Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
Have a Facebook account? Log in with Facebook here.

E-Paper
Photo News
Category
Tags Cloud
Tag Search for "ਪਾਟਿਲ"
ਇਕ ਕਰੋੜ ਜ਼ਬਤ ਹੋਣ 'ਤੇ ਰਾਸ਼ਟਰਪਤੀ ਦੇ ਪੁੱਤਰ ਤੋਂ ਪੁੱਛਗਿੱਛ

ਅਮਰਾਵਤੀ(ਮਹਾਰਾਸ਼ਟਰ), ਅਮਰਾਵਤੀ ਪੁਲਸ ਨੇ ਸਥਾਨਕ ਚੋਣਾਂ ਤੋਂ ਪਹਿਲਾਂ ਇਕ ਕਰੋੜ ਰੁਪਏ ਜ਼ਬਤ ਕੀਤੇ ਜਾਣ ਦੇ ਮਾਮਲੇ 'ਚ ਅੱਜ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਦੇ ਪੁੱਤਰ ਅਤੇ ਕਾਂਗਰਸ ਦੇ ਵਿਧਾਇਕ ਰਾਵਸਾਹੇਬ ਸ਼ੇਖਾਵਤ ਤੋਂ ਪੁੱਛਗਿੱਛ ਕੀਤੀ। ਮਹਾਰਾਸ਼ਟਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਗਣੇਸ਼ ਪਾਟਿਲ ਅਤੇ ਵਕੀਲਾਂ ਨਾਲ ਸ਼ੇਖਾਵਤ ਅੱਜ ਸਵੇਰੇ ਪੁਲਸ ਕਮਿਸ਼ਨਰ ਦੇ ਦਫਤਰ ਪੁੱਜੇ ਜਿੱਥੇ ਉਨ੍ਹਾਂ ਦਾ ਬਿਆਨ ਦਰਜ ਕੀਤਾ ਗਿਆ। ਅਮਰਾਵਤੀ ਦੇ ਪੁਲਸ ਕਮਿਸ਼ਨਰ ਅਮੀਤੇਸ਼ ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਸੀਂ ਜ਼ਬਤ ਕੀਤੇ ਗਏ ਪੈਸੇ ਦੇ ਸਰੋਤ ਬਾਰੇ ਪੁੱਛਗਿੱਛ ...
Read Full Story


ਰਾਸ਼ਟਰਪਤੀ ਦੇ ਪੁੱਤਰ ਨੂੰ ਨੋਟਿਸ

ਅਮਰਾਵਤੀ, ਭਾਰਤ ਦੀ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਦੇ ਪੁੱਤਰ ਅਤੇ ਕਾਂਗਰਸ ਦੇ ਵਿਧਾਇਕ ਰਾਓ ਸਾਹਿਬ ਸ਼ੇਖਾਵਤ ਨੂੰ ਜ਼ਿਲਾ ਕੁਲੈਕਟਰ ਨੇ ਸਥਾਨਕ ਸਰਕਾਰ ਦੀਆਂ ਚੋਣਾਂ ਹੋਣ ਦੇ ਦਰਮਿਆਨ ਅਮਰਾਵਤੀ 'ਚੋਂ ਮਿਲੀ 1 ਕਰੋੜ ਰੁਪਏ ਦੀ ਬੇਹਿਸਾਬੀ ਰਕਮ ਦੇ ਬਰਾਮਦ ਹੋਣ ਸਬੰਧੀ ਨੋਟਿਸ ਜਾਰੀ ਕੀਤਾ ਹੈ। ਜ਼ਿਲਾ ਕੁਲੈਕਟਰ ਨੇ ਵੀਰਵਾਰ ਦੱਸਿਆ ਕਿ ਸ਼ੇਖਾਵਤ ਦੇ ਨਾਲ-ਨਾਲ ਇਕ ਰਾਜ ਮੰਤਰੀ ਰਾਜਿੰਦਰ ਮੁਲਕ, ਮਹਾਰਾਸ਼ਟਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਗਣੇਸ਼ ਪਾਟਿਲ ਅਤੇ ਕੁਝ ਹੋਰਨਾਂ ਨੂੰ ਵੀ ਇਹ ਨੋਟਿਸ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸੁਣਵਾਈ 21 ਫਰਵਰੀ ਨੂੰ ਹੋਵੇਗੀ ...
Read Full Story


ਰਾਸ਼ਟਰਪਤੀ ਦੇ ਪੁੱਤਰ ਦੀ ਕਾਰ ’ਚੋਂ ਕਰੋੜ ਰੁਪਏ ਮਿਲੇ

ਕਾਂਗਰਸ ਤੇ ਐਨ.ਸੀ.ਪੀ. ਵਿਚਾਲੇ ਦੂਸ਼ਣਬਾਜ਼ੀ ਮੁੰਬਈ, ਕਾਂਗਰਸ ਤੇ ਉਸ ਦੀ ਭਾਈਵਾਲ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ.ਸੀ.ਪੀ.) ਵਿਚਾਲੇ ਸਬੰਧ ਅੱਜ ਉਦੋਂ ਹੋਰ ਵੀ ਰਸਾਤਲ ਵੱਲ ਚਲੇ ਗਏ, ਜਦੋਂ ਅਮਰਾਵਤੀ ਪੁਲੀਸ ਨੇ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਦੇ ਪੁੱਤਰ ਤੇ ਕਾਂਗਰਸ ਦੇ ਵਿਧਾਇਕ ਰਾਓ ਸਾਹਿਬ ਸ਼ੇਖਾਵਤ ਵੱਲੋਂ ਸਥਾਨਕ ਚੋਣ ਮੁਹਿੰਮ ਦੌਰਾਨ ਵਰਤੀ ਕਾਰ ’ਚੋਂ ਇਕ ਕਰੋੜ ਰੁਪਏ ਬਰਾਮਦ ਕੀਤੇ। ਸੂਹ ਮਿਲਣ ’ਤੇ ਪੁਲੀਸ ਨੇ ਇਸ ਵਾਹਨ ਦੀ ਤਲਾਸ਼ੀ ਲਈ ਤੇ ਰਕਮ ਬਰਾਮਦ ਕੀਤੀ। ਇਸ ਤੋਂ ਕੁਝ ਸਮਾਂ ਪਹਿਲਾਂ ਹੀ ਸ਼ੇਖਾਵਤ ਇਸ ਵਾਹਨ ’ਚੋਂ ਉਤਰ ਕੇ ਸੀਨੀਅਰ ਪਾਰਟੀ ਆਗੂਆਂ ਨਾਲ ਚੋਣ ਰੈਲੀ ...
Read Full Story


ਖੁਰਸ਼ੀਦ ਦੀ ਹੋ ਸਕਦੀ ਏ ਕੈਬਨਿਟ ਤੋਂ ਛੁੱਟੀ!

ਨਵੀਂ ਦਿੱਲੀ, ਮੁਸਲਿਮ ਰਿਜ਼ਰਵੇਸ਼ਨ 'ਤੇ ਲਗਾਤਾਰ ਬਿਆਨਬਾਜ਼ੀ ਦੇ ਕੇ ਫਸੇ ਕਾਨੂੰਨ ਮੰਤਰੀ ਸਲਮਾਨ ਖੁਰਸ਼ੀਦ 'ਤੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਫੈਸਲਾ ਦੇਣ ਵਾਲੇ ਹਨ। ਚੋਣ ਕਮਿਸ਼ਨ ਨੇ ਕਾਨੂੰਨ ਮੰਤਰੀ ਸਲਮਾਨ ਖੁਰਸ਼ੀਦ ਦੀ ਸ਼ਿਕਾਇਤ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੂੰ ਕੀਤੀ ਸੀ, ਇਸ ਤੋਂ ਬਾਅਦ ਰਾਸ਼ਟਰਪਤੀ ਨੇ ਕਮਿਸ਼ਨ ਦੀ ਚਿੱਠੀ ਪੀ. ਐਮ. ਓ. ਕੋਲ ਭੇਜ ਕੇ ਬਣਦੀ ਕਾਰਵਾਈ ਕਰਨ ਦਾ ਹੁਕਮ ਦਿੱਤਾ ਹੈ। ਸਲਮਾਨ ਖੁਰਸ਼ੀਦ ਦੇ ਬਿਆਨ ਤੋਂ ਘਿਰੀ ਕਾਂਗਰਸ ਅਤੇ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਮਰਿਯਾਦਾ ਦਾ ਪਾਠ ਵੀ ਪੜ੍ਹਾਇਆ। ਪਾਰਟੀ ਜਨਰਲ ਸਕੱਤਰ ਅਤੇ ਮੀਡੀਆ ਵਿਭਾਗ ...
Read Full Story


ਚੋਣ ਕਮਿਸ਼ਨ ਵੱਲੋਂ ਖੁਰਸ਼ੀਦ ਵਿਰੁੱਧ ਕਾਰਵਾਈ ਲਈ ਰਾਸ਼ਟਰਪਤੀ ਨੂੰ ਪੱਤਰ

ਨਵੀਂ ਦਿੱਲੀ, ਘੱਟ-ਗਿਣਤੀਆਂ ਲਈ ਕੋਟੇ ਸਬੰਧੀ ਦੇਸ਼ ਦੇ ਕਾਨੂੰਨ ਮੰਤਰੀ ਵੱਲੋਂ ਦਿੱਤੇ ਬਿਆਨ ’ਤੇ ਸਖਤ ਨਰਾਜ਼ਗੀ ਦਾ ਪ੍ਰਗਟਾਵਾ ਕਰਦਿਆਂ ਦੇਸ਼ ਦੇ ਚੋਣ ਕਮਿਸ਼ਨਰ ਨੇ ਅੱਜ ਰਾਤ ਰਾਸ਼ਟਰਪਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਨੂੰ ਲਿਖ ਕੇ ਤੁਰੰਤ ਦਖਲ ਦੇਣ ਦੀ ਮੰਗ ਕੀਤੀ ਹੈ। ਚੋਣ ਕਮਿਸ਼ਨਰ ਨੇ ਕਿਹਾ ਕਿ ਕੇਂਦਰੀ ਕਾਨੂੰਨ ਮੰਤਰੀ ਇਕ ਸੰਵਿਧਾਨਕ ਸੰਸਥਾ ਦੇ ਮੁਖੀ ਹਨ ਤੇ ਉਨ੍ਹਾਂ ਵੱਲੋਂ ਕੀਤੀ ਜਾ ਰਹੀ ਹੁਕਮ ਅਦੂਲੀ ‘ਗੈਰਕਾਨੂੰਨੀ’, ਗੈਰਵਾਜਬ ਕਾਰਵਾਈ ਹੈ। ਇਸ ਨਾਲ ਸੰਵਿਧਾਨਕ ਸੰਸਥਾਵਾਂ ਵਿਚ ਸੰਵੇਦਨਸ਼ੀਲ ਸੰਤੁਲਨ ਵਿਗੜਨ ਦੇ ਕੰਢੇ ਪੁੱਜ ਗਿਆ ਹੈ। ਕੇਂਦਰੀ ਕਾਨੂੰਨੀ ਮੰਤਰੀ ...
Read Full Story


