ਭਾਰਤ ਅਤੇ ਇਸਰਾਈਲ ਨੇ ਮਿਲ ਕੇ ਪਾਕਿ ਦੇ ਪ੍ਰਮਾਣੂ ਠਿਕਾਣਿਆਂ 'ਤੇ ਹਮਲੇ ਦੀ ਯੋਜਨਾ ਬਣਾਈ ਸੀ
ਨਵੀਂ ਦਿੱਲੀ, ਲਸ਼ਕਰ-ਏ-ਤੋਇਬਾ ਅਤੇ ਹੂਜੀ ਦੀਆਂ ਅੱਤਵਾਦੀ ਕਾਰਵਾਈਆਂ ਬਾਰੇ ਚੌਕਸ ਕਰਨ ਅਤੇ ਜਵਾਬੀ ਕਾਰਵਾਈ ਕਰਨ ਸਬੰਧੀ ਇਸਰਾਈਲ ਦੀ ਖੁਫੀਆ ਏਜੰਸੀ ਮੋਸਾਦ ਭਾਰਤ ਦੀਆਂ ਖੁਫੀਆ ਏਜੰਸੀਆਂ ਨਾਲ ਸੰਪਰਕ ਵਿਚ ਹੈ। ਨਵੀਂ ਦਿੱਲੀ ਵਿਖੇ ਇਸਰਾਈਲੀ ਡਿਪਲੋਮੈਟ 'ਤੇ ਹਮਲੇ ਦੀ ਪੜਤਾਲ ਦੀ ਸੂਈ ਅਫਗਾਨਿਸਤਾਨ ਸਥਿਤ ਅੱਤਵਾਦੀ ਗਰੁੱਪਾਂ ਵਲ ਇਸ਼ਾਰਾ ਕਰਦੀ ਹੈ। ਸੂਤਰਾਂ ਅਨੁਸਾਰ ਜੇ ਭਾਰਤ ਅਤੇ ਇਸਰਾਈਲ 1980 ਵਿਚ ਪਾਕਿਸਤਾਨ ਦੇ ਪ੍ਰਮਾਣੂ ਠਿਕਾਣਿਆਂ 'ਤੇ ਹਮਲਾ ਕਰਨ ਵਿਚ ਸਫਲ ਹੋ ਜਾਂਦੇ ਤਾਂ ਅੱਤਵਾਦੀ ਕਾਰਵਾਈਆਂ ਚਲਾਉਣ ਵਾਲੇ ਪਾਕਿਸਤਾਨ ਦੀ ਹਾਲਤ ਇਸ ਤਰ੍ਹਾਂ ਨਾ ਹੁੰਦੀ। ਅਖਬਾਰ ... Read Full Story
|
ਮੀਰਾ ਕੁਮਾਰ ਨੇ ਉਰਦੂ ’ਚ ਭਾਸ਼ਣ ਦੇ ਕੇ ਪਾਕਿਸਤਾਨੀ ਆਗੂ ਮੋਹੇ
ਇਸਲਾਮਾਬਾਦ, ਲੋਕ ਸਭਾ ਸਪੀਕਰ ਮੀਰਾ ਕੁਮਾਰ ਨੇ ਆਪਣੀ ਹਮਰੁਤਬਾ ਸਮੇਤ ਪਾਕਿਸਤਾਨ ਦੇ ਸੀਨੀਅਰ ਮੰਤਰੀਆਂ ਦੀ ਹਾਜ਼ਰੀ ’ਚ ਖੂਬਸੂਰਤ ਉਰਦੂ ’ਚ ਭਾਸ਼ਣ ਦੇ ਕੇ ਸਭ ਨੂੰ ਮੋਹ ਲਿਆ। ਉਨ੍ਹਾਂ ਨੇ ਇਸ ਦੌਰਾਨ ਫ਼ਿਰਾਕ ਗੋਰਖਪੁਰੀ, ਮਜਰੂਹ ਸੁਲਤਾਨਪੁਰੀ ਤੇ ਫੈਜ਼ ਅਹਿਮਦ ਫੈਜ਼ ਦੇ ਸ਼ੇਅਰਾਂ ਦਾ ਵੀ ਹਵਾਲਾ ਦਿੱਤਾ। ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੀ ਸਪੀਕਰ ਫਹਿਮੀਦਾ ਮਿਰਜ਼ਾ ਵੱਲੋਂ ਕੱਲ੍ਹ ਰਾਤੀਂ ਦਿੱਤੀ ਗਈ ਦਾਅਵਤ ਮੌਕੇ ਮੀਰਾ ਕੁਮਾਰ ਨੂੰ ਵਾਰ-ਵਾਰ ਦਾਦ ਮਿਲੀ, ਜਦੋਂ ਉਨ੍ਹਾਂ ਨੇ ਉਰਦੂ ਸ਼ਾਇਰੀ ਨਾਲ ਅਲੰਕ੍ਰਿਤ ਭਾਸ਼ਣ ਦਿੱਤਾ। ਮੀਰਾ ਕੁਮਾਰ ਨੇ ਪਾਕਿਸਤਾਨ ਦੀ ਕੁਦਰਤੀ ... Read Full Story
|
ਮੁਸ਼ੱਰਫ ਦੀ ਗ੍ਰਿਫਤਾਰੀ ਲਈ ਇੰਟਰਪੋਲ ਦੀ ਮਦਦ ਲਵੇਗਾ ਪਾਕਿ
