ਰਾਸ਼ਟਰਪਤੀ ਦੀ ਚੋਣ ਆਜ਼ਾਦ ਉਮੀਦਵਾਰ ਵਜੋਂ ਲੜਾਂਗਾ : ਸੰਗਮਾ
ਨਵੀਂ ਦਿੱਲੀ, ਰਾਕਾਂਪਾ ਨੇਤਾ ਪੀ. ਏ. ਸੰਗਮਾ ਨੇ ਰਾਸ਼ਟਰਪਤੀ ਅਹੁਦੇ ਦੀ ਦੌੜ ਤੋਂ ਪਿੱਛੇ ਹਟਣ ਦੀ ਸੰਭਾਵਨਾ ਨੂੰ ਖਾਰਜ ਕਰਦੇ ਹੋਏ ਅੱਜ ਕਿਹਾ ਕਿ ਜੇ ਜ਼ਰੂਰੀ ਹੋਇਆ ਤਾਂ ਉਹ ਇਕ ਆਜ਼ਾਦ ਉਮੀਦਵਾਰ ਦੇ ਰੂਪ ਵਿਚ ਚੋਣ ਲੜਨਗੇ ਅਤੇ ਤਾਮਿਲਨਾਡੂ ਦੀ ਮੁਖ ਮੰਤਰੀ ਜੈਲਲਿਤਾ ਅਤੇ ਉੜੀਸਾ ਦੇ ਮੁਖ ਮੰਤਰੀ ਨਵੀਨ ਪਟਨਾਇਕ ਨੂੰ 'ਨਿਰਾਸ਼ ਨਹੀਂ' ਕਰਨਗੇ ਜਿਨ੍ਹਾਂ ਨੇ ਉਨ੍ਹਾਂ ਦੀ ਹਮਾਇਤ ਕੀਤੀ ਹੈ। ਸੰਗਮਾ ਨੇ ਟਾਈਮਜ਼ ਨਾਓ ਚੈਨਲ ਨਾਲ ਗੱਲਬਾਤ ਵਿਚ ਕਿਹਾ ਕਿ ਪਿੱਛੇ ਹਟਣ ਦੀ ਕੋਈ ਗੱਲ ਹੀ ਨਹੀਂ ਹੈ। ਮੈਂ ਜੈਲਲਿਤਾ ਅਤੇ ਨਵੀਨ ਪਟਨਾਇਕ ਨੂੰ ਨਿਰਾਸ਼ ਨਹੀਂ ਕਰਾਂਗਾ ਜਿਸ ਦਾ ਮਤਲਬ ਹੈ ਕਿ ਜੇ ... Read Full Story
|
ਆਈ. ਪੀ. ਐੱਲ. 'ਚ ਕਾਲੇ ਧਨ ਦੀ ਜਾਂਚ ਹੋਵੇਗੀ : ਮਾਕਨ
ਨਵੀਂ ਦਿੱਲੀ, ਕੇਂਦਰੀ ਖੇਡ ਮੰਤਰਾਲਾ ਨੇ ਰਾਜ ਸਭਾ ਵਿਚ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ ਕਾਲੇ ਧਨ ਦੇ ਇਸਤੇਮਾਲ ਬਾਰੇ ਸਾਹਮਣੇ ਆ ਰਹੇ ਮਾਮਲਿਆਂ ਦੀ ਜਾਂਚ ਕਰਨ ਨੂੰ ਕਿਹਾ ਹੈ। ਕੇਂਦਰੀ ਖੇਡ ਤੇ ਨੌਜਵਾਨ ਮਾਮਲਿਆਂ ਦੇ ਮੰਤਰੀ ਅਜੈ ਮਾਕਨ ਨੇ ਅੱਜ ਲੋਕ ਸਭਾ ਵਿਚ ਜ਼ੀਰੋ ਕਾਲ ਦੌਰਾਨ ਮਾਮਲਾ ਚੁੱਕਣ 'ਤੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਇਸ ਪੱਖ ਵਿਚ ਹੈ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੂੰ ਸੂਚਨਾ ਦੇ ਅਧਿਕਾਰ ਕਾਨੂੰਨ (ਆਰ. ਟੀ. ਆਈ.) ਤਹਿਤ ਲਿਆਉਣਾ ਚਾਹੀਦਾ ਹੈ ਤੇ ਇਹ ਮੁੱਦੇ ਕੇਂਦਰੀ ਸੂਚਨਾ ਕਮਿਸ਼ਨ ਦੇ ਸਾਹਮਣੇ ਚੁੱਕਿਆ ਗਿਆ ... Read Full Story
|
ਯੂ.ਪੀ. 'ਚ ਹੁਣ ਮਿਊਜ਼ੀਕਲ ਪਾਰਕ ਘਪਲਾ !