ਤਰੱਕੀ ਵਿਚ ਹਿੱਸੇਦਾਰੀ 'ਚ ਸੰਤੁਲਨ ਪੈਦਾ ਕਰਨ ਦੀ ਲੋੜ : ਰਾਸ਼ਟਰਪਤੀ

ਨਵੀਂ ਦਿੱਲੀ, ਭਾਰਤ ਦੇ 63ਵੇਂ ਗਣਤੰਤਰ ਦਿਵਸ ਦੇ ਅਵਸਰ 'ਤੇ ਦੇਸ਼ ਵਾਸੀਆਂ ਨੂੰ ਸ਼ੁੱਭਕਾਮਨਾਵਾਂ ਭੇਟ ਕਰਦੇ ਹੋਏ ਭਾਰਤ ਦੀ ਰਾਸ਼ਟਰਪਤੀ ਸ਼੍ਰੀਮਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਨੇ ਕਿਹਾ ਹੈ ਕਿ ਅਸੀਂ ਪੇਚੀਦਗੀਆਂ ਅਤੇ ਵੰਗਾਰਾਂ ਵਾਲੀ ਦੁਨੀਆ ਵਿਚ ਰਹਿ ਰਹੇ ਹਾਂ। ਬਾਹਰੀ ਉਥਲ-ਪੁਥਲ ਇਸਨੂੰ ਲਗਾਤਾਰ ਪ੍ਰਭਾਵਿਤ ਕਰ ਰਹੀ ਹੈ। ਵਿਕਸਿਤ ਅਤੇ ਵਿਕਾਸਸ਼ੀਲ ਸਾਰੇ ਦੇਸ਼ ਵਿਸ਼ਵ ਵਿਚਲੀ ਆਰਥਿਕ ਅਸਥਿਰਤਾ, ਬੇਰੋਜ਼ਗਾਰੀ ਅਤੇ ਮਹਿੰਗਾਈ ਨਾਲ ਜੂਝ ਰਹੇ ਹਨ। ਸ਼੍ਰੀਮਤੀ ਪਾਟਿਲ ਨੇ ਕਿਹਾ ਕਿ ਇਹ ਸਵਾਲ ਵੀ ਨਿਰੰਤਰ ਉੱਭਰ ਰਹੇ ਹਨ ਕਿ ਤਰੱਕੀ ਅਤੇ ਵਸੀਲਿਆਂ ਦੀ ਹਿੱਸੇਦਾਰੀ ਨੂੰ ਕਿਵੇਂ ...
Read Full Story


ਸਰਵਉੱਚ ਅਹੁਦਿਆਂ ਲਈ ਕਾਂਗਰਸ ਤੇ ਭਾਜਪਾ ਸਹਿਮਤ?

ਰਾਸ਼ਟਰਪਤੀ ਪ੍ਰਤਿਭਾ ਪਾਟਿਲ ਭਾਵੇਂ ਅਜੇ ਸੱਤ ਮਹੀਨੇ ਹੋਰ ਇਸ ਅਹੁਦੇ ’ਤੇ ਬਣੇ ਰਹਿਣਗੇ ਪਰ ਰਾਜਧਾਨੀ ਦਿੱਲੀ ’ਚ ਇਸ ਸਰਵਉਚ ਅਹੁਦੇ ਦੇ ਅਗਲੇ ਦਾਅਵੇਦਾਰ ਦੇ ਨਾਂ ਬਾਰੇ ਕਿਆਸ ਲੱਗਣੇ ਸ਼ੁਰੂ ਹੋ ਗਏ ਹਨ ਤੇ ਅਫਵਾਹਾਂ ਦਾ ਬਾਜ਼ਾਰ ਗਰਮ ਹੈ। ਇਸ ਦੌਰਾਨ ਭਾਵੇਂ ਕਈ ਨਾਂ ਸਾਹਮਣੇ ਆ ਰਹੇ ਹਨ ਪਰ ਸਭ ਇਸ ਗੱਲ ਨਾਲ ਸਹਿਮਤ ਹਨ ਕਿ ਕਾਂਗਰਸ ਤੇ ਭਾਜਪਾ ਦੋਵਾਂ ਨੂੰ ਵੱਖ-ਵੱਖ ਸੂਬਿਆਂ ਵਿਚ ਆਪਣੇ ਵਿਧਾਇਕਾਂ ਦੀ ਗਿਣਤੀ ਦੇ ਆਧਾਰ ’ਤੇ ਕਿਸੇ ਇਕ ਨਾਂ ’ਤੇ ਸਹਿਮਤੀ ਬਣਾਉਣੀ ਹੋਵੇਗੀ। ਸਿਆਸੀ ਪਾਰਟੀਆਂ ਵਿਚਾਲੇ ਪਰਦੇ ਪਿੱਛੇ ਹੁੰਦੇ ਲੈਣ-ਦੇਣ ਤੋਂ ਵਾਕਫ਼ ਕੁਝ ਲੋਕਾਂ ਦਾ ਮੰਨਣਾ ਹੈ ਕਿ ਦੋਵੇਂ ...
Read Full Story