ਇਸਲਾਮਾਬਾਦ, ਪਾਕਿਸਤਾਨ ਨੇ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਨੂੰ ਗ੍ਰਿਫਤਾਰ ਕਰਨ ਲਈ ਇੰਟਰਪੋਲ ਤੋਂ ਮਦਦ ਮੰਗਣ ਦਾ ਅੱਜ ਐਲਾਨ ਕੀਤਾ। ਪਾਕਿਸਤਾਨ ਦੇ ਗ੍ਰਹਿ ਮੰਤਰੀ ਰਹਿਮਾਨ ਮਲਿਕ ਨੇ ਦੱਸਿਆ ਕਿ ਕਿਉਂਕਿ ਮੁਸ਼ੱਰਫ ਨੇ ਆਪਣੇ ਕਾਰਜਕਾਲ ਦੌਰਾਨ ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਨੇਤਾ ਬੇਨਜ਼ੀਰ ਭੁੱਟੋ ਨੂੰ ਲੋੜੀਂਦੀ ਸੁਰੱਖਿਆ ਮੁਹੱਈਆ ਨਹੀਂ ਕਰਵਾਈ ਸੀ,ਇਸ ਲਈ ਉਨ੍ਹਾਂ ਦੀ ਗ੍ਰਿਫਤਾਰੀ ਸੰਬੰਧੀ ਇੰਟਰਪੋਲ ਦੀ ਮਦਦ ਲਈ ... Read Full Story
|
ਦਿੱਲੀ 'ਚ ਆਈ. ਐੱਸ. ਆਈ. ਦਾ ਏਜੰਟ ਗ੍ਰਿਫਤਾਰ ; ਇਤਰਾਜ਼ਯੋਗ ਦਸਤਾਵੇਜ਼ ਬਰਾਮਦ
ਨਵੀਂ ਦਿੱਲੀ, ਦਿੱਲੀ ਪੁਲਸ ਦੀ ਅਪਰਾਧ ਸ਼ਾਖਾ ਨੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਦੇ ਇਕ ਏਜੰਟ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਸੂਤਰਾਂ ਨੇ ਅੱਜ ਇਕ ਮਨੋਰਥ ਦੀ ਜਾਣਕਾਰੀ ਦਿੱਤੀ। ਗ੍ਰਿਫਤਾਰ ਏਜੰਟ ਦਾ ਨਾਂ ਕਾਮਰਾਨ ਅਕਬਰ ਹੈ। ਉਸ ਨੂੰ ਇਕ ਸੂਚਨਾ ਦੇ ਆਧਾਰ 'ਤੇ ਬੀਤੀ 13 ਫਰਵਰੀ ਨੂੰ ਨਵੀਂ ਦਿੱਲੀ ਸਟੇਸ਼ਨ ਤੋਂ ਗ੍ਰਿਫਤਾਰ ਕੀਤਾ ਗਿਆ। ਉਸ ਦੇ ਕਬਜ਼ੇ 'ਚੋਂ ਰੱਖਿਆ ਅਦਾਰਿਆਂ ਨਾਲ ਜੁੜੇ ਇਤਰਾਜ਼ਯੋਗ ਦਸਤਾਵੇਜ਼ ਅਤੇ ਭਾਰਤੀ ਤੇ ਪਾਕਿਸਤਾਨ ਦੇ ਪਾਸਪੋਰਟ ਬਰਾਮਦ ਕੀਤੇ ਗਏ ਹਨ। ਸੂਤਰਾਂ ਨੇ ਦੱਸਿਆ ਕਿ ਮੂਲ ਰੂਪ 'ਚ ਪਾਕਿਸਤਾਨ ਦੇ ਕਰਾਚੀ ਸ਼ਹਿਰ ਦਾ ਰਹਿਣ ਵਾਲਾ ਕਾਮਰਾਨ 2007 ... Read Full Story
|
ਫੌਜੀ ਸਿੱਖਿਆ ਸਮੇਂ ਦੀ ਮੰਗ : ਭਾਗਵਤ
ਨਾਸਿਕ, ਰਾਸ਼ਟਰੀ ਸਵੈਮ ਸੇਵਕ ਮੁਖੀ ਮੋਹਨ ਭਾਗਵਤ ਨੇ ਅੰਦਰੂਨੀ ਸੁਰੱਖਿਆ ਲਈ ਵਧਦੇ ਖਤਰੇ ਦੇ ਮੱਦੇਨਜ਼ਰ ਵਿਦਿਆਰਥੀਆਂ ਨੂੰ ਫੌਜੀ ਸਿੱਖਿਆ ਦਿੱਤੇ ਜਾਣ ਦੀ ਲੋ²ੜ 'ਤੇ ਜ਼ੋਰ ਦਿੱਤਾ ਹੈ। ਭਾਗਵਤ ਨੇ ਕਿਹਾ ਕਿ ਆਜ਼ਾਦੀ ਦੇ 64 ਸਾਲ ਬਾਅਦ ਵੀ ਭਾਰਤ ਨੂੰ ਚੀਨ ਅਤੇ ਪਾਕਿਸਤਾਨ ਤੋਂ ਖਤਰੇ ਹਨ। ਅੰਦਰੂਨੀ ਸੁਰੱਖਿਆ ਲਈ ਖਤਰੇ ਵਧਣ ਦੇ ਮੱਦੇਨਜ਼ਰ ਸਾਨੂੰ ਵਿਦਿਆਰਥੀਆਂ ਨੂੰ ਫੌਜੀ ਸਿੱਖਿਆ ਦਿੱਤੇ ਜਾਣ ਨੂੰ ਪਹਿਲ ਦੇਣੀ ਚਾਹੀਦੀ ਹੈ ਤਾਂ ਜੋ ਭਾਰਤ ਨੂੰ ਮਜ਼ਬੂਤ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਮਜ਼ਬੂਤ ਸਿੱਖਿਆ ਵਿਵਸਥਾ ਵਪਾਰ ਮੁਖੀ। ਵਿਦੇਸ਼ੀਆਂ ਨੇ ਸਾਡੀ ਸਿੱਖਿਆ ਵਿਵਸਥਾ ਨੂੰ ... Read Full Story
