ਰਾਜ ਦੇ ਹਰੇਕ ਪਿੰਡ ਸਬੰਧੀ ਕਿਤਾਬਚਾ ਛਾਪਿਆ ਜਾਵੇਗਾ ਜਿਸ ਵਿੱਚ ਉਸ ਪਿੰਡ ਦੀ ਵਿਸਥਾਰ ਪੂਰਵਕ ਜਾਣਕਾਰੀ ਹੋਵੇਗੀ-ਰੱਖੜਾ
ਪਟਿਆਲਾ 26 ਅਪ੍ਰੈਲ (ਪੀ.ਐਸ.ਗਰੇਵਾਲ) -ਰਾਜ ਦੇ ਹਰੇਕ ਪਿੰਡ ਸਬੰਧੀ ਵੱਖਰਾ-ਵੱਖਰਾ ਕਿਤਾਬਚਾ ਛਾਪਿਆ ਜਾਵੇਗਾ ਜਿਸ ਵਿੱਚ ਪਿੰਡ ਦੇ ਪਿਛੋਕੜ, ਇਤਿਹਾਸ, ਖੇਤਰ, ਜਨਸੰਖਿਆ ਅਤੇ ਹੋਰ ਬੁਨਿਆਦੀ ਸਹੂਲਤਾਂ ਸਬੰਧੀ ਵੱਡਮੁੱਲੀ ਜਾਣਕਾਰੀ ਇਕੱਤਰ ਕੀਤੀ ਜਾਵੇਗੀ, ਜੋ ਪਿੰਡਾਂ ਦੇ ਸਰਵਪੱਖੀ ਵਿਕਾਸ ਅਤੇ ਨਮੂਨੇ ਦੇ ਪਿੰਡ ਬਣਾਉਣ ਵਿੱਚ ਬਹੁਤ ਸਹਾਈ ਸਿੱਧ ਹੋਵੇਗੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ੍ਰ: ਸੁਰਜੀਤ ਸਿੰਘ ਰੱਖੜਾ ਨੇ ਖੇਤਰੀ ਕੇਂਦਰ ਮਹਾਤਮਾ ਗਾਂਧੀ ਰਾਜ ਪ੍ਰਸ਼ਾਸ਼ਨ ਸੰਸਥਾਨ ਪਟਿਆਲਾ ਵਲੋਂ ਦਿਹਾਤੀ ਵਿਕਾਸ ਅਤੇ ਪੰਚਾਇਤਾਂ ਸਬੰਧੀ ਪ੍ਰਬੰਧਕੀ ... Read Full Story
|
ਪਾਂਧੀ ਵੱਲੋਂ ਪਿੰਡ ਦਿਓਗੜ ਦੀ ਪੰਚਾਇਤੀ ਜ਼ਮੀਨ ’ਤੇ ਉਸਾਰੀ ਸਬੰਧੀ ਹੋਏ ਝਗੜੇ ਦੀ ਪੜਤਾਲ
ਪਟਿਆਲਾ 22 ਅਪ੍ਰੈਲ (ਪਰਮਿੰਦਰ ਗਰੇਵਾਲ) - ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਦੇ ਮੈਂਬਰ ਸ੍ਰੀ ਦਲੀਪ ਸਿੰਘ ਪਾਂਧੀ ਪਿੰਡ ਦਿਓਗੜ ਵਿੱਚ ਮੰਦਿਰ ਦੀ ਉਸਾਰੀ ਸਬੰਧੀੇ ਦੋ ਧਿਰਾਂ ’ਚ ਹੋਏ ਝਗੜੇ ਸਬੰਧੀ ਪੜਤਾਲ ਲਈ ਲੋਕ ਨਿਰਮਾਣ ਵਿਭਾਗ ਪਟਿਆਲਾ ਵਿਖੇ ਪੁਜੇ। ਇਸ ਮੌਕੇ ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਵਬੰਰ 2011 ਵਿੱਚ ਪਾਤੜਾਂ ਤਹਿਸੀਲ ਦੇ ਪਿੰਡ ਦਿਓਗੜ ਵਿਖੇ ਪੰਚਾਇਤੀ ਜ਼ਮੀਨ ’ਤੇ ਮੰਦਿਰ ਦੀ ਉਸਾਰੀ ਨੂੰ ਲੈ ਕੇ ਪਿੰਡ ਦੇ ਦੋ ਧੜਿਆਂ ਵਿੱਚ ਝਗੜਾ ਹੋਇਆ ਸੀ ਅਤੇ ਦੋਨਾਂ ਧਿਰਾਂ ’ਤੇ ਥਾਣਾ ਪਾਤੜਾਂ ਵਿਖੇ ਪਰਚੇ ਦਰਜ ਹੋਏ ਸਨ। ਇਸ ਉਪਰੰਤ ਪਿੰਡ ਦੀ ਪੰਚਾਇਤ ਵਲੋਂ ਪੰਚਾਇਤੀ ਜ਼ਮੀਨ ... Read Full Story
|
ਗਾਇਕੀ ਦੇ ਇੱਕ ਯੁੱਗ ਦਾ ਹੋਇਆ ਦੁਖਿਦ ਅੰਤ
ਰਣਜੀਤ ਸਿੰਘ ਪ੍ਰੀਤ
ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦਾ 31 ਨਵੰਬਰ 2011 ਨੂੰ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਵਿਚ ਦੇਹਾਂਤ ਹੋ ਗਿਆ ਸੀ। ਕੁਲਦੀਪ ਮਾਣਕ ਦੇ ਨਾਲ ਹੀ ਪੰਜਾਬੀ ਗਾਇਕੀ ਦਾ ਮਾਣਮੱਤਾ ਯੁੱਗ ਹੋਇਆ ਸਮਾਪਤ। ਜਿਓਂ ਹੀ ਇਹ ਦੁਖਦਾਈ ਖ਼ਬਰ ਭਗਤਾ ਅਤੇ 8 ਜਲਾਲਾਂ ਇਲਾਕੇ ਦੇ ਲੋਕਾਂ ਤੱਕ ਪਹੁੰਚੀ ਤਾਂ ਸੋਗ ਦੀ ਲਹਿਰ ਫ਼ੈਲ ਗਈ, ਲੋਕ ਉਦਾਸ ਹੋ ਇੱਕ ਦੂਜੇ ਨਾਲ ਆਪਣੇ ਮਹਿਬੂਬ ਗਾਇਕ ਮਾਣਕ ਦੀਆਂ ਗੱਲਾਂ ਕਰਨ ਲੱਗੇ । ਸਿਰਫ਼ 62 ਵਰ੍ਹਿਆਂ ਦਾ ਕੁਲਦੀਪ ਮਾਣਕ ਆਪਣੇ ਪਿੱਛੇ ਪਤਨੀ ਸਰਬਜੀਤ, ਗਾਇਕ ਪੁੱਤਰ ਯੁੱਧਵੀਰ ਮਾਣਕ ਅਤੇ ਬੇਟੀ ਸ਼ਕਤੀ ਨੂੰ ਆਪਣੇ ਲੱਖਾਂ ਚਹੇਤਿਆਂ ਸਮੇਤ ... Read Full Story
|
ਮੁੰਬਈ ਧਮਾਕਿਆਂ ਸਬੰਧੀ ਪਾਕਿ ਅਦਾਲਤ ਵੱਲੋਂ ਚਾਰ ਗਵਾਹ ਤਲਬ
ਇਸਲਾਮਾਬਾਦ, ਮੁੰਬਈ ਧਮਾਕਿਆਂ ਦੇ ਕੇਸ ਦੀ ਸੁਣਵਾਈ ਕਰ ਰਹੀ ਪਾਕਿਸਤਾਨ ਦੀ ਅਤਿਵਾਦੀ ਵਿਰੋਧੀ ਅਦਾਲਤ ਨੇ ਚਾਰ ਸਰਕਾਰੀ ਗਵਾਹਾਂ ਨੂੰ ਸੰਮਨ ਜਾਰੀ ਕਰਦਿਆਂ 19 ਨਵੰਬਰ ਨੂੰ ਆਪਣੇ ਬਿਆਨ ਦਰਜ ਕਰਾਉਣ ਲਈ ਕਿਹਾ ਹੈ।
ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ‘ਚ ਇਸ ਕੇਸ ਦੀ ਸੁਣਵਾਈ ਕਰਦਿਆਂ ਜੱਜ ਸ਼ਾਹਿਦ ਰਫੀਕ ਨੇ ਚਾਰ ਗਵਾਹਾਂ ਨੂੰ ਅਗਲੀ ਸੁਣਵਾਈ ਮੌਕੇ 19 ਨਵੰਬਰ ਨੂੰ ਅਦਾਲਤ ‘ਚ ਪੇਸ਼ ਹੋਣ ਦਾ ਹੁਕਮ ਦਿੱਤਾ। ਜ਼ਿਕਰਯੋਗ ਹੈ ਕਿ 2008 ‘ਚ ਮੁੰਬਈ ‘ਚ ਹੋਏ ਅਤਿਵਾਦੀ ਹਮਲੇ ਸਬੰਧੀ ਲਸ਼ਕਰ-ਏ-ਤਾਇਬਾ ਦੇ ਕਮਾਂਡਰ ਜ਼ਕੀਰਉਰ ਰਹਿਮਾਨ ਲਖਵੀ ਸਣੇ ਸੱਤ ਪਾਕਿ ਨਾਗਰਿਕਾਂ ਖ਼ਿਲਾਫ਼ ਕੇਸ ਚੱਲ ਰਿਹਾ ਹੈ। ਲਖਵੀ ਨੇ ... Read Full Story
|
ਪਟਿਆਲਾ ਦੇ 8 ਪਿੰਡਾਂ ਵਿੱਚ ਗੰਦੇ ਪਾਣੀ ਨੂੰ ਮੁੜ ਸਿੰਚਾਈ ਯੋਗ ਬਣਾਉਣ ਲਈ 1 ਕਰੋੜ 84 ਲੱਖ ਦੇ ਪ੍ਰੋਜੈਕਟਾਂ ’ਤੇ ਕੰਮ ਜੰਗੀ ਪੱਧਰ ’ਤੇ ਜਾਰੀ : ਰੱਖੜਾ
ਪਟਿਆਲਾ, 20 ਅਕਤੂਬਰ (ਪੀ.ਐਸ.ਗਰੇਵਾਲ) - ਪਿੰਡਾਂ ਦੇ ਗੰਦੇ ਪਾਣੀ ਨੂੰ ਸਿੰਚਾਈ ਯੋਗ ਬਣਾਉਣ ਲਈ ਪਟਿਆਲਾ ਜ਼ਿਲੇ ਦੇ 8 ਪਿੰਡਾਂ ਵਿੱਚ 1 ਕਰੋੜ 84 ਲੱਖ ਰੁਪਏ ਦੇ ਪ੍ਰੋਜੈਕਟਾਂ ’ਤੇ ਕੰਮ ਜੰਗੀ ਪੱਧਰ ’ਤੇ ਚੱਲ ਰਹੇ ਹਨ ਜਿਸ ਤਹਿਤ ਬਰਸਾਤਾਂ ਦੇ ਦਿਨਾਂ ਵਿੱਚ ਪਿੰਡਾਂ ਦੇ ਟੋਭਿਆਂ ਵਿੱਚ ਜਮਾਂ ਹੋਣ ਵਾਲਾ ਵਾਧੂ ਗੰਦਾ ਪਾਣੀ ਵਿਸ਼ੇਸ਼ ਤਕਨੀਕ ਰਾਹੀਂ ਜਿਥੇ ਖੇਤੀ ਲਈ ਵਰਤਿਆ ਜਾ ਸਕੇਗਾ ਉਥੇ ਹੀ ਇਸ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪੈਦਾ ਹੁੰਦੀਆਂ ਸਮੱਸਿਆਵਾਂ ਤੋਂ ਵੀ ਲੋਕਾਂ ਨੂੰ ਰਾਹਤ ਮਿਲ ਜਾਵੇਗੀ ।’’ ਇਹ ਜਾਣਕਾਰੀ ਜ਼ਿਲਾ ਯੋਜਨਾ ਕਮੇਟੀ ਪਟਿਆਲਾ ਦੇ ਚੇਅਰਮੈਨ ਸ. ਸੁਰਜੀਤ ਸਿੰਘ ਰੱਖੜਾ ਨੇ ... Read Full Story