ਬਾਲ ਵਿਆਹ ਵਿਰੁੱਧ ਡਟੀਆਂ ਪੇਂਡੂ ਬੱਚੀਆਂ ਦਾ ਰਾਸ਼ਟਰਪਤੀ ਵੱਲੋਂ ਸਨਮਾਨ

ਨਵੀਂ ਦਿੱਲੀ, ਪੱਛਮੀ ਬੰਗਾਲ ਦੇ ਇਕ ਦੁਰੇਡੇ ਪਿੰਡ ਦੀ 15 ਸਾਲਾ ਸੰਗੀਤਾ ਬਾਓਰੀ ਨੂੰ ਆਪਣੇ ਜਬਰੀ ਵਿਆਹ ਦਾ ਵਿਰੋਧ ਕਰਨ ਸਮੇਂ ਆਪਣੇ ਮਾਪਿਆਂ ਅਤੇ ਸਮਾਜ ਤੋਂ ਬਿਲਕੁਲ ਡਰ ਨਹੀਂ ਲੱਗਿਆ ਸੀ। ਪਰ ਇਸ ਦਲੇਰੀ ਲਈ ਜਦੋਂ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਇੱਥੇ ਉਹਦਾ ਸਨਮਾਨ ਕੀਤਾ ਤਾਂ ਉਹ ਕੰਬ ਉੱਠੀ। ਸੰਗੀਤਾ ਆਪਣੀਆਂ ਦੋ ਸਾਥਣਾਂ ਬੀਨਾ ਕਾÇਲੰਦੀ ਅਤੇ ਮੁਕਤੀ ਮਾਝੀ ਨਾਲ ਅੱਜ ਰਾਸ਼ਟਰਪਤੀ ਨੂੰ ਮਿਲੀ। ਪੱਛਮੀ ਬੰਗਾਲ ਦੇ ਪੁਰੂਲੀਆ ਜ਼ਿਲ੍ਹੇ ‘ਚ ਬਾਲਪਣ ‘ਚ ਆਪਣੇ ਵਿਆਹਾਂ ਦਾ ਵਿਰੋਧ ਕਰਨ ਦਾ ਜ਼ੇਰਾ ਕਰਨ ਵਾਲੀਆਂ ਇਨ੍ਹਾਂ ਬੱਚੀਆਂ ਨੂੰ ਰਾਸ਼ਟਰਪਤੀ ਵੱਲੋਂ ਬੁਲਾਇਆ ਗਿਆ ਸੀ। ਬਾਓਰੀ ਨੇ ...
Read Full Story


ਰਾਸ਼ਟਰਪਤੀ ਦੇ ਜਹਾਜ਼ 'ਚ ਤਕਨੀਕੀ ਨੁਕਸ, ਉਡਾਨ ਪ੍ਰਭਾਵਿਤ

ਕੋਲਕਾਤਾ, ਰਾਸ਼ਟਰਪਤੀ ਪ੍ਰਤਿਭਾ ਪਾਟਿਲ ਦੇ ਵਿਸ਼ੇਸ਼ ਹਵਾਈ ਜਹਾਜ਼ 'ਚ ਬੁੱਧਵਾਰ ਕੋਈ ਤਕਨੀਕੀ ਨੁਕਸ ਪੈ ਗਿਆ ਜਿਸ ਕਾਰਨ ਉਨ੍ਹਾਂ ਦੀ ਇਥੋਂ ਪੁਣੇ ਦੀ ਰਵਾਨਗੀ 'ਚ ਦੇਰੀ ਹੋ ਗਈ। ਹਵਾਈ ਅੱਡੇ ਦੇ ਸੂਤਰਾਂ ਨੇ ਦੱਸਿਆ ਕਿ ਰਾਸ਼ਟਰਪਤੀ ਦੇ ਹਵਾਈ ਜਹਾਜ਼ ਦੇ ਪਾਇਲਟ ਨੂੰ ਕਾਕਪਿਟ ਦੇ ਪੈਨਲ 'ਚ ਕੁਝ ਸਮੱਸਿਆ ਦੇ ਸੰਕੇਤ ਮਿਲੇ। ਇਸ ਪਿਛੋਂ ਉਡਾਨ ਨੂੰ ਰੋਕ ਲਿਆ ਗਿਆ। ਸਵੇਰੇ 11 ਵਜੇ ਜਦੋਂ ਜਾਂਚ ਕਰਨ ਪਿਛੋਂ ਇਹ ਵੇਖਿਆ ਗਿਆ ਕਿ ਹੁਣ ਹਵਾਈ ਜਹਾਜ਼ 'ਚ ਕੋਈ ਨੁਕਸ ਨਹੀਂ ਤਾਂ ਰਾਸ਼ਟਰਪਤੀ ਨੂੰ ਉਸ 'ਚ ਸਵਾਰ ਹੋਣ ਦੀ ਆਗਿਆ ਦਿੱਤੀ ਗਈ। ਇਹ ਹਵਾਈ ਜਹਾਜ਼ ਲਗਭਗ 11.15 ਵਜੇ ਰਾਸ਼ਟਰਪਤੀ ਨੂੰ ਲੈ ਕੇ ਰਵਾਨਾ ਹੋਇਆ ਜਦਕਿ ...
Read Full Story


