ਪਾਕਿਸਤਾਨ ਛੇਤੀ ਖੋਲ੍ਹੇ ਅਫ਼ਗਾਨਿਸਤਾਨ ਲਈ ਸਪਲਾਈ ਰੂਟ
ਵਾਸ਼ਿੰਗਟਨ, ਨਾਟੋ ਆਗੂਆਂ ਨੇ ਅੱਜ ਪਾਕਿਸਤਾਨ ’ਤੇ ਜ਼ੋਰ ਦਿੱਤਾ ਹੈ ਕਿ ਉਹ ਅਫਗਾਨਿਸਤਾਨ ਨੂੰ ਬੰਦ ਕੀਤਾ ਸਪਲਾਈ ਰੂਟ ਜਿੰਨੀ ਛੇਤੀ ਸੰਭਵ ਹੋ ਸਕੇ, ਮੁੜ ਖੋਲ੍ਹ ਦੇਵੇ, ਕਿਉਂਕਿ ਇਸ ਸਬੰਧ ’ਚ ਇਸਲਾਮਾਬਾਦ ਨਾਲ ਲਗਾਤਾਰ ਗੱਲਬਾਤ ਜਾਰੀ ਰੱਖੀ ਜਾ ਰਹੀ ਹੈ।
ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਆਪਣੇ ਸ਼ਹਿਰ ਸ਼ਿਕਾਗੋ ’ਚ ਹੋਏ ਨਾਟੋ ਸਿਖਰ ਸੰਮੇਲਨ ਤੋਂ ਮਗਰੋਂ ਜਾਰੀ ਹੋਏ ਸ਼ਿਕਾਗੋ ਐਲਾਨਨਾਮੇ ’ਚ ਸ਼ਕਤੀਸ਼ਾਲੀ ਫੌਜੀ ਗਠਜੋੜ ਦੇ ਮੈਂਬਰ ਮੁਲਕਾਂ ਨੇ ਜ਼ੋਰ ਦੇ ਕੇ ਕਿਹਾ ਕਿ ਖਿੱਤੇ ’ਚ ਸਥਾਈ ਅਮਨ ਯਕੀਨੀ ਬਣਾਉਣ ਵਿਚ ਪਾਕਿਸਤਾਨ ਦੀ ਅਹਿਮ ਭੂਮਿਕਾ ਹੈ।
28 ਮੁਲਕਾਂ ਦੇ ਸ਼ਿਕਾਗੋ ... Read Full Story
|
ਇਕ ਦਿਨ ਟੁੱਟ ਜਾਵੇਗੀ ਭਾਰਤ-ਪਾਕਿ ਵਿਚਾਲੇ ਦੀ ਦੀਵਾਰ : ਜਾਵੇਦ
ਨਵੀਂ ਦਿੱਲੀ, ਪਾਕਿਸਤਾਨ ਨੂੰ ਨਫਰਤ ਦੀ ਬੁਨਿਆਦ ਅਤੇ ਕਮਜ਼ੋਰ ਟਾਹਣੀ 'ਤੇ ਬਣਾਇਆ ਆਸ਼ਿਆਨਾ ਕਰਾਰ ਦਿੰਦਿਆਂ ਜਾਵੇਦ ਅਖਤਰ ਨੂੰ ਆਪਣੀ ਪਹਿਲੀ ਤਕਰੀਰ ਨਾਲ ਸੰਸਦ ਵਿਚ ਕਿਹਾ ਕਿ ਇਕ ਨਾ ਦਿਨ ਭਾਰਤ ਅਤੇ ਪਾਕਿਸਤਾਨ ਵਿਚਾਲੇ ਬਣਾਈ ਇਹ ਦੀਵਾਰ ਟੁੱਟ ਜਾਵੇਗੀ। ਰਾਜ ਸਭਾ ਵਿਚ ਮੇਜ਼ਾਂ ਦੀ ਥਪਥਪਾਹਟ ਦਰਮਿਆਨ ਜਾਵੇਦ ਅਖਤਰ ਨੇ ਕਿਹਾ ਕਿ ਇਹ ਦੀਵਾਰ 1971 ਵਿਚ ਟੁੱਟੀ ਸੀ, ਫਿਰ ਟੁੱਟੇਗੀ ਮੈਂ ਪਾਕਿਸਤਾਨ ਮੁਲਕ ਨਹੀਂ ਚਾਹੁੰਦਾ ਸਦਨ ਵਿਚ ਪਾਕਿਸਤਾਨ ਅੰਦਰ ਘੱਟ ਗਿਣਤੀਆਂ 'ਤੇ ਹੋ ਰਹੇ ਅਨਿਆਂ ਦੀ ਚਰਚਾ ਦੀ ਡੋਰ ਪੜ੍ਹਦੇ ਹੋਏ ਨਾਮਜ਼ਦ ਸੰਸਦ ਮੈਂਬਰ ਨੇ ਉਰਦੂ, ਹਿੰਦੀ, ਅੰਗਰੇਜ਼ੀ ਅਤੇ ਵਿਚ-ਵਿਚ ... Read Full Story
|
ਯੂਰੇਨੀਅਮ ਦੀ ਵਿਕਰੀ, ਭਾਰਤ-ਪਾਕਿਸਤਾਨ ਮਾਮਲਾ ਵੱਖ-ਵੱਖ
ਆਸਟ੍ਰੇਲੀਆ, ਆਸਟ੍ਰੇਲੀਆ ਨੇ ਕਿਹਾ ਹੈ ਕਿ ਪਾਕਿਸਤਾਨ ਉਸ ਤੋਂ ਯੂਰੇਨੀਅਮ ਖਰੀਦਣ ਦਾ ਹੱਕਦਾਰ ਨਹੀਂ ਹੈ । ਇਸਲਾਮਾਬਾਦ ਨੇ ਮੰਗ ਕੀਤੀ ਸੀ ਕਿ ਭਾਰਤ ਦੀ ਤਰ੍ਹਾਂ ਉਸ ਨੂੰ ਵੀ ਇਸ ਨੂੰ ਖਰੀਦਣ ਦੀ ਇਜਾਜਤ ਹੋਣੀ ਚਾਹੀਦੀ ਹੈ । ਨਿਵਰਤਮਾਨ ਆਸਟ੍ਰੇਲੀਆਈ ਹਾਈ ਕਮਿਸ਼ਨਰ ਟਿਮ ਜਾਰਜ ਨੇ ਆਪਣੀ ਵਿਦਾਈ ਦੇ ਮੌਕੇ 'ਤੇ ਆਯੋਜਤ ਪੱਤਰ ਪ੍ਰੇਰਕ ਸੰਮੇਲਨ 'ਚ ਕੱਲ ਕਿਹਾ ਭਾਰਤ ਨੂੰ ਪਰਮਾਣੁ ਸਪਲਾਈ ਸਮੂਹ ਤੋਂ ਖੁੱਲ ਮਿਲੀ ਹੈ ਜੋ ਪਾਕਿਸਤਾਨ 'ਤੇ ਲਾਗੂ ਨਹੀਂ ਹੁੰਦਾ ।