|
ਔਰਤ ਨੇ ਨਵਜੰਮੀ ਬੱਚੀ ਨੂੰ ਜ਼ਮੀਨ 'ਚ ਦੱਬ ਦਿੱਤਾ
ਖੰਡਵਾ, ਮੱਧ ਪ੍ਰਦੇਸ਼ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਬੇਟੀ ਬਚਾਓ ਮੁਹਿੰਮ ਦੇ ਦੂਜੇ ਹੀ ਦਿਨ ਬੁਰਹਾਨਪੁਰ ਜ਼ਿਲੇ ਦੇ ਹੈੱਡਕੁਆਰਟਰ ਤੋਂ ਸਿਰਫ 7 ਕਿਲੋਮੀਟਰ ਦੂਰ ਕੋਹਡਲ ਪਿੰਡ ਵਿਚ ਅਣਪਛਾਤੀ ਔਰਤ ਨੇ ਪੈਦਾ ਹੋਣ ਤੋਂ ਬਾਅਦ ਆਪਣੀ ਨਵਜੰਮੀ ਬੱਚੀ ਨੂੰ ਕੱਲ ਖੇਤਾਂ ਵਿਚ ਜਿਊਂਦੀ ਦਬਾ ਦਿੱਤਾ ਪਰ ਉਸਨੇ ਉਸਦਾ ਚਿਹਰਾ ਜ਼ਮੀਨ ਦੇ ਉੱਪਰ ਛੱਡ ਦਿੱਤਾ। ਪੁਲਸ ਨੇ ਔਰਤ ਵਿਰੁੱਧ ਮਾਮਲਾ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ। ਔਰਤ ਵਲੋਂ ਬੱਚੀ ਦਾ ਚਿਹਰਾ ਜ਼ਮੀਨ ਦੇ ਉੱਪਰ ਛੱਡਣ ਕਾਰਨ ਜਦ ਉਹ ਥੋੜ੍ਹੀ ਦੇਰ ਬਾਅਦ ਰੋਈ ਤਾਂ ਇਕ ਕਿਸਾਨ ਨ ੇ ਉਸ ਨੂੰ ਜ਼ਮੀਨ ਵਿਚੋਂ ਕੱਢ ਲਿਆ ਤੇ ਪੁਲਸ ਸਟੇਸ਼ਨ ਲੈ ... Read Full Story
|
ਐਨਸੀਸੀ ਬਟਾਲੀਅਨ ਵੱਲੋਂ 600 ਕੈਡਿਟਾਂ ਨੂੰ ਟਰੇਨਿੰਗ
ਨਾਰਾਇਣਗੜ੍ਹ,ਦੂਜੀ ਹਰਿਆਣਾ ਐਨਸੀਸੀ ਬਟਾਲੀਅਨ ਵੱਲੋਂ ਇੱਥੋਂ ਦੇ ਪਿੰਡ ਤ੍ਰਿਲੋਕਪੁਰ ਵਿੱਚ ਲਗਾਏ ਗਏ ਸਿਖਲਾਈ ਕੈਂਪ ਵਿੱਚ ਜ਼ਿਲ੍ਹਾ ਪੰਚਕੂਲਾ ਅਤੇ ਅੰਬਾਲਾ ਦੇ 14 ਕਾਲਜਾਂ ਦੇ 600 ਕੈਡਿਟਾਂ ਨੂੰ ਅਨੁਸ਼ਾਸਨ, ਡ੍ਰਿਲ ਦੇ ਨਾਲ-ਨਾਲ ਹਥਿਆਰਾਂ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਕੈਂਪ ਕਮਾਂਡੈਂਟ ਕਰਨਲ ਰਾਜਿੰਦਰ ਸਿੰਘ ਦੀ ਅਗਵਾਈ ਹੇਠ ਚਲਾਏ ਜਾ ਰਹੇ ਇਸ ਕੈਂਪ ਵਿੱਚ ਗਣਤੰਤਰ ਦਿਵਸ ਪਰੇਡ ਸਾਲ 2012 ਲਈ ਕੈਡਿਟਾਂ ਨੂੰ ਚੁਣਿਆ ਜਾਵੇਗਾ। ਸੂੁਬੇਦਾਰ ਮੇਜਰ ਆਰ ਕੇ ਮਿਸ਼ਰਾ ਨੇ ਦੱਸਿਆ ਕਿ ਕੈਡਿਟਾਂ ਨੂੰ ਲਾਈਟ ਮਸ਼ੀਨਗੰਨ ਅਤੇ ਐਸ ਐਲ ਆਰ ਆਦਿ ਹਥਿਆਰਾਂ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ... Read Full Story
|
ਕਿਸਾਨਾਂ ਨੂੰ ਹਾਸਲ ਕੀਤੀ ਜ਼ਮੀਨ ਦੀ ਕੀਮਤ ਦਾ ਚਾਰ ਗੁਣਾ ਮੁਆਵਜ਼ਾ ਮਿਲੇਗਾ ਕੇਂਦਰੀ ਕੈਬਨਿਟ ਵਲੋਂ ਜ਼ਮੀਨ ਹਾਸਲ ਕਰਨ ਸਬੰਧੀ ਬਿਲ ਨੂੰ ਪ੍ਰਵਾਨਗੀ
