰਵਿੰਦਰ ਸਿੰਘ ਨਾਮਕ ਨੌਜਵਾਨ ਨੇ ਚਪੇੜ ਮਾਰੀ। ਜਦੋਂ ਸ਼ਰਦ ਪਵਾਰ ਸਮਾਗਮ 'ਚ ਭਾਸ਼ਣ ਦੇਣ ਤੋਂ ਬਾਅਦ ਬਾਹਰ ਜਾ ਰਹੇ ਸਨ ਤਾਂ ਉਕਤ ਨੌਜਵਾਨ ਨਾਅਰੇਬਾਜ਼ੀ ਕਰਦਾ ਹੋਇਆ ਸ਼ਰਦ ਪਵਾਰ ਕੋਲ ਪੁੱਜਾ ਅਤੇ ਉਸਨੇ ਸ਼ਰਦ ਪਵਾਰ ਦੇ ਜ਼ੋਰ ਦੀ ਚਪੇੜ ਮਾਰ ਦਿੱਤੀ। ਹਾਲਾਂਕਿ ਉਸ ਨੂੰ ਫੜ ਲਿਆ ਗਿਆ ਹੈ। ਹਰਵਿੰਦਰ ਨੇ ਕਿਹਾ ਕਿ ਉਹ ਵਧਦੀ ਮਹਿੰਗਾਈ ਤੋਂ ਨਾਰਾਜ਼ ਹੈ। ਇਹ ਨੇਤਾ ਭਾਸ਼ਣ ਕਰਕੇ ਚਲੇ ਜਾਂਦੇ ਹਨ ਪਰ ਕੋਈ ... Read Full Story
|
ਸ਼ਿਵ ਸੈਨਾ ਵਰਕਰਾਂ ਨੇ ਪਵਾਰ ਦੇ ਦਫਤਰ 'ਤੇ ਕੀਤਾ ਹਮਲਾ
ਸ਼ੋਲਾਪੁਰ, ਸ਼ਿਵ ਸੈਨਾ ਦੇ ਲਗਭਗ 20 ਵਰਕਰਾਂ ਨੇ ਮਹਾਰਾਸ਼ਟਰ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ. ਸੀ. ਪੀ.) ਅਤੇ ਖੇਤੀ ਮੰਤਰੀ ਸ਼ਰਦ ਪਵਾਰ ਦੇ ਮਹਾਰਾਸ਼ਟਰ ਦੇ ਸ਼ੋਲਾਪੁਰ ਸਥਿਤ ਦਫਤਰ 'ਤੇ ਅੱਜ ਹਮਲਾ ਕਰ ਦਿਤਾ। ਪੁਲਸ ਅਧਿਕਾਰੀਆਂ ਅਨੁਸਾਰ ਸ਼ਿਵ ਸੈਨਾ ਵਰਕਰ ਗੰਨੇ ਦੀਆਂ ਕੀਮਤਾਂ ਵਿਚ ਵਾਧੇ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਨ। ਪ੍ਰਦਰਸ਼ਨਕਾਰੀਆਂ ਨੇ ਪਵਾਰ ਦੇ ਦਫਤਰ ਵਿਚ ਭੰਨ-ਤੋੜ ਕੀਤੀ ਅਤੇ ਫਿਰ ਪ੍ਰਦਰਸ਼ਨ ਕਰ ਰਹੇ ਸਥਾਨਕ ਕਿਸਾਨਾਂ ਨਾਲ ਜਾ ਰਲੇ। ਪੁਲਸ ਨੇ ਦਸਿਆ ਕਿ ਇਸ ਮਾਮਲੇ ਵਿਚ ਅਜੇ ਕੋਈ ਗ੍ਰਿਫਤਾਰੀ ਨਹੀਂ ਹੋ ... Read Full Story
|