ਭਾਰਤ ਨੂੰ ਯੂਰੇਨੀਅਮ ਦੀ ਵਿਕਰੀ ਦੀ ਮਨਜ਼ੂਰੀ ਤੋਂ ਬਾਅਦ ਪਾਕਿਸਤਾਨ ਵਾਰ ਵਾਰ ਆਸਟ੍ਰੇਲੀਆ ਵਲੋਂ ਮੰਗ ਕਰਦਾ ਰਿਹਾ ਹੈ ਕਿ ... Read Full Story
|
ਭਾਰਤ ਵੱਲੋਂ ਪਾਕਿ ਨੂੰ 50 ਡੀਜ਼ਲ ਰੇਲ ਇੰਜਣ ਕਿਰਾਏ ਉੱਤੇ ਦੇਣ ਦੀ ਯੋਜਨਾ
ਨਵੀਂ ਦਿੱਲੀ, ਭਾਰਤ-ਪਾਕਿ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਯਤਨਾਂ ਹੇਠ ਰੇਲਵੇ ਵੱਲੋਂ ਪਾਕਿਸਤਾਨ ਨੂੰ 50 ਡੀਜ਼ਲ ਲੋਕੋਮੋਟਿਵ ਇੰਜਣ ਪੱਟੇ ’ਤੇ ਦੇਣ ਬਾਰੇ ਸੋਚ-ਵਿਚਾਰ ਕੀਤੀ ਜਾ ਰਹੀ ਹੈ।
ਯੋਜਨਾ ਮੁਤਾਬਕ ਰੇਲਵੇ ਵੱਲੋਂ ਪਾਕਿਸਤਾਨ ਨੂੰ 1500 ਰੁਪਏ ਪ੍ਰਤੀ ਘੰਟਾ 3000 ਐਚ ਲੋਕੋਮੋਟਿਵ ਦਿੱਤੇ ਜਾਣੇ ਹਨ। ਇਸ ਤੋਂ ਇਲਾਵਾ ਰੇਲਵੇ ਆਪਣੇ ਲੋਕੋਮੋਟਿਵ ਚਲਾਉਣ ਲਈ ਪਾਕਿਸਤਾਨੀ ਰੇਲ ਕਰਮੀਆਂ ਨੂੰ ਸਿਖਲਾਈ ਵੀ ਦੇਵੇਗੀ। ਰੇਲ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ, ‘ਵਿਦੇਸ਼ ਮੰਤਰਾਲੇ ਨੇ ਪ੍ਰਸਤਾਵ ਨੂੰ ਪਹਿਲਾਂ ਹੀ ਹਰੀ ਝੰਡੀ ਦੇ ਦਿੱਤੀ ਹੈ ਅਤੇ ਲੋਕੋਮੋਟਿਵ ਸਪਲਾਈ ਕਰਨ ... Read Full Story
|
ਰਹਿਮਾਨ ਮਲਿਕ ਨੂੰ ਮਾਣਹਾਨੀ ਦਾ ਨੋਟਿਸ ਜਾਰੀ
ਇਸਲਾਮਾਬਾਦ, ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਅੱਜ ਗ੍ਰਹਿ ਮੰਤਰੀ ਰਹਿਮਾਨ ਮਲਿਕ ਨੂੰ ਬਿਨਾਂ ਉਸ ਦੀ ਸਹਿਮਤੀ ਦੇ ਇਕ ਸਰਕਾਰੀ ਇਸਪਾਤ ਕੰਪਨੀ ਵਿਚ ਕਥਿਤ ਤੌਰ 'ਤੇ ਭ੍ਰਿਸ਼ਟਾਚਾਰ ਦੇ ਮਾਮਲੇ ਦੀ ਜਾਂਚ ਲਈ ਇਕ ਨਵੀਂ ਜਾਂਚ ਟੀਮ ਦਾ ਗਠਨ ਕਰਨ ਲਈ ਮਾਣਹਾਨੀ ਦਾ ਨੋਟਿਸ ਜਾਰੀ ... Read Full Story
|
ਪਾਕਿਸਤਾਨ ਦਾ ਅਰਥਪੂਰਣ ਲੋਕਤੰਤਰ ਵੱਲ ਝੁਕਾਅ ਨਾ ਵਧਣਾ ਉਦਾਸਹੀਣ—ਮੈਕਕੇਨ
ਅਮਰੀਕਾ ਦੇ ਰਿਪਬਲਿਕਨ ਸੰਸਦ ਜਾਨ ਮੈਕਕੇਨ ਨੇ ਕਿਹਾ ਕਿ ਪਾਕਿਸਤਾਨ ਦਾ ਅਰਥਪੂਰਨ ਲੋਕਤੰਤਰ ਦੀ ਦਿਸ਼ਾ ਵੱਲ ਨਹੀਂ ਵਧਣਾ ਉਦਾਸਹੀਣ ਹੈ ਅਤੇ ਅਮੇਰੀਕਾ ਦਾ ਇਸ ਸਮੇਂ ਪਾਕਿਸਤਾਨ ਨਾਲ ਸੰਬੰਧ ਤੋੜਨਾ ਠੀਕ ਨਹੀਂ ਹੈ।
ਉਨ੍ਹਾਂ ਕਿਹਾ ਕਿ ਕਈ ਵਾਰ ਇਹ ਦੇਖ ਕੇ ਮਨ ਉਦਾਸ ਹੁੰਦਾ ਹੈ ਕਿ ਉਥੇ ਲੋਕਤੰਤਰ ਅਰਥਪੂਰਣ ਢੰਗ ਨਾਲ ਅੱਗੇ ਨਹੀਂ ਵੱਧ ਰਿਹਾ ਅਤੇ ਕਾਨੂੰਨ ਦੇ ਸ਼ਾਸਨ ਦਾ ਰਾਜ ਹੈ ਜਿਸ ਦੀ ਅਸੀਂ ਉਮੀਦ ਕੀਤੀ ਸੀ।
ਰਿਪਬਲਿਕਨ ਸੀਨੇਟਰ ਨੇ ਕਿਹਾ ਕਿ ਪਾਕਿਸਤਾਨ ਹਮੇਸ਼ਾ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਹਿੱਤ ਲਈ ਅਹਿਮ ਰਹੇਗਾ।''
ਮੈਕਕੇਨ ਨੇ 2008 'ਚ ਬਰਾਕ ਓਬਾਮਾ ਨੂੰ ਰਾਸ਼ਟਰੀ ਅਹੁਦੇ ਲਈ ... Read Full Story
|
ਭਾਰਤ-ਪਾਕਿ ਦੇ ਗ੍ਰਹਿ ਸਕੱਤਰਾਂ ਵਿਚਾਲੇ ਜਲਦੀ ਸ਼ੁਰੂ ਹੋਵੇਗੀ ਹਾਟਲਾਈਨ
ਨਵੀਂ ਦਿੱਲੀ, ਭਾਰਤ ਅਤੇ ਪਾਕਿਸਤਾਨ ਦੇ ਗ੍ਰਹਿ ਸਕੱਤਰਾਂ ਵਿਚਾਲੇ ਹਾਟਲਾਈਨ ਦੇ ਜਲਦੀ ਹੀ ਸ਼ੁਰੂ ਹੋਣ ਦੀ ਸੰਭਾਵਨਾ ਹੈ। ਇਸ ਕਾਰਨ ਅੱਤਵਾਦੀ ਖਤਰਿਆਂ ਨੂੰ ਲੈ ਕੇ ਸੂਚਨਾਵਾਂ ਦਾ ਸਹੀ ਸਮੇਂ 'ਤੇ ਆਦਾਨ-ਪ੍ਰਦਾਨ ਹੋ ਸਕੇਗਾ। ਭਾਰਤ ਤੇ ਪਾਕਿਸਤਾਨ ਦਰਮਿਆਨ ਸਿੱਧੀ ਗੱਲਬਾਤ ਨੂੰ ਲੈ ਕੇ ਸਮਝੌਤਾ ਹੋਏ ਨੂੰ ਇਕ ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ ਪਰ ਹੁਣ ਹਾਟਲਾਈਨ ਲਗਾਉਣ ਦੇ ਤਕਨੀਕੀ ਪੱਧਰ ਮੁਕੰਮਲ ਹੋਏ ਹਨ। ਗ੍ਰਹਿ ਮੰਤਰਾਲਾ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਿਕ ਇਸ ਪੱਧਰ ਦੀ ਕਾਰਵਾਈ ਦੀ ਪ੍ਰਕਿਰਿਆ ਬਾਰੇ ਸਾਨੂੰ ਪਾਕਿਸਤਾਨ ਤੋਂ ਪ੍ਰਵਾਨਗੀ ਦੀ ਉਡੀਕ ... Read Full Story
|
ਸਈਦ ਨੂੰ ਗ੍ਰਿਫਤਾਰ ਕਰਨ ਲਈ ਕੋਈ ਸਬੂਤ ਨਹੀਂ : ਗਿਲਾਨੀ
ਨਵੀਂ ਦਿੱਲੀ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸੁਫ ਰਜ਼ਾ ਗਿਲਾਨੀ ਨੇ ਕਿਹਾ ਹੈ ਕਿ ਲਸ਼ਕਰ ਦੇ ਸੰਸਥਾਪਕ ਹਾਫਿਜ਼ ਸਈਦ ਵਿਰੁੱਧ ਢੁਕਵੇਂ ਸਬੂਤ ਨਹੀਂ ਹਨ ਅਤੇ ਜੇ ਮੁੰਬਈ ਦੇ ਅੱਤਵਾਦੀ ਹਮਲਿਆਂ ਦੇ ਕਥਿਤ ਸਾਜ਼ਿਸ਼ਕਰਤਾ ਨੂੰ ਹਿਰਾਸਤ ਵਿਚ ਲਿਆ ਜਾਂਦਾ ਹੈ ਤਾਂ ਅਦਾਲਤ ਵਲੋਂ ਉਸ ਨੂੰ ਰਿਹਾਅ ਕਰ ਦਿਤਾ ਜਾਵੇਗਾ। ਗਿਲਾਨੀ ਨੇ ਕਿਹਾ ਕਿ ਪਾਕਿਸਤਾਨ ਵਿਚ ਸ਼ਰੇਆਮ ਘੁੰਮ ਰਹੇ ਸਈਦ ਵਿਰੁੱਧ ਗ੍ਰਿਫਤਾਰੀ ਵਾਰੰਟ ਲਈ ਢੁਕਵੇਂ ਸਬੂਤ ਨਹੀਂ ... Read Full Story