ਨਵੀਂ ਦਿੱਲੀ,ਬੇ ਸਮੇਂ ਤੋਂ ਉਡੀਕੇ ਜਾ ਰਹੇ ਜ਼ਮੀਨ ਐਕਵਾਇਰ ਕਰਨ ਸਬੰਧੀ ਬਿਲ ਨੂੰ ਕੇਂਦਰੀ ਕੈਬਨਿਟ ਨੇ ਅੱਜ ਮਨਜ਼ੂਰੀ ਦੇ ਦਿਤੀ ਅਤੇ ਹੁਣ ਇਹ ਬੁੱਧਵਾਰ ਨੂੰ ਸੰਸਦ ਵਿਚ ਪੇਸ਼ ਕੀਤਾ ਜਾਵੇਗਾ। ਬਿਲ ਦੇ ਖਰੜੇ ਵਿਚ ਕਿਸਾਨਾਂ ਨੂੰ ਰੁਜ਼ਗਾਰ ਖੋਹੇ ਜਾਣ ਦੇ ਇਵਜ਼ ਵਿਚ ਮੁਆਵਜ਼ਾ ਦੇਣ ਦੀ ਗੱਲ ਕੀਤੀ ਗਈ ਹੈ। ਇਸ ਤੋਂ ਇਲਾਵਾ ਬਿਲ ਵਿਚ ਕਿਹਾ ਗਿਆ ਹੈ ਕਿ ਸ਼ਹਿਰੀ ਖੇਤਰਾਂ ਵਿਚ ਜ਼ਮੀਨ ਐਕਵਾਇਰ ਕੀਤੇ ਜਾਣ ’ਤੇ ਕਿਸਾਨਾਂ ਨੂੰ ਮੌਜੂਦਾ ਕੀਮਤ ਦਾ ਚਾਰ ਗੁਣਾ ਮੁਆਵਜ਼ਾ ਮਿਲੇਗਾ ਜਦਕਿ ਪਿੰਡਾਂ ਵਿਚ ਇਹ ਦਰ ਦੁਗਣੀ ਰੱਖੀ ਗਈ ਹੈ। ਬਿਲ ਦਾ ਖਰੜਾ ਕਹਿੰਦਾ ਹੈ ਕਿ ਕਿਸੇ ਵੀ ਹਾਲਾਤ ਵਿਚ ਉਪਜਾਊ ਅਤੇ ਸਿੰਚਾਈ ... Read Full Story
|
ਵਿਆਹੁਤਾ ਨੂੰ ਜਾਨੋਂ ਮਾਰਨ ਵਾਲੇ ਪਤੀ, ਸੱਸ ਤੇ ਸਹੁਰੇ ਨੂੰ ਉਮਰ ਕੈਦ
ਜੀਂਦ,ਵਿਆਹੁਤਾ ਨੂੰ ਮਿੱਟੀ ਦਾ ਤੇਲ ਪਾ ਕੇ ਸਾੜ ਕੇ ਮਾਰਨ ਸਬੰਧੀ ਮਾਮਲੇ ਦੀ ਸੁਣਵਾਈ ਕਰਦੇ ਹੋਏ ਜ਼ਿਲ੍ਹਾ ਸੈਸ਼ਨ ਜੱਜ ਰਮਿੰਦਰ ਜੈਨ ਦੀ ਅਦਾਲਤ ਨੇ ਵਿਆਹੁਤਾ ਦੇ ਪਤੀ, ਸੱਸ ਤੇ ਸਹੁਰੇ ਨੂੰ ਉਮਰ ਕੈਦ ਦੇ ਨਾਲ 8-8 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।
ਮਾਮਲੇ ਅਨੁਸਾਰ ਪਿੰਡ ਸੰਗਤਪੁਰਾ ਵਾਸੀ ਵਿਕਾਸ ਦੀ ਪਤਨੀ ਕਮਲੇਸ਼ ਵੱਲੋਂ ਦਿੱਤੀ ਸ਼ਿਕਾਇਤ ਵਿੱਚ ਕਿਹਾ ਗਿਆ ਸੀ ਕਿ ਉਸ ਦਾ ਸਹੁਰਾ ਉਸ ‘ਤੇ ਬੁਰੀ ਨਜ਼ਰ ਰੱਖਦਾ ਹੈ, ਜਿਸ ਦੀ ਸ਼ਿਕਾਇਤ ਉਸ ਨੇ ਆਪਣੇ ਪਤੀ ਵਿਕਾਸ ਨੂੰ ਕੀਤੀ ਸੀ।
ਮਰਨ ਤੋਂ ਪਹਿਲਾਂ ਕਮਲੇਸ਼ ਵੱਲੋਂ ਦਿੱਤੇ ਬਿਆਨਾਂ ਵਿੱਚ ਕਿਹਾ ਗਿਆ ਕਿ 28 ਸਤੰਬਰ ਦੀ ਰਾਤ ਨੂੰ ਉਸ ਦੇ ਪਤੀ ... Read Full Story
|
ਠੇਕਾ ਪਿੰਡ ਤੋਂ ਬਾਹਰ ਕਢਵਾਉਣ ਲਈ ਮਹਿਲਾਵਾਂ ਵੱਲੋਂ ਨਾਅਰੇਬਾਜ਼ੀ
ਸਿਰਸਾ,ਪਿੰਡ ਭਰੋਖਾਂ ਵਿਖੇ ਸਥਿਤ ਦੇਸ਼ੀ ਸ਼ਰਾਬ ਦੇ ਠੇਕੇ ਨੂੰ ਪਿੰਡੋਂ ਬਾਹਰ ਕਰਨ ਦੀ ਮੰਗ ਨੂੰ ਲੈ ਕੇ ਪਿੰਡ ਦੀਆਂ ਮਹਿਲਾਵਾਂ ਨੇ ਮਿੰਨੀ ਸਕੱਤਰੇਤ ਵਿੱਚ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀ ਮਹਿਲਾਵਾਂ ਦੀ ਅਗਵਾਈ ਢਾਣੀ ਭਰੋਖਾਂ ਦੀ ਸਰਪੰਚ ਰਾਜ ਕੁਮਾਰੀ ਕਰ ਰਹੀ ਸੀ।
ਮਿੰਨੀ ਸਕੱਤਰੇਤ ਵਿੱਚ ਪ੍ਰਦਰਸ਼ਨ ਕਰ ਰਹੀਆਂ ਸਰਪੰਚ ਰਾਜ ਕੁਮਾਰੀ, ਸੀਮਾ ਦੇਵੀ, ਬਿਮਲਾ ਦੇਵੀ, ਸੁਮਨ, ਕ੍ਰਿਸ਼ਨਾ ਦੇਵੀ, ਵੀਰਾਂ ਬਾਈ, ਅਮਨਦੀਪ ਕੌਰ ਅਤੇ ਸੁਮਿਤਰਾ ਆਦਿ ਸਮੇਤ ਅਨੇਕ ਮਹਿਲਾਵਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ‘ਚ ਦੇਸੀ ਸ਼ਰਾਬ ਦਾ ਠੇਕਾ ਹੋਣ ਕਾਰਨ ਪਿੰਡ ਦੀ ਸ਼ਾਂਤੀ ਭੰਗ ਹੋ ਰਹੀ ਹੈ। ਠੇਕੇ ... Read Full Story