ਲਖਨਊ, ਯੂ.ਪੀ. ਵਿਚ ਹੁਣ ਕਥਿਤ ਤੌਰ 'ਤੇ ਇਕ ਹੋਰ ਘਪਲੇ ਦਾ ਪਰਦਾਫਾਸ਼ ਹੋਇਆ ਹੈ ਹਾਥੀ ਮੂਰਤੀ ਘਪਲਾ ਅਤੇ ਪਾਮ ਟ੍ਰੀ ਘਪਲੇ ਤੋਂ ਬਾਅਦ ਹੁਣ ਯੂ. ਪੀ. ਵਿਚ ਸਾਹਮਣੇ ਆਇਆ ਹੈ ਮਿਊਜ਼ੀਕਲ ਪਾਰਕ ਘਪਲਾ । ਇਸ ਮਾਮਲੇ ਵਿਚ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਇਕ ਜੂਨੀਅਰ ਇੰਜੀਨੀਅਰ ਨੂੰ ਬੀਤੀ ਰਾਤ ਗ੍ਰਿਫਤਾਰ ਕੀਤਾ ਹੈ। ਦੋਸ਼ ਹੈ ਕਿ ਮਿਊਜ਼ੀਕਲ ਪਾਰਕ ਨੂੰ ਬਣਾਉਣ ਵਿਚ ਜ਼ਬਰਦਸਤ ਪੈਸਿਆਂ ਦਾ ਘਪਲਾ ਹੋਇਆ ਹੈ। ਲਖਨਊ ਦੇ ਗੋਮਤੀਨਗਰ ਵਿਚ ਮੌਜੂਦ ਮਿਊਜ਼ੀਕਲ ਪਾਰਕ ਵਿਚ ਕਮੀਸ਼ਨ ਅਤੇ ਮਟੀਰੀਅਲ ਸਪਲਾਇਰਸ ਨੂੰ ਭੁਗਤਾਨ ਨਾ ਕਰਨ ਦਾ ਦੋਸ਼ ਹੈ।
ਦੋਸ਼ ਹੈ ਕਿ ਐੱਲ. ਡੀ.ਏ. ਅਤੇ ਸਰਕਾਰੀ ਨਿਰਮਾਣ ... Read Full Story
|
ਰਾਸ਼ਟਰਪਤੀ ਦੇ ਅਹੁਦੇ ਲਈ ਸੰਗਮਾ ਦੀ ਹਮਾਇਤ
ਚੇੱਨਈ, ਤਾਮਿਲਨਾਡੂ ਦੀ ਮੁੱਖ ਮੰਤਰੀ ਅਤੇ ਅੰਨਾ ਡੀ. ਐੱਮ. ਕੇ. ਦੀ ਮੁਖੀ ਜੈਲਲਿਤਾ ਰਾਸ਼ਟਰਪਤੀ ਅਹੁਦੇ ਲਈ ਸਾਬਕਾ ਲੋਕ ਸਭਾ ਸਪੀਕਰ ਪੀ. ਏ. ਸੰਗਮਾ ਦੀ ਹਮਾਇਤ ਕਰਨ ਵਿਚ ਅੱਜ ਓਡੀਸ਼ਾ ਦੇ ਆਪਣੇ ਹਮ-ਅਹੁਦਾ ਨਵੀਨ ਪਟਨਾਇਕ ਵੱਲ ਹੋ ਗਈ ਕਿਉਂਕਿ ਨਵੀਨ ਪਟਨਾਇਕ ਨੇ ਵੀ ਸੰਗਮਾ ਦੀ ਹਮਾਇਤ ਕੀਤੀ ਹੈ। ਜੈਲਲਿਤਾ ਨੇ ਇਥੇ ਜਾਰੀ ਇਕ ਬਿਆਨ ਵਿਚ ਕਿਹਾ ਕਿ ਪਾਰਟੀ ਦੇ ਅੰਦਰ ਉਚਿਤ ਵਿਚਾਰ-ਵਟਾਂਦਰੇ ਤੋਂ ਬਾਅਦ ਅੰਨਾ ਡੀ. ਐੱਮ. ਕੇ. ਨੇ ਇਸ ਸਰਵਉੱਚ ਅਹੁਦੇ ਲਈ ਸੰਗਮਾ ਦੀ ਉਮੀਦਵਾਰੀ ਦੀ ਹਮਾਇਤ ਕਰਨ ਦਾ ਫੈਸਲਾ ਕੀਤਾ ਹੈ। ਸੰਗਮਾ ਨਾਲ 15 ਮਈ ਦੀ ਆਪਣੀ ਮੁਲਾਕਾਤ ਨੂੰ ਯਾਦ ਕਰਦੇ ਹੋਏ ਉਨ੍ਹਾਂ ਕਿਹਾ ... Read Full Story
|
ਪੁਲਿਸ ਦੀ ਵਰਦੀ ਪਾ ਕੇ ਲੁੱਟ, ਖੋਹ ਤੇ ਡਕੈਤੀ ਕਰਨ ਵਾਲਾ ਗਿਰੋਹ ਬੇਨਕਾਬ -ਐਸ.ਐਸ.ਪੀ. ਗਿੱਲ
ਰਾਜਪੁਰਾ, 17 ਮਈ (ਪਰਮਿੰਦਰ ਗਰੇਵਾਲ) - ਪਟਿਆਲਾ ਪੁਲਿਸ ਨੇ ਲੁੱਟ, ਖੋਹ ਤੇ ਡਕੈਤੀ ਕਰਨ ਵਾਲੇ ਇਕ ਅਜਿਹੇ ਗਿਰੋਹ ਨੂੰ ਬੇਨਕਾਬ ਕਰਨ ’ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ, ਜੋ ਪੰਜਾਬ ਪੁਲਿਸ ਦੀ ਵਰਦੀ ਪਾ ਕੇ ਲੁੱਟ, ਖੋਹ ਤੇ ਡਕੈਤੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਥਾਣਾ ਸਿਟੀ ਰਾਜਪੁਰਾ ਦੀ ਪੁਲਿਸ ਵੱਲੋਂ ਕਾਬੂ ਕੀਤੇ ਗਏ ਇਸ ਗਿਰੋਹ ਦੇ ਇਕ ਮੈਂਬਰ ਕੋਲੋਂ 5.20 ਲੱਖ ਰੁਪਏ ਦੀ ਨਕਦੀ ਅਤੇ ਇਕ ਸਹਾਇਕ ਥਾਣੇਦਾਰ ਦੀ ਫ਼ਰਜੀ ਵਰਦੀ ਬਰਾਮਦ ਹੋਈ ਹੈ ਜਦੋਂਕਿ ਜੇਲ ਵਿੱਚੋਂ ਪੋ੍ਰਡਕਸ਼ਨ ਵਾਰੰਟਾਂ ’ਤੇ ਲਿਆਂਦੇ ਗਏ ਦੂਜੇ ਮੈਂਬਰ ਦੀ ਨਿਸ਼ਾਨਦੇਹੀ ’ਤੇ ਇੱਕ ਲੱਖ ਰੁਪਿਆ ਵੱਖਰੇ ਤੌਰ ’ਤੇ ... Read Full Story
