ਫਿਰ ਤੋਂ ਹੋ ਸਕਦੀ ਹੈ ਗਡਕਰੀ ਦੀ ਤਾਜਪੋਸ਼ੀ
ਲਖਨਊ, ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨਿਤਿਨ ਗਡਕਰੀ ਦੀ ਫਿਰ ਤੋਂ ਤਾਜਪੋਸ਼ੀ ਹੋ ਸਕਦੀ ਹੈ ਅਤੇ ਇਸ ਦੇ ਲਈ ਅਗਲੀ 24 ਮਈ ਤੋਂ ਮੁੰਬਈ ਵਿਚ ਹੋਣ ਵਾਲੀ ਕੌਮੀ ਕਾਰਜ ਕਮੇਟੀ ਦੀ ਬੈਠਕ ਵਿਚ ਪਾਰਟੀ ਦੇ ਸੰਵਿਧਾਨ ਵਿਚ ਸੋਧ ਕੀਤੀ ਜਾ ਸਕਦੀ ਹੈ।
ਪ੍ਰਧਾਨ ਦੇ ਰੂਪ ਵਿਚ ਗਡਕਰੀ ਦਾ ਕਾਰਜਕਾਲ ਇਸ ਸਾਲ ਦਸੰਬਰ ਵਿਚ ਖਤਮ ਹੋ ਰਿਹਾ ਹੈ। ਪਾਰਟੀ ਦੇ ਜ਼ਿਆਦਾਤਰ ਮੈਂਬਰ ਗਡਕਰੀ ਨੂੰ ਦੋਬਾਰਾ ਪ੍ਰਧਾਨ ਬਣਾਉਣ ਦੇ ਹੱਕ ਵਿਚ ਹਨ। ਪਾਰਟੀ ਦੇ ਸੰਵਿਧਾਨ ਮੁਤਾਬਕ ਪ੍ਰਧਾਨ ਦਾ ਕਾਰਜ ਕਾਲ 3 ਸਾਲ ਦਾ ਹੁੰਦਾ ਹੈ ਅਤੇ ਇਹ ਕਾਰਜ ਕਾਲ ਸਿਰਫ ਇਕ ਵਾਰ ਲਈ ਹੀ ਹੁੰਦਾ ਹੈ। ਲਗਾਤਾਰ 2 ਵਾਰ ਪ੍ਰਧਾਨ ਬਣਨ ਲਈ ਪਾਰਟੀ ... Read Full Story
|
ਮਾਇਆਵਤੀ ਦਾ ਸੰਦੇਸ਼ ਬਸਪਾ ਸੰਸਦ ਮੈਂਬਰਾਂ ਨੇ ਪੜ੍ਹਿਆ
ਨਵੀਂ ਦਿੱਲੀ, ਕੀ ਬਸਪਾ ਦੇ ਸੰਸਦ ਮੈਂਬਰ ਆਪਣੀ ਨੇਤਾ ਮਾਇਆਵਤੀ ਦਾ ਕੋਈ ਸੰਦੇਸ਼ ਰਾਜਸਭਾ ਵਿਚ ਪੜ੍ਹ ਸਕਦੇ ਹਨ? ਇਸ ਸਵਾਲ 'ਤੇ ਅੱਜ ਰਾਜਸਭਾ ਵਿਚ ਇੰਨਾ ਜ਼ਬਰਦਸਤ ਹੰਗਾਮਾ ਹੋਇਆ ਕਿ ਸਦਨ ਦੀ ਕਾਰਵਾਈ 2 ਵਾਰ ਮੁਲਤਵੀ ਕਰਨੀ ਪਈ। ਸਮਾਜਵਾਦੀ ਪਾਰਟੀ ਦੇ ਨਰੇਸ਼ ਅਗਰਵਾਲ ਨੇ ਅੱਜ ਪ੍ਰਸ਼ਨਕਾਲ ਤੋਂ ਬਾਅਦ ਸਦਨ ਵਿਚ ਵਿਵਸਥਾ ਦਾ ਸਵਾਲ ਉਠਾਇਆ। ਉਨ੍ਹਾਂ ਸਦਨ ਦੀ ਨਿਯਮਾਵਲੀ 86 ਇਕ ਅਤੇ 2 ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਿਰਫ ਰਾਸ਼ਟਰਪਤੀ ਦਾ ਹੀ ਸੰਦੇਸ਼ ਸਦਨ ਵਿਚ ਪੜ੍ਹਿਆ ਜਾ ਸਕਦਾ ਹੈ। ਕਿਸੇ ਵੀ ਪਾਰਟੀ ਦੇ ਪ੍ਰਧਾਨ ਦਾ ਸੰਦੇਸ਼ ਉਸਦੇ ਸਦਨ ਵਿਚ ਨਹੀਂ ਪੜ੍ਹ ਸਕਦੇ। ਉਨ੍ਹਾਂ ਕਿਹਾ ਕਿ ... Read Full Story
|
ਭਲਕੇ ਪੰਜਾਬ ਭਰ 'ਚ ਪ੍ਰਧਾਨ ਮੰਤਰੀ ਦੇ ਪੁਤਲੇ ਫੂਕੇ ਜਾਣਗੇ
ਮੁੱਲਾਂਪੁਰ ਦਾਖਾ, ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਦੇ ਰਾਸ਼ਟਰੀ ਪ੍ਰਧਾਨ ਓਮ ਪ੍ਰਕਾਸ਼ ਧਨਖੜ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਮੁੱਚੇ ਭਾਰਤ ਅੰਦਰ ਦੇਸ਼ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਪੁਤਲੇ ਫੂਕੇ ਜਾਣਗੇ। ਪੰਜਾਬ ਅੰਦਰ ਵੀ ਜ਼ਿਲਾ ਪੱਧਰ 'ਤੇ 17 ਮਈ ਨੂੰ ਪ੍ਰਧਾਨ ਮੰਤਰੀ ਦੇ ਪੁਤਲੇ ਫੂਕ ਕੇ ਪਿੱਟ ਸਿਆਪਾ ਕੀਤਾ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਕਿਸਾਨ ਮੋਰਚਾ ਪੰਜਾਬ ਪ੍ਰਧਾਨ ਮੇਜਰ ਸਿੰਘ ਦੇਤਵਾਲ ਨੇ ਦਿੱਲੀ ਵਿਖੇ ਹੋਈ ਕਿਸਾਨ ਮੋਰਚਾ ਦੀ ਦੇਸ਼ ਪੱਧਰੀ ਮੀਟਿੰਗ ਤੋਂ ਬਾਅਦ ਪਾਰਟੀ ਵਲੋਂ ਮਿਲੇ ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦਿਆਂ ਕੀਤਾ। ... Read Full Story
|
‘ਮੈਂ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ‘ਚ ਸ਼ਾਮਿਲ ਨਹੀਂ’ : ਗਡਕਰੀ
ਗੁਹਾਟੀ, ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਗਡਕਰੀ ਨੇ ਅੱਜ ਸਾਫ ਤੌਰ ‘ਤੇ ਕਿਹਾ ਤਿ ਉਹ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਵਿਚ ਸ਼ਾਮਿਲ ਨਹੀਂ ਹਨ। ਗਡਕਰੀ ਨੇ ਕਿਹਾ, “ਮੈਨੂੰ ਪ੍ਰਧਾਨ ਮੰਤਰੀ ਬਣਨ ਦੀ ਕੋਈ ਇੱਛਾ ਨਹੀਂ ਹੈ ਅਤੇ ਨਾ ਹੀ ਕੋਈ ਮੈਨੂੰ ਇਸ ਲਈ ਪ੍ਰੇਰਿਤ ਕਰ ਰਿਹਾ ਹੈ।” ਉਨ੍ਹਾਂ ਕਿਹਾ ਕਿ “ਉਹ ਰਾਜਨੀਤੀ ਨੂੰ ਸਮਾਜਿਕ ਤਬਦੀਲੀ ਦੇ ਇਕ ਹਥਿਆਰ ਦੇ ਰੂਪ ਵਿਚ ਦੇਖਦੇ ਹਨ ਅਤੇ ਆਪਣੀ ਪੂਰੀ ਸਮਰੱਥਾ ਨਾਲ ਪਾਰਟੀ ਦੀ ਸੇਵਾ ਕਰਦੇ ... Read Full Story
|
ਸੰਵਿਧਾਨ ਨਹੀਂ ਬਾਦਲ ਦੀ ਸੱਤਾ ਬਦਲਣ ਦੀ ਲੋੜ
ਜਲੰਧਰ, ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸਾਬਕਾ ਪ੍ਰਧਾਨ ਅਤੇ ਐੱਮ. ਪੀ. ਰਾਜ ਸਭਾ ਸ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਪੰਜਾਬ ਵਿਚ ਸੱਤਾ ਪਰਿਵਰਤਨ ਦੀ ਜ਼ਰੂਰਤ ਹੈ ਨਾ ਕਿ ਸੰਵਿਧਾਨਿਕ ਸਮੀਖਿਆ ਦੀ। ਪ੍ਰਕਾਸ਼ ਸਿੰਘ ਬਾਦਲ ਵਲੋਂ ਪਿਛਲੇ ਦਿਨੀਂ ਨਵੇਂ ਸੰਵਿਧਾਨ ਸਭਾ ਦੇ ਗਠਨ ਦੇ ਦਿੱਤੇ ਬਿਆਨ ਦੀ ਆਲੋਚਨਾ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਵਲੋਂ ਬਣਾਇਆ ਗਿਆ ਸੰਵਿਧਾਨ ਵਿਸ਼ਵ ਭਰ ਦੇ ਸੰਵਿਧਾਨਿਕ ਢਾਂਚੇ ਨੂੰ ਮਜ਼ਬੂਤ ਕਰਨ ਵਾਲਾ ਸੰਵਿਧਾਨ ਹੈ, ਜਿਸ ਵਿਚ ਹਰ ਵਰਗ, ਹਰ ਧਰਮ ਨੂੰ ਪੂਰਾ ਮਾਣ-ਸਨਮਾਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਦੇ ਵਿਚ ... Read Full Story