|
ਪਾਕਿਸਤਾਨ 'ਚ ਬਾਰੂਦੀ ਸੁਰੰਗ ਵਿਸਫੋਟ 'ਚ 2 ਦੀ ਮੌਤ
ਇਸਲਾਮਾਬਾਦ, ਪਾਕਿਸਤਾਨ ਦੇ ਬਲੂਚਿਸਤਾਨ ਪ੍ਰਾਂਤ 'ਚ ਹੋਏ ਦੋ ਬਾਰੂਦੀ ਸੁਰੰਗ ਵਿਸਫੋਟਾਂ 'ਚ ਇਕ ਚਰਵਾਹੇ ਤੇ ਇਕ ਲੜਕੀ ਦੀ ਮੌਤ ਹੋ ਗਈ। ਸਮਾਚਾਰ ਪੱਤਰ 'ਦਿ ਡਾਨ' ਨੇ ਮੰਗਲਵਾਰ ਨੂੰ ਜਾਣਕਾਰੀ ਦਿੱਤੀ ਕਿ ਜਦੋਂ ਇਕ ਮਹਿਲਾ ਅਤੇ ਉਸਦੀ ਬੇਟੀ ਡੇਰਾ ਬੁਗਟੀ ਜ਼ਿਲੇ 'ਚ ਆਪਣੇ ਘਰ ਵੱਲ ਜਾ ਰਹੇ ਸਨ ਤਾਂ ਇਕ ਵਿਸਫੋਟ ਹੋਇਆ ਸੀ। ਘਟਨਾ 'ਚ ਲੜਕੀ ਦੀ ਮੌਤ ਹੋ ਗਈ ਸੀ ਅਤੇ ਉਸਦੀ ਮਾਂ ਜ਼ਖਮੀ ਹੋ ਗਈ ਸੀ। ਕੋਹਲੂ ਜ਼ਿਲੇ 'ਚ ਹੋਏ ਬਾਰੂਦੀ ਸੁਰੰਗ ਵਿਸਫੋਟ 'ਚ ਇਕ ਚਰਵਾਹਾ ਮਾਰਿਆ ... Read Full Story
|
ਅਮੀਰ ਲੋਕਾਂ ਨੂੰ ਅਗਵਾ ਕਰਕੇ ਲੱਖਾਂ ਡਾਲਰ ਇਕੱਠੇ ਕੀਤੇ ਪਾਕਿ ਤਾਲਿਬਾਨ ਨੇ
ਨਿਊਯਾਰਕ, ਪਾਕਿਸਤਾਨੀ ਤਾਲਿਬਾਨ ਅਤੇ ਉਸ ਨਾਲ ਜੁੜੇ ਹੋਏ ਅੱਤਵਾਦੀ ਗਰੁੱਪਾਂ ਨੇ ਰਸੂਖ ਵਾਲੇ ਵਿਅਕਤੀਆਂ ਨੂੰ ਅਗਵਾ ਕਰ ਕੇ ਲੱਖਾਂ ਡਾਲਰ ਦੀ ਰਕਮ ਫਿਰੌਤੀ ਵਜੋਂ ਇਕੱਠੀ ਕੀਤੀ ਜਿਸ ਦੀ ਵਰਤੋਂ ਉਹ ਦੇਸ਼ ਵਿਚ ਜਹਾਦੀ ਗਰੁੱਪਾਂ ਦੇ ਆਧੁਨਿਕ ਨੈੱਟਵਰਕ ਦੇ ਵਾਧੇ ਲਈ ਕਰ ਰਹੇ ਹਨ।
ਨਿਊਯਾਰਕ ਟਾਈਮਜ਼ ਦੀ ਇਕ ਰਿਪੋਰਟ ਮੁਤਾਬਕ ਪਾਕਿਸਤਾਨੀ ਤਾਲਿਬਾਨ ਨੇ ਲਗਭਗ 3 ਸਾਲ ਪਹਿਲਾਂ ਅਮੀਰ ਉਦਯੋਗਪਤੀਆਂ, ਸਿੱਖਿਆ ਮਾਹਿਰਾਂ, ਪੱਛਮੀ ਮਦਦ ਨਾਲ ਜੁੜੇ ਵਰਕਰਾਂ ਅਤੇ ਫੌਜ ਦੇ ਅਧਿਕਾਰੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ। ਖਬਰਾਂ ਵਿਚ ਦੱਸਿਆ ਗਿਆ ਹੈ ਕਿ ਹੁਣ ਹਰ ... Read Full Story
|
ਈਰਾਨ ਵਿਰੁੱਧ ਮੁਹਿੰਮ ਲਈ ਅਮਰੀਕਾ ਨੇ ਪਾਕਿ ਕੋਲੋਂ ਮੰਗਿਆ ਅੱਡਾ
ਇਸਲਾਮਾਬਾਦ, ਅਮਰੀਕਾ ਕਥਿਤ ਤੌਰ 'ਤੇ ਪਾਕਿਸਤਾਨ ਕੋਲੋਂ ਈਰਾਨ ਵਿਰੁੱਧ ਖੁਫੀਆ ਮੁਹਿੰਮ ਚਲਾਉਣ ਲਈ ਗਿਲਾਨੀ ਸਰਕਾਰ ਕੋਲੋਂ ਬਲੋਚਿਸਤਾਨ ਵਿਚ ਆਪਣਾ ਫੌਜੀ ਅੱਡਾ ਬਣਾਉਣ ਦੀ ਪ੍ਰਵਾਨਗੀ ਦੇਣ ਲਈ ਦਬਾਅ ਪਾ ਰਿਹਾ ਹੈ। ਅਮਰੀਕਾ ਆਪਣੀ ਸੰਸਦ ਦੀ ਪ੍ਰਤੀਨਿਧੀ ਸਭਾ ਵਿਚ ਬਲੋਚਿਸਤਾਨ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਹਵਾਲਾ ਦੇ ਕੇ ਉਸ ਨੂੰ ਖੁਦਮੁਖਤਾਰੀ ਦਿਤੇ ਜਾਣ ਦੀ ਮੰਗ ਕਰ ਰਿਹਾ ਹੈ। ਪਾਕਿਸਤਾਨਨਾਲ ਆਪਣੇ ਸੰਬੰਧਾਂ ਵਿਚ ਆਈ ਕੁੜੱਤਣ ਦੇ ਬਾਵਜੂਦ ਅਮਰੀਕਾ ਉਸ ਕੋਲੋਂ ਈਰਾਨ ਵਿਰੁੱਧ ਕਾਰਵਾਈ ਕਰਨ ਲਈ ਬਲੋਚਿਸਤਾਨ ਵਿਚ ਅੱਡੇ ਮੰਗ ਰਿਹਾ ਹੈ। ਆਈ. ਏ. ਈ. ਏ. ਦੀ ਜਾਂਚ ਟੋਲੀ ... Read Full Story
|
ਕਰਾਚੀ ‘ਚ 1500 ਸਾਲ ਪੁਰਾਣੇ ਹਨੂੰਮਾਨ ਮੰਦਰ ਦੀ ਕਾਇਆ-ਕਲਪ ਸ਼ੁਰੂ
ਇਸਲਾਮਾਬਾਦ, ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿਚ 1500 ਸਾਲ ਪੁਰਾਣੇ ਹਿੰਦੂ ਮੰਦਰ ਦਾ ਕਾਇਆ-ਕਲਪ ਦਾ ਕਾਰਜ ਸ਼ੁਰੂ ਕੀਤਾ ਗਿਆ। ਨਾਜਾਇਜ਼ ਕਾਬਜ਼ਕਾਰਾਂ ਨੂੰ ਹਟਾਉਣ ਲਈ ਕਾਨੂੰਨੀ ਲੜਾਈ ਅਤੇ ਫਿਰ ਫੰਡ ਇਕੱਠੇ ਕਰਨ ਮਗਰੋਂ ਇਹ ਕਾਰਜ ਸ਼ੁਰੂ ਹੋ ਸਕਿਆ। ਸ੍ਰੀ ਪੰਚਮੁਖੀ ਹਨੂੰਮਾਨ ਮੰਦਰ ਕਰਾਚੀ ਦੇ ਸੋਲਜ਼ਰ ਬਾਜ਼ਾਰ ‘ਚ ਸਥਿਤ ਹੈ। ਇਸ ਮੰਦਰ ਦੇ ਪ੍ਰਬੰਧਕਾਂ ਨੂੰ ਅਦਾਲਤ ਨੇ ਮੰਦਰ ਦੀ ਸੰਪਤੀ ਤੇ ਅੰਸ਼ਕ ਕੰਟਰੋਲ ਸੌਂਪ ਦਿੱਤਾ ਹੈ।
‘ ਦਿ ਐਕਸਪ੍ਰੈੱਸ ਟ੍ਰਿਬਿਊਨ’ ਅਖਬਾਰ ਵਿਚ ਛਪੀ ਇਕ ਰਿਪੋਰਟ ਮੁਤਾਬਕ ਭਾਵੇਂ ਸਾਂਭ-ਸੰਭਾਲ ਦੇ ਕਾਰਜਾਂ ਨੂੰ ਕੁਝ ਸਾਲ ਪਹਿਲਾਂ ਧੱਕਾ ਵੱਜਿਆ ਸੀ ਪਰ ... Read Full Story
|
ਪਾਕਿ ਹਵਾਈ ਫੌਜ ਦੇ ਮੁਖੀ ਨਹੀਂ ਚਾਹੁੰਦੇ ਆਪਣੀ ਨੌਕਰੀ 'ਚ ਵਾਧਾ
ਇਸਲਾਮਾਬਾਦ, ਪਾਕਿਸਤਾਨ ਦੀ ਹਵਾਈ ਫੌਜ ਦੇ ਮੁਖੀ ਏਅਰ ਚੀਫ ਮਾਰਸ਼ਲ ਰਾਓ ਕਮਰ ਸੁਲੇਮਾਨ ਨੇ ਕਿਹਾ ਹੈ ਕਿ ਉਹ ਆਪਣੀ ਨੌਕਰੀ ਵਿਚ ਵਾਧਾ ਨਹੀਂ ਚਾਹੁੰਦੇ ਅਤੇ 17 ਮਾਰਚ ਨੂੰ ਸੇਵਾਮੁਕਤ ਹੋ ਜਾਣਗੇ। 'ਦਿ ਨਿਊਜ਼' ਅਖਬਾਰ ਨਾਲ ਗੱਲਬਾਤ ਕਰਦਿਆਂ ਸੁਲੇਮਾਨ ਨੇ ਕਿਹਾ ਕਿ ਪਾਕਿਸਤਾਨ ਦੀ ਹਵਾਈ ਫੌਜ ਵਿਚ ਅਜਿਹੀ ਪ੍ਰੰਪਰਾ ਨਹੀਂ ਹੈ ਕਿ ਇਸ ਦੇ ਮੁਖੀ ਦੀ ਨੌਕਰੀ ਵਿਚ ਵਾਧਾ ਕੀਤਾ ਜਾਵੇ। ਇਸ ਦਾ ਇਕ ਅਪਵਾਦ ਹੈ ਪਰ ਇਸ ਪਿੱਛੋਂ ਹੀ ਉਸ ਨੂੰ ਸਹੀ ਮੰਨਿਆ ਜਾਂਦਾ ਹੈ। ਉਹ ਨਾ ਤਾਂ ਆਪਣੀ ਨੌਕਰੀ ਵਿਚ ਵਾਧਾ ਚਾਹੁੰਦੇ ਹਨ ਤੇ ਨਾ ਹੀ ਅਜਿਹੀ ਕਿਸੇ ਪੇਸ਼ਕਸ਼ ਨੂੰ ਮੰਨਣਗੇ। ਉਨ੍ਹਾਂ ਕਿਹਾ ਕਿ ਆਪਣੀ ਥਾਂ ... Read Full Story
|