|
ਈਮਾਨਦਾਰੀ 'ਤੇ ਸਵਾਲ ਚੁੱਕਣ ਤੋਂ ਚੰਗਾ ਮੇਰੇ ਸੀਨੇ 'ਚ ਖੰਜਰ ਮਾਰ ਦਿਓ : ਚਿਦਾਂਬਰਮ
ਨਵੀਂ ਦਿੱਲੀ, ਇਕ ਟੈਲੀਕਾਮ ਕੰਪਨੀ ਨਾਲ ਜੁੜੇ ਸੌਦਿਆਂ 'ਚ ਆਪਣੇ ਬੇਟੇ ਨੂੰ ਫਾਇਦਾ ਪਹੁੰਚਾਉਣ ਦੇ ਦੋਸ਼ਾਂ ਤੋਂ ਨਿਰਾਸ਼ ਗ੍ਰਹਿ ਮੰਤਰੀ ਪੀ. ਚਿਦਾਂਬਰਮ ਨੇ ਅੱਜ ਵਿਰੋਧੀ ਧਿਰ ਦੇ ਨੇਤਾ ਅਰੁਣ ਜੇਤਲੀ ਨਾਲ ਆਪਣੀ 22 ਸਾਲਾ ਦੀ ਦੋਸਤੀ ਦਾ ਹਵਾਲਾ ਦਿੰਦੇ ਹੋਏ ਭਰੇ ਹੋਏ ਗਲੇ ਨਾਲ ਕਿਹਾ ਕਿ ਮੇਰੀ ਈਮਾਨਦਾਰੀ 'ਤੇ ਸਵਾਲ ਉਠਾਉਣ ਨਾਲੋਂ ਚੰਗਾ ਹੈ ਕਿ ਤੁਸੀਂ ਖੰਜਰ ਮੇਰੀ ਛਾਤੀ ਵਿਚ ਖੋਭ ਦਿਓ। ਰਾਜਸਭਾ ਵਿਚ ਜੇਤਲੀ ਨੇ ਤੱਥਾਂ ਦੇ ਹਵਾਲੇ ਨਾਲ ਚਿਦਾਂਬਰਮ ਨੂੰ ਘੇਰਨ ਦੀ ਕੋਸ਼ਿਸ਼ ਕੀਤੀਜਦਕਿ ਗ੍ਰਹਿ ਮੰਤਰੀ ਨੇ ਜਵਾਬ ਵਿਚ ਭਾਵਨਾਵਾਂ ਅਤੇ ਅੰਕੜਿਆਂ ਦਾ ਸਹਾਰਾ ਲਿਆ। ਚਿਦਾਂਬਰਮ ਨੇ ਬੁਲੰਦ ... Read Full Story
|
ਪੰਜਾਬ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਯਤਨਸ਼ੀਲ – ਪ੍ਰਕਾਸ਼ ਚੰਦ ਗਰਗ --45ਵੀਂ ਕੌੌਮੀ ਜੂਨੀਅਰ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਦੂਜੇ ਦਿਨ ਵੀ ਹੋਏ ਫ਼ਸਵੇਂ ਮੁਕਾਬਲੇ
ਪਟਿਆਲਾ, 14 ਮਈ (ਪੀ.ਐਸ.ਗਰੇਵਾਲ) - ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਾਜਾ ਭਾਲਿੰਦਰਾ ਸਿੰਘ ਸਪੋੋਰਟਸ ਕੰਪਲੈਕਸ ਵਿਖੇ ਪੰਜਾਬ ਮੁੱਕੇਬਾਜ਼ੀ ਐਸੋੋਸੀਏਸ਼ਨ ਵੱਲੋੋਂ ਕਰਵਾਈ ਜਾ ਰਹੀ 45ਵੀਂ ਕੌੌਮੀ ਜੂਨੀਅਰ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਦੂਸਰੇ ਦਿਨ ਫਸਵੇਂ ਮੁਕਾਬਲੇ ਹੋਏ। ਇਸ ਦੌਰਾਨ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਅੱਜ ਖੁਰਾਕ ਤੇ ਸਿਵਲ ਸਪਲਾਈਜ ਮਾਮਲਿਆਂ ਬਾਰੇ ਪੰਜਾਬ ਦੇ ਮੁੱਖ ਸੰਸਦੀ ਸਕੱਤਰ ਸ਼੍ਰੀ ਪ੍ਰਕਾਸ਼ ਚੰਦ ਗਰਗ ਨੇ ਉਚੇਚੇ ਤੌੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਸੀਨੀਅਰ ਯੂਥ ਅਕਾਲੀ ਆਗੂ ਅਤੇ ਪੰਜਾਬ ਮੁੱਕੇਬਾਜ਼ੀ ਐਸੋੋਸੀਏਸ਼ਨ ਦੇ ਮੀਤ ਪ੍ਰਧਾਨ ਸ਼੍ਰੀ ਹਰਪਾਲ ... Read Full Story