ਰਾਸ਼ਟਰੀ ਗੀਤ ਸ਼ੁਰੂ ਹੋਣ ਵੇਲੇ ਰਾਸ਼ਟਰਪਤੀ ਖੜ੍ਹੇ ਹੋਣਾ ਭੁੱਲੇ

ਜਦੋਂ ਪਹਿਲੀ ਆਰਮਡ ਡਵੀਜ਼ਨ ਦਾ ਸਮਾਰੋਹ ਰਾਸ਼ਟਰੀ ਗੀਤ ਨਾਲ ਸ਼ੁਰੂ ਹੋਇਆ, ਉਦੋਂ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਖੜ੍ਹੇ ਹੋਣਾ ਹੀ ਭੁੱਲ ਗਏ। ਫੌਜ ਦੇ ਸਮੁੱਚੇ ਕਮਾਂਡਰਾਂ ਨੇ ਰਾਸ਼ਟਰਪਤੀ ਗੀਤ ਸ਼ੁਰੂ ਹੋਣ ਮੌਕੇ ਤੁਰੰਤ ਹੀ ਆਪਣੀਆਂ ਛਾਤੀਆਂ ਤਾਣ ਲਈਆਂ ਤੇ ਰਾਸ਼ਟਰੀ ਝੰਡੇ ਨੂੰ ਸਲਾਮੀ ਦੇਣ ਲੱਗੇ ਪਰ ਜਦੋਂ ਕੁਝ ਸੈਕਿੰਡ ਰਾਸ਼ਟਰਪਤੀ ਨਾ ਉਠੇ ਤਾਂ ਫੌਜ ਦੇ ਇਕ ਕਮਾਂਡਰ ਨੇ ਰਾਸ਼ਟਰਪਤੀ ਨੂੰ ਆਵਾਜ਼ ਦੇ ਕੇ ਤੇ ਇਸ਼ਾਰਾ ਦੇ ਕੇ ਉਠਾਇਆ। ਇਸ ਤਰ੍ਹਾਂ ਇਸ ਮੌਕੇ ਸਥਿਤੀ ਬੜੀ ਹੈਰਾਨੀਜਨਕ ਬਣ ਗਈ ਕਿ ਆਖਰ ਦੇਸ਼ ਦੇ ਰਾਸ਼ਟਰਪਤੀ ਰਾਸ਼ਟਰੀ ਗੀਤ ਸ਼ੁਰੂ ਹੋਣ ਵੇਲੇ ਇਕਦਮ ਚੇਤੰਨ ਹੋ ਕੇ ਖੜ੍ਹੇ ਕਿਉਂ ਨਾ ...
Read Full Story


ਵਿਕਾਸ ਲਈ ਨੌਜਵਾਨਾਂ ਨੂੰ ਸਿੱਖਿਅਤ ਕਰਨਾ ਜ਼ਰੂਰੀ : ਪਾਟਿਲ

ਜੰਮੂ, ਮੇਰਾ ਮੰਨਣਾ ਹੈ ਕਿ ਕਿਸੇ ਵੀ ਦੇਸ਼ ਦੇ ਵਿਕਾਸ ਅਤੇ ਤਰੱਕੀ ਲਈ ਨੌਜਵਾਨਾਂ ਦੀ ਸਿੱਖਿਆ ਇਕ ਜ਼ਰੂਰੀ ਅਤੇ ਸਭ ਤੋਂ ਕੀਮਤੀ ਜਮ੍ਹਾ ਪੰੂਜੀ ਹੈ। ਇਹ ਵਿਚਾਰ ਅੱਜ ਰਾਸ਼ਟਰਪਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਨੇ ਕਟੜਾ ਨੇੜੇ ਸ਼੍ਰੀ ਮਾਤਾ ਵੈਸ਼ਨੋ ਯੂਨੀਵਰਸਿਟੀ ਦੇਵੀ ਦੇ ਤੀਸਰੇ ਡਿਗਰੀ ਵੰਡ ਸਮਾਰੋਹ ’ਚ ਪੇਸ਼ ਕੀਤੇ । ਉਨ੍ਹਾਂ ਕਿਹਾ ਕਿ ਦੇਸ਼ ਨੂੰ ਅਨੇਕ ਪ੍ਰਕਾਰ ਦੇ ਬੁੱਧੀਜੀਵੀਆਂ ਅਤੇ ਪੇਸ਼ਾਵਰਾਂ ਦੀ ਲੋੜ ਹੈ ਅਤੇ ਸਿੱਖਿਆ ਪ੍ਰਣਾਲੀ ਰਾਹੀਂ ਡਾਕਟਰ, ਵਕੀਲ, ਪ੍ਰਫੈਸਰ, ਇੰਜੀਨੀਅਰ ,ਖੋਜਕਾਰ, ਵਿਗਿਆਨੀ ਜਾਂ ਪ੍ਰਬੰਧਕ ਪੈਦਾ ਕੀਤੇ ਜਾ ਸਕਦੇ ਹਨ ਜੋ ਸਾਡੀਆਂ ਜ਼ਰੂਰਤਾਂ ਪੂਰੀਆਂ ਕਰ ...
Read Full Story


ਅੱਤਵਾਦੀਆਂ ਨੂੰ 3 ਮਹੀਨਿਆਂ 'ਚ ਫਾਂਸੀ ਲਾਇਆ ਜਾਏ : ਬਿੱਟਾ

ਰਾਸ਼ਟਰਪਤੀ ਤੋਂ ਪੀੜਤਾਂ ਦੀ ਰਾਹਤ ਲਈ ਅਲੱਗ ਮੰਤਰਾਲੇ ਦੀ ਮੰਗ ਨਵੀਂ ਦਿੱਲੀ, ਸਰਬ ਹਿੰਦ ਅੱਤਵਾਦ ਵਿਰੋਧੀ ਫਰੰਟ ਦੇ ਚੇਅਰਮੈਨ ਐੱਮ. ਐੱਸ. ਬਿੱਟਾ ਅੱਜ 7 ਸਤੰਬਰ, 2011 ਨੂੰ ਦਿੱਲੀ ਹਾਈ ਕੋਰਟ ਵਿਖੇ ਹੋਏ ਬੰਬ ਧੰਮਾਕੇ ਦੇ ਪੀੜਤਾਂ ਨਾਲ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੂੰ ਮਿਲੇ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਬਾਰੇ ਰਾਸ਼ਟਰਪਤੀ ਨੂੰ ਜਾਣੂ ਕਰਵਾਇਆ ਅਤੇ ਦੱਸਿਆ ਕਿ ਸਰਕਾਰ ਵਲੋਂ ਐਲਾਨੀ ਸਹਾਇਤਾ ਵੀ ਅਫਸਰਸ਼ਾਹੀ ਦੇ ਕਾਰਨ ਪੀੜਤਾਂ ਨੂੰ ਹਾਲੇ ਤਕ ਨਹੀਂ ਮਿਲੀ। ਉਨ੍ਹਾਂ ਰਾਸ਼ਟਰਪਤੀ ਤੋਂ ਮੰਗ ਕੀਤੀ ਕਿ ਪੀੜਤਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਅਤੇ ਉਨ੍ਹਾਂ ਦੇ ਮੁੜ ਵਸੇਬੇ ਲਈ ਇਕ ਅਲੱਗ ...
Read Full Story