ਲਾਦੇਨ ਦਾ ਸੁਰਾਗ ਦੇਣ ਵਾਲੇ ਡਾਕਟਰ ਦੇ 11 ਸਹਿਯੋਗੀ ਮੁਅੱਤਲ
ਇਸਲਾਮਾਬਾਦ, ਪਾਕਿਸਤਾਨ ਸਰਕਾਰ ਨੇ ਕੌਮਾਂਤਰੀ ਅੱਤਵਾਦੀ ਲਾਦੇਨ ਦਾ ਸੁਰਾਗ ਦੇਣ ਵਾਲੇ ਪਾਕਿਸਤਾਨ ਦੇ ਡਾਕਟਰ ਸ਼ਕੀਲ ਅਫਰੀਦੀ ਨੂੰ ਅਮਰੀਕਾ ਦਾ ਸਰਵ ਉੱਚ ਪੁਰਸਕਾਰ ਦਿੱਤੇ ਜਾਣ ਦੇ ਐਲਾਨ ਤੋਂ ਇਕ ਦਿਨ ਬਾਅਦ ਐਤਵਾਰ ਉਨ੍ਹਾਂ ਦੇ 11 ਸਹਿਯੋਗੀਆਂ ਨੂੰ ਮੁਅੱਤਲ ਕਰ ਦਿੱਤਾ। ਅਮਰੀਕਾ ਨੇ ਸ਼ਨੀਵਾਰ ਐਲਾਨ ਕੀਤਾ ਸੀ ਕਿ ਡਾ. ਅਫਰੀਦੀ ਨੂੰ ਅਮਰੀਕਾ ਦੇ ਸਰਵ ਉੱਚ ਨਾਗਰਿਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਇਥੋਂ ਦੀਆਂ ਅਖਬਾਰਾਂ 'ਚ ਛਪੀਆਂ ਖਬਰਾਂ ਮੁਤਾਬਿਕ ਮੁਅੱਤਲ ਕੀਤੇ ਗਏ ਡਾਕਟਰਾਂ ਵਿਚ ਇਕ ਮੈਡੀਕਲ ਅਧਿਕਾਰੀ ਅਤੇ ਕੁਝ ਮਹਿਲਾ ਸਿਹਤ ਮੁਲਾਜ਼ਮ ਸ਼ਾਮਿਲ ... Read Full Story
|
ਆਸਾਮ 'ਚ ਮਾਓਵਾਦੀਆਂ ਦੇ ਆਈ. ਐੱਸ. ਆਈ. ਨਾਲ ਸੰਬੰਧ
ਗੁਹਾਟੀ, ਕੇਂਦਰੀ ਗ੍ਰਹਿ ਮੰਤਰੀ ਪੀ. ਚਿਦਾਂਬਰਮ ਨੇ ਅਸਾਮ 'ਚ ਮਾਓਵਾਦੀਆਂ ਦੇ ਵਧਦੇ ਪ੍ਰਭਾਵ ਅਤੇ ਸੂਬੇ 'ਚ ਅੱਤਵਾਦੀ ਸੰਗਠਨਾਂ ਨਾਲ ਹੀ ਪਾਕਿਸਤਾਨ ਦੀ ਖੂਫੀਆ ਏਜੰਸੀ ਆਈ. ਐੱਸ. ਆਈ. ਨਾਲ ਉਨ੍ਹਾਂ ਦੇ ਸੰਬੰਧਾਂ ਨੂੰ ਲੈ ਕੇ ਐਤਵਾਰ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਅੱਤਵਾਦੀ ਸਮੱਸਿਆ ਅਤੇ ਉਸ ਦੇ ਪ੍ਰਭਾਵ 'ਤੇ ਵਿਸਥਾਰ ਨਾਲ ਚਰਚਾ ਹੋਈ। ਆਈ. ਐੱਸ. ਆਈ. ਤੋਂ ਸਰਗਰਮ ਮਦਦ ਅਤੇ ਉਲਫਾ ਅਤੇ ਹੋਰਨਾਂ ਨਾਲ ਉਸ ਦੇ ਸੰਬੰਧ ਬੈਠਕ ਦੇ ਮੁਖ ਏਜੰਡੇ 'ਚ ਸਨ। ਬੈਠਕ ਵਿਚ ਇਸ ਦਾ ਮੁਕਾਬਲਾ ਕਰਨ ਦੀ ਰਣਨੀਤੀ 'ਤੇ ਚਰਚਾ ਹੋਈ ਹੈ। ਗੋਗੋਈ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਨੇ ਵੀ ਇਹ ਗੱਲ ਸਪੱਸ਼ਟ ... Read Full Story
|
ਬਲੋਚਿਸਤਾਨ ਦੀ ਆਜ਼ਾਦੀ ਲਹਿਰ ਨੂੰ ਸਮਰਥਨ ਨਹੀਂ ਦੇ ਰਿਹਾ ਅਮਰੀਕਾ
ਇਸਲਾਮਾਬਾਦ, ਪਾਕਿਸਤਾਨ ਦੇ ਆਗੂਆਂ ਵੱਲੋਂ ਕੀਤੀ ਸਖਤ ਨਿੰਦਾ ਤੋਂ ਬਾਅਦ ਅਮਰੀਕਾ ਨੇ ਅੱਜ ਕਿਹਾ ਕਿ ਉਹ ਪਾਕਿਸਤਾਨ ਦੇ ਸੂਬੇ ਬਲੋਚਿਸਤਾਨ ਦੀ ਆਜ਼ਾਦੀ ਨੂੰ ਸਮਰਥਨ ਨਹੀਂ ਦੇ ਰਿਹਾ। ਜ਼ਿਕਰਯੋਗ ਹੈ ਕਿ ਅਮਰੀਕੀ ਕਾਂਗਰਸ ਵਿਚ ਬਲੋਚਿਸਤਾਨ ਦੇ ਲੋਕਾਂ ਨੂੰ ਰਾਏਸ਼ੁਮਾਰੀ ਦਾ ਹੱਕ ਦੇਣ ਦੀ ਮੰਗ ਬਾਰੇ ਮਤਾ ਲਿਆਂਦੇ ਜਾਣ ’ਤੇ ਪਾਕਿਸਤਾਨ ਦੇ ਆਗੂਆਂ ਨੇ ਇਸ ਦੀ ਸਖਤ ਆਲੋਚਨਾ ਕੀਤੀ ਸੀ।