|
ਦੇਸ਼ ਭਗਤ ਹਿੰਦੂ ਸੰਗਠਨਾਂ ਨੂੰ ਬਦਨਾਮ ਕਰਨ ਦੀ ਮੁਹਿੰਮ ਚਲਾ ਰਹੇ ਹਨ ਚਿਦਾਂਬਰਮ : ਸੰਘ
ਨਵੀਂ ਦਿੱਲੀ, ਰਾਸ਼ਟਰੀ ਸਵੈਮ ਸੇਵਕ ਸੰਘ ਨੇ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦਾਂਬਰਮ 'ਤੇ ਦੋਸ਼ ਲਗਾਇਆ ਹੈ ਕਿ ਉਹ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਇਸ਼ਾਰੇ 'ਤੇ ਚਰਚ ਦੀਆਂ ਸਾਜ਼ਿਸ਼ਾਂ ਨੂੰ ਭਾਰਤ ਵਿਚ ਸਾਕਾਰ ਕਰਨ ਵਿਚ ਲੱਗੇ ਹੋਏ ਹਨ। ਇਸ ਅਧੀਨ ਉਹ ਹਿੰਦੂ ਅੱਤਵਾਦ ਅਤੇ ਭਗਵਾ ਅੱਤਵਾਦ ਵਰਗੀ ਜੁੰਮਲੇਬਾਜ਼ੀ ਕਰਕੇ ਉਸ ਵਰਗੀਆਂ ਦੇਸ਼ ਭਗਤ ਹਿੰਦੂ ਸੰਗਠਨਾਂ ਨੂੰ ਬਦਨਾਮ ਕਰਨ ਦੀ ਮੁਹਿੰਮ ਚਲਾ ਰਹੇ ਹਨ।
ਆਰ. ਐੱਸ. ਐੱਸ. ਦੇ ਮੁਖ ਰਸਾਲੇ 'ਪਾਚਜਨਯ' ਦੇ ਤਾਜ਼ਾ ਅੰਕ ਦੇ ਸੰਪਾਦਕੀ ਵਿਚ ਕਿਹਾ ਗਿਆ ਹੈ ਕਿ ਗ੍ਰਹਿ ਮੰਤਰੀ ਵਰਗੇ ਅਹਿਮ ਅਹੁਦੇ 'ਤੇ ਇਕ ਅਸਮਰਥ ਅਤੇ ਲਗਾਤਾਰ ਨਾਕਾਮ ਰਹੇ ਇਹ ... Read Full Story
|
ਐੱਨ. ਸੀ. ਟੀ. ਸੀ. 'ਚ ਦੇਰੀ ਨਾਲ ਅੱਤਵਾਦ ਦਾ ਜੋਖਿਮ ਵਧਿਆ : ਚਿਦਾਂਬਰਮ
ਨਵੀਂ ਦਿੱਲੀ, ਕੇਂਦਰੀ ਗ੍ਰਹਿ ਮੰਤਰੀ ਪੀ. ਚਿਦਾਂਬਰਮ ਨੇ ਦੇਸ਼ 'ਤੇ ਅੱਤਵਾਦ ਦੇ ਗੰਭੀਰ ਖਤਰੇ ਦਾ ਜ਼ਿਕਰ ਕਰਦੇ ਹੋਏ ਅੱਜ ਕਿਹਾ ਕਿ ਕੌਮੀ ਅੱਤਵਾਦ ਰੋਕੂ ਕੇਂਦਰ (ਐੱਨ. ਸੀ. ਟੀ. ਸੀ.) ਦੇ ਗਠਨ 'ਚ ਦੇਰੀ ਨਾਲ ਜੋਖਿਮ ਵਧਦਾ ਜਾ ਰਿਹਾ ਹੈ।
ਚਿਦਾਂਬਰਮ ਨੇ ਇਥੇ ਆਪਣੇ ਮੰਤਰਾਲਾ ਦੀ ਸਲਾਹਕਾਰ ਕਮੇਟੀ ਦੀ ਬੈਠਕ 'ਚ ਕਿਹਾ ਕਿ ਦੇਸ਼ 'ਚ ਅੱਤਵਾਦ ਦਾ ਗੰਭੀਰ ਖਤਰਾ ਅਜੇ ਵੀ ਬਰਕਰਾਰ ਹੈ। ਮਾਓਵਾਦੀਆਂ ਤੇ ਪੂਰਬ-ਉੱਤਰ ਦੇ ਬਾਗੀਆਂ ਦੀਆਂ ਸਰਗਰਮੀਆਂ ਵੀ ਅੱਤਵਾਦ ਦਾ ਰੂਪ ਲੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਐੱਨ. ਸੀ. ਟੀ. ਸੀ. ਵਰਗੀ ਸੰਸਥਾ ਦੀ ਲੋੜ ਸਿਰਫ ਅੱਤਵਾਦੀਆਂ ਵਿਰੁੱਧ ਮੁਹਿੰਮ ਲਈ ਨਹੀਂ ਹੈ, ... Read Full Story
|
ਪੀਪਲਜ਼ ਪਾਰਟੀ ਵੱਲੋਂ ਜਥੇਬੰਦਕ ਢਾਂਚੇ ਦਾ ਐਲਾਨ
ਚੰਡੀਗੜ੍ਹ, ਪੀਪਲਜ਼ ਪਾਰਟੀ ਆਫ ਪੰਜਾਬ ਨੇ ਆਪਣੇ ਜਥੇਬੰਦਕ ਢਾਂਚੇ ਦਾ ਐਲਾਨ ਕਰਦਿਆਂ ਜ਼ਿਲਾ ਪ੍ਰਧਾਨਾਂ ਤੋਂ ਇਲਾਵਾ ਵੱਖ-ਵੱਖ ਇਕਾਈਆਂ ਦੇ ਸੂਬਾ ਪ੍ਰਧਾਨਾਂ ਦਾ ਵੀ ਐਲਾਨ ਕੀਤਾ ਹੈ।