|
ਮਾਇਆਵਤੀ ਨੇ ਘਰ ਦੀ ਸਜ਼ਾਵਟ ਤੇ ਖਰਚੇ 86 ਕਰੋੜ
ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖਮੰਤਰੀ ਮਾਇਆਵਤੀ ਨੂੰ ਇਹ ਬੰਗਲਾ ਤਦ ਮਿਲਿਆ ਸੀ, ਜਦ ਉਹ 1995 'ਚ ਪਹਿਲੀ ਵਾਰ ਮੁੱਖ ਮੰਤਰੀ ਬਣੀ ਸੀ। 2007 'ਚ ਜਦ ਮਾਇਆਵਤੀ ਮੁੱਖਮੰਤਰੀ ਬਣੀ ਤਦ ਇਸ ਦਾ ਰੈਨੋਵੇਸ਼ਨ ਸ਼ੁਰੂ ਹੋਇਆ, ਪਰ ਬਹੁਤਾ ਕੰਮ ਉਨ੍ਹਾਂ ਦੇ ਮੁੱਖ ਮੰਤਰੀ ਕਾਲ ਖਤਮ ਹੋਣ ਤੋਂ ਬਾਦ ਹੋਇਆ। ਇਹ ਬੰਗਲਾ 5 ਏਕੜ 'ਚ ਬਣਿਆ ਹੋਇਆ ਹੈ। ਮਾਇਆਵਤੀ ਨੇ ਨਾ ਕੇਵਲ ਦਲਿਤ ਸਮਾਜ ਅਤੇ ਮੂਰਤਿਆਂ 'ਤੇ ਪੈਸਾ ਪਾਣੀ ਦੀ ਤਰ੍ਹਾਂ ਬਹਾਇਆ ਬਲਕਿ ਉਨ੍ਹਾਂ ਨੇ ਜਨਤਾ ਦੇ 86 ਕਰੋੜ ਰੁਪਏ ਲਖਨਊ 'ਚ ਆਪਨੇ 13, ਮਾਲ ਐਵੇਨਿਉ ਦੇ ਬੰਗਲੇ ਦੇ ਰੈਨੋਵੇਸ਼ਨ 'ਤੇ ਵੀ ਖਰਚ ਕੀਤੇ।
ਸਮਾਜਵਾਦੀ ਪਾਰਟੀ ਦੇ ਨੇਤਾ ਸ਼ਿਵਪਾਲ ਯਾਦਵ ਦੀ ... Read Full Story
|
ਪੀਪਲਜ਼ ਪਾਰਟੀ ਵੱਲੋਂ ਜਥੇਬੰਦਕ ਢਾਂਚੇ ਦਾ ਐਲਾਨ
ਚੰਡੀਗੜ੍ਹ, ਪੀਪਲਜ਼ ਪਾਰਟੀ ਆਫ ਪੰਜਾਬ ਨੇ ਆਪਣੇ ਜਥੇਬੰਦਕ ਢਾਂਚੇ ਦਾ ਐਲਾਨ ਕਰਦਿਆਂ ਜ਼ਿਲਾ ਪ੍ਰਧਾਨਾਂ ਤੋਂ ਇਲਾਵਾ ਵੱਖ-ਵੱਖ ਇਕਾਈਆਂ ਦੇ ਸੂਬਾ ਪ੍ਰਧਾਨਾਂ ਦਾ ਵੀ ਐਲਾਨ ਕੀਤਾ ਹੈ।
ਪਾਰਟੀ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਵੱਲੋਂ ਜਾਰੀ ਸੂਚੀ ਅਨੁਸਾਰ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਅਤੇ ਸੀਨੀਅਰ ਆਗੂ ਬੀਰਦਵਿੰਦਰ ਸਿੰਘ ਨੂੰ ਪੀ ਪੀ ਪੀ ਦਾ ਮੁੱਖ ਬੁਲਾਰਾ, ਭਗਵੰਤ ਮਾਨ ਨੂੰ ਵਾਈ ਪੀ ਪੀ ਦਾ (ਯੂਥ ਪੀਪਲਜ਼ ਪਾਰਟੀ) ਦਾ ਸੂਬਾ ਪ੍ਰਧਾਨ, ਵਾਈ ਪੀ ਪੀ ਦੇ ਦੋ ਮੀਤ ਪ੍ਰਧਾਨ ਯਾਦਵਿੰਦਰ ਸਿੰਘ ਬੁੱਟਰ ਅਤੇ ਦਵਿੰਦਰਜੀਤ ਸਿੰਘ ਢੋਸ ਨੂੰ ਬਣਾਇਆ ਗਿਆ ਹੈ।
ਸਾਬਕਾ ਸੀਨੀਅਰ ਐਡੀਸ਼ਨਲ ... Read Full Story
|
ਮਾਇਆਵਤੀ ਦੀ ਸੁਰੱਖਿਆ ਨਹੀਂ ਵਧਾਈ ਜਾਏਗੀ
ਲਖਨਊ, ਉੱਤਰ ਪ੍ਰਦੇਸ਼ ਦੇ ਜੇਲ ਮੰਤਰੀ ਰਘੁਰਾਜ ਪ੍ਰਤਾਪ ਸਿੰਘ ਉਰਫ ਰਾਜਾ ਭਈਆ ਨੇ ਬੁੱਧਵਾਰ ਨੂੰ ਕਿਹਾ ਕਿ ਬਹੁਜਨ ਸਮਾਜ ਪਾਰਟੀ ਦੀ ਕੌਮੀ ਪ੍ਰਧਾਨ ਅਤੇ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੂੰ ਮੌਜੂਦਾ ਸਮੇਂ 'ਚ ਜਿੰਨੀ ਸੁਰੱਖਿਆ ਮਿਲੀ ਹੋਈ ਹੈ ਉਹ ਲੋੜੀਂਦੀ ਹੈ। ਉਨ੍ਹਾਂ ਨੂੰ ਇਸ ਤੋਂ ਵੱਧ ਸੁਰੱਖਿਆ ਨਹੀਂ ਦਿੱਤੀ ਜਾ ਸਕਦੀ।
ਵਾਰਾਣਸੀ 'ਚ ਮੀਡੀਆਕਰਮੀਆਂ ਨਾਲ ਗੱਲਬਾਤ ਦੌਰਾਨ ਰਾਜਾ ਭਈਆ ਨੇ ਕਿਹਾ ਕਿ ਮਾਇਆਵਤੀ ਨੂੰ ਪਹਿਲਾਂ ਤੋਂ ਹੀ ਲੋੜੀਂਦੀ ਸੁਰੱਖਿਆ ਮਿਲੀ ਹੋਈ ਹੈ। ਉਨ੍ਹਾਂ ਨੂੰ ਇਸ ਤੋਂ ਵੱਧ ਸੁਰੱਖਿਆ ਦੇਣ ਦਾ ਸਵਾਲ ਹੀ ਨਹੀਂ ਉਠਦਾ। ਉਨ੍ਹਾਂ ਨੇ ਕਿਹਾ ਕਿ ... Read Full Story
|
ਭਾਜਪਾ ਵਲੋਂ ਬੋਫੋਰਸ ਮਾਮਲੇ 'ਚ ਸੋਨੀਆ 'ਤੇ ਨਿਸ਼ਾਨਾ
ਨਵੀਂ ਦਿੱਲੀ, ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਬੋਫੋਰਸ ਤੋਪ ਸੌਦੇ 'ਚ ਇਟਲੀ ਦੇ ਵਪਾਰੀ ਓਤਾਵੀਓ ਕਵੋਤ੍ਰੋਚੀ ਵਲੋਂ ਦਲਾਲੀ ਲਏ ਜਾਣ ਬਾਰੇ ਹੋਏ ਨਵੇਂ ਖੁਲਾਸੇ ਦੇ ਮੱਦੇਨਜ਼ਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ 'ਤੇ ਨਿਸ਼ਾਨਾ ਸਾਧਦੇ ਹੋਏ ਇਸ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ। ਸੰਸਦ ਦੇ ਦੋਵੇਂ ਸਦਨਾਂ 'ਚ ਬੋਫੋਰਸ ਮੁੱਦੇ ਨੂੰ ਜ਼ੋਰ-ਸ਼ੋਰ ਨਾਲ ਉਠਾਉਣ ਤੋਂ ਬਾਅਦ ਭਾਜਪਾ ਦੇ ਜਨਰਲ ਸਕੱਤਰ ਅਤੇ ਮੁੱਖ ਬੁਲਾਰੇ ਰਵੀਸ਼ੰਕਰ ਪ੍ਰਸਾਦ ਨੇ ਪਾਰਟੀ ਦੀ ਪ੍ਰੈੱਸ ਬ੍ਰੀਫਿੰਗ 'ਚ ਅੱਜ ਕਿਹਾ ਕਿ ਸ਼੍ਰੀਮਤੀ ਗਾਂਧੀ ਨੇ ਵਾਰ-ਵਾਰ ਕਿਹਾ ਕਿ ਭ੍ਰਿਸ਼ਟਾਚਾਰ ਖਿਲਾਫ ਸਰਕਾਰ ਈਮਾਨਦਾਰ ... Read Full Story
|
ਪਹਿਲਾਂ ਰਜਿਸਟ੍ਰੇਸ਼ਨ ਵਾਲਿਆਂ ਨੂੰ ਮਿਲੇਗਾ ਭੱਤਾ
ਉੱਤਰ ਪ੍ਰਦੇਸ਼ 'ਚ ਸਾਰੇ ਬੇਰੁਜ਼ਗਾਰਾਂ ਨੂੰ ਇਕੱਠਿਆਂ ਬੇਰੁਜ਼ਗਾਰੀ ਭੱਤਾ ਨਹੀਂ ਮਿਲ ਸਕਦਾ। ਅਧਿਕਾਰੀਆਂ ਦੀ ਮੰਨੀਏ ਤਾਂ ਬੇਰੁਜ਼ਗਾਰੀ ਭੱਤੇ ਲਈ ਹੁਣ ਮੈਰਿਟ ਤੈਅ ਕੀਤੀ ਜਾਏਗੀ। ਜਿਨ੍ਹਾਂ ਲੋਕਾਂ ਨੇ ਪਹਿਲਾਂ ਰਜਿਸਟ੍ਰੇਸ਼ਨ ਕਰਾਇਆ ਹੋਵੇਗਾ, ਉਨ੍ਹਾਂ ਨੂੰ ਪਹਿਲਾਂ ਬੇਰੁਜ਼ਗਾਰੀ ਭੱਤਾ ਦਿੱਤਾ ਜਾਏਗਾ।
ਸਮਾਜਵਾਦੀ ਪਾਰਟੀ(ਸਪਾ) ਨੇ ਆਪਣੇ ਚੋਣ ਘੋਸ਼ਣਾ ਪੱਤਰ 'ਚ 35 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ ਬੇਰੁਜ਼ਗਾਰੀ ਭੱਤਾ ਦੇਣ ਦਾ ਐਲਾਨ ਕੀਤਾ ਸੀ। ਇਸਦੇ ਆਧਾਰ 'ਤੇ ਹੀ ਮੰਤਰੀਮੰਡਲ ਦੀ ਬੈਠਕ 'ਚ ਭੱਤਾ ਦਿੱਤੇ ਜਾਣ ਦਾ ਫੈਸਲਾ ਲਿਆ ਗਿਆ। ਰੋਜ਼ਗਾਰ ਦਫਤਰਾਂ 'ਚ ਰਜਿਸਟ੍ਰੇਸ਼ਨ ... Read Full Story