ਰਾਸ਼ਟਰਪਤੀ ਨੇ ਔਰਤਾਂ ਪ੍ਰਤੀ ਵੱਧ ਰਹੇ ਜ਼ੁਰਮਾਂ ‘ਤੇ ਚਿੰਤਾ ਦਾ ਪ੍ਰਗਟਾਵਾ ਕੀਤਾ

ਜਲੰਧਰ, ਰਾਸ਼ਟਰਪਤੀ ਸ਼੍ਰੀਮਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਨੇ ਦੇਸ਼ ਵਿੱਚ ਮਹਿਲਾਵਾਂ ਪ੍ਰਤੀ ਜੁਲਮ ਵੱਧਣ ਉਤੇ ਚਿੰਤਾ ਦਾ ਪ੍ਰਗਟਾਵਾ ਕੀਤਾ । ਅੱਜ ਲਖਨਊ ਵਿਖੇ ਆਈ.ਟੀ.ਕਾਲਜ ਦੇ 125 ਵੇਂ ਸਾਲਾਨਾ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ‘ਤੇ ਜ਼ੋਰ ਦਿੱਤਾ ਕਿ ਉਹ ਦੇਸ਼ ਵਿੱਚ ਮਹਿਲਾਵਾਂ ਵਾਸਤੇ ਸੁਰੱਖਿਅਤ ਮਾਹੌਲ ਤਿਆਰ ਕਰਨ। ਰਾਸਟਰਪਤੀ ਨੇ ਸੁਝਾਅ ਦਿੱਤਾ ਕਿ ਮਹਿਲਾਵਾਂ ਨੂੰ ਆਪਣੀ ਸੁਰੱਖਿਆ ਖੁਦ ਕਰਨ ਵਾਸਤੇ ਜੁਡੋ ਅਤੇ ਕਰਾਟੇ ਵੀ ਸਿਖਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਮਹਿਲਾਵਾਂ ਨੂੰ ਸਸ਼ਕਤ ਬਣਾਉਣ ਨਾਲ ਹੀ ਸਮਾਜ ਵਿੱਚ ਸਥਿਰਤਾ ...
Read Full Story


ਸੋਨੀਆ ਨੇ ਮੈਨੂੰ ਗਵਰਨਰ ਬਣਵਾਇਆ : ਰਾਮ ਨਰੇਸ਼ ਯਾਦਵ

ਆਜ਼ਮਗੜ੍ਹ (ਭੋਪਾਲ), ਮੱਧ ਪ੍ਰਦੇਸ਼ ਦੇ ਗਵਰਨਰ ਰਾਮ ਨਰੇਸ਼ ਯਾਦਵ ਆਪਣੇ ਇਕ ਬਿਆਨ ਕਰਕੇ ਝਗੜੇ ਵਿਚ ਫਸ ਗਏ ਹਨ। ਉਨ੍ਹਾਂ ਆਪਣੇ ਜੱਦੀ ਸੂਬੇ ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਜ਼ਿਲੇ ਵਿਚ ਇਕ ਅਭਿਨੰਦਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਸੋਨੀਆ ਗਾਂਧੀ ਨੂੰ ਵਧਾਈ ਦੇਣਾ ਚਾਹੁੰਦੇ ਹਨ ਜਿਨ੍ਹਾਂ ਦੀ ਸਲਾਹ 'ਤੇ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਮੇਰੇ ਵਰਗੇ ਛੋਟੇ ਜਿਹੇ ਵਰਕਰ ਨੂੰ ਸਨਮਾਨ ਦੇਣ ਦਾ ਕੰਮ ਕੀਤਾ, ਇਸ ਲਈ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ। ਗਵਰਨਰ ਦੇ ਇਸ ਬਿਆਨ 'ਤੇ ਮਨੁੱਖੀ ਅਧਿਕਾਰ ਜਥੇਬੰਦੀ ਪੀਪਲਜ਼ ਯੂਨੀਅਨ ਫਾਰ ਸਿਵਲ ਲਿਬਰਟੀਜ਼ ਨੇ ਸਖਤ ਵਿਰੋਧ ਕਰਦੇ ਹੋਏ ਗਵਰਨਰ ਨੂੰ ...
Read Full Story


ਪ੍ਰਤਿਭਾ ਨੇ ਦੇਖੇ ਆਇਨਸਟਾਈਨ ਤੇ ਮੋਜ਼ਾਰਟ ਅਜਾਇਬਘਰ

ਸਾਲਜ਼ਬਰਗ,ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਆਪਣੇ ਦੋ ਮੁਲਕਾਂ ਦੇ ਦੌਰੇ ਦੌਰਾਨ ਅਲਬਰਟ ਆਇਨਸਟਾਈਨ ਦੇ ਸਾਦੇ ਜਿਹੇ ਘਰ ਤੋਂ ਲੈ ਕੇ ਸੰਗੀਤ ਸਮਰਾਟ ਮੋਜ਼ਾਰਟ ਦੇ ਅਜਾਇਬਘਰ ਤਕ ਬਹੁਤ ਕੁਝ ਵੇਖਿਆ। ਆਈਨਸਟਾਈਨ ਦਾ ਘਰ ਵੇਖਣੋਂ ਕੋਈ ਵੀ ਸਹਿਜੇ ਹੀ ਉੱਕ ਸਕਦਾ ਹੈ ਕਿਉਂਕਿ ਦੁਕਾਨਾਂ ਤੇ ਰੈਸਟੋਰੈਂਟਾਂ ਦੀ ਭੀੜ ’ਚ ਇਹ ਇਕ ਤਰ੍ਹਾਂ ਲੱਭਣਾ ਔਖਾ ਹੈ। ਇਹ ਬਰਨੇ ਸੈਂਟਰਲ ਮਾਰਕੀਟ ’ਚ ਹੈ। ਪਹਿਲੀ ਨਜ਼ਰੇ ਇਸ ਵਿਗਿਆਨੀ ਦੇ ਘਰ ਵਾਲੀ ਇਹ ਇਮਾਰਤ ਕੈਫੇ ਵਰਗੀ ਨਜ਼ਰ ਆਉਂਦੀ ਹੈ। ਜ਼ਮੀਨੀ ਮੰਜ਼ਲ ’ਤੇ ਲੋਕ ਕਾਫੀ ਦੇ ਘੁੱਟ ਭਰਦੇ ਵੇਖੇ ਵੀ ਜਾ ਸਕਦੇ ਹਨ। ਇਸ ਇਮਾਰਤ ਦੀ ਸਿਖਰਲੀ ਮੰਜ਼ਲ ’ਤੇ ਆਈਨਸਟਾਈਨ ਦਾ ...
Read Full Story


ਰਾਸ਼ਟਰਪਤੀ ਦਾ ਵਿਦੇਸ਼ ਦੌਰਾ

ਨਵੀਂ ਦਿੱਲੀ,ਰਾਸ਼ਟਰਪਤੀ ਪ੍ਰਤਿਭਾ ਪਾਟਿਲ ਭਲਕੇ 30 ਸਤੰਬਰ ਤੋਂ ਦੋ ਯੂਰਪੀ ਦੇਸ਼ ਸਵਿੱਟਜ਼ਰਲੈਂਡ ਤੇ ਆਸਟਰੀਆ ਦੇ 8 ਦਿਨਾਂ ਦੌਰੇ ’ਤੇ ਜਾ ਰਹੇ ਹਨ। ਉਹ 30 ਸਤੰਬਰ ਤੋਂ 4 ਅਕਤੂਬਰ ਤਕ ਸਵਿੱਟਜ਼ਰਲੈਂਡ ਤੇ 4 ਤੋਂ 7 ਅਕਤੂਬਰ ਤਕ ਆਸਟਰੀਆ ਦਾ ਦੌਰਾ ਕਰਨਗੇ। ...
Read Full Story


ਕਰਨਾਟਕ ਦੇ ਲੋਕਆਯੁਕਤ ਸ਼ਿਵਰਾਜ ਪਾਟਿਲ ਵੱਲੋਂ ਅਸਤੀਫ਼ਾ

ਬੰਗਲੌਰ,ਕਰਨਾਟਕ ਦੇ ਲੋਕਆਯੁਕਤ ਸ਼ਿਵਰਾਜ ਪਾਟਿਲ ਨੇ ਅੱਜ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਨੂੰ ਅੱਜ ਰਾਜਪਾਲ ਐਚ.ਆਰ. ਭਾਰਦਵਾਜ ਵੱਲੋਂ ਨਾਜਾਇਜ਼ ਤਰੀਕੇ ਨਾਲ ਰਿਹਾਇਸ਼ੀ ਪਲਾਟ ਪ੍ਰਾਪਤ ਕਰਨ ਦੇ ਕਥਿਤ ਦੋਸ਼ਾਂ ਦੇ ਮਾਮਲੇ ’ਚ ਬੁਲਾਇਆ ਗਿਆ ਸੀ। ਸ੍ਰੀ ਪਾਟਿਲ ਤੇ ਉਨ੍ਹਾਂ ਦੀ ਪਤਨੀ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਨਿਯਮਾਂ ਦੀ ਉਲੰਘਣਾ ਕਰਦਿਆਂ ਸਾਲ 1994 ਤੇ 2006 ਦੌਰਾਨ 9600 ਵਰਗ ਫੁੱਟ ਤੇ 4200 ਵਰਗ ਫੁੱੱਟ ਦੇ ਰਿਹਾਇਸ਼ੀ ਪਲਾਟ ਪ੍ਰਾਪਤ ਕੀਤੇ ਹਨ। ਰਾਜਪਾਲ ਨਾਲ ਉਨ੍ਹਾਂ ਦੀ ਮੁਲਾਕਾਤ ਰਾਜ ਭਵਨ ਵਿਖੇ ਹੋਈ, ਪਰ ਉਨ੍ਹਾਂ ਵਿਚਕਾਰ ਹੋਈ ਗੱਲਬਾਤ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਮਿਲ ਸਕੀ। ...
Read Full Story


ਰਾਸ਼ਟਰਪਤੀ ਵੱਲੋਂ ਓਨਮ ਮੌਕੇ 'ਤੇ ਵਧਾਈ

ਨਵੀਂ ਦਿੱਲੀ,ਰਾਸ਼ਟਰਪਤੀ ਸ਼੍ਰੀਮਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਨੇ ਓਨਮ ਦੇ ਮੌਕੇ 'ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂਖ਼ ਨੇ ਇਸ ਪਵਿੱਤਰ ਦਿਹਾੜੇ 'ਤੇ ਆਪਣੇ ਵਧਾਈ ਸੁਨੇਹੇ ਵਿੱਚ ਕੇਰਲਾ ਅਤੇ ਦੁਨੀਆਂ ਵਿੱਚ ਵਸੇ ਸਾਰੇ ਮਲੇਈਜ਼ ਨੂੰ ਸ਼ੁਭ ਇਛਾਵਾਂ ਦਿੱਤੀਆਂ ਹਨ। ਉਨ੍ਹਾਂਖ਼ ਨੇ ਕਾਮਨਾ ਕੀਤੀ ਹੈ ਕਿ ਇਹ ਤਿਉਹਾਰ ਸਾਰੇ ਰਾਸਟਰ ਵਿੱਚ ਖੁਸ਼ੀਆ ਅਤੇ ਖੁਸ਼ਹਾਲੀ ਲਿਆਵੇ। ...
Read Full Story


ਅਧਿਆਪਕ-ਵਿਦਿਆਰਥੀ ਅਨੁਪਾਤ ਵਿੱਚ ਸੁਧਾਰ ਜ਼ਰੂਰੀ: ਪ੍ਰਤਿਭਾ ਪਾਟਿਲ

ਨਵੀਂ ਦਿੱਲੀ,ਦੇਸ਼ ਵਿਚ ਅਧਿਆਪਕ-ਵਿਦਿਆਰਥੀ ਅਨੁਪਾਤ ਨੂੰ ਚਿੰਤਾ ਵਾਲਾ ਇਕ ਖੇਤਰ ਕਰਾਰ ਦਿੰਦਿਆਂ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਅੱਜ ਇਥੇ ਇਸ ਅਨੁਪਾਤ ਵਿਚ ਸੁਧਾਰ ਦੀ ਲੋੜ ਉਤੇ ਜ਼ੋਰ ਦਿੱਤਾ। ਅੱਜ ਅਧਿਆਪਕ ਦਿਵਸ ਦੇ ਮੌਕੇ ਅਧਿਆਪਕਾਂ ਨੂੰ ਕੌਮੀ ਐਵਾਰਡ ਵੰਡਣ ਲਈ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਦੇਸ਼ ਦੇ ਕੁੱਲ ਦਾਖਲਾ ਅਨੁਪਾਤ ਵਿਚ ਵੀ ਸੁਧਾਰ ਦੀ ਲੋੜ ਉਤੇ ਜ਼ੋਰ ਦਿੱਤਾ ਜੋ ਇਸ ਵੇਲੇ 73 ਫੀਸਦੀ ਹੈ। ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਵੀ ਬਾਅਦ ਵਿਚ ਇਨ੍ਹਾਂ ਨੈਸ਼ਨਲ ਐਵਾਰਡੀ ਅਧਿਆਪਕਾਂ ਨਾਲ ਮੁਲਾਕਾਤ ਕੀਤੀ ਅਤੇ ਬੱਚਿਆਂ ਦੀ ਜ਼ਿੰਦਗੀ ਸੁਧਾਰਨ ਸਬੰਧੀ ...
Read Full Story


ਰਾਜੀਵ ਗਾਂਧੀ ਦੇ ਕਾਤਲਾਂ ਦੀ ਫਾਂਸੀ ’ਤੇ 8 ਹਫ਼ਤਿਆਂ ਲਈ ਰੋਕ

ਚੇਨਈ,ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਰਾਹਤ ਦਿੰਦਿਆਂ ਮਦਰਾਸ ਹਾਈ ਕੋਰਟ ਨੇ ਉਨ੍ਹਾਂ ਦੀ ਫਾਂਸੀ ’ਤੇ 8 ਹਫ਼ਤੇ ਲਈ ਰੋਕ ਲਾ ਦਿਤੀ ਹੈ ਜਦ ਕਿ ਤਾਮਿਲਨਾਡੂ ਵਿਧਾਨ ਸਭਾ ਨੇ ਇਕ ਮਤਾ ਪਾਸ ਕਰ ਕੇ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੂੰ ਉਨ੍ਹਾਂ ਦੀ ਰਹਿਮ ਅਪੀਲ ’ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਤਿੰਨਾਂ ਨੂੰ 9 ਸਤੰਬਰ ਨੂੰ ਫਾਂਸੀ ਲਾਈ ਜਾਣੀ ਸੀ। ਹਾਈ ਕੋਰਟ ਦੇ ਹੁਕਮਾਂ ਤੋਂ ਐਨ ਪਹਿਲਾਂ ਵਿਧਾਨ ਸਭਾ ਵਲੋਂ ਰਹਿਮ ਦੀ ਅਪੀਲ ’ਤੇ ਮੁੜ ਵਿਚਾਰ ਕਰਨ ਸਬੰਧੀ ਮਤਾ ਪਾਸ ਕੀਤਾ ਗਿਆ। ਇਹ ਮਤਾ ਮੁੱਖ ਮੰਤਰੀ ਜੈਲਲਿਤਾ ਨੇ ਖ਼ੁਦ ਪੇਸ਼ ਕੀਤਾ। ਹਾਈ ਕੋਰਟ ਨੇ ਤਿੰਨਾਂ ਵਲੋਂ ...
Read Full Story


1 2 > >>

Loading...

© 2012 punjabinfoline.com

punjab infoline arash info