|
23 ਪੁਲੀਸ ਮੁਲਾਜ਼ਮ ਜ਼ਖ਼ਮੀ
ਸ੍ਰੀਨਗਰ,ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿਚ ਅੱਜ ਬੱਸ ਉਲਟਣ ਨਾਲ 23 ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਸ਼ੋਪੀਆਂ ਦੇ ਪਿੰਡ ਟੁਕਰੂ ਕੋਲ ਬੱਸ ਉਲਟ ਗਈ। ਜ਼ਖ਼ਮੀ ਪੁਲੀਸ ਮੁਲਾਜ਼ਮਾਂ ਨੂੰ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਇੱਥੋਂ ਪੰਜ ਜ਼ਖ਼ਮੀਆਂ ਨੂੰ ਸ੍ਰੀਨਗਰ ਦੇ ਇਕ ਨਰਸਿੰਗ ਹੋਮ ਵਿਚ ਭੇਜ ਦਿੱਤਾ ... Read Full Story
|
ਹਥਿਆਰ ਲੈ ਕੇ ਫਰਾਰ ਹੋਏ ਦੋ ਐਸ.ਪੀ.ਓਜ਼. ਸਾਥੀਆਂ ਸਣੇ ਕਾਬੂ
ਜੰਮੂ,ਹਥਿਆਰਾਂ ਸਮੇਤ ਫਰਾਰ ਹੋਏ ਦੋ ਐਸ.ਪੀ.ਓਜ਼. ਨੂੰ ਉਨ੍ਹਾਂ ਦੇ ਦੋ ਸਾਥੀਆਂ ਸਣੇ ਅੱਜ ਜ਼ਿਲ੍ਹਾ ਕੁਲਗਾਮ ਦੀ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਚਾਰ ਅਣਪਛਾਤੇ ਵਿਅਕਤੀ ਹਥਿਆਰਾਂ ਸਮੇਤ ਪਿੰਡ ਖਾਨਦੀਰਪਰਾ ਵਿੱਚ ਦੇਖੇ ਗਏ ਹਨ। ਇਸ ‘ਤੇ ਪੁਲੀਸ ਨੇ ਫ਼ੌਜ ਦੀ 9, 62 ਰਾਸ਼ਟਰੀ ਰਾਈਫਲ ਅਤੇ ਸੀ.ਆਰ.ਪੀ.ਐਫ. ਦੀ 18 ਬਟਾਲੀਅਨ ਦੇ ਜਵਾਨਾਂ ਨਾਲ ਸਾਂਝੀ ਕਰਾਵਾਈ ਕਰਦੇ ਹੋਏ ਇਲਾਕੇ ਦੀ ਘੇਰਾਬੰਦੀ ਕਰ ਲਈ। ਸੁਰੱਖਿਆਂ ਬਲਾਂ ਨੇ ਅਣਪਛਾਤੇ ਵਿਅਕਤੀਆਂ ਨੂੰ ਹਥਿਆਰ ਸੁੱਟ ਕੇ ਆਤਮ ਸਮਰਪਣ ਕਰਨ ਲਈ ਕਿਹਾ ਤਾਂ ਚਾਰ ਵਿਅਕਤੀਆਂ ਵੱਲੋਂ ... Read Full Story
|
ਬੱਸ ਸਹੂਲਤ ਨਾ ਮਿਲਣ ਕਾਰਨ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ
ਸਿਰਸਾ,ਇੱਥੋਂ ਦੇ ਪਿੰਡ ਜਮਾਲ, ਢੁਕੜਾ, ਗੁਡਿਆਖੇੜਾ ਸਮੇਤ ਅੱਧੀ ਦਰਜਨ ਪਿੰਡਾਂ ਦੇ ਵਿਦਿਆਰਥੀਆਂ ਨੇ ਵੇਲੇ ਸਿਰ ਬੱਸ ਸਹੂਲਤ ਨਾ ਮਿਲਣ ਕਾਰਨ ਸਿਰਸਾ ਦੇ ਬੱਸ ਅੱਡੇ ‘ਤੇ ਰੋਸ ਪ੍ਰਦਰਸ਼ਨ ਕੀਤਾ ਤੇ ਪਿੰਡਾਂ ਨੂੰ ਬੱਸ ਸਰਵਿਸ ਮੁਹੱਈਆ ਕਰਾਉਣ ਦੀ ਮੰਗ ਕੀਤੀ।
ਬੱਸ ਅੱਡੇ ‘ਤੇ ਪ੍ਰਦਰਸ਼ਨ ਕਰ ਰਹੇ ਸੰਦੀਪ, ਸੁਨੀਲ, ਸੋਨੀ, ਸੰਦੀਪ ਸ਼ਰਮਾ, ਵਿਨੋਦ ਕੁਮਾਰ, ਰਾਜ ਕੁਮਾਰ, ਸੁਭਾਸ਼, ਸੁਰੇਸ਼ ਸਮੇਤ ਅਨੇਕ ਵਿਦਿਆਰਥੀਆਂ ਨੇ ਦੱਸਿਆ ਕਿ ਪਿੰਡਾਂ ਤੋਂ ਸੈਂਕੜੇ ਵਿਦਿਆਰਥੀ ਪੜ੍ਹਨ ਲਈ ਸਿਰਸਾ ਆਉਂਦੇ ਹਨ। ਉਨ੍ਹਾਂ ਨੇ ਦੱਸਿਆ ਕਿ ਜਮਾਲ, ਢੁਕੜਾ, ਗੁਡੀਆਖੇੜਾ ਪੰਡਾਂ ਦੇ ਰੂਟ ‘ਤੇ ਵੇਲੇ ਸਿਰ ਬੱਸ ਸਰਵਿਸ ... Read Full Story