ਅਮਰੀਕੀ ਦੂਤਘਰ ਦੇ ਬੁਲਾਰੇ ਰਾਬਰਟ ਰੇਨਜ਼ ਨੇ ਦੱਸਿਆ ਕਿ ਅਮਰੀਕਾ ਪਾਕਿਸਤਾਨ ਦੀ ਖੇਤਰੀ ਏਕਤਾ ਦਾ ਸਤਿਕਾਰ ਕਰਦਾ ਹੈ। ਕਾਂਗਰਸ ਮੈਂਬਰਾਂ ਵੱਲੋਂ ਵੱਖ-ਵੱਖ ਵਿਦੇਸ਼ੀ ਮੁੱਦਿਆਂ ਸਬੰਧੀ ਬਿੱਲ ... Read Full Story
|
ਡਰੋਨ ਹਮਲੇ 'ਚ 6 ਅੱਤਵਾਦੀ ਮਰੇ
ਇਸਲਾਮਾਬਾਦ, ਪਾਕਿਸਤਾਨ ਦੇ ਉੱਤਰੀ ਵਜ਼ੀਰਿਸਤਾਨ 'ਚ ਸ਼ੁੱਕਰਵਾਰ ਤੜਕੇ ਹੋਏ ਇਕ ਡਰੋਨ ਹਮਲੇ 'ਚ ਘੱਟੋ-ਘੱਟ 6 ਅੱਤਵਾਦੀ ਮਾਰੇ ਗਏ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਡਰੋਨ ਹਵਾਈ ਜਹਾਜ਼ਾਂ ਨੇ ਦੋ ਮਿਜ਼ਾਈਲਾਂ ਦਾਗੀਆਂ, ਜਿਸ ਦੌਰਾਨ ਉਕਤ ਅੱਤਵਾਦੀ ਮਾਰੇ ਗਏ। ਇਸ ਹਮਲੇ 'ਚ ਕਈ ਅੱਤਵਾਦੀਆਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ ਪਰ ਇਨ੍ਹਾਂ ਦੀ ਗਿਣਤੀ ਨਹੀਂ ਦੱਸੀ ... Read Full Story
|
ਪਾਕਿ ’ਚ ਮਸਜਿਦ ਨੇੜੇ ਆਤਮਘਾਤੀ ਹਮਲਾ: 25 ਮੌਤਾਂ, 40 ਜ਼ਖ਼ਮੀ
ਮੋਟਰਸਾਈਕਲ ’ਤੇ ਆਇਆ ਸੀ ਹਮਲਾਵਰ
ਇਸਲਾਮਾਬਾਦ, ਪਾਕਿਸਤਾਨ ਦੇ ਗੜਬੜੀ ਵਾਲੇ ਕਬਾਇਲੀ ਇਲਾਕੇ ’ਚ ਇਕ ਮਸਜਿਦ ਦੇ ਬਾਹਰ ਹੋਏ ਆਤਮਘਾਤੀ ਹਮਲੇ ਦੌਰਾਨ 25 ਬੰਦੇ ਅੱਲਾ ਨੂੰ ਪਿਆਰੇ ਹੋ ਗਏ ਹਨ ਜਦੋਂ ਕਿ 40 ਤੋਂ ਵੱਧ ਗੰਭੀਰ ਫੱਟੜ ਹੋ ਗਏ।
ਸੂਤਰਾਂ ਅਨੁਸਾਰ ਚੁਰਮ ਕਬਾਇਲੀ ਖੇਤਰ ਦੇ ਮੁੱਖ ਸ਼ਹਿਰ ਪਾਰ ਚਿਨਾਰ ਦੀ ਇਕ ਭੀੜ-ਭੜੱਕੇ ਵਾਲੀ ਗਲੀ ’ਚ ਮਸਜਿਦ ਦੇ ਸਾਹਮਣੇ ਮੋਟਰਸਾਈਕਲ ’ਤੇ ਆਏ ਆਤਮਘਾਤੀ ਹਮਲਾਵਰ ਨੇ ਧਮਾਕਾ ਕਰ ਦਿੱਤਾ। ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਨੇੜੇ ਕਈ ਦੁਕਾਨਾਂ ਤੇ ਵਾਹਨ ਤਬਾਹ ਹੋ ਗਏ। ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤਕ 21 ਲਾਸ਼ਾਂ ਹਸਪਤਾਲ ’ਚ ਪਹੁੰਚ ... Read Full Story
|
ਨੇਪਾਲ ਵਿਚ ਜਾਅਲੀ ਨੋਟ ਰੈਕੇਟ ਦਾ ਭਾਂਡਾ ਭੰਨਿਆ