ਪਾਰਟੀ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਵੱਲੋਂ ਜਾਰੀ ਸੂਚੀ ਅਨੁਸਾਰ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਅਤੇ ਸੀਨੀਅਰ ਆਗੂ ਬੀਰਦਵਿੰਦਰ ਸਿੰਘ ਨੂੰ ਪੀ ਪੀ ਪੀ ਦਾ ਮੁੱਖ ਬੁਲਾਰਾ, ਭਗਵੰਤ ਮਾਨ ਨੂੰ ਵਾਈ ਪੀ ਪੀ ਦਾ (ਯੂਥ ਪੀਪਲਜ਼ ਪਾਰਟੀ) ਦਾ ਸੂਬਾ ਪ੍ਰਧਾਨ, ਵਾਈ ਪੀ ਪੀ ਦੇ ਦੋ ਮੀਤ ਪ੍ਰਧਾਨ ਯਾਦਵਿੰਦਰ ਸਿੰਘ ਬੁੱਟਰ ਅਤੇ ਦਵਿੰਦਰਜੀਤ ਸਿੰਘ ਢੋਸ ਨੂੰ ਬਣਾਇਆ ਗਿਆ ਹੈ।
ਸਾਬਕਾ ਸੀਨੀਅਰ ਐਡੀਸ਼ਨਲ ... Read Full Story
|
ਐੱਨ.ਸੀ.ਟੀ.ਸੀ. ਨੂੰ ਆਈ.ਬੀ. 'ਚੋਂ ਬਾਹਰ ਰੱਖਣ 'ਤੇ ਮੁੜ ਵਿਚਾਰ ਹੋਵੇਗਾ : ਚਿਦਾਂਬਰਮ
ਨਵੀਂ ਦਿੱਲੀ, ਵੱਖ-ਵੱਖ ਸੂਬਿਆਂ ਵਲੋਂ ਮੌਜੂਦਾ ਖਰੜੇ 'ਚ ਐੱਨ.ਸੀ.ਟੀ.ਸੀ. ਦਾ ਵਿਰੋਧ ਕੀਤੇ ਜਾਣ ਦਰਮਿਆਨ ਗ੍ਰਹਿ ਮੰਤਰੀ ਪੀ.ਚਿਦਾਂਬਰਮ ਨੇ ਭਰੋਸਾ ਦਿੱਤਾ ਹੈ ਕਿ ਅੱਤਵਾਦ ਰੋਕੂ ਬਾਡੀ ਨੂੰ ਖੁਫੀਆ ਬਿਊਰੋ (ਆਈ.ਬੀ.) ਦੇ ਦਾਇਰੇ ਵਿਚੋਂ ਬਾਹਰ ਰੱਖੇ ਜਾਣ ਦੇ ਮੁੱਦੇ 'ਤੇ ਮੁੜ ਵਿਚਾਰ ਕੀਤਾ ਜਾਵੇਗਾ। ਮੁੱਖ ਮੰਤਰੀਆਂ ਦੇ ਸੰਮੇਲਨ ਵਿਚ ਆਪਣੇ ਸਮਾਪਤੀ ਭਾਸ਼ਣ 'ਚ ਚਿਦਾਂਬਰਮ ਨੇ ਐੱਨ.ਸੀ.ਟੀ.ਸੀ. ਨੂੰ ਆਈ. ਬੀ. ਦੇ ਦਾਇਰੇ 'ਚ ਰੱਖੇ ਜਾਣ ਦੇ ਫੈਸਲੇ 'ਤੇ ਸਫਾਈ ਦੇਣ ਦਾ ਯਤਨ ਕੀਤਾ। ਉਨ੍ਹਾਂ ਦਾ ਭਾਸ਼ਣ ਅੱਜ ਅਧਿਕਾਰਕ ਤੌਰ 'ਤੇ ਇਥੇ ਜਾਰੀ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਮੈਨੂੰ ਯਾਦ ਹੈ ਕਿ ਦਸੰਬਰ 2009 ... Read Full Story
|
ਯੂ. ਪੀ. ਏ. ਉਮੀਦਵਾਰ ਬਣੇਗਾ ਰਾਸ਼ਟਰਪਤੀ!
ਨਵੀਂ ਦਿੱਲੀ, ਦੇਸ਼ ਦਾ ਅਗਲਾ ਰਾਸ਼ਟਰਪਤੀ ਕੌਣ ਹੋਵੇਗਾ, ਇਸ ਦੇ ਲਈ ਸਿਆਸਤ ਦੀ ਬਿਸਾਤ ਵਿਛਣੀ ਸ਼ੁਰੂ ਹੋ ਚੁੱਕੀ ਹੈ। ਅੰਕੜਿਆਂ ਅਤੇ ਮੁਲੰਕਣਾਂ ਦਾ ਦੌਰ ਜਾਰੀ ਹੈ। ਰਾਸ਼ਟਰਪਤੀ ਸਰਵਸੰਮਤੀ ਨਾਲ ਚੁਣਿਆ ਜਾਵੇਗਾ ਜਾਂ ਵੋਟਿੰਗ ਹੋਵੇਗੀ, ਹਾਲਾਤ ਅਜੇ ਤਕ ਸਾਫ ਨਹੀਂ ਹਨ। ਉਥੇ ਹੀ ਹੁਣ ਤਕ ਬਣੇ ਸਮੀਕਰਨਾਂ ਤੋਂ ਲੱਗਦਾ ਹੈ ਕਿ ਕੇਂਦਰ ਦੀ ਯੂ. ਪੀ. ਏ. ਸਰਕਾਰ ਦਾ ਉਮੀਦਵਾਰ ਹੀ ਦੇਸ਼ ਦਾ ਅਗਲਾ ਰਾਸ਼ਟਰਪਤੀ ਬਣੇਗਾ। ਇਸ ਦੇ ਲਈ ਸੁਸ਼ਮਾ ਸਵਰਾਜ ਦੇ ਵਿਵਾਦਪੂਰਨ ਬਿਆਨ ਨੇ ਰਸਤਾ ਕਾਫੀ ਸੌਖਾ ਬਣਾ ਦਿੱਤਾ ਹੈ। ਇਸ ਦੇ ਲਈ ਕਾਂਗਰਸ ਨੂੰ ਸੁਸ਼ਮਾ ਸਵਰਾਜ ਦਾ ਧੰਨਵਾਦ ਕਰਨਾ ਚਾਹੀਦਾ ਹੈ।
ਕੁਝ ... Read Full Story
|