|
300 ਕਿੱਲੋ ਭੁੱਕੀ ਸਮੇਤ ਤਿੰਨ ਗ੍ਰਿਫ਼ਤਾਰ
ਜੰਮੂ,ਜ਼ਿਲ੍ਹਾ ਬਡਗਾਮ ਵਿੱਚ ਪੁਲੀਸ ਨੇ 300 ਕਿੱਲੋ ਭੁੱਕੀ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਨੇ ਪਿੰਡ ਵਲੀਨਾ ਵਿੱਚ ਭੁੱਕੀ ਦੇ ਕਥਿਤ ਤਸਕਰ ਨਸੀਰ ਅਹਿਮਦ ਰੱਥ, ਫਰੂਕ ਅਹਿਮਦ ਭੱਟ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ 300 ਕਿੱਲੋ ਭੁੱਕੀ ਬਰਮਦ ਕੀਤੀ ਹੈ। ਪੁਲੀਸ ਅਨੁਸਾਰ ਤਸਕਰਾਂ ਨੇ ਭੁੱਕੀ ਬੋਰੀਆਂ ਵਿੱਚ ਭਰ ਕੇ ਰੱਖੀ ਹੋਈ ਸੀ ਅਤੇ ਆਟੋ ਰਿਕਸ਼ਾ ਰਾਹੀਂ ਭੁੱਕੀ ਨੂੰ ਅੱਗੇ ਸਪਲਾਈ ਕਰਨ ਜਾ ਰਹੇ ਸਨ। ਪੁਲੀਸ ਨੇ ਆਟੋ ਰਿਕਸ਼ਾ ਚਾਲਕ ਗੁਲਾਮ ਹੈਦਰ ਨੂੰ ਵੀ ਤਸਕਰੀ ਦੇ ਦੋਸ਼ ’ਚ ਕਾਬੂ ਕੀਤਾ ਹੈ। ਪੁਲੀਸ ਨੇ ਮਾਮਲਾ ਦਰਜ ਕਰਕੇ ਜਾਂਚ ... Read Full Story
|
ਪ੍ਰਧਾਨ ਮੰਤਰੀ ਹਾਂਸੀ-ਬੁਟਾਣਾ ਮਾਮਲੇ ’ਤੇ ਚੁੱਪ ਵੱਟਣ ਦੀ ਬਜਾਏ ਇਸ ਅੰਤਰ-ਰਾਜੀ ਮਸਲੇ ਦੇ ਹੱਲ ਲਈ ਤੁਰੰਤ ਦਖ਼ਲ ਦੇਣ: ਬਾਦਲ *****ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ 75 ਪਿੰਡਾਂ ਨੂੰ 4.21 ਕਰੋੜ ਰੁਪਏ ਦੀਆਂ ਗ੍ਰਾਂਟਾਂ
ਨਾਭਾ (ਪਟਿਆਲਾ): 24 ਜੁਲਾਈ (ਪੀ.ਐਸ.ਗਰੇਵਾਲ) - ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਦੇਸ਼ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਫਿਰ ਜ਼ੋਰ ਦੇ ਕੇ ਕਿਹਾ ਹੈ ਕਿ ਉਹ ਹਾਂਸੀ-ਬੁਟਾਣਾ ਵਰਗੇ ਵਿਵਾਦਗ੍ਰਸਤ ਮਾਮਲਿਆਂ ’ਤੇ ਚੁੱਪ ਵੱਟਣ ਦੀ ਬਜਾਏ ਇਸ ਅੰਤਰ ਰਾਜੀ ਮਸਲੇ ਦੇ ਹੱਲ ਲਈ ਛੇਤੀ ਦਖ਼ਲ ਦੇਣ ਕਿਉਂਕਿ ਇਸ ਨਹਿਰ ਅਤੇ ਇਸ ਦੇ ਨਾਲ ਬਣਾਈ ਜਾ ਰਹੀ ਪੱਕੀ ਦੀਵਾਰ ਕਾਰਨ ਜਿੱਥੇ ਪੰਜਾਬ ਅਤੇ ਹਰਿਆਣਾ ਦੇ ਸਬੰਧਾਂ ਵਿੱਚ ਕੜਵਾਹਟ ਪੈਦਾ ਹੋ ਰਹੀ ਹੈ ਉੱਥੇ ਹੀ ਹੜ ਆਉਣ ਦੀ ਸੂਰਤ ਵਿੱਚ ਵੱਡਾ ਜਾਨੀ ਤੇ ਮਾਲੀ ਨੁਕਸਾਨ ਹੋਣ ਦਾ ਵੀ ਖ਼ਦਸ਼ਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ... Read Full Story
|
ਪੰਜਾਬ ਦੇ 8 ਹਜ਼ਾਰ ਪਿੰਡਾਂ ਦੇ ਜ਼ਮੀਨੀ ਰਿਕਾਰਡ ਦਾ ਕੰਪਿਊਟਰੀਕਰਨ ** ਪਹਿਲੇ ਪੜਾਓ ਤਹਿਤ 1200 ਪਿੰਡਾਂ ਦਾ ਰਿਕਾਰਡ ਆਨ-ਲਾਈਨ: ਸਕੱਤਰ ਮਾਲ