ਕਾਠਮੰਡੂ, ਨੇਪਾਲ ਦੀ ਪੁਲਸ ਨੇ ਕਾਠਮੰਡੂ ਸ਼ਹਿਰ ਦੇ ਬਾਹਰੀ ਇਲਾਕੇ ਵਿਚ ਅੱਜ 2 ਸਥਾਨਕ ਲੋਕਾਂ ਨੂੰ ਗ੍ਰਿਫਤਾਰ ਕਰਕੇ ਜਾਅਲੀ ਨੋਟਾਂ ਦੇ ਇਕ ਗਰੋਹ ਦਾ ਭਾਂਡਾ ਭੰਨਿਆਂ। ਦੋਵਾਂ ਤੋਂ 14 ਲੱਖ ਰੁਪਏ ਦੇ ਮੁੱਲ ਦੇ 1 ਹਜ਼ਾਰ ਅਤੇ 500 ਰੁਪਏ ਦੇ ਜਾਅਲੀ ਭਾਰਤੀ ਨੋਟ ਬਰਾਮਦ ਕੀਤੇ ਗਏ। ਜੋ ਕਥਿਤ ਤੌਰ 'ਤੇ ਪਾਕਿਸਤਾਨ ਤੋਂ ਭੇਜੇ ਗਏ ਸਨ। ਇਹ ਕੋਰੀਅਰ ਡੀ. ਐੱਚ. ਐੱਲ. ਐਕਸਪ੍ਰੈੱਸ ਰਾਹੀਂ ਸਲੀਮ ਆਲਮ ਨਾਂ ਦੇ ਕਿਸੇ ਵਿਅਕਤੀ ਨੇ ਭੇਜਿਆ ਸੀ। ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ... Read Full Story
|
ਸਾਡੀ ਫੌਜ ਤਾਲਿਬਾਨ ਦੀ ਮਦਦ ਨਹੀਂ ਕਰ ਰਹੀ: ਜ਼ਰਦਾਰੀ
ਇਸਲਾਮਾਬਾਦ, ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਕਿਹਾ ਹੈ ਕਿ ਦੇਸ਼ ਦੀ ਫੌਜ ਅਫ਼ਗਾਨਿਸਤਾਨ ਵਿਚ ਅਤਿਵਾਦੀਆਂ ਨੂੰ ਸਮਰਥਨ ਦੇ ਕੇ ਦੋਹਰੀ ਖੇਡ ਨਹੀਂ ਖੇਡ ਰਹੀ, ਪਰ ਪਾਕਿ ਦੇ ਜੇਹਾਦੀ ਧੜਿਆਂ ਦਾ ਤਾਲਿਬਾਨ ਨਾਲ ਤਾਲਮੇਲ ਹੋ ਸਕਦਾ ਹੈ। ਇੱਥੇ ਤਿੰਨ ਦੇਸ਼ੀ ਸਿਖ਼ਰ ਸੰਮੇਲਨ ਤੋਂ ਬਾਅਦ ਅਫ਼ਗਾਨ ਰਾਸ਼ਟਰਪਤੀ ਹਾਮਿਦ ਕਰਜ਼ਈ ਤੇ ਇਰਾਨ ਦੇ ਰਾਸ਼ਟਰਪਤੀ ਮੁਹਿਮੂਦ ਅਹਿਮਦੀਨੇਜਾਦ ਦੀ ਹਾਜ਼ਰੀ ਵਿਚ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ, ‘‘ਮੈਂ ਸਾਫ ਤੌਰ ’ਤੇ ਕਹਿੰਦਾ ਹਾਂ ਕਿ ਸਾਡੀ ਫੌਜ ਵੱਲੋਂ ਅਫ਼ਗਾਨਿਸਤਾਨ ਵਿਚ ਅਤਿਵਾਦੀਆਂ ਨੂੰ ਸਿੱਧੀ ਜਾਂ ਅਸਿੱਧੀ ਕਿਸੇ ... Read Full Story
|
ਪਾਕਿ 'ਚ ਆਤਮਘਾਤੀ ਹਮਲਾ, 3 ਦੀ ਮੌਤ, 9 ਜ਼ਖਮੀ
ਇਸਲਾਮਾਬਾਦ, ਉੱਤਰੀ-ਪੱਛਮੀ ਪਾਕਿਸਤਾਨ ਦੇ ਉੱਪਰਲੇ ਦੀਰ ਇਲਾਕੇ 'ਚ ਇਕ ਆਤਮਘਾਤੀ ਹਮਲਾਵਰ ਨੇ ਤਾਲਿਬਾਨ ਵਿਰੋਧੀ ਫੌਜ ਦੇ ਮੈਂਬਰਾਂ 'ਤੇ ਵੀਰਵਾਰ ਸਵੇਰੇ ਹਮਲਾ ਕਰ ਦਿੱਤਾ ਜਿਸ ਕਾਰਨ 3 ਵਿਅਕਤੀ ਦੀ ਮੌਤ ਹੋ ਗਈ ਅਤੇ 9 ਹੋਰ ਜ਼ਖਮੀ ਹੋ ਗਏ। ਪੁਲਸ ਨੇ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਹਮਲਾਵਰ ਨੇ ਇਕ ਬਾਜ਼ਾਰ 'ਚ ਲਸ਼ਕਰ ਜਾਂ ਤਾਲਿਬਾਨ ਵਿਰੋਧੀ ਫੌਜ ਦੇ ਮੈਂਬਰਾਂ ਨੇੜੇ ਪੁੱਜ ਕੇ ਆਪਣੀ ਆਤਮਘਾਤੀ ਜੈਕਟ 'ਚ ਲੱਗਾ ਵਿਸਫੋਟਕ ਉਡਾ ਦਿੱਤਾ ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਲਸ਼ਕਰ ਦੇ ਮੁਖੀ ਦੇ ਇਕ ਪੁੱਤਰ ਦੀ ਵੀ ਮੌਤ ਹੋਣ ਦੀ ਖਬਰ ਹੈ ਜਦ ਕਿ ਫੌਜ ਦੇ 6 ਜਵਾਨ ਜ਼ਖਮੀ ਵੀ ... Read Full Story