|
ਆਖ਼ਰ ਭਾਜਪਾ ਨੇ ਆਹਲੂਵਾਲੀਆ ਨੂੰ ਰਾਜ ਸਭਾ ਟਿਕਟ ਦਿੱਤੀ
ਨਵੀਂ ਦਿੱਲੀ, ਆਖਰ ਭਾਰਤੀ ਜਨਤਾ ਪਾਰਟੀ ਨੇ ਰਾਜ ਸਭਾ ਵਿਚ ਪਾਰਟੀ ਦੇ ਸਾਬਕਾ ਉਪ ਨੇਤਾ ਤੇ ਚਾਰ ਵਾਰ ਰਾਜ ਸਭਾ ਦੇ ਮੈਂਬਰ ਰਹੇ ਐਸ.ਐਸ. ਆਹਲੂਵਾਲੀਆ ਨੂੰ ਝਾਰਖੰਡ ਤੋਂ ਰਾਜ ਸਭਾ ਲਈ ਟਿਕਟ ਦੇ ਹੀ ਦਿਤੀ। ਇਸ ਤੋਂ ਪਹਿਲਾਂ ਪਾਰਟੀ ਨੇ ਝਾਰਖੰਡ ਵਿਚ ਆਪਣੇ ਹਮਾਇਤੀ ਝਾਰਖੰਡ ਮੁਕਤੀ ਮੋਰਚਾ (ਜੇ.ਐਮ.ਐਮ.) ਦੇ ਉਮੀਦਵਾਰ ਦੀ ਹਮਾਇਤ ਦਾ ਐਲਾਨ ਕੀਤਾ ਸੀ ਪਰ ਹੁਣ ਪਾਰਟੀ ਨੇ ਫੈਸਲਾ ਬਦਲ ਲਿਆ ਹੈ। ਸੂਤਰਾਂ ਮੁਤਾਬਕ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਨੇ ਭਾਜਪਾ ਦੇ ਕੌਮੀ ਅਹੁਦੇਦਾਰਾਂ ਨਾਲ ਦੋ ਦਿਨ ਪਹਿਲਾਂ ਮੀਟਿੰਗ ਕਰ ਕੇ ਉਨ੍ਹਾਂ ਨੂੰ ਹਦਾਇਤ ਦਿੱਤੀ ਸੀ ਕਿ ਉਹ ਲੋਕਾਂ ਦੀ ਆਵਾਜ਼ ਸੁਨਣ ... Read Full Story
|
ਰਾਸ਼ਟਰਪਤੀ ਚੋਣ ਲਈ ਤ੍ਰਿਣਮੂਲ ਤੇ ਸਪਾ ਸਾਂਝਾ ਉਮੀਦਵਾਰ ਖੜ੍ਹਾ ਕਰਨਗੀਆਂ
ਲਖਨਊ, ਯੂ. ਪੀ. ਏ. ਸਰਕਾਰ ਵਿਚ ਸ਼ਾਮਲ ਤ੍ਰਿਣਮੂਲ ਕਾਂਗਰਸ ਅਤੇ ਸਰਕਾਰ ਨੂੰ ਬਾਹਰੋਂ ਹਮਾਇਤ ਦੇਣ ਵਾਲੀ ਸਮਾਜਵਾਦੀ ਪਾਰਟੀ ਰਾਸ਼ਟਰਪਤੀ ਦੇ ਅਹੁਦੇ ਦੀ ਚੋਣ ਦੇ ਸਵਾਲ 'ਤੇ ਇਕਮੁਠ ਹੋ ਗਈਆਂ ਹਨ ਅਤੇ ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਵਿਚ ਸਪਾ ਦੇ ਉਮੀਦਵਾਰ ਨੂੰ ਹਮਾਇਤ ਦੇਣ ਦਾ ਫੈਸਲਾ ਕੀਤਾ ਹੈ। ਕਈ ਮੁੱਦਿਆਂ 'ਤੇ ਕੇਂਦਰੀ ਸਰਕਾਰ ਲਈ ਮੁਸੀਬਤ ਖੜ੍ਹੀ ਕਰਨ ਵਾਲੀ ਮਮਤਾ ਬੈਨਰਜੀ ਜੁਲਾਈ ਵਿਚ ਹੋਣ ਵਾਲੀ ਰਾਸ਼ਟਰਪਤੀ ਚੋਣ ਵਿਚ ਸਪਾ ਦੇ ਮੁਲਾਇਮ ਸਿੰਘ ਯਾਦਵ ਦਾ ਸਾਥ ਦੇ ਕੇ ਕਾਂਗਰਸ ਲਈ ... Read Full Story
|
ਮੇਰੀ ਜਾਨ ਨੂੰ ਖਤਰਾ : ਮਾਇਆਵਤੀ
ਆਗਰਾ, ਬਹੁਜਨ ਸਮਾਜ ਪਾਰਟੀ (ਬਸਪਾ) ਦੀ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਮਾਇਆਵਤੀ ਨੇ ਆਪਣੀ ਜਾਨ 'ਤੇ ਖਤਰੇ ਦਾ ਖਦਸ਼ਾ ਜ਼ਾਹਿਰ ਕਰਦੇ ਹੋਏ ਅੱਜ ਇਥੇ ਕਿਹਾ ਕਿ ਉਨ੍ਹਾਂ ਦੇ ਨਾਲ ਕੋਈ ਅਣਹੋਣੀ ਹੋਣ 'ਤੇ ਉਸ ਦੇ ਲਈ ਕੇਂਦਰੀ ਯੂ. ਪੀ. ਏ. ਸਰਕਾਰ ਅਤੇ ਉੱਤਰ ਪ੍ਰਦੇਸ਼ ਦੀ ਸਮਾਜਵਾਦੀ ਪਾਰਟੀ ਦੀਆਂ ਸਰਕਾਰਾਂ ਜ਼ਿੰਮੇਵਾਰ ਹੋਣਗੀਆਂ। ਡਾ. ਭੀਮ ਰਾਓ ਅੰਬੇਦਕਰ ਦੀ ਜਯੰਤੀ ਦੇ ਮੌਕੇ 'ਤੇ ਆਗਰੇ ਤੋਂ 10 ਕਿੱਲੋਮੀਟਰ ਦੂਰ ਧਨੌਲੀ ਵਿਚ ਅੱਜ ਰਾਤ ਆਯੋਜਿਤ ਭੀਮ ਨਗਰੀ ਮਹਾਉਤਸਵ ਦੇ ਉਦਘਾਟਨ 'ਤੇ ਕੁਮਾਰੀ ਮਾਇਆਵਤੀ ਨੇ ਸਪਾ 'ਤੇ ਤਿੱਖੇ ਦੋਸ਼ਾਂ ਦੀ ਝੜੀ ਲਾਉਂਦੇ ਹੋਏ ਕਿਹਾ ਕਿ ਸਪਾ ... Read Full Story
|
ਕਾਂਗਰਸ ਨੂੰ ਵੋਟ ਮੰਗਣ ਦਾ ਨੈਤਿਕ ਅਧਿਕਾਰ ਨਹੀਂ : ਭਾਜਪਾ
ਨਵੀਂ ਦਿੱਲੀ, ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਕਿਹਾ ਕਿ ਕਾਂਗਰਸ ਦੇਸ਼ ਦੀ ਜਨਤਾ ਦਾ ਵਿਸ਼ਵਾਸ ਗਵਾ ਚੁੱਕੀ ਹੈ ਅਤੇ ਉਸ ਨੂੰ ਵੋਟ ਮੰਗਣ ਦਾ ਨੈਤਿਕ ਅਧਿਕਾਰ ਨਹੀਂ ਹੈ। ਦਿੱਲੀ ਦੀਆਂ ਤਿੰਨ ਨਗਰ ਨਿਗਮਾਂ ਦੀਆਂ 15 ਅਪ੍ਰੈਲ ਨੂੰ ਹੋਣ ਵਾਲੀਆਂ ਚੋਣਾਂ ਲਈ ਅੱਜ ਪ੍ਰਦੇਸ਼ ਭਾਜਪਾ ਦਫਤਰ 'ਚ ਘੋਸ਼ਣਾ ਪੱਤਰ ਜਾਰੀ ਕਰਦੇ ਹੋਏ ਪਾਰਟੀ ਦੇ ਸੀਨੀਅਰ ਨੇਤਾ ਅਤੇ ਸੂਬਾ ਪ੍ਰਧਾਨ ਵੈਂਕਇਆ ਨਾਇਡੂ, ਇਕਾਈ ਪ੍ਰਧਾਨ ਵਜਿੰਦਰ ਗੁਪਤਾ ਅਤੇ ਦਿੱਲੀ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਵਿਜੇ ਕੁਮਾਰ ਮਲਹੋਤਰਾ ਨੇ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀ ਸੰਯੁਕਤ ਪ੍ਰਗਤੀਸ਼ੀਲ ਗਠਬੰਧਨ (ਸੰਪ੍ਰਗ) ਸਰਕਾਰ ... Read Full Story
|
ਸਵਰਨਕਾਰ ਅਤੇ ਸਰਾਫਾ ਵਪਾਰੀ ਬੈਠੇ ਭੁੱਖ ਹੜਤਾਲ ਤੇ
ਪਟਿਆਲਾ, 3 ਅਪ੍ਰੈਲ (ਪੀ.ਐਸ.ਗਰੇਵਾਲ) - ਕੇਂਦਰੀ ਵਿੱਤ ਮੰਤਰੀ ਸ੍ਰੀ ਪਰਨਵ ਮੁਖਰਜੀ ਵੱਲੋਂ ਸਾਲ 2012 ਦੇ ਬਜ਼ਟ ਵਿੱਚ ਸਵਰਨਕਾਰਾ ਤੇ ਕਾਲੇ ਕਾਨੂੰਨ ਦੀ ਤਰਾਂ ਲਗਾਏ ਗਏ 3 ਟੈਕਸਾਂ ਜਿਨ੍ਹਾਂ ਵਿਚ ਸੋਨੇ ਦੇ ਬਾਹਰੋਂ ਆਯਾਤ ਤੇ 1 ਪ੍ਰਤੀਸ਼ਤ ਤੋਂ 4 ਪ੍ਰਤੀਸ਼ਤ ਕਨਸਿਊਮਰ ਟੈਕਸ 1 ਪ੍ਰਤੀਸ਼ਤ ਅਤੇ ਪੂਰੀ ਸੇਲ ਤੇ 0.30 ਪ੍ਰਤੀਸ਼ਤ ਐਕਸਾਈਜ਼ ਡਿਊਟੀ ਤੇ ਵਿਰੋਧ ਵਿਚ ਅੱਜ ਸਥਾਨਕ ਕਿਲਾ ਚੌਂਕ ਪਟਿਆਲਾ ਵਿਖੇ ਸ਼ਹਿਰ ਦੇ ਸਮੂਹ ਸੋਨਾ ਵਪਾਰੀ ਭੁੱਖ ਹੜਤਾਲ ਤੇ ਬੈਠ ਗਏ ਅਤੇ ਆਪਣੀ ਇਸ ਹੜਤਾਲ ਨੂੰ ਅਗਲੇ ਹੁਕਮਾਂ ਤੱਕ ਜਾਰੀ ਰੱਖਣ ਦਾ ਐਲਾਨ ਕੀਤਾ। ਸੋਨਾ ਵਪਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਖਰੀਦਦਾਰਾਂ ... Read Full Story
|