ਜੇ. ਪੀ. ਕੰਪਨੀ ਨੂੰ ' 100 ਕਰੋੜ ਦਾ ਜੁਰਮਾਨਾ
ਸ਼ਿਮਲਾ, ਹਿਮਾਚਲ ਹਾਈਕੋਰਟ ਨੇ ਇਕ ਇਤਿਹਾਸਕ ਫੈਸਲੇ ਅਧੀਨ ਜੈ ਪ੍ਰਕਾਸ਼ (ਜੇ. ਪੀ.) ਐਸੋਸੀਏਟ ਲਿਮਟਿਡ ਕੰਪਨੀ ਦੇ ਸੋਲਨ ਸਥਿਤ ਥਰਮਲ ਪਲਾਂਟ ਨੂੰ ਨਸ਼ਟ ਕਰਨ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਉਕਤ ਕੰਪਨੀ ਨੂੰ ਅਦਾਲਤ ਨੇ 100 ਕਰੋੜ ਰੁਪਏ ਦਾ ਜੁਰਮਾਨਾ ਵੀ ਕੀਤਾ ਹੈ। ਮਾਨਯੋਗ ਜੱਜ ਦੀਪਕ ਗੁਪਤਾ ਅਤੇ ਜਸਟਿਸ ਸੰਜੇ ਕਰੋਲ ਉੱਤੇ ਆਧਾਰਿਤ ਇਕ ਬੈਂਚ ਨੇ ਆਪਣੇ ਫੈਸਲੇ ਵਿਚ ਸਪੱਸ਼ਟ ਕੀਤਾ ਹੈ ਕਿ ਸੋਲਨ ਜ਼ਿਲੇ ਦੇ ਬਘੇਰੀ ਪਿੰਡ 'ਚ ਸੀਮੈਂਟ ਪਲਾਂਟ ਝੂਠੇ ਦਸਤਾਵੇਜ਼ਾਂ ਦੇ ਆਧਾਰ 'ਤੇ ਲਾਇਆ ਹੈ। ਅਦਾਲਤ ਨੇ ਨੋਟ ਕੀਤਾ ਕਿ ਝੂਠੇ ਬਿਆਨ ਦੇ ਕੇ ਚੌਗਿਰਦੇ ਸੰਬੰਧੀ ਪ੍ਰਵਾਨਗੀ ਹਾਸਲ ਕੀਤੀ ਗਈ। ... Read Full Story
|
... ਤਾਂ ਕਸਾਬ ਨੂੰ ਫੜ ਕੇ ਗੋਲੀ ਮਾਰ ਦਿਓ
ਨਵੀਂ ਦਿੱਲੀ, ਮੁੰਬਈ ਵਿਚ 2008 ਵਿਚ ਹੋਏ ਅੱਤਵਾਦੀ ਹਮਲੇ ਦੇ ਇਕਮਾਤਰ ਜ਼ਿੰਦਾ ਬਚੇ ਅੱਤਵਾਦੀ ਕਸਾਬ ਨੂੰ ਸਜ਼ਾ-ਏ-ਮੌਤ ਦਿੱਤੇ ਜਾਣ ਵਿਚ ਹੋ ਰਹੀ ਦੇਰੀ ਦੀ ਲੋਕ ਸਭਾ ਵਿਚ ਆਲੋਚਨਾ ਕੀਤੇ ਜਾਣ 'ਤੇ ਗ੍ਰਹਿ ਮੰਤਰੀ ਪੀ. ਚਿਦਾਂਬਰਮ ਨੇ ਅੱਜ ਤਿੱਖੇ ਲਹਿਜ਼ੇ ਵਿਚ ਕਿਹਾ ਕਿ ਦੇਸ਼ ਵਿਚ ਕਾਨੂੰਨ ਦਾ ਸ਼ਾਸਨ ਹੈ ਅਤੇ ਕਸਾਬ ਨੂੰ ਗੋਲੀ ਨਹੀਂ ਮਾਰੀ ਜਾ ਸਕਦੀ। ਉਨ੍ਹਾਂ ਚਰਚਾ ਵਿਚ ਕਿਹਾ ਕਿ ਵਾਰ-ਵਾਰ ਕਸਾਬ ਦੀ ਗੱਲ ਕਹੀ ਜਾ ਰਹੀ ਹੈ। ਸਾਡੇ ਕੋਲ 2 ਹੀ ਵਿਵਸਥਾਵਾਂ ਹੁੰਦੀਆਂ ਹਨ, ਇਕ ਕਾਨੂੰਨ ਦੇ ਸ਼ਾਸਨ ਵਿਚ ਰਹਿਣਾ ਅਤੇ ਦੂਜਾ ਕਾਨੂੰਨ ਦੇ ਸ਼ਾਸਨ ਵਿਚੋਂ ਬਾਹਰ ਜਾ ਕੇ ਕੰਮ ਕਰਨਾ। ਚਿਦਾਂਬਰਮ ਨੇ ... Read Full Story
|
ਲੋਕਪਾਲ ਨਾਲ ਖਤਮ ਨਹੀਂ ਹੋਵੇਗਾ ਭ੍ਰਿਸ਼ਟਾਚਾਰ
ਨਵੀਂ ਦਿੱਲੀ, ਸਾਬਕਾ ਰਾਸ਼ਟਰਪਤੀ ਏ ਪੀ ਜੇ ਅਬਦੁਲ ਕਲਾਮ ਨੇ ਲੋਕਪਾਲ ਬਿਲ ਬਾਰੇ ਇਕ ਨਵੀਂ ਬਹਿਸ ਛੇੜ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕਪਾਲ ਕਾਨੂੰਨ ਨਾਲ ਭ੍ਰਿਸ਼ਟਾਚਾਰ ਖਤਮ ਨਹੀਂ ਹੋਵੇਗਾ, ਸਗੋਂ ਸਿਰਫ ਜੇਲਾਂ ਹੀ ਭਰਨਗੀਆਂ।