|
ਪਾਕਿ ਤਾਲਿਬਾਨ ਦੇ ਲੜਾਕੇ ਭਾਰਤ 'ਤੇ ਹਮਲੇ ਦੀ ਤਿਆਰੀ 'ਚ : ਮਲਿਕ
ਨਵੀਂ ਦਿੱਲੀ, ਅਜਮੇਰ ਸ਼ਰੀਫ ਵਿਚ ਖਵਾਜਾ ਮੁਈਨੂਦੀਨ ਦੀ ਦਰਗਾਹ ਦੀ ਜਿਆਰਤ ਤੋਂ ਬਾਅਦ ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ ਦੇ ਮੰਤਰੀ ਰਹਿਮਾਨ ਮਲਿਕ ਨੇ ਮੁਫਤ ਵਿਚ ਭਾਰਤ ਨੂੰ ਇਕ ਖੁਫੀਆ ਸੂਚਨਾ ਦੇ ਦਿੱਤੀ ਹੈ ਕਿ ਪਾਕਿਸਤਾਨ ਤਾਲਿਬਾਨ ਦੇ ਲੜਾਕੇ ਮਿਲ ਕੇ ਭਾਰਤ 'ਤੇ ਹਮਲਾ ਕਰਨ ਦੀ ਤਿਆਰੀ ਵਿਚ ਹਨ। ਉਨ੍ਹਾਂ ਭਵਿੱਖ ਵਿਚ ਵੀ ਅਜਿਹੀ ਹੀ ਸਲਾਹ ਦੇਣ ਦਾ ਵਾਅਦਾ ਕੀਤਾ ਹੈ। ਰਹਿਮਾਨ ਮਲਿਕ ਦੀ ਇਸ ਅਜੀਬ ਸਲਾਹ ਦਾ ਕੀ ਮਤਲਬ ਕੱਢਿਆ ਜਾਵੇ? ਅਫਗਾਨਿਸਤਾਨ ਮੁੱਦੇ ਦੇ ਹੱਲ ਹੋਣ ਤੋਂ ਬਾਅਦ ਤਾਲਿਬਾਨ, ਲਸ਼ਕਰ-ਏ-ਤੋਇਬਾ, ਜਮਾਤ-ਉਦ-ਦਾਵਾ, ਜੈਸ਼-ਏ-ਮੁਹੰਮਦ, ਹਿਜਬੁਲ ਮੁਜਾਹਿਦੀਨ, ਜੰਮੂ-ਕਸ਼ਮੀਰ ... Read Full Story
|
ਚੀਨ ਭਾਰਤ ਲਈ ਵੱਡਾ ਖਤਰਾ : ਜਨਰਲ ਸਿੰਘ
ਮੇਰਠ, ਫੌਜ ਮੁਖੀ ਜਨਰਲ ਵੀ.ਕੇ. ਸਿੰਘ ਨੇ ਮੌਜੂਦਾ ਸਮੇਂ 'ਚ ਚੀਨ ਨੂੰ ਭਾਰਤ ਲਈ ਸਭ ਤੋਂ ਵੱਡਾ ਖਤਰਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਚੀਨ ਫੌਜ ਦਾ ਵਿਸਥਾਰ ਕਰ ਰਿਹਾ ਹੈ ਤਾਂ ਭਾਰਤ ਨੂੰ ਵੀ ਇਸ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ। ਇਹ ਸੋਚ ਕੇ ਨਹੀਂ ਬੈਠਣਾ ਚਾਹੀਦਾ ਕਿ ਅਸੀਂ ਇੰਝ ਹੀ ਠੀਕ ਹਾਂ। ਵੀ.ਕੇ. ਸਿੰਘ ਇਥੇ ਬੁੱਧਵਾਰ ਨੂੰ ਪਾਈਨ ਡਵੀਜ਼ਨ ਦੇ ਪਾਈਨ ਹਾਲ ਵਿਚ ਫੌਜੀ ਅਧਿਕਾਰੀਆਂ ਦਰਮਿਆਨ 'ਇੰਡੀਆ ਸਕਿਓਰਿਟੀਜ਼ ਚੈਲੇਂਜਸ ਇਨ ਦਿ ਇਮਰਜਿੰਗ ਜਿਓ ਸਟੈਟੇਜਿਕ ਇਨਵਾਇਰਮੈਂਟ' ਵਿਸ਼ੇ 'ਤੇ ਬੋਲ ਰਹੇ ਸਨ। ਜਨਰਲ ਨੇ ਕਿਹਾ ਕਿ ਭਾਰਤ ਨੇ ਗੁਆਢੀ ਦੇਸ਼ਾਂ 'ਤੇ ਹਮੇਸ਼ਾ ਭਰੋਸਾ ਕੀਤਾ ਪਰ ... Read Full Story
|
ਭਾਰਤ ਤੋਂ ਬਿਜਲੀ ਖਰੀਦੇਗਾ ਪਾਕਿਸਤਾਨ
ਇਸਲਾਮਾਬਾਦ, ਪਾਕਿਸਤਾਨ ਦੀ ਸੰਸਦ ਨੂੰ ਦੱਸਿਆ ਗਿਆ ਹੈ ਕਿ ਪਾਕਿਸਤਾਨ ਊਰਜਾ ਸੰਕਟ ਦਾ ਸਾਹਮਣਾ ਕਰਨ ਲਈ ਭਾਰਤ, ਇਰਾਨ ਅਤੇ ਤਾਜਕਿਸਤਾਨ ਤੋਂ ਬਿਜਲੀ ਖਰੀਦੇਗਾ। ਪਾਕਿਸਤਾਨ ਦੇ ਪਾਣੀ ਅਤੇ ਬਿਜਲੀ ਦੇ ਕੇਂਦਰੀ ਮੰਤਰੀ ਸੈਅਦ ਨਵੀਦ ਕਮਰ ਵਲੋਂ ਸੰਸਦ ‘ਚ ਪੇਸ਼ ਦਸਤਾਵੇਜ਼ਾਂ ਰਾਹੀਂ ਦੱਸਿਆ ਗਿਆ ਕਿ ਸਰਕਾਰ ਨੇ ਊਰਜਾ ਸੰਕਟ ਨੂੰ ਖਤਮ ਕਰਨ ਲਈ ਅਜਿਹਾ ਕਰਨ ਦਾ ਫੈਸਲਾ ਕੀਤਾ ਹੈ। ਸੰਸਦ ਦੇ ਉਪਰਲੇ ਸਦਨ ਸੀਨੇਟ ਨੇ ਪ੍ਰਸ਼ਨ ਕਾਲ ਦੌਰਾਨ ਉਨ੍ਹਾਂ ਨੇ ਆਪਣਾ ਲਿਖਤੀ ਜਵਾਬ ਪੇਸ਼ ਕੀਤਾ ਜਿਸ ‘ਚ ਲਿਖਿਆ ਹੋਇਆ ਹੈ ਕਿ ਪਾਕਿਸਤਾਨ ‘ਚ ਬਿਜਲੀ ਦੀ ਕਮੀ ਨੂੰ ਪੂਰਾ ਕਰਨ ਲਈ ਭਾਰਤ, ਇਰਾਨ ਅਤੇ ... Read Full Story
|
ਪਾਕਿਸਤਾਨ 'ਚ 2 ਬੰਬ ਧਮਾਕੇ, 9 ਜ਼ਖਮੀ
ਪੇਸ਼ਾਵਰ, ਪਾਕਿਸਤਾਨ ਦੇ ਪੱਛਮੀ ਸ਼ਹਿਰ ਅਕੋਰਾ ਖਟਟਕ 'ਚ ਹੋਏ 2 ਬੰਬ ਧਮਾਕਿਆਂ 'ਚ ਪੁਲਸ ਕਰਮਚਾਰੀਆਂ ਅਤੇ ਪਤਰਕਾਰਾਂ ਸਮੇਤ 9 ਵਿਅਕਤੀ ਜ਼ਖਮੀ ਹੋ ਗਏ। ਇਕ ਸਥਾਨਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਵੇਂ ਧਮਾਕੇ ਖੈਬਰ ਪਖੂਤਨਖਵਾ ਸੂਬੇ ਦੀ ਰਾਜਧਾਨੀ ਪੇਸ਼ਾਵਰ ਤੋਂ ਲਗਭਗ 40 ਕਿਲੋਮੀਟਰ ਪੂਰਬ ਵੱਲ, ਰਾਸ਼ਟਰਵਾਦੀ ਮੰਤਰੀ ਅਜਮਲ ਖਟਟਕ ਦੀ ਕਬਰ 'ਚ ਹੋਏ ਜਿਸਦੇ ਕਾਰਨ ਸ਼ਹਿਰ 'ਚ ਦਹਿਸ਼ਤ ਫੈਲ ਗਈ ।
ਜਦੋਂ ਪੱਤਰਕਾਰ ਅਤੇ ਪੁਲਸ ਕਰਮਚਾਰੀ ਘਟਨਾ ਸਥਾਨ 'ਤੇ ਪਹੁੰਚੇ ਤਾਂ ਉਸ ਸਮੇਂ ਦੂਸਰਾ ਧਮਾਕਾ ਹੋਇਆ ਕਰੀਬ 4 ਘੰਟੇ ਬਾਅਦ ਹੋਏ। ਇਸ ਧਮਾਕੇ 'ਚ 5 ਪੁਲਸ ਅਧਿਕਾਰੀ ਅਤੇ 4 ਪੱਤਰਕਾਰ ਜ਼ਖਮੀ ਹੋ ... Read Full Story
|
ਅੱਤਵਾਦ ' ਤੇ ਪਾਕਿ ਕਰੇ ਸਹਿਯੋਗ ਨਹੀਂ ਤਾਂ ਅਮਰੀਕੀ ਮਦਦ 'ਤੇ ਰੋਕ
ਵਾਸ਼ਿੰਗਟਨ, ਕਾਂਗਰਸ ਦੀ ਇਕ ਕਮੇਟੀ ਨੇ ਸਾਲ 2013 ਲਈ ਆਪਣੇ ਬਜਟ ਪ੍ਰਸਤਾਵ ਵਿਚ ਪਾਕਿਸਤਾਨ ਨੂੰ ਆਰਥਿਕ ਅਤੇ ਸੁਰੱਖਿਆ ਮਦਦ ਦੇਣ 'ਤੇ ਉਦੋਂ ਤਕ ਲਈ ਰੋਕ ਲਗਾ ਦਿਤੀ ਹੈ ਜਦੋਂ ਤਕ ਉਹ ਅੱਤਵਾਦ ਖਿਲਾਫ ਜੰਗ ਵਿਚ ਅਮਰੀਕਾ ਨਾਲ ਸਹਿਯੋਗ ਨਹੀਂ ਕਰਦਾ ਅਤੇ ਕਾਨੀ ਨੈੱਟਵਰਕ, ਤਾਲਿਬਾਨ, ਅਲਕਾਇਦਾ, ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਵਰਗੇ ਸਮੂਹਾਂ ਖਿਲਾਫ ਕਾਰਵਾਈ ਨਹੀਂ ਕਰਦਾ। 'ਹਾਊਸ ਐਪਰੋਪ੍ਰੀਏਸ਼ਨਜ਼ ਕਮੇਟੀ' ਨੇ 2013 ਲਈ 'ਸਟੇਟ ਐਂਡ ਫਾਰੇਨ ਆਪਰੇਸ਼ਨਜ਼ ਐਪਰੋਪ੍ਰੀਏਸ਼ਨਜ਼ ਬਿੱਲ' ਜਾਰੀ ਕਰ ਦਿਤਾ।