ਰਾਜਪੁਰਾ (ਪਟਿਆਲਾ): 28 ਜੂਨ (ਪੀ.ਐਸ.ਗਰੇਵਾਲ) -ਪੰਜਾਬ ਦੇ ਸਕੱਤਰ ਮਾਲ ਅਤੇ ਡਵੀਜ਼ਨਲ ਕਮਿਸ਼ਨਰ ਪਟਿਆਲਾ ਸ਼੍ਰੀ ਅਨੁਰਾਗ ਵਰਮਾ ਨੇ ਅੱਜ ਰਾਜਪੁਰਾ ਦੇ ਫਰਦ ਕੇਂਦਰ ਦਾ ਅਚਨਚੇਤ ਦੌਰਾ ਕਰਕੇ ਕੰਮ ਦਾ ਨਿੱਰੀਖਣ ਕੀਤਾ। ਇਸ ਮੌਕੇ ਉਹਨਾਂ ਦੱਸਿਆ ਕਿ ਤਹਿਸੀਲ ਦਫ਼ਤਰਾਂ ਅਤੇ ਪਟਵਾਰ ਖਾਨਿਆਂ ਵਿੱਚ ਲੋਕਾਂ ਦੀ ਖੱਜਲ ਖੁਆਰੀ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਾਰੇ ਜ਼ਮੀਨੀ ਰਿਕਾਰਡ ਦਾ ਕੰਪਿਊਟਰੀਕਰਨ ਕਰਨ ਲਈ ਸ਼ੁਰੂ ਕੀਤਾ ਪ੍ਰੋਜੈਕਟ ਮੁਕੰਮਲ ਹੋਣ ਕਿਨਾਰੇ ਹੈ ਜਿਸ ਨਾਲ ਹੁਣ ਕੋਈ ਵੀ ਜ਼ਮੀਨ ਮਾਲਕ ਹਰੇਕ ਤਹਿਸੀਲ ਅਤੇ ਸਬ ਤਹਿਸੀਲਾਂ ਵਿੱਚ ਖੋਲੇ ਜਾ ਰਹੇ ਫਰਦ ਕੇਂਦਰਾਂ ਵਿੱਚ ... Read Full Story
|
ਪਟਿਆਲਾ ਜ਼ਿਲੇ ਦੇ ਪਿੰਡਾਂ ਵਿੱਚ ਸਫਾਈ ਦੀ ਵਿਸ਼ੇਸ਼ ਮੁਹਿੰਮ 10 ਅਪ੍ਰੈਲ ਤੋਂ ਪਹਿਲੇ ਪੜਾਅ ਤਹਿਤ 40 ਪਿੰਡਾਂ ਨੂੰ ਨਮੂਨੇ ਦੇ ਪਿੰਡ ਬਣਾਇਆ ਜਾਵੇਗਾ- ਡੀ.ਸੀ.
ਪਟਿਆਲਾ: 6 ਅਪ੍ਰੈਲ (ਪੀ.ਐਸ.ਗਰੇਵਾਲ) -‘‘ ਪਟਿਆਲਾ ਜ਼ਿਲੇ ਦੇ ਪਿੰਡਾਂ ਵਿੱਚ ਸਫਾਈ ਦੀ ਵਿਸ਼ੇਸ਼ ਮੁਹਿੰਮ ਆਰੰਭ ਕੇ ਉਹਨਾਂ ਨੂੰ ਨਮੂਨੇ ਦੇ ਪਿੰਡ ਬਣਾਇਆ ਜਾਵੇਗਾ। ਇਸ ਮੁਹਿੰਮ ਦੇ ਪਹਿਲੇ ਪੜਾਅ ਤਹਿਤ ਜ਼ਿਲੇ ਦੇ ਹਰੇਕ ਬਲਾਕ ਵਿੱਚੋਂ 5-5 ਪਿੰਡਾਂ ਦੀ ਚੋਣ ਕਰਕੇ 10 ਅਪ੍ਰੈਲ ਨੂੰ 40 ਪਿੰਡਾਂ ਵਿੱਚ ਵਿਸ਼ੇਸ਼ ਸਫਾਈ ਮੁਹਿੰਮ ਸ਼ੁਰੂ ਕੀਤੀ ਜਾਵੇਗੀ ਜਿਸ ਵਿੱਚ ਜ਼ਿਲਾ ਪ੍ਰੀਸ਼ਦ, ਪੰਚਾਇਤ ਸੰਮਤੀਆਂ, ਪੰਚਾਇਤਾਂ, ਯੂਥ ਕਲੱਬਾਂ, ਸਮਾਜ ਸੇਵੀ ਸੰਸਥਾਵਾਂ ਅਤੇ ਪਿੰਡ ਵਾਸੀਆਂ ਦੇ ਸਾਂਝੇ ਉਦਮ ਨਾਲ ਪਿੰਡਾਂ ਦੀਆਂ ਗਲੀਆਂ, ਨਾਲੀਆਂ ਫਿਰਨੀਆਂ ਅਤੇ ਲਿੰਕ ਸੜਕਾਂ ਦੀ ਸਫਾਈ ਕਰਵਾਈ ਜਾਵੇਗੀ ਅਤੇ ਕਣਕ ਦੀ ਕਟਾਈ ... Read Full Story
|
ਪੰਥ ਰਤਨ ਸਵ: ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ 7ਵੀਂ ਬਰਸੀ ਮੌਕੇ ਪਿੰਡ ਟੌਹੜਾ ਵਿਖੇ ਰਾਜ ਪੱਧਰੀ ਸਮਾਗਮ 1 ਅਪ੍ਰੈਲ ਨੂੰ
ਪਟਿਆਲਾ: 30 ਮਾਰਚ (ਪੀ.ਐਸ.ਗਰੇਵਾਲ) -ਪੰਥ ਰਤਨ ਸਵ: ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ 7ਵੀਂ ਬਰਸੀ ਸਬੰਧੀ 1 ਅਪ੍ਰੈਲ 2011 ਨੂੰ ਅਨਾਜ ਮੰਡੀ ਟੌਹੜਾ ਵਿਖੇ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਰਾਜ ਪੱਧਰੀ ਸਮਾਗਮ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਪਟਿਆਲਾ ਸ੍ਰ: ਦੀਪਿੰਦਰ ਸਿੰਘ ਨੇ ਮਿੰਨੀ ਸਕੱਤਰੇਤ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਰਾਜ ਪੱਧਰੀ ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਸ੍ਰ: ਪਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸ੍ਰ: ਸੁਖਬੀਰ ਸਿੰਘ ਬਾਦਲ, ਪੰਜਾਬ ਮੰਤਰੀ ਮੰਡਲ ਦੇ ਮੰਤਰੀ ... Read Full Story
|
ਏ.ਡੀ.ਸੀ ਵਿਕਾਸ ਵੱਲੋਂ ਮਨਰੇਗਾ ਦੇ ਕੰਮਾਂ ਦੇ ਨਿਰੀਖਣ ਲਈ ਪਿੰਡਾਂ ਦਾ ਦੌਰਾ
ਪਟਿਆਲਾ : 26 ਮਾਰਚ (ਪੀ.ਐਸ.ਗਰੇਵਾਲ) -ਪਟਿਆਲਾ ਜ਼ਿਲੇ ਵਿੱਚ ਮਨਰੇਗਾ ਤਹਿਤ ਚੱਲ ਰਹੇ ਕੰਮਾਂ ਦਾ ਨਿਰੀਖਣ ਕਰਨ ਲਈ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਅਨਿੰਨਦਿੱਤਾ ਮਿੱਤਰਾ ਨੇ ਜ਼ਿਲੇ ਦੇ ਪਿੰਡ ਖੇੜੀ ਰਾਜੂ ਸਿੰਘ, ਸੇਖੂਪੁਰ, ਅਸਮਾਨਪੁਰ ਸਮੇਤ ਹੋਰਨਾ ਕਈ ਪਿੰਡਾਂ ਦਾ ਦੌਰਾ ਕੀਤਾ। ਇਸ ਮੌਕੇ ਸ੍ਰੀਮਤੀ ਮਿੱਤਰਾ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਆਉਣ ਵਾਲੀਆਂ ਸਾਰੀਆਂ ਸਕੀਮਾਂ ਨੂੰ ਸਮੇਂ ਸਿਰ ਨੇਪਰੇ ਚਾੜਿਆ ਜਾਵੇਗਾ ਅਤੇ ਕਿਸੇ ਵੀ ਵਿਕਾਸ ਕਾਰਜ ਵਿੱਚ ਕਿਸੇ ਤਰਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਸਬੰਧਤ ਅਧਿਕਾਰੀ ਇਸ ਗੱਲ ਦਾ ਵਿਸ਼ੇਸ਼ ... Read Full Story
|
ਕਲਿਆਣ ਪਿੰਡ ਦਾ ਤਿੰਨ ਰੋਜਾ ਖੇਡ ਮੇਲੇ ਧੂਮ ਧੜੱਕੇ ਨਾਲ ਸ਼ੁਰੂ
ਪਟਿਆਲਾ, 4 ਫਰਵਰੀ (ਪੀ.ਐਸ.ਗਰੇਵਾਲ) -ਸ੍ਰੀਮਾਨ ਸੰਤ ਬਾਬਾ ਕ੍ਰਿਪਾਲ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਤੇ ਸੰਤ ਬਾਬਾ ਗੁਰਮੁੱਖ ਸਿੰਘ ਜੀ ਦੀ ਰਹਿਨੁਮਾਈ ਹੇਠ ਪਿੰਡ ਕਲਿਆਣ ਦਾ ਖੇਡ ਮੇਲਾ ਅੱਜ ਧੂਮ ਧੜੱਕੇ ਨਾਲ ਸ਼ੁਰੂ ਹੋਇਆ। ਜਿਸ ਦਾ ਉਦਘਾਟਨ ਸੰਤ ਬਾਬਾ ਗੁਰਮੁੱਖ ਸਿੰਘ ਤੇ ਸੰਤ ਬਾਬਾ ਅਵਤਾਰ ਸਿੰਘ ਧੂਲਕੋਟ ਵਾਲਿਆਂ ਨੇ ਆਪਣੇ ਕਰ ਕਮਲਾਂ ਨਾਲ ਕੀਤਾ।
ਇਸ ਮੌਕੇ ’ਤੇ ਯੂਥ ਵਿਕਾਸ ਬੋਰਡ ਪੰਜਾਬ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਜਿਨ੍ਹਾਂ ਵਲੋਂ ਇਸ ਖੇਡ ਮੇਲੇ ਲਈ 51 ਹਜ਼ਾਰ ਰੁਪਏ ਦੀ ਰਾਸ਼ੀ ਖੇਡ ਪ੍ਰਬੰਧਕਾਂ ਨੂੰ ਦਿੱਤੀ। ਇਸ ਮੌਕੇ ’ਤੇ ਸੰਤ ਬਾਬਾ ... Read Full Story
|