ਮੰਗਲਵਾਰ ਨੂੰ ਰਾਂਚੀ ਵਿਚ ਇਕ ਪ੍ਰੋਗਰਾਮ ਦੌਰਾਨ ਕਲਾਮ ਤੋਂ ਪੁੱਛਿਆ ਗਿਆ ਕਿ ਕੀ ਸਿਰਫ ਲੋਕਪਾਲ ਕਾਨੂੰਨ ਨਾਲ ਦੇਸ਼ ਵਿਚੋਂ ਭ੍ਰਿਸ਼ਟਾਚਾਰ ਖਤਮ ਹੋ ਜਾਵੇਗਾ। ਇਸ 'ਤੇ ਆਪਣੀ ਰਾਏ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਲੋਕਪਾਲ ਕਾਨੂੰਨ ਨਾਲ ਸਿਰਫ ਜੇਲਾਂ ਹੀ ਭਰਨਗੀਆਂ, ਭ੍ਰਿਸ਼ਟਾਚਾਰ ਖਤਮ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਦੇ ... Read Full Story
|
ਦਿੱਲੀ 'ਚ 4 ਮਹੀਨੇ 'ਚ ਮਿਲੀਆਂ 858 ਲਾਸ਼ਾਂ
ਮੁੱਖ ਮੰਤਰੀ ਨੇ ਚਿਦਾਂਬਰਮ ਨਾਲ ਕੀਤੀ ਮੁਲਾਕਾਤ
ਨਵੀਂ ਦਿੱਲੀ, ਦਿੱਲੀ ਵਿਚ ਪਿਛਲੇ 4 ਮਹੀਨਿਆਂ ਵਿਚ 858 ਅਣਪਛਾਤੀਆਂ ਲਾਸ਼ਾਂ ਬਰਾਮਦ ਹੋਈਆਂ। ਮੁੱਖ ਮੰਤਰੀ ਸ਼ੀਲਾ ਦੀਕਸ਼ਤ ਨੇ ਅੱਜ ਇਸ ਮੁੱਦੇ ਨੂੰ ਗ੍ਰਹਿ ਮੰਤਰੀ ਪੀ. ਚਿਦਾਂਬਰਮ ਨਾਲ ਬੈਠਕ ਵਿਚ ਉਠਾਇਆ। ਸੂਤਰਾਂ ਨੇ ਦਸਿਆ ਕਿ ਸ਼੍ਰੀਮਤੀ ਦੀਕਸ਼ਤ ਨੇ ਇੰਨੀ ਵੱਡੀ ਗਿਣਤੀ ਵਿਚ ਲਾਸ਼ਾਂ ਮਿਲਣ 'ਤੇ ਆਪਣੀ ਚਿੰਤਾ ਚਿਦਾਂਬਰਮ ਅੱਗੇ ਜ਼ਾਹਰ ਕੀਤੀ ਤੇ ਬੇਨਤੀ ਕੀਤੀ ਕਿ ਇਸ ਮੁੱਦੇ ਨੂੰ ਗੰਭੀਰਤਾ ਨਾਲ ਲਿਆ ... Read Full Story
|
ਰਾਸ਼ਟਰਪਤੀ ਚੋਣਾਂ : ਕਲਾਮ ਦੇ ਨਾਂ 'ਤੇ ਐੱਨ. ਡੀ. ਏ. 'ਚ ਫੁੱਟ
ਨਵੀਂ ਦਿੱਲੀ, ਰਾਸ਼ਟਰਪਤੀ ਦੀਆਂ ਚੋਣਾਂ ਨੂੰ ਲੈ ਕੇ ਵੱਖ-ਵੱਖ ਮੁੱਖ ਸਿਆਸੀ ਪਾਰਟੀਆਂ ਨੇ ਅਜੇ ਆਪਣੇ ਪੱਤੇ ਨਹੀਂ ਖੋਲ੍ਹੇ ਹਨ ਪਰ ਉਮੀਦਵਾਰਾਂ ਦੇ ਨਾਵਾਂ ਨੂੰ ਲੈ ਕੇ ਉਹ ਕਾਫੀ ਸਰਗਰਮ ਹੋ ਗਏ ਹਨ। ਕਾਂਗਰਸ ਵਾਲੀ ਯੂ. ਪੀ. ਏ. ਇਸ ਉੱਚ ਅਹੁਦੇ ਲਈ ਉਮੀਦਵਾਰ ਦੇ ਨਾਂ 'ਤੇ ਆਮ ਸਹਿਮਤੀ ਬਣਾਉਣ ਵਿਚ ਲੱਗੀ ਹੈ ਜਦਕਿ ਭਾਜਪਾ ਵਾਲੀ ਐੱਨ. ਡੀ. ਏ. 'ਚ ਸਾਬਕਾ ਰਾਸ਼ਟਰਪਤੀ ਏ. ਪੀ. ਜੇ. ਅਬਦੁਲ ਕਲਾਮ ਦੇ ਨਾਂ ਨੂੰ ਲੈ ਕੇ ਮਤਭੇਦ ਸਾਹਮਣੇ ਆਏ ਹਨ। ਯੂ. ਪੀ. ਏ. ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਦੇ ਸਮਰਥਨ ਵਿਚ ਅੱਗੇ ਆਇਆ ਹੈ ਤੇ ਉਧਰ ਸਪਾ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਰਾਸ਼ਟਰਪਤੀ ਅਹੁਦੇ ਲਈ ਕਿਸੇ ... Read Full Story
|
ਅਗਵਾ ਦੀਆਂ ਵਾਰਦਾਤਾਂ ਵੇਲੇ ਕੰਮ ਆ ਸਕਦਾ ਹੈ ਐਨ.ਸੀ.ਟੀ.ਸੀ.: ਚਿਦੰਬਰਮ
ਨਵੀਂ ਦਿੱਲੀ, ਕੇਂਦਰ ਨੇ ਅੱਜ ਕਿਹਾ ਕਿ ਜੇ ਵਿਵਾਦ ’ਚ ਘਿਰਿਆ ਕੌਮੀ ਅਤਿਵਾਦ ਰੋਕੂ ਕੇਂਦਰ (ਐਨ.ਸੀ.ਟੀ.ਸੀ.) ਹੋਂਦ ਵਿਚ ਆ ਜਾਂਦਾ ਹੈ ਤਾਂ ਇਸ ਨਾਲ ਅਗਵਾ ਦੀਆਂ ਵਾਰਦਾਤਾਂ ਕਾਰਨ ਪੈਦਾ ਹੋਣ ਵਾਲੀ ਸਥਿਤੀ ਨਾਲ ਵਧੇਰੇ ਚੰਗੀ ਤਰ੍ਹਾਂ ਸਿੱਝਣ ਵਿਚ ਮਦਦ ਮਿਲ ਸਕਦੀ ਹੈ।
ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਕਿਹਾ ਕਿ ਉਹ ਐਨ.ਸੀ.ਟੀ.ਸੀ. ਦੇ ਭਵਿੱਖ ਬਾਰੇ ਤਾਂ ਕੁਝ ਨਹੀਂ ਕਹਿ ਸਕਦੇ ਪਰ ਜੇ ਅਤਿਵਾਦ ਵਿਰੋਧੀ ਇਹ ਤਜਵੀਜ਼ ਕੇਂਦਰ ਹੋਂਦ ਵਿਚ ਆਉਂਦਾ ਹੈ ਤਾਂ ਇਸ ਨੂੰ ਅਜਿਹੇ ਮਾਮਲਿਆਂ ਨਾਲ ਸਿੱਝਣ ਦੇ ਸਮਰੱਥ ਬਣਾਇਆ ਜਾਣਾ ਚਾਹੀਦਾ ਹੈ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ... Read Full Story
|
ਸਰਕਾਰ ਨੇ ਚਿਦੰਬਰਮ ਖ਼ਿਲਾਫ਼ ਸਵਾਮੀ ਦੇ ਦੋਸ਼ ਨਕਾਰੇ
ਨਵੀਂ ਦਿੱਲੀ, ਸਰਕਾਰ ਨੇ ਏਅਰਸੈੱਲ-ਮੈਕਸਿਸ ਹਿੱਸਾ-ਪੱਤੀ ਮਾਮਲੇ ’ਚ ਜਨਤਾ ਪਾਰਟੀ ਦੇ ਮੁਖੀ ਸੁਬਰਾਮਨੀਅਮ ਸਵਾਮੀ ਵੱਲੋਂ ਗ੍ਰਹਿ ਮੰਤਰੀ ਪੀ. ਚਿਦੰਬਰਮ ਖ਼ਿਲਾਫ਼ ਲਾਏ ਦੋਸ਼ਾਂ ਨੂੰ ਅੱਜ ਪੂਰੀ ਤਰ੍ਹਾਂ ਬੇਬੁਨਿਆਦ ਕਰਾਰ ਦਿੱਤਾ ਹੈ। ਵਿਦੇਸ਼ੀ ਨਿਵੇਸ਼ ਪ੍ਰੋਮੋਸ਼ਨ ਬੋਰਡ (ਐਫ.ਆਈ.ਪੀ.ਬੀ.) ਦਾ ਰਿਕਾਰਡ ਵਾਚਣ ਤੋਂ ਬਾਅਦ ਜਾਰੀ ਕੀਤੇ ਇਕ ਸਰਕਾਰੀ ਬਿਆਨ ’ਚ ਕਿਹਾ ਗਿਆ, ‘‘ਇਹ ਬਿਲਕੁਲ ਸਾਫ਼ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਦੇਰੀ ਨਹੀਂ ਕੀਤੀ ਗਈ। ਇਹ ਅਫ਼ਸੋਸਨਾਕ ਗੱਲ ਹੈ ਕਿ ਤੱਥਾਂ ਦੀ ਤਸਦੀਕ ਤੋਂ ਬਿਨਾਂ ਹੀ ਬੇਥਵੇ ਦੋਸ਼ ਲਾਏ ਗਏ ਹਨ।’’ ਦੋ ਦਿਨ ਪਹਿਲਾਂ ਸ੍ਰੀ ਸਵਾਮੀ ਨੇ ਦੋਸ਼ ... Read Full Story
|
ਚਿਦਾਂਬਰਮ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਲੋਕ ਸਭਾ 'ਚ ਹੰਗਾਮਾ
ਬੇਟੇ ਨੂੰ ਕਰੋੜਾਂ ਰੁਪਏ ਲਾਭ ਪਹੁੰਚਾਉਣ ਦਾ ਦੋਸ਼ - ਅਜਲਾਸ ਮੁਲਤਵੀ
ਨਵੀਂ ਦਿੱਲੀ, ਕੇਂਦਰੀ ਗ੍ਰਹਿ ਮੰਤਰੀ ਪੀ. ਚਿਦਾਂਬਰਮ ਦੇ ਅਸਤੀਫੇ ਦੀ ਮੰਗ ਅਤੇ ਕਿਸਾਨਾਂ ਦੀ ਅਣਦੇਖੀ ਦੇ ਸਵਾਲ 'ਤੇ ਅੱਜ ਲੋਕ ਸਭਾ ਵਿਚ ਜ਼ਬਰਦਸਤ ਹੰਗਾਮਾ ਹੋਇਆ, ਜਿਸ ਕਾਰਨ ਲੋਕ ਸਭਾ ਦੀ ਕਾਰਵਾਈ ਦੋ ਵਾਰ ਮੁਲਤਵੀ ਕੀਤੀ ਗਈ। ਇਸ ਕਾਰਨ ਸਦਨ ਵਿਚ ਪ੍ਰਸ਼ਨ ਕਾਲ ਨਹੀਂ ਹੋ ਸਕਿਆ।
ਸਵੇਰੇ ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਜਨਤਾ ਦਲ (ਯੂ) ਦੇ ਸ਼ਰਦ ਯਾਦਵ ਨੇ ਪ੍ਰਸ਼ਨ ਕਾਲ ਦੀ ਥਾਂ ਕਿਸਾਨਾਂ ਦੀ ਹੋ ਰਹੀ ਅਣਦੇਖੀ ਦੇ ਮੁੱਦੇ 'ਤੇ ਚਰਚਾ ਦੀ ਮੰਗ ਕੀਤੀ। ਇਸ ਦੇ ਨਾਲ ਹੀ ਭਾਜਪਾ ਦੇ ਯਸ਼ਵੰਤ ਸਿਨਹਾ ਨੇ ਮਲੇਸ਼ੀਆ ... Read Full Story
|