ਕਮੇਟੀ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਬਿੱਲ ਵਿਚ ਉਦੋਂ ਤਕ ਪਾਕਿਸਤਾਨ ਸਰਕਾਰ ਨੂੰ ... Read Full Story
|
ਪਾਕਿ ਆਪਣੇ ਲੋਕਾਂ ਪ੍ਰਤੀ ਸੰਵਿਧਾਨਕ ਜ਼ਿੰਮੇਵਾਰੀ ਨਿਭਾਵੇ : ਕ੍ਰਿਸ਼ਨਾ
ਨਵੀਂ ਦਿੱਲੀ, ਪਾਕਿਸਤਾਨ ਵਿਚ ਘੱਟ ਗਿਣਤੀ ਹਿੰਦੂਆਂ ਵਲੋਂ ਝੱਲਣੀਆਂ ਪੈ ਰਹੀਆਂ ਸਮੱਸਿਆਵਾਂ 'ਤੇ ਚਿੰਤਾ ਪ੍ਰਗਟਾਉਂਦਿਆਂ
ਭਾਰਤ ਨੇ ਅੱਜ ਗੁਆਂਢੀ ਦੇਸ਼ ਨੂੰ ਕਿਹਾ ਕਿ ਉਹ ਆਪਣੇ ਨਾਗਰਿਕਾਂ ਪ੍ਰਤੀ ਆਪਣੀ ਸੰਵਿਧਾਨਕ ਜ਼ਿੰਮੇਵਾਰੀ ਨੂੰ ਪੂਰਾ ਕਰੇ। ਪਿਛਲੇ ਹਫਤੇ ਭਾਜਪਾ ਦੇ ਮੁਰਲੀ ਮਨੋਹਰ ਜੋਸ਼ੀ ਵਲੋਂ ਚੁਕੇ ਗਏ ਮੁੱਦੇ ਕਿ ਪਾਕਿਸਤਾਨ ਵਿਚ ਹਿੰਦੂਆਂ ਨਾਲ ਬੁਰਾ ਸਲੂਕ ਕੀਤਾ ਜਾ ਰਿਹਾ ਹੈ, ਦਾ ਜਵਾਬ ਦਿੰਦਿਆਂ ਵਿਦੇਸ਼ ਮੰਤਰੀ ਐੱਸ. ਐੱਮ. ਕ੍ਰਿਸ਼ਨਾ ਨੇ ਲੋਕ ਸਭਾ ਵਿਚ ਕਿਹਾ ਕਿ ਇਹ ਪਾਕਿਸਤਾਨ ਸਰਕਾਰ ਦੀ ਡਿਊਟੀ ਹੈ ਕਿ ਉਹ ਆਪਣੇ ਨਾਗਰਿਕਾਂ ਪ੍ਰਤੀ ਆਪਣੀ ਸੰਵਿਧਾਨਕ ... Read Full Story
|
ਸਈਦ ਖਿਲਾਫ ਸਖਤ ਕਾਰਵਾਈ ਕਰੇ ਪਾਕਿ
ਨਵੀਂ ਦਿੱਲੀ, ਭਾਰਤ ਅਤੇ ਅਮਰੀਕਾ ਨੇ ਪਾਕਿਸਤਾਨ ਨੂੰ ਸਪਸ਼ਟ ਸ਼ਬਦਾਂ ਵਿਚ ਕਿਹਾ ਹੈ ਕਿ ਉਹ ਅੱਤਵਾਦ ਤੇ ਮੁੰਬਈ ਹਮਲੇ ਦੇ ਸਾਜ਼ਿਸ਼ਕਰਤਾਵਾਂ ਖਿਲਾਫ ਸਖਤ ਕਾਰਵਾਈ ਕਰੇ। ਇਸ ਵਿਚ ਇਸਲਾਮਾਬਾਦ ਦਾ ਹੀ ਹਿੱਤ ਹੈ। ਦੂਜੇ ਪਾਸੇ ਭਾਰਤ ਨੇ ਅਮਰੀਕਾ ਨੂੰ ਸਾਫ ਕਰ ਦਿੱਤਾ ਹੈ ਕਿ ਉਹ ਈਰਾਨ ਤੋਂ ਤੇਲ ਦੀ ਦਰਾਮਦ ਕਰਦਾ ਰਹੇਗਾ ਅਤੇ ਜੋ ਤੇਲ ਦਰਾਮਦ ਵਿਚ ਕਟੌਤੀ ਕੀਤੀ ਗਈ ਹੈ, ਉਹ ਅਮਰੀਕੀ ਦਬਾਅ ਵਿਚ ਨਹੀਂ ਕੀਤੀ ਗਈ।
ਅਮਰੀਕਾ ਦੀ ਵਿਦੇਸ਼ ਮੰਤਰੀ ਹਿਲੇਰੀ ਅਤੇ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਐੱਮ. ਕ੍ਰਿਸ਼ਨਾ ਨੇ ਅੱਜ ਮੁਲਾਕਾਤ ਕਰਨ ਤੋਂ ਬਾਅਦ ਸਾਂਝੇ ਪੱਤਰਕਾਰ ਸੰਮੇਲਨ ਵਿਚ ਉਕਤ ਗੱਲ ਕਹੀ। ... Read Full Story
|
ਪਾਕਿਸਤਾਨ ਦੀ ਜੇਲ 'ਚ ਬੰਦ ਹਨ 54 ਭਾਰਤੀ ਸੈਨਿਕ