|
ਪਾਕਿਸਤਾਨ ਤੇ ਅਫਗਾਨਿਸਤਾਨ ਜੁੜਵਾਂ ਭਰਾ : ਕਰਜ਼ਈ
ਅਫਗਾਨ ਸਮਝੌਤਾ ਪ੍ਰਕਿਰਿਆ ਲਈ ਪਾਕਿ ਦੀ ਹਮਾਇਤ ਨੂੰ ਅਹਿਮ ਦਸਿਆ
ਇਸਲਾਮਾਬਾਦ, ਅਫਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਅਫਗਾਨਿਸਤਾਨ ਵਿਚ ਸਮਝੌਤੇ ਦੀ ਪ੍ਰਕਿਰਿਆ ਵਿਚ ਪਾਕਿਸਤਾਨ ਦੀ ਹਮਾਇਤ ਦੀ ਅਪੀਲ ਕਰਦਿਆਂ ਕਿਹਾ ਕਿ ਗੁਆਂਢੀ ਦੇਸ਼ ਦਾ ਸਹਿਯੋਗ ਜੰਗ ਨਾਲ ਤਬਾਹ ਹੋਏ ਦੇਸ਼ ਵਿਚ ਕਿਸੇ ਵੀ ਸ਼ਾਂਤੀ ਪ੍ਰਕਿਰਿਆ ਲਈ ਅਹਿਮ ਹੈ। ਦੋਪਾਸੜ ਗੱਲਬਾਤ ਅਤੇ ਈਰਾਨ ਤੇ ਪਾਕਿਸਤਾਨ ਨਾਲ 3 ਧਿਰੀ ਸਿਖਰ ਵਾਰਤਾ ਵਿਚ ਹਿੱਸਾ ਲੈਣ ਲਈ ਦੋ ਦਿਨਾ ਪਾਕਿ ਦੌਰੇ 'ਤੇ ਵੀਰਵਾਰ ਇਥੇ ਪੁੱਜੇ ਕਰਜ਼ਈ ਨੇ ਆਪਣੇ ਦੇਸ਼ ਦੀ ਸ਼ਾਂਤੀ ਪ੍ਰਕਿਰਿਆ ਨੂੰ ਲੈ ਕੇ ਪ੍ਰਧਾਨ ਮੰਤਰੀ ਯੂਸਫ ਰਜ਼ਾ ... Read Full Story
|
ਓਸਾਮਾ ਦੀ ਪਤਨੀ ਦੀ ਰਿਹਾਈ ਲਈ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ
ਲੰਡਨ, ਓਸਾਮਾ ਬਿਨ ਲਾਦੇਨ ਦੀ ਸਭ ਤੋਂ ਜਵਾਨ ਪਤਨੀ ਦੇ ਪਰਿਵਾਰ ਵਾਲਿਆਂ ਨੇ ਪਾਕਿਸਤਾਨ ਦੇ ਪ੍ਰਧਾਨ ਜੱਜ ਨੂੰ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਬੱਚਿਆਂ ਦੀ ਰਿਹਾਈ ਲਈ ਅਪੀਲ ਕੀਤੀ ਹੈ। ਅਮਰੀਕੀ ਨੇਵੀ ਸੀਲਸ ਦੀ ਕਾਰਵਾਈ 'ਚ ਲਾਦੇਨ ਦੀ ਪਤਨੀ ਦੇ ਗੋਢਿਆਂ 'ਚ ਗੋਲੀ ਲੱਗੀ ਸੀ ਅਤੇ ਉਹ ਖੁਦ ਇਸ ਕਾਰਵਾਈ 'ਚ ਮਾਰਿਆ ਗਿਆ ਸੀ। ਲਾਦੇਨ ਦੀ ਯਮਨੀ ਬੀਵੀ ਅਮਾਲ ਅਹਿਮਦੀ ਅਲ ਸਦਾਹ ਵਲੋਂ ਇਹ ਪਟੀਸ਼ਨ ਉਸਦੇ ਭਰਾ ਨੇ ਦਾਖਲ ਕੀਤੀ ਹੈ। ਪਟੀਸ਼ਨ 'ਚ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਭੈਣ ਦੇ ਪੰਜ ਬੱਚਿਆਂ ਦੀ ਮਾਨਸਿਕ ਹਾਲਤ ਖਰਾਬ ਹੈ ਅਤੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਟ੍ਰੇਨਿੰਗ ਨਹੀਂ ਮਿਲ ਰਹੀ ਹੈ। ... Read Full Story
|