ਜੇਤਲੀ ਨੇ ਅੰਸ਼ੁਮਨ ਨੂੰ 100 ਕਰੋੜ ਰੁਪਏ ਦੀ ਮਾਣਹਾਨੀ ਦਾ ਨੋਟਿਸ ਭੇਜਿਆ
ਨਵੀਂ ਦਿੱਲੀ, ਰਾਜਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਰੁਣ ਜੇਤਲੀ ਨੇ ਪ੍ਰਵਾਸੀ ਭਾਰਤੀ ਵਪਾਰੀ ਅੰਸ਼ੁਮਨ ਮਿਸ਼ਰਾ ਨੂੰ ਉਨ੍ਹਾਂ ਵਿਰੁੱਧ ਕਥਿਤ ਝੂਠਾ ਦੋਸ਼ ਲਾਉਣ ਲਈ 100 ਕਰੋੜ ਰੁਪਏ ਦੀ ਮਾਣਹਾਨੀ ਦਾ ਨੋਟਿਸ ਭੇਜਿਆ ਹੈ। ਭਾਰਤੀ ਜਨਤਾ ਪਾਰਟੀ ਦੇ ਸੂਤਰਾਂ ਨੇ ਦੱਸਿਆ ਕਿ ਜੇਤਲੀ ਨੇ ਉਨ੍ਹਾਂ ਨੂੰ ਇਹ ਨੋਟਿਸ ਸੋਮਵਾਰ ਭੇਜਿਆ। ਅੰਸ਼ੁਮਨ ਨੇ ਜੇਤਲੀ ਅਤੇ ਮੁਰਲੀ ਮਨੋਹਰ ਜੋਸ਼ੀ ਸਮੇਤ ਕਈ ਆਗੂਆਂ 'ਤੇ ਦੋਸ਼ ਲਾਏ ਹਨ। ਮਿਸ਼ਰ ਨੇ ਝਾਰਖੰਡ ਤੋਂ ਰਾਜਸਭਾ ਲਈ ਨਾਮਜ਼ਦਗੀ ਦਾਖਲ ਕੀਤੀ ਸੀ ਪਰ ਐਨ ਮੌਕੇ 'ਤੇ ਯਸ਼ਵੰਤ ਸਿਨ੍ਹਾ ਅਤੇ ਸ਼ਾਂਤਾ ਕੁਮਾਰ ਵਲੋਂ ਟਿਕਟਾਂ ਦੀ ਖਰੀਦ ਦਾ ਦੋਸ਼ ਲਾਏ ਜਾਣ ... Read Full Story
|
ਦੇਸ਼ 'ਚ ਮੱਧਕਾਲੀ ਚੋਣਾਂ ਦੇ ਆਸਾਰ ਨਹੀਂ : ਸ਼ਰਦ
ਲਖਨਊ, ਸਮਾਜਵਾਦੀ ਪਾਰਟੀ ਦੇ ਪ੍ਰਧਾਨ ਮੁਲਾਇਮ ਸਿੰਘ ਯਾਦਵ ਵਲੋਂ ਦੇਸ਼ ਵਿਚ ਲੋਕ ਸਭਾ ਦੀਆਂ ਮੱਧਕਾਲੀ ਚੋਣਾਂ ਕਿਸੇ ਵੇਲੇ ਵੀ ਹੋਣ ਦੀ ਸੰਭਾਵਨਾ ਨੂੰ ਰੱਦ ਕਰਦਿਆਂ ਜਨਤ ਦਲ (ਯੂ) ਦੇ ਪ੍ਰਧਾਨ ਸ਼ਰਦ ਯਾਦਵ ਨੇ ਕਿਹਾ ਕਿ ਦੇਸ਼ ਵਿਚ ਲੋਕ ਸਭਾ ਦੀਆਂ ਚੋਣਾਂ ਹੋਣ ਦੀ ਸੰਭਾਵਨਾ ਫਿਲਹਾਲ ਤਾਂ ਨਜ਼ਰ ਨਹੀਂ ਆਉਂਦੀ। ਸ਼ਨੀਵਾਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੁਲਾਇਮ ਸਿੰਘ ਨੇ ਜੋ ਵੀ ਕਿਹਾ ਹੈ ਮੈਂ ਉਸ 'ਤੇ ਟਿੱਪਣੀ ਨਹੀਂ ਕਰਨੀ ਚਾਹੁੰਦਾ। ਇਸ ਬਾਰੇ ਤਾਂ ਮੁਲਾਇਮ ਸਿੰਘ ਹੀ ਦੱਸ ਸਕਦੇ ਹਨ ਪਰ ਜਿਥੋਂ ਤਕ ਮੇਰਾ ਮੰਨਣਾ ਹੈ ਕਿ ਲੋਕ ਸਭਾ ਦੀਆਂ ਮੱਧਕਾਲੀ ਚੋਣਾਂ ਦੇ ... Read Full Story
|
ਮੱਧ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਚੋਣ ਲੜ ਕੇ ਦੇਖ ਲੈਣ, ਅਸਲੀਅਤ ਲੱਗ ਜਾਵੇਗੀ ਪਤਾ : ਦਿਗਵਿਜੇ
ਗੁਨਾ, ਭਾਰਤੀ ਜਨਤਾ ਪਾਰਟੀ ਦੇ ਮੱਧ ਪ੍ਰਦੇਸ਼ ਦੇ ਸੂਬਾਈ ਪ੍ਰਧਾਨ ਪ੍ਰਭਾਤ ਝਾਅ ਨੂੰ ਚੋਣ ਲੜਣ ਦੀ ਚੁਣੌਤੀ ਦਿੰਦੇ ਹੋਏ ਕਾਂਗਰਸ ਦੇ ਜਨਰਲ ਸਕੱਤਰ ਦਿਗਵਿਜੇ ਸਿੰਘ ਨੇ ਕਿਹਾ ਹੈ ਕਿ ਉਹ ਇਕ ਵਾਰ ਖੁਦ ਚੋਣ ਲੜ ਕੇ ਦੇਖ ਲੈਣ ਤਾਂ ਉਨ੍ਹਾਂ ਨੂੰ ਆਪਣੀ ਅਸਲੀਅਤ ਦਾ ਪਤਾ ਲੱਗ ਜਾਵੇਗਾ। ਪ੍ਰਭਾਤ ਝਾਅ ਵਲੋਂ ਉਨ੍ਹਾਂ ਨੂੰ ਚੋਣ ਲੜਣ ਬਾਰੇ ਪੁੱਛੇ ਜਾਣ 'ਤੇ ਕਿਹਾ ਕਿ ਉਹ ਉਨ੍ਹਾਂ ਦੇ ਬਿਆਨ 'ਤੇ ਕੁਝ ਟਿੱਪਣੀ ਨਹੀਂ ਕਰਨਗੇ ਪਰ ਇਕ ਵਾਰ ਉਹ ਖੁਦ ਚੋਣ ਲੜ ਕੇ ਦੇਖ ਲੈਣ। ਉਨ੍ਹਾਂ ਨੂੰ ਆਪਣੀ ਅਸਲੀਅਤ ਦਾ ਪਤਾ ਲੱਗ ਜਾਵੇਗਾ। ਸਰਕਾਰ 'ਤੇ ਖਣਿਜ ਮਾਫੀਆ ਦੇ ਦਬਾਅ ਹੇਠ ਕੰਮ ਕਰਨ ਦਾ ਦੋਸ਼ ਲਾਉਂਦਿਆਂ ... Read Full Story
|
ਸਰਕਾਰ ਦੀਆਂ ਗਲਤ ਨੀਤੀਆਂ ਦਾ ਵਿਰੋਧ ਡਟ ਕੇ ਕਰਾਂਗੇ : ਮਨਪ੍ਰੀਤ ਬਾਦਲ
ਸੁਲਤਾਨਪੁਰ ਲੋਧੀ, ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਸਮੂਹ ਪਾਰਟੀ ਵਰਕਰਾਂ ਨੂੰ ਆਪਣੇ ਆਪਣੇ ਇਲਾਕੇ 'ਚ ਲਾਮਬੰਦ ਹੋਣ ਦੇ ਆਦੇਸ਼ ਦਿੰਦੇ ਹੋਏ ਕਿਹਾ ਕਿ ਪੀ. ਪੀ. ਪੀ. ਅਤੇ ਸਹਿਯੋਗੀ ਪਾਰਟੀਆਂ ਸੀ. ਪੀ. ਆਈ., ਸੀ. ਪੀ. ਆਈ. ਐੱਮ. ਅਤੇ ਅਕਾਲੀ ਦਲ ਬੇਗੋਵਾਲ ਦਾ ਗਠਜੋੜ ਸਾਂਝਾ ਮੋਰਚਾ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਡਟ ਕੇ ਕੰਮ ਕਰਦਾ ਰਹੇਗਾ। ਉਨ੍ਹਾਂ ਨਾਲ ਇਸ ਮੌਕੇ ਸੁਲਤਾਨਪੁਰ ਲੋਧੀ ਦੇ ਸੀਨੀਅਰ ਪੀ. ਪੀ. ਪੀ. ਨੇਤਾ ਕੌਂਸਲਰ ਰਾਜਾ ਗੁਰਪ੍ਰੀਤ ਸਿੰਘ ਅਤੇ ਵਿਧਾਨਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਹੋਰ ਵਰਕਰ ਵੀ ਵੱਡੀ ਗਿਣਤੀ 'ਚ ਮੌਜੂਦ ਸਨ। ਇਸ ਮੌਕੇ ਰਾਜਾ ... Read Full Story
|
ਕੋਇਲਾ ਘੁਟਾਲਾ: ਭਾਜਪਾ ਨੇ ਕੀਤੇ ਪੰਜ ਸਵਾਲ
ਨਵੀਂ ਦਿੱਲੀ, ਭਾਰਤੀ ਜਨਤਾ ਪਾਰਟੀ ਦੇ ਦੋ ਜਨਰਲ ਸਕੱਤਰਾਂ ਪ੍ਰਕਾਸ਼ ਜਾਵੜੇਕਰ ਅਤੇ ਹੰਸ ਰਾਜ ਅਹੀਰ ਨੇ ਕਥਿਤ ਕੋਇਲਾ ਸਕੈਂਡਲ ਬਾਰੇ ਪ੍ਰਧਾਨ ਮੰਤਰੀ ਨੂੰ ਪੰਜ ਸੁਆਲ ਕੀਤੇ ਹਨ ਪਰ ਨਾਲ ਹੀ ਕਿਹਾ ਕਿ ਪਾਰਟੀ ਉਸ ਸਮੇਂ ਹੀ ਇਸ ਰਿਪੋਰਟ ਬਾਰੇ ਪ੍ਰਤੀਕਰਮ ਦੇਵੇਗੀ ਜਦੋਂ ਕੈਗ ਅਧਿਕਾਰਤ ਤੌਰ ‘ਤੇ ਰਿਪੋਰਟ ਪੇਸ਼ ਕਰੇਗੀ।
ਅੱਜ ਇਥੇ ਜਾਰੀ ਬਿਆਨ ਵਿਚ ਦੋਵਾਂ ਆਗੁਆਂ ਨੇ ਕਿਹਾ ਕਿ ਭਾਵੇਂ ਅਜੇ ਰਿਪੋਰਟ ਆਉਣੀ ਹੈ ਪਰ ਜੋ ਤੱਥ ਸਾਹਮਣੇ ਆਏ ਹਨ,ਉਸ ਅਨੁਸਾਰ 51 ਲੱਖ ਕਰੋੜ ਰੁਪਏ ਕੀਮਤ ਦੇ 90 ਕੋਇਲਾ ਬਲਾਕ 140 ਨਿਜੀ ਕੰਪਨੀਆਂ ਨੂੰ ਅਲਾਟ ਕੀਤੇ ਗਏ ਸਨ ਤਾਂ ਉਸ ਸਮੇਂ ਪ੍ਰਧਾਨ ਮੰਤਰੀ ਡਾ.ਮਨਮੋਹਨ ... Read Full Story
|