ਨਵੀਂ ਦਿੱਲੀ, ਭਾਰਤ ਅਤੇ ਪਾਕਿਸਤਾਨ ਵਿਚਾਲੇ 1965 ਅਤੇ 1971 'ਚ ਹੋਈਆਂ ਜੰਗਾਂ 'ਚ ਲਾਪਤਾ 54 ਸੈਨਿਕਾਂ ਬਾਰੇ ਮੰਨਿਆ ਜਾ ਰਿਹਾ ਹੈ ਕਿ ਉਹ ਪਾਕਿਸਤਾਨ ਦੀ ਜੇਲਾਂ 'ਚ ਬੰਦ ਹਨ। ਇਹ ਗੱਲ ਸੋਮਵਾਰ ਨੂੰ ਸੰਸਦ 'ਚ ਕਹੀ ਗਈ। ਰੱਖਿਆ ਮੰਤਰੀ ਏ. ਕੇ. ਐਂਟੋਨੀ ਨੇ ਲੋਕ ਸਭਾ 'ਚ ਇਕ ਸਵਾਲ ਦੇ ਲਿਖਤ ਜਵਾਬ 'ਚ ਕਿਹਾ ਕਿ ਭਾਰਤ ਇਹ ਮੁੱਦਾ ਪਾਕਿਸਤਾਨ ਸਾਹਮਣਏ ਉਠਾਉਂਦਾ ਰਿਹਾ ਹੈ, ਪਰ ਪਾਕਿਸਤਾਨ ਨੇ ਇਸ ਤੋਂ ਇਨਕਾਰ ਕੀਤਾ ਹੈ।
ਉਨ੍ਹਾਂ ਕਿਹਾ ਕਿ 1965 ਅਤੇ 1971 ਦੀਆਂ ਜੰਗਾਂ 'ਚ ਲਾਪਤਾ 54 ਲਾਪਤਾ ਸੈਨਿਕਾਂ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਪਾਕਿਸਤਾਨ ਦੀਆਂ ਜੇਲਾਂ 'ਚ ਬੰਦ ਹਨ। ਸਰਕਾਰ ਨੇ ਵਾਰ-ਵਾਰ ਪਾਕਿਸਤਾਨ ... Read Full Story
|
ਭਾਰਤ-ਪਾਕਿ ਵਿਚਾਲੇ ਨਾ ਹੋਣ ਵੀਜ਼ਾ ਨਿਯਮ : ਨਵਾਜ਼ ਸ਼ਰੀਫ
ਇਸਲਾਮਾਬਾਦ, ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਵੀਜ਼ਾ ਨਿਯਮਾਂ ਦੀ ਸਮਾਪਤੀ ਦੀ ਵਕਾਲਤ ਕੀਤੀ। ਪਾਕਿਸਤਾਨ ਵਿਚ ਮੁੱਖ ਵਿਰੋਧੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਪ੍ਰਧਾਨ ਨਵਾਜ਼ ਸ਼ਰੀਫ ਨੇ ਕਿਹਾ ਕਿ ਜੇਕਰ ਭਾਰਤ ਇਸ ਦਾ ਚਾਹਵਾਨ ਨਹੀਂ ਵੀ ਹੈ ਤਾਂ ਵੀ ਪਾਕਿਸਤਾਨ ਨੂੰ ਇਕ ਪੱਖੀ ਢੰਗ ਨਾਲ ਇਹ ਕਦਮ ਚੁੱਕਣਾ ਚਾਹੀਦਾ ਹੈ। ਲਾਹੌਰ ਸਥਿਤ ਆਪਣੇ ਨਿਵਾਸ 'ਤੇ ਇਕ ਭਾਰਤੀ ਵਫਦ ਨਾਲ ਮੁਲਾਕਾਤ ਦੌਰਾਨ ਨਵਾਜ਼ ਨੇ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੂੰ ਅਪੀਲ ਕੀਤੀ ਕਿ ਇਸ ਦਿਸ਼ਾ ਵਿਚ ਕਦਮ ਚੁੱਕਣ ਤਾਂ ਜੋ ਲੋਕਾਂ ... Read Full Story
|
ਪਾਕਿਸਤਾਨ ਦੀ 65 ਫੀਸਦੀ ਜਨਤਾ ਚਾਹੁੰਦੀ ਹੈ ਗਿਲਾਨੀ ਦਾ ਅਸਤੀਫਾ
ਇਸਲਾਮਾਬਾਦ, ਪਾਕਿਸਤਾਨ ਦੀ 65 ਫੀਸਦੀ ਜਨਤਾ ਕੋਰਟ ਦੀ ਕੁਤਾਹੀ ਦੇ ਦੋਸ਼ੀ ਕਰਾਰ ਦਿੱਤੇ ਗਏ ਪ੍ਰਧਾਨ ਮੰਤਰੀ ਯੁਸੂਫ ਰਜਾ ਗਿਲਾਨੀ ਦਾ ਅਸਤੀਫਾ ਚਾਹੁੰਦੀ ਹੈ। ਜਿਓ ਨਿਊਜ਼ ਵਲੋਂ ਕਰਾਏ ਗਏ ਇਕ ਸਰਵੇਖਣ ਮੁਤਾਬਕ ਕੁਤਾਹੀ ਦੇ ਮਾਮਲੇ 'ਚ ਸੁਪਰੀਮ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਪਾਕਿਸਤਾਨੀ ਜਨਤਾ 'ਚ ਮਿਲੀ ਜੁਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਦੇਸ਼ ਦੀ 36 ਫੀਸਦੀ ਜਨਤਾ ਕੋਰਟ ਦੇ ਫੈਸਲੇ ਤੋਂ ਖੁਸ਼ ਹੈ ਜਦੋਂਕਿ 32 ਫੀਸਦੀ ਲੋਕਾਂ ਨੇ ਇਸ 'ਤੇ ਦੁੱਖ ਜਤਾਇਆ ਹੈ। ਸਰਵੇਖਣ 'ਚ ਸ਼ਾਮਲ 31 ਫੀਸਦੀ ਲੋਕਾਂ ਨੇ ਇਸ ਬਾਰੇ ਕੋਈ ਸਪੱਸ਼ਟ ਰਾਏ ਨਹੀਂ ... Read Full Story
|
ਪਾਕਿਸਤਾਨ ਡ੍ਰੋਨ ਹਮਲੇ 'ਚ 9 ਅੱਤਵਾਦੀ ਮਰੇ
ਮਿਰਾਨਸ਼ਾਹ, ਪਾਕਿਸਤਾਨ ਦੇ ਉੱਤਰੀ ਵਜੀਰਿਸਤਾਨ ਖੇਤਰ 'ਚ ਅੱਜ ਹੋਏ ਇੱਕ ਅਮਰੀਕੀ ਡ੍ਰੋਨ ਹਮਲੇ 'ਚ 9 ਅੱਤਵਾਦੀਆਂ ਦੀ ਮੌਤ ਹੋ ਗਈ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਸ਼ਵਾਲ ਇਲਾਕੇ 'ਚ ਸਥਿਤ ਅੱਤਵਾਦੀਆਂ ਦੇ ਇੱਕ ਟਿਕਾਣੇ ਨੂੰ ਡ੍ਰੋਨ ਨੇ ਨਿਸ਼ਾਨਾ ਬਣਾਇਆ।
ਵਰਣਨ ਯੋਗ ਹੈ ਕਿ ਅਮਰੀਕਾ ਅੱਤਵਾਦੀਆਂ 'ਤੇ ਕਾਬੂ ਪਾਉਣ ਲਈ ਡ੍ਰੋਨ ਹਮਲਿਆਂ ਨੂੰ ਜਿੱਥੇ ਇੱਕ ਬਹੁਤ ਪ੍ਰਭਾਵਸ਼ਾਲੀ ਹਥਿਆਰ ਦੇ ਤੌਰ 'ਤੇ ਦੇਖਦਾ ਹੈ ਉੱਥੇ ਪਾਕਿਸਤਾਨ 'ਚ ਇਨ੍ਹਾਂ ਹਮਲਿਆਂ ਨੂੰ ਲੈ ਕੇ ਬਹੁਤ ਰੋਸ ਹੈ। ਪਾਕਿਸਤਾਨ ਸਰਕਾਰ ਵੀ ਸਮੇਂ-ਸਮੇਂ 'ਤੇ ਅਮਰੀਕਾ ਨੂੰ ਇਨ੍ਹਾਂ ਹਮਲਿਆਂ ਨੂੰ ਬੰਦ ਕਰਨ ਦੀ ਮੰਗ ਕਰਦੀ ਆਈ ਹੈ ... Read Full Story
|
ਅਮਰੀਕਾ ਨੇ ਜਾਰੀ ਕੀਤੇ ਲਾਦੇਨ ਦੇ 17 ਦਸਤਾਵੇਜ਼
ਵਾਸ਼ਿੰਗਟਨ, ਪਾਕਿਸਤਾਨ ਦੇ ਐਬਟਾਬਾਦ 'ਚ ਪਿਛਲੇ ਸਾਲ 2 ਮਈ ਨੂੰ ਅਮਰੀਕੀ ਸੀਲ ਕਮਾਂਡੋ ਦੀ ਕਾਰਵਾਈ 'ਚ ਲਾਦੇਨ ਮਾਰਿਆ ਗਿਆ ਸੀ। ਉਸ ਦੌਰਾਨ ਕਮਾਂਡੋ ਨੇ ਲਾਦੇਨ ਦੇ ਦਸਤਾਵੇਜ਼ ਬਰਾਮਦ ਕੀਤੇ ਸਨ। ਅਮਰੀਕਾ ਨੇ ਕੱਲ ਅਲਕਾਇਦਾ ਮੁਖੀ ਓਸਾਮਾ ਬਿਨ ਲਾਦੇਨ ਦੇ ਐਬਟਾਬਾਦ ਸਥਿਤ ਟਿਕਾਣੇ ਤੋਂ ਬਰਾਮਦ ਕੀਤੇ ਗਏ 17 ਦਸਤਾਵੇਜ਼ ਜਾਰੀ ਕੀਤੇ।
ਵਾਈਟ ਹਾਊਸ ਵਲੋਂ ਆਨਲਾਈਨ 'ਤੇ ਪ੍ਰਕਾਸ਼ਨ ਦੀ ਆਗਿਆ ਮਿਲਣ ਤੋਂ ਬਾਅਦ ਇਨ੍ਹਾਂ ਗੁਪਤ ਦਸਤਾਵੇਜ਼ਾਂ ਨੂੰ ਜਾਰੀ ਕੀਤਾ ਗਿਆ। ਇਨ੍ਹਾਂ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਲਾਦੇਨ ਦਾ ਮੁਸਲਿਮਾਂ 'ਤੋਂ ਵਿਸ਼ਵਾਸ ਉੱਠ ਚੁੱਕਿਆ ਸੀ। ਉਸਨੂੰ ਹੁਣ ਲੱਗਣ ... Read